ਤਾਜਾ ਖ਼ਬਰਾਂ


ਕੈਪਟਨ ਜਲਦੀ ਹੀ ਆਪਣੀ ਸਿਆਸੀ ਪਾਰਟੀ ਸ਼ੁਰੂ ਕਰਨ ਦਾ ਕਰਨਗੇ ਐਲਾਨ
. . .  1 day ago
ਹਥਿਆਰਬੰਦ ਲੁਟੇਰੇ ਸਵਰਨਕਾਰ ਪਾਸੋਂ ਲੱਖਾਂ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ .ਦੇ ਘੇਰੇ ਅੰਦਰ ਪੈਂਦੇ ਇਲਾਕੇ ਹੰਬੜਾ ਰੋਡ ’ਤੇ ਅੱਜ ਰਾਤ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਰੁਪਏ ...
ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ, ਘਰ ਗੁਆਉਣ ਵਾਲਿਆਂ ਨੂੰ 1.9 ਲੱਖ ਰੁਪਏ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਉਤਰਾਖੰਡ ਵਿਚ ਮੀਂਹ ਕਾਰਨ ਹੁਣ ਤੱਕ 34 ਮੌਤਾਂ ਅਤੇ 5 ਲਾਪਤਾ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ...
ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  1 day ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  1 day ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  1 day ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  1 day ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  1 day ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  1 day ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  1 day ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  1 day ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  1 day ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  1 day ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  1 day ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  1 day ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  1 day ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  1 day ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  1 day ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  1 day ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  1 day ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਹੋਰ ਖ਼ਬਰਾਂ..

ਸਾਡੀ ਸਿਹਤ

ਹਾਜ਼ਮੇ ਦੀ ਸਮੱਸਿਆ - ਘਬਰਾਉਣ ਦੀ ਲੋੜ ਨਹੀਂ

ਅੱਜ ਦੇ ਯੁੱਗ ਵਿਚ ਸਾਡੇ ਖਾਣ-ਪੀਣ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਕੋਈ ਵੀ ਜੰਕ ਫੂਡ ਕਿਸੇ ਵੀ ਸਮੇਂ ਅਸੀਂ ਬਿਨਾਂ ਸੋਚੇ ਸਮਝੇ ਖਾ ਲੈਂਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਾਜ਼ਮਾ ਤੰਤਰ ਵਿਚ ਗੜਬੜੀ ਹੋਣ ਲਗਦੀ ਹੈ। ਸਾਡੀ ਜੀਵਨਸ਼ੈਲੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ ਪਰ ਫਿਰ ਵੀ ਅਸੀਂ ਜਲਦੀ ਸਵੀਕਾਰ ਨਹੀਂ ਕਰਦੇ ਕਿ ਅਸੀਂ ਗ਼ਲਤ ਸਮੇਂ 'ਤੇ ਗ਼ਲਤ ਖਾਣ-ਪੀਣ ਨੂੰ ਅਪਣਾਉਂਦੇ ਹਾਂ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਧਿਆਨ ਦਿਓ ਕੁਝ ਗੱਲਾਂ 'ਤੇ : ਥੋੜ੍ਹਾ-ਥੋੜ੍ਹਾ ਖਾਓ ਜ਼ਿਆਦਾ ਵਾਰ ਖਾਓ : ਤਿੰਨ ਮੁੱਖ ਭੋਜਨ ਦੀ ਥਾਂ ਥੋੜ੍ਹਾ ਥੋੜ੍ਹਾ ਕਰਕੇ ਖਾਓ ਅਤੇ ਦਿਨ ਵਿਚ ਪੰਜ ਵਾਰ ਖਾਓ ਪਰ ਦਿਨ ਭਰ ਵਿਚ ਜਿੰਨੀ ਮਾਤਰਾ ਤੁਹਾਨੂੰ ਖਾਣੀ ਹੋਵੇ, ਓਨੀ ਹੀ ਖਾਓ। ਜ਼ਿਆਦਾ ਨਾ ਖਾਓ। ਥੋੜ੍ਹੇ ਸਮੇਂ ਬਾਅਦ ਖਾਣ ਨਾਲ ਤੁਹਾਨੂੰ ਖਾਣ ਵਿਚ ਦਿਲਚਸਪੀ ਵੀ ਘੱਟ ਹੋਵੇਗੀ ਅਤੇ ਸਰੀਰ ਵਿਚ ਖੂਨ ਦੀ ਸ਼ੂਗਰ ਵੀ ਠੀਕ ਰਹੇਗੀ। ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ : ਤਲਿਆ ਹੋਇਆ ਭੋਜਨ ਹਾਜ਼ਮੇ ਲਈ ਮੁਸ਼ਕਿਲ ਹੁੰਦਾ ਹੈ। ਤੇਜ਼ ਮਸਾਲੇ ਐਸਿਡੀਟੀ ਬਣਾਉਂਦੇ ਹਨ। ...

ਪੂਰਾ ਲੇਖ ਪੜ੍ਹੋ »

ਢਲਦੀ ਉਮਰ ਦਾ ਅਜੀਬ ਰੋਗ : ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਸਰੀਰ ਵਿਚ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਜਾਂਦੀਆਂ ਹਨ। ਪੰਜਾਹ ਦੀ ਉਮਰ ਤੋਂ ਬਾਅਦ ਹਮੇਸ਼ਾ ਮਰਦਾਂ ਵਿਚ ਇਹ ਰੋਗ ਆਮ ਪੈਦਾ ਹੋ ਜਾਂਦਾ ਹੈ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ। ਪੇਟ ਦੇ ਹੇਠਾਂ ਮੂਤਰਾਸ਼ੇ ਵਿਚ ਪ੍ਰੋਸਟੇਟ ਗ੍ਰੰਥੀ ਹੁੰਦੀ ਹੈ। ਇਹ ਮਰਦ ਪ੍ਰਜਣਨ ਪ੍ਰਣਾਲੀ ਦਾ ਇਕ ਅੰਗ ਹੈ। ਇਸ ਦਾ ਮੁੱਖ ਕੰਮ ਅੰਡਾਸ਼ਯ ਵਿਚ ਬਣੇ ਸ਼ੁਕਰਾਣੂਆਂ ਨੂੰ ਦ੍ਰਵ ਨਾਲ ਮੇਲ ਕਰਾਉਣਾ ਹੈ ਜਿਸ ਨਾਲ ਉਨ੍ਹਾਂ ਨੂੰ ਭੋਜਨ ਮਿਲਦਾ ਹੈ। ਇਸ ਤੋਂ ਇਲਾਵਾ ਇਸੇ ਦ੍ਰਵ ਵਿਚ ਤੈਰਦੇ ਇਹ ਸ਼ੁਕਰਾਣੂ ਗਰਭ ਭਾਗ ਵਿਚ ਜਾਂਦੇ ਹਨ। ਇਸ ਦ੍ਰਵ ਨੂੰ ਵੀਰਯ ਕਹਿੰਦੇ ਹਨ। ਸੱਠ ਤੋਂ ਸੱਤਰ ਸਾਲ ਦੀ ਉਮਰ ਵਿਚ ਇਹ ਰੋਗ ਜ਼ਿਆਦਾ ਹੁੰਦਾ ਹੈ ਪਰ ਕੁਝ ਲੋਕਾਂ ਵਿਚ ਇਹ 40 ਤੋਂ 60 ਸਾਲ ਦੀ ਉਮਰ ਵਿਚ ਵੀ ਪੈਦਾ ਹੋ ਜਾਂਦਾ ਹੈ। 70 ਤੋਂ ਬਾਅਦ ਵੀ ਇਸ ਦੇ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਪ੍ਰੋਸਟੇਟ ਗ੍ਰੰਥੀ ਵਧਦੀ ਹੈ ਤਾਂ ਸ਼ੁਰੂ ਵਿਚ ਕਾਮੁਕਤਾ ਵਧਦੀ ਹੈ। ਉਦੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਕਾਸ਼! ਉਹ ਫਿਰ ਤੋਂ ਜਵਾਨ ਹੋ ਸਕਦੇ ਤਾਂ ਕਿੰਨਾ ਚੰਗਾ ਹੁੰਦਾ। ਪ੍ਰੋਸਟੇਟ ਗ੍ਰੰਥੀ ...

ਪੂਰਾ ਲੇਖ ਪੜ੍ਹੋ »

ਰੋਜ਼ ਖਾਓ ਸੇਬ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰੋਗ ਤੋਂ ਬਚਾਅ ਲਈ ਨਿਯਮਿਤ ਛਿਲਕੇ ਸਮੇਤ ਸੇਬ ਦਾ ਸੇਵਨ ਜ਼ਰੂਰੀ ਹੈ। ਖੋਜਕਰਤਾ ਡਾ. ਫ੍ਰਾਂਸਿਸ ਰਾਊਲ ਦਾ ਕਹਿਣਾ ਹੈ ਕਿ ਦਰਅਸਲ ਇਹ ਰਸਾਇਣ ਇਕ ਤਰ੍ਹਾਂ ਦਾ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਜੋ ਕੈਂਸਰਕਾਰਕ ਕੋਸ਼ਿਕਾਵਾਂ ਦੇ ਬੇਕਾਬੂ ਵਾਧੇ ਨੂੰ ਰੋਕਦਾ ਹੈ। ਖੋਜਾਂ ਤੋਂ ਸੇਬ ਦੇ ਅਨੇਕਾਂ ਫਾਇਦੇ ਸਾਹਮਣੇ ਆਏ ਹਨ, ਜੋ ਇਸ ਤਰ੍ਹਾਂ ਹਨ :- * ਮੈਡੀਕਲ ਜਾਂਚ ਤੋਂ ਸਾਬਤ ਹੋਇਆ ਹੈ ਕਿ ਹਰ ਰੋਜ਼ ਇਕ ਕੱਪ ਸੇਬ ਦੇ ਰਸ ਦਾ ਸੇਵਨ ਨਾ ਸਿਰਫ਼ ਨੀਂਦ ਦੀ ਬਿਮਾਰੀ ਨੂੰ ਦੂਰ ਕਰਦਾ ਹੈ, ਬਲਕਿ ਦਿਨ ਦੀ ਸ਼ੁਰੂਆਤ ਨੂੰ ਸਿਹਤਮੰਦ ਅਤੇ ਪ੍ਰਭਾਵਸਾਲੀ ਵੀ ਬਣਾਉਂਦਾ ਹੈ। * ਸੇਬ ਵਿਚ ਘੱਟ ਮਾਤਰਾ ਵਿਚ 'ਪੇਕਟਿਨ' ਨਾਮੀ ਇਕ ਘੁਲਣਸ਼ੀਲ ਰੇਸ਼ੇਦਾਰ ਤੱਤ ਵੀ ਪਾਇਆ ਜਾਂਦਾ ਹੈ। ਇਹ ਖੂਨ ਵਿਚ ਕਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਵਿਚ ਰੱਖਦਾ ਹੈ। * ਸੇਬ ਦਾ ਰਸ ਦਿਲ ਨੂੰ ਤਾਕਤ ਪ੍ਰਦਾਨ ਕਰਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਹ ਸਰੀਰ ਦੇ ਵਾਧੂ ਤੱਤਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। * ਜੇਕਰ ਤੁਹਾਨੂੰ ਮਾਈਗ੍ਰੇਨ (ਅੱਧਾ ਸਿਰ ਸਿਰਦ) ਹੈ ਤਾਂ ...

ਪੂਰਾ ਲੇਖ ਪੜ੍ਹੋ »

ਮਿਰਗੀ ਤੋਂ ਬਚਾਅ ਸੰਭਵ ਹੈ

ਮਿਰਗੀ ਦਿਮਾਗ ਨਾਲ ਸਬੰਧਤ ਬਿਮਾਰੀ ਹੈ, ਜੋ ਕਮੋਬੇਸ਼ ਸਾਰੇ ਦੇਸ਼ਾਂ ਵਿਚ ਇਕੋ ਰੂਪ ਨਾਲ ਪਾਈ ਜਾਂਦੀ ਹੈ। ਲੰਡਨ ਵਿਚ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਗਰੀਬਾਂ ਨੂੰ ਮਿਰਗੀ ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਬ੍ਰਿਟੇਨ ਦੇ ਇੰਸਟੀਚਿਊਟ ਆਫ ਨਿਊਰੋਲਾਜੀ ਦੀ ਰਿਪੋਰਟ ਦੇ ਮੁਤਾਬਿਕ ਮਿਰਗੀ ਅਤੇ ਗਰੀਬੀ ਦੇ ਵਿਚ ਸਬੰਧ ਨੂੰ ਰੇਖਾਂਕਿਤ ਕਰਨ ਵਾਲੇ ਕਈ ਤੱਥ ਹਨ। ਅਧਿਐਨ ਅਨੁਸਾਰ ਕਈ ਕਾਰਨਾਂ ਕਰਕੇ ਮਿਰਗੀ ਦੇ ਰੋਗੀਆਂ ਦੀ ਗਰੀਬੀ ਹੋਰ ਵਧਣ ਦੀ ਸੰਭਾਵਨਾ ਰਹਿੰਦੀ ਹੈ, ਜਿਵੇਂ ਉਨ੍ਹਾਂ ਦਾ ਨੌਕਰੀ ਨਾ ਕਰ ਸਕਣਾ ਆਦਿ। ਖੋਜ ਅਨੁਸਾਰ ਮਿਰਗੀ ਦੇ ਮਰੀਜ਼ਾਂ ਦੇ ਜੀਨ ਨਾਲ ਉਨ੍ਹਾਂ ਦੀ ਸਿੱਖਿਅਕ ਉਪਲਬਧੀ ਅਤੇ ਉਨ੍ਹਾਂ ਦੀ ਸਿਹਤ ਵੀ ਨਿਰਧਾਰਤ ਹੁੰਦੀ ਹੈ। ਜਨਮ ਤੋਂ ਪੈਦਾ ਹੋਏ ਵਿਗਾੜ ਅਤੇ ਘੱਟ ਭੋਜਨ ਵਰਗੇ ਕਾਰਨ ਗਰੀਬਾਂ ਵਿਚ ਮਿਰਗੀ ਦਾ ਖਤਰਾ ਵਧਾਉਂਦੇ ਹਨ। ਮਿਰਗੀ ਰੋਗ ਤੋਂ ਪੀੜਤ ਮਰੀਜ਼ ਜੇ ਆਪਣੇ ਮਨੋਬਲ ਨੂੰ ਵਧਾਵੇ ਅਤੇ ਆਪਣੇ ਆਤਵਿਸ਼ਵਾਸ ਨੂੰ ਮਜ਼ਬੂਤ ਰੱਖੇ ਤਾਂ ਕਾਫੀ ਹੱਦ ਤੱਕ ਮਿਰਗੀ ਦੇ ਪੈਣ ਵਾਲੇ ਦੌਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਿਰਗੀ ਦਾ ਰੋਗ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਸੰਗੀਤ ਸੁਣੋ ਅਤੇ ਬਿਮਾਰੀ ਤੋਂ ਛੁਟਕਾਰਾ ਪਾਓ ਇਰਵਿਨ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਅਲਜ਼ਾਇਮਰ ਰੋਗ ਵਿਚ ਸੰਗੀਤ ਪੱਧਤੀ ਫਾਇਦਾ ਪਹੁੰਚਾਉਂਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਸੰਗੀਤ ਪੱਧਤੀ ਦਾ ਯਾਦ ਸ਼ਕਤੀ ਅਤੇ ਮਾਨਸਿਕ ਕਾਰਜ ਤਾਕਤ 'ਤੇ ਪ੍ਰਭਾਵ ਪੈਂਦਾ ਹੈ। ਇਕ ਹੋਰ ਖੋਜ ਜੋ ਯੂਨੀਵਰਸਿਟੀ ਆਫ਼ ਮਿਆਮੀ ਸਕੂਲ ਆਫ਼ ਮੈਡੀਸਨ ਵਲੋਂ 1991 ਵਿਚ ਕੀਤੀ ਗਈ ਸੀ, ਉਸ ਵਿਚ ਮਾਹਿਰਾਂ ਨੇ ਕਈ ਤਰ੍ਹਾਂ ਦੇ ਹਾਰਮੋਨ ਦੇ ਖੂਨ 'ਤੇ ਪ੍ਰਭਾਵ ਨੂੰ ਜਾਣਿਆ ਅਤੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਸੰਗੀਤ ਪੱਧਤੀ ਲਈ, ਉਨ੍ਹਾਂ ਵਿਚ ਮੈਟਾਲੋਨਿਨ ਨਾਮੀ ਇਕ ਹਾਰਮੋਨ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਹਾਰਮੋਨ ਤਣਾਅ ਘੱਟ ਕਰਦਾ ਹੈ ਅਤੇ ਮੂਡ ਚੰਗਾ ਕਰਦਾ ਹੈ। ਸੰਗੀਤ ਪੱਧਤੀ ਤੋਂ ਪਾਰਕਿਸਨ ਰੋਗ ਦੇ ਉਨ੍ਹਾਂ ਰੋਗੀਆਂ ਨੂੰ ਜਿਨ੍ਹਾਂ ਵਿਚੋਂ ਹੌਲੀਆਂ ਸਰੀਰਕ ਪ੍ਰਕਿਰਿਆਵਾਂ ਤੇ ਕੰਬਣ ਵਰਗੀਆਂ ਸਰੀਰਕ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਵੀ ਲਾਭ ਪਹੁੰਚਿਆ। ਸੰਗੀਤ ਦੀ ਧੁਨ 'ਤੇ ਉਨ੍ਹਾਂ ਦੀ ਚਾਲ ਤੇਜ਼ ਪਾਈ ...

ਪੂਰਾ ਲੇਖ ਪੜ੍ਹੋ »

ਖੁੱਲ੍ਹੇ ਦਫ਼ਤਰ ਵਧੀਆ ਹਨ ਛੋਟੇ ਕੈਬਿਨਾਂ ਤੋਂ

ਅੱਜਕਲ੍ਹ ਥਾਂ ਬਹੁਤ ਕੀਮਤੀ ਹੈ ਅਤੇ ਛੋਟੇ-ਛੋਟੇ ਥਾਂ 'ਤੇ ਕੈਬਿਨ ਦਾ ਰੂਪ ਦੇ ਕੇ ਦਫ਼ਤਰ ਖੋਲ੍ਹੇ ਦਿੱਤੇ ਜਾਂਦੇ ਹਨ ਪਰ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਕੈਬਿਨ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਥਾਂ 'ਤੇ ਕੰਮ ਕਰਨ ਨਾਲ ਕਰਮਚਾਰੀਆਂ 'ਚ ਤਣਾਅ ਵਧਦਾ ਹੈ ਜਦ ਕਿ ਵੱਡੇ ਦਫ਼ਤਰਾਂ ਵਿਚ ਕੰਮ ਕਰਨ ਨਾਲ ਉਤਪਾਦਕਤਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਪਾਇਆ ਗਿਆ। ਖੁੱਲ੍ਹੇ ਦਫ਼ਤਰ ਵਿਚ ਕੰਮ ਕਰਨ ਨਾਲ ਕਰਮਚਾਰੀ ਇਕ-ਦੂਜੇ ਦੀਆਂ ਮਨੋਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਜਿਸ ਨਾਲ ਤਣਾਅ ਘੱਟ ਹੁੰਦਾ ...

ਪੂਰਾ ਲੇਖ ਪੜ੍ਹੋ »

ਤਣਾਅ ਨੂੰ ਭਾਰੂ ਨਾ ਪੈਣ ਦਿਓ

ਤਣਾਅ ਦਾ ਪ੍ਰਗਟਾਵਾ ਇਸ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ ਜੋ ਤਣਾਅ ਥਕਾਨ, ਚਿੰਤਾ, ਗੁੱਸੇ, ਦਮਾ, ਗੈਸਿਟ੍ਰਕ ਅਲਸਰ ਜਿਥੋਂ ਤੱਕ ਕਿ ਦਿਲ ਦੀ ਬਿਮਾਰੀ ਦੇ ਰੂਪ ਵਿਚ ਵੀ ਪ੍ਰਗਟ ਹੋ ਸਕਦਾ ਹੈ। ਤਣਾਅ ਮੂਕ ਪ੍ਰਚਾਲਕ ਹੈ। ਚੁੱਪਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਤਣਾਅ ਦੇ ਸ਼ਿਕਾਰ ਨੂੰ ਉਦੋਂ ਤੱਕ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜਦੋਂ ਤੱਕ ਉਹ ਇਸ ਦੇ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋ ਜਾਂਦਾ। ਹਰ ਤਰ੍ਹਾਂ ਦਾ ਤਣਾਅ ਹਾਨੀਕਰਕ ਵੀ ਨਹੀਂ ਹੁੰਦਾ। ਥੋੜ੍ਹਾ ਬਹੁਤ ਤਣਾਅ ਤਾਂ ਜੀਵਨ ਵਿਚ ਅੱਗੇ ਵਧਣ, ਤਰੱਕੀ ਕਰਨ ਮੁਕਾਬਲੇ ਲਈ ਜ਼ਰੂਰੀ ਹੈ। ਇਸ ਦੀ ਜ਼ਿਆਦਾ ਮਾਤਰਾ ਵੀ ਲੰਮੇ ਸਮੇਂ ਤੱਕ ਦੁੱਖ ਪਹੁੰਚਾਉਂਦੀ ਹੈ। ਬਲੱਡ ਪ੍ਰੈਸ਼ਰ ਦੀ ਤਰ੍ਹਾਂ ਇਸ ਦਾ ਹੋਣਾ ਵੀ ਜ਼ਰੂਰੀ ਹੈ ਪਰ ਇਕ ਹੱਦ ਅੰਦਰ। ਤਣਾਅ ਕੰਟਰੋਲ ਦੇ ਦੋ ਰਸਤੇ ਹੋ ਸਕਦੇ ਹਨ-ਸੰਘਰਸ਼ ਜਾਂ ਬਚ ਨਿਕਲਣਾ। ਜਾਂ ਤਾਂ ਇਸ ਦਾ ਸਾਹਮਣਾ ਕਰੋ ਜਾਂ ਇਸ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰੋ। ਤਣਾਅ ਸਾਨੂੰ ਘੇਰੇ ਹੀ ਨਾ, ਇਹ ਕਾਮਨਾ ਤਾਂ ਵਿਅਰਥ ਹੈ। ਤਣਾਅ ਅੱਜ ਦੇ ਜੀਵਨ ਦਾ ਅਭਿੰਨ ਅੰਗ ਹੈ ਅਤੇ ਰਹੇਗਾ। ਇਸ ਦਾ ਪ੍ਰਭਾਵ ਖੇਤਰ ਵਧਦਾ ਹੀ ਜਾ ਰਿਹਾ ...

ਪੂਰਾ ਲੇਖ ਪੜ੍ਹੋ »

ਮਾਸਪੇਸ਼ੀਆਂ ਅਤੇ ਫੇਫੜਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਪ੍ਰਾਣਾਯਾਮ

ਪ੍ਰਾਣਾਯਾਮ ਇਕ ਇਸ ਤਰ੍ਹਾਂ ਦੀ ਕਿਰਿਆ ਹੈ, ਜਿਸ ਨਾਲ ਨਾ ਸਿਰਫ਼ ਪ੍ਰਾਣ ਹਵਾ ਦੀ ਪੂਰਤੀ ਸਾਡੇ ਅੰਗਾਂ ਨੂੰ ਹੁੰਦੀ ਹੈ, ਸਗੋਂ ਅੰਦਰੂਨੀ ਅੰਗਾਂ ਦੀ ਕਸਰਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਸਿਹਤ ਦੇ ਪੱਖ ਤੋਂ ਪ੍ਰਾਣਾਯਾਮ ਬਹੁਤ ਉਪਯੋਗੀ ਹੈ। ਪ੍ਰਾਣਾਯਾਮ ਕਰਦੇ ਸਮੇਂ ਪੇਟ ਦੀਆਂ ਮਾਸਪੇਸ਼ੀਆਂ ਵਾਰੀ-ਵਾਰੀ ਨਾਲ ਬਹੁਤ ਸੁੰਗੜਦੀਆਂ ਅਤੇ ਫੈਲਦੀਆਂ ਹਨ, ਜਿਸ ਨਾਲ ਅੰਗਾਂ ਦੀ ਚੰਗੀ ਤਰ੍ਹਾਂ ਕਸਰਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੰਤੜੀਆਂ ਦੇ ਜਲਨ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਸ ਨਾਲ ਲਾਭ ਮਿਲਦਾ ਹੈ। ਜਿਹੜੇ ਲੋਕ ਸਾਹ ਕਿਰਿਆ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦਾ ਅਭਿਆਸ ਨਹੀਂ ਕਰਦੇ, ਉਹ ਆਪਣੇ ਫੇਫੜਿਆਂ ਦੇ ਕੁਝ ਅੰਸ਼ਾਂ ਤੋਂ ਹੀ ਸਾਹ ਲੈਂਦੇ ਹਨ, ਬਾਕੀ ਹਿੱਸਾ ਉਨ੍ਹਾਂ ਦਾ ਨਿਕੰਮਾ ਪਿਆ ਰਹਿੰਦਾ ਹੈ। ਇਨ੍ਹਾਂ ਵਿਚ ਹਵਾ ਦਾ ਸੰਚਾਰ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ, ਨਤੀਜੇ ਵਜੋਂ ਟੀ.ਬੀ. ਦੇ ਜੀਵਾਣੂ ਉਥੇ ਵਧਣ-ਫੁੱਲਣ ਲੱਗਦੇ ਹਨ। ਜੇਕਰ ਪ੍ਰਾਣਾਯਾਮ ਨਾਲ ਫੇਫੜਿਆਂ ਦੇ ਹਰ ਹਿੱਸੇ ਤੋਂ ਕੰਮ ਲਿਆ ਜਾਣ ਲੱਗੇ ਅਤੇ ਉਸ ਦਾ ਹਰੇਕ ਦਿਨ ਵਿਚ ਕਈ-ਕਈ ਵਾਰ ਸ਼ੁੱਧ ਹਵਾ ਨਾਲ ਘੁਲ ਜਾਇਆ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX