ਤਾਜਾ ਖ਼ਬਰਾਂ


ਸਿੱਧੂ ਕੈਬਨਿਟ ਮੰਤਰੀ ਆਸ਼ੂ ਦੇ ਘਰ ਪੁੱਜੇ
. . .  1 minute ago
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ...
ਸਿਹਤ ਵਿਭਾਗ ਦੇ ਸਟਾਫ਼ ਦੀ ਵੱਡੀ ਅਣਗਹਿਲੀ ਔਰਤ ਨੂੰ ਇਕੋ ਵਕਤ ਦੇ ਦਿੱਤੀਆਂ ਕੋਵਿਡਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ
. . .  16 minutes ago
ਪਠਾਨਕੋਟ, 24 ਜੁਲਾਈ (ਚੌਹਾਨ) - ਪਠਾਨਕੋਟ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੇ ਸਟਾਫ਼ ਵਲੋਂ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਬਧਾਣੀ ਵਿਖੇ ਇਕ ਔਰਤ ਨੂੰ ਕੋਵਿਡ ਦੀਆਂ ਇਕ ਸਮੇਂ ਦੋ ਖੁਰਾਕਾਂ ਲਗਾ ਦਿੱਤੀਆਂ ਗਈਆਂ। ਟੀਕਾਕਰਨ ਲਈ ਆਈ ਔਰਤ...
ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ
. . .  48 minutes ago
ਜਲੰਧਰ, 24 ਜੁਲਾਈ - ਜਲੰਧਰ ਦੇ ਗੜਾ ਰੋਡ 'ਤੇ ਸਥਿਤ ਮਨੀਪੁਰਮ ਗੋਲਡ ਲੋਨ ਦਫ਼ਤਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਲੁੱਟ...
ਫਗਵਾੜਾ ਵਿਖੇ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ
. . .  about 1 hour ago
ਜਲੰਧਰ, 24 ਜੁਲਾਈ - ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਨੇਤਾ ਅਤੇ ਕਿਸਾਨ ਆਹਮੋ ਸਾਹਮਣੇ ਹੋ ...
ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਲਈ ਕੀਤਾ ਨਕਦ ਇਨਾਮ ਦੇਣ ਦਾ ਐਲਾਨ
. . .  57 minutes ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੋਕਿਓ ਵਿਚ ਤਗਮੇ ਜਿੱਤਣ ਵਾਲੇ ਅਥਲੀਟ ਕੋਚਾਂ ਨੂੰ ਨਕਦ...
ਸਰੋਵਰ ਵਿਚ ਡੁੱਬਣ ਨਾਲ ਇੱਕ ਲੜਕੇ ਦੀ ਮੌਤ
. . .  about 1 hour ago
ਹੰਡਿਆਇਆ/ ਬਰਨਾਲਾ, 24 ਜੁਲਾਈ (ਗੁਰਜੀਤ ਸਿੰਘ ਖੁੱਡੀ) - ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਇੱਕ ਲੜਕੇ ਦੀ ...
ਪੁਰਾਣੀ ਰੰਜਸ਼ ਤਹਿਤ ਚੱਲੀ ਗੋਲੀ ,ਇੱਕ ਗੰਭੀਰ ਜ਼ਖ਼ਮੀ
. . .  about 1 hour ago
ਖਾਸਾ,ਅਟਾਰੀ, 24 ਜੁਲਾਈ (ਗੁਰਨੇਕ ਸਿੰਘ ਪੰਨੂ) - ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਰੋੜਾਵਾਲ ਨਜ਼ਦੀਕ ਅਟਾਰੀ ਦੇ ਪੁਰਾਣੀ ਰੰਜਸ਼ ਤਹਿਤ ਝਗੜੇ ...
ਜਰਮਨੀ ਦੇ ਭਾਰਤ ਵਿਚ ਰਾਜਦੂਤ ਵਾਲਟਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ ) - ਜਰਮਨੀ ਦੇ ਭਾਰਤ ਵਿਚ ਰਾਜਦੂਤ ਮਿਸਟਰ ਵਾਲਟਰ ਜੇ ਲਿੰਡਨਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ...
2022 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਹੋਣਗੇ - ਸਿੰਗਲਾ
. . .  about 2 hours ago
ਪਟਿਆਲਾ, 24 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ) - 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਤੌ...
ਖਾਸਾ ਆਰਮੀ ਕੈਂਟ ਨਜ਼ਦੀਕ ਭਿਆਨਕ ਹਾਦਸਾ, ਇਕ ਫ਼ੌਜੀ ਦੀ ਮੌਤ
. . .  about 2 hours ago
ਖਾਸਾ,24 ਜੁਲਾਈ (ਗੁਰਨੇਕ ਸਿੰਘ ਪੰਨੂ) - ਬੀਤੀ ਰਾਤ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਆਰਮੀ ਗੇਟ ਨੰਬਰ ਸੀ.ਪੀ 6 ਦੇ ਨਜ਼ਦੀਕ ਭਿਆਨਕ ...
ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ, ਸਥਿਤੀ ਬਣੀ ਹੋਈ ਹੈ ਖ਼ਤਰਨਾਕ
. . .  about 2 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਅਫ਼ਗ਼ਾਨਿਸਤਾਨ ਵਿਚ ਸੁਰੱਖਿਆ ਸਥਿਤੀ ਖ਼ਤਰਨਾਕ ਬਣੀ ਹੋਈ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅਫ਼ਗ਼ਾਨਿਸਤਾਨ ...
ਆਈ. ਸੀ. ਐੱਸ .ਈ ਅਤੇ ਆਈ.ਐੱਸ. ਸੀ. ਨੇ ਨਤੀਜੇ ਕੀਤੇ ਘੋਸ਼ਿਤ
. . .  about 3 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਆਈ. ਸੀ. ਐੱਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ...
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਸਰਹੱਦੀ ਸਕੂਲਾਂ ਦਾ ਅਚਨਚੇਤ ਦੌਰਾ
. . .  about 3 hours ago
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ) 26 ਜੁਲਾਈ ਨੂੰ ਦਸਵੀਂ ਗਿਆਰ੍ਹਵੀਂ ਅਤੇ...
ਛੱਪੜ 'ਚੋਂ ਮਿਲੀ ਨਵ ਜਨਮੇਂ ਬੱਚੇ ਦੀ ਲਾਸ਼
. . .  about 3 hours ago
ਗੁਰਾਇਆ, 24 ਜੁਲਾਈ(ਬਲਵਿੰਦਰ ਸਿੰਘ) - ਪਿੰਡ ਬੁੰਡਾਲਾ ਦੇ ਛੱਪੜ ਨੇੜਿਉਂ ਇਕ ਨਵ ਜਨਮੇਂ ਬੱਚੇ ਦੀ ਲਾਸ਼....
ਸੋਨੇ ਦੀ ਤਸਕਰੀ ਕਰਨ ਵਾਲਾ ਰੈਕਟ ਆਇਆ ਕਾਬੂ, ਏਅਰਪੋਰਟ ਸਟਾਫ਼ ਸਣੇ ਸੱਤ ਕਾਬੂ
. . .  about 4 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਦਿੱਲੀ ਏਅਰਪੋਰਟ ਕਸਟਮਜ਼ ਨੇ ਸੋਨੇ ਦੀ ਤਸਕਰੀ ਦੇ ਇਕ ਰੈਕਟ ਦਾ ਪਰਦਾਫਾਸ਼ ਕਰਦਿਆਂ ਚਾਰ...
ਤਗਮਾ ਜਿੱਤਣ ਤੋਂ ਬਾਅਦ ਮੀਰਾ ਬਾਈ ਚਾਨੂੰ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  about 4 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਵੇਟ ਲਿਫਟਰ ਮੀਰਾ ਬਾਈ ਚਾਨੂੰ ਦਾ ਕਹਿਣਾ ਹੈ ਕਿ ਉਹ ਤਗਮਾ ਜਿੱਤ ਕੇ ਬਹੁਤ...
ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਦੇ ਵਧੇ ਰੇਟਾਂ ਕਾਰਨ ਗੋਲਡਨ ਗੇਟ ਵਿਖੇ ਕਿਸਾਨ ਆਗੂਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਸੁਲਤਾਨਵਿੰਡ, 24 ਜੁਲਾਈ (ਗੁਰਨਾਮ ਸਿੰਘ ਬੁੱਟਰ) - ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਕਿਸਾਨ ਯੂਨੀਅਨ ਦੇ ਇਕਾਈ ਸਰਕਲ ਪ੍ਰਧਾਨ ਨੰਬਰਦਾਰ ਸੁਖਰਾਜ ਸਿੰਘ ਵੱਲ੍ਹਾਂ ...
ਸ੍ਰੀ ਚਮਕੌਰ ਸਾਹਿਬ ਵਿਖੇ ਸਿੱਧੂ ਦੇ ਵਿਰੋਧ ਲਈ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਹੋ ਰਹੀਆਂ ਨੇ ਇਕੱਤਰ, ਕੀਤੀ ਜਾ ਰਹੀ ਹੈ ਨਾਅਰੇਬਾਜ਼ੀ
. . .  about 4 hours ago
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਨ ਸਿੰਘ ਨਾਰੰਗ) - ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ੍ਰੀ ...
ਮਨੀਕਾ ਬੱਤਰਾ ਨੇ ਜਿੱਤਿਆ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ
. . .  about 5 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਟੋਕੀਓ ਉਲੰਪਿਕ 2020 ਵਿਚ ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟੀਨ-ਟੀਨ ਹੋ ਦੇ...
ਵਿਜੇ ਸਾਂਪਲਾ ਦਾ ਘਿਰਾਓ ਕਰਨ ਲਈ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ
. . .  about 5 hours ago
ਜਲੰਧਰ, 24 ਜੁਲਾਈ - ਜਲੰਧਰ ਦੇ ਪਿੰਡ ਹਜਾਰਾ ਵਿਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ...
ਕਾਂਗਰਸੀ ਆਗੂ ਦੀ ਤਾਜਪੋਸ਼ੀ ਦੌਰਾਨ ਹੋਈ ਧੱਕਾਮੁੱਕੀ
. . .  about 5 hours ago
ਬਠਿੰਡਾ,24 ਜੁਲਾਈ (ਨਾਇਬ ਸਿੱਧੂ) - ਬਠਿੰਡਾ ਵਿਖੇ ਅੱਜ ਕਾਂਗਰਸੀ ਆਗੂ ਰਾਜਨ ਗਰਗ ਦੀ ਯੋਜਨਾ ਬੋਰਡ ਵਿਚ ਚੇਅਰਮੈਨੀ ਦੀ ਤਾਜਪੋਸ਼ੀ ...
ਭਾਜਪਾ ਆਗੂ ਦੇ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਅਤੇ ਭਾਜਪਾ ਨੌਜਵਾਨ ਹੋਏ ਆਹਮੋ - ਸਾਹਮਣੇ
. . .  about 5 hours ago
ਫਗਵਾੜਾ, 24 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਹਦੀਆਬਾਦ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵਲੋਂ ਆਪਣੀ ਦੁਕਾਨ ਦੇ ਉਦਘਾਟਨ ...
ਪੰਜਾਬ ਦੀ ਇਕਲੌਤੀ ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਟੋਕੀਓ ਉਲੰਪਿਕ ਖੇਡਾਂ ਦੇ ਅੱਜ ਪਹਿਲੇ ਮਹਿਲਾ ਹਾਕੀ ਮੈਚ ਵਿਚ ਦਿਖਾਏਗੀ ਜੌਹਰ
. . .  about 5 hours ago
ਅਜਨਾਲਾ ਉਠੀਆਂ, 24 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਛੀਨਾ) - ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਹੋ ਰਹੇ ਮਹਿਲਾ ਹਾਕੀ ਮੁਕਾਬਲੇ ਵਿਚ ਭਾਰਤ ...
ਮੀਰਾ ਬਾਈ ਚਾਨੂੰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
. . .  about 5 hours ago
ਨਵੀਂ ਦਿੱਲੀ, 24 ਜੁਲਾਈ (ਅਜੀਤ ਬਿਊਰੋ) - ਮੀਰਾ ਬਾਈ ਚਾਨੂੰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈ ਦਿੱਤੀ ਹੈ...
ਤਾਜਪੋਸ਼ੀ ਸਮਾਗਮ ਵਿਚ ਜਾ ਰਹੇ ਟੱਕਰ ਦੌਰਾਨ ਮਰੇ ਦੋ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ ਸਿੱਧੂ
. . .  about 6 hours ago
ਜੀਰਾ, 24 ਜੁਲਾਈ(ਪ੍ਰਤਾਪ ਸਿੰਘ ਹੀਰਾ) - ਬੀਤੇ ਕੱਲ੍ਹ ਨਵੇਂ ਬਣੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ 'ਤੇ ਜਾ ਰਹੇ ਜੀਰਾ...
ਹੋਰ ਖ਼ਬਰਾਂ..

ਸਾਡੀ ਸਿਹਤ

ਸਰਦੀਆਂ ਵਿਚ ਜ਼ਰਾ ਸੰਭਲ ਕੇ

ਸਰਦੀਆਂ ਜਿੰਨੀਆਂ ਚੰਗੀਆਂ ਲਗਦੀਆਂ ਹਨ, ਓਨੀਆਂ ਹੀ ਪ੍ਰੇਸ਼ਾਨੀਆਂ ਵੀ ਲੈ ਕੇ ਆਉਂਦੀਆਂ ਹਨ। ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤਾਂ ਹਰ ਮੌਸਮ ਦੇ ਬਦਲਣ 'ਤੇ ਹੁੰਦੀਆਂ ਹੀ ਹਨ ਪਰ ਠੰਢ ਦੇ ਮੌਸਮ ਵਿਚ ਪ੍ਰੇਸ਼ਾਨੀਆਂ ਦੂਜੇ ਮੌਸਮਾਂ ਨਾਲੋਂ ਕੁਝ ਜ਼ਿਆਦਾ ਹੋ ਜਾਂਦੀਆਂ ਹਨ। ਇਸ ਲਈ ਸਾਰੇ ਲੋਕ ਇਸ ਪਿਆਰ ਭਰੇ ਮੌਸਮ ਦਾ ਖੁੱਲ੍ਹ ਕੇ ਲੁਤਫ ਨਹੀਂ ਲੈ ਸਕਦੇ ਪਰ ਜੇ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਸਾਰੇ ਲੋਕ ਖੁੱਲ੍ਹ ਕੇ ਇਸ ਪਿਆਰ ਭਰੇ ਮੌਸਮ ਦਾ ਅਨੰਦ ਲੈ ਸਕਦੇ ਹਨ। ਸਰਦੀਆਂ ਵਿਚ ਆਮ ਹੋਣ ਵਾਲੀ ਖੰਘ-ਜ਼ੁਕਾਮ ਤੋਂ ਬਚਣ ਲਈ ਚਾਹ ਵਿਚ ਕਾਲੀ ਮਿਰਚ ਦੇ ਨਾਲ ਬਤਾਸ਼ੇ ਪਾ ਕੇ ਪੀਓ। ਇਸ ਨਾਲ ਠੰਢ ਨਾਲ ਹੋਣ ਵਾਲੇ ਸਿਰਦਰਦ ਤੋਂ ਵੀ ਰਾਹਤ ਮਿਲਦੀ ਹੈ। ਸ਼ਹਿਦ ਵਿਚ ਅਦਰਕ ਮਿਲਾ ਕੇ ਖਾਣ ਨਾਲ ਖੰਘ ਠੀਕ ਹੋ ਜਾਂਦੀ ਹੈ। ਠੰਢ ਵਿਚ ਹੋਣ ਵਾਲੇ ਬੁਖਾਰ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਤੁਲਸੀ, ਅਦਰਕ ਦੀ ਚਾਹ ਪੀਣੀ ਸ਼ੁਰੂ ਕਰ ਦਿਓ। ਛੁਹਾਰਾ ਪਾ ਕੇ ਦੁੱਧ ਉਬਾਲਣ ਤੋਂ ਬਾਅਦ ਜੇ ਉਸ ਵਿਚ ਇਲਾਇਚੀ ਅਤੇ ਕੇਸਰ ਪਾ ਕੇ ਪੀਤਾ ਜਾਵੇ ਤਾਂ ਜ਼ੁਕਾਮ ਦੇ ਸਾਰੇ ਰੋਗਾਣੂ ਖ਼ਤਮ ਹੋ ...

ਪੂਰਾ ਲੇਖ ਪੜ੍ਹੋ »

ਪ੍ਰਦੂਸ਼ਣ ਤੋਂ ਗਲੇ ਨੂੰ ਬਚਾ ਕੇ ਰੱਖੋ

ਅਜੋਕੇ ਸ਼ਹਿਰੀ ਜੀਵਨ ਵਿਚ ਪ੍ਰਦੂਸ਼ਣ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅਜਿਹੇ ਵਿਚ ਉਸ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਗਲੇ 'ਤੇ ਪੈਂਦਾ ਹੈ। ਗਲਾ ਸਰੀਰ ਦਾ ਅਜਿਹਾ ਅੰਗ ਹੈ ਜੋ ਬਾਹਰੀ ਤੱਤਾਂ ਦੇ ਸੰਪਰਕ ਵਿਚ ਸਭ ਤੋਂ ਵੱਧ ਆਉਂਦਾ ਹੈ। ਅਸੀਂ ਜੋ ਵੀ ਖਾਂਦੇ ਹਾਂ, ਉਹ ਸਾਡੇ ਗਲੇ ਰਾਹੀਂ ਹੋ ਕੇ ਭੋਜਨ ਨਲੀ ਅਤੇ ਪੇਟ ਵਿਚ ਜਾਂਦਾ ਹੈ। ਅਸੀਂ ਜੋ ਵੀ ਪੀਂਦੇ ਹਾਂ, ਉਹ ਵੀ ਸਾਡੇ ਗਲੇ ਰਾਹੀਂ ਹੋ ਕੇ ਹੀ ਜਾਂਦਾ ਹੈ। ਇਥੋਂ ਤੱਕ ਕਿ ਸਾਡੇ ਸਾਹ ਵੀ ਗਲੇ ਰਾਹੀਂ ਹੋ ਕੇ ਫੇਫੜਿਆਂ ਤੱਕ ਜਾਂਦੇ ਹਨ। ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਸਾਡੇ ਗਲੇ 'ਤੇ ਪੈਂਦਾ ਹੈ, ਜਿਸ ਨਾਲ ਆਮ ਤੌਰ 'ਤੇ ਨਜ਼ਲਾ, ਜ਼ੁਕਾਮ ਅਤੇ ਗਲੇ ਦੀ ਖਰਾਸ਼ ਤਾਂ ਹੋ ਜਾਂਦੀ ਹੈ, ਹੋਰ ਵੀ ਕਈ ਬਿਮਾਰੀਆਂ ਹੋ ਜਾਂਦੀਆਂ ਹਨ। ਆਓ ਦੇਖੀਏ ਇਸ ਪ੍ਰਦੂਸ਼ਣ ਭਰੇ ਵਾਤਾਵਰਨ ਵਿਚ ਅਸੀਂ ਆਪਣੇ ਗਲੇ ਨੂੰ ਕਿਵੇਂ ਬਚਾਅ ਕੇ ਰੱਖ ਸਕਦੇ ਹਾਂ- * ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ। ਘੱਟ ਤੋਂ ਘੱਟ 2 ਲਿਟਰ ਪਾਣੀ ਜ਼ਰੂਰ ਹਰ ਰੋਜ਼ ਪੀਓ। * ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਦੀ ਮਾਤਰਾ ਵਧਾ ਦਿਓ। * ਸਰਦੀ ਦੇ ਮੌਸਮ ਵਿਚ ਸਵੇਰ ਦੀ ...

ਪੂਰਾ ਲੇਖ ਪੜ੍ਹੋ »

ਸਾਹ ਦੀ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ

ਪ੍ਰਦੂਸ਼ਿਤ ਵਾਤਾਵਰਨ, ਮਿਲਾਵਟੀ ਖਾਧ-ਪਦਾਰਥ ਅਤੇ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸਾਹ ਦੀਆਂ ਬਿਮਾਰੀਆਂ ਕਾਫੀ ਤੇਜ਼ੀ ਨਾਲ ਵਧ ਰਹੀਆਂ ਹਨ। ਸਾਹ ਦੀਆਂ ਬਿਮਾਰੀਆਂ ਦੀ ਵਧਦੀ ਰਫਤਾਰ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਏਡਜ਼ ਅਤੇ ਕੈਂਸਰ ਤੋਂ ਬਾਅਦ ਦੁਨੀਆ ਦੀ ਤੀਜੀ ਖ਼ਤਰਨਾਕ ਜਾਨਲੇਵਾ ਬਿਮਾਰੀ ਇਹੀ ਹੋਵੇਗੀ। 'ਕ੍ਰਾਨਿਕ ਆਬਸਟ੍ਰਕਿਟਵ ਪਲਮੋਨਰੀ ਡਿਜ਼ੀਜ਼' ਸਾਹ ਦੀ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਲੋਕ ਪੀੜਤ ਹਨ। ਅਮਰੀਕਨ ਕਾਲਜ ਆਫ ਚੈਸਟ ਫਿਜ਼ੀਸ਼ੀਅਨਜ਼ ਦੇ ਮੁਖੀ ਡਾ: ਸਿਡਨੀ ਬ੍ਰਾਮੈਨ ਅਨੁਸਾਰ ਪੂਰੀ ਦੁਨੀਆ ਵਿਚ ਸਾਹ ਦੀ ਇਕ ਬਿਮਾਰੀ ਕ੍ਰਾਨਿਕ ਆਬਸਟ੍ਰਾਕਿਟਵ ਪਲਮੋਨਰੀ ਡਿਜ਼ੀਜ਼ ਤੋਂ ਲੋਕ ਪੀੜਤ ਹਨ ਪਰ ਭਾਰਤ ਵਿਚ ਜ਼ਿਆਦਾ ਲੋਕ ਪਲਮੋਨਰੀ ਟਿਊਬਰਕਲੋਸਿਸ ਤੋਂ ਪੀੜਤ ਹਨ। ਇਸ ਬਿਮਾਰੀ ਦੇ ਕਾਰਨ ਫੇਫੜਿਆਂ ਦੀ ਕਾਰਜ ਪ੍ਰਣਾਲੀ ਵਿਗੜਦੀ ਹੈ। ਫਿਰ ਸਰੀਰ ਵਿਚ ਲੋੜੀਂਦੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ। ਥਕਾਵਟ ਛੇਤੀ ਆਉਂਦੀ ਹੈ। ਰੋਗ ਦੇ ਪ੍ਰਤੀ ਲਾਪ੍ਰਵਾਹੀ ਵਰਤਣ 'ਤੇ ਸਥਿਤੀ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਸੰਤਰਾ ਬਚਾਉਂਦਾ ਹੈ ਕੋਲੋਨ ਕੈਂਸਰ ਤੋਂ ਅਮਰੀਕਨ ਇੰਸਟੀਚਿਊਟ ਆਫ ਕੈਂਸਰ ਰਿਸਰਚ ਦੇ ਮਾਹਿਰਾਂ ਦੁਆਰਾ ਪਸ਼ੂਆਂ 'ਤੇ ਕੀਤੀ ਗਈ ਇਕ ਖੋਜ ਅਨੁਸਾਰ ਨਿਯਮਤ ਸੰਤਰੇ ਦੇ ਰਸ ਦੇ ਸੇਵਨ ਨਾਲ ਕੋਲੋਨ ਕੈਂਸਰ ਦੀ ਸੰਭਾਵਨਾ ਘੱਟ ਹੋਈ। ਸੰਤਰੇ ਵਿਚ ਬੀਟਾ ਕ੍ਰਾਯਪਟੋਇਕਸਾਨਥਿਨ ਪਾਇਆ ਜਾਂਦਾ ਹੈ, ਜੋ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਸੰਤਰੇ ਵਿਚ ਪਾਏ ਜਾਣ ਵਾਲੇ ਕੇਰੋਟਿਨਾਇਡਸ ਲਿਊਟਿਨ ਅਤੇ ਜਿਯਾਇਕਜਾਨਧੀਨ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਚੰਗੇ ਹਨ। ਸੰਤਰੇ ਦੀਆਂ ਛਿੱਲਾਂ ਵਿਚ ਵੀ ਕਈ ਲਾਭਕਾਰੀ ਤੱਤ ਜਿਵੇਂ ਡੀ ਲਾਈਮੋਨੇਨਨ ਅਤੇ ਕੋਯਮੇਰਿੰਸ ਪਾਏ ਜਾਂਦੇ ਹਨ ਜੋ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਨਾਲ-ਨਾਲ ਖੂਨ ਦੇ ਥੱਕੇ ਜਮਾਉਣ ਦੀ ਪ੍ਰਕਿਰਿਆ ਨੂੰ ਵੀ ਘੱਟ ਕਰਦੇ ਹਨ। ਏਨੇ ਸਾਰੇ ਲਾਭਦਾਇਕ ਤੱਤ ਜੇ ਤੁਸੀਂ ਵੀ ਪਾਉਣੇ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸੰਤਰੇ ਨੂੰ ਆਪਣੇ ਭੋਜਨ ਦਾ ਅੰਗ ਬਣਾਓ। ਸਮੇਂ ਤੋਂ ਪਹਿਲਾਂ ਝੁਰੜੀਆਂ ਦਾ ਕਾਰਨ ਮਾਹਿਰਾਂ ਅਨੁਸਾਰ ਫਲਾਂ, ਸਬਜ਼ੀਆਂ ਅਤੇ ਅਸੰਤ੍ਰਪਤ ਚਰਬੀ ਦਾ ਸੇਵਨ ਝੁਰੜੀਆਂ ਘੱਟ ਕਰਦਾ ਹੈ। ਹਾਲ ਹੀ ਵਿਚ ...

ਪੂਰਾ ਲੇਖ ਪੜ੍ਹੋ »

ਤੰਦਰੁਸਤੀ ਦਾ ਰਹੱਸ ਹੈ ਮਧੁਰ ਮੁਸਕਾਨ

ਰੱਬ ਵਲੋਂ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ ਮੁਸਕਾਨ। ਚਿਹਰਾ ਦਿਲ ਦਾ ਦਰਪਣ ਹੁੰਦਾ ਹੈ। ਜੋ ਸਾਡੇ ਦਿਮਾਗ ਵਿਚ ਹੁੰਦਾ ਹੈ, ਉਸ ਦਾ ਪ੍ਰਭਾਵ ਚਲ-ਚਿੱਤਰ ਵਾਂਗ ਚਿਹਰੇ 'ਤੇ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ। ਦੇਖਣ ਵਾਲਾ ਪਹਿਚਾਣ ਜਾਂਦਾ ਹੈ ਕਿ ਵਿਅਕਤੀ ਬਿਮਾਰ ਹੈ ਜਾਂ ਖੁਸ਼। ਸ਼ਾਸਤਰ ਕਹਿੰਦੇ ਹਨ ਕਿ ਸਾਡੇ ਸਰੀਰ ਦੀਆਂ 80 ਫੀਸਦੀ ਬਿਮਾਰੀਆਂ ਸਰੀਰਕ ਨਹੀਂ, ਮਾਨਸਿਕ ਹੁੰਦੀਆਂ ਹਨ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਸਰੀਰ 'ਤੇ ਹੁੰਦਾ ਹੈ। ਮਨੁੱਖ ਲਈ ਮਨਚਾਹੇ ਹਾਲਾਤ ਕਦੇ ਨਹੀਂ ਹੁੰਦੀ, ਇਸ ਲਈ ਉਲਟ ਹਾਲਾਤ ਵਿਚ ਵੀ ਆਪਣੇ-ਆਪ ਨੂੰ ਖੁਸ਼ ਰੱਖਣਾ ਇਕ ਕਲਾ ਹੈ। ਜੀਵਨ ਅਤੇ ਕੁਦਰਤ ਦਾ ਘਟਨਾਕ੍ਰਮ ਚਲਦਾ ਰਹਿੰਦਾ ਹੈ। ਤੁਸੀਂ ਚਿੰਤਾ ਜਾਂ ਫਿਕਰ ਨਾਲ ਕੁਝ ਨਹੀਂ ਬਦਲ ਸਕਦੇ, ਇਸ ਲਈ ਖੁਸ਼ ਅਤੇ ਤੰਦਰੁਸਤ ਰਹਿਣਾ ਸੁਭਾਅ ਬਣਾ ਲਓ। ਗੱਲ-ਗੱਲ 'ਤੇ ਗੁੱਸੇ ਵਿਚ ਆਉਣਾ ਤੁਹਾਡੇ ਚਿਹਰੇ ਨੂੰ ਮੁਰਝਾ ਦਿੰਦਾ ਹੈ, ਇਸ ਲਈ ਗੁੱਸੇ ਤੋਂ ਬਚੋ। ਖਿਝ-ਖਿਝ ਕੇ ਵਿਅੰਗਾਤਮਕ ਭਾਵ ਨਾਲ ਕਟਾਕਸ਼ ਨਾ ਕਰੋ। ਤੁਹਾਡੀ ਆਪਣੀ ਮਾਨਸਿਕ ਅਵਸਥਾ ਵੀ ਪ੍ਰਭਾਵਿਤ ਹੋ ਸਕਦੀ ਹੈ। ਮਿੱਤਰ ਮੰਡਲੀ ਅਤੇ ਘਰ ਵਿਚ ਲੜਾਈ ਦਾ ਮਾਹੌਲ ਨਾ ...

ਪੂਰਾ ਲੇਖ ਪੜ੍ਹੋ »

ਯੂਰਿਕ ਐਸਿਡ ਨੇ ਸਰੀਰ ਨੂੰ ਜਕੜ ਰੱਖਿਆ ਹੈ

ਯੂਰਿਕ ਐਸਿਡ ਇਕ ਤਰ੍ਹਾਂ ਨਾਲ ਹੱਡੀਆਂ, ਜੋੜਾਂ ਅਤੇ ਅੰਗਾਂ ਦੇ ਵਿਚ ਜੰਮਣ ਵਾਲੇ ਐਸਿਡ ਕ੍ਰਿਸਟਲ ਹਨ। ਇਸ ਨਾਲ ਤੁਰਨ-ਫਿਰਨ ਵਿਚ ਚੁਭਣ ਅਤੇ ਜਕੜਨ ਨਾਲ ਦਰਦ ਹੁੰਦੀ ਹੈ। ਯੂਰਿਕ ਐਸਿਡ ਨੂੰ ਸਰੀਰ ਵਿਚ ਜੰਮਣ ਵਾਲੇ ਕਾਰਬਨ, ਹਾਈਡ੍ਰੋਜਨ, ਆਕਸੀਜਨ, ਨਾਈਟ੍ਰੋਜਨ ਦਾ ਸਮਾਯੋਜਕ ਮੰਨਿਆ ਜਾਂਦਾ ਹੈ। ਯੂਰਿਕ ਐਸਿਡ ਨੂੰ ਸਮੇਂ ਸਿਰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਯੂਰਿਕ ਐਸਿਡ ਵਧਣ 'ਤੇ ਸਮੇਂ ਸਿਰ ਇਲਾਜ ਨਾ ਕਰਨ ਨਾਲ ਜੋੜਾਂ ਵਿਚ ਦਰਦ, ਗਠੀਆ ਰੋਗ, ਗੁਰਦੇ ਦੀ ਪੱਥਰੀ, ਸ਼ੂਗਰ, ਖੂਨ ਵਿਕਾਰ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਯੂਰਿਕ ਐਸਿਡ ਦੇ ਲੱਛਣ * ਪੈਰਾਂ-ਜੋੜਾਂ ਵਿਚ ਦਰਦ ਹੋਣਾ, ਪੈਰਾਂ-ਅੱਡੀਆਂ ਵਿਚ ਦਰਦ ਰਹਿਣਾ, ਗੰਢਾਂ ਵਿਚ ਸੋਜ, ਜੋੜਾਂ ਵਿਚ ਸਵੇਰੇ-ਸ਼ਾਮ ਤੇਜ਼ ਦਰਦ ਹੋਣਾ। * ਇਕ ਜਗ੍ਹਾ ਦੇਰ ਤੱਕ ਬੈਠਣ ਤੋਂ ਬਾਅਦ ਉੱਠਣ 'ਤੇ ਪੈਰਾਂ ਦੀਆਂ ਅੱਡੀਆਂ ਵਿਚ ਬਹੁਤ ਜ਼ਿਆਦਾ ਦਰਦ ਹੋਣੀ। ਸਿਰਦਰਦ ਆਮ ਹੋ ਜਾਣੀ। * ਪੈਰਾਂ, ਜੋੜਾਂ, ਉਂਗਲੀਆਂ, ਗੰਢਾਂ ਵਿਚ ਸੋਜ ਹੋਣੀ। * ਸ਼ੂਗਰ ਦਾ ਪੱਧਰ ਵਧਣਾ। ਇਸ ਤਰ੍ਹਾਂ ਦੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX