ਅਨੰਦਪੁਰ ਸਾਹਿਬ ਸਿੱਖੀ ਸ਼ਾਨ, ਸਵੈਮਾਨ ਅਤੇ ਖ਼ਾਲਸਾਈ ਮਰਯਾਦਾ ਦਾ ਕੇਂਦਰ ਹੈ। ਇਸ ਨਗਰ ਦੀ ਸ਼ੋਭਾ ਦਾ ਵਰਨਣ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਹੰਸ ਰਾਮ ਕਹਿੰਦਾ ਹੈ ਕਿ ਇਸ ਨਗਰ ਵਿਖੇ ਚਾਰੇ ਵਰਣ ਅਤੇ ਚਾਰੇ ਆਸ਼ਰਮ ਅਨੰਦ ਨਾਲ ਜੀਵਨ ਬਸਰ ਕਰਦੇ ਹਨ। ਅਨੰਦ ਦੀ ਜੜ੍ਹ ਹੋਣ ਕਰਕੇ ਇਸ ਨਗਰ ਦਾ ਨਾਂਅ ਅਨੰਦਪੁਰ ਹੈ। ਇਥੋਂ ਦੇ ਨਿਵਾਸੀ ਸਿੰਘ ਅਤੇ ਮਸੰਦ ਜਿਸ ਨੂੰ ਦੁਖੀ ਦੇਖਦੇ ਹਨ, ਉਸ ਦਾ ਦੁੱਖ ਦੂਰ ਕਰ ਦਿੰਦੇ ਹਨ। ਇਸ ਨਗਰ ਵਿਖੇ ਧਰਮ ਦੇ ਨਾਇਕ ਅਤੇ ਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰ ਰਹੇ ਹਨ:
ਚਾਰ ਬਰਣ ਚਾਰੋਂ ਜਹਾਂ ਆਸ੍ਰਮ ਕਰਤ ਅਨੰਦ।
ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ।
ਸੰਗਤ, ਸਿੰਘ, ਮਸੰਦ ਸਭ ਹੇਰ ਹਰੈ ਪਰ ਪੀਰ।
ਤਹਾਂ ਬਸਤ ਗੋਬਿੰਦ ਸਿੰਘ ਧਰਮ ਧੁਰੰਤਰ ਧੀਰ।
ਇਸ ਨਗਰ ਦੀ ਸ਼ੋਭਾ ਇਥੋਂ ਪੈਦਾ ਹੋਏ ਸੰਦੇਸ਼ ਵਿਚੋਂ ਪ੍ਰਗਟ ਹੁੰਦੀ ਹੈ। ਇਸ ਨਗਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਸਿਖ਼ਰ ਅਤੇ ਸੰਪੂਰਨਤਾ ਦੇ ਦਰਸ਼ਨ ਹੁੰਦੇ ਹਨ। ਖ਼ਾਲਸਾਈ ਰੂਪ ਵਿਚ ਚਾਰ ਵਰਣਾਂ ਦੀ ਇਕਸੁਰਤਾ ਅਤੇ ਇਕਸਾਰਤਾ, ਬਾਣੀ ਅਤੇ ਬਾਣੇ ਦਾ ਸੁਮੇਲ, ਅਣਖ ਅਤੇ ...
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਇਸ ਦੌਰਾਨ ਕਈ ਵਾਰ ਉਨ੍ਹਾਂ ਦਾ ਕੁਝ ਅਜਿਹੇ ਵਿਅਕਤੀਆਂ ਨਾਲ ਸਾਹਮਣਾ ਹੋਇਆ ਜੋ ਘੋਰ ਪਾਪ ਦੇ ਰਸਤੇ 'ਤੇ ਚੱਲ ਰਹੇ ਸਨ। ਗੁਰੂ ਜੀ ਨੇ ਤਰਕ ਨਾਲ ਸਿੱਖਿਆ ਦੇ ਕੇ ਉਨ੍ਹਾਂ ਦਾ ਅਗਿਆਨ ਦੂਰ ਕੀਤਾ ਤੇ ਧਰਮ ਦੇ ਰਸਤੇ 'ਤੇ ਚਲਾਇਆ।
ਵਲੀ ਕੰਧਾਰੀ-ਵਲੀ ਕੰਧਾਰੀ ਇਕ ਸੂਫ਼ੀ ਸੰਤ ਸੀ ਜਿਸ ਦਾ ਜਨਮ 1476 ਈਸਵੀ ਵਿਚ ਕੰਧਾਰ (ਅਫ਼ਗਾਨਿਸਤਾਨ) ਵਿਖੇ ਹੋਇਆ, 1498 ਈਸਵੀ ਵਿਚ ਉਹ ਹਿਜਰਤ ਕਰ ਕੇ ਹਸਨ ਅਬਦਾਲ ਆ ਗਿਆ ਤੇ ਇਕ ਉੱਚੀ ਪਹਾੜੀ (750 ਮੀਟਰ) 'ਤੇ ਨਿਰਮਲ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾ ਲਿਆ। ਇਸੇ ਚਸ਼ਮੇ ਦਾ ਪਾਣੀ ਥੱਲੇ ਲੋਕਾਂ ਦੀ ਵਰਤੋਂ ਲਈ ਪਹੁੰਚਦਾ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਵਿਚ ਇਸਲਾਮ ਦਾ ਪ੍ਰਚਾਰ ਸ਼ੂਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਵਿਚ ਪ੍ਰਸਿੱਧ ਹੋ ਗਿਆ। ਲੋਕ ਉਸ ਨੂੰ ਪੀਰ ਵਲੀ ਕੰਧਾਰੀ ਕਹਿਣ ਲੱਗ ਪਏ ਜਿਸ ਕਾਰਨ ਉਹ ਕੁਝ ਹੰਕਾਰੀ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ 1521 ਈਸਵੀ ਦੀਆਂ ਗਰਮੀਆਂ ਨੂੰ ਹਸਨ ਅਬਦਾਲ ਪਧਾਰੇ। ਉਨ੍ਹਾਂ ...
ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਬਹਾਦਰ ਸਿੱਖ ਕੌਮ ਨੇ ਅਣਗਿਣਤ ਸ਼ਹੀਦ, ਸਿਦਕੀ, ਸੂਰਬੀਰ, ਪਰਉਪਕਾਰੀ, ਅਣਖੀ ਯੋਧੇ ਪੈਦਾ ਕੀਤੇ ਹਨ। ਆਜ਼ਾਦੀ ਸੰਘਰਸ਼ ਵਿਚ ਵੀ ਗ਼ਦਰ ਪਾਰਟੀ, ਕੂਕਾ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰਾਂ ਨੇ ਆਪਣਾ ਖ਼ੂਨ ਡੋਲ੍ਹਿਆ। ਮਹਿੰਗੇ ਭਾਅ ਮਿਲੀ ਆਜ਼ਾਦੀ ਪਿਛੋਂ ਵੀ ਸਭ ਤੋਂ ਜ਼ਿਆਦਾ ਜ਼ੁਲਮੀ ਝੱਖੜ ਇਸ ਕੌਮ ਉਤੇ ਹੀ ਝੁੱਲਿਆ। ਸੰਨ 1947 ਦੇ ਘੱਲੂਘਾਰੇ ਸਮੇਂ ਜ਼ਿਲ੍ਹਾ ਝੰਗ ਦੇ ਇਕ ਕਸਬੇ ਚੁੰਡ ਭਰਵਾਣਾ ਵਿਖੇ ਵੀ ਆਪਣੀ ਆਨ-ਸ਼ਾਨ ਲਈ ਜੂਝਦੇ ਹੋਏ 150 ਸਿੰਘ-ਸਿੰਘਣੀਆਂ ਸ਼ਹੀਦ ਹੋਏ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਦਿੱਲੀ, ਯਮਨਾ ਪਾਰ ਵਿਖੇ ਅਸਥਾਨ ਗੁਰਦੁਆਰਾ ਸ਼ਹੀਦਾਂ ਬਣਾਇਆ ਗਿਆ ਹੈ, ਜਿਥੇ ਹਰ ਸਾਲ 27 ਤੋਂ 29 ਅਗਸਤ ਤੱਕ ਤਿੰਨ ਦਿਨ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਚੁੰਡ ਭਰਵਾਣਾ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਿਲ੍ਹੇ ਵਰਗੀ ਵਿਸ਼ਾਲ ਅਤੇ ਮਜ਼ਬੂਤ ਬਣੀ ਹੋਈ ਸੀ। ਪਾਕਿਸਤਾਨ ਤੋਂ ਭਾਰਤ ਵੱਲ ਆ ਰਹੀਆਂ ਗੱਡੀਆਂ ਵਿਚ ਪੰਜਾਬੀਆਂ ਦੀ ਵੱਢ-ਟੁੱਕ ਕੀਤੀ ਜਾ ਰਹੀ ਸੀ, ਸਿੱਖਾਂ ਦੀਆਂ ਦੁਕਾਨਾਂ ਅਤੇ ਘਰ ਲੁੱਟੇ ਅਤੇ ਫੂਕੇ ਜਾ ਰਹੇ ਸਨ। ਉਸ ਸਮੇਂ ...
ਰਾਣੀ ਸਦਾ ਕੌਰ ਦਾ ਨਾਮ ਸਿੱਖ ਇਤਿਹਾਸ ਵਿਚ ਦਲੇਰ ਔਰਤਾਂ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ 'ਸਿੱਖ ਇਤਿਹਾਸ ਦੀ ਪਹਿਲੀ ਪ੍ਰਸ਼ਾਸਕ' ਹੋਣ ਦਾ ਮਾਣ ਵੀ ਹਾਸਲ ਹੈ। ਸਦਾ ਕੌਰ ਉਹ ਬਹਾਦਰ ਔਰਤ ਸੀ ਜਿਸ ਨੇ ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਬਣਾਉਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਰਾਣੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਸੀ ਅਤੇ ਰਿਸ਼ਤੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਮਹਾਰਾਣੀ ਮਹਿਤਾਬ ਕੌਰ ਦੀ ਮਾਂ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਨਾਨੀ ਲੱਗਦੇ ਸਨ। ਰਾਣੀ ਸਦਾ ਕੌਰ ਅਤੇ ਉਸ ਦੀ ਕਨ੍ਹਈਆ ਮਿਸਲ ਦਾ ਬਟਾਲਾ ਸ਼ਹਿਰ ਉੱਪਰ ਲੰਮਾ ਸਮਾਂ ਰਾਜ ਰਿਹਾ ਹੈ। ਬਟਾਲਾ ਸ਼ਹਿਰ ਵਿਚ ਅੱਜ ਵੀ ਕਨ੍ਹਈਆ ਮਿਸਲ ਦੇ ਰਾਜ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਸਦਾ ਕੌਰ ਦੇ ਰੂਪ ਵਿਚ ਬਟਾਲਾ ਤੋਂ ਉੱਠੀ ਜਿੱਤ ਦੀ ਲਲਕਾਰ ਜਦੋਂ ਲਾਹੌਰ ਤੱਕ ਪਹੁੰਚੀ ਤਾਂ ਇਸ ਨੇ ਸਾਰੇ ਖਿੱਤੇ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ।
ਦੁਨੀਆ ਦੇ ਸਭ ਤੋਂ ਤਾਕਤਵਰ ਸਾਮਰਾਜਾਂ ਵਿਚੋਂ ਇਕ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਸਥਾਪਤ ਕਰਨ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਦਲੇਰ ਔਰਤ ਸਦਾ ਕੌਰ ਤੋਂ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਪਿੱਛੇ ਵਲ ਇਕ ਥੇਹ ਹੈ ਜਿਸ 'ਤੇ ਰਾਇ ਬੁਲਾਰ ਦੀ ਕਬਰ ਬਣੀ ਹੋਈ ਹੈ। ਇਸ ਨੂੰ ਧੌਲਰ ਥੇਹ ਕਿਹਾ ਜਾਂਦਾ ਹੈ। ਇੱਥੇ ਰਾਇ ਬੁਲਾਰ ਦੇ ਵਾਰਸਾਂ ਰਾਏ ਬੁਲਾਰ ਭੱਟੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਇਕ ਖ਼ੂਬਸੂਰਤ ਪਾਰਕ ਵੀ ਬਣਵਾਇਆ ਹੋਇਆ ਹੈ। ਜਦ ਕਿ ਉਨ੍ਹਾਂ ਦੀ ਕਿਲ੍ਹੇਨੁਮਾ ਹਵੇਲੀ ਸ੍ਰੀ ਨਨਕਾਣਾ ਸਾਹਿਬ ਤੋਂ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਪਿੰਡ ਹੁਸੈਨ ਖ਼ਾਨ 'ਚ ਅੱਜ ਵੀ ਆਪਣੀਆਂ ਸ਼ਾਨਾਂ ਕਾਇਮ ਰੱਖੇ ਹੋਏ ਹੈ। ਇਸ ਹਵੇਲੀ 'ਚ ਦਰਜਨਾਂ ਕਮਰੇ ਅਤੇ ਵੱਡੇ ਹਾਲ ਬਣੇ ਹੋਏ ਹਨ। ਇਸ ਹਵੇਲੀ 'ਚ ਕੁਝ ਪੁਰਾਣੇ ਖੂਹ ਵੀ ਹਨ ਅਤੇ ਇਸ ਦੇ ਸਾਹਮਣੇ ਇਸੇ ਪਰਿਵਾਰ ਦੀ ਇਕ ਹੋਰ ਹਵੇਲੀ ਵੀ ਮੌਜੂਦ ਹੈ। ਜਿਸ ਦਾ ਕਾਫੀ ਹਿੱਸਾ ਢਹਿ ਚੁੱਕਿਆ ਹੈ।
ਰਾਇ ਬੁਲਾਰ ਭੱਟੀ ਦੀ 18ਵੀਂ ਪੀੜ੍ਹੀ 'ਚੋਂ ਰਾਇ ਹਿਦਾਇਤ ਖ਼ਾਂ ਭੱਟੀ ਦੇ ਪੁੱਤਰ ਵਕੀਲ ਰਾਇ ਮੁਹੰਮਦ ਸਲੀਮ ਅਕਰਮ ਭੱਟੀ ਦਾ ਕਹਿਣਾ ਹੈ ਕਿ ਰਾਇ ਬੁਲਾਰ, ਰਾਇ ਭੋਇ ਦੀ ਤਲਵੰਡੀ ਦੀ ਸਾਰੀ ਧਰਤੀ ਦੇ ਮਾਲਕ ਸਨ ਅਤੇ ਉਨ੍ਹਾਂ ਨੇ 1500 ਮੁਰੱਬੇ ਜ਼ਮੀਨ 'ਚੋਂ ਸਾਢੇ ਸੱਤ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਅਰਸੇ ਦੌਰਾਨ ਗੁਰਮੁਖ ਸਿੰਘ ਅਤੇ ਉੱਤਮ ਸਿੰਘ ਦਿੱਲੀ ਜਾ ਕੇ ਅਫ਼ਗਾਨ ਸਰਕਾਰ ਦੇ ਕੌਂਸਲ-ਜਨਰਲ ਨੂੰ ਮਿਲੇ ਅਤੇ ਉਸ ਨਾਲ ਸਾਰੀ ਗੱਲਬਾਤ ਸਾਂਝੀ ਕਰ ਕੇ ਅਫ਼ਗਾਨ ਸਰਕਾਰ ਦੀ ਸਹਾਇਤਾ ਦਾ ਭਰੋਸਾ ਲੈ ਕੇ ਪਰਤੇ। ਸਰਹੱਦੀ ਖੇਤਰ ਵਿਚ ਮੌਲਾਨਿਆਂ ਦੇ ਸਹਿਯੋਗ ਨਾਲ ਗੜਬੜ ਕਰਵਾਉਣ ਦੀ ਯੋਜਨਾ ਲੈ ਕੇ ਊਧਮ ਸਿੰਘ ਅਤੇ ਰਣਜੀਤ ਸਿੰਘ 'ਤਾਜਵਰ' ਰਵਾਨਾ ਹੋਏ ਪਰ 'ਆਜ਼ਾਦ ਇਲਾਕੇ' ਵਿਚ ਦਾਖਲ ਹੋਣ ਸਮੇਂ 'ਤਾਜਵਰ' ਦੀ ਗ੍ਰਿਫ਼ਤਾਰੀ ਹੋ ਜਾਣ ਕਾਰਨ ਗੱਲ ਅੱਗੇ ਨਾ ਵਧ ਸਕੀ।
ਪੜ੍ਹੇ-ਲਿਖੇ ਨੌਜਵਾਨਾਂ ਨੂੰ ਸੈਨਿਕ ਸਿਖਲਾਈ ਲਈ ਵਿਦੇਸ਼ਾਂ ਵਿਚਲੇ ਮਿਲਟਰੀ ਸਕੂਲਾਂ ਵਿਚ ਭੇਜੇ ਜਾਣ ਦੀ ਕਾਰਵਾਈ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਨੂੰ ਸੌਂਪੀ ਗਈ। ਉਨ੍ਹਾਂ ਨੇ ਇਸ ਮਨੋਰਥ ਲਈ ਤਿੰਨ ਨੌਜਵਾਨਾਂ ਤੇਜਾ ਸਿੰਘ 'ਸੁਤੰਤਰ', ਸੋਹਣ ਸਿੰਘ ਅਤੇ ਮਾਨ ਸਿੰਘ ਦੀ ਚੋਣ ਕੀਤੀ। ਇਨ੍ਹਾਂ ਵਿਚੋਂ ਪਿਛਲੇ ਦੋਵਾਂ ਬਾਰੇ ਤਾਂ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਤੇਜਾ ਸਿੰਘ 'ਸੁਤੰਤਰ' ਦੇ ਵਿਦੇਸ਼ ਪ੍ਰਵਾਸ ਬਾਰੇ ਸੂਚਨਾ ਉਪਲਬਧ ਹੈ। ਉਹ ਦੇਸ਼ ਵਿਚੋਂ ਬਾਹਰ ...
ਦੱਖਣੀ ਭਾਰਤ ਵਿਚ ਸ਼ਿਵਜੀ ਭਗਵਾਨ ਦੇ ਅਨੇਕਾਂ ਪ੍ਰਸਿੱਧ ਤੇ ਪ੍ਰਾਚੀਨ ਮੰਦਰ ਹਨ। ਜਿਨ੍ਹਾਂ ਨੂੰ ਸ਼ਰਧਾਪੂਰਵਕ ਪੂਜਿਆ ਜਾਂਦਾ ਹੈ। ਸ਼ਿਵਜੀ ਭਗਵਾਨ ਨਾਲ ਹੀ ਸਬੰਧਿਤ ਹੈ ਪ੍ਰਾਚੀਨ ਤੇ ਪ੍ਰਸਿੱਧ ਵੀਰੂਪਕਸ਼ਾ ਮੰਦਰ ਕਰਨਾਟਕ ਪ੍ਰਦੇਸ਼ ਜੋ ਕਰਨਾਟਕ ਦੇ 'ਬੈਲਾਰੀ' ਜ਼ਿਲ੍ਹੇ ਵਿਚ ਹੰਮਪੀ ਨਗਰ ਵਿਚ ਤੁੰਗਭੰਦਰਾ ਨਦੀ ਦੇ ਕਿਨਾਰੇ 'ਤੇ ਸੁਸ਼ੋਭਿਤ ਹੈ। ਇਸ ਮੰਦਰ ਦਾ ਪ੍ਰਵੇਸ਼ ਦੁਆਰ ਰਮਣੀਕ ਪਹਾੜੀ ਚੱਟਾਨਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਚਟਾਨਾਂ ਦਾ ਸੁੰਤਲਿਨ ਹੈਰਾਨ ਕਰ ਦੇਣ ਵਾਲਾ ਹੈ। 15ਵੀਂ ਸਦੀ ਵਿਚ ਬਣੇ ਇਸ ਮੰਦਰ ਦਾ ਸਿਖਰ ਜ਼ਮੀਨ ਤੋਂ 50 ਮੀਟਰ ਉੱਚਾ ਹੈ। ਮੰਦਰ ਦੇ ਪੂਰਬੀ ਭਾਗ ਵਿਚ ਵਿਸ਼ਾਲ ਨੰਦੀ ਬੈਲ ਦੀ ਮੂਰਤੀ ਹੈ ਅਤੇ ਦੱਖਣੀ ਭਾਗ ਵਿਚ ਸ੍ਰੀ ਗਣੇਸ਼ ਭਗਵਾਨ ਦੀ ਪ੍ਰਤਿਮਾ ਹੈ। ਮੰਦਰ ਦੇ ਆਂਗਨ ਵਿਚ ਹੀ ਅਰਧ ਨਗਨ ਸ਼ੇਰ ਅਤੇ ਅਰਧ ਮਨੁੱਖ ਦੀ ਦੇਹ ਧਾਰਨ ਕੀਤੀ 6-7 ਮੀਟਰ ਉੱਚੀ ਨਰ ਸਿੰਘ ਦੀ ਮੂਰਤੀ ਵੀ ਸਥਾਪਤ ਹੈ। ਇਸ ਵੱਡੇ ਆਕਾਰ ਦੇ ਮੰਦਰ ਵਿਚ ਅਨੇਕਾਂ ਛੋਟੇ-ਛੋਟੇ ਮੰਦਰ ਵੀ ਹਨ ਜੋ ਇਸ ਪ੍ਰਸਿੱਧ ਮੰਦਰ ਤੋਂ ਵੀ ਪ੍ਰਾਚੀਨ ਹਨ। ਹੰਮਪੀ ਨਗਰ ਨੂੰ ਪ੍ਰਾਚੀਨ ਸਮਾਰਕਾਂ ਦਾ ਨਗਰ ਵੀ ਕਿਹਾ ...
ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥
ਓਹ ਧੋਪੈ ਨਾਵੈ ਕੇ ਰੰਗਿ॥
ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ॥੨੦॥ (ਅੰਗ : 4)
ਪਦ ਅਰਥ : ਭਰੀਐ-ਭਰ ਜਾਏ, ਗੰਦਾ ਹੋ ਜਾਏ, ਲਿੱਬੜ ਜਾਏ। ਤਨੁ ਦੇਹ-ਸਰੀਰ ਤੇ ਦੇਹੀ। ਉਤਰਸੁ-ਉੱਤਰ ਜਾਂਦੀ ਹੈ। ਖੇਹ-ਮਿੱਟੀ, ਮੈਲ, ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ (ਪਿਸ਼ਾਬ) ਨਾਲ ਗੰਦਾ ਹੋ ਜਾਏ। ਦੇ ਸਾਬੂਣੁ-ਸਾਬਣ ਲਾ ਕੇ। ਭਰੀਐ ਮਤਿ-ਮਨ ਜੇਕਰ ਮੈਲਾ ਹੋ ਜਾਏ। ਪਾਪਾ ਕੇ ਸੰਗਿ-ਪਾਪਾਂ ਅਰਥਾਤ ਵਿਕਾਰਾਂ ਨਾਲ। ਉਹੁ ਧੋਪੈ-ਉਹ ਧੋਤਾ ਜਾ ਸਕਦਾ ਹੈ। ਨਾਵੈ ਕੇ ਰੰਗਿ-ਪਰਮਾਤਮਾ ਦੇ ਨਾਂਅ ਨਾਲ ਪ੍ਰੇਮ ਕਰਨ ਨਾਲ। ਰੰਗਿ-ਪ੍ਰੇਮ ਕਰਨ ਨਾਲ, ਪੁੰਨੀ ਪਾਪੀ-ਪੁੰਨ ਅਤੇ ਪਾਪ। ਆਖਣੁ ਨਾਹਿ-ਨਿਰਾ ਆਖਣ ਮਾਤਰ ਹੀ ਨਹੀਂ ਹਨ। ਕਰਿ ਕਰਿ ਕਰਣਾ-ਜਿਹੋ ਜਿਹੇ ਕਰਮ ਕਰਾਂਗੇ। ਲਿਖਿ-ਲਿਖ ਕੇ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਲਿਖ ਕੇ। ਜੈ ਜਾਹੁ-(ਆਪਣੇ ਨਾਲ) ਲੈ ਕੇ ਜਾਂਦੇ ਹਾਂ। ਆਪੇ ...
ਅਸੀਂ ਲੋਕ ਜਿੰਨੇ ਵਧ ਸ਼ਾਂਤ ਹੁੰਦੇ ਹਾਂ ਓਨਾ ਹੀ ਸਾਡਾ ਕਲਿਆਣ ਹੁੰਦਾ ਹੈ ਅਤੇ ਅਸੀਂ ਕਿਸੇ ਵੀ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਾਂ। ਭਾਵਨਾਵਾਂ ਅਧੀਨ ਹੋ ਕੇ ਅਸੀਂ ਆਪਣੀਆਂ ਸ਼ਕਤੀਆਂ ਨਸ਼ਟ ਕਰਦੇ ਹਾਂ। ਆਪਣੇ ਮਨ ਨੂੰ ਚੰਚਲ ਕਰਦੇ ਹਾਂ, ਕਾਰਜ ਘੱਟ ਕਰਦੇ ਹਾਂ। ਸਵਾਮੀ ਵਿਵੇਕਾਨੰਦ ਜੀ 'ਸਿੱਖਿਆ ਦਾ ਆਦਰਸ਼' ਪੁਸਤਕ ਵਿਚ ਲਿਖਦੇ ਹਨ ਕਿ ਜਦ ਮਨ ਬਹੁਤ ਹੀ ਸ਼ਾਂਤ ਅਤੇ ਇਕਾਗਰ ਹੁੰਦਾ ਹੈ ਤਾਂ ਹੀ ਅਸੀਂ ਆਪਣੀ ਸ਼ਕਤੀ ਸਤਕਰਮ ਵਿਚ ਖਰਚਦੇ ਹਾਂ। ਜੇ ਤੁਸੀਂ ਦੁਨੀਆ ਦੇ ਮਹਾਨ ਕਰਮਯੋਗੀਆਂ ਦੀਆਂ ਜੀਵਨੀਆਂ ਪੜ੍ਹੋ ਤਾਂ ਤੁਹਾਨੂੰ ਇਹ ਪਤਾ ਚੱਲੇਗਾ ਕਿ ਉਹ ਬੁਹਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ। ਕੋਈ ਵੀ ਵਸਤੂ ਜਾਂ ਘਟਨਾ ਉਨ੍ਹਾਂ ਦੀ ਮਾਨਸਿਕ ਅਵਸਥਾ ਜਾਂ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੀ ਸੀ। ਜਿਹੜਾ ਵਿਅਕਤੀ ਛੇਤੀ ਹੀ ਗੁੱਸਾ, ਨਫ਼ਰਤ ਜਾਂ ਜੋਸ਼ ਅਧੀਨ ਹੋ ਜਾਂਦਾ ਹੈ, ਉਹ ਕੋਈ ਵੀ ਕੰਮ ਨਹੀਂ ਕਰ ਸਕਦਾ, ਸਗੋਂ ਆਪਣਾ ਨੁਕਸਾਨ ਕਰਦਾ ਹੈ। ਕੇਵਲ ਸ਼ਾਂਤ, ਖਿਮਾਸ਼ੀਲ, ਸਥਿਰ ਮਨ ਵਾਲੇ ਵਿਅਕਤੀ ਵੱਧ ਕੰਮ ਕਰਦੇ ਹਨ। ਵੇਦਾਂਤ ਦੇ ਆਦਰਸ਼ ਅਨੁਸਾਰ ਅਸਲ ਕਰਮ ਵੀ ਅਨੰਤ ਸ਼ਾਂਤੀ ਨਾਲ ਜੁੜਿਆ ਹੈ। ਜੇ ਕਿਸੇ ...
ਸੰਤ ਹਰਦੇਵ ਸਿੰਘ ਦਾ ਜਨਮ 1 ਜਨਵਰੀ, 1941 ਨੂੰ ਪਿਤਾ ਸਰਜਾ ਸਿੰਘ ਤੇ ਮਾਤਾ ਪੂਰਨ ਕੌਰ ਦੇ ਗ੍ਰਹਿ ਪਿੰਡ ਲੂਲੋਂ ਵਿਖੇ ਹੋਇਆ। ਸਰਕਾਰੀ ਹਾਈ ਸਕੂਲ ਗੜਾਂਗਾਂ ਤੋਂ ਦਸਵੀਂ ਪਾਸ ਕੀਤੀ ਅਤੇ ਪਿਤਾ ਨਾਲ ਖੇਤੀਬਾੜੀ ਦੇ ਕਾਰੋਬਾਰ ਵਿਚ ਹੱਥ ਵਟਾਉਣ ਲੱਗੇ। ਇਨ੍ਹਾਂ ਦਾ ਵਿਆਹ ਬੀਬੀ ਅਮਰਜੀਤ ਕੌਰ ਨਾਲ ਹੋਇਆ। ਦਾਦਾ ਜੀ ਸੰਤ ਨਰੈਣ ਸਿੰਘ ਦਾ ਨਿਰਮਲੇ ਪੰਥ ਵਿਚ ਅਹਿਮ ਸਥਾਨ ਸੀ, ਇਸ ਕਰਕੇ ਗੁਰਸਿੱਖੀ ਵਿਰਾਸਤ ਵਿਚ ਹੀ ਪ੍ਰਾਪਤ ਹੋਈ। ਸੰਨ 1984 ਵਿਚ ਆਪ ਦੇ ਪਿਤਾ ਸਰਜਾ ਸਿੰਘ ਪਰਲੋਕ ਸਿਧਾਰ ਗਏ ਅਤੇ ਮਹਾਂਪੁਰਖਾਂ ਦੀ ਸਲਾਹ ਨਾਲ ਨਿਰਮਲ ਪੰਥ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਹੋਣਹਾਰ ਸਪੁੱਤਰ ਹਰਦੇਵ ਸਿੰਘ ਨੂੰ ਸੰਭਾਲ ਗਏ। ਆਪ ਨੇ ਗੁਰਬਾਣੀ ਦਾ ਪ੍ਰਚਾਰ ਇਲਾਕੇ ਤੋਂ ਸ਼ੁਰੂ ਕਰਕੇ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾ ਦਿੱਤਾ। ਆਪ ਦੇ ਤਰਕ ਭਰਪੂਰ ਪ੍ਰਚਾਰ ਨਾਲ ਸੰਗਤ ਗੁਰਸਿੱਖੀ ਨਾਲ ਜੁੜਦੀ ਸੀ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਯੋਗਦਾਨ ਪਾਉਣ ਕਾਰਨ ਸੰਤ ਜੀ ਨੂੰ 1998 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਅਤੇ ਆਪ ਨੇ ਕਾਫੀ ਸਮਾਂ ਧਰਮ ਪ੍ਰਚਾਰ ਕਮੇਟੀ ...
ਜਿਥੇ ਬਾਬਾ ਪੈਰ ਧਰੇ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਪੰਨੇ : 79, ਮੁੱਲ : 150 ਰੁਪਏ
ਸੰਪਰਕ : 99151-03490
ਰਵਿੰਦਰ ਸਿੰਘ ਸੋਢੀ ਇਕ ਬਹੁਪੱਖੀ ਲੇਖਕ ਹੈ, ਜਿਸ ਨੇ ਨਾਟਕ, ਕਵਿਤਾ, ਆਲੋਚਨਾ ਅਤੇ ਸਿੱਖ ਧਰਮ ਨਾਲ ਸਬੰਧਿਤ ਕਈ ਪੁਸਤਕਾਂ ਲਿਖੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਨੂੰ ਆਧਾਰ ਬਣਾ ਕੇ ਉਸ ਨੇ ਨਾਟਕ ਰੂਪ ਵਿਚ ਇਸ ਪੁਸਤਕ ਦੀ ਰਚਨਾ ਕੀਤੀ ਹੈ, ਜਿਸ ਤੋਂ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਦੇ ਨਾਲ-ਨਾਲ ਸਾਂਝੀਵਾਲਤਾ ਤੇ ਮਾਨਵਵਾਦੀ ਸੰਦੇਸ਼ ਵੀ ਮਿਲਦਾ ਹੈ। ਲੇਖਕ ਨੇ ਇਸ ਨਾਟਕ ਨੂੰ ਗਿਆਰਾਂ ਦ੍ਰਿਸ਼ਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਗੁਰੂ ਸਾਹਿਬ ਦੀਆਂ ਸਾਖੀਆਂ ਨੂੰ ਲੜੀਵਾਰ ਪੇਸ਼ ਕੀਤਾ ਗਿਆ ਹੈ। ਪ੍ਰਿਸ਼ਟ ਭੂਮੀ ਵਿਚ ਭਾਈ ਗੁਰਦਾਸ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਉਚਾਰਨ ਨਾਟਕ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਪਹਿਲੇ ਦ੍ਰਿਸ਼ ਵਿਚ ਦੋ ਪੇਂਡੂ ਮੁੰਡਿਆਂ ਦੀ, ਪੰਡਤ ਜੀ ਅਤੇ ਭਾਈ ਜੀ ਨਾਲ ਵਾਰਤਾਲਾਪ ਪਾਠਕਾਂ/ਦਰਸ਼ਕਾਂ ਨੂੰ ਰੌਚਕਤਾ ਪ੍ਰਦਾਨ ਕਰਦੀ ਹੈ। ਸੁਲਤਾਨਪੁਰ ਲੋਧੀ ਵਿਖੇ ਰਾਏ ਬੁਲਾਰ, ਮੌਲਵੀ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਰਤਾਰਪੁਰ 'ਚ ਉਪਦੇਸ਼ : ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ, 'ਆਤਮਿਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕ ਕਰਤਾਰਪੁਰ 'ਚ ਆ ਕੇ ਗੁਰੂ ਨਾਨਕ ਸਾਹਿਬ ਦੀ ਸੇਵਾ 'ਚ ਹਾਜ਼ਰ ਹੁੰਦੇ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਨੂਰ ਤੇ ਚਮਕ ਆ ਜਾਂਦੀ।' ਆਤਮ-ਜਗਿਆਸੂ ਇਥੇ ਆ ਕੇ ਗੁਰੂ ਜੀ ਤੋਂ ਉਪਦੇਸ਼ ਹਾਸਲ ਕਰਦੇ ਤੇ ਉਨ੍ਹਾਂ ਮੁਤਾਬਕ ਜੀਵਨ-ਜਾਚ ਧਾਰਨ ਕਰਦੇ। ਬੇਅੰਤ ਹੀ ਲੋਕ ਕਰਤਾਰਪੁਰ ਪੁੱਜ ਕੇ ਗੁਰੂ ਜੀ ਕੋਲ ਟਿਕ ਕੇ ਮਨ ਦੇ ਸ਼ੰਕੇ ਨਿਵਾਰਦੇ ਪਰ ਭਾਈ ਗੁਰਦਾਸ ਜੀ ਨੇ 20 ਸਿੱਖਾਂ ਦਾ ਉਚੇਚਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਕਰਤਾਰਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਹਾਸਲ ਕਰਕੇ ਜੀਵਨ ਪਦਵੀ ਹਾਸਲ ਕੀਤੀ। ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲੀ ਥਾਂ ਭਾਈ ਤਾਰੂ ਜੀ ਨੂੰ ਦਿੱਤੀ। ਗੁਰੂ ਜੀ ਨੇ ਤਾਰੂ ਜੀ ਨੂੰ ਕਿਹਾ, 'ਧਰਮ ਦੀ ਕਿਰਤ ਕਰਕੇ ਵੰਡ ਖਾਵਣਾ, ਦੁੱਖ ਵੰਡਿ ਆਉਣਾ। ਸਵਾਸ ਸਵਾਸ ਵਾਹਿਗੁਰੂ ਜਪਣਾ ਰਿਦਾ ਸ਼ੁੱਧ ਰੱਖਣਾ।' ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ, 'ਭਾਈ ਤਾਰੂ ਜੀ ਗੁਰੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX