ਤਾਜਾ ਖ਼ਬਰਾਂ


ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ਪਹੁੰਚੀਆਂ ਰਾਜ ਭਵਨ
. . .  1 day ago
ਪੰਜਾਬ ਕੈਬਨਿਟ ਦਾ ਵਿਸਥਾਰ
. . .  1 day ago
ਜਸਕੀਰਤ ਸਿੰਘ ਉਰਫ਼ ਜੱਸੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਤਾਅ ਉਮਰ ਦੀ ਕੈਦ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ...
ਰਾਜਸਥਾਨ : ਅਲਵਰ ਬੈਂਕ 'ਚ ਦਿਨ-ਦਿਹਾੜੇ ਲੁੱਟ, 1 ਕਰੋੜ ਦੀ ਨਕਦੀ ਤੇ ਸੋਨਾ ਲੈ ਕੇ 6 ਵਿਅਕਤੀ ਫ਼ਰਾਰ
. . .  1 day ago
ਬੈਂਸ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ਦੋਸ਼ੀ ਸੁਖਚੈਨ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ
. . .  1 day ago
ਲੁਧਿਆਣਾ ,4 ਜੁਲਾਈ (ਰੁਪੇਸ਼ ਕੁਮਾਰ) -ਲੋਕ ਇਨਸਾਫ਼ ਪਾਰਟੀ ਪ੍ਰਮੁੱਖ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ ਜਨਾਹ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੂਜੇ ...
ਫੌਜਾ ਸਿੰਘ ਸਰਾਰੀ ਬਣੇ ਕੈਬਨਿਟ ਮੰਤਰੀ
. . .  1 day ago
ਅਨਮੋਲ ਗਗਨ ਮਾਨ ਬਣੀ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਚੇਤਨ ਸਿੰਘ ਜੌੜਾ ਮਾਜਰਾ ਬਣੇ ਕੈਬਨਿਟ ਮੰਤਰੀ, ਚੁੱਕੀ ਸਹੁੰ
. . .  1 day ago
ਅਮਨ ਅਰੋੜਾ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ਦੇ ਜੰਮਪਲ ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਕੈਬਨਿਟ ਮੰਤਰੀ
. . .  1 day ago
ਅਜਨਾਲਾ ,4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਕਸਬਾ ਅਜਨਾਲਾ 'ਚ ਜੰਮੇ ਪਲੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ...
ਭਾਰਤ ਨੇ ਆਪਣੀ 90% ਬਾਲਗ ਆਬਾਦੀ ਦਾ ਕੋਵਿਡ-19 ਦਾ ਪੂਰਾ ਕੀਤਾ ਟੀਕਾਕਰਨ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ
. . .  1 day ago
ਸਿੱਧੂ ਮੂਸੇਵਾਲਾ ਹੱਤਿਆ ਕੇਸ : ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਪੁਲਿਸ ਨੇ ਸਚਿਨ ਭਿਵਾਨੀ ਅਤੇ ਅੰਕਿਤ ਸਿਰਸਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ...
ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਅੱਜ ਸੰਭਾਲਣਗੇ ਡੀ.ਜੀ.ਪੀ. ਪੰਜਾਬ ਦਾ ਚਾਰਜ
. . .  1 day ago
ਲੁਧਿਆਣਾ, 4 ਜੁਲਾਈ (ਪਰਮਿਮਦਰ ਸਿੰਘ ਅਹੂਜਾ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਅੱਜ ਉਨ੍ਹਾਂ ਨੂੰ ਡੀ ਜੀ ਪੀ ਦਾ ਚਾਰਜ...
ਅੰਡੇਮਾਨ ਤੇ ਨਿਕੋਬਾਰ 'ਚ ਆਇਆ ਭੂਚਾਲ
. . .  1 day ago
ਪੋਰਟ ਬਲੇਅਰ, 4 ਜੁਲਾਈ - ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਦੇ 256 ਕਿੱਲੋਮੀਟਰ ਦੱਖਣ ਪੂਰਬ 'ਚ ਅੱਜ ਦੁਪਹਿਰ 3.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਿਆ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ
. . .  1 day ago
ਅੰਮ੍ਰਿਤਸਰ, 4 ਜੁਲਾਈ (ਜਸਵੰਤ ਸਿੰਘ ਜੱਸ )- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾ ਰਹੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਦਾ ਹਾਲ ਚਾਲ...
ਕੁੱਲੂ ਬੱਸ ਹਾਦਸਾ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਹਾਦਸੇ ਵਾਲੀ ਥਾਂ ਦਾ ਦੌਰਾ
. . .  1 day ago
ਕੁੱਲੂ, 4 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਲੂ ਵਿਖੇ ਦੁਰਘਟਨਾਗ੍ਰਸਤ ਹੋਈ ਬੱਸ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ। ਹਾਦਸੇ 'ਚ 12 ਲੋਕਾਂ ਦੀ ਮੌਤ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਾਰਮਿਕ ਸਾਹਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਰਤੀ ਮਿਥ ਪਰੰਪਰਾ ਲੇਖਿਕਾ : ਡਾ: ਗਗਨਦੀਪ ਕੌਰ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਮੁੱਲ : 450 ਰੁਪਏ, ਪੰਨੇ : 215 ਸੰਪਰਕ : 97797-70343 ਇਸ ਪੁਸਤਕ ਵਿਚ ਗੁਰਬਾਣੀ ਵਿਚ ਆਏ ਮਿਥਿਹਾਸਕ ਹਵਾਲਿਆਂ ਦਾ ਵਰਨਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਮੇਂ ਦੇ ਮਿਥਕ ਸੰਕੇਤਾਂ ਦੁਆਰਾ ਡੂੰਘੀਆਂ ਰਮਜ਼ਾਂ ਸਮਝਾਈਆਂ ਗਈਆਂ ਹਨ। ਮਿਥਿਹਾਸਕ ਪਾਤਰਾਂ ਵਿਚ ਦੇਵੀ-ਦੇਵਤੇ, ਅਸੁਰ, ਰਾਜੇ-ਰਾਣੀਆਂ ਅਤੇ ਭਗਤਾਂ-ਰਿਸ਼ੀਆਂ ਦਾ ਬਿਰਤਾਂਤ ਹੈ। ਇਹ ਸਾਰੀਆਂ ਰੂਹਾਂ ਅਕਾਲ ਪੁਰਖ ਦੇ ਅਧੀਨ ਹਨ। ਪਰਮਾਤਮਾ ਸਿਰਫ ਇਕ ਹੈ ਅਤੇ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਉਸ ਨੇ ਸੰਸਾਰ ਨੂੰ ਚਲਾਉਣ ਹਿਤ ਕਈ ਸ਼ਕਤੀਆਂ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ, ਜਿਵੇਂ ਬ੍ਰਹਮਾ ਉਤਪਤੀ, ਵਿਸ਼ਨੂੰ ਪਾਲਣਾ ਅਤੇ ਸ਼ਿਵ ਸੰਘਾਰ ਕਰਦੇ ਹਨ ਪਰ ਇਹ ਤ੍ਰੈਮੂਰਤੀ ਵੀ ਪਰਮਾਤਮਾ ਦੇ ਹੁਕਮ ਵਿਚ ਹੀ ਹੈ। ਅੱਗ, ਪਾਣੀ, ਇੰਦਰ, ਸੂਰਜ, ਚੰਨ, ਤਾਰੇ, ਗਣ, ਗੰਧਰਵ, ਚਿੱਤਰਗੁਪਤ, ਧਰਮਰਾਜ, ਮਾਇਆ ਆਦਿ ਸਭ ਪ੍ਰਭੂ ਦੇ ਅਧੀਨ ਹਨ ਅਤੇ ਉਸੇ ਦੇ ਗੁਣ ਗਾ ਰਹੇ ਹਨ। ਸ੍ਰੀ ਜਪੁਜੀ ਸਾਹਿਬ ਵਿਚ ਫ਼ਰਮਾਨ ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ

ਸਿੱਖ ਧਰਮ ਪ੍ਰਚਾਰ ਵਾਸਤੇ ਦਸ ਗੁਰੂ ਸਾਹਿਬਾਨਾਂ ਨੇ ਜਿਥੇ-ਜਿਥੇ ਵੀ ਆਪਣੇ ਪਾਵਨ ਪਵਿੱਤਰ ਚਰਨ ਪਾਏ, ਉਹ ਧਰਤੀ ਸੁਭਾਗੀ ਅਤੇ ਪੂਜਨੀਕ ਬਣ ਗਈ। ਇਹੋ ਜਿਹਾ ਹੀ ਭਾਗਾਂ ਵਾਲਾ ਪਾਵਨ ਇਤਿਹਾਸਕ ਅਸਥਾਨ ਦੁਆਬੇ ਦੀ ਧਰਤੀ 'ਤੇ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਤੇਗ਼ ਬਾਹਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਅਤੇ ਸਰੋਤਾਂ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਇਸ ਅਸਥਾਨ 'ਤੇ 6 ਅਗਸਤ, 1665 ਈ: ਨੂੰ ਪਧਾਰੇ ਸਨ। ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਜੀ ਨੇ ਇਸ ਪਵਿੱਤਰ ਅਸਥਾਨ 'ਤੇ 5 ਮਹੀਨੇ 19 ਦਿਨ ਨਿਵਾਸ ਕਰਕੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਸੱਚ ਧਰਮ ਦਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸ ਅਸਥਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 1978 ਵਿਚ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਤੇ ਪ੍ਰਬੰਧ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਸਪੁਰਦ ਕਰ ਦਿੱਤਾ। ਆਪ ਨੇ ਪੰਜਾਂ ਪਿਆਰਿਆਂ ਸਹਿਤ ਇਸ ਪਵਿੱਤਰ ਅਸਥਾਨ ਦਾ ਆਪਣੇ ਕਰ ਕਮਲਾਂ ਨਾਲ 1978 ਈ: ਵਿਚ ਨੀਂਹ-ਪੱਥਰ ਰੱਖ ...

ਪੂਰਾ ਲੇਖ ਪੜ੍ਹੋ »

ਇਤਿਹਾਸਕ ਕਿਲ੍ਹਾ ਬਸੌਲੀ ਕਠੂਆ (ਜੰਮੂ-ਕਸ਼ਮੀਰ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਫ਼ੌਜੀ ਦ੍ਰਿਸ਼ਟੀ ਤੋਂ ਉੱਤਮ/ਤਾਕਤਵਰ ਭੋਜਨ ਸੀ ਅਤੇ ਮੁਗਲ ਫ਼ੌਜ ਲਈ ਯੁੱਧ ਦੇ ਮੈਦਾਨ ਵਿਚ ਵਰਦਾਨ ਸੀ। ਪੰਜਾਬ ਉੱਤੇ ਹਮਲੇ ਕਰਨ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਫ਼ੌਜੀ ਖਜੂਰ ਦੇ ਫਲ ਦਾ ਇਸਤੇਮਾਲ ਯੁੱਧ ਦੇ ਮੈਦਾਨ ਵਿਚ ਕਰਦੇ ਆਏ ਹਨ। ਉਹ ਆਪਣੇ ਇਲਾਕੇ ਤੋਂ ਖਜੂਰਾਂ ਦਾ ਫਲ ਲੈ ਕੇ ਹੀ ਪੰਜਾਬ ਵੱਲ ਆਉਂਦੇ ਸਨ। ਇੱਥੋਂ ਦੇ ਲੋਕ ਡੋਗਰੀ, ਪਹਾੜੀ, ਪੰਜਾਬੀ, ਊਰਦੂ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਬੋਲਦੇ ਹਨ। ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਇੱਥੇ ਆਮ ਹੀ ਮਿਲਦੇ ਹਨ। ਬਸੌਲੀ ਦੀ ਰਾਮਲੀਲ੍ਹਾ ਅੱਜ ਵੀ ਬਹੁਤ ਮਸ਼ਹੂਰ ਹੈ। ਇਥੋਂ ਦੀ ਰਾਮਲੀਲ੍ਹਾ ਲੋਕ ਦੂਰੋਂ-ਦੂਰੋਂ ਵੇਖਣ ਨੂੰ ਆਉਂਦੇ ਹਨ। ਸਾਲ 2015 ਵਿਚ ਇਸ ਇਲਾਕੇ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ ਉੱਤੇ ਰਾਵੀ ਨਦੀ ਉੱਤੇ ਅਟਲ-ਸੇਤੂ ਪੁਲ ਦਾ ਨਿਰਮਾਣ ਕੀਤਾ ਗਿਆ। ਇਹ ਪੁਲ ਬਸੌਲੀ ਟਾਊਨ ਲਈ ਅਤੇ ਇਸ ਇਲਾਕੇ ਲਈ ਸੋਨੇ ਅਤੇ ਹੀਰੇ ਦੇ ਬਰਾਬਰ ਹੈ। ਇਸ ਪੁਲ ਦੇ ਬਣਨ ਤੋਂ ਬਾਅਦ ਬਸੌਲੀ ਨਾਲ ਲਗਦੇ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਿੱਧ ਅਥਵਾ ਜੋਗੀ, ਜਿਨ੍ਹਾਂ ਨੂੰ ਕੰਨਪਾਟੇ ਹੋਣ ਕਰਕੇ ਨਾਥ ਵੀ ਕਿਹਾ ਜਾਂਦਾ ਹੈ, ਦਰਅਸਲ ਬੁੱਧ ਧਰਮ ਦੀ ਇਕ ਪਰਮ ਪ੍ਰਸਿੱਧ ਸ਼ਾਖ ਮਹਾਯਾਨ ਸੰਪ੍ਰਦਾਇ ਦੇ ਹੀ ਜੰਮਪਲ ਹਨ। 12ਵੀਂ-13ਵੀਂ ਸਦੀ ਈ: ਵਿਚ ਜਦੋਂ ਮੁਸਲਮਾਨਾਂ ਨੇ ਹਮਲਾ ਕਰਕੇ ਬਿਹਾਰ ਦੇ ਬੋਧੀ ਮਠ ਢਾਹੇ ਤੇ ਨਾਲੰਦਾ ਯੂਨੀਵਰਸਿਟੀ ਬਰਬਾਦ ਕੀਤੀ ਤਾਂ ਬਹੁਤ ਸਾਰੇ ਬੋਧੀ ਸਾਧੂ, ਜੋ ਮਹਾਯਾਨ ਸੰਪ੍ਰਦਾਇ ਨਾਲ ਸਬੰਧ ਰੱਖਦੇ ਸਨ, ਮੁਸਲਮਾਨਾਂ ਦੇ ਹੱਥੋਂ ਮਾਰੇ ਗਏ ਤੇ ਬਾਕੀ ਬਚੇ-ਖੁਚੇ ਸਾਧੂ ਉੱਤਰਾਖੰਡ ਦੀਆਂ ਪਰਬਤ ਘਾਟੀਆਂ ਵਿਚ ਜਾ ਲੁਕੇ ਸਨ। ਯੋਗ ਬਲ ਨਾਲ ਆਪਣੀਆਂ ਉਮਰਾਂ ਕਿਉਂਕਿ ਉਨ੍ਹਾਂ ਨੇ ਬਹੁਤੀਆਂ ਵਧਾ ਲਈਆਂ ਸਨ, ਇਸ ਲਈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਤਰਾਖੰਡ ਦੀ ਸੈਰ ਕਰਦੇ ਹੋਏ ਸੁਮੇਰ ਪਰਬਤ 'ਤੇ ਗਏ ਤਾਂ ਉਨ੍ਹਾਂ ਜੋਗੀਆਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ। ਭਾਈ ਗੁਰਦਾਸ ਨੇ ਇਸ ਮਿਲਾਪ ਬਾਰੇ ਆਪਣੀ ਬਾਣੀ ਵਿਚ ਜ਼ਿਕਰ ਕਰਦਿਆਂ ਇਸੇ ਕਾਰਨ 'ਸਿਧ ਛਪ ਬੈਠੇ ਪਰਬਤੀ ਕਉਣ ਜਗਤ ਕਉ ਪਾਰ ਉਤਾਰਾ।' ਨਸੀਹਤ ਰੂਪ ਵਾਕ ਲਿਖਿਆ ਹੈ। ਇਥੇ ਹੀ ਬਸ ਨਹੀਂ, ਸਿੱਧ ਚੂੰਕਿ ਵਾਮ ...

ਪੂਰਾ ਲੇਖ ਪੜ੍ਹੋ »

ਪ੍ਰਸਿੱਧ ਹਿੰਦੂ ਤੀਰਥ ਅਤੇ ਸੈਲਾਨੀ ਕੇਂਦਰ ਪੁਸ਼ਕਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਸੈਂਕੜੇ ਏਕੜ ਰੇਤਲੇ ਟਿੱਬਿਆਂ ਵਿਚ ਰੰਗ-ਬੇਰੰਗੇ ਕੱਪੜਿਆਂ, ਟੱਲੀਆਂ, ਨਕੇਲਾਂ ਅਤੇ ਕੱਪੜੇ ਤੋਂ ਬਣੇ ਫੁੱਲਾਂ ਨਾਲ ਸ਼ਿੰਗਾਰੇ ਊਠ ਹੀ ਊਠ ਵਿਖਾਈ ਦਿੰਦੇ ਹਨ। ਇਸ ਦੇ ਨਾਲ ਇੱਥੇ ਘੋੜੇ, ਗਾਵਾਂ, ਮੱਝਾਂ, ਭੇਡਾਂ ਆਦਿ ਪਸ਼ੂ ਵੀ ਵਿਕਣ ਲਈ ਆਉਂਦੇ ਹਨ। ਇੱਥੇ ਰਾਜਸਥਾਨੀ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਇਸ ਊਠ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਇੱਥੇ ਲੰਬੀਆਂ ਮੁੱਛਾਂ ਦਾ ਮੁਕਾਬਲਾ, ਮਟਕੀ ਫੋੜ ਮੁਕਾਬਲਾ, ਊਠ ਦੌੜਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਸੈਲਾਨੀ ਊਠਾਂ ਦੀ ਸਵਾਰੀ ਕਰਨ ਦਾ ਖੂਬ ਲੁਤਫ ਲੈਂਦੇ ਹਨ। ਇਸ ਮੇਲੇ ਦੀ ਅਜਿਹੀ ਰੰਗੀਨੀ ਕਾਰਨ ਬਹੁਤ ਸਾਰੇ ਲੋਕ ਇਨ੍ਹੀਂ ਦਿਨੀਂ ਹਰ ਸਾਲ ਪੁਸ਼ਕਰ ਪਹੁੰਚਦੇ ਹਨ। ਇਸ ਮੇਲੇ ਵਿਚ 50 ਹਜ਼ਾਰ ਤੋਂ ਵੱਧ ਪਸ਼ੂ ਅਤੇ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਪਹੁੰਚਣ ਦਾ ਅਨੁਮਾਨ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਹਿੰਦੂ ਤੀਰਥ ਯਾਤਰੀਆਂ ਦੀ ਭਾਰੀ ਗਿਣਤੀ ਇੱਥੇ ਇਸ਼ਨਾਨ ਕਰਨ ਅਤੇ ਬ੍ਰਹਮਾ ਮੰਦਰ ਦੇ ਦਰਸ਼ਨ ਕਰਨ ਲਈ ਉਮੜਦੀ ਹੈ। ਉਂਜ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਸਾਰਾ ਬ੍ਰਹਿਮੰਡ ਬ੍ਰਹਮ ਦਾ ਆਭਾਸ ਹੈ

ਅਸੀਂ ਦਰਪਣ ਵਿਚ ਆਪਣਾ ਪ੍ਰਤੀਬਿੰਬ ਦੇਖਦੇ ਹਾਂ ਪਰ ਅਸੀਂ ਉਸ ਨੂੰ ਨਾ ਤਾਂ ਛੂਹ ਸਕਦੇ ਹਾਂ ਅਤੇ ਨਾ ਹੀ ਕਿਸੇ ਪਰਦੇ ਜਾਂ ਸਕਰੀਨ 'ਤੇ ਉਤਾਰ ਸਕਦੇ ਹਾਂ। ਅਜਿਹੇ ਪ੍ਰਤੀਬਿੰਬ ਨੂੰ ਅਸੀਂ ਕੇਵਲ ਦੇਖ ਹੀ ਸਕਦੇ ਹਾਂ। ਇਹ ਬ੍ਰਹਿਮੰਡ ਵੀ ਉਸ ਬ੍ਰਹਮ ਜਾਂ ਪਰਮਾਤਮਾ ਦਾ ਹੀ ਸਰੂਪ ਹੈ। ਸਵਾਮੀ ਵਿਵੇਕਾਨੰਦ ਵੇਦਾਂਤ ਵਿਚ ਲਿਖਦੇ ਹਨ ਕਿ ਅਸੀਂ ਇਸ ਬ੍ਰਹਿਮੰਡ ਦੇ ਭੌਤਿਕ ਪਦਾਰਥਾਂ ਵਿਚ ਉਸ ਬ੍ਰਹਮਾ ਦਾ ਆਭਾਸ ਤਾਂ ਕਰ ਸਕਦੇ ਹਾਂ ਪਰ ਪਰਮਾਤਮਾ ਜਾਂ ਬ੍ਰਹਮ ਨੂੰ ਛੋਹ ਨਹੀਂ ਸਕਦੇ। ਇਹ ਬ੍ਰਹਿਮੰਡ ਅਤੇ ਇਸ ਵਿਚ ਮੌਜੂਦ ਪਦਾਰਥ ਦੇ ਵੱਖ-ਵੱਖ ਰੂਪ ਪਰਿਵਰਤਨਸ਼ੀਲ ਹਨ ਪਰ ਉਨ੍ਹਾਂ ਵਿਚ ਮੌਜੂਦ ਮੂਲ ਕਣ ਜਾਂ ਤੱਤ ਅਤੇ ਊਰਜਾ ਉਹ ਹੀ ਰਹਿੰਦੇ ਹਨ। ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਦੀ ਰਚਨਾ ਬਦਲਦੀ ਹੈ ਪਰ ਰਚਨਾਕਾਰ ਨਹੀਂ। ਰੱਸੀ ਭਾਵੇਂ ਸੱਪ ਵਰਗੀ ਦਿਖਾਈ ਦੇਵੇ ਪਰ ਉਹ ਸੱਪ ਨਹੀਂ ਹੋ ਸਕਦੀ। ਨਾ ਹੀ ਰੱਸੀ ਨੂੰ ਸੱਪ ਵਿਚ ਬਦਲ ਸਕਦੇ ਹਾਂ। ਇਸੇ ਤਰ੍ਹਾਂ ਸਚਾਈ ਨੂੰ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਇਥੇ ਜਿੰਨੇ ਵੀ ਪਰਿਵਰਤਨ ਹੁੰਦੇ ਹਨ, ਉਹ ਅਸਥਾਈ ਹੁੰਦੇ ਹਨ ਪਰ 'ਸੱਚ' ਹੀ ਕੇਵਲ ਸਥਾਈ ਹੈ, ਜਿਸ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਪੜ੍ਹੋ) ਸਿਰੀਰਾਗੁ ਮਹਲਾ ੧ ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥ ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ॥ ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ॥ ੫॥ ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ॥ ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ॥ ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ॥ ੬॥ ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ॥ ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ॥ ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ॥ ੭॥ ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ॥ ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ॥ ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ॥ ੮॥ ੧੬॥ (ਅੰਗ 63-64) ਪਦ ਅਰਥ : ਪੁਤਾ-ਪੁੱਤਰਾਂ ਨੂੰ। ਵਿਗਸੀਐ-ਖੁਸ਼ ਹੁੰਦਾ ਹੈ। ਭਤਾਰ-ਮਾਲਕ, ਖਸਮ। ਚੋਆ-ਅਤਰ। ਸੀਗਾਰੁ-ਸ਼ਿੰਗਾਰ। ਖੇਹੂ-ਮਿੱਟੀ ਹੋ ਕੇ। ਖੇਹ-ਮਿੱਟੀ ਵਿਚ। ਰਲਾਈਐ-ਰਲ ਜਾਂਦਾ ਹੈ। ਮਹਰ-ਚੌਧਰੀ, ਸਰਦਾਰ। ਮਲੂਕ-ਬਾਦਸ਼ਾਹ। ਰਾਉ-ਰਾਣਾ, ਰਾਇ ਸਾਹਿਬ। ਅਭਿਮਾਨ-ਹਉਮੈ, ਹੰਕਾਰ। ਡਵਿ-ਬਨ (ਜੰਗਲ) ਦੀ ਅੱਗ ...

ਪੂਰਾ ਲੇਖ ਪੜ੍ਹੋ »

ਦਸਮ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਸੰਗਤ ਸਿੰਘ

ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਤੇ ਧਰਮ ਦੀ ਖ਼ਾਤਰ ਮੁਗ਼ਲਾਂ ਤੇ ਪਹਾੜੀ ਰਾਜਿਆਂ ਨਾਲ ਕਈ ਯੁੱਧ ਲੜਨੇ ਪਏ। ਮੁਗ਼ਲ ਸਰਕਾਰ ਭਾਰਤ ਦਾ ਧਾਰਮਿਕ ਸ਼ੋਸ਼ਣ ਕਰਨ ਲਈ ਪ੍ਰਸਿੱਧ ਹੈ। ਬਾਦਸ਼ਾਹ ਔਰੰਗਜ਼ੇਬ ਸਰਬ ਭਾਰਤ ਨੂੰ ਜ਼ਬਰਦਸਤੀ ਇਸਲਾਮ ਦਾ ਧਾਰਨੀ ਬਣਾਉਣਾ ਚਾਹੁੰਦਾ ਸੀ। ਰਾਸ਼ਟਰ-ਨਾਇਕ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕਰ ਰਹੇ ਸਨ। ਅਫ਼ਸੋਸ ਦੀ ਗੱਲ ਹੈ ਕਿ ਪਹਾੜ ਦੇ ਹਿੰਦੂ ਰਾਜਪੂਤ ਰਾਜੇ ਗੁਰੂ ਜੀ ਦੇ ਵਿਰੁੱਧ ਅੱਤਿਆਚਾਰੀ ਮੁਗ਼ਲ ਸਰਕਾਰ ਦਾ ਸਾਥ ਦੇ ਰਹੇ ਸਨ। ਉਹ ਆਪਣਾ ਰਾਜ-ਭਾਗ ਕਾਇਮ ਰੱਖਣ ਦੀ ਖ਼ਾਤਰ ਆਪਣੇ ਧਰਮ ਦੀ ਕੁਰਬਾਨੀ ਦੇਣ ਲਈ ਤਿਆਰ ਸਨ। 1700 ਈ: ਦੇ ਅਕਤੂਬਰ ਮਹੀਨੇ ਵਿਚ ਦਸਮ ਪਾਤਸ਼ਾਹ ਆਪਣੀ ਫ਼ੌਜ ਨਾਲ ਕੀਰਤਪੁਰ ਦੇ ਨੇੜੇ ਨਿਰਮੋਹਗੜ੍ਹ ਦੀ ਟਿੱਬੀ ਉਤੇ ਠਹਿਰੇ ਹੋਏ ਸਨ ਕਿ ਅਚਾਨਕ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਪਹਾੜੀ ਫ਼ੌਜਾਂ ਦੇ ਦਬਾਅ ਕਾਰਨ ਗੁਰੂ ਜੀ ਨੂੰ ਨਿਰਮੋਹਗੜ੍ਹ ਛੱਡਣਾ ਪਿਆ। ਸਤਲੁਜ ਪਾਰ ਬਸਾਲੀ ਦਾ ਰਾਜਾ ਸਲਾਹੀ ਚੰਦ ਗੁਰੂ ਜੀ ਦਾ ਸ਼ਰਧਾਲੂ ਸੀ। ਉਹ ਗੁਰੂ ਜੀ ਨੂੰ ਆਪਣੇ ਨਿਵਾਸ ਅਸਥਾਨ ਬਸਾਲੀ ...

ਪੂਰਾ ਲੇਖ ਪੜ੍ਹੋ »

ਫ਼ਰੀਦ ਬਾਣੀ ਦਾ ਇਕੱਤਰੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਇਸ ਸਬੰਧੀ ਕੁਝ ਰੌਸ਼ਨੀ 'ਮਸਲੇ ਸ਼ੇਖ ਫ਼ਰੀਦ ਕੇ' ਪੁਸਤਕ ਪਾਉਂਦੀ ਦਿਸਦੀ ਹੈ। ਇਸ ਪੁਸਤਕ ਦਾ ਰਚਨਾਕਾਲ ਸਤਾਰ੍ਹਵੀਂ ਸਦੀ ਈਸਵੀ ਮੰਨਿਆ ਗਿਆ ਹੈ। ਇਸ ਵਿਚ ਜਿਨ੍ਹਾਂ ਸੂਫ਼ੀ ਬਜ਼ੁਰਗਾਂ ਨਾਲ ਬਾਬਾ ਫ਼ਰੀਦ ਦਾ ਉੱਠਣ-ਬੈਠਣ ਦਰਸਾਇਆ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ ਬਹਾਉੱਦੀਨ ਜ਼ਕਰੀਆ (1182-1262 ਈ:), ਖੁਆਜਾ ਮੁਹੀਉੱਦੀਨ (1141-1238 ਈ:) ਅਤੇ ਲਾਲ ਸੁਹਬਾਜ਼ (1230-1324 ਈ:)। ਇਹ ਉਹ ਸੂਫ਼ੀ ਦਰਵੇਸ਼ ਹਨ ਜੋ ਸ਼ੇਖ਼ ਬ੍ਰਹਮ ਜਾਂ ਫ਼ਰੀਦ ਇਬਰਾਹੀਮ ਸਨੀ ਤੋਂ ਪਹਿਲਾਂ ਦੇ ਹਨ। ਇਹ ਬਾਬਾ ਫ਼ਰੀਦ ਦੇ ਸਮਕਾਲੀ ਜਾਂ ਨਿਕਟ ਸਮਕਾਲੀ ਹਨ। ਇਸ ਪੁਸਤਕ ਵਿਚ ਵੀ ਬਾਬਾ ਫ਼ਰੀਦ ਦੇ ਸਲੋਕ ਮਿਲਦੇ ਹਨ, ਜੋ ਘੱਟੋ-ਘੱਟ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਬਾਬਾ ਫ਼ਰੀਦ ਇਕ ਕਵੀ ਵੀ ਹੈ। ਇਨ੍ਹਾਂ ਸਲੋਕਾਂ ਵਿਚ ਕੁਝ ਸਲੋਕ ਅਜਿਹੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਅਤੇ ਕੁਝ ਉਹ ਹਨ ਜੋ ਦਰਜ ਨਹੀਂ ਹਨ। ਸ਼ੇਖ ਬ੍ਰਹਮ ਨੇ ਕੋਈ ਕਾਵਿ ਰਚਨਾ ਕੀਤੀ ਹੈ ਜਾਂ ਨਹੀਂ? ਜਦ ਅਸੀਂ ਇਸ ਪ੍ਰਸ਼ਨ ਦਾ ਉੱਤਰ ਲੱਭਣ ਚੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਉਸ ਨੇ ਕੋਈ ਕਾਵਿ ਰਚਨਾ ਨਹੀਂ ...

ਪੂਰਾ ਲੇਖ ਪੜ੍ਹੋ »

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿਲ੍ਹਾ ਫ਼ਤਹਿਗੜ੍ਹ ਦੀਆਂ ਦੀਵਾਰਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਸਨ। ਇਸ ਵਿਚ ਦੋਹਰੇ ਦਰਵਾਜ਼ੇ ਲਗਵਾਏ ਗਏ ਸਨ। ਇਸ ਕਿਲ੍ਹੇ ਵਿਚ ਸ: ਨਲਵਾ ਨੇ ਆਪਣੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਏ (ਇਹ ਭਾਈ ਦਾਤਾ ਰਾਮ ਦਾ ਪੁੱਤਰ ਸੀ) ਨੂੰ ਹਜ਼ਾਰਾ ਤੋਂ ਬੁਲਾ ਕੇ ਕਿਲ੍ਹੇਦਾਰ ਨਿਯੁਕਤ ਕੀਤਾ ਅਤੇ ਸਰਹੱਦ-ਦਾਰ ਦਾ ਰੁਤਬਾ ਬਖ਼ਸ਼ਿਆ। ਉਸ ਦੇ ਅਧੀਨ ਇਸ ਕਿਲ੍ਹੇ ਵਿਚ 800 ਪੈਦਲ ਜਵਾਨ, 200 ਘੋੜਸਵਾਰ, 80 ਤੋਪਚੀ, 10 ਵੱਡੀਆਂ ਅਤੇ 12 ਹਲਕੀਆਂ ਤੋਪਾਂ ਰੱਖੀਆਂ ਗਈਆਂ। ਕਿਲ੍ਹੇ ਵਿਚ ਫ਼ੌਜ ਦੇ ਵਰਤਣ ਲਈ ਪਾਣੀ ਜਮਰੌਦ ਦੇ ਕੱਠੇ ਤੋਂ ਲਿਆ ਜਾਂਦਾ ਸੀ। ਇਸ ਦੇ ਇਲਾਵਾ ਕਿਲ੍ਹੇ ਵਿਚ ਇਕ ਬਹੁਤ ਵੱਡਾ ਖੂਹ ਵੀ ਲਗਵਾਇਆ ਗਿਆ। ਧੋਖੇ ਨਾਲ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣੇ ਸ: ਨਲਵਾ ਨੇ 30 ਅਪ੍ਰੈਲ, 1837 ਨੂੰ ਉਪਰੋਕਤ ਕਿਲ੍ਹੇ ਵਿਚ ਹੀ ਦੇਹ ਤਿਆਗੀ ਅਤੇ ਇਥੇ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਿਲ੍ਹੇ ਦੀ ਚੜ੍ਹਦੀ ਨੁੱਕਰ ਵੱਲ ਕਨਾਤਾਂ ਲਗਾ ਕੇ ਕੀਤਾ ਗਿਆ ਸੀ। ਉਨ੍ਹਾਂ ਦੀ ਦੇਹ ਦੀ ਭਸਮ (ਰਾਖ) ਕਿਲ੍ਹੇ ਵਿਚ ਹੀ ਇਕ ਅੰਗੀਠਾ ਤਿਆਰ ਕਰਕੇ ਉਸ ਵਿਚ ਪਾ ...

ਪੂਰਾ ਲੇਖ ਪੜ੍ਹੋ »

ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਮਈ, 1848 ਵਿਚ ਦੇਸੀ ਸਿਪਾਹੀਆਂ ਦੀ ਵਫ਼ਾਦਾਰੀ ਬਾਰੇ ਸ਼ੰਕਾ ਪੈਦਾ ਕਰਨ ਦੀ ਸਾਜ਼ਿਸ਼ ਸਾਹਮਣੇ ਆ ਗਈ। ਇਕ ਤੇਜ਼ੀ ਨਾਲ ਚਲਾਏ ਮੁਕੱਦਮੇ ਬਾਅਦ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਕ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਰੈਜ਼ੀਡੈਂਟ ਦਾ ਖਿਆਲ ਸੀ ਮਹਾਰਾਣੀ ਜਿੰਦਾਂ ਸਾਜਿਸ਼ ਵਿਚ ਪੂਰੀ ਤਰ੍ਹਾਂ ਸ਼ਾਮਿਲ ਸੀ। ਇਸ ਦੇ ਬਾਵਜੂਦ ਕਿ ਇਸ ਦੇ ਕੋਈ ਪਾਏਦਾਰ ਸਬੂਤ ਨਹੀਂ ਸਨ ਤੇ ਰੀਜੈਂਸੀ ਕੌਂਸਲ ਵਲੋਂ ਇਸ ਦਾ ਪੂਰਾ ਵਿਰੋਧ ਕੀਤਾ ਜਾਂਦਾ ਸੀ। ਉਸ ਨੇ ਰਾਣੀ ਜਿੰਦਾਂ ਨੂੰ ਪੰਜਾਬ ਵਿਚੋਂ ਜਲਾਵਤਨ ਕਰਨ ਦਾ ਹੁਕਮ ਦੇ ਦਿੱਤਾ। ਰਾਣੀ ਦੇ ਸਾਰੇ ਸਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਹਾਲਾਂਕਿ ਉਸ ਵਿਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਸ੍ਰੀ ਮਿਲ ਸਕਿਆ। ਜਿਹੜਾ ਅਫਸਰ ਮਹਾਰਾਣੀ ਦੀ ਤਲਾਸ਼ੀ ਅਤੇ ਜਲਾਵਤਨੀ ਦੇ ਹੁਕਮ ਨੂੰ ਲਾਗੂ ਕਰਨ ਉੱਪਰ ਲਗਾਇਆ ਸੀ, ਉਸ ਨੇ ਮਹਾਰਾਣੀ ਦੇ ਸਮਾਨ ਵਿਚੋਂ ਬਹੁਤ ਸਾਰੇ ਪੱਤਰੇ ਫਰੋਲ ਕੇ ਕੀਮਤੀ ਜ਼ੇਵਾਰਾਤ ਕੱਢ ਲਏ। ਉਸ ਨੂੰ ਤਕੜੇ ਹਥਿਆਰਬੰਦ ਦਸਤੇ ਦੇ ਪਹਿਰੇ ਹੇਠ ਬਨਾਰਸ ਲਿਜਾਇਆ ਗਿਆ ਤੇ ਪੈਨਸ਼ਨ ਹੋਰ ਘਟਾ ਕੇ 12,000 ਰੁਪਏ ...

ਪੂਰਾ ਲੇਖ ਪੜ੍ਹੋ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਗਤ ਪ੍ਰਹਿਲਾਦ

ਪ੍ਰਹਿਲਾਦ ਦਾ ਜਨਮ ਮੁਲਤਾਨ ਦੇ ਰਾਜੇ ਹਰਨਾਖਸ਼ ਦੇ ਘਰ ਹੋਇਆ। ਇਹ ਬੱਚਾ ਜਨਮ ਤੋਂ ਹੀ ਭਗਤੀ ਭਾਵ ਵਾਲਾ ਸੀ, ਜਦੋਂ ਕਿ ਇਸ ਦਾ ਪਿਤਾ ਰੱਬ ਦੇ ਨਾਂਅ ਤੋਂ ਹੀ ਮੁਨਕਰ ਸੀ। ਦੈਂਤ ਬਿਰਤੀ ਵਾਲੇ ਕਠੋਰ ਪਿਤਾ ਦੇ ਘਰ ਕੋਮਲ ਦਿਲ ਵਾਲਾ ਇਹ ਬਾਲਕ ਇਸ ਤਰ੍ਹਾਂ ਸੀ, ਜਿਵੇਂ ਕੱਲਰ ਵਿਚ ਕੰਵਲ ਖਿੜਿਆ ਹੋਵੇ। ਬਚਪਨ ਵਿਚ ਇਕ ਦਿਨ ਇਹ ਖੇਡ ਰਿਹਾ ਸੀ ਤਾਂ ਦੇਖਿਆ ਕਿ ਘੁਮਿਆਰ ਦਾ ਗਰੀਬ ਪਰਿਵਾਰ ਰੋ ਰਿਹਾ ਹੈ। ਕਾਰਨ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਗ਼ਲਤੀ ਨਾਲ ਅਸੀਂ ਆਵੇ ਵਿਚਲੇ ਉਸ ਘੜੇ ਨੂੰ ਵੀ ਅੱਗ ਵਿਚ ਦੱਬ ਦਿੱਤਾ ਹੈ, ਜਿਸ ਵਿਚ ਬਿੱਲੀ ਨੇ ਬੱਚੇ ਦਿੱਤੇ ਹੋਏ ਸਨ। ਹੁਣ ਬਿੱਲੀ ਕੁਰਲਾ ਰਹੀ ਹੈ ਪਰ ਆਵਾ ਤਾਂ ਪੱਕਣ 'ਤੇ ਹੀ ਖੁੱਲ੍ਹੇਗਾ। ਉਹ ਸਾਰੇ ਬੇਨਤੀਆਂ ਕਰਨ ਲੱਗੇ ਕਿ ਬੱਚੇ ਠੀਕ ਰਹਿਣ। ਕੁਝ ਦਿਨਾਂ ਮਗਰੋਂ ਆਵਾ ਖੋਲ੍ਹਿਆ ਤਾਂ ਬੱਚੇ ਠੀਕ-ਠਾਕ ਸਨ। ਪ੍ਰਹਿਲਾਦ ਦੇ ਦਿਲ ਵਿਚ ਪਰਮਾਤਮਾ ਦਾ ਨਿਸਚਾ ਹੋਰ ਵੀ ਪੱਕਾ ਹੋ ਗਿਆ। ਉਸ ਦਾ ਹੰਕਾਰੀ ਬਾਪ ਆਪਣਾ ਹੀ ਨਾਂਅ ਜਪਾਉਂਦਾ ਸੀ। ਸਾਰੀ ਪਰਜਾ ਨੂੰ ਹੁਕਮ ਸੀ ਕਿ ਕੋਈ ਰੱਬ ਦਾ ਨਾਂਅ ਨਹੀਂ ਲੈ ਸਕਦਾ। ਪਰ ਪ੍ਰਹਿਲਾਦ ਹਮੇਸ਼ਾ ਕਹਿੰਦਾ ਸੀ ਕਿ ਰੱਬ ...

ਪੂਰਾ ਲੇਖ ਪੜ੍ਹੋ »

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਆਪਣੇ-ਆਪ ਵਿਚ ਵਿਲੱਖਣ ਹੈ, ਸਿਰਮੌਰ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੁਖੀਆਂ ਦੇ ਦੁੱਖ ਹਰਨ ਦਾ ਉਹ ਰਸਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਜੇਕਰ ਲੋੜ ਪਵੇ ਤਾਂ ਮਾਨਵਤਾ ਖਾਤਰ ਆਪਣਾ-ਆਪ ਕੁਰਬਾਨ ਕਰਨ ਵਿਚ ਕਦੇ ਵੀ ਪਿੱਛੇ ਨਾ ਹਟੋ। ਅੱਜ ਜਦੋਂ ਸਮਾਜ ਅੰਦਰ ਮੈਂ-ਮੇਰੀ ਅਤੇ ਸਵੈ ਲਾਲਸਾਵਾਂ ਪ੍ਰਬਲ ਹੋ ਚੁੱਕੀਆਂ ਹਨ ਤਾਂ ਅਜਿਹੇ ਵਿਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਜ ਲਈ ਇਕ ਵੱਡੀ ਪ੍ਰੇਰਨਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਤੋਂ ਪਹਿਲਾਂ ਸਿੱਖ ਧਰਮ ਅੰਦਰ ਸ਼ਹਾਦਤ ਦੇ ਸੰਕਲਪ ਨੂੰ ਸਮਝਣਾ ਵੀ ਜ਼ਰੂਰੀ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਉਨ੍ਹਾਂ ਆਪਣੀ ਪਾਵਨ ਬਾਣੀ ਅੰਦਰ ਇਸ ਪ੍ਰੇਮ ਦੀ ਖੇਡ ਲਈ ਸਿਰ ਤਲੀ ਉੱਤੇ ਧਰਨ ਦੀ ਪ੍ਰੇਰਨਾ ਕੀਤੀ ਅਤੇ ਕਿਹਾ ਕਿ ਇਸ ਰਸਤੇ 'ਤੇ ਚੱਲਣ ਲਈ ਡਰ ਦੀ ਕੋਈ ਥਾਂ ਨਹੀਂ ਹੈ। ਧਰਮ ਪ੍ਰਤੀ ...

ਪੂਰਾ ਲੇਖ ਪੜ੍ਹੋ »

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ। ਇਸ ਇਤਿਹਾਸਕ ਨਗਰ ਅਤੇ ਇਸ ਦੇ ਨਜ਼ਦੀਕੀ ਕਸਬਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਲਗਪਗ 18 ਸਾਲ ਖੇਤੀ ਕਰਦੇ ਰਹੇ। ਇਹ ਬਹੁਤ ਪਵਿੱਤਰ ਤੇ ਭਾਗਾਂ ਵਾਲੀ ਧਰਤੀ ਹੈ, ਜੋ ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜੀ ਹੋਈ ਹੈ। ਇਹ ਅਸਥਾਨ ਅੰਮ੍ਰਿਤਸਰ ਤੋਂ 55 ਕਿਲੋਮੀਟਰ ਤੇ ਬਟਾਲੇ ਤੋਂ 29 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕਿਵੇਂ ਬਣਿਆ 'ਡੇਰਾ ਬਾਬੇ ਨਾਨਕ ਦਾ'? ਗੁਰੂ ਸਾਹਿਬ ਆਪਣੀ ਸੰਸਾਰਕ ਯਾਤਰਾ ਸੰਪੂਰਨ ਕਰਕੇ 22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਅੰਤਿਮ ਸੰਸਕਾਰ ਵਾਲੇ ਅਸਥਾਨ 'ਤੇ ਪ੍ਰੇਮੀ ਗੁਰਸਿੱਖਾਂ ਵਲੋਂ ਯਾਦਗਾਰ ਕਾਇਮ ਕੀਤੀ ਗਈ, ਜਿਸ ਨੂੰ ਰਾਵੀ ਦਰਿਆ ਨੇ ਆਪਣੇ ਨਾਲ ਇਕਮਿਕ ਕਰ ਲਿਆ। ਇਹ ਯਾਦਗਾਰ ਰਾਵੀ ਵਿਚ ਵਲੀਨ ਹੋਣ ਪਿੱਛੋਂ ਬਾਬਾ ਸ੍ਰੀਚੰਦ ਤੇ ਉਨ੍ਹਾਂ ਦੇ ਭਤੀਜੇ ਭਾਈ ਧਰਮ ਦਾਸ ਨੇ ਰਾਵੀ ਦਰਿਆ ਦੇ ਦੂਜੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ 'ਤੇ, ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX