ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..

ਬਹੁਰੰਗ

ਅਦਿੱਤੀ ਸ਼ਰਮਾ ਦੀ ਮੁੜ ਵਾਪਸੀ

'ਅੰਗਰੇਜ਼' ਫ਼ਿਲਮ ਨਾਲ ਪੰਜਾਬੀ ਦਰਸ਼ਕਾਂ ਦੀ ਚਹੇਤੀ ਬਣੀ ਅਦਿੱਤੀ ਸ਼ਰਮਾ ਇਕ ਉਹ ਅਦਾਕਾਰਾ ਹੈ ਜਿਸ ਨੇ ਪੰਜਾਬੀ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ, ਟੀ ਵੀ ਸੀਰੀਅਲਾਂ ਅਤੇ ਵਪਾਰਕ ਇਸ਼ਤਿਹਾਰੀ ਫ਼ਿਲਮਾਂ ਵਿਚ ਕੰਮ ਕੀਤਾ। 'ਅੰਗਰੇਜ਼' ਵਿਚਲੇ 'ਮਾੜੋ' ਦੇ ਕਿਰਦਾਰ ਨਾਲ ਉਸ ਨੂੰ ਇਕ ਨਵੀਂ ਪਹਿਚਾਣ ਮਿਲੀ ਸੀ। 'ਅੰਗਰੇਜ਼' ਤੋਂ ਬਅਦ ਉਹ 'ਸੂਬੇਦਾਰ ਜੋਗਿੰਦਰ ਸਿੰਘ' 'ਚ ਨਜ਼ਰ ਆਈ ਸੀ। ਨੋਟਬੰਦੀ ਵਿਸ਼ੇ ਅਧਾਰਤ ਬਣੀ ਫਿਲ਼ਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਿਚ ਉਹ ਮੁੜ ਅਮਰਿੰਦਰ ਗਿੱਲ ਨਾਲ ਇਕ ਸੰਖੇਪ ਜਿਹੇ ਕਿਰਦਾਰ ਵਿਚ ਪਰਦੇ 'ਤੇ ਨਜ਼ਰ ਆਈ। ਗੁਰਦਾਸ ਮਾਨ ਦੀ ਫ਼ਿਲਮ 'ਨਨਕਾਣਾ' ਵਿਚ ਤਾਂ ਉਸਦੀ ਵੱਡੀ ਪ੍ਰਾਪਤੀ ਰਹੀ ਜਿਸ ਵਿਚ ਉਸਨੇ ਨਨਕਾਣਾ ਦੀ ਅਸਲ ਪਾਕਿਸਤਾਨੀ ਮਾਂ ਸਲਮਾਂ ਦਾ ਚਣੌਤੀ ਭਰਿਆ ਕਿਰਦਾਰ ਬਾਖੂਬੀ ਨਿਭਾਇਆ। ਅਨੇਕਾਂ ਸਹਿਯੋਗੀ ਕਿਰਦਾਰਾਂ ਤੋਂ ਬਾਅਦ ਅਦਿੱਤੀ ਸ਼ਰਮਾ ਹੁਣ ਗਾਇਕ ਤੋਂ ਅਦਾਕਾਰ ਬਣੇ ਗਗਨ ਕੋਕਰੀ ਨਾਲ ਫ਼ਿਲਮ 'ਲਾਟੂ' ਵਿਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਲਾਟ'ੂ ਫ਼ਿਲਮ ਬਾਰੇ ਅਦਿੱਤੀ ਸ਼ਰਮਾ ਦਾ ਕਹਿਣਾ ਹੈ ਇਹ ਵੀ 'ਅੰਗਰੇਜ਼' ਫ਼ਿਲਮ ਵਰਗੀ ਹੀ ਪੁਰਾਣੇ ਸੱਭਿਆਚਾਰ ...

ਪੂਰਾ ਲੇਖ ਪੜ੍ਹੋ »

ਬਹੁਪੱਖੀ ਸ਼ਖ਼ਸੀਅਤ-ਜੰਗ ਬਹਾਦਰ ਪੱਪੂ

ਪੰਜਾਬ ਦੇ ਮੇਲਿਆਂ ਦੇ ਬੇਤਾਜ ਬਾਦਸ਼ਾਹ ਤੇ ਉੱਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਵਿਖੇ ਪਿਤਾ ਸ੍ਰੀ ਬਲਦੇਵ ਰਾਜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ 1965 ਨੂੰ ਹੋਇਆ। ਮੁਢਲੀ ਸਿੱਖਿਆ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਾਪਤ ਕੀਤੀ। ਜੰਗ ਬਹਾਦਰ ਪੱਪੂ ਦੀ ਰੁਚੀ ਬਚਪਨ ਤੋਂ ਹੀ ਸੰਗੀਤ ਵਾਲੇ ਪਾਸੇ ਸੀ। ਕਿਸੇ ਵੇਲੇ ਹਾਰਮੋਨੀਅਮ ਅਤੇ ਤਬਲੇ ਨਾਲ ਕੱਵਾਲੀਆਂ ਗਾਉਂਦਿਆਂ ਕਾਲਾਕਾਰਾਂ ਨੂੰ ਪਸੰਦ ਕਰਨ ਵਾਲਾ ਪੱਪੂ ਪ੍ਰਧਾਨ ਅੱਜ ਖੁਦ ਉੱਘਾ ਕਲਾ ਪ੍ਰੇਮੀ ਅਤੇ ਮੇਲਾ ਪ੍ਰਮੋਟਰ ਬਣ ਚੁੱਕਾ ਹੈ। ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ, ਜਿਸ ਦਿਨ ਉਹ ਸੱਭਿਆਚਾਰਕ ਸਮਾਗਮਾਂ 'ਚ ਉਦਘਾਟਨ ਕਰਦਿਆਂ ਜਾਂ ਬਤੌਰ ਮੁੱਖ ਮਹਿਮਾਨ ਇਨਾਮ ਤੇ ਸਨਮਾਨ ਵੰਡਦਿਆਂ ਅਖ਼ਬਾਰਾਂ ਦੀਆਂ ਸੁਰਖੀਆ 'ਚ ਨਾ ਆਉਂਦਾ ਹੋਵੇ। ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸੱਭਿਆਚਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਉਹ ਅਕਸਰ ਯੂਥ ਕਲੱਬਾਂ ਤੇ ਨੌਜਵਾਨਾਂ ਨੂੰ ਮਾਲੀ ਸਹਾਇਤਾ ਭੇਟ ਕਰਦੇ ਹਨ। ਗ਼ਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹਾਂ ...

ਪੂਰਾ ਲੇਖ ਪੜ੍ਹੋ »

ਰਾਜੀਵ ਢੀਂਗਰਾ ਬਣਾ ਰਹੇ ਹਨ 'ਤਾਰਾ ਮੀਰਾ'

ਪੰਜਾਬੀ ਫ਼ਿਲਮ 'ਲਵ ਪੰਜਾਬ' ਅਤੇ ਫਿਰ ਕਪਿਲ ਸ਼ਰਮਾ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਫਿਰੰਗੀ' ਨਿਰਦੇਸ਼ਿਤ ਕਰਨ ਵਾਲੇ ਰਾਜੀਵ ਢੀਂਗਰਾ ਹੁਣ ਬਤੌਰ ਨਿਰਮਾਤਾ 'ਤਾਰਾ ਮੀਰਾ' ਬਣਾ ਰਹੇ ਹਨ। ਇਸ ਪੰਜਾਬੀ ਫ਼ਿਲਮ ਦਾ ਨਿਰਮਾਣ ਰਾਪਾ ਨੂਈਸ ਫ਼ਿਲਮਜ਼, ਰੈੱਡ ਆਈਸ ਪ੍ਰੋਡਕਸ਼ਨ ਤੇ ਯਦੂ ਪ੍ਰੋਡਕਸ਼ਨ ਦੇ ਬੈਨਰ ਹੇਠ ਸਾਂਝੇ ਰੂਪ ਵਿਚ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਦਾ ਵਿਚਾਰ ਰਾਜੀਵ ਦੀ ਪਤਨੀ ਸ਼ਿਲਪਾ ਦਾ ਹੈ ਅਤੇ ਲੇਖਕ ਧੀਰਜ ਰਤਨ ਵਲੋਂ ਇਸ 'ਤੇ ਪਟਕਥਾ ਲਿਖ ਕੇ ਲੇਖਨ ਪੱਖ ਨੂੰ ਸਜਾਇਆ ਗਿਆ ਹੈ। ਰਾਜੀਵ ਅਨੁਸਾਰ ਇਹ ਕਹਾਣੀ ਅੱਜ ਦੇ ਸਮੇਂ ਤੇ ਮਾਹੌਲ ਦੀ ਹੈ ਅਤੇ ਇਸ ਵਿਚ ਜਾਤੀਵਾਦ ਦੇ ਖਿਲਾਫ਼ ਸੰਦੇਸ਼ ਪੇਸ਼ ਕੀਤਾ ਗਿਆ ਹੈ। ਉਹ ਕਹਿੰਦੇ ਹਨ, 'ਮੈਂ ਇਸ ਫ਼ਿਲਮ ਰਾਹੀਂ ਇਹ ਸੰਦੇਸ਼ ਦੇਣ ਜਾ ਰਿਹਾ ਹਾਂ ਕਿ ਮਾਨਸ ਕੀ ਏਕ ਹੀ ਜਾਤ। ਸਾਡੇ ਦੇਸ਼ ਵਿਚ ਜਾਤੀਵਾਦ ਦਾ ਜ਼ਹਿਰ ਬਹੁਤ ਫੈਲਿਆ ਹੋਇਆ ਹੈ ਅਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ। ਜਾਤੀਵਾਦ ਦੀ ਵਜ੍ਹਾ ਕਰ ਕੇ ਹੀ ਸਾਡੇ ਦਰਮਿਆਨ ਏਕਤਾ ਬਣ ਨਹੀਂ ਪਾਉਂਦੀ ਹੈ। ਮੈਂ ਇਥੇ ਕਹਾਣੀ ਦੀ ਪਿੱਠਭੂਮੀ ਲੁਧਿਆਣਾ ਦੀ ਰੱਖੀ ਹੈ ਅਤੇ ਫ਼ਿਲਮ ਦਾ ਨਾਇਕ ਜੱਟ ...

ਪੂਰਾ ਲੇਖ ਪੜ੍ਹੋ »

ਫ਼ਿਲਮ 'ਰੰਗ ਪੰਜਾਬ' ਨਾਲ ਹੋਰ ਚੰਗੀ ਪੁਲਾਂਘ ਪੁੱਟੇਗਾ

ਦੀਪ ਸਿੱਧੂ

ਪ੍ਰਤਿਭਾਵਾਨ ਅਦਾਕਾਰ ਦੀਪ ਸਿੱਧੂ ਆਪਣੀ ਚੰਗੀ ਅਦਾਕਾਰੀ ਤੇ ਮਿਹਨਤ ਸਦਕਾ ਪੰਜਾਬੀ ਫ਼ਿਲਮੀ ਖੇਤਰ 'ਚ ਇਕ ਵਿਲੱਖਣ ਸਥਾਨ ਬਣਾਉਣ 'ਚ ਸਫਲ ਹੋਇਆ ਹੈ। ਫ਼ਿਲਮੀ ਖੇਤਰ ਪ੍ਰਤੀ ਦੀਪ ਸਿੱਧੂ ਦਾ ਇਹ ਜਨੂੰਨ ਹੀ ਸੀ ਜੋ ਉਸ ਨੂੰ ਵਕਾਲਤ ਦੇ ਖੇਤਰ 'ਚੋਂ ਫ਼ਿਲਮੀ ਦੁਨੀਆਂ ਵਿਚ ਲੈ ਆਇਆ। ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਗੁੱਡੂ ਧਨੋਆ ਨੇ ਦੀਪ ਸਿੱਧੂ ਨੂੰ ਆਪਣੀ ਫ਼ਿਲਮ 'ਰਮਤਾ ਜੋਗੀ' ਨਾਲ ਵੱਡੇ ਪਰਦੇ 'ਤੇ ਲੈ ਆਂਦਾ, ਪਰ ਇਸ ਫ਼ਿਲਮ ਦੇ ਨਾਲ ਦੀਪ ਸਿੱਧੂ ਨੂੰ ਅਭਿਨੈ ਦੀਆਂ ਬਾਰੀਕੀਆਂ ਸਿੱਖਣ ਦਾ ਵੀ ਵਧੀਆ ਮੌਕਾ ਮਿਲਿਆ। ਉਪਰੰਤ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਦੀਪ ਸਿੱਧੂ ਨੂੰ ਦਰਸ਼ਕਾਂ ਦੇ ਸਨਮੁੱਖ ਕੀਤਾ ਨਿਰਮਾਤਾ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ ਦੇ ਨਿਰਮਾਣ ਹੇਠ ਆ ਰਹੀ ਨਵੀਂ ਪੰਜਾਬੀ ਫ਼ਿਲਮ 'ਰੰਗ ਪੰਜਾਬ' 'ਚ ਇਕ ਦਮਦਾਰ ਕਿਰਦਾਰ 'ਚ ਦੀਪ ਸਿੱਧੂ ਮੁੜ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ। ਇਸ ਫ਼ਿਲਮ ਪ੍ਰਤੀ ਦੀਪ ਸਿੱਧੂ ਕਾਫ਼ੀ ਉਤਸ਼ਾਹਤ ਵੀ ਹੈ ਕਿਉਂ ਜੋ ਇਸ ਦੇ ਟਰੇਲਰ ਅਤੇ ਪੋਸਟਰ ਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਭਰਪੂਰ ...

ਪੂਰਾ ਲੇਖ ਪੜ੍ਹੋ »

ਸੁਪਨਾ ਸਾਕਾਰ ਹੋਇਆ : ਰਾਜਦੀਪ ਚੌਧਰੀ

ਅਰਬਾਜ਼ ਖਾਨ, ਅਮਿਤ ਸੱਢ ਤੇ ਸੋਨਲ ਚੌਹਾਨ ਨੂੰ ਚਮਕਾਉਂਦੀ ਇਕ ਫ਼ਿਲਮ ਆ ਰਹੀ ਹੈ 'ਜੈਕ ਐਂਡ ਦਿਲ'। ਇਸ ਫ਼ਿਲਮ ਰਾਹੀਂ ਰਾਜਦੀਪ ਚੌਧਰੀ ਵੀ ਪੇਸ਼ ਹੋ ਰਹੇ ਹਨ। ਆਪਣੀ ਇਸ ਪਹਿਲੀ ਫ਼ਿਲਮ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਬਾਲੀਵੁੱਡ ਵਿਚ ਨਾਂਅ ਬਣਾਉਣ ਦਾ ਜੋ ਸੁਪਨਾ ਲੈ ਕੇ ਉਹ ਲੰਡਨ ਤੋਂ ਆਏ ਸਨ, ਉਹ ਹੁਣ ਸੱਚ ਹੋਣ ਜਾ ਰਿਹਾ ਹੈ। ਆਸਾਮ ਵਿਚ ਜਨਮੇ ਤੇ ਪਲੇ ਰਾਜਦੀਪ ਆਪਣੀ ਅੱਗੇ ਦੀ ਪੜ੍ਹਾਈ ਲਈ ਲੰਡਨ ਚਲੇ ਗਏ ਸਨ। ਇਹ 2004 ਦੀ ਗੱਲ ਹੈ। ਉਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਹੈਰੋਡਸ ਵਿਚ ਮਿਲ ਗਈ। ਉਹ ਕਹਿੰਦੇ ਹਨ, 'ਇਸ ਸਟੋਰ ਵਿਚ ਵੱਡੀਆਂ ਹਸਤੀਆਂ ਦਾ ਆਉਣਾ ਆਮ ਗੱਲ ਹੈ। ਇਨ੍ਹਾਂ ਹਸਤੀਆਂ ਦਾ ਸਵਾਗਤ ਕਰਨਾ ਉਨ੍ਹਾਂ ਦੀ ਨੌਕਰੀ ਦਾ ਹਿੱਸਾ ਸੀ। ਇਨ੍ਹਾਂ ਨੂੰ ਦੇਖ-ਦੇਖ ਮੇਰੇ ਵਿਚ ਵੀ ਸੈਲੀਬ੍ਰਿਟੀ ਬਣਨ ਦੀ ਭਾਵਨਾ ਜਾਗਣ ਲੱਗੀ ਅਤੇ ਮੈਨੂੰ ਲੱਗਿਆ ਕਿ ਅਭਿਨੈ ਵਿਚ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਸਕੂਲ ਦੇ ਦਿਨਾਂ ਵਿਚ ਮੈਂ ਰੰਗਮੰਚ 'ਤੇ ਅਭਿਨੈ ਕਰਿਆ ਕਰਦਾ ਸੀ। ਸੈਲੀਬ੍ਰਿਟੀ ਬਣਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ...

ਪੂਰਾ ਲੇਖ ਪੜ੍ਹੋ »

ਚੰਦਰਕਾਂਤ ਸ਼ਰਮਾ ਦੀ ਨਵੀਂ ਪੁਲਾਂਘ

ਫ਼ਿਲਮ ਪੱਤਰਕਾਰਤਾ ਦਾ ਚੰਗਾ ਅਨੁਭਵ ਰੱਖਣ ਤੋਂ ਬਾਅਦ ਹੁਣ ਚੰਦਰਕਾਂਤ ਸ਼ਰਮਾ ਨੇ ਫ਼ਿਲਮ ਨਿਰਮਾਣ ਵੱਲ ਆਪਣੇ ਕਦਮ ਵਧਾ ਲਏ ਹਨ। ਆਪਣੀ ਵੈੱਬਸਾਈਟ ਸਿਨੇ ਮਿਰਚੀ ਦੇ ਨਾਂਅ 'ਤੇ ਉਨ੍ਹਾਂ ਨੇ ਆਪਣੇ ਬੈਨਰ ਦਾ ਨਾਂਅ ਸਿਨੇ ਮਿਰਚੀ ਪ੍ਰੋਡਕਸ਼ਨ ਰੱਖਿਆ ਹੈ ਅਤੇ ਇਸ ਬੈਨਰ ਰਾਹੀਂ ਉਹ ਦੋ ਫ਼ਿਲਮਾਂ 'ਦ ਗ੍ਰੇਟ ਇੰਡੀਅਨ ਕੈਸਿਨੋ' ਤੇ 'ਲਸਟ ਵਾਲਾ ਲਵ' ਬਣਾਉਣ ਜਾ ਰਹੇ ਹਨ। ਇਨ੍ਹਾਂ ਫ਼ਿਲਮਾਂ ਲਈ ਜ਼ਰੀਨ ਖਾਨ, ਮਹਿਮਾ ਚੌਧਰੀ, ਗਿਜ਼ੇਲ, ਅਸਰਾਨੀ, ਮੁਕੇਸ਼ ਤਿਵਾੜੀ, ਆਸਿਫ਼ ਬਸਰਾ, ਅਨੰਤ ਜੋਗ ਅਤੇ ਯਤਿਨ ਕਾਰਿਆਕਰ ਨੂੰ ਸਾਈਨ ਕਰ ਲਿਆ ਗਿਆ ਹੈ। 'ਦ ਗ੍ਰੇਟ ਇੰਡੀਅਨ ਕੈਸਿਨੋ' ਦੇ ਨਿਰਦੇਸ਼ਕ ਹਨ ਰੁਪੇਸ਼ ਪਾਲ ਅਤੇ 'ਲਸਟ ਵਾਲਾ ਲਵ' ਦੇ ਨਿਰਦੇਸ਼ਨ ਦੀ ਕਮਾਨ ਰਤਨ ਪਸਰੀਚਾ ਨੂੰ ਸੌਂਪੀ ਗਈ ਹੈ। ਇਨ੍ਹਾਂ ਫ਼ਿਲਮਾਂ ਦੇ ਐਲਾਨ ਦੇ ਸਿਲਸਿਲੇ ਵਿਚ ਹੋਟਲ ਵਿਚ ਆਯੋਜਿਤ ਅਮੀਸ਼ਾ ਪਟੇਲ, ਪੂਨਮ ਢਿੱਲੋਂ, ਰਿਮੀ ਸੇਨ, ਸਮੀਰ ਧਰਮਾਧਿਕਾਰੀ, ਪੰਕਜ ਬੇਰੀ, ਅਰੁਣ ਬਖ਼ਸ਼ੀ, ਤਬਲਾਵਾਦਕ ਸੁਰਿੰਦਰ, ਨਕਲੀ ਪ੍ਰੇਮ ਚੋਪੜਾ ਭਾਵ ਵਿਸ਼ਵਜੀਤ ਆਦਿ ਪਹੁੰਚੇ ਸਨ। ਚੰਦਰਕਾਂਤ ਦੇ ਹੌਸਲੇ ਦੀ ਤਾਰੀਫ ਕਰਦੇ ਹੋਏ ਰਿਮੀ ਸੇਨ ਨੇ ਕਿਹਾ, 'ਮੈਨੂੰ ਵੀ ...

ਪੂਰਾ ਲੇਖ ਪੜ੍ਹੋ »

ਫਿਰ ਇਕ ਵਾਰ ਫ਼ਿਲਮਾਂ ਵਿਚ ਰੁੱਝੀ ਸ਼੍ਰਾਵਣੀ

ਕਲਾ ਨਿਰਦੇਸ਼ਕ ਵਿਕਰਮ ਗੋਸਵਾਮੀ ਦੀ ਬੇਟੀ ਸ਼੍ਰਾਵਣੀ ਜਦੋਂ ਅੱਠ ਸਾਲ ਦੀ ਸੀ, ਉਦੋਂ ਨਿਰਦੇਸ਼ਕ ਬਾਸੂ ਚੈਟਰਜੀ ਨੇ ਉਸ ਨੂੰ ਲੜੀਵਾਰ 'ਦਰਪਣ' ਵਿਚ ਮੌਕਾ ਦਿੱਤਾ ਸੀ। ਨੰਨ੍ਹੀ ਸ਼੍ਰਾਵਣੀ ਨੇ ਇਸ ਵਿਚ ਉਤਪਲ ਦੱਤ ਦੇ ਨਾਲ ਕੰਮ ਕੀਤਾ ਸੀ ਅਤੇ ਉਦੋਂ ਉਹ ਨਹੀਂ ਜਾਣਦੀ ਸੀ ਕਿ ਉਤਪਲ ਦੱਤ ਕਿੰਨੇ ਵੱਡੇ ਕਲਾਕਾਰ ਹਨ। ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਣ ਤੋਂ ਬਾਅਦ ਸ਼੍ਰਾਵਣੀ ਨੇ 'ਗ਼ਲਤੀਆਂ' ਰਾਹੀਂ ਬਾਲੀਵੁੱਡ ਵਿਚ ਦੁਬਾਰਾ ਦਾਖ਼ਲਾ ਲਿਆ। ਛੋਟੇ ਬਜਟ ਦੀ ਇਸ ਫ਼ਿਲਮ ਨਾਲ ਉਸ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਨੂੰ ਛੋਟੀਆਂ-ਮੋਟੀਆਂ ਭੂਮਿਕਾਵਾਂ ਮਿਲਦੀਆਂ ਰਹੀਆਂ। ਫ਼ਿਲਮਾਂ ਵਿਚ ਗੱਲ ਬਣਦੀ ਨਾ ਦੇਖ ਸ਼੍ਰਾਵਣੀ ਨੇ ਵਿਆਹ ਕਰ ਕੇ ਘਰ ਵਸਾ ਲੈਣ ਦਾ ਫ਼ੈਸਲਾ ਕੀਤਾ ਅਤੇ ਵਿਆਹ ਤੋਂ ਬਾਅਦ ਉਹ ਇਕ ਬੇਟੀ ਦੀ ਮਾਂ ਬਣ ਗਈ। ਹੁਣ ਜਦੋਂ ਬੇਟੀ ਵੱਡੀ ਹੋ ਗਈ ਹੈ ਤਾਂ ਸ਼੍ਰਾਵਣੀ ਨੇ ਫਿਰ ਇਕ ਵਾਰ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ ਅਤੇ ਹੁਣ ਦੀ ਵਾਰ ਛੋਟੇ ਪਰਦੇ ਨੇ ਉਸ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਹੈ। ਸੈਂਕੜੇ ਲੜੀਵਾਰ ਕਰਨ ਵਾਲੀ ਸ਼੍ਰਾਵਣੀ ਨੂੰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਬਦੌਲਤ ...

ਪੂਰਾ ਲੇਖ ਪੜ੍ਹੋ »

ਇਲੀਆਨਾ ਡਿਕਰੂਜ਼

'ਪਾਗਲਪੰਤੀ' ਨਹੀਂ

ਹੀਰੋ/ਹੀਰੋਇਨ ਦੀ ਪੱਕੀ ਜੋੜੀ ਦਾ ਜ਼ਮਾਨਾ ਲੱਦ ਗਿਆ ਹੈ। ਇਲੀਆਨਾ ਡਿਕਰੂਜ਼ ਲਈ ਇਹ ਦੌਰ ਖ਼ੁਸ਼ੀਆਂ ਲੈ ਕੇ ਆਇਆ ਹੈ। ਵਰੁਣ/ਅਨੁਸ਼ਕਾ, ਸ਼ਰਧਾ/ਰਾਜ ਕੁਮਾਰ ਰਾਓ ਅਲੱਗ ਹੀ ਹਟਵੀਆਂ ਜੋੜੀਆਂ ਕਾਮਯਾਬ ਹੋਈਆਂ ਹਨ। ਅਨੀਸ ਬਜ਼ਮੀ ਨੇ ਵੀ ਇਸ ਨਵੇਂ ਦੌਰ 'ਚ ਪੈਰ ਧਰਿਆ ਹੈ। ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਉਸ ਦੀ ਨਵੀਂ ਫ਼ਿਲਮ ਜਾਨ ਅਬਰਾਹਮ ਨਾਲ ਸ਼ੁਰੂ ਹੋ ਰਹੀ ਹੈ। 'ਰੇਡ' 'ਚ ਅਜੈ ਦੇਵਗਨ ਦੀ ਪਤਨੀ ਬਣੀ ਇਲੀ ਨੇ ਅਨੀਸ ਦੀ ਜਾਨ ਨਾਲ ਇਹ ਫ਼ਿਲਮ ਸਵੀਕਾਰ ਕਰ ਲਈ ਹੈ। ਪਹਿਲਾਂ ਇਲੀ ਦੀ ਥਾਂ ਸੋਨਾ ਦਾ ਨਾਂਅ ਲਿਆ ਜਾ ਰਿਹਾ ਸੀ। ਕਹਿੰਦੇ ਨੇ 'ਮੁਬਾਰਕਾਂ' 'ਚ ਇਲੀਆਨਾ ਦਾ ਹਸਾਊ ਅੰਦਾਜ਼ ਤੇ ਉਸ ਦਾ ਸਮਾਂ ਦੇਖ ਕੇ ਉਸ ਨੂੰ ਲਿਆ ਗਿਆ ਹੈ। ਜਾਨ ਅਬਰਾਹਮ ਨਾਲ ਪਹਿਲੀ ਵਾਰ ਇਲੀ ਕੰਮ ਕਰਨ ਜਾ ਰਹੀ ਹੈ। 'ਸਾਡੇ ਸਾਥੀ' ਜਾਂ 'ਸਾੜ ਸਤੀ' ਇਹ ਨਾਂਅ ਪਹਿਲਾਂ ਇਲੀ ਦੀ ਇਸ ਫ਼ਿਲਮ ਦੇ ਸਨ ਪਰ ਹੁਣ ਜਾਨ-ਇਲੀਆਨਾ ਦੀ ਇਸ ਫ਼ਿਲਮ ਦਾ ਨਾਂਅ 'ਪਾਗਲਪੰਤੀ' ਹੋਏਗਾ। ਇਕ ਵਾਰ ਫਿਰ ਇਲੀ ਲਈ ਚੰਗਾ ਸਮਾਂ ਆ ਰਿਹਾ ਹੈ। ਅਜੈ ਦੇਵਗਨ ਤੇ ਰਣਬੀਰ ਕਪੂਰ ਨਾਲ ਭੂਸ਼ਨ ਕੁਮਾਰ ਦੀ ਨਵੀਂ ਫ਼ਿਲਮ ਵੀ ਇਲੀ ਕਰ ਰਹੀ ਹੈ। 'ਬਰਫ਼ੀ' ਉਸ ਰਣਬੀਰ ਨਾਲ ਤੇ ਅਜੈ ਨਾਲ ...

ਪੂਰਾ ਲੇਖ ਪੜ੍ਹੋ »

ਅਮਿਤ ਜੀ ਤੋਂ ਬਹੁਤ ਕੁਝ ਸਿੱਖਿਆ : ਆਮਿਰ ਖਾਨ

'ਠੱਗਸ ਆਫ਼ ਹਿੰਦੁਸਤਾਂ' ਰਾਹੀਂ ਵੱਡੇ ਪਰਦੇ 'ਤੇ ਪਹਿਲੀ ਵਾਰ ਅਮਿਤਾਬ ਬੱਚਨ ਅਤੇ ਆਮਿਰ ਖਾਨ ਇਕੱਠੇ ਆਏ ਹਨ। ਉਂਝ ਪਹਿਲਾਂ ਨਿਰਮਾਤਾ-ਨਿਰਦੇਸ਼ਕ ਇੰਦਰ ਕੁਮਾਰ ਨੇ ਅਮਿਤਾਬ, ਆਮਿਰ ਤੇ ਮਾਧੁਰੀ ਨੂੰ ਲੈ ਕੇ 'ਰਿਸ਼ਤੇ' ਦਾ ਮਹੂਰਤ ਵੀ ਕੀਤਾ ਸੀ ਪਰ ਉਹ ਫ਼ਿਲਮ ਮਹੂਰਤ ਤੋਂ ਅੱਗੇ ਨਹੀਂ ਵਧ ਸਕੀ ਸੀ। ਹੁਣ 'ਠੱਗਸ...' ਰਾਹੀਂ ਬਾਲੀਵੁੱਡ ਦੇ ਦੋ ਮਹਾਰਥੀ ਕਲਾਕਾਰ ਇਕੱਠੇ ਆਏ ਹਨ। ਅਮਿਤਾਬ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੇ ਹਨ, 'ਜਦੋਂ 'ਰਿਸ਼ਤੇ' ਬੰਦ ਕਰਨ ਦਾ ਐਲਾਨ ਹੋਇਆ ਤਾਂ ਮੈਂ ਬਹੁਤ ਨਿਰਾਸ਼ ਹੋ ਗਿਆ ਸੀ। ਉਨ੍ਹਾਂ ਨਾਲ ਕੰਮ ਕਰਨ ਦੀ ਮੇਰੀ ਦਿਲੀ ਇੱਛਾ ਸੀ ਅਤੇ ਮੈਂ ਚਾਹੁੰਦਾ ਸੀ ਕਿ ਇਕ ਚੰਗੇ ਪ੍ਰਾਜੈਕਟ ਵਿਚ ਅਸੀਂ ਇਕੱਠੇ ਆਈਏ। ਹੁਣ ਇਥੇ ਉਨ੍ਹਾਂ ਨਾਲ ਕੰਮ ਕਰਨ ਤੋਂ ਬਾਅਦ ਮੈਂ ਇਹ ਕਹਾਂਗਾ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਰਿਹਾ। ਸੈੱਟ 'ਤੇ ਮੈਂ ਹਰ ਵੇਲੇ ਉਨ੍ਹਾਂ ਨਾਲ ਹੀ ਰਹਿੰਦਾ ਸੀ ਅਤੇ ਸਵਾਲ ਪੁੱਛਦਾ ਰਹਿੰਦਾ ਸੀ। ਉਹ ਵੀ ਸ਼ਾਂਤੀ ਨਾਲ ਜਵਾਬ ਦਿੰਦੇ ਰਹਿੰਦੇ ਸਨ। ਇਸ ਤਰ੍ਹਾਂ ਇਸ ਫ਼ਿਲਮ ਦੀ ਬਦੌਲਤ ਅਮਿਤ ਜੀ ਤੋਂ ਬਹੁਤ ਕੁਝ ਸਿੱਖਿਆ।' ਆਪਣੀ ਗੱਲ ਨੂੰ ਹੋਰ ...

ਪੂਰਾ ਲੇਖ ਪੜ੍ਹੋ »

ਅਨੀਤਾ ਰਾਜ ਹੁਣ ਲਤਾ ਖੰਨਾ ਦੀ ਭੂਮਿਕਾ ਵਿਚ

ਰਾਜਨੀਤਕ ਦਲ 'ਭਾਰਤੀ ਜਨ ਸੰਘ' ਦੇ ਮੁਖ ਸੰਥਾਪਕ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਨਾਂਅ ਕੁਝ ਸਮਾਂ ਪਹਿਲਾਂ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਮੁਗਲ ਸਰਾਏ ਸਟੇਸ਼ਨ ਦਾ ਨਾਂਅ ਬਦਲ ਕੇ ਇਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ ਸੀ। ਹੁਣ ਭਾਰਤ ਮਾਤਾ ਦੇ ਇਸ ਸਪੂਤ ਦੀ ਜ਼ਿੰਦਗੀ 'ਤੇ ਫ਼ਿਲਮ 'ਦੀਨ ਦਿਆਲ ਏਕ ਯੁੱਗ ਪੁਰਸ਼' ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਨੀਤਾ ਰਾਜ ਵਲੋਂ ਇਸ ਵਿਚ ਦੀਨ ਦਿਆਲ ਦੀ ਮੂੰਹ ਬੋਲੀ ਭੈਣ ਲਤਾ ਖੰਨਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਹੁਣ ਤਕ 72 ਫ਼ਿਲਮਾਂ ਕਰ ਚੁੱਕੀ ਅਨੀਤਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਬਾਇਓਪਿਕ ਵਿਚ ਕੰਮ ਕਰ ਰਹੀ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਸੱਚ ਕਹਾਂ ਤਾਂ ਮੈਂ ਕਦੀ ਲਤਾ ਖੰਨਾ ਬਾਰੇ ਕੁਝ ਸੁਣਿਆ ਨਹੀਂ ਸੀ। ਹਾਂ, ਦੀਨ ਦਿਆਲ ਬਾਰੇ ਜ਼ਰੂਰ ਜਾਣਦੀ ਸੀ ਪਰ ਉਨ੍ਹਾਂ ਦੀ ਕੋਈ ਮੂੰਹ ਬੋਲੀ ਭੈਣ ਵੀ ਸੀ, ਇਹ ਮੈਨੂੰ ਪਤਾ ਨਹੀਂ ਸੀ। ਲਤਾ ਖੰਨਾ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ 'ਤੇ ਕੋਈ ਡਾਕੂਮੈਂਟਰੀ ਬਣੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਬਾਰੇ ਕੁਝ ਜਾਣ ਸਕਾਂ। ਮੈਨੂੰ ਦੱਸਿਆ ਗਿਆ ਕਿ ਆਪਣੀ ਜ਼ਿੰਦਗੀ ਦੇ ...

ਪੂਰਾ ਲੇਖ ਪੜ੍ਹੋ »

ਦਿਸ਼ਾ ਪਟਾਨੀ

ਦਸ਼ਾ ਸੁਧਰੀ, ਦਿਸ਼ਾ ਸਹੀ

'ਬਾਗੀ-2' ਦੀ ਕਾਮਯਾਬੀ ਨੇ ਦਿਸ਼ਾ ਪਟਾਨੀ ਨੂੰ ਫ਼ਿਲਮੀ ਚੋਣ ਕਰਨ ਲਈ ਹੋਰ ਸੁਚੇਤ ਕਰ ਦਿੱਤਾ ਹੈ। ਦਿਸ਼ਾ ਨਹੀਂ ਚਾਹੁੰਦੀ ਕਿ ਚੰਗੀ ਦਿਸ਼ਾ ਵੱਲ ਜਾ ਰਹੀ ਉਸ ਦੀ ਫ਼ਿਲਮੀ ਟਰੇਨ ਕਿਤੇ ਲੀਹ ਤੋਂ ਲੱਥ ਕੇ ਕੈਰੀਅਰ ਨੂੰ ਦੁਰਘਟਨਾਗ੍ਰਸਤ ਕਰ ਦੇਵੇ। ਅਕਸ਼ੈ ਕੁਮਾਰ ਨਾਲ 'ਮੰਗਲ ਯਾਨ' ਉਸ ਨੂੰ ਮਿਲੀ ਪਰ ਜਦ ਉਸ ਦੇਖਿਆ ਕਿ ਇਸ ਫ਼ਿਲਮ'ਚ ਤਿੰਨ ਹੀਰੋਇਨਾਂ ਹਨ ਤਾਂ ਉਸ ਨੇ ਅਕਸ਼ੈ ਨੂੰ ਇਨਕਾਰ ਕਰ ਦਿੱਤਾ। ਦਿਸ਼ਾ ਕੋਲ ਜਦ ਸਲਮਾਨ ਖ਼ਾਨ ਨਾਲ 'ਭਾਰਤ' ਜਿਹੀ ਵੱਡੀ ਫ਼ਿਲਮ ਹੈ ਤਾਂ ਉਹ 'ਮੰਗਲ ਯਾਨ' 'ਤੇ ਜਾਣ ਤੋਂ ਪਹਿਲਾਂ ਸੌ ਵਾਰ ਸੋਚਣ ਨੂੰ ਤਰਜੀਹ ਦੇਵੇਗੀ। ਦਿਸ਼ਾ ਇਸ ਸਮੇਂ ਸੱਲੂ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ। ਇਹ ਤਾਂ ਸਾਰਾ ਕੁਝ ਸਹੀ ਹੈ ਪਰ ਦੀਵਾਲੀ ਵਾਲੇ ਦਿਨ ਘੱਟ ਕੱਪੜੇ ਤੇ ਸਪੋਰਟਸ ਵਾਲੇ 'ਅੰਡਰ ਗਾਰਮੈਂਟਸ' ਪਾ ਕੇ ਦਿਸ਼ਾ ਨੇ ਆਪਣਾ ਜੋ ਜਲੂਸ ਕਢਵਾਇਆ, ਉਸ ਨੇ ਉਸ ਦੀ ਦਸ਼ਾ ਲੋਕਾਂ 'ਚ ਵਿਗਾੜੀ ਹੈ। ਦਿਸ਼ਾ ਦਾ ਨਾਂਅ ਟਾਈਗਰ ਸ਼ਰਾਫ਼ ਨਾਲ ਵੀ ਲਿਆ ਗਿਆ ਤੇ ਹੁਣੇ ਜਿਹੇ ਹੀ ਦਿਸ਼ਾ ਦਾ ਨਾਂਅ ਰਿਤਿਕ ਰੌਸ਼ਨ ਨਾਲ ਵੀ ਜੁੜਿਆ। ਹਾਲੀਵੁੱਡ ਦੀ ਸਨਸਨੀ ਬਿਆਨਸੇ ਨੂੰ ਸਮਰਪਿਤ ਦਿਸ਼ਾ ਦਾ ਡਾਂਸ ਵੀਡੀਓ ਬਹੁਤ ਪਸੰਦ ਕੀਤਾ ...

ਪੂਰਾ ਲੇਖ ਪੜ੍ਹੋ »

ਸੋਨਾਕਸ਼ੀ ਸਿਨਹਾ

ਮੰਗਲ ਮਿਸ਼ਨ

ਬੀਤੇ ਅੱਠ ਸਾਲ ਤੋਂ ਇੰਡਸਟਰੀ 'ਚ ਸਰਗਰਮ ਸੋਨਾਕਸ਼ੀ ਸਿਨਹਾ ਨੇ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਦੀ ਗੱਲ ਆਪਣੀ ਪੱਕੀ ਸਹੇਲੀ ਨੀਤੂ ਨੂੰ ਦੱਸੀ ਕਿ ਵਿੱਕੀ ਕੌਸ਼ਲ ਉਸ ਨੂੰ ਅੱਜਕਲ੍ਹ ਪ੍ਰਭਾਵਿਤ ਕਰਦਾ ਹੈ ਪਰ ਇਹ ਸਿਰਫ਼ ਕੁਝ ਸੈਕਿੰਡ ਦਾ ਹੀ ਪ੍ਰਭਾਵ ਹੈ। 'ਕਹੋ ਨਾ ਪਿਆਰ ਹੈ' ਦੇਖ ਕੇ ਸੋਨਾ ਦੇ ਸੁਪਨਿਆਂ ਦਾ ਰਾਜਕੁਮਾਰ ਰਿਤਿਕ ਰੌਸ਼ਨ ਬਣ ਗਿਆ ਸੀ। ਹਾਲਾਂ ਕਿ ਸੋਨਾ ਤੇ ਰਿਤਿਕ ਦੀ ਉਮਰ ਵਿਚ 13 ਸਾਲ ਦਾ ਅੰਤਰ ਹੈ। ਗ਼ਲਤ ਬੰਦੇ ਨਾਲ ਵਿਆਹ ਕਰਨਾ ਬਾਅਦ 'ਚ ਵੱਡਾ ਪੰਗਾ ਹੈ, ਇਹ ਸੋਨਾਕਸ਼ੀ ਸਿਨਹਾ ਨੇ ਸੈਫ਼/ਅੰਮ੍ਰਿਤਾ ਦੇ ਵਿਆਹ ਨੂੰ ਲੈ ਕੇ ਵੀ ਗੱਲ ਕਹੀ ਸੀ। ਸੋਨਾ ਇਸ ਸਮੇਂ 'ਦਬੰਗ-3' ਤੇ 'ਕਲੰਕ' ਫ਼ਿਲਮਾਂ ਕਰ ਰਹੀ ਹੈ। ਨਾਨਾ ਪਾਟੇਕਰ-ਤਨੂਸ੍ਰੀ ਦੱਤਾ ਵਿਚਕਾਰ ਹੋਏ ਵਿਵਾਦ 'ਤੇ ਸੋਨਾ ਨੇ ਨਾਪ-ਤੋਲ ਕੇ ਹੀ ਗੱਲ ਕਹੀ ਹੈ ਭਾਵ ਨਾ ਹੀ ਨਾਨਾ ਦੀ ਕਲਾਸ ਲਾਈ ਤੇ ਨਾ ਹੀ ਤਨੂਸ੍ਰੀ ਨੂੰ ਗ਼ਲਤ ਕਿਹਾ, ਮਾਮਲਾ ਕਾਨੂੰਨ 'ਤੇ ਛੱਡ ਦਿਓ, ਉਸ ਕਿਹਾ ਹੈ। ਨੂਪੁਰ ਪੁਰੀ ਨਾਲ ਅਕਸਰ ਮੀਡੀਆ ਸਬੰਧੀ ਸਲਾਹ ਲੈਣ ਵਾਲੀ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਵਿਆਹ ਆਪਣੇ ਮਨਪਸੰਦ ਸਾਥੀ ਨਾਲ ਕਰੋ ਤੇ ਉਸ ਦਾ ਲਾੜਾ ਉਹੀ ਹੋਏਗਾ ...

ਪੂਰਾ ਲੇਖ ਪੜ੍ਹੋ »

ਸੋਨਮ ਕਪੂਰ

ਡਰ ਗਈ!

ਜੇ ਸੋਨਮ ਕਪੂਰ ਦਾ ਵਸ ਚੱਲੇ ਤਾਂ ਉਹ ਯਕਦਮ ਕੰਗਨਾ ਰਾਣੌਤ ਦੀ ਐਸੀ-ਤੈਸੀ ਕਰ ਦੇਵੇ ਕਿਉਂਕਿ ਕੰਗਨਾ ਨੇ ਸੋਨਮ ਸਬੰਧੀ ਜੋ ਗੱਲਾਂ ਕਹੀਆਂ ਹਨ, ਉਸ ਕਾਰਨ ਹੁਣ ਸੋਨਮ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਵਾਲੀ ਗੱਲ ਹੈ। ਸੋਨਮ ਨੇ ਕਿਹਾ ਸੀ ਕਿ ਕੰਗਨਾ ਤਾਂ ਰੋਜ਼ ਕਿਸੇ ਨਾ ਕਿਸੇ ਨੂੰ ਭੰਡਦੀ ਹੈ। ਉਸ ਦੀਆਂ ਗੱਲਾਂ 'ਤੇ ਯਕੀਨ ਕਰਨਾ ਨਹੀਂ ਚਾਹੀਦਾ ਤਾਂ ਕੰਗਨਾ ਨੇ ਕਿਹਾ ਸੀ ਕਿ ਸੋਨਮ ਨੇ ਕੀ ਲਾਈਸੈਂਸ ਲਿਆ ਹੈ ਕਿ ਕੌਣ ਸੱਚਾ-ਕੌਣ ਝੂਠਾ, ਸੋਨਮ ਹੈ ਹੀ ਕੀ? ਸਟਾਰ ਪਿਓ ਦੀ ਅਸਫ਼ਲ ਹੀਰੋਇਨ ਧੀ ਜਦਕਿ ਦੇਸ਼ ਦੀ ਅਗਵਾਈ 10 ਸਾਲ ਸੰਘਰਸ਼ ਕਰ ਕੰਗਨਾ ਨੇ ਕੀਤੀ ਹੈ। ਜ਼ਾਹਿਰ ਹੈ ਸੋਨਮ ਦਾ ਹਾਲ ਬੁਰਾ ਹੈ, ਮੌਕਾ ਮਿਲਿਆ ਤਾਂ ਉਹ ਕੰਗਨਾ ਨੂੰ ਰੱਜ ਕੇ ਭੰਡੇਗੀ ਤੇ ਇਥੇ ਪਾਣੀ ਪੀਣ ਜੋਗੀ ਨਹੀਂ ਛੱਡੇਗੀ। ਕਰਵਾ ਚੌਥ ਦਾ ਵਰਤ, ਸ਼ੁੱਭ ਦੀਵਾਲੀ, ਵਿਸ਼ਵਕਰਮਾ ਤੇ ਟਿੱਕਾ ਭਾਈ ਦੂਜ ਆਦਿ ਤਿਉਹਾਰਾਂ ਤੋਂ ਵਿਹਲੀ ਹੋ ਕੇ ਸੋਨਮ ਕਪੂਰ ਹੁਣ ਦੋ ਮਹੀਨੇ ਆਪਣੀ ਨਵੀਂ ਫ਼ਿਲਮ 'ਏਕ ਲੜਕੀ ਕੋ ਦੇਖਾ' ਲਈ ਲਾਏਗੀ। 'ਪੈਡਮੈਨ', 'ਵੀਰੇ ਦੀ ਵੈਡਿੰਗ' 'ਚ ਆਪਣੀ 'ਵੈਡਿੰਗ' ਦੀਆਂ ਖੁਸ਼ੀਆਂ ਤੋਂ ਬਾਅਦ ਸੋਨਮ ਲਈ 'ਏਕ ਲੜਕੀ ਕੋ ਦੇਖਾ' ਫ਼ਿਲਮ ਬਹੁਤ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX