ਆਮ ਤੌਰ 'ਤੇ ਕਿਸਾਨ ਹੁਣ ਫ਼ਰਵਰੀ ਦੇ ਮਹੀਨੇ ਨੂੰ ਵਿਹਲ ਵਾਲਾ ਮਹੀਨਾ ਸਮਝਦੇ ਹਨ। ਹੁਣ ਕਮਾਦ ਦੀ ਪਿੜਾਈ ਤੇ ਫ਼ਸਲਾਂ ਦੀ ਗੁਡਾਈ ਨਹੀਂ ਕੀਤੀ ਜਾਂਦੀ ਪਰ ਇਹ ਮਹੀਨਾ ਸਬਜ਼ੀਆਂ ਦੀ ਬਿਜਾਈ ਲਈ ਢੁਕਵਾਂ ਹੈ। ਟਮਾਟਰ, ਮਿਰਚਾਂ ਤੇ ਬੈਂਗਣਾਂ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ।
ਬੈਂਗਣਾਂ ਦੀ ਪਨੀਰੀ ਪੁੱਟ ਕੇ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਪੰਜਾਬ ਨੀਲਮ, ਪੀ ਬੀ ਐਚ ਆਰ-41, ਪੀ ਬੀ ਐਚ ਆਰ-42, ਬੀ ਐਚ-2, ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-5, ਪੀ ਬੀ ਐਚ-4, ਪੰਜਾਬ ਸਦਾਬਹਾਰ ਅਤੇ ਪੰਜਾਬ ਰੌਣਕ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-3 ਪੰਜਾਬ ਭਰਪੂਰ ਅਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਸਭ ਤੋਂ ਵਧ ਝਾੜ ਦੋਗਲੀ ਕਿਸਮ ਪੀ ਬੀ ਐਚ-4 ਦਾ ਕੋਈ 270 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 35 ਸੈਂਟੀਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ 55 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਅਤੇ 20 ਕਿੱਲੋ ਮਿਊਰੇਟ ਆਫ ਪੋਟਾਸ਼ ਡ੍ਰਿਲ ਨਾਲ ਪਾਵੋ।
ਇਸ ਮਹੀਨੇ ਟਮਾਟਰਾਂ ...
ਫਲ਼ਦਾਰ ਬੂਟੇ ਲਗਾਉਣ ਦਾ ਸਮਾਂ: ਸਿਫਾਰਸ਼ ਕੀਤੀਆਂ ਕਿਸਮਾਂ ਦੇ ਫਲ਼ਦਾਰ ਬੂਟੇ ਜਨਵਰੀ ਤੇ ਫਰਵਰੀ ਮਹੀਨਿਆਂ ਵਿਚ ਲਗਾ ਦਿਉ। ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋ ਪਹਿਲਾਂ ਬਾਗ਼ ਵਿਚ ਲਗਾ ਦੇਣੇ ਚਾਹੀਦੇ ਹਨ। ਇਨ੍ਹਾਂ ਬੂਟਿਆਂ ਵਿਚ ਆੜੂ ਅਤੇ ਅਲੂਚਾ ਜਿਨ੍ਹਾਂ ਵਿਚ ਨਵੀਂ ਫੋਟ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਅੰਗੂਰ, ਨਾਸ਼ਪਾਤੀ ਅਤੇ ਅਨਾਰ ਦੇ ਬੂਟਿਆਂ ਨੂੰ ਫਰਵਰੀ ਦੇ ਦੂਜੇ ਪੰਦਰਵਾੜੇ ਤੱਕ ਲਗਾ ਦਿਉ।
ਬਾਗ਼ ਦੀ ਜ਼ਮੀਨ ਦੀ ਨਿਸ਼ਾਨਬੰਦੀ: ਬਾਗ਼ ਵਿਚ ਪਤਝੜੀ ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਦੀ ਨਿਸ਼ਾਨਬੰਦੀ ਕਿਸੇ ਬਾਗ਼ਬਾਨੀ ਮਾਹਿਰ ਦੀ ਮਦਦ ਨਾਲ਼ ਕਰਵਾ ਲੈਣੀ ਚਾਹੀਦੀ ਹੈ।
ਫਲ਼ਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫਲ਼ਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ੍ਹ ਜਾਂ ਸਖਤ ਤਹਿ ਨਹੀਂ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਨ ਨਹੀਂ ਹੋਣਾ ਚਾਹੀਦਾ ਹੈ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ...
ਖੇਤੀ ਹੁਣ ਕੇਵਲ ਜੀਵਨ ਬਸਰ ਕਰਨ ਦਾ ਸਾਧਨ ਹੀ ਨਹੀਂ ਇਸ ਦੀ ਰੂਪ-ਰੇਖਾ ਬੜੀ ਬਦਲ ਗਈ ਹੈ। ਖੇਤੀ ਹੁਣ ਵਪਾਰਕ ਪੱਧਰ 'ਤੇ ਕਰਨ ਦੀ ਲੋੜ ਹੈ ਤਾਂ ਜੋ ਇਸ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕੇ। ਵੱਧ ਆਮਦਨ ਪ੍ਰਾਪਤ ਕਰਨ ਲਈ ਯੋਜਨਾਬੰਦੀ ਦੀ ਲੋੜ ਹੈ। ਖੇਤੀ ਦਾ ਠੀਕ ਢੰਗ ਨਾਲ ਪ੍ਰਬੰਧ ਕਰ ਕੇ ਮਨੁੱਖ ਥੋੜ੍ਹੇ ਸਾਧਨਾਂ ਰਾਹੀਂ ਵੀ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਸਕਦਾ ਹੈ। ਖੇਤੀ ਵਿਚ ਸਮੱਗਰੀ, ਪਾਣੀ, ਵਧੀਆ ਬੀਜ ਤੇ ਯੋਗ ਮਸ਼ੀਨਾਂ ਦਾ ਪ੍ਰਬੰਧ ਕਰਨਾ ਅਤੇ ਫ਼ਸਲ ਦੀ ਯੋਗ ਢੰਗ ਨਾਲ ਵਿੱਕਰੀ ਕਰਨਾ ਹੀ ਕਿਸਾਨ ਦੀ ਸਫ਼ਲਤਾ ਦੀ ਕੁੰਜੀ ਹੈ। ਖੇਤੀ ਦਾ ਸੁੱਚਜਾ ਪ੍ਰਬੰਧ ਕਰਨ ਲਈ ਖੇਤੀ ਪ੍ਰਬੰਧ ਦਾ ਗਿਆਨ ਹੋਣਾ ਜ਼ਰੂਰੀ ਹੈ। ਖੇਤੀ ਦੇ ਯੋਗ ਪ੍ਰਬੰਧ ਲਈ ਯੋਜਨਾ ਬਣਾਉਣ ਦੀ ਬੜੀ ਅਹਿਮੀਅਤ ਹੈ। ਇਹ ਯੋਜਨਾ ਭਾਵੇਂ ਲੰਮੇ ਅਰਸੇ ਲਈ ਹੋਵੇ ਜਾਂ ਥੋੜ੍ਹੇ ਸਮੇਂ ਲਈ, ਖੇਤੀ ਦਾ ਹਰ ਪੱਖ ਇਸ 'ਤੇ ਆਧਾਰਿਤ ਹੈ - ਜਿਵੇਂ ਕਿ ਸਾਧਨਾਂ ਦੀ ਸਹੀ ਵਰਤੋਂ, ਖੇਤੀ ਸਮੱਗਰੀ ਦੀ ਸਹੀ ਖਰੀਦ ਅਤੇ ਕਾਸ਼ਤ ਸਬੰਧੀ ਯੋਜਨਾ ਬਨਾਉਣੀ ਅਤੇ ਵਧੇਰੇ ਆਮਦਨ ਦੀ ਪ੍ਰਾਪਤੀ ਲਈ ਮੰਡੀਕਰਨ ਸਬੰਧੀ ਗਿਆਨ ਪ੍ਰਾਪਤ ਕਰਨਾ ਅਤੇ ਫਸਲ ...
ਇਸ ਸਾਲ ਮੌਸਮ ਦਾ ਮਿਜਾਜ਼ ਬਹੁਤ ਚੰਗਾ ਰਿਹਾ ਹੈ। ਰੱਜ ਕੇ ਠੰਢ ਪਈ ਹੈ ਤੇ ਹੁਣ ਧੁੱਪ ਨਾਲ ਠੰਢੀ ਹਵਾ ਵੀ ਹੈ। ਇਹ ਕਣਕ ਦੀ ਫ਼ਸਲ ਲਈ ਬਹੁਤ ਲਾਭਕਾਰੀ ਹੈ। ਜਦੋਂ ਵੀ ਵੱਧ ਠੰਢ ਪਵੇਗੀ, ਫ਼ਸਲਾਂ ਤੇ ਫ਼ਲਾਂ ਦਾ ਝਾੜ ਵਧੇਗਾ। ਇਸੇ ਤਰ੍ਹਾਂ ਜੇ ਇਕਦਮ ਗਰਮੀ ਨਾ ਪਵੇ ਤਾਂ ਫ਼ਲ ਜਾਂ ਦਾਣੇ ਦੀ ਗੁਣਵੱਤਾ ਵੀ ਵਧੇਗੀ। ਪਰ ਜਿਥੇ ਕੁਦਰਤ, ਫ਼ਸਲਾਂ ਨੂੰ ਭਰਪੂਰਤਾ ਨਾਲ ਜ਼ੋਬਨ ਦਿੰਦੀ ਹੈ, ਉਥੇ ਹੀ ਆਪਣੀ ਸਾਜੀ ਸ੍ਰਿਸ਼ਟੀ ਦੇ ਜੀਵਾਂ (ਸਣੇ ਕੀੜੇ ਮਕੌੜੇ ਤੇ ਬਿਮਾਰੀ ਦੇ ਅਣੂ) ਨੂੰ ਵੀ ਰੱਜਵੇਂ ਭੋਜਨ ਦੀ ਆਸ ਦਿੰਦੀ ਹੈ। ਮਨੁੱਖ ਨੇ ਆਪਣੀਆਂ ਲੋੜਾਂ ਖਾਤਰ ਫ਼ਸਲ ਨੂੰ ਬਚਾਉਣਾ ਹੁੰਦਾ ਹੈ। ਹੁਣ ਮੌਕਾ ਹੈ ਕਿ ਰੋਜ਼ ਆਪਣੇ ਖੇਤ ਨੂੰ ਜਾਂਚੋ, ਸੁੰਡੀ ਜਾਂ ਕੂੰਗੀ ਆਦਿ ਨਾ ਲੱਗੀ ਹੋਵੇ। ਸਿਰਫ ਆਪਣੇ ਹੀ ਖੇਤ ਨਹੀਂ ਸਗੋਂ ਆਲੇ-ਦੁਆਲੇ ਦੇ ਪੰਜ ਖੇਤ ਦੀ ਦੂਰੀ ਤੱਕ ਜਾਂਚ ਕਰੋ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਬਿਮਾਰੀ ਹੋਰਨਾਂ ਖੇਤਾਂ ਵਿਚਲੀ ਫ਼ਸਲ ਤੋਂ ਵੀ ਆ ਸਕਦੀ ਹੈ। ਯਾਦ ਰੱਖੋ ਜੇ ਪੀਲੀ ਕੂੰਗੀ ਜਾਂ ਸਮਟ ਇਕ ਵਾਰ ਆ ਗਈ ਤਾਂ ਫਿਰ ਕੋਈ ਇਲਾਜ ਨਹੀਂ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਸਮੂਹਿਕ ਤੌਰ 'ਤੇ ਇਹ ਉਪਰਾਲਾ ਕਰਨਾ ...
ਮੇਰੇ ਦੇਸ਼ ਦੇ ਕਿਸਾਨੋ, ਸੁਣੋ ਬੇਨਤੀ ਭਰਾਓ,
ਬੇਸ਼ਕੀਮਤੀ ਹੈ ਪਾਣੀ, ਤੁਸੀਂ ਪਾਣੀ ਨੂੰ ਬਚਾਓ।
ਓਨਾ ਚਿਰ ਹੀ ਹੈ ਜੀਵਨ, ਜਿੰਨਾ ਚਿਰ ਹੈ ਪਾਣੀ,
ਜਦੋਂ ਮੁੱਕ ਗਿਆ ਪਾਣੀ, ਹੋਜੂ ਖਤਮ ਕਹਾਣੀ,
ਪੁੱਤ-ਪੋਤਿਆਂ ਦੇ ਲਈ ਨਾ, ਮੁਸ਼ਕਿਲਾਂ ਵਧਾਓ,
ਬੇਸ਼ਕੀਮਤੀ ਹੈ ਪਾਣੀ....।
ਸਭ ਫ਼ਸਲਾਂ ਤੋਂ ਵੱਧ, ਝੋਨਾ ਪਾਣੀ ਹੈ ਲੈਂਦਾ,
ਦੇਖੋ ਲਾ ਕੇ ਹਿਸਾਬ, ਸਾਨੂੰ ਕਿੰਨਾ ਮਹਿੰਗਾ ਪੈਂਦਾ,
ਜੋ ਘੱਟ ਪਾਣੀ ਲੈਣ, ਉਹ ਫ਼ਸਲਾਂ ਉਗਾਓ,
ਬੇਸ਼ਕੀਮਤੀ ਹੈ ਪਾਣੀ....।
ਪਾਣੀ ਬਿਨ ਇਹ ਧਰਤੀ, ਬੇਜਾਨ ਹੋ ਜਾਊਗੀ,
ਬਨਸਪਤੀ ਬਿਨਾਂ ਇਹ, ਵੀਰਾਨ ਹੋ ਜਾਊਗੀ,
ਧਰਤੀ ਨੂੰ ਬਚਾਉਣ ਲਈ, ਤੁਸੀਂ ਯੋਗਦਾਨ ਪਾਓ,
ਬੇਸ਼ਕੀਮਤੀ ਹੈ ਪਾਣੀ....।
ਗ਼ੈਰ-ਖੇਤੀ ਖੇਤਰ 'ਚ ਵੀ, ਹੁੰਦੀ ਹੈ ਦੁਰਵਰਤੋਂ
ਪਾਣੀ ਨੂੰ ਬਚਾਉਣਾ ਹੁਣ, ਸ਼ੁਰੂ ਕਰੀਏ ਘਰ ਤੋਂ,
ਭਲੂਰੀਏ ਨੇ ਆਪਣਾ, ਦੇ ਦਿੱਤਾ ਹੈ ਸੁਝਾਓ,
ਬੇਸ਼ਕੀਮਤੀ ਹੈ ਪਾਣੀ, ਤੁਸੀਂ ਪਾਣੀ ਨੂੰ ਬਚਾਓ।
-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : ...
ਕਣਕ: ਦਸੰਬਰ ਵਿਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਦੇ ਦਿਉ। ਖੇਤ ਵਿਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ। ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ ਦੇਣ। ਜਦੋਂ ਹੀ ਖੇਤ ਵਿਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਓੁਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ 200 ਮਿ.ਲਿ. 200 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਕਰੋ। ਜੇਕਰ ਚੇਪੇ ਦਾ ਹਮਲਾ ਨੁਕਸਾਨ ਕਰਨ ਦੀ ਸਮਰੱਥਾ ਤੱਕ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. (ਥਾਇਆਮੈਥੌਕਸਮ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਬਹਾਰ ਰੁੱਤ ਦੀ ਮੱਕੀ: ਮੱਕੀ ਦੀਆਂ ਪੀ ਐਮ ਐਚ-10, ਡੀ ਕੇ ਸੀ-9108, ਪੀ ਐਮ ਐਚ-8, ਪੀ ਐਮ ਐਚ-7 ਅਤੇ ਪੀ ਐਮ ਐਚ-1 ਕਿਸਮਾਂ ਦੀ ਬਿਜਾਈ ਪੂਰਬ-ਪੱਛਮ 60 ਸੈ.ਮੀ. ਦੀ ਵਿੱਥ ਤੇ ਵੱਟਾਂ ਬਣਾ ਕੇ ਜਾਂ 67.5 ਸੈ.ਮੀ. ਦੀ ਵਿੱਥ ਤੇ ਬੈੱਡ ਬਣਾ ਕੇ 15 ਫਰਵਰੀ ਤੱਕ ਕੀਤੀ ਜਾ ਸਕਦੀ ਹੈ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX