ਪਿਆਰੇ ਬੱਚਿਓ, ਅੱਜ ਦੀ ਇਹ ਕਹਾਣੀ ਇਕ ਸੱਚੀ ਘਟਨਾ ਹੈ। ਇਕ ਵਾਰ ਸ਼ੇਖ ਅਬਦੁਲ ਜੋ ਇਕ ਮਹਾਨ ਸੰਤ ਸਨ, ਉਹ ਕਰੀਬ ਲੰਬੇ ਸਮੇਂ ਤੋਂ ਹੀ ਅਫ਼ਗਾਨਿਸਤਾਨ ਵਿਚ ਰਹਿੰਦੇ ਸਨ। ਉਹ ਪਹਿਲਾਂ ਗਊਆਂ ਚਰਾ ਕੇ ਲਿਆਉਂਦੇ ਤੇ ਬਾਅਦ ਵਿਚ ਘਰ ਦੇ ਕੰਮਕਾਜ ਕਰਦੇ।
ਇਕ ਦਿਨ ਅਬਦੁਲ ਨੇ ਆਪਣੀ ਮਾਂ ਨੂੰ ਕਿਹਾ ਕਿ 'ਮੈਨੂੰ ਪੜ੍ਹਨ ਵਾਸਤੇ ਜਾਣ ਦੀ ਆਗਿਆ ਦੇ ਦਿਓ।'
ਮਾਂ ਨੇ ਅਬਦੁਲ ਨੂੰ ਪੜ੍ਹਨ ਲਈ ਬਗਦਾਦ ਜਾਣ ਦੀ ਆਗਿਆ ਦੇ ਦਿੱਤੀ। ਮਾਂ ਨੇ ਉਸ ਨੂੰ ਚਾਲੀ ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਉਨ੍ਹਾਂ ਮੋਹਰਾਂ ਨੂੰ ਅਬਦੁਲ ਦੇ ਕੋਟ ਵਿਚ ਜੜ ਦਿੱਤਾ। ਘਰ ਤੋਂ ਵਿਦਾ ਹੋਣ ਸਮੇਂ ਅਬਦੁਲ ਦੀ ਮਾਂ ਨੇ ਉਸ ਨੂੰ ਕਿਹਾ ਕਿ, 'ਤੂੰ ਘਰ ਤੋਂ ਦੂਰ ਜਾ ਰਿਹਾ ਹੈਂ, ਤੂੰ ਆਪਣੀ ਮਾਂ ਦੀ ਸਲਾਹ ਲੈਂਦਾ ਜਾਹ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਵੀ ਸਦਾ ਸੱਚ ਬੋਲੀਂ, ਸੱਚ ਨੂੰ ਹੀ ਮਹਿਸੂਸ ਕਰੀਂ ਤੇ ਸੱਚ ਦਾ ਹੀ ਪ੍ਰਚਾਰ ਕਰੀਂ।'
ਅਬਦੁਲ ਬਗ਼ਦਾਦ ਲਈ ਰਵਾਨਾ ਹੋ ਗਿਆ। ਉਜਾੜ ਰਾਹਾਂ ਵਿਚ ਅਚਾਨਕ ਉਨ੍ਹਾਂ 'ਤੇ ਡਾਕੂਆਂ ਦੇ ਟੋਲੇ ਨੇ ਹਮਲਾ ਕਰ ਦਿੱਤਾ। ਅਬਦੁਲ ਦੇ ਨਾਲ 20-25 ਹੋਰ ਲੋਕ ਵੀ ਸਨ। ਡਾਕੂਆਂ ਨੇ ਬਾਕੀਆਂ ਕੋਲ ਜੋ ਕੁਝ ਵੀ ...
ਆ ਅੰਬਰਾਂ ਵਿਚ ਡਾਰੀ ਲਾਈਏ,
ਜੀਵਨ ਇਕ ਪਤੰਗ ਬਣਾਈਏ।
ਕੱਸ ਕੇ ਇਹਦੇ ਡੋਰਾਂ ਪਾਈਏ,
ਮਿਹਨਤ ਦੇ ਨਾਲ ਲੁੱਡੀਆਂ ਪਾਈਏ।
ਕੰਮਕਾਰ ਨਿੱਤਨੇਮ ਬਣਾਈਏ,
ਸੋਹਣਾ ਇਕ ਸੰਸਾਰ ਵਸਾਈਏ।
ਅਧਿਆਪਕ ਦੀ ਗੱਲ ਪੱਲੇ ਪਾਈਏ,
ਪੈਰੀਂ ਹੱਥ ਮਾਪਿਆਂ ਦੇ ਲਾਈਏ।
ਚੰਗਾ ਸਾਹਿਤ ਅਧਾਰ ਬਣਾਈਏ,
ਲੱਚਰਤਾ ਦੇ ਨੇੜ ਨਾ ਜਾਈਏ।
ਜੀਵਨ ਬਾਗ ਬਸੰਤ ਬਣਾਈਏ,
ਚੰਗੇ ਅੰਕ ਲੈ ਮਾਣ ਵਧਾਈਏ।
ਉੱਚੀਆਂ ਮੰਜ਼ਿਲਾਂ ਪਾਉਂਦੇ ਜਾਈਏ,
ਹਰ ਮੁਸ਼ਕਿਲ ਨੂੰ ਕੱਟ ਭਜਾਈਏ।
ਪਿਆਰ ਤੰਦਾਂ ਦੀ ਡੋਰ ਵਟਾਈਏ,
ਟੁੱਟੀਆਂ ਡੋਰਾਂ ਗੰਢ ਲਿਆਈਏ।
ਨਵੀਆਂ ਕਾਢਾਂ ਖੋਜ ਦਿਖਾਈਏ,
ਦੇਸ਼ ਮੇਰੇ ਦਾ ਨਾਂਅ ਚਮਕਾਈਏ।
ਦਿਲ 'ਚੋਂ ਵੈਰ ਵਿਰੋਧ ਮੁਕਾਈਏ,
'ਸਿੱਧੂ' ਵਾਂਗੂ ਹੱਸੀਏ ਗਾਈਏ।
-ਸੁਖਵਿੰਦਰ ਕੌਰ ਸਿੱਧੂ
ਸੰਗਰੂਰ। ਮੋਬਾ: ...
ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਠੰਢ ਦੇ ਦਿਨਾਂ ਵਿਚ ਪਹਾੜੀ ਇਲਾਕਿਆਂ ਵਿਚ ਆਸਮਾਨ ਤੋਂ ਚਿੱਟੇ ਰੂੰ ਵਰਗੀ ਬਰਫ਼ ਕਿਉਂ ਅਤੇ ਕਿਵੇਂ ਡਿਗਦੀ ਹੈ? ਆਓ, ਇਸ ਬਾਰੇ ਜਾਣੀਏ:
ਤੁਸੀਂ ਆਪਣੀ ਸਾਇੰਸ ਦੀ ਕਿਤਾਬ ਵਿਚ ਜਲ ਚੱਕਰ (ਵਾਟਰ ਸਾਈਕਲ) ਪ੍ਰਕਿਰਿਆ ਦੇ ਬਾਰੇ ਵਿਚ ਪੜ੍ਹਿਆ ਹੋਵੇਗਾ। ਇਸ ਪ੍ਰਕਿਰਿਆ ਵਿਚ ਸੂਰਜ ਦੀ ਗਰਮੀ ਦੇ ਕਾਰਨ ਨਦੀਆਂ, ਸਮੁੰਦਰਾਂ, ਤਲਾਬਾਂ, ਝੀਲਾਂ ਆਦਿ ਦਾ ਪਾਣੀ ਬਾਰੀਕ ਬੂੰਦਾਂ ਵਿਚ ਬਦਲ ਕੇ ਬਲਕਿ ਵਾਸ਼ਪੀਕਰਨ ਹੋ ਕੇ ਉੱਪਰ ਵਾਯੂਮੰਡਲ ਵਿਚ ਚਲਿਆ ਜਾਂਦਾ ਹੈ। ਵਾਯੂਮੰਡਲ ਵਿਚ ਇਹੋ ਜਿਹੀਆਂ ਅਣਗਿਣਤ ਬੂੰਦਾਂ ਇਕੱਠੀਆਂ ਹੋ ਕੇ ਬੱਦਲ ਦਾ ਰੂਪ ਲੈ ਲੈਂਦੀਆਂ ਹਨ ਪਰ ਕਈ ਵਾਰ ਇਹ ਬੱਦਲ ਵਾਯੂਮੰਡਲ ਵਿਚ ਜ਼ਿਆਦਾ ਉੱਪਰ ਜਾ ਕੇ ਬਣਦੇ ਹਨ।
ਉਥੋਂ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਪਾਣੀ ਦੀਆਂ ਬਾਰੀਕ ਬੂੰਦਾਂ ਸਨੋਫਲੇਕਸ ਵਿਚ ਬਦਲ ਜਾਂਦੀਆਂ ਹਨ। ਹਵਾ ਦੇ ਮੁਕਾਬਲੇ ਸਨੋ ਫਲੇਕਸ ਦਾ ਵਜ਼ਨ ਵੱਧ ਹੋਣ ਨਾਲ ਇਹ ਥੱਲੇ ਧਰਤੀ ਦੇ ਵੱਲ ਡਿਗਣ ਲਗਦੇ ਹਨ। ਡਿਗਦੇ ਸਮੇਂ ਸਨੋ ਫਲੇਕਸ ਇਕ-ਦੂਜੇ ਨਾਲ ਟਕਰਾਉਂਦੇ ਹਨ, ਜਿਸ ਨਾਲ ਇਹ ਆਪਸ ਵਿਚ ਜੜ੍ਹ ...
ਪਿਆਰੇ ਬੱਚਿਓ, ਅੱਜਕਲ੍ਹ ਠੰਢ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਮੌਸਮ ਵਿਚ ਤੁਹਾਡੇ ਮਾਤਾ ਜੀ ਤੁਹਾਨੂੰ ਗਰਮ ਕੱਪੜੇ ਪਹਿਨਾਉਣ ਦੇ ਨਾਲ-ਨਾਲ ਗਰਮ-ਗਰਮ ਚਾਹ ਜਾਂ ਦੁੱਧ ਦਾ ਕੱਪ ਪੀਣ ਲਈ ਜ਼ਰੂਰ ਦਿੰਦੇ ਹੋਣਗੇ ਤੇ ਚਾਹ ਜਾਂ ਦੁੱਧ ਪੀਂਦੇ ਸਮੇਂ ਤੁਸੀਂ ਵੇਖਿਆ ਹੋਵੇਗਾ ਕਿ ਚਾਹ ਜਾਂ ਦੁੱਧ ਦੀ ਉੱਪਰਲੀ ਸਤ੍ਹਾ ਉੱਤੇ ਪਪੜੀ ਜੰਮ ਜਾਂਦੀ ਹੈ। ਆਓ ਜਾਣੀਏ ਕਿ ਇਹ ਪਪੜੀ ਬਣਦੀ ਕਿਵੇਂ ਹੈ? ਦੁੱਧ ਦੇ ਅੰਦਰ ਅਸਲ ਵਿਚ ਐਲਬੂਮਿਨ ਨਾਮਕ ਪ੍ਰੋਟੀਨ ਹੁੰਦਾ ਹੈ, ਜੋ ਗਰਮ ਹੋਣ 'ਤੇ ਥੱਕਾ ਬਣਾਉਂਦਾ ਹੈ। ਇਹ ਥੱਕੇ ਵਾਲਾ ਐਲਬੂਮਿਨ ਪ੍ਰੋਟੀਨ ਦੂਜੇ ਕਣਾਂ ਨਾਲੋਂ ਹਲਕਾ ਹੋਣ ਕਰਕੇ ਦੁੱਧ ਜਾਂ ਚਾਹ ਦੀ ਉੱਪਰਲੀ ਸਤ੍ਹਾ 'ਤੇ ਆ ਜਾਂਦਾ ਹੈ ਤੇ ਇਕ ਪਤਲੀ ਜਿਹੀ ਪਰਤ ਬਣਾ ਦਿੰਦਾ ਹੈ, ਜੋ ਚਮਚ ਨਾਲ ਹਿਲਾਏ ਜਾਣ 'ਤੇ ਦੁਬਾਰਾ ਘੁਲ ਜਾਂਦੀ ...
ਬੱਚਿਓ, ਮੌਸਮ ਦੀ ਲੋੜ ਅਨੁਸਾਰ ਠੰਢੇ ਜਾਂ ਗਰਮ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਆਓ ਅੱਜ ਜਾਣੀਏ ਕਿ ਨਹਾਉਣ ਪਿੱਛੋਂ ਸਰੀਰ ਨੂੰ ਠੰਢਕ ਦਾ ਅਹਿਸਾਸ ਕਿਉਂ ਹੁੰਦਾ ਹੈ? ਪਾਣੀ ਦਾ ਵਾਸ਼ਪੀਕਰਨ ਵਿਗਿਆਨ ਅਨੁਸਾਰ ਪਾਣੀ ਦੇ ਸਬੰਧ ਵਿਚ ਹੋਣ ਵਾਲੀ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਹਵਾ ਲੱਗਣ 'ਤੇ ਵਾਸ਼ਪੀਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਹੋਣ ਲੱਗ ਜਾਂਦੀ ਹੈ ਤੇ ਇਸ ਦੌਰਾਨ ਸਰੀਰ ਦੀ ਗਰਮੀ ਤੇਜ਼ ਗਤੀ ਨਾਲ ਖ਼ਰਚ ਹੋ ਜਾਂਦੀ ਹੈ ਤੇ ਸਰੀਰ ਦਾ ਤਾਪਮਾਨ ਹੇਠਾਂ ਡਿਗ ਪੈਂਦਾ ਹੈ, ਜਿਸ ਕਰਕੇ ਸਾਨੂੰ ਠੰਢਕ ਮਹਿਸੂਸ ਹੋਣ ਲੱਗ ਜਾਂਦੀ ਹੈ। ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ 410, ਚੰਦਰ ਨਗਰ, ਬਟਾਲਾ। ਮੋਬਾ: ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਰੇ ਕਾਰ 'ਚੋਂ ਵਾਰੀ-ਵਾਰੀ ਉਤਰਨ ਲੱਗੇ। ਨਾਨਾ ਜੀ, ਛੋਟੇ ਬੱਚਿਆਂ ਦੀ ਕਾਰ ਕੋਲ ਪਹਿਲਾਂ ਗਏ। ਚਾਰੇ ਬੱਚੇ ਉਤਰਦੇ ਹੀ ਨਾਨਾ ਜੀ ਨੂੰ ਚਿੰਬੜ ਗਏ। ਉਨ੍ਹਾਂ ਨੇ ਸਾਰਿਆਂ ਨੂੰ ਘੁੱਟ ਕੇ ਪਿਆਰ ਕਰਦਿਆਂ ਪੁੱਛਿਆ, 'ਮੈਂ ਤੁਹਾਨੂੰ ਸਵੇਰ ਦਾ ਉਡੀਕਦਾ ਪਿਆਂ ਤੇ ਤੁਸੀਂ ਆਉਂਦਿਆਂ-ਆਉਂਦਿਆਂ ਹੀ ਸ਼ਾਮ ਪਾ ਦਿੱਤੀ।
'ਨਾਨਾ ਜੀ, ਐਹ ਤੁਸੀਂ ਮੰਮੀ-ਪਾਪਾ ਨੂੰ ਪੁੱਛੋ, ਜਿਨ੍ਹਾਂ ਨੇ ਦੇਰ ਕਰਵਾਈ ਐ। ਸਾਡਾ ਇਸ ਵਿਚ ਕੋਈ ਕਸੂਰ ਨਹੀਂ।'
ਐਨੀ ਦੇਰ ਵਿਚ ਸਾਰੇ ਵੱਡੇ ਵੀ ਆਪਣੇ ਪਾਪਾ ਜੀ ਕੋਲ ਆ ਕੇ ਮਿਲਣ ਲੱਗ ਪਏ। ਸਾਰਿਆਂ ਨੂੰ ਮਿਲ ਕੇ ਨਾਨਾ ਜੀ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੱਥਰੂ ਆ ਗਏ। ਅੱਖਾਂ ਪੂੰਝਦਿਆਂ ਉਹ ਐਨਾ ਹੀ ਕਹਿ ਸਕੇ, 'ਬੜੇ ਸਾਲਾਂ ਪਿੱਛੋਂ ਸਾਰਾ ਪਰਿਵਾਰ 'ਕੱਠਾ ਹੋਇਐ।'
'ਪਾਪਾ ਜੀ, ਤੁਸੀਂ ਜਦੋਂ ਕਹੋਗੇ, ਅਸੀਂ ਆ ਜਾਇਆ ਕਰਾਂਗੇ', ਰਹਿਮਤ ਅਤੇ ਅਸੀਸ ਨੇ ਪਾਪਾ ਜੀ ਨੂੰ ਜੱਫ਼ੀ ਪਾਉਂਦਿਆਂ ਕਿਹਾ।
'ਚਲੋ, ਪਹਿਲਾਂ ਅੰਦਰ ਚਲੋ। ਤੁਹਾਡੇ ਬੀਜੀ ਵੀ ਸਵੇਰ ਦੇ ਤੁਹਾਨੂੰ ਉਡੀਕ ਰਹੇ ਨੇ।'
'ਸਾਮਾਨ ਕੱਢ ਲਈਏ ਪਹਿਲਾਂ?' ਇੰਦਰਪ੍ਰੀਤ ਨੇ ਪਾਪਾ ਜੀ ...
ਚੀਂ ਚੀਂ ਕਰਦੀਆਂ ਕਿੱਥੇ ਗਈਆਂ?
ਕਿਧਰੇ ਵੀ ਨਾ ਦਿਸਦੀਆਂ ਪਈਆਂ?
ਪਾਣੀ ਰੱਖਿਆ ਹੈ ਮੈਂ ਭਰ ਕੇ।
ਪੀ ਜਾਵਣ ਉਹ ਇਕ ਇਕ ਕਰ ਕੇ।
ਜਾਂ ਅੰਮੀਏ ਉਹ ਡਰ ਨੇ ਗਈਆਂ,
ਜਾਂ ਫਿਰ ਕਿਧਰੇ ਮਰ ਨੇ ਗਈਆਂ।
ਨਹੀਂ ਤਾਂ ਚੋਗਾ ਚੁਗਦੀਆਂ ਆ ਕੇ,
ਰੱਖਿਆ ਵਿਹੜੇ ਵਿਚ ਖਿੰਡਾ ਕੇ।
ਚਿੜੀਆਂ ਬਾਝੋਂ ਚਾਰ ਚੁਫੇਰਾ
ਕਿਧਰੇ ਦਿਲ ਨਹੀਂ ਲਗਦਾ ਮੇਰਾ।
ਫੋਨ ਲਗਾ ਕੇ ਗੱਲ ਸਮਝਾਓ,
ਮੰਮੀ ਚਿੜੀਆਂ ਨੂੰ ਬੁਲਾਓ।
-ਕਮਲਜੀਤ ਨੀਲੋਂ
ਨੀਲੋਂ ਕਲਾਂ, ਲੁਧਿਆਣਾ। ਮੋਬਾਈਲ : ...
ਬੱਚਿਆਂ ਦੇ ਤੋਤਲੇ ਬੋਲਾਂ ਦਾ ਸਹਿਜ-ਸੁਭਾਵਿਕ ਪ੍ਰਗਟਾਵਾ ਕਰਦੀਆਂ ਕੁਝ ਨਵੀਆਂ ਅਤੇ ਦਿਲਚਸਪ ਪੁਸਤਕਾਂ ਛਪੀਆਂ ਹਨ। ਪਹਿਲੀ ਪੁਸਤਕ ਪ੍ਰਗਟ ਸਿੰਘ ਮਹਿਤਾ ਰਚਿਤ ਕਾਵਿ ਸੰਗ੍ਰਹਿ 'ਛੁੱਕ-ਛੁੱਕ ਕਰਦੀ ਸਾਡੀ ਰੇਲ' ਹੈ। ਇਸ ਵਿਚਲੀਆਂ ਨਰਸਰੀ ਕਵਿਤਾਵਾਂ ਪੰਜ ਤੋਂ ਅੱਠ ਸਾਲਾਂ ਦੇ ਆਯੂ-ਗੁੱਟ ਦੇ ਬਾਲਾਂ ਦੇ ਸੁਪਨੇ, ਸੱਧਰਾਂ ਅਤੇ ਕਲਪਨਾ ਨੂੰ ਬਿਆਨਦੀਆਂ ਹਨ। ਚੌਗਿਰਦੇ ਨਾਲ ਸੰਬੰਧਤ ਲਗਭਗ ਹਰ ਵਿਸ਼ਾ ਵਸਤੂ ਇਨ੍ਹਾਂ ਕਵਿਤਾਵਾਂ ਵਿਚ ਸਮੋਣ ਦਾ ਯਤਨ ਕੀਤਾ ਗਿਆ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਛਪੀ ਇਸ ਪੁਸਤਕ ਦੀ ਕੀਮਤ 90 ਰੁਪਏ ਹੈ ਅਤੇ ਪੰਨੇ 40 ਹਨ।
ਖ਼ੁਸ਼ਪ੍ਰੀਤ ਰਚਿਤ ਪੁਸਤਕ 'ਪੁਲਿਸ ਸਾਡੀ ਦੋਸਤ' ਵਿਚ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜਸ਼ੈਲੀ ਬਾਰੇ ਉਦਾਹਰਣਾਂ ਸਮੇਤ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਹੈ। ਥਾਣੇਦਾਰ ਇਕਬਾਲ ਸਿੰਘ ਤੇ ਉਨ੍ਹਾਂ ਦੀ ਸਹਾਇਕ ਸਿਪਾਹੀ ਗੁਰਜੀਤ ਕੌਰ ਵਿਦਿਆਰਥੀਆਂ ਨੂੰ ਸੁਆਲ ਕਰਦੇ ਹਨ ਅਤੇ ਵਿਦਿਆਰਥੀਆਂ ਵਲੋਂ ਕੀਤੇ ਸੁਆਲਾਂ ਦਾ ਜਵਾਬ ਵੀ ਦਿੰਦੇ ਹਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਹ ਪੁਸਤਕ ਪਾਠਕਾਂ ਦੀ ਅਗਵਾਈ ਕਰਦੀ ਹੈ। ਰੰਗਦਾਰ ...
ਮੰਮੀ ਮੈਨੂੰ ਮੋਰ ਦਿਖਾ
ਪਾਉਂਦਾ ਕਿਧਰੇ ਸ਼ੋਰ ਦਿਖਾ।
ਮੋਰ ਬੜਾ ਮਨਮੋਹਣਾ ਲਗਦਾ
ਬਾਹਲਾ ਈ ਇਹ ਸੋਹਣਾ ਲਗਦਾ।
ਪੈਲ ਨਿੱਤ ਇਹ ਪਾਉਂਦਾ ਹੈ
ਆਪਣੇ ਖੰਭ ਫੈਲਾਉਂਦਾ ਹੈ।
ਇਹ ਹੈ ਏਕੇ ਦਾ ਪੁਜਾਰੀ
ਜਾਣੇ ਇਸ ਨੂੰ ਖਲਕਤ ਸਾਰੀ।
ਬੜਾ ਹੀ ਮੈਨੂੰ ਪਿਆਰਾ ਲੱਗੇ
ਸਾਰੇ ਜੱਗ ਤੋਂ ਨਿਆਰਾ ਲੱਗੇ
ਇਸ ਨੂੰ ਨਾ ਨੁਕਸਾਨ ਪਹੁੰਚਾਓ
ਕੋਠੇ ਉਤੇ ਦਾਣੇ ਪਾਓ।
ਜਾਵਾਂਗਾ ਗੀਤਾ ਦੇ ਨਾਲ
ਦੇਖੂੰ ਇਸ ਦੀ ਸੋਹਣੀ ਚਾਲ।
-ਗੁਰਮੀਤ ਕੌਰ ਗੀਤਾ
ਪਿੰਡ ਬੰਬੀਹਾ ਭਾਈਕਾ, ਜ਼ਿਲ੍ਹਾ ਮੋਗਾ।
ਮੋਬਾਈਲ : ...
ਘੁੱਗੀ ਕਰਦੀ ਘੂੰ-ਘੂੰ,
ਬੱਚਿਆ ਗੱਲ ਸੁਣ ਮੇਰੀ ਤੂੰ।
ਤੜਕੇ ਉੱਠ ਕੇ ਕਰ ਇਸ਼ਨਾਨ,
ਚੇਤੇ ਵਿਚ ਰੱਖੀਂ ਭਗਵਾਨ।
ਦੰਦਾਂ ਨੂੰ ਚਮਕਾ ਕੇ ਆ,
ਸੋਹਣੀ ਵਰਦੀ ਪਾ ਕੇ ਆ।
ਨਾ ਕਦੇ ਕਿਸੇ ਨਾਲ ਕਰੀਂ ਲੜਾਈ,
ਮਨ ਚਿੱਤ ਲਾ ਕੇ ਕਰੀਂ ਪੜ੍ਹਾਈ।
ਵੱਡਿਆਂ ਦਾ ਸਦਾ ਮੰਨਣਾ ਕਹਿਣਾ,
ਬੁਰੀ ਸੰਗਤ ਤੋਂ ਬਚ ਕੇ ਰਹਿਣਾ।
-ਸ਼ਮਿੰਦਰ ਕੌਰ
ਸ. ਐਲ. ਸਕੂਲ., ਪੱਟੀ ਨੰ: 4, ਤਰਨ ...
ਮੁੱਕ ਚੱਲਿਆ ਧੁੰਦ ਕੋਹਰੇ ਦਾ ਕਹਿਰ।
ਬਰਫ਼ ਬਣ ਕੇ ਆਈ ਸੀ ਸੀਤ ਲਹਿਰ।
ਸਾਰੀ ਦੁਨੀਆ ਥਰ-ਥਰ ਸੀ ਕੰਬਦੀ,
ਪਰੇਸ਼ਾਨ ਹੋਏ ਸਾਰੇ ਪਿੰਡ ਤੇ ਸ਼ਹਿਰ।
ਕਈ ਦਿਨਾਂ ਤੋਂ ਸੂਰਜ ਨਾ ਚੜ੍ਹਿਆ,
ਬੱਦਲਾਂ ਵਿਚ ਸੀ ਕਿਧਰੇ ਵੜਿਆ।
ਬਿਜਲੀ ਕੱਟ ਵੀ ਲੱਗਦੇ ਸਨ ਭਾਰੇ,
ਬੱਚੇ ਬੁੱਢੇ ਸਭ ਬੁਰੀ ਠੰਢ ਨੇ ਠਾਰੇ।
ਲੰਘ ਚੱਲਿਆ ਹੈ ਪਾਲੇ ਦਾ ਪਹਿਰ,
ਬਸੰਤ ਉਡਾ ਕੇ ਲੈ ਗਈ ਸੀਤ ਲਹਿਰ।
ਧੁੱਪ ਰਾਣੀ ਨੇ ਵੀ ਹੁਣ ਰੰਗ ਵਟਾਇਆ,
ਸੁਹਾਵਣਾ ਮੌਸਮ ਸਭ ਨੂੰ ਭਾਇਆ।
-ਮਹਾਂਬੀਰ ਸਿੰਘ ਗਿੱਲ
ਪਿੰਡ ਸੰਤੂ ਨੰਗਲ, ਡਾਕ: ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX