ਹਾਕੀ ਨੂੰ ਜੇਕਰ ਪੰਜਾਬੀਆਂ ਦੀ ਰੂਹ ਦੀ ਖੇਡ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬੀ ਜਵਾਨਾਂ ਦੀਆਂ ਰਗਾਂ ਵਿਚ ਦੌੜਦਾ ਹੋਇਆ ਫੁਰਤੀਲਾ ਖੂਨ ਅਤੇ ਰਿਸ਼ਟ-ਪੁਸ਼ਟ ਡੀਲ-ਡੌਲ ਨੇ ਹਾਕੀ ਨਾਲ ਖੂਬ ਨਿਭਾਈ। ਪੰਜਾਬ ਦੀ ਧਰਤੀ ਨੇ ਅਨੇਕਾਂ ਹਾਕੀ ਦੇ ਜਰਨੈਲਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਆਪਣਾ ਨਾਂਅ ਪੂਰੀ ਦੁਨੀਆ ਵਿਚ ਚਮਕਾਇਆ। ਜਿਸ ਹਾਕੀ ਦੇ ਮਹਾਂਰਥੀ ਦਾ ਜ਼ਿਕਰ ਹੋਣ ਲੱਗਾ ਹੈ, ਉਹ ਹੈ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ 'ਤੇ ਜੰਮਿਆ ਪ੍ਰਭਜੋਤ ਸਿੰਘ। ਹਲਕੇ ਜਿਹੇ ਸਰੀਰ ਦਾ ਮਾਲਕ ਅਤੇ 17 ਵਰ੍ਹਿਆਂ ਦਾ ਜਵਾਨ, ਜੋ ਹਾਕੀ ਨੂੰ ਆਪਣੀ ਜ਼ਿੰਦਗੀ ਬਣਾ ਚੁੱਕਾ ਹੈ। ਉਹ ਹਾਕੀ ਦੇ ਖੇਤਰ ਵਿਚ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਯਤਨਸ਼ੀਲ ਹੈ।
ਇਸ ਤਰ੍ਹਾਂ ਪ੍ਰਭਜੋਤ ਨੇ ਹਾਕੀ ਨੂੰ ਜਾਂ ਹਾਕੀ ਨੇ ਪ੍ਰਭਜੋਤ ਨੂੰ ਚੁਣਿਆ। ਪਿੰਡ ਵਿਚ ਖੇਡਦਾ ਹੋਇਆ ਉਹ ਕਈ ਪਿੰਡ ਪੱਧਰੀ ਟੂਰਨਾਮੈਂਟ ਵੀ ਖੇਡਿਆ। ਉਹ ਕਿਸੇ ਵੀ ਮੌਕੇ ਨੂੰ ਆਪਣੇ ਹੱਥੋਂ ਨਹੀਂ ਸੀ ਗਵਾਉਣਾ ਚਾਹੁੰਦਾ। ਸਾਲ 2014 ਵਿਚ ਜਦ ਉਹ ਅਜੇ ਸੱੱਤਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਨੇ ਹਾਕੀ ਲਈ ਘਰ ਛੱਡ ...
'ਲੋ ਮੈਂ ਫਿਰ ਆ ਰਹੀ ਹੂੰ ਹਵਾਓਂ ਕਾ ਰੁਖ਼ ਬਦਲਨੇ, ਜੋ ਕਹਤੇ ਥੇ ਹਮਸੇ ਨਾ ਹੋਗਾ, ਤੁਮਨੇ ਕਹਿ ਦਿਆ ਹਮਨੇ ਕਰ ਵਿਖਾਇਆ।' ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਮਹਾਰਾਸ਼ਟਰ ਰਾਜ ਦੀ ਮਾਣਮੱਤੀ ਧੀ ਮਿਤਾਲੀ ਗਾਇਕਵਾਡ ਦੀ, ਜਿਸ ਨੇ ਉਹ ਕਰ ਵਿਖਾਇਆ, ਜੋ ਕਹਿੰਦੇ ਸੀ ਮਿਤਾਲੀ ਤੂੰ ਇਹ ਨਹੀਂ ਕਰ ਸਕੇਂਗੀ ਕਿਉਂਕਿ ਤੂੰ ਵੀਲ੍ਹਚੇਅਰ 'ਤੇ ਹੈਂ ਪਰ ਜਿਨ੍ਹਾਂ ਦੇ ਹੌਸਲੇ ਬੁਲੰਦ ਅਤੇ ਇਰਾਦੇ ਮਜ਼ਬੂਤ ਹੋਣ, ਉਹ ਕਰਕੇ ਹੀ ਦਮ ਲੈਂਦੇ ਹਨ ਅਤੇ ਮਿਤਾਲੀ ਗਾਇਕਵਾਡ ਵੀ ਉਨ੍ਹਾਂ 'ਚੋਂ ਇਕ ਹੈ, ਜਿਸ ਨੇ ਵੀਲ੍ਹਚੇਅਰ 'ਤੇ ਹੁੰਦਿਆਂ ਹੋਇਆਂ ਵੀ ਨਿਸ਼ਾਨੇਬਾਜ਼ੀ ਵਿਚ ਬੁਲੰਦੀਆਂ ਛੂਹੀਆਂ ਹਨ। ਮਿਤਾਲੀ ਗਾਇਕਵਾਡ ਦਾ ਜਨਮ ਮਹਾਰਾਸ਼ਟਰ ਦੀ ਧਰਤੀ ਦੇ ਸ਼ਹਿਰ ਨਾਸਿਕ ਵਿਚ ਪਿਤਾ ਸ੍ਰੀਕਾਂਤ ਗਾਇਕਵਾਡ ਦੇ ਘਰ ਮਾਤਾ ਸੰਗੀਤਾ ਗਾਇਕਵਾਡ ਦੀ ਕੁੱਖੋਂ 29 ਅਕਤੂਬਰ, 1994 ਨੂੰ ਹੋਇਆ। ਮਿਤਾਲੀ ਗਾਇਕਵਾਡ ਨੂੰ ਜਿੱਥੇ ਖੇਡਾਂ ਦਾ ਸ਼ੌਕ ਸੀ, ਉਥੇ ਉਸ ਨੂੰ ਆਪਣੀਆਂ ਸਹੇਲੀਆਂ, ਸਹਿਪਾਠੀਆਂ ਦੇ ਨਾਲ ਪਾਰਟੀਆਂ ਕਰਨੀਆਂ, ਨੱਚਣ-ਟੱਪਣ ਦਾ ਵੀ ਸ਼ੌਕ ਸੀ ਅਤੇ ਉਹ ਹਮੇਸ਼ਾ ਖੁਸ਼ ਤਬੀਅਤ ਦੀ ਮਾਲਕ ਸੀ।
ਥੋੜ੍ਹਾ ਵਕਤ ਬੀਤਿਆ ਤਾਂ ਸਮੇਂ ਨੇ ਕਰਵਟ ...
ਭਾਰਤ ਅੰਦਰ ਅਕਸਰ ਇਹ ਸਮੱਸਿਆ ਰਹੀ ਹੈ ਕਿ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਦੇ ਖਿਡਾਰੀਆਂ ਨੂੰ, ਚਾਹੇ ਉਹ ਜਿੰਨਾ ਮਰਜ਼ੀ ਵਧੀਆ ਪ੍ਰਦਰਸ਼ਨ ਕਰੀ ਜਾਣ, ਉਹ ਮਾਣ-ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹੁੰਦੇ ਹਨ, ਪਰ ਭਾਰਤ ਦੇ ਪੰਕਜ ਅਡਵਾਨੀ ਨੇ ਪਹਿਲਾਂ ਵੀ ਇਸ ਪ੍ਰਥਾ ਨੂੰ ਤੋੜਿਆ ਹੈ ਅਤੇ ਹੁਣ ਵੀ ਇਸ ਪਾਸੇ ਇਕ ਨਵਾਂ ਮਾਅਰਕਾ ਮਾਰਿਆ ਹੈ। ਬੀਤੇ ਦਿਨੀਂ ਭਾਰਤ ਦੇ ਪੰਕਜ ਅਡਵਾਨੀ ਨੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦੇ ਲੰਬੇ ਤੇ ਛੋਟੇ ਦੋਵੇਂ ਸਰੂਪਾਂ ਦੇ ਖਿਤਾਬ ਨੂੰ ਰਿਕਾਰਡ ਚੌਥੀ ਵਾਰ ਆਪਣੇ ਨਾਂਅ ਕੀਤਾ। ਕਰਨਾਟਕ ਸੂਬੇ ਦੇ ਸ਼ਹਿਰ ਬੈਂਗਲੁਰੂ ਦੇ 33 ਸਾਲਾ ਅਡਵਾਨੀ ਲਈ ਇਹ ਕੁੱਲ 21ਵਾਂ ਵਿਸ਼ਵ ਖਿਤਾਬ ਹੈ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਵੱਡਾ ਵਿਸ਼ਵ ਰਿਕਾਰਡ ਹੈ। ਅਡਵਾਨੀ ਨੇ ਫਾਈਨਲ ਵਿਚ ਦੋ ਵਾਰ ਦੇ ਏਸ਼ਿਆਈ ਚਾਂਦੀ ਤਗਮਾ ਜੇਤੂ ਭਾਰਤ ਦੇ ਹੀ ਬੀ. ਭਾਸਕਰ ਨੂੰ 1500 ਅੰਕ ਪਹਿਲਾਂ ਪੂਰੇ ਕਰਨ ਦੇ ਮੁਕਾਬਲੇ ਵਿਚ ਹਰਾਇਆ ਅਤੇ ਖਿਤਾਬ ਜਿੱਤਿਆ। ਉਸ ਦੀ ਖਿਤਾਬੀ ਜਿੱਤ ਦਾ ਇਕ ਪਹਿਲੂ ਇਹ ਵੀ ਸੀ ਕਿ ਪੰਕਜ ਅਡਵਾਨੀ ਨੇ ਭਾਸਕਰ ਉੱਤੇ ਵੱਡੀ ਬੜ੍ਹਤ ਕਾਇਮ ਕਰ ਲਈ ਸੀ ਅਤੇ ...
ਅੱਜ ਸਾਡੇ ਦੇਸ਼ ਦੀਆਂ ਧੀਆਂ ਜਿਸ ਤੇਜ਼ੀ ਨਾਲ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ, ਉਹ ਆਪਣੇ-ਆਪ ਵਿਚ ਇਕ ਵਿਲੱਖਣ ਉਦਾਹਰਨ ਹੈ। ਖੇਡਾਂ ਦੇ ਖੇਤਰ ਵਿਚ ਵੀ ਇਨ੍ਹਾਂ ਨੇ ਮੈਡਲ ਸੂਚੀ ਵਿਚ ਪੁਰਸ਼ਾਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਹੈ। ਆਓ ਅੱਜ ਦੇਸ਼ ਦੀ ਉਸ ਧੀ ਬਾਰੇ ਗੱਲ ਕਰਦੇ ਹਾਂ, ਜਿਸ ਨੇ ਨਾ ਸਿਰਫ ਇਕ ਵਿਸ਼ੇਸ਼ ਮਾਅਰਕਾ ਮਾਰਿਆ ਹੈ, ਬਲਕਿ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਅਜੇ ਤੱਕ ਕੋਈ ਪੁਰਸ਼ ਖਿਡਾਰੀ ਵੀ ਨਹੀਂ ਪਹੁੰਚ ਪਾਇਆ ਹੈ...। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੇਡ ਜਗਤ ਦੀਆਂ ਸੁਰਖੀਆਂ ਦਾ ਵਿਸ਼ਾ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਮਿਥਾਲੀ ਰਾਜ ਦੀ, ਜਿਸ ਨੇ ਆਪਣੇ ਨਾਂਅ ਦੇ ਮੁਤਾਬਿਕ ਕ੍ਰਿਕਟ ਮੈਦਾਨ 'ਤੇ ਆਪਣਾ ਰਾਜ ਕਾਇਮ ਕਰ ਲਿਆ ਹੈ। ਮਿਥਾਲੀ ਦੀਆਂ ਹੋਰ ਵਿਸ਼ਵ ਪੱਧਰੀ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਦੱਸ ਦੇਈਏ ਕਿ ਕਿਵੇਂ ਉਸ ਨੇ ਆਪਣੇ ਨਾਂਅ ਦਾ ਝੰਡਾ ਵਿਸ਼ਵ ਕ੍ਰਿਕਟ ਮੈਦਾਨ 'ਤੇ ਗੱਡਿਆ ਹੈ। ਵੈਸਟ ਇੰਡੀਜ਼ ਵਿਚ ਚੱਲ ਰਹੇ ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਮਿਥਾਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਤੋਂ ਵੱਧ ...
ਭੁਵਨੇਸ਼ਵਰ ਵਿਖੇ ਚੱਲ ਰਿਹਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਾਨੂੰ ਉਨ੍ਹਾਂ ਦਿਨਾਂ ਦੀ ਯਾਦ ਕਰਵਾਉਂਦਾ ਹੈ, ਜਦੋਂ ਫਿਲਮ ਹਸਤੀਆਂ ਵੀ ਹਾਕੀ ਦੀਆਂ ਦੀਵਾਨੀਆਂ ਸਨ। ਉਹ 1975 ਵਿਸ਼ਵ ਕੱਪ ਹਾਕੀ ਵਾਲਾ ਯਾਦਗਾਰੀ ਦੌਰ ਸੀ। ਅੱਜ ਉਨ੍ਹਾਂ ਪੁਰਾਣੇ ਸੁਨਹਿਰੀ ਦਿਨਾਂ ਦੀ ਯਾਦ ਤਾਜ਼ਾ ਕਰਨ ਨੂੰ ਮਨ ਕਰਦਾ ਹੈ, ਜਦੋਂ ਹਾਕੀ ਦੇ ਜਾਦੂਗਰਾਂ ਨੇ ਪੂਰੇ ਦੇਸ਼ ਨੂੰ ਆਪਣੇ ਜਾਦੂ ਨਾਲ ਮੰਤਰ-ਮੁਗਧ ਕੀਤਾ ਹੋਇਆ ਸੀ। ਭਾਰਤ ਤਾਂ ਕੀ, ਪੂਰੇ ਵਿਸ਼ਵ ਵਿਚ ਭਾਰਤੀ ਹਾਕੀ ਦੀ ਚਰਚਾ ਸੀ। ਹਾਕੀ ਦੇ ਦਿਨਾਂ 'ਚ ਜਾਦੂਗਰਾਂ ਨੇ ਆਪਣੀ ਕਲਾ ਦੇ ਬਲਬੂਤੇ ਫਿਲਮੀ ਅਦਾਕਾਰਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੋਇਆ ਸੀ। ਆਪਣੇ ਵੱਲ ਖਿੱਚਿਆ ਹੋਇਆ ਸੀ। ਉਨ੍ਹਾਂ ਨੂੰ ਬੇਨਤੀ ਕਰਨ ਦੀ ਲੋੜ ਨਹੀਂ।
ਇਹ ਜ਼ਿਕਰਯੋਗ ਹੈ ਕਿ ਭਾਰਤ ਅਤੇ ਵਿਸ਼ਵ ਦੇ ਦੂਜੇ ਦੇਸ਼ਾਂ ਵਿਚ ਫਿਲਮੀ ਸਿਤਾਰੇ ਹਮੇਸ਼ਾ ਖੇਡਾਂ ਦੀ ਦੁਨੀਆ ਨਾਲ ਜੁੜੇ ਰਹੇ ਹਨ ਜਾਂ ਫਿਰ ਚਮਕ-ਦਮਕ ਵਾਲੇ ਦੂਜੇ ਖੇਤਰਾਂ ਨਾਲ। ਬਿਹਤਰੀਨ ਫਿਲਮੀ ਸਿਤਾਰਿਆਂ ਦੀਆਂ ਬਿਹਤਰੀਨ ਫਿਲਮਾਂ ਦੇਖਣ ਲਈ ਜਿਸ ਤਰ੍ਹਾਂ ਹਾਕੀ ਦੇ ਸਿਤਾਰੇ ਭਾਰੀ ਇਕੱਠ ਵਿਚ ਜੁੜਦੇ ਸਨ, ਉਸ ਤਰ੍ਹਾਂ ਇਸ ...
ਭਾਰਤ ਯੋਧਿਆਂ, ਸੂਰਬੀਰਾਂ, ਗੁਰੂਆਂ, ਪੀਰਾਂ, ਰਾਜਿਆਂ, ਮਹਾਰਾਜਿਆਂ, ਖਿਡਾਰੀਆਂ ਦਾ ਦੇਸ਼ ਹੈ। ਵੱਖ-ਵੱਖ ਖੇਡਾਂ ਦੇ ਖਿਡਾਰੀ ਭਾਰਤ ਦਾ ਨਾਂਅ ਦੁਨੀਆ ਭਰ 'ਚ ਰੌਸ਼ਨ ਕਰ ਚੁੱਕੇ ਹਨ। ਭਾਰਤ ਵਿਚ ਅਨੇਕਾ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ਼ ਹਾਂ, ਜਿਵੇਂ ਕ੍ਰਿਕਟ, ਕਬੱਡੀ, ਹਾਕੀ ਅਤੇ ਅਥਲੈਟਿਕਸ ਆਦਿ ਇਹ ਸਭ ਖੇਡਾਂ ਇਕ ਤੰਦਰੁਸਤ ਸਰੀਰ ਵਾਲਾ ਆਦਮੀ ਹੀ ਖੇਡ ਸਕਦਾ ਹੈ ਪਰ ਇਸ ਦੇ ਨਾਲ ਹੀ ਕੁਝ ਅਪਾਹਜ ਵਿਅਕਤੀਆਂ ਦੁਆਰਾ ਵੀ ਖੇਡਾਂ ਖੇਡੀਆਂ ਜਾਂਦੀਆ ਹਨ। ਇਨ੍ਹਾਂ ਖੇਡਾਂ ਨੂੰ ਪੈਰਾ ਉਲੰਪਿਕ ਖੇਡਾਂ ਦਾ ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ ਵਿਚ ਭਾਰਤ ਦੇ ਪੈਰਾ ਖਿਡਾਰੀਆਂ ਨੇ ਵੱਖ-ਵੱਖ ਸਮੇਂ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਵਿਚ ਪ੍ਰਮੁੱਖ ਨਾਂਅ ਦਵਿੰਦਰ ਝੰਜਰੀਆ (ਜੈਵਲਿਨ ਥ੍ਰੋਅ), ਦੀਪਾ ਮਲਿਕ (ਸ਼ਾਟਪੁੱਟ), ਸੰਦੀਪ ਸਿੰਘ ਮਾਨ (200, 400 ਮੀਟਰ ਰੇਸ) ਆਦਿ ਹਨ, ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਤੋਂ ਇਲਾਵਾ ਅਸੀਂ ਅੱਜ ਜਿਸ ਖੇਡ ਦੀ ਗੱਲ ਕਰਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX