ਮੌਜੂਦਾ ਸਮੇਂ ਪੂਰੀ ਦੁਨੀਆ ਦੇ ਖੇਡ ਪ੍ਰਸੰਸਕਾਂ ਉੱਪਰ ਕ੍ਰਿਕਟ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਦੇ ਨਵੇਂ ਤੇਜ਼-ਤਰਾਰ ਰੂਪ ਟੀ-20 ਆਉਣ ਕਾਰਨ ਵੀ ਇਸ ਦੀ ਲੋਕਪ੍ਰਿਯਤਾ ਵਿਚ ਚੋਖਾ ਵਾਧਾ ਹੋਇਆ ਹੈ। ਕ੍ਰਿਕਟ ਨੂੰ ਜੇ ਚੌਕੇ-ਛੱਕਿਆਂ ਦੀ ਖੇਡ ਵੀ ਆਖ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਕਦੇ ਸਮਾਂ ਸੀ ਕਿ ਖਿਡਾਰੀ ਦਾ ਬਿਨਾਂ ਕੋਈ ਜੋਖ਼ਮ ਵਾਲੇ ਉਠਾਏ ਪਿੱਚ ਉੱਪਰ ਟਿਕ ਕੇ ਖੇਡਣ ਨੂੰ ਵਧੀਆ ਮੰਨਿਆ ਜਾਂਦਾ ਸੀ, ਭਾਵੇਂ ਉਸ ਦੇ ਖਾਤੇ ਵਿਚ ਧੀਮੀ ਗਤੀ ਨਾਲ ਬਣਾਈਆਂ ਘੱਟ ਦੌੜਾਂ ਕਿਉਂ ਨਾ ਹੋਣ। ਟੈਸਟ ਕ੍ਰਿਕਟ ਤੋਂ ਬਾਅਦ ਇਕ ਦਿਨਾ ਅਤੇ ਫਿਰ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਟੀ-20 ਦੀ ਆਮਦ ਨਾਲ ਘੱਟ ਗੇਂਦਾਂ ਵਿਚ ਫਟਾ-ਫਟ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹੀ, ਇਸ ਖੇਡ ਦੇ ਇਨ੍ਹਾਂ ਆਧੁਨਿਕ ਫਾਰਮੈਟ ਵਿਚ ਆਪਣੀ ਪੱਕੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਰਹੇ ਹਨ। ਦਰਸ਼ਕ ਵੀ ਜਿਸ ਮੈਚ ਵਿਚ ਖੂਬ ਧੂੰਆਂਧਾਰ ਬੱਲੇਬਾਜ਼ੀ ਹੋ ਰਹੀ ਹੋਵੇ, ਉਸ ਨੂੰ ਹੀ ਜ਼ਿਆਦਾ ਪਸੰਦ ਕਰਦੇ ਹਨ। ਆਈ.ਪੀ.ਐੱਲ. ਦੀ ਲੋਕਪ੍ਰਿਯਤਾ ਦਾ ਵੀ ਇਹੀ ਕਾਰਨ ਕਿਹਾ ਜਾ ਸਕਦਾ ਹੈ। ਸੋ, ਆਓ, ਅੱਜ ਅਸੀਂ ...
ਰਾਣੀ ਲਈ ਜਨਵਰੀ 2020 ਦਾ ਆਖਰੀ ਹਫ਼ਤਾ ਯਾਦਗਾਰੀ ਬੀਤਿਆ। ਇਸ ਸਮੇਂ ਉਹ ਨਿਊਜ਼ੀਲੈਂਡ ਦੇ ਵਿਰੁੱਧ ਲੜੀਵਾਰ ਵਿਚ ਦੇਸ਼ ਦੀ ਅਗਵਾਈ ਕਰ ਰਹੀ ਸੀ। ਉਸ ਨੇ ਕਿਹਾ, 'ਨਿਸ਼ਚਿਤ ਰੂਪ ਨਾਲ ਇਹ ਹਫ਼ਤਾ ਮੇਰੇ ਤੇ ਮੇਰੀ ਟੀਮ ਲਈ ਸਰਬੋਤਮ ਰਿਹਾ ਹੈ।' ਪਰ ਨਾਲ ਹੀ ਉਹ ਇਸ ਸਾਲ ਨੂੰ ਵੀ ਚੰਗਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਸਾਲ ਜੁਲਾਈ-ਅਗਸਤ ਵਿਚ ਟੋਕੀਓ ਵਿਚ ਉਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਦਾ ਵਰਣਨ ਕਰਦੇ ਹੋਏ ਉਹ ਕਹਿੰਦੀ ਹੈ, 'ਹੁਣ ਅਸੀਂ ਇਸ ਸਾਲ ਨੂੰ ਆਪਣੇ ਜੀਵਨ ਦਾ ਸਰਬੋਤਮ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਕਿ ਖੇਡਾਂ ਦੇ ਸਭ ਤੋਂ ਵੱਡੇ ਆਯੋਜਨ ਵਿਚ ਸਾਨੂੰ ਸਫ਼ਲਤਾ ਮਿਲੇ।' ਰਾਣੀ ਦੀ ਕਪਤਾਨੀ ਵਿਚ ਭਾਰਤ ਨੇ ਮਹਿਲਾ ਹਾਕੀ ਵਿਚ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।
ਇਹ ਸਿਰਫ਼ ਤੀਜੀ ਵਾਰ ਹੈ ਜਦੋਂ ਸਾਡੀ ਮਹਿਲਾ ਟੀਮ ਨੇ ਉਲੰਪਿਕ ਲਈ ਕੁਆਲੀਫਾਈ ਕੀਤਾ ਹੈ। ਜਦੋਂ ਉਕਤ ਪੁਰਸਕਾਰਾਂ ਦਾ ਐਲਾਨ ਹੋਇਆ ਤਾਂ ਦੋਵੇਂ ਹੀ ਵਾਰ 25 ਸਾਲਾ ਰਾਣੀ ਸੌਂ ਰਹੀ ਸੀ, ਇਸ ਲਈ ਦੋਵੇਂ ਹੀ ਵਾਰ ਉਹ ਸ਼ੁਰੂਆਤੀ ਉਤਸ਼ਾਹ ਤੇ ਖੁਸ਼ੀ ਦਾ ਅਨੰਦ ਨਾ ਲੈ ਸਕੀ। ਉਸ ਨੇ ਫੋਨ 'ਤੇ ਦੱਸਿਆ, 'ਮੈਂ ਨਿਊਜ਼ੀਲੈਂਡ ਵਿਚ ਹਾਂ ...
ਭਾਰਤੀ ਲੋਕ ਫ਼ਿਲਮਾਂ ਅਤੇ ਫ਼ਿਲਮੀ ਗਾਣਿਆਂ ਦੇ ਬੇਹੱਦ ਸ਼ੌਕੀਨ ਹਨ, ਦੀਵਾਨੇ ਹਨ। ਦੂਜੇ ਪਾਸੇ ਭਾਰਤੀ ਅਵਾਮ ਦਾ ਸ਼ੌਕ ਕ੍ਰਿਕਟ ਹੈ। ਜਿਸ ਦੀਵਾਨਗੀ ਇਸ ਕਦਰ ਹੈ ਕਿ ਇਸ ਖੇਡ ਨੂੰ ਕਿਸੇ ਤਰ੍ਹਾਂ ਵੀ ਉਤਸ਼ਾਹਤ ਕਰਨ ਦੀ ਜ਼ਰੂਰਤ ਹੀ ਨਹੀਂ। ਪਰ ਸਾਡੀਆਂ ਕੁਝ ਖੇਡਾਂ ਹਾਕੀ, ਫੁਟਬਾਲ, ਐਥਲੈਟਿਕਸ, ਵਾਲੀਬਾਲ, ਸਾਇਕਲਿੰਗ, ਤੈਰਾਕੀ, ਮੁੱਕੇਬਾਜ਼ੀ, ਵੇਟ ਲਿਫਟਿੰਗ ਆਦਿ ਨੂੰ ਵੀ ਇੰਜ ਦੀ ਹੀ ਲੋਕਪ੍ਰਿਅਤਾ ਦੀ ਜ਼ਰੂਰਤ ਹੈ। ਜੇ ਦੇਸ਼ ਵਿਚ ਘੱਟੋ-ਘੱਟ 10 ਖੇਡਾਂ ਕ੍ਰਿਕਟ ਦੀ ਤਰ੍ਹਾਂ ਮਸ਼ਹੂਰ ਹੋ ਜਾਣ ਤਾਂ ਭਾਰਤੀ ਖੇਡ ਜਗਤ ਨੂੰ ਵਿਸ਼ਵ ਪੱਧਰ 'ਤੇ ਚੰਗਾ ਮਾਣ-ਸਨਮਾਨ ਮਿਲ ਸਕਦਾ ਹੈ। ਹੋਣ ਨੂੰ ਕੀ ਨਹੀਂ ਹੋ ਸਕਦਾ। ਪਰ ਸਖ਼ਤ ਉਪਰਾਲਿਆਂ ਦੀ ਲੋੜ ਹੈ। ਅਜਿਹੀਆਂ ਖੇਡਾਂ ਜੋ ਲੋਕਪ੍ਰਿਅਤਾ ਦੇ ਲਿਹਾਜ ਨਾਲ ਕ੍ਰਿਕਟ ਤੋਂ ਕਾਫੀ ਪਛੜੀਆਂ ਹਨ, ਨੂੰ ਫ਼ਿਲਮਾਂ ਦੇ ਸਹਾਰੇ ਦੀ ਲੋੜ ਹੈ। ਸਾਡੇ ਦੇਸ਼ ਵਿਚ ਜਿੰਨੇ ਵੀ ਪ੍ਰਾਂਤ ਹਨ, ਕਈ ਥਾਵਾਂ 'ਤੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ 'ਚ ਫ਼ਿਲਮਾਂ ਵੀ ਬਣਦੀਆਂ ਹਨ। ਕੁਝ ਫ਼ਿਲਮਾਂ ਜੇ ਖੇਡਾਂ ਨੂੰ ਆਧਾਰ ਬਣਾ ਕੇ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਰੋੜਾਂ ਰੁਪਏ ਖਰਚ ਕਰ ਕੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਈਆਂ ਗਈਆਂ ਅੰਡਰ 14, 18 ਤੇ 25 ਸਾਲ ਦੀਆਂ ਖੇਡਾਂ ਮਹਿਜ਼ ਖਾਨਾ ਪੂਰਤੀ ਤੇ ਭ੍ਰਿਸ਼ਟਾਚਾਰ ਦੀ ਖਾਨ ਸਾਬਤ ਹੋਈਆਂ। ਜਦੋਂ ਦੇਸ਼ ਦੀਆਂ ਖੇਡ ਸੰਸਥਾਵਾਂ ਖੇਲੋ ਇੰਡੀਆ 2020 ਲਈ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚੋਂ ਆਪਣੇ ਖਿਡਾਰੀਆਂ ਨੂੰ ਵੱਧ ਤੋੋਂ ਵੱਧ ਹਿੱਸੇਦਾਰੀ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀਆਂ ਸਨ ਤੇ ਉਸ ਸਮੇਂ ਪੰਜਾਬ ਦਾ ਖੇਡ ਵਿਭਾਗ ਕਬੱਡੀ ਕੱਪ, ਤੰਦਰੁਸਤ ਪੰਜਾਬ ਖੇਡਾਂ ਦੇ ਵਿਚ ਆਪਣੇ ਖਿਡਾਰੀਆਂ ਤੇ ਕੋਚਾਂ ਨੂੰ ਉਲਝਾ ਕੇ ਸਿਆਸੀ ਆਕਾਵਾਂ ਦੀ ਬੰਸਰੀ ਵਜਾ ਰਿਹਾ ਸੀ। ਅਫਸਰਾਂ ਦੀ ਆਪਸੀ ਖਿੱਚੋਤਾਣ ਕਰਕੇ ਇਨ੍ਹਾਂ ਖੇਲੋ ਇੰਡੀਆ ਤੋਂ ਪਹਿਲਾਂ ਪ੍ਰਮੱਖ ਸਕੱਤਰ ਖੇਡਾਂ ਤੇ ਡਾਇਰੈਕਟਰ ਸਪੋਰਟਸ ਦੀ ਨਵੀਂ ਨਿਯੁਕਤੀ ਇਹ ਸਿੱਧ ਕਰਦੀ ਹੈ ਕਿ ਹੁਣ ਪੰਜਾਬ ਸਰਕਾਰ ਦੇ ਮੁੱਖ ਏਜੰਡੇ 'ਤੇ ਖੇਡਾਂ ਨਹੀਂ ਹਨ। ਕਦੇ-ਕਦੇ ਇਸ ਵਿਭਾਗ ਵਲੋਂ ਕਰੋੜਾਂ ਦੇ ਸਮਾਰਟ ਫੋਨ ਦੇਣ ਦੇ ਚੋਣ ਵਾਅਦੇ ਪੂਰੇ ਕਰਨ ਦੇ ਬਿਆਨ ਤਾਂ ਕੰਨੀ ਪੈਂਦੇ ਹਨ ਪਰ ਖਿਡਾਰੀਆਂ ਨੂੰ ਤਿੰਨ ਸਾਲ ਤੋਂ ਉਨ੍ਹਾਂ ਦੇ ...
ਸਰੀਰਕ ਤੌਰ 'ਤੇ ਅਪਾਹਜ ਹੋਣ ਦੇ ਬਾਵਜੂਦ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਕਰੈਸਟਾਨੋ ਰੋਨਾਲਡੋ ਨੇ ਵਿਸ਼ਵ ਪੱਧਰ 'ਤੇ ਉਹ ਪ੍ਰਾਪਤੀਆਂ ਕੀਤੀਆਂ ਕਿ ਅੱਜ ਪੂਰਾ ਵਿਸ਼ਵ ਉਸ 'ਤੇ ਮਾਣ ਕਰਦਾ ਹੈ ਅਤੇ ਕਰੈਸਟਾਨੋ ਰੋਨਾਲਡੋ ਵਾਂਗ ਹੀ ਬਹੁਤ ਹੀ ਛੋਟੀ ਉਮਰ ਦਾ ਖਿਡਾਰੀ ਸ਼ਿਵਮ ਸਿੰਘ ਨੇਗੀ ਅੱਖਾਂ ਤੋਂ ਨਾ ਵੇਖ ਸਕਣ ਦੇ ਬਾਵਜੂਦ ਆਪਣੀ ਖੇਡ ਕਲਾ ਸਦਕਾ ਸੰਸਾਰ ਦੀਆਂ ਬੁਲੰਦੀਆਂ ਸਰ ਕਰਨ ਦੀਆਂ ਉਮੀਦਾਂ ਆਪਣੇ ਦਿਲ ਵਿਚ ਸੰਮੋਈ ਬੈਠਾ ਹੈ ਅਤੇ ਉਹ ਇਕੱਲੀਆਂ ਉਮੀਦਾਂ ਹੀ ਨਹੀ ਸਗੋਂ ਉਸ ਦੀਆਂ ਪ੍ਰਾਪਤੀਆਂ ਦੱਸਦੀਆਂ ਹਨ ਕਿ ਉਹ ਦਿਨ ਦੂਰ ਨਹੀਂ ਕਿ ਉਹ ਇਕ ਦਿਨ ਉਲੰਪਿਕ ਤੱਕ ਆਪਣੀ ਪਹੁੰਚ ਬਣਾਏਗਾ। ਸ਼ਿਵਮ ਸਿੰਘ ਨੇਗੀ ਦਾ ਜਨਮ ਤੇਜਵੀਰ ਸਿੰਘ ਨੇਗੀ ਦੇ ਘਰ ਜੋ ਇਕ ਦੁਕਾਨਦਾਰ ਹੈ ਅਤੇ ਮਾਤਾ ਗੋਦਾਵਰੀ ਦੇਵੀ ਦੀ ਕੁਖੋਂ ਉਤਰਾਖੰਡ ਪ੍ਰਾਂਤ ਦੇ ਜ਼ਿਲ੍ਹਾ ਪੌੜੀ ਗੜਵਾਲ ਦੇ ਪਿੰਡ ਰਨਸਾਵਾ ਵਿਖੇ ਹੋਇਆ। ਸ਼ਿਵਮ ਸਿੰਘ ਨੇਗੀ ਨੂੰ ਬਚਪਨ ਤੋਂ ਹੀ ਘੱਟ ਵਿਖਾਈ ਦਿੰਦਾ ਸੀ ਅਤੇ ਉਸ ਨੇ ਮੁਢਲੀ ਵਿੱਦਿਆ ਲਈ ਦੇਹਰਾਦੂਨ ਦੇ ਨੇਤਰਹੀਣ ਸਕੂਲ ਵਿਚ ਸੰਨ 2008 ਵਿਚ ਨਰਸਰੀ ਵਿਚ ਦਾਖ਼ਲਾ ਲਿਆ ਸੀ ਭਾਵੇਂ ਉਸ ਨੂੰ ...
ਸਰਬੀਆ ਦੇ ਦਿੱਗਜ਼ ਖਿਡਾਰੀ ਨੋਵਾਕ ਜੋਕੋਵਿਕ ਅਤੇ ਅਮਰੀਕਾ ਦੀ ਸੋਫੀਆ ਕੇਨਿਨ ਨੇ ਆਸਟ੍ਰੇਲੀਆ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ। ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਕ ਅਤੇ ਹੰਗਰੀ ਦੀ ਟ੍ਰੀਮੀਆ ਬਾਬੋਸ ਮਹਿਲਾ ਡਬਲਜ਼ ਦੀ ਚੈਂਪੀਅਨ ਬਣੀਆਂ। ਕ੍ਰਿਟੀਨਾ ਤੇ ਬਾਬੋਸ ਦੀ ਜੋੜੀ ਨੇ ਸਿਯੇਹ ਸੂ ਵੇਈ ਅਤੇ ਬਾਰਬਰ ਸਟ੍ਰਾਈਕੋਵਾ ਨੂੰ 6-2, 6-1 ਨਾਲ ਮਾਤ ਦਿੱਤੀ ਸੀ। ਜੋਕੋਵਿਕ ਨੇ ਚਾਰ ਘੰਟੇ ਚਲੇ ਸਖ਼ਤ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਡੌਮੀਨਿਕ ਥੀਮ ਨੂੰ 6-4, 4-6, 2-6, 4-3 ਅਤੇ 6-4 ਨਾਲ ਹਰਾਇਆ। ਅਮਰੀਕਾ ਦੀ ਸੋਫੀਆ ਕੇਨਿਨ ਨੇ ਸਪੇਨ ਗਾਰਬਾੲਨਿ ਮੁਰੁਰੂਜਾ ਨੂੰ ਇਕ ਸੈੱਟ 'ਚ ਪਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਦੋ ਘੰਟੇ ਚੱਲੇ ਮੈਚ ਵਿਚ 4-6, 6-2, 6-2 ਨਾਲ ਸ਼ਿਕਸ਼ਤ ਦਿੱਤੀ। ਸਪੈਨਿਸ਼ ਖਿਡਾਰਨ ਦੋ ਵਾਰ ਗ੍ਰੈਂਡ ਸਲੇਮ ਚੈਂਪੀਅਨ ਰਹਿ ਚੁੱਕੀ ਹੈ। ਕੇਨਿਨ ਪਿਛਲੇ 12 ਸਾਲਾਂ ਵਿਚ ਇਥੇ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣੀ। ਮਾਰੀਆ ਸ਼ਾਰਾਕੋਵਾ ਨੇ ਸਾਲ 2008 ਵਿਚ 20 ਸਾਲ ਦੀ ਉਮਰ ਵਿਚ ਇਹ ਖਿਤਾਬ ਜਿੱਤਿਆ ਸੀ।
ਜੋਕੋਵਿਕ ਦਾ ਇਹ 17ਵੀਂ ਵਾਰ ਗ੍ਰੈਂਡ ਸਲੇਮ ਖਿਤਾਬ ਹੈ। 32 ਸਾਲ ਦੇ ਜੋਕੋਵਿਕ ਦਾ ਫਾਈਨਲ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX