ਤਾਜਾ ਖ਼ਬਰਾਂ


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀ.ਐੱਸ.ਐਫ. ਦੇ 57ਵੇਂ ਸਥਾਪਨਾ ਦਿਵਸ ਸਮਾਰੋਹ 'ਚ ਲਿਆ ਹਿੱਸਾ
. . .  2 minutes ago
ਜੈਸਲਮੇਰ,5 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀ.ਐੱਸ.ਐਫ. ਦੇ 57ਵੇਂ ਸਥਾਪਨਾ ਦਿਵਸ ਸਮਾਰੋਹ ਵਿਚ ਲਿਆ....
ਇੰਡੋਨੇਸ਼ੀਆ: ਮਾਊਂਟ ਸੇਮੇਰੂ ਦੇ ਫਟਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13
. . .  13 minutes ago
ਇੰਡੋਨੇਸ਼ੀਆ, 5 ਦਸੰਬਰ - ਇੰਡੋਨੇਸ਼ੀਆ 'ਚ ਮਾਊਂਟ ਸੇਮੇਰੂ ਦੇ ਫਟਣ ਨਾਲ ਮਰਨ ਵਾਲਿਆਂ ਦੀ ਗਿਣਤੀ ....
ਸਬ ਡਵੀਜ਼ਨ ਮੌੜ ਦੇ ਪਿੰਡ ਚਨਾਰਥਲ ਵਿਖੇ ਪਤੀ ਪਤਨੀ ਦੀ ਭੇਦ ਭਰੇ ਢੰਗ ਨਾਲ ਮੌਤ
. . .  6 minutes ago
ਮੌੜ ਮੰਡੀ, 5 ਦਸੰਬਰ (ਗੁਰਜੀਤ ਸਿੰਘ ਕਮਾਲੂ) ਸਬ ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਚਨਾਰਥਲ ਵਿਖੇ ਇਕ ਪਤੀ ਪਤਨੀ ਦੀ ਭੇਦ ਭਰੇ ਢੰਗ.....
ਬੇਕਾਬੂ ਬੱਸ ਦਰਖਤ ਨਾਲ ਟਕਰਾਉਣ ਨਾਲ ਚਾਲਕ ਦੀ ਮੌਤ
. . .  32 minutes ago
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ) ਅੱਜ ਸਵੇਰੇ ਇੱਥੇ ਫ਼ਿਰੋਜ਼ਪੁਰ ਲੁਧਿਆਣਾ ਰੋਡ 'ਤੇ ਪ੍ਰਾਈਵੇਟ ਕੰਪਨੀ ਬੱਸ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਕਰਕੇ ਬੱਸ ਚਾਲਕ ਦੀ ਮੌਤ ....
ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਭਾਰਤ ਤੇ ਮਾਲਦੀਵ ਦਰਮਿਆਨ ਹੋਣ ਵਾਲੇ ਅਭਿਆਸ 'ਏਕੁਵੇਰਿਨ' ਦੇ 11ਵੇਂ ਸੰਸਕਰਨ 'ਚ ਹਿੱਸਾ ਲਵੇਗੀ
. . .  36 minutes ago
ਨਵੀਂ ਦਿੱਲੀ, 5 ਦਸੰਬਰ - ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਕਾਧਧੂ ਟਾਪੂ ਮਾਲਦੀਵ ਵਿਖੇ ਭਾਰਤ ਅਤੇ ਮਾਲਦੀਵ ਦਰਮਿਆਨ ਹੋਣ ਵਾਲੇ....
ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ ਹੈ - ਨਾਗਾਲੈਂਡ ਦੇ ਮੁੱਖ ਮੰਤਰੀ
. . .  about 1 hour ago
ਨਾਗਾਲੈਂਡ, 5 ਦਸੰਬਰ - ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਯੂ ਰੀਓ ਨੇ ਟਵੀਟ ਕੀਤਾ ਅਤੇ ਕਿਹਾ ਕਿ ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ....
ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਹੋਈ ਬਰਫ਼ਬਾਰੀ
. . .  about 1 hour ago
ਉੱਤਰਾਖੰਡ, 5 ਦਸੰਬਰ - ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਬਰਫ਼ਬਾਰੀ....
ਜੋ ਬਾਈਡਨ 7 ਦਸੰਬਰ ਨੂੰ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਕੇ ਕਈ ਵਿਸ਼ਿਆਂ 'ਤੇ ਚਰਚਾ ਕਰਨਗੇ
. . .  about 1 hour ago
ਵਾਸ਼ਿੰਗਟਨ, 5 ਦਸੰਬਰ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 7 ਦਸੰਬਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਨਗੇ....
ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ 'ਚੋਂ ਅਗਵਾ ਹੋਇਆ ਬੱਚਾ ਕੀਤਾ ਬਰਾਮਦ
. . .  about 1 hour ago
ਮੋਗਾ, 5 ਦਸੰਬਰ - ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ ਚੋਂ ਅਗਵਾ ਹੋਇਆ ਬੱਚਾ ਕੀਤਾ....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਤਰਨਤਾਰਨ ਵਿਖੇ ਹੋਈ ਬੈਂਕ ਵਿਚ ਲੁੱਟ ਦੀ ਵਾਰਦਾਤ
. . .  1 day ago
ਤਰਨਤਾਰਨ, 5 ਦਸੰਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਸਥਾਨਕ ਜੰਡਿਆਲਾ ਰੋਡ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਖੇ ਕੁਝ ਅਣਪਛਾਤੇ ਲੋਕਾਂ ਵਲੋਂ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਪੁਲਿਸ ਵਲੋਂ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਕਾਰਵਾਈ ਕੀਤੀ ਜਾ...
ਲੋਹੀਆਂ ਪੁਲਿਸ ਦੀ ਵੱਡੀ ਕਾਮਯਾਬੀ, ਦੁਕਾਨ ਤੋਂ ਚੋਰੀ ਕਰਨ ਵਾਲੇ ਚੋਰ ਕਾਬੂ
. . .  1 day ago
ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਸ਼ਾਹਕੋਟ ਦੇ ਡੀ.ਐੱਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਸਰਪ੍ਰਸਤੀ ਹੇਠ ਲੋਹੀਆਂ ਪੁਲਿਸ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ...
ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਜੰਡਿਆਲਾ ਗੁਰੂ ਸ਼ਹਿਰ ਵਿਖੇ ਦੁਕਾਨਦਾਰਾਂ ਵਲੋઠਕੈਂਡਲ ਮਾਰਚ
. . .  1 day ago
ਜੰਡਿਆਲਾ ਗੁਰੂ, 04 ਦਸੰਬਰ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਦੁਕਾਨਦਾਰਾਂ ਵਲੋਂ ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ....
ਯੂ.ਜੀ.ਸੀ. ਸਕੇਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪੀ.ਐੱਫ.ਯੂ.ਸੀ.ਟੀ.ਓ. ਦੇ ਪ੍ਰਧਾਨ ਨੂੰ ਮਿਲੇ ਡਾ. ਦਲਜੀਤ ਚੀਮਾ
. . .  1 day ago
ਲੁਧਿਆਣਾ, 4 ਦਸੰਬਰ - ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਸੀਨੀਅਰ ਆਗੂਆਂ ਦੇ ਨਾਲ ਪੀ.ਏ.ਯੂ. ਲੁਧਿਆਣਾ ਦਾ ਦੌਰਾ ਕੀਤਾ ਅਤੇ ਯੂਨੀ ਅਤੇ ਕਾਲਜ ਦੇ ਪ੍ਰੋਫੈਸਰਾਂ ਲਈ ....
ਅਟਾਰੀ ਸਰਹੱਦ 'ਤੇ ਜਲਦੀ ਹੀ ਲੱਗੇਗਾ ਇਲੈਕਟ੍ਰਿਕ ਸਕੈਨਰ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ) ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਸਕੈਨਰ ਦੀ ਸਹੂਲਤ ਨਾ ਮਾਤਰ ਸੀ। ਗੁਆਂਢੀ ਦੇਸ਼ ....
ਮਹਾਰਾਸ਼ਟਰ ’ਚ ਮਿਲਿਆ ਓਮੀਕਰੋਨ ਦਾ ਪਹਿਲਾ ਕੇਸ
. . .  1 day ago
ਮਹਾਰਾਸ਼ਟਰ, 4 ਦਸੰਬਰ-ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕਲਿਆਣ ਡੋਂਬੀਵਲੀ ਦਾ ਇਕ 33 ਸਾਲ ਦਾ ਵਿਅਕਤੀ ਜੋ..
ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਬੈਠੇ ਹਿੰਦੂ ਯਾਤਰੀਆਂ ਲਈ ਬੀ.ਜੇ.ਪੀ. ਆਗੂ ਆਏ ਅੱਗੇ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)-ਭਾਰਤ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਪਾਕਿ ਹਿੰਦੂ ਯਾਤਰੀ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਠਹਿਰ ਗਏ ਸਨ। ਉਹ ਕਰੀਬ ਤਿੰਨ ਮਹੀਨੇ ਦੇ ਸਮੇਂ ਤੋਂ ਅਟਾਰੀ...
ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ.ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ ਇਕ ਦੀ ਮੌਤ
. . .  1 day ago
ਸੁਲਤਾਨਵਿੰਡ, 4 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਜਲੰਧਰ ਹਾਈਵੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ ਬੱਸ ਵਲੋਂ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁਚਲਨ ਕਾਰਨ ਇਕ ਨੌਜਵਾਨ...
ਰਾਜਸਥਾਨ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ
. . .  1 day ago
ਰਾਜਸਥਾਨ, 4 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ...
ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ: ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 4 ਦਸੰਬਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਬਿਲੀਅਨ ਅਮਰੀਕੀ ਡਾਲਰ ਹੈ। ਇਸ ਸਮੇਂ...
ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਅਚਿੰਤਕੋਟ ’ਚ ਕੀਤੀ ਮੀਟਿੰਗ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਅਚਿੰਤਕੋਟ ਵਿਖੇ ਨੰਬਰਦਾਰ ਬਲਦੇਵ ਸਿੰਘ ਅਤੇ ਜਗੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਵਿਚ ਅਕਾਲੀ..
ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ
. . .  1 day ago
ਚੰਡੀਗੜ੍ਹ, 4 ਦਸੰਬਰ- ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਮਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ..
ਗੁਜਰਾਤ ’ਚ ਓਮੀਕਰੋਨ ਨੂੰ ਲੈ ਕੇ ਸੀ.ਐੱਮ. ਪਟੇਲ ਨੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਗਾਂਧੀਨਗਰ, 4 ਦਸੰਬਰ-ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਸੂਬੇ ’ਚ ਓਮੀਕਰੋਨ ਦਾ ਪਹਿਲਾ ਮਾਮਲਾ ਮਿਲਣ ’ਤੇ ਉੱਚ ਪੱਧਰੀ ਬੈਠਕ ਕੀਤੀ ਗਈ।..
ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਔਰਤ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਲੋਪੋਕੇ, 4 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵੈਰੋਕੇ ਵਿਖੇ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਇੱਕ ਔਰਤ ਦੀ ਦਰਦਨਾਕ ਮੌਤ ਹੋਣ...
ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤੀ ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚੋਂ 133 ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਹੋਇਆ। ਸੰਤ ਯੁਧਿਸ਼ਟਰ ...
ਹੋਰ ਖ਼ਬਰਾਂ..

ਬਹੁਰੰਗ

ਤਾਪਸੀ ਪੰਨੂੰ

ਹੁਸੀਨ ਦਿਲਰੁਬਾ

ਬੇਬਾਕ ਗੱਲਾਂ, ਖੁੱਲ੍ਹੇ-ਡੁੱਲ੍ਹੇ ਕਿਰਦਾਰ ਇਹ ਪਛਾਣ ਤਾਪਸੀ ਪੰਨੂੰ ਦੀ ਹੈ। ਟਵਿਟਰ 'ਤੇ ਖੂਬ ਸਰਗਰਮ ਰਹਿਣ ਵਾਲੀ ਤਾਪਸੀ ਦੇ ਦੋਸਤ ਵੀ ਕਾਫੀ ਹਨ ਤੇ ਇਸ ਤੋਂ ਵੱਧ ਆਲੋਚਕ ਵੀ ਹਨ। ਇਕ ਇਨਸਾਨ ਨੇ ਆਖ਼ਰ ਤਾਪਸੀ ਨੂੰ ਕਹਿ ਹੀ ਦਿੱਤਾ ਹੈ ਕਿ ਕੀ ਉਹ ਭਾਰਤੀ ਹੈ ਤਾਂ ਤਾਪਸੀ ਦਾ ਜਵਾਬ ਸੀ ਕਿ ਹੁਣ ਮੈਂ ਵੀ ਆਪਣੇ ਸਾਰੇ ਡਾਕੂਮੈਂਟਸ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵਾਂ। ਤਾਪਸੀ ਹੁਣ ਇਹ ਚਾਹੁੰਦੀ ਹੈ ਕਿ ਉਹ ਇੰਡੀਅਨ ਸੁਪਰ ਹੀਰੋ ਬਣੇ। 'ਹਸੀਨ ਦਿਲਰੁਬਾ' ਫ਼ਿਲਮ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਹੈ। ਤਾਪਸੀ ਨੇ 'ਹਸੀਨ ਦਿਲਰੁਬਾ' ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਅੱਜਕਲ੍ਹ ਨਾਗਰਿਕਤਾ ਕਾਨੂੰਨ ਦਾ ਕਾਫੀ ਰੌਲਾ ਪਿਆ ਹੋਇਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪਏ ਘਮਸਾਨ ਦੇ ਹੱਕ 'ਚ ਤਾਪਸੀ 'ਤੇ ਲੋਕਾਂ ਨੇ ਨਿਸ਼ਾਨਾ ਸਾਧਿਆ ਕਿ ਉਨ੍ਹਾਂ ਦੇ ਹੱਕ 'ਚ ਟਵੀਟ ਕਰਨ ਦੇ ਉਸ ਨੂੰ ਪੈਸੇ ਮਿਲਦੇ ਹਨ। ਕਈ ਲੋਕ ਉਸ ਨੂੰ 'ਲੋਹ ਔਰਤ' ਆਖ ਰਹੇ ਹਨ। 'ਬਦਲਾ', 'ਸਾਂਤ ਕੀ ਆਂਖ' ਤੋਂ ਬਾਅਦ ਵਿਕਰਾਂਤ ਮੈਸੀ ਨਾਲ 'ਹਸੀਨ ਦਿਲਰੁਬਾ' 'ਚ ਉਹ ਆ ਰਹੀ ਹੈ। ਪੋਸਟਰ ਤੇ 'ਵਹਿਸ਼ੀ' ਲਿਖਿਆ ਹੋਇਆ ਹੈ ਤੇ ਤਾਪਸੀ ਨਾਲ 1982 ...

ਪੂਰਾ ਲੇਖ ਪੜ੍ਹੋ »

ਕੈਟਰੀਨਾ ਕੈਫ਼

ਕਾਸ਼! ਨਾਗਿਨ ਹੁੰਦੀ!

ਸੋਸ਼ਲ ਮੀਡੀਆ 'ਤੇ ਸੁਰਖੀਆਂ ਮਿਲ ਰਹੀਆਂ ਹਨ ਕੈਟਰੀਨਾ ਕੈਫ ਦੇ ਅਕਸ਼ੈ ਕੁਮਾਰ ਨਾਲ ਆਏ ਨਵੇਂ ਵੀਡੀਓ ਨੂੰ ਜਿਸ 'ਚ ਸਮੁੰਦਰ ਕਿਨਾਰੇ ਉਹ ਅਕਸ਼ੈ ਦੇ ਹੱਥ 'ਚ ਹੱਥ ਪਾ ਕੇ ਪ੍ਰੇਮੀਆਂ ਦੀ ਤਰ੍ਹਾਂ ਘੁੰਮ ਰਹੀ ਹੈ। ਕੈਟੀ ਨੇ ਆਪ ਇਹ ਵੀਡੀਓ ਆਪਣੀ ਇੰਸਟਾ ਕਹਾਣੀ 'ਚ ਸ਼ਾਮਿਲ ਕੀਤਾ ਹੈ। ਕੈਟੀ ਕਹਿ ਰਹੀ ਹੈ ਕਿ ਇਸ ਸਾਲ ਦੀ ਸ਼ੁਰੂਆਤ, ਚੰਗੀ ਫ਼ਿਲਮੀ ਟੀਮ, ਯਾਰੀ, ਹਾਸਾ-ਮਜ਼ਾਕ ਤੇ ਸਨੇਹ ਨਾਲ ਵਧੀਆ ਹੋਈ ਹੈ। ਦਰਅਸਲ ਉਹ ਅਕਸ਼ੈ ਨਾਲ ਆ ਰਹੀ ਫ਼ਿਲਮ 'ਸੂਰਯਵੰਸ਼ੀ' ਦੀ ਗੱਲ ਕਰ ਰਹ ਹੈ। ਪਿਛਲੇ ਦਿਨੀਂ ਉਹ ਆਪਣੇ ਮਿੱਤਰ ਤੇ ਰੂਪ ਸਜਾ ਮਾਹਿਰ ਡੇਨੀਅਲ ਦੇ ਵਿਆਹ 'ਤੇ ਗਈ ਸੀ। ਇਥੇ ਉਸ ਨੇ 'ਅਫ਼ਗਾਨ ਜਲੇਬੀ' ਗੀਤ 'ਤੇ ਖੂਬ ਡਾਂਸ ਵੀ ਕੀਤਾ ਸੀ। ਕੈਟੀ ਨੇ ਕਿਹਾ ਕਿ ਕਾਸ਼, ਉਹ ਕਦੇ ਏਕਤਾ ਕਪੂਰ ਦੀ ਮੰਨ ਲੈਂਦੀ ਤਾਂ 'ਨਾਗਿਨ' ਜੋ ਟੀ.ਵੀ. ਸੀਰੀਅਲ ਹੈ, ਫ਼ਿਲਮ ਬਣਦੀ ਕਿਉਂਕਿ ਏਕਤਾ ਨੇ 'ਨਾਗਿਨ' ਫ਼ਿਲਮ ਲਈ ਉਸ ਨਾਲ ਪ੍ਰਿਅੰਕਾ ਨੂੰ ਲੈਣ ਦੀ ਗੱਲ ਕੀਤੀ ...

ਪੂਰਾ ਲੇਖ ਪੜ੍ਹੋ »

ਸ਼ਾਹਿਦ ਕਪੂਰ

ਝੂਠ ਬੋਲੇ ਕਊਆ ਕਾਟੇ

'ਜਰਸੀ' ਫ਼ਿਲਮ ਦੀ ਸ਼ੂਟਿੰਗ ਸਮੇਂ ਸੱਟ ਲੁਆ ਬੈਠੇ ਸ਼ਾਹਿਦ ਕਪੂਰ ਨੇ ਕਿਹਾ ਕਿ ਫ਼ਿਲਮ ਨੇ ਉਸ ਦਾ ਥੋੜ੍ਹਾ ਜਿਹਾ ਲਹੂ ਪੀਤਾ ਹੈ, ਤਾਂ ਹੁਣ ਉਹ ਸੱਟ 'ਚੋਂ ਉੱਭਰ ਰਿਹਾ ਹੈ। ਪ੍ਰਬੰਧਕਾਂ ਦਾ ਧੰਨਵਾਦ ਕਿ ਉਹ ਚਿੰਤਾ 'ਚ ਪਏ ਤੇ ਉਸ ਨਾਲ ਹਮਦਰਦੀ ਦਿਖਾਈ। ਸ਼ਾਹਿਦ ਦੇ ਕੁਝ ਟਾਂਕੇ ਵੀ ਲੱਗੇ, ਜੋ ਹੁਣ ਖੁੱਲ੍ਹਣ ਹੀ ਵਾਲੇ ਹਨ। ਹੈਸ਼ਟੈਗ 'ਜਰਸੀ' ਨੇ ਖੂਨ ਲਿਆ, ਤਾਂ ਚੰਗੀ ਕਹਾਣੀ ਲਈ ਇਹ ਬਲੀਦਾਨ ਕੁਝ ਵੀ ਨਹੀਂ। ਸਭ ਦਾ ਭਲਾ ਹੋਵੇ, ਪਿਆਰ ਵੰਡਦੇ ਰਹੋ ਤੇ ਮਾਨਵਤਾ ਸਭ ਤੋਂ ਉੱਪਰ ਹੈ। ਇਹ ਸਾਰੇ ਸ਼ਬਦ ਸ਼ਾਹਿਦ ਨੇ ਕਹੇ ਹਨ। ਸਟਾਰ ਸਕਰੀਨ ਐਵਾਰਡ ਇਸ ਵਾਰ ਸ਼ਾਹਿਦ ਨੇ ਪੇਸ਼ ਕੀਤਾ ਸੀ। ਬੋਲਦੇ ਸਮੇਂ ਸਟੇਜ 'ਤੇ ਸ਼ਾਹਿਦ ਨੂੰ ਖੰਘ ਆਈ ਤੇ ਉਸ ਲਈ ਇਕ ਕੁੜੀ ਪਾਣੀ ਲੈ ਕੇ ਆਈ ਸੀ। ਅਚਾਨਕ ਗਿਲਾਸ ਉਸ ਹੱਥੋਂ ਡਿਗ ਕੇ ਟੁੱਟਿਆ ਸੀ ਤੇ ਸ਼ਾਹਿਦ ਨੇ 'ਕਬੀਰ ਸਿੰਘ' ਦੀ ਤਰ੍ਹਾਂ ਗੁੱਸਾ ਕੀਤਾ ਪਰ ਕੁੜੀ ਦੀ ਘੂਰੀ ਦੇਖ ਕੇ ਸ਼ਾਹਿਦ ਨਰਮ ਪੈ ਗਿਆ ਸੀ। ਸ਼ਾਹਿਦ ਦਾ ਕਹਿਣਾ ਹੈ ਕਿ ਔਰਤ ਤੋਂ ਡਰ ਕੇ ਰਹਿਣਾ ਹੀ ਸਮੇਂ ਦੀ ਲੋੜ ਹੈ। ਸਮੇਂ ਦੀ ਨਬਜ਼ ਦੇਖੋ। 'ਕਬੀਰ ਸਿੰਘ' ਲਈ ਸ਼ਾਹਿਦ ਨੂੰ ਮਿਲਣ ਵਾਲਾ ਐਵਾਰਡ 'ਗਲੀ ਬੁਆਏ' ਨੂੰ ਮਿਲ ਗਿਆ। ...

ਪੂਰਾ ਲੇਖ ਪੜ੍ਹੋ »

ਹੁਮਾ ਕੁਰੈਸ਼ੀ

ਵੈੱਬ ਦੁਨੀਆ ਨੂੰ ਸਲਾਮ

ਗੱਲ ਲੰਘ ਚੁੱਕੇ ਸਾਲ 2019 ਦੀ ਕਰੀਏ ਤਾਂ ਹੁਮਾ ਕੁਰੈਸ਼ੀ ਦੇ ਕਹਿਣ ਅਨੁਸਾਰ ਇਹ ਤਾਂ ਉਸ ਲਈ ਭਾਗਾਂ ਵਾਲਾ ਸਾਲ ਰਿਹਾ ਹੈ। ਦੀਪਾ ਮਹਿਤਾ ਦੀ ਵੈੱਬ ਸੀਰੀਜ਼ 'ਚ 'ਲੈਲਾ' ਉਹ ਬਣੀ। ਇਹ ਫ਼ਿਲਮ 'ਲੈਲਾ' ਹੀ ਹੈ ਜਿਸ ਨੂੰ ਹਾਲੀਵੁੱਡ ਦੇ ਨਿਰਮਾਤਾ ਜੈਕ ਸਨਾਈਡਰ ਨੇ ਦੇਖਿਆ ਤਾਂ ਫੌਰਨ ਫੋਨ ਘੁਮਾ ਕੇ ਹੁਮਾ ਨੂੰ 'ਆਰਮੀ ਆਫ ਦਾ ਡੈਡ' 'ਚ ਅਹਿਮ ਭੂਮਿਕਾ ਦੇ ਦਿੱਤੀ। ਇਥੇ ਹੀ ਬੱਸ ਨਹੀਂ, ਬਲਕਿ ਅਮਰੀਕਾ ਦੀ ਨਿਊ ਵੇਵ ਐਕਟਰਜ਼ ਸੂਚੀ 'ਚ ਵੀ ਉਸ ਦਾ ਨਾਂਅ ਆ ਗਿਆ। ਇਹ 'ਲੈਲਾ' ਤਾਂ ਉਸ ਅਨੁਸਾਰ ਕਿਰਦਾਰ ਉਸ ਲਈ 'ਗੇਮ ਚੇਂਜਰ' ਰਿਹਾ ਹੈ। ਧੰਨ ਹੈ ਇਹ ਫ਼ਿਲਮ। ਦੀਪਾ ਮਹਿਤਾ ਤੇ ਹੁਮਾ ਇਸੇ ਤਰ੍ਹਾਂ ਦੀ ਕੰਮ ਕਰ ਕੇ ਪਛਾਣ ਵਧਾਉਣ ਦੇ ਹੱਕ 'ਚ ਹਨ। 'ਵੈਬ' ਸੀਰੀਜ਼ ਨੇ ਤਾਂ ਉਸ ਅਨੁਸਾਰ ਕਲਾਕਾਰਾਂ ਦੀ ਤਕਦੀਰ ਹੀ ਬਦਲ ਦਿੱਤੀ ਹੈ। ਦੁਨੀਆ ਭਰ 'ਚ ਅਗਾਂਹ ਵਧਣ ਦਾ ਮੰਚ ਮੁਹੱਈਆ ਕਰਵਾਇਆ ਹੈ। ਰੁਮਾਂਟਿਕ ਤੇ ਤੇਜ਼ੀ ਨਾਲ ਬਦਲਦਾ ਮਾਧਿਅਮ ਉਹ 'ਵੈੱਬ ਸੀਰੀਜ਼' ਨੂੰ ਮੰਨਦੀ ਹੈ। ਜੇ ਉਹ 'ਲੈਲਾ' ਨਾ ਬਣਦੀ ਫਿਰ ਕਿੱਥੇ ਜੈਕ ਸਨਾਈਡਰ ਦੀ ਹਾਲੀਵੁੱਡ ਫ਼ਿਲਮ ਮਿਲਦੀ, ਇਹ ਗੱਲ ਉਹ ਸਵੀਕਾਰਦੀ ਹੈ। ਸੰਸਾਰ ਪੱਧਰ 'ਤੇ ਲੋਕਤੰਤਰਿਕ ਤਰੀਕੇ ...

ਪੂਰਾ ਲੇਖ ਪੜ੍ਹੋ »

ਐਸ਼ ਦੇ ਹਰਮਨ ਪਿਆਰੇ ਮਣੀ ਅਤੇ ਭੰਸਾਲੀ...

ਇੱਧਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੇ ਹਰਮਨ ਪਿਆਰੇ ਨਿਰਦੇਸ਼ਕ ਮਣੀ ਰਤਨਮ ਦੀ ਤਮਿਲ ਫ਼ਿਲਮ 'ਪੁੰਨੀਇਨ ਸੇਲਵੇਨ' ਨੂੰ ਲੈ ਕੇ ਰੁੱਝੀ ਹੋਈ ਹੈ। ਸਾਲ-ਦੋ ਸਾਲ ਵਿਚ ਇਕ ਫ਼ਿਲਮ ਕਰਨਾ ਐਸ਼ ਦੀ ਪੁਰਾਣੀ ਆਦਤ ਹੈ। 2018 ਦੀ ਹਿੰਦੀ ਫ਼ਿਲਮ 'ਫੰਨੇ ਖਾਨ' ਤੋਂ ਬਾਅਦ ਹੁਣ 2021 ਵਿਚ ਉਸ ਦੀ ਇਹ ਫ਼ਿਲਮ ਰਿਲੀਜ਼ ਹੋਵੇਗੀ। ਹੁਣ ਉਸ ਬਾਰੇ ਇਹ ਚੁਟਕਲੇ ਮਸ਼ਹੂਰ ਹੋ ਚੱਲੇ ਹਨ ਕਿ ਉਹ ਫ਼ਿਲਮਾਂ ਭਾਵੇਂ ਹੀ ਘੱਟ ਕਰੇ ਪਰ ਆਏ ਦਿਨ ਉਹ ਰੈੱਡ ਕਾਰਪਟ ਨਾਲ ਸਨਮਾਨਿਤ ਹੁੰਦੀ ਰਹੇਗੀ। ਉਸ ਦੀ ਸ਼ਖ਼ਸੀਅਤ ਦਾ ਸਭ ਤੋਂ ਉੱਜਲਾ ਪੱਖ ਇਹ ਵੀ ਹੈ ਕਿ ਉਹ ਆਪਣੀਆਂ ਪ੍ਰਾਪਤੀਆਂ ਬਾਰੇ ਬਹੁਤ ਘੱਟ ਬੋਲਦੀ ਹੈ। ਇਹੀ ਵਜ੍ਹਾ ਹੈ ਕਿ ਉਸ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸਿਰਫ ਗਾਸਿਪ ਖ਼ਬਰਾਂ ਨਾਲ ਹੀ ਬਾਹਰ ਆਉਂਦੀਆਂ ਹਨ। ਖੁਦ ਐਸ਼ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਕਦੀ ਜ਼ਿਆਦਾ ਸਾਂਝਾ ਨਹੀਂ ਕੀਤਾ। ਫ਼ਿਲਮ ਸਨਅਤ ਅਤੇ ਇਸ ਤੋਂ ਬਾਹਰ ਉਸ ਦੇ ਦੋਸਤਾਂ ਦੀ ਗਿਣਤੀ ਬਹੁਤ ਘੱਟ ਹੈ। ਦੇਸ਼-ਵਿਦੇਸ਼ ਵਿਚ ਉਹ ਬੇਹੱਦ ਹਰਮਨਪਿਆਰੀ ਹੈ ਪਰ ਹਾਲੈਂਡ ਵਿਚ ਉਨ੍ਹਾਂ ਦਾ ਨਾਂਅ ਸਭ ਤੋਂ ਬੇਹੱਦ ਚਰਚਿਤ ਹੈ। ਹਾਲਾਂਡ ਵਿਚ ਪੈਦਾ ਹੋਣ ਵਾਲੀ ...

ਪੂਰਾ ਲੇਖ ਪੜ੍ਹੋ »

ਆਲੀਆ

ਗੰਗੂ ਬਾਈ ਦਾ 'ਬ੍ਰਹਮ ਸ਼ਾਸਤਰ'

ਵਿਆਹ ਕਰਵਾਉਣ ਲਈ ਉਤਾਵਲੀ ਨਜ਼ਰ ਆ ਰਹੀ ਆਲੀਆ ਭੱਟ 'ਬ੍ਰਹਮ ਸ਼ਾਸਤਰ' ਦੀ ਲਗਾਤਾਰ ਸ਼ੂਟਿੰਗ ਕਰ ਰਹੀ ਹੈ। ਬਨਾਰਸ ਦੇ ਗੰਗਾ ਘਾਟ ਤੋਂ ਕੁਝ ਤਸਵੀਰਾਂ ਆਈਆਂ ਹਨ, ਆਯਾਨ ਦੀ ਫ਼ਿਲਮ 'ਬ੍ਰਹਮ ਸ਼ਾਸਤਰ' ਦੀਆਂ ਜਿਥੇ ਬਨਾਰਸ ਦੀਆਂ ਗਲੀਆਂ 'ਚ ਆਲੀਆ ਨਜ਼ਰ ਆ ਰਹੀ ਹੈ। ਫਿਰ ਗੁਲੇਰੀਆ ਘਾਟ ਉਹ ਗਈ ਤਾਂ ਉਥੇ ਚੁੱਪ-ਚਾਪ ਕਿਸੇ ਨੇ ਸਾਰੀਆਂ ਫੋਟੋਆਂ ਖਿੱਚ ਕੇ ਲੀਕ ਕਰ ਦਿੱਤੀਆਂ। ਆਲੀਆ ਖੁਸ਼ ਹੈ ਕਿ ਉਸ ਨੂੰ ਤਾਂ ਪ੍ਰਚਾਰ ਮਿਲਿਆ, ਕਿਉਂਕਿ ਫੋਟੋਆਂ 'ਚ ਉਸ ਨਾਲ ਉਸ ਦਾ 'ਉਹ' ਵੀ ਹੈ ਭਾਵ ਰਣਬੀਰ ਕਪੂਰ। ਤੇ ਹਾਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੰਗੂ ਬਾਈ ਕਾਠਿਆਵਾੜੀ' ਵੀ ਆਲੀਆ ਹੀ ਹੈ। ਆਲੀਆ ਨੇ ਆਪ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ। ਮੇਰੀ ਜ਼ਿੰਦਗੀ 'ਚ ਗੋਤਾ ਲਾਉਣ ਲਈ ਤਿਆਰ ਹੋਵੋ ਆਲੀਆ ਨੇ ਇਸ ਫ਼ਿਲਮ ਦੇ ਪੋਸਟਰ ਨਾਲ ਇਹ ਟਵੀਟ ਕੀਤਾ ਹੈ। ਆਲੀਆ 'ਤੇ ਪਿਆਰ ਦਾ ਖੁਮਾਰ ਹੈ। ਰਿਸ਼ੀ ਕਪੂਰ-ਨੀਤੂ ਸਿੰਘ ਨੇ ਆਲੀਆ ਨੂੰ ਨੂੰਹ ਮੰਨਣਾ ਸਵੀਕਾਰ ਕਰ ਲਿਆ ਹੈ। ਆਲੀਆ ਭੱਟ ਨੂੰ ਏਸ਼ੀਆ ਦੀ ਸਭ ਤੋਂ ਵੱਧ ਕਾਮੁਕ ਔਰਤ ਦਾ ਖ਼ਿਤਾਬ ਹੁਣੇ ਹੀ ਮਿਲਿਆ ਹੈ। ਹਾਂ, ਆਲੀਆ ਨੂੰ ਇਹ ਦੁੱਖ ਹੈ ਕਿ ਉਹ ਚੰਗੀ ਭੈਣ ਨਹੀਂ ਬਣ ਸਕੀ। ਉਹ ...

ਪੂਰਾ ਲੇਖ ਪੜ੍ਹੋ »

'ਫ਼ਿਲਮ ਤੋਂ ਮੈਨੂੰ ਇਕ ਹੋਰ ਮਾਂ ਮਿਲੀ'

ਸੋਨਾਲੀ ਸਹਿਗਲ

'ਪਿਆਰ ਕਾ ਪੰਚਨਾਮਾ' ਲੜੀ ਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀ ਕਾਮੇਡੀ ਫ਼ਿਲਮਾਂ ਕਰਨ ਵਾਲੀ ਸੋਨਾਲੀ ਸਹਿਗਲ ਹੁਣ 'ਜੈ ਮੰਮੀ ਕੀ' ਵਿਚ ਨਜ਼ਰ ਆਵੇਗੀ। ਫ਼ਿਲਮ ਦੇ ਨਾਂਅ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਇਹ ਪਰਿਵਾਰਿਕ ਕਾਮੇਡੀ ਫ਼ਿਲਮ ਹੋਵੇਗੀ। ਇਸ ਫ਼ਿਲਮ ਤੇ ਇਸ ਵਿਚਲੇ ਆਪਣੇ ਕਿਰਦਾਰ ਬਾਰੇ ਸੋਨਾਲੀ ਕਹਿੰਦੀ ਹੈ, 'ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਸਾਂਝ ਹੈ। ਇਹ ਦਿੱਲੀ ਦੇ ਲਾਜਪਤ ਨਗਰ ਦੀ ਰਹਿਣ ਵਾਲੀ ਹੈ। ਸਾਂਝ ਭੱਲਾ ਆਪਣੇ ਮੂਡ ਦੀ ਮਾਲਕਣ ਹੈ ਅਤੇ ਮੂੰਹਫੱਟ ਵੀ। ਉਹ ਖਾਣੇ ਦੀ ਸ਼ੌਕੀਨ ਹੈ ਅਤੇ ਉਸ ਨੂੰ ਪਤਾ ਹੈ ਕਿ ਦਿੱਲੀ ਵਿਚ ਚੰਗੀ ਚਾਟ ਕਿਥੋਂ ਮਿਲਦੀ ਹੈ। ਪਰ ਉਸ ਨੂੰ ਇਹ ਨਹੀਂ ਪਤਾ ਕਿ ਫੈਸ਼ਨੇਬਲ ਕੱਪੜੇ ਕਿੱਥੋਂ ਮਿਲਦੇ ਹਨ ਕਿਉਂਕਿ ਉਹ ਫੈਸ਼ਨ ਬਾਰੇ ਜ਼ਿਆਦਾ ਜਾਗਰੂਕ ਨਹੀਂ ਹੈ। ਮੈਂ ਖ਼ੁਦ ਕੋਲਕਾਤਾ ਦੀ ਵਾਸੀ ਹਾਂ ਅਤੇ ਜ਼ਿਆਦਾਤਰ ਸਮਾਂ ਉਥੇ ਬਿਤਾਇਆ ਹੈ। ਇਸ ਤਰ੍ਹਾਂ ਇਹ ਕਿਰਦਾਰ ਨਿਭਾਉਣ ਲਈ ਮੈਨੂੰ ਉਨ੍ਹਾਂ ਰਿਸ਼ਤੇਦਾਰਾਂ ਦੀ ਨਕਲ ਕਰਨੀ ਪਈ ਸੀ ਜੋ ਦਿੱਲੀ ਵਿਚ ਰਹਿੰਦੇ ਹਨ। ਉਨ੍ਹਾਂ ਦੀ ਹਿੰਦੀ ਦੇ ਸਟਾਈਲ ਦੀ ਵੀ ਨਕਲ ਕਰਨੀ ਪਈ ਸੀ।' ਆਪਣੀ ਫ਼ਿਲਮੀ ਮਾਂ ਭਾਵ ਪੂਨਮ ਢਿੱਲੋਂ ...

ਪੂਰਾ ਲੇਖ ਪੜ੍ਹੋ »

ਬਾਲੀਵੁੱਡ ਦੇ ਯਾਦਗਾਰ ਕਿੱਸੇ

ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਉਣ ਪਿੱਛੋਂ ਬਹੁਤ ਰੋਈ ਸੀ ਲਤਾ ਮੰਗੇਸ਼ਕਰ

ਸੁਰਾਂ ਦਾ ਮਲਿਕਾ ਲਤਾ ਮੰਗੇਸ਼ਕਰ ਦਾ ਨਾ ਕਈ ਸਾਨੀ ਹੋਇਆ ਹੈ ਤੇ ਨਾ ਹੀ ਹੋ ਸਕੇਗਾ। ਅੱਜ ਕਾਮਯਾਬੀ ਤੇ ਪ੍ਰਸਿੱਧੀ ਦੇ ਸਿਖਰ 'ਤੇ ਖੜ੍ਹੀ ਲਤਾ ਮੰਗੇਸ਼ਕਰ ਨੇ ਆਪਣੇ ਬਚਪਨ ਵਿਚ ਉਹ ਦਿਨ ਵੀ ਵੇਖੇ ਸਨ ਜਦੋਂ ਨਿੱਕੀ ਉਮਰੇ ਹੀ ਉਸ ਦੇ ਮੋਢਿਆਂ 'ਤੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਆਣ ਪਈ ਸੀ। ਦਰਅਸਲ 24 ਅਪ੍ਰੈਲ, 1942 ਨੂੰ ਮਰਾਠੀ ਰੰਗਮੰਚ ਦੀ ਉੱਘੀ ਹਸਤੀ ਤੇ ਲਤਾ ਦੇ ਪਿਤਾ ਸ੍ਰੀ ਦੀਨਾ ਨਾਥ ਮੰਗੇਸ਼ਕਰ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਤੇ 13 ਸਾਲਾਂ ਦੀ ਬਾਲੜੀ ਲਤਾ ਮੰਗੇਸ਼ਕਰ ਦੇ ਮੋਢਿਆਂ 'ਤੇ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਦਾਰੀ ਆਣ ਪਈ ਸੀ ਕਿਉਂਕਿ ਉਸ ਦੀ ਮਾਂ ਰੋਜ਼ੀ-ਰੋਟੀ ਕਮਾਉਣ ਦੇ ਅਸਮਰੱਥ ਸੀ ਤੇ ਉਸ ਵੇਲੇ ਤੱਕ ਲਤਾ ਨੇ ਇਕ ਮਰਾਠੀ ਫ਼ਿਲਮਕਾਰ ਬਸੰਤ ਜੋਗਲੇਕਰ ਦੀ ਮਰਾਠੀ ਫ਼ਿਲਮ 'ਕਿੱਤੀ ਹਲਾਲ' ਲਈ ਇਕ ਗੀਤ ਰਿਕਾਰਡ ਕਰਵਾ ਕੇ ਕੁਝ ਪੈਸੇ ਕਮਾ ਲਏ ਸਨ। ਉਂਜ ਕਿਸੇ ਕਾਰਨਵੱਸ ਉਸ ਦਾ ਗਾਇਆ ਗੀਤ ਉਕਤ ਫ਼ਿਲਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਫ਼ਿਲਮ ਅਦਾਕਾਰਾ ਨੰਦਾ ਦੇ ਪਿਤਾ ਮਾਸਟਰ ਵਿਨਾਇਕ ਦੀ ਫ਼ਿਲਮ ਕੰਪਨੀ ਰਾਹੀਂ ਲਤਾ ਨੂੰ ਨਵਯੁਗ ਚਿੱਤਰਪਟ ਦੁਆਰਾ ਬਣਾਈ ਜਾ ਰਹੀ ਫ਼ਿਲਮ 'ਪਹਿਲੀ ...

ਪੂਰਾ ਲੇਖ ਪੜ੍ਹੋ »

ਫਰਹਾ ਨੂੰ ਸਾਰੇ ਦੋਸਤ ਯਾਦ ਕਰਦੇ ਹਨ...

ਫ਼ਿਲਮ 'ਹੈਪੀ ਨਿਊ ਯੀਅਰ' ਤੋਂ ਲਗਪਗ 6 ਸਾਲ ਬਾਅਦ ਫਰਹਾ ਖਾਨ ਫਿਰ ਆਪਣੀ ਅਗਲੀ ਫ਼ਿਲਮ ਨਿਰਦੇਸ਼ਿਤ ਕਰਨ ਲਈ ਤਿਆਰ ਹੈ। ਇਸ ਫ਼ਿਲਮ ਦੇ ਨਿਰਮਾਤਾ ਹੋਣਗੇ ਰੋਹਿਤ ਸ਼ੈਟੀ। ਖ਼ਬਰ ਹੈ ਕਿ ਇਸ ਵਾਰ ਉਨ੍ਹਾਂ ਨੇ ਬਿੱਗ ਬੀ ਦੀ ਸੁਪਰ ਹਿੱਟ ਫ਼ਿਲਮ 'ਸੱਤੇ ਪੇ ਸੱਤਾ' ਦਾ ਰੀਮੇਕ ਬਣਾਉਣ ਦਾ ਮਨ ਬਣਾਇਆ ਹੈ। ਫਿਲਹਾਲ ਇਸ ਫ਼ਿਲਮ ਦੀ ਕੋਈ ਸਟਾਰਕਾਸਟ ਫਾਈਨਲ ਨਹੀਂ ਹੋਈ, ਪਰ ਅਮਿਤਾਭ ਦੀ ਮੁੱਖ ਭੂਮਿਕਾ ਵਾਲੇ ਕਿਰਦਾਰ ਲਈ ਸ਼ਾਹਰੁਖ ਜਾਂ ਰਿਤਿਕ ਨੂੰ ਫਰਹਾ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਬਤੌਰ ਕੋਰੀਓਗ੍ਰਾਫਰ ਉਨ੍ਹਾਂ ਦਾ ਰਿਦਮ ਬਾਦਸਤੂਰ ਕਾਇਮ ਹੈ। ਹਾਲ ਫਿਲਹਾਲ ਦੀਆਂ ਕਈ ਵੱਡੀਆਂ ਫ਼ਿਲਮਾਂ 'ਹਾਊਸ ਫੁੱਲ-4', 'ਗੁੱਡ ਨਿਊਜ਼' ਵਰਗੀਆਂ ਕਈ ਫ਼ਿਲਮਾਂ ਵਿਚ ਸਿਤਾਰੇ ਉਨ੍ਹਾਂ ਦੇ ਇਸ਼ਾਰੇ 'ਤੇ ਨੱਚਦੇ ਨਜ਼ਰ ਆਏ ਸਨ। ਫਰਹਾ ਨਾਲ ਸੰਘਰਸ਼ ਦੀ ਇਕ ਲੰਬੀ ਵੱਖਰੀ ਕਹਾਣੀ ਜੁੜੀ ਹੋਈ ਹੈ। ਇਕ ਸਧਾਰਨ ਨ੍ਰਿਤਕੀ ਤੋਂ ਟੌਪ ਦੀ ਕੋਰੀਓਗ੍ਰਾਫ਼ਰ ਬਣਨ ਪਿੱਛੇ ਉਸ ਦਾ ਹੌਸਲਾ ਹਮੇਸ਼ਾ ਇਕ ਵੱਡਾ ਫੈਕਟਰ ਬਣਿਆ ਰਿਹਾ ਹੈ। ਪਰ ਇਧਰ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਨਿਰਦੇਸ਼ਨ ਦਾ ਚਸਕਾ ਵੀ ਲੱਗਿਆ ਹੋਇਆ ਹੈ। ਉਹ ਦੱਸਦੀ ਹੈ, 'ਅਸਲ ਵਿਚ ...

ਪੂਰਾ ਲੇਖ ਪੜ੍ਹੋ »

ਇਕ ਸਨਕੀ ਪਰਿਵਾਰ ਦੀ ਕਹਾਣੀ ਹੈ ਯਹਾਂ ਸਭੀ ਗਿਆਨੀ ਹੈਂ

ਨਵੇਂ ਨਿਰਦੇਸ਼ਕ ਅਨੰਤ ਨਾਰਾਇਣ ਤ੍ਰਿਪਾਠੀ ਨੇ ਆਪਣੀ ਪਹਿਲੀ ਪੇਸ਼ਕਾਰੀ ਦੇ ਰੂਪ ਵਿਚ 'ਯਹਾਂ ਸਭੀ ਗਿਆਨੀ ਹੈਂ' ਬਣਾਈ ਹੈ। ਇਥੇ ਕਹਾਣੀ ਦੇ ਕੇਂਦਰ ਵਿਚ ਕਾਨ੍ਹਪੁਰ ਵਿਚ ਵਸਿਆ ਇਕ ਇਸ ਤਰ੍ਹਾਂ ਦਾ ਪਰਿਵਾਰ ਹੈ ਜਿਸ ਦੇ ਸਾਰੇ ਮੈਂਬਰ ਸਨਕੀ ਕਿਸਮ ਦੇ ਹਨ ਅਤੇ ਇਸ ਵਜ੍ਹਾ ਕਰਕੇ ਪਰਿਵਾਰ ਵਿਚ ਅਵਿਸ਼ਵਾਸ ਦਾ ਮਾਹੌਲ ਹੈ। ਇਹ ਮਾਹੌਲ ਉਦੋਂ ਹੋਰ ਵਧ ਜਾਂਦਾ ਹੈ ਜਦੋਂ ਪਰਿਵਾਰ ਦੇ ਮੁਖੀਆ ਨੂੰ ਉਨ੍ਹਾਂ ਦੀ ਮ੍ਰਿਤ ਅੰਮਾ ਸੁਪਨੇ ਵਿਚ ਆ ਕੇ ਜ਼ਮੀਨ ਵਿਚ ਗੱਡੇ ਧਨ ਬਾਰੇ ਦੱਸਦੀ ਹੈ। ਇਸ ਤੋਂ ਬਾਅਦ ਪਰਿਵਾਰ ਵਿਚ ਕੀ ਕੁਝ ਵਾਪਰਦਾ ਹੈ, ਇਹ ਇਸ ਦੀ ਕਹਾਣੀ ਹੈ। ਇਹ ਪਰਿਵਾਰਿਕ ਫ਼ਿਲਮ ਤਾਂ ਹੈ ਹੀ, ਨਾਲ ਹੀ ਕਹਾਣੀ ਵਿਚ ਕਾਮੇਡੀ ਤੇ ਡਰਾਉਣ ਦਾ ਮਿਸ਼ਰਨ ਵੀ ਪੇਸ਼ ਕੀਤਾ ਗਿਆ ਹੈ। ਕਹਾਣੀ ਵਿਚ ਰੋਮਾਂਸ ਨਾਂਅ ਦੀ ਚੀਜ਼ ਨਾ ਹੋਣ ਨਾਲ ਫ਼ਿਲਮ ਵਿਚ ਰੋਮਾਂਟਿਕ ਜੋੜੀ ਨਹੀਂ ਹੈ ਅਤੇ ਇਥੇ ਪੂਰੀ ਫ਼ਿਲਮ ਦਾ ਭਾਰ ਨੀਰਜ ਸੂਦ ਤੇ ਅਤੁਲ ਸ੍ਰੀਵਾਸਤਵ ਦੇ ਮੋਢਿਆਂ 'ਤੇ ਹੈ। ਕਈ ਇਸ਼ਤਿਹਾਰ ਤੇ ਫ਼ਿਲਮਾਂ ਵਿਚ ਨਜ਼ਰ ਆਏ ਨੀਰਜ ਤੇ ਅਤੁਲ ਇਥੇ ਜੀਜਾ-ਸਾਲਾ ਦੀ ਭੂਮਿਕਾ ਵਿਚ ਹਨ ਅਤੇ ਇਨ੍ਹਾਂ ਦੇ ਕਿਰਦਾਰਾਂ ਦੇ ਨਾਂਅ ਹਨ ਲੱਡੂ ਅਤੇ ...

ਪੂਰਾ ਲੇਖ ਪੜ੍ਹੋ »

'ਡਾਂਸ 'ਤੇ ਫ਼ਿਲਮ ਬਣਾਉਣਾ ਪੁਰਾਣਾ ਸੁਪਨਾ ਸੀ' : ਰੇਮੋ ਡਿਸੂਜ਼ਾ

ਨ੍ਰਿਤ 'ਤੇ ਆਧਾਰਿਤ ਕਈ ਰਿਆਲਿਟੀ ਸ਼ੋਆਂ ਵਿਚ ਜੱਜ ਦੀ ਕੁਰਸੀ 'ਤੇ ਬੈਠੇ ਨਜ਼ਰ ਆਏ ਰੇਮੋ ਡਿਸੂਜ਼ਾ ਨੇ ਨ੍ਰਿਤ ਦੀ ਦੁਨੀਆ ਵਿਚ ਲੰਮਾ ਸਫ਼ਰ ਤੈਅ ਕੀਤਾ ਹੈ। ਕਦੀ ਉਹ ਗਰੁੱਪ ਡਾਂਸਰ ਹੋਇਆ ਕਰਦੇ ਸਨ ਅਤੇ ਹੀਰੋ ਦੇ ਪਿੱਛੇ ਨਜ਼ਰ ਆਉਂਦੇ ਡਾਂਸਰਾਂ ਦੀ ਭੀੜ ਦਾ ਵੀ ਹਿੱਸਾ ਹੁੰਦੇ ਸਨ। ਬਾਅਦ ਵਿਚ ਉਹ ਡਾਂਸ ਨਿਰਦੇਸ਼ਕ ਬਣੇ ਅਤੇ ਫਿਰ ਫ਼ਿਲਮ ਨਿਰਦੇਸ਼ਕ ਬਣ ਕੇ 'ਫਾਲਤੂ', 'ਏ. ਬੀ. ਸੀ. ਡੀ', 'ਏ ਫਲਾਇੰਗ ਜੱਟ' ਤੇ 'ਰੇਸ-3' ਨਿਰਦੇਸ਼ਿਤ ਕੀਤੀਆਂ। ਉਨ੍ਹਾਂ ਵਲੋਂ ਨਿਰਦੇਸ਼ਿਤ 'ਏ. ਬੀ. ਸੀ. ਡੀ.-2' ਵਿਚ ਵਰੁਣ ਧਵਨ ਸਨ ਅਤੇ ਹੁਣ ਉਨ੍ਹਾਂ ਨੇ ਵਰੁਣ ਤੇ ਸ਼ਰਧਾ ਕਪੂਰ ਨੂੰ ਲੈ ਕੇ 'ਸਟ੍ਰੀਟ ਡਾਂਸਰ' ਬਣਾਈ। ਥ੍ਰੀ ਡੀ ਤਕਨੀਕ ਰਾਹੀਂ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਨੋਰਾ ਫਤੇਹੀ ਅਤੇ ਪ੍ਰਭੂਦੇਵਾ ਵੀ ਹਨ। ਰੇਮੋ ਇਸ ਨੂੰ ਮਹਿਜ਼ ਨ੍ਰਿਤ 'ਤੇ ਆਧਾਰਿਤ ਫਿਲਮ ਕਰਾਰ ਦੇਣਾ ਪਸੰਦ ਨਹੀਂ ਕਰਦੇ ਹਨ। ਉਨ੍ਹਾਂ ਅਨੁਸਾਰ ਇਥੇ ਉਨ੍ਹਾਂ ਲੋਕਾਂ ਦਾ ਸੰਘਰਸ਼ ਵੀ ਦਿਖਾਇਆ ਹੈ ਜੋ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਦੀ ਧਰਤੀ 'ਤੇ ਗਏ ਹੁੰਦੇ ਹਨ। ਫ਼ਿਲਮ ਦੀ ਕਹਾਣੀ ਬਾਰੇ ਉਹ ਕਹਿੰਦੇ ਹਨ, 'ਮੈਂ ਇੰਮੀਗ੍ਰਾਂਟਸ 'ਤੇ ਬਣੀ ਇਕ ਡਾਕੂਮੈਂਟਰੀ ਫ਼ਿਲਮ ...

ਪੂਰਾ ਲੇਖ ਪੜ੍ਹੋ »

ਗੀਤਕਾਰੀ ਦੇ ਖੇਤਰ 'ਚ ਸਥਾਪਿਤ ਕਲਮ ਸੁਖਦੇਵ ਗੋਗੀ

ਵਕਤ ਨਾਲ ਵਰ ਮੇਚ ਕੇ ਤੁਰਨ ਵਾਲਾ ਇਨਸਾਨ ਹੀ ਕੁਝ ਨਵਾਂ ਯਾਦਗਾਰੀ ਸਿਰਜ ਸਕਦਾ ਹੈ। ਇਸੇ ਤਰ੍ਹਾਂ ਉਪਰੋਕਤ ਸਤਰਾਂ ਸਾਕਾਰ ਕਰਦਿਆਂ ਹੋਇਆਂ ਗੀਤਕਾਰੀ ਦੇ ਖੇਤਰ ਵਿਚ ਇਕ ਨਵੀਂ ਕਲਮ ਉਭਾਰ ਕੇ ਸਾਡੇ ਸਨਮੁੱਖ ਆਈ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਸਿੱਧ ਪਿੰਡ ਪੱਲੀ ਝਿੱਕੀ ਦਾ ਜੰਮਪਲ ਗੀਤਕਾਰ ਸੁਖਦੇਵ ਗੋਗੀ ਮਾਤਾ ਵਿਦਿਆ ਦੇਵੀ ਤੇ ਪਿਤਾ ਉਮਰ ਚੰਦ ਦਾ ਲਾਡਲਾ ਸਪੁੱਤਰ ਹੈ ਜੋ ਪਿਛਲੇ ਕੋਈ ਤਿੰਨ ਦਹਾਕਿਆਂ ਤੋਂ ਅਜੂਬਾ ਆਈਫਲ ਟਾਵਰ ਦੇ ਨਾਂਅ ਨਾਲ ਜਾਣੇ ਜਾਂਦੇ ਪ੍ਰਸਿੱਧ ਦੇਸ਼ ਫਰਾਂਸ 'ਚ ਪੱਕੇ ਤੌਰ 'ਤੇ ਵਸਿਆ ਹੋਇਆ ਹੈ। ਚਰਚਿਤ ਗੀਤਕਾਰ ਹਰਦੇਵ ਦਿਲਗੀਰ ਉਰਫ ਦੇਵ ਥਰੀਕਿਆਂ ਵਾਲੇ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਉਹ ਗੀਤਕਾਰ ਬਣਿਆ। ਸੈਂਕੜੇ ਗੀਤ ਰਚਣ ਵਾਲਾ ਗੋਗੀ 'ਜੀਅ ਕਰਦਾ ਮੈਂ ਚੁੰਮ ਲਾਂ ਤੇਰੇ ਕਦਮਾਂ ਵਾਲੇ ਨਿਸ਼ਾਨ ਤੂੰ ਮੇਰੀ ਜਾਨ, ਤੂੰ ਮੇਰੀ ਜਾਨ' ਗਾਇਕ ਰਣਜੀਤ ਤੇਜੀ ਦੀ ਆਵਾਜ਼ ਵਿਚ ਗੀਤ ਰਾਹੀਂ ਗੋਗੀ ਗੀਤਕਾਰੀ ਵਿਚ ਪ੍ਰਵਾਨ ਚੜ੍ਹਿਆ। ਇਸ ਉਪਰੰਤ ਗੋਗੀ ਨੂੰ ਕਈ ਗਾਇਕਾਂ ਦੇ ਫੋਨ ਆਉਣ ਲੱਗੇ ਕਿਉਂਕਿ ਗੋਗੀ ਦੇ ਹਰ ਗੀਤ ਵਿਚ ਇਕ ਨਿਵੇਕਲੀ ਹੀ ਤਸ਼ਬੀਹ ਹੁੰਦੀ ਹੈ। ਸਿਆਲਾਂ ...

ਪੂਰਾ ਲੇਖ ਪੜ੍ਹੋ »

ਭੰਗੜੇ ਨੂੰ ਸਮਰਪਿਤ ਸ਼ਖ਼ਸੀਅਤ ਵਰਿੰਦਰਦੀਪ ਸਿੰਘ ਰਵੀ

ਵਰਿੰਦਰਦੀਪ ਸਿੰਘ ਰਵੀ ਉਹ ਨੌਜਵਾਨ ਭੰਗੜਚੀ ਹੈ ਜਿਸ ਨੇ ਕਿ ਭੰਗੜੇ ਦੇ ਖੇਤਰ ਵਿਚ ਖੁਦ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਖੱਟਣ ਦੇ ਨਾਲ-ਨਾਲ ਇਟਲੀ ਦੇ ਗੋਰੇ ਗੋਰੀਆਂ ਨੂੰ ਭੰਗੜਾ ਸਿਖਾ ਕੇ ਉਨ੍ਹਾਂ ਨੂੰ ਇਸ ਕਲਾ ਨਾਲ ਜੋੜਿਆ। ਉਸ ਦੁਆਰਾ ਸਿਖਾਏ ਗਏ ਭੰਗੜੇ ਦੇ ਮੁੰਡਿਆਂ ਅਤੇ ਕੁੜੀਆਂ ਦੇ ਗਰੁੱਪ ਇਟਲੀ ਵਿਚ ਬਹੁਤ ਸਾਰੇ ਸ਼ਹਿਰਾਂ ਵਿਚ ਵੱਖ-ਵੱਖ ਮੌਕਿਆਂ 'ਤੇ ਅਕਸਰ ਭੰਗੜੇ ਦੀ ਪੇਸ਼ਕਾਰੀ ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਤੱਕ ਕੇ ਵਿਦੇਸ਼ੀ ਲੋਕ ਖੂਬ ਪ੍ਰਭਾਵਿਤ ਵੀ ਹੁੰਦੇ ਹਨ। ਪ੍ਰੰਤੂ ਇਸ ਤੋਂ ਪਹਿਲਾ ਉਹ ਡੀ ਏ ਵੀ ਕਾਲਜ ਜਲੰਧਰ 'ਚ ਬੀ. ਏ. ਦੀ ਪੜ੍ਹਾਈ ਦੌਰਾਨ ਤਿੰਨ ਸਾਲ ਭੰਗੜੇ ਦੀ ਕਪਤਾਨੀ ਕਰ ਚੁੱਕਾ ਹੈ ਅਤੇ ਬੈਸਟ ਭੰਗੜਚੀ ਦਾ ਖਿਤਾਬ ਵੀ ਜਿੱਤ ਚੁੱਕਿਆ ਹੈ ਅਤੇ ਇਨ੍ਹਾਂ ਦੀ ਟੀਮ ਅੰਤਰ ਯੁਨੀਵਰਸਿਟੀ ਦੇ ਮੁਕਾਬਲਿਆਂ ਚ ਪਹਿਲੇ ਸਥਾਨ 'ਤੇ ਆਉਂਦੀ ਰਹੀ। ਇੱਥੇ ਹੀ ਬੱਸ ਨਹੀ ਉਹ ਯੂਰਪ ਦੇ ਵੱਖ-ਵੱਖ ਮੁਲਕਾਂ ਜਰਮਨੀ, ਹਾਲੈਂਡ, ਪੁਰਤਗਾਲ, ਸਪੇਨ ਆਦਿ ਵਿਚ ਵੀ ਭੰਗੜੇ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਜਦੋਂ ਕਿ ਪੰਜਾਬ ਦੇ ਅਨੇਕਾਂ ਨਾਮੀ ਗਾਇਕਾਂ ਨਾਲ ਉਹ ਵੱਖ-ਵੱਖ ਗੀਤਾਂ ਰਾਹੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX