ਤਾਜਾ ਖ਼ਬਰਾਂ


ਜ਼ਿਲ੍ਹਾ ਪ੍ਰਸ਼ਾਸਨ ਨੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੂੰ ਦਿੱਤਾ ਗਾਰਡ ਆਫ਼ ਆਨਰ
. . .  4 minutes ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੂੰ ਅੱਜ ਸੰਗਰੂਰ ਪੁੱਜਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।
ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਕੱਢਿਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ
. . .  19 minutes ago
ਸੁਲਤਾਨਵਿੰਡ, 14 ਅਗਸਤ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ-ਜਲੰਧਰ ਹਾਈਵੇਅ ਸਥਿਤ ਗੋਲਡਨ ਗੇਟ ਨਿਊ ਅੰਮ੍ਰਿਤਸਰ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਜੈਕਾਰਿਆਂ ਦੀ ਗੂੰਜ 'ਚ ਮੋਟਰਸਾਈਕਲਾਂ, ਗੱਡੀਆਂ ਰਾਹੀਂ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ...
ਤਿਰੰਗੇ ਦੇ ਰੰਗਾਂ 'ਚ ਸਜਿਆ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡਾ
. . .  39 minutes ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਏਅਰਪੋਰਟ ਅਥਾਰਟੀ ਵਲੋਂ ਤਿਰੰਗੇ ਦੇ ਰੰਗਾਂ 'ਚ ਸਜਾਇਆ ਗਿਆ...
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਕੇਸਰੀ ਝੰਡੇ ਹੱਥਾਂ 'ਚ ਫੜ ਕੇ ਕੀਤਾ ਰੋਸ ਮਾਰਚ
. . .  45 minutes ago
ਸ੍ਰੀ ਚਮਕੌਰ ਸਾਹਿਬ, 14 ਅਗਸਤ (ਜਗਮੋਹਨ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਸਰੀ ਝੰਡੇ ਹੱਥਾਂ 'ਚ ਫੜ ਕੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਤੋਂ ਰੋਸ ਮਾਰਚ ਕਰਦਿਆਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ...
ਡਾ. ਅਵਨੀਸ਼ ਕੁਮਾਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ
. . .  44 minutes ago
ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਨੇ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਨੂੰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਕੁਝ ਦਿਨ ਪਹਿਲਾਂ ਸਰਕਾਰ ਨੇ ਸਿਹਤ ਮੰਤਰੀ ਦੇ ਦੁਰਵਿਵਹਾਰ ਦੇ ਚੱਲਦਿਆਂ...
ਅਟਾਰੀ ਵਾਹਗਾ ਸਰਹੱਦ 'ਤੇ ਪਾਕਿ ਰੇਂਜਰਾਂ ਅਤੇ ਬੀ.ਐਸ.ਐਫ. ਵਲੋਂ ਮਠਿਆਈਆਂ ਦਾ ਆਦਾਨ-ਪ੍ਰਦਾਨ
. . .  about 1 hour ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ) - ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਅਤੇ ਬੀ.ਐਸ.ਐਫ. ਨੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਵਾਹਗਾ ਸਰਹੱਦ 'ਤੇ ਤਾਇਨਾਤ ਪਾਕਿਸਤਾਨ ਸਤਲੁਜ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਮੁਹੰਮਦ ਆਮਿਰ ਅਹਿਮਦ ਨੇ ਅਟਾਰੀ ਸਰਹੱਦ...
ਕੈਨਬਰਾ ਹਵਾਈ ਅੱਡੇ 'ਤੇ ਗੋਲੀਬਾਰੀ
. . .  about 2 hours ago
ਮੈਲਬਾਰਨ, 14 ਅਗਸਤ - ਆਸਟਰੇਲੀਆ ਦੇ ਕੈਨਬਰਾ ਹਵਾਈ ਅੱਡੇ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਹਥਿਆਰ ਬਰਾਮਦ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਤੋਂ ਬਾਅਦ ਪੁਲਿਸ ਇਸ ਵਿਅਕਤੀ ਨੂੰ ਹੀ ਗੋਲੀਬਾਰੀ...
ਅਰਬਪਤੀ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ
. . .  about 3 hours ago
ਮੁੰਬਈ, 14 ਅਗਸਤ - ਅਰਬਪਤੀ ਨਿਵੇਸ਼ਕ ਅਤੇ ਅਕਾਸਾ ਏਅਰ ਦੇ ਮਾਲਕ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖਰੀ ਸਾਹ ਲਿਆ। ਰਾਕੇਸ਼ ਝੁਨਝੁਨਵਾਲਾ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,092 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 14 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,092 ਨਵੇਂ ਮਾਮਲੇ ਦਰਜ ਕੀਤੇ ਗਏ ਹਨ । ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,16,861 ਹੋ ਗਈ...
ਪਾਣੀ ਦੀ ਟੈਂਕੀ ’ਤੇ ਚੜ੍ਹੇ ਪਾਵਰਕਾਮ ਦੀ ਆਊਟਸੋਰਸ ਮੀਟਰ ਯੂਨੀਅਨ ਦੇ ਚਾਰ ਮੈਂਬਰ
. . .  about 3 hours ago
ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਚਾਰ ਮਹੀਨਿਆਂ ਤੋਂ ਧਰਨਾ ਦੇ ਰਹੇ ਪਾਵਰਕਾਮ ਦੀ ਆਊਟਸੋਰਸ ਮੀਟਰ ਯੂਨੀਅਨ ਦੇ ਚਾਰ ਮੈਂਬਰ...
ਵੰਡ ਦੇ ਯਾਦਗਾਰ ਦਿਵਸ' 'ਤੇ ਪ੍ਰਧਾਨ ਮੰਤਰੀ ਦਾ ਟਵੀਟ
. . .  about 4 hours ago
ਨਵੀਂ ਦਿੱਲੀ, 14 ਅਗਸਤ - ਵੰਡ ਦੇ ਯਾਦਗਾਰ ਦਿਵਸ' 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਅੱਜ, 'ਵੰਡ ਦੇ ਭਿਆਨਕ ਯਾਦਗਾਰ ਦਿਵਸ' 'ਤੇ, ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਵੰਡ...
ਯੂ.ਪੀ. ਕਿਸ਼ਤੀ ਹਾਦਸਾ : ਹੁਣ ਤੱਕ 12 ਲਾਸ਼ਾਂ ਬਰਾਮਦ
. . .  about 4 hours ago
ਲਖਨਊ, 14 ਅਗਸਤ - ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਕਿਸ਼ਤੀ ਦੇ ਯਮੁਨਾ ਨਦੀ 'ਚ ਪਲਟਣ ਕਾਰਨ ਲਾਪਤਾ ਹੋਏ 12 ਲੋਕਾਂ ਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਐਸ.ਪੀ. ਬਾਂਦਾ ਅਭਿਨੰਦਨ ਅਨੁਸਾਰ 3 ਲਾਸ਼ਾਂ ਅਜੇ ਵੀ ਲਾਪਤਾ ਹਨ। ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ...
ਅੱਤਵਾਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ 'ਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਨੇ ਤੋੜਿਆ ਦਮ
. . .  about 1 hour ago
ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਕੁਲਗਾਮ ਦੇ ਕਾਇਮੋਹ 'ਚ ਅੱਤਵਾਦੀਆਂ ਵਲੋਂ ਕੱਲ੍ਹ ਸੁਰੱਖਿਆ ਬਲਾਂ ਉੱਪਰ ਕੀਤੇ ਗ੍ਰਨੇਡ ਹਮਲੇ 'ਚ ਤਾਹਿਰ ਖ਼ਾਨ ਨਾਂਅ ਦਾ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਹਾਲਤ 'ਚ ਉਸ ਨੂੰ ਅਨੰਤਨਾਗ ਦੇ ਜੀ.ਐਮ.ਸੀ. ਹਸਪਤਾਲ...
ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮ ਅੱਜ ਹੜਤਾਲ 'ਤੇ
. . .  about 1 hour ago
ਚੰਡੀਗੜ੍ਹ, 14 ਅਗਸਤ - ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮ ਉਨ੍ਹਾਂ ਨੂੰ ਪੱਕਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾਂ ਦੀ ਹੜਤਾਲ 'ਤੇ...
ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਦੇਸ਼ ਨੂੰ ਕਰਨਗੇ ਸੰਬੋਧਨ
. . .  about 5 hours ago
ਨਵੀਂ ਦਿੱਲੀ, 14 ਅਗਸਤ - ਰਾਸ਼ਟਰਪਤੀ ਦਰੋਪਦੀ ਮੁਰਮੂ ਆਜ਼ਾਦੀ ਦਿਵਸ ਦੇ ਸੰਬੰਧ ਵਿਚ ਅੱਜ ਦੇਸ਼ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਦੇਸ਼ ਨੂੰ ਉਨ੍ਹਾਂ ਦਾ ਇਹ ਪਹਿਲਾ...
ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 7.5 ਕਿੱਲੋਮੀਟਰ ਦੌੜ ਦਾ ਆਯੋਜਨ
. . .  about 5 hours ago
ਨਵੀਂ ਦਿੱਲੀ, 14 ਅਗਸਤ - ਰੱਖਿਆ ਮੰਤਰਾਲੇ ਅਧੀਨ ਡੀ.ਐੱਚ.ਕਿਊ. ਸੁਰੱਖਿਆ ਦਸਤੇ ਵਲੋਂ ਆਜ਼ਾਦੀ ਦੇ 75 ਸਾਲਾਂ ਪੂਰੇ ਹੋਣ ਦੇ ਸੰਬੰਧ ਵਿਚ 7.5 ਕਿੱਲੋਮੀਟਰ ਦੌੜ ਦਾ ਆਯੋਜਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅੱਜ ਸੰਗਰੂਰ 'ਚ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  about 2 hours ago
ਸੰਗਰੂਰ 14 ਅਗਸਤ (ਧੀਰਜ ਪਸ਼ੋਰੀਆ) - ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅੱਜ ਸੰਗਰੂਰ ਵਿਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣਗੇ। ਡਿਪਟੀ ਚੀਫ ਇੰਜਨੀਅਰ ਆਰ.ਕੇ. ਮਿੱਤਲ ਨੇ ਦੱਸਿਆ ਕਿ ਕੈਬਨਿਟ ਮੰਤਰੀ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸੱਟ ਕਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ
. . .  1 day ago
ਨਵੀਂ ਦਿੱਲੀ, 13 ਅਗਸਤ - ਗਿੱਟੇ ਦੀ ਸੱਟ ਕਾਰਨ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ...
ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ - ਰਾਜਨਾਥ ਸਿੰਘ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 13 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ...
ਮਲਿਕ ਅਰਜੁਨ ਖੜਗੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ - ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕ ਅਰਜੁਨ ਖੜਗੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਉਹ ਦਿੱਲੀ ਵਿਖੇ ਆਜ਼ਾਦੀ ਦਿਵਸ ਸਮਾਗਮਾਂ 'ਚ ਸ਼ਾਮਿਲ...
ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਦਾ ਮੈਨੂੰ ਬੇਹੱਦ ਦੁੱਖ ਹੈ - ਸੁਖਬੀਰ ਸੰਧਰ
. . .  1 day ago
ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ੂਗਰ ਮਿੱਲ ਦੇ ਐਮ.ਡੀ. ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਦੀ ਜੋ ਖੱਜਲ ਖੁਆਰੀ ਹੋਈ ਹੈ, ਉਸ ਤੋਂ ਮੈਂ ਖ਼ੁਦ ਵੀ ਬਹੁਤ ਪ੍ਰੇਸ਼ਾਨ ਹਾਂ। ਅਜਿਹਾ ਸਾਰਾ ਘਟਨਾਕ੍ਰਮ ਪੰਜਾਬ ਸਰਕਾਰ ਦੀ ਲਾਪਰਵਾਹੀ...
ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗਰਨੇਡ ਹਮਲਾ
. . .  1 day ago
ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਅਲੀ ਜਾਨ ਰੋਡ ਈਦਗਾਹ 'ਤੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਰਨੇਡ ਹਮਲੇ 'ਚ ਇਕ ਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ...
ਤਾਮਿਲਨਾਡੂ : ਹਥਿਆਰਬੰਦ ਲੁਟੇਰਿਆ ਵਲੋਂ ਫੈਡਰਲ ਬੈਂਕ ਦੀ ਸਹਾਇਕ ਕੰਪਨੀ ਤੋਂ ਕਰੋੜਾਂ ਰੁਪਏ ਦੇ ਸੋਨੇ ਦੀ ਲੁੱਟ
. . .  1 day ago
ਚੇਨਈ, 13 ਅਗਸਤ - ਚੇਨਈ ਦੇ ਆਰਮਬੱਕਮ ਵਿਖੇ ਹਥਿਆਰਬੰਦ ਲੁਟੇਰੇ ਫੈੱਡਬੈਂਕ (ਫੈਡਰਲ ਬੈਂਕ ਦੀ ਸਹਾਇਕ ਕੰਪਨੀ) ਅੰਦਰ ਦਾਖਲ ਹੋ ਕੇ ਕਰੋੜਾਂ ਰੁਪਏ ਦਾ ਸੋਨਾ ਅਤੇ ਹੋਰ ਸਮਾਨ ਲੁੱਟ ਕੇ...
ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਜਾਮ
. . .  1 day ago
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਜਲੰਧਰ ਮੁੱਖ ਕੌਮੀ ਮਾਰਗ 'ਤੇ ਪੈਂਦੇ ਸੁਭਾਨਪੁਰ ਨਜ਼ਦੀਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਨੂੰ ਬੰਦ ਕਰ ਕੇ ਧਰਨਾ ਲਗਾਇਆ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਥਾਣਾ ਸੁਭਾਨਪੁਰ ਨੂੰ ਦਿੱਤੀ...
ਹੋਰ ਖ਼ਬਰਾਂ..

ਲੋਕ ਮੰਚ

ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ

ਪੇਂਡੂ ਖੇਡ ਮੇਲਿਆਂ ਦੀ ਰੌਣਕ ਰਹੀਆਂ ਬਹੁਤ ਸਾਰੀਆਂ ਵਿਰਾਸਤੀ ਖੇਡਾਂ ਸਮੇਂ ਦੇ ਵਹਾਅ ਵਿਚ ਹੀ ਵਹਿ ਕੇ ਰਹਿ ਗਈਆਂ ਹਨ। ਸਾਡੀ ਮਾਂ-ਖੇਡ ਵਜੋਂ ਜਾਣੀ ਜਾਂਦੀ ਕਬੱਡੀ ਬੇਸ਼ੱਕ ਲੱਖਾਂ ਤੋਂ ਕਰੋੜਾਂ ਦੀ ਬਣ ਗਈ ਹੈ ਪ੍ਰੰਤੂ ਪੇਂਡੂ ਖੇਡ ਮੈਦਾਨਾਂ ਵਿਚ ਇਸ ਦੀ ਗ਼ੈਰ-ਮੌਜੂਦਗੀ ਹੈਰਾਨੀ ਦਾ ਸਬੱਬ ਹੈ। ਸਦੀਆਂ ਪੁਰਾਣੀ ਸਾਡੀ ਖਿੱਦੋ-ਖੂੰਡੀ ਵਾਲੀ ਖੇਡ ਹਾਕੀ ਜਿਸ ਨੂੰ ਕਦੇ ਪਿੰਡ-ਪਿੰਡ ਖੇਡਿਆ ਜਾਂਦਾ ਸੀ, ਅੱਜ ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ। ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਕਬੱਡੀ ਤੇ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੇਂਡੂ ਇਲਾਕੇ ਵਿਚ ਬਲਾਕ ਪੱਧਰ 'ਤੇ ਖੇਡ ਅਕਾਡਮੀਆਂ ਖੋਲ੍ਹੇ। ਸਰਕਾਰ ਚਾਹੇ ਤਾਂ ਪੁਰਾਣੇ ਖਿਡਾਰੀਆਂ ਦੀਆਂ ਸੇਵਾਵਾਂ ਵੀ ਲੈ ਸਕਦੀ ਹੈ। ਪਿੰਡਾਂ ਵਿਚ ਲਗਦੇ ਕੁਸ਼ਤੀ ਦੇ ਅਖਾੜੇ ਦੇਖਣ ਨੂੰ ਤਾਂ ਜਿਵੇਂ ਅੱਖਾਂ ਹੀ ਤਰਸ ਗਈਆਂ ਹਨ। ਨੌਜਵਾਨਾਂ ਦੇ ਲੱਛੇਦਾਰ ਸਰੀਰ ਵੇਖ ਕੇ ਦਰਸ਼ਕਾਂ ਦੀ ਭੁੱਖ ਹੀ ਲਹਿ ਜਾਂਦੀ ਸੀ। ਬੱਚੇ, ਬੁੱਢੇ ਸਭ ਇਸ ਨੂੰ ਬਹੁਤ ਸ਼ੌਕ ਨਾਲ ਵੇਖਦੇ ਸਨ। ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਜਿਵੇਂ ...

ਪੂਰਾ ਲੇਖ ਪੜ੍ਹੋ »

ਪ੍ਰੋ: ਐਸ. ਆਰ. ਮਹਿਰੋਤਰਾ : ਆਧੁਨਿਕ ਭਾਰਤੀ ਇਤਿਹਾਸ ਦੇ ਸੱਚੇ ਸਿਪਾਹੀ

ਇਕ ਪ੍ਰਸੰਸਾਯੋਗ ਇਤਿਹਾਸਕਾਰ, ਅਕਾਦਮਿਕ ਪ੍ਰਤਿਭਾ ਦੇ ਮਾਲਕ, ਮਿਹਨਤੀ ਇਤਿਹਾਸ ਲੇਖਕ, ਯੋਗ ਵਕਤਾ, ਕਿ ਸੱਚੇ ਗੁਰੂ ਅਤੇ ਪੰਡਿਤ ਸ੍ਰੀ ਰਾਮ ਮਹਿਰੋਤਰਾ ਦੇ ਗੁਜ਼ਰ ਜਾਣ ਨਾਲ ਇਕ ਯੁੱਗ ਦਾ ਅੰਤ ਹੋਇਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਦੁੱਖ ਨਾਲ ਭਰ ਦਿੱਤਾ ਜੋ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਂ ਉਨ੍ਹਾਂ ਦੀਆਂ ਮੁੱਲਵਾਨ ਲਿਖਤਾਂ ਦੁਆਰਾ ਜਾਣਦੇ ਸਨ। ਉਹ ਲੰਡਨ ਯੂਨੀਵਰਸਿਟੀ ਵਿਚ 'ਸਕੂਲ ਆਫ਼ ਓਰੀਐਂਟਲ ਐਂਡ ਅਫ਼ਰੀਕਨ ਸਟੱਡੀਜ਼' ਦੇ ਪ੍ਰੋਫ਼ੈਸਰ ਸਨ ਜਿਥੇ ਉਨ੍ਹਾਂ ਨੇ 1960 ਵਿਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਨਾਲ ਹੀ 'ਸੇਟ ਜੋਹਨਸ ਕਾਲਜ ਕੈਮਬ੍ਰਿਜ਼' ਦੇ ਵਿਜ਼ਿਟਿੰਗ ਫੈਲੋ (ਮਹਿਮਾਨ ਮੈਂਬਰ) ਵੀ ਰਹੇ। ਉਹ ਤੇ ਉਨ੍ਹਾਂ ਦੀ ਪਤਨੀ ਇਵਾ ਮਹਿਰੋਤਰਾ ਨੇ ਸ਼ਿਮਲਾ ਵਿਚ ਵਸੇਬਾ ਕਰਨ ਤੋਂ ਬਾਅਦ ਲਗਪਗ ਦੋ ਦਹਾਕੇ (1972-1991) ਹਿਮਾਚਲ ਯੂਨੀਵਰਸਿਟੀ ਵਿਚ ਸੇਵਾ ਨਿਭਾਈ। ਉਹ ਸ਼ਿਮਲਾ ਦੇ 'ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼' (ਆਈ.ਆਈ.ਓ.ਐਸ.) ਦੇ ਮੈਂਬਰ ਵੀ ਸਨ। ਅਧਿਆਪਨ ਉਨ੍ਹਾਂ ਦੀ ਜ਼ਿੰਦਗੀ, ਪਿਆਰ ਅਤੇ ਜਨੂੰਨ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ...

ਪੂਰਾ ਲੇਖ ਪੜ੍ਹੋ »

ਚਿੰਤਾਜਨਕ ਹੈ ਅਮੀਰ ਗ਼ਰੀਬ ਵਿਚਲਾ ਵਧਦਾ ਪਾੜਾ

'ਅਮੀਰ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਦਿਨ ਪ੍ਰਤੀ ਦਿਨ ਗ਼ਰੀਬ ਹੀ ਹੁੰਦਾ ਜਾ ਰਿਹਾ ਹੈ' ਉਪਰੋਕਤ ਕਥਨ ਅਸੀਂ ਸਾਰਿਆਂ ਨੇ ਜੀਵਨ ਵਿਚ ਮਿਹਨਤਕਸ਼ ਲੋਕਾਂ ਦੇ ਮੂੰਹੋਂ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ। ਲੋਕ ਕਹਾਵਤ ਵਾਂਗ ਭਾਵੇਂ ਉਸ ਵਕਤ ਆਪਾਂ ਇਸ ਕਥਨ ਨੂੰ ਓਨੀ ਗੌਰ ਨਾਲ ਨਹੀਂ ਲੈਂਦੇ ਜਿੰਨੇ ਡੂੰਘੇ ਇਸ ਦੇ ਅਰਥ ਹਨ। ਪਰ ਇਸ ਕਥਨ ਵਿਚ ਕਿੰਨੀ ਸਚਾਈ ਹੈ ਇਸ ਗੱਲ ਦੀ ਪੁਸ਼ਟੀ ਹਾਲ ਹੀ ਵਿਚ ਜਾਰੀ ਹੋਈ 'ਔਕਸਫੈਮ' ਦੀ ਰਿਪੋਰਟ ਵਿਚ ਹੋਈ ਹੈ। ਇਸ ਰਿਪੋਰਟ ਮੁਤਾਬਕ ਭਾਰਤ ਦੇ ਇਕ ਫ਼ੀਸਦੀ ਲੋਕਾਂ ਦੀ ਕਮਾਈ ਦੇਸ਼ ਦੇ 70 ਫ਼ੀਸਦੀ ਗ਼ਰੀਬ ਲੋਕਾਂ ਦੀ ਕਮਾਈ ਦੇ ਚਾਰ ਗੁਣਾ ਤੋਂ ਵੀ ਵੱਧ ਹੈ। ਇਹ ਅੰਕੜੇ ਦੇਸ਼ ਅੰਦਰ ਆਮ ਆਦਮੀ ਦੀ ਸਥਿਤੀ ਨੂੰ ਬਾਖ਼ੂਬੀ ਬਿਆਨ ਕਰਦੇ ਹਨ। ਐਨਾ ਹੀ ਨਹੀਂ ਇਸ ਸੰਸਥਾ ਦੀ ਰਿਪੋਰਟ ਨੇ ਹੋਰ ਵੀ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। 'ਔਕਸਫੈਮ' ਦਾ ਆਪਣੀ ਇਕ ਰਿਪੋਰਟ ਵਿਚ ਕਹਿਣਾ ਹੈ ਕਿ ਭਾਰਤ ਦੇ 2153 ਲੋਕ ਅਜਿਹੇ ਹਨ ਜਿਨ੍ਹਾਂ ਕੋਲ ਪੂਰੇ ਦੇਸ਼ ਦੇ 4.6 ਅਰਬ ਲੋਕਾਂ ਦੀ ਆਮਦਨ ਤੋਂ ਵੀ ਵੱਧ ਜਾਇਦਾਦ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ 4.6 ...

ਪੂਰਾ ਲੇਖ ਪੜ੍ਹੋ »

ਆਓ, ਪੰਜਾਬ ਦੀ ਖ਼ੁਸ਼ਹਾਲੀ ਲਈ ਹੰਭਲਾ ਮਾਰੀਏ

ਇਕ ਦਿਨ ਅਖਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖ਼ਬਰ ਪੜ੍ਹੀ ਤਾਂ ਮਨ ਸੋਚਾਂ ਵਿਚ ਪੈ ਗਿਆ ਕਿ ਕੋਈ ਰੱਬ ਦਾ ਬਣਾਇਆ ਇਨਸਾਨ ਇਹ ਪਾਪ ਕਿਵੇਂ ਕਰ ਸਕਦਾ ਹੈ, ਸੋਚਿਆ ਕੋਈ ਨਾਸਤਕ ਜਾਂ ਸ਼ਰਾਬੀ ਇਨਸਾਨ ਹੀ ਏਨੀ ਗਿਰੀ ਹੋਈ ਹਰਕਤ ਕਰ ਸਕਦਾ ਹੈ। ਕੁਝ ਦਿਨਾਂ ਬਾਅਦ ਫਿਰ ਅਖ਼ਬਾਰ ਪੜ੍ਹ ਕੇ ਪਤਾ ਲੱਗਿਆ ਕਿ ਇਹ ਬੇਅਦਬੀ ਕਿਸੇ ਹੋਰ ਨੇ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਪਾਠੀ ਸਿੰਘ ਨੇ ਹੀ ਕੀਤੀ ਸੀ। ਮਨ ਵਿਚ ਬੜਾ ਰੋਸ ਆਇਆ ਕਿ ਪਾਠੀ ਸਿੰਘ ਨੇ ਅਜਿਹਾ ਕਿਉਂ ਕੀਤਾ, ਉਹ ਕਿਵੇਂ ਭਟਕ ਗਿਆ ਹੋਵੇਗਾ, ਫਿਰ ਮਨ ਵਿਚ ਵਿਚਾਰ ਆਇਆ ਕਿ ਪਾਠੀ ਸਿੰਘ ਸਾਡੇ ਹਰ ਪਿੰਡ ਵਿਚ ਮੌਜੂਦ ਨੇ। ਬਿਨਾਂ ਛੁੱਟੀ ਵਾਲੀ ਨੌਕਰੀ ਅਤੇ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਨ ਬਦਲੇ ਉਨ੍ਹਾਂ ਨੂੰ ਸਿਰਫ ਤਿੰਨ ਜਾਂ ਚਾਰ ਹਜ਼ਾਰ ਦੀ ਮਾਮੂਲੀ ਤਨਖਾਹ ਹੀ ਮਿਲਦੀ, ਇੰਨੀ ਘੱਟ ਤਨਖਾਹ 'ਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੋਵੇਗਾ? ਜਦੋਂ ਮਨ ਦੀਆਂ ਸੱਧਰਾਂ ਮਰ ਜਾਣ ਤਾਂ ਨਤੀਜਾ ਮਾੜਾ ਹੀ ਨਿਕਲਦਾ, ਉਹ ਗੁਰੂ ਘਰ ਤੋਂ ਚੋਰੀ ਕਰਨ ਦੀ ਸੋਚਦੇ ਜਾਂ ਹੋਰ ਕੋਈ ਘਟੀਆ ਹਰਕਤ ...

ਪੂਰਾ ਲੇਖ ਪੜ੍ਹੋ »

ਦੁੱਖਾਂ ਨਾਲ ਸੰਘਰਸ਼ ਕਰਦੀ ਨਾਸਾ ਦੇ ਬਰੂਹੇ 'ਤੇ ਪੁੱਜੀ ਜਯਾ ਲਕਸ਼ਮੀ

ਜਿਹੜੇ ਬੱਚੇ ਦੁੱਖਾਂ ਤਕਲੀਫ਼ਾਂ ਤੋਂ ਬੇਪ੍ਰਵਾਹ ਹੋ ਕੇ ਹਿੰਮਤ ਤੇ ਲਗਨ ਨਾਲ ਮਿਹਨਤ ਕਰਦੇ ਹਨ ਤਾਂ ਮਿਹਨਤ ਵੀ ਉਨ੍ਹਾਂ ਦੇ ਪੈਰ ਚੁੰਮਣ ਲਗਦੀ ਹੈ ਅਤੇ ਉਹ ਆਪਣੇ ਨਿਸ਼ਾਨੇ 'ਤੇ ਪਹੁੰਚਣ 'ਚ ਕਾਮਯਾਬ ਹੋ ਜਾਂਦੇ ਹਨ। ਇਬਰਾਹੀਮ ਲਿੰਕਨ, ਲਾਲ ਬਹਾਦਰ ਸ਼ਾਸ਼ਤਰੀ, ਅਬਦੁਲ ਕਲਾਮ ਵਰਗੇ ਦੁਨੀਆ ਦੇ ਮਹਾਨ ਵਿਅਕਤੀ ਇਸ ਤੱਥ ਦੇ ਪੁਖਤਾ ਸਬੂਤ ਹਨ। ਮੌਜੂਦਾ ਸਮੇਂ ਦੀ ਇਕ ਬੱਚੀ ਜਯਾ ਲਕਸ਼ਮੀ, ਜਿਸ ਦੇ ਜਨਮ ਦੇ ਨਾਲ ਹੀ ਦੁੱਖਾਂ ਨੇ ਜਨਮ ਲੈ ਲਿਆ ਸੀ, ਆਪਣੇ ਹੌਂਸਲੇ ਤੇ ਮਿਹਨਤ ਸਦਕਾ ਦੁਨੀਆ ਦੀ ਪ੍ਰਸਿੱਧ ਵਿਗਿਆਨੀ ਸੰਸਥਾ 'ਨਾਸਾ' ਵਿਚ ਪਹੁੰਚਣ ਲਈ ਪ੍ਰੀਖਿਆ ਪਾਸ ਕਰਕੇ ਉਸ ਦੇ ਬਰੂਹੇ 'ਤੇ ਜਾ ਖੜ੍ਹੀ ਹੈ। ਤਾਮਿਲਨਾਡੂ ਦੇ ਸਰਕਾਰੀ ਸਕੂਲ ਵਿਚ ਗਿਆਰ੍ਹਵੀਂ ਦੀ ਵਿਦਿਆਰਥਣ ਜਯਾ ਲਕਸ਼ਮੀ ਅਜੇ ਨੰਨ੍ਹੀ ਬਾਲੜੀ ਹੀ ਸੀ, ਜਦ ਉਸ ਦੇ ਬਾਪ ਦੀ ਮੌਤ ਹੋ ਗਈ। ਇਸ ਉਪਰੰਤ ਉਹ, ਉਸ ਦੀ ਮਾਂ ਤੇ ਛੋਟਾ ਭਰਾ ਹੀ ਪੂਰਾ ਪਰਿਵਾਰ ਰਹਿ ਗਿਆ। ਮਾਂ ਮਾਨਸਿਕ ਰੋਗੀ ਹੋ ਗਈ, ਜਿਸ ਸਦਕਾ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ। ਜਯਾ ਭਾਵੇਂ ਸਕੂਲ 'ਚ ਦਾਖ਼ਲ ਹੋ ਗਈ ਸੀ, ਪਰ ਮਾਂ ਦੀ ਬਿਮਾਰੀ ਤੇ ਭਰਾ ਛੋਟਾ ਹੋਣ ਕਾਰਨ ਸਾਰੀ ...

ਪੂਰਾ ਲੇਖ ਪੜ੍ਹੋ »

ਕੀ ਅਸੀਂ ਮੁੜ ਗ਼ੁਲਾਮੀ ਵੱਲ ਵਧ ਰਹੇ ਹਾਂ?

ਜੇਕਰ ਦੇਖਿਆ ਜਾਵੇ ਤਾਂ ਗੁਲਾਮੀ ਇਕ ਅਜਿਹਾ ਅਹਿਸਾਸ ਹੈ, ਜਿਹੜਾ ਕਿ ਮਹਿਸੂਸ ਕਰਨ 'ਤੇ ਹੀ ਪ੍ਰਗਟ ਹੁੰਦਾ ਹੈ। ਅਜੋਕੇ ਸਮੇਂ ਦੌਰਾਨ ਭਾਵੇਂ ਕੋਈ ਖੁੱਲ੍ਹੇ ਤੌਰ 'ਤੇ ਇਹ ਅਹਿਸਾਸ ਪ੍ਰਗਟ ਨਾ ਕਰੇ, ਫਿਰ ਵੀ ਜੇਕਰ ਉਸ ਦੇ ਮਨ ਨੂੰ ਅੰਦਰੋ ਫਰੋਲਿਆ ਜਾਵੇ ਤਾਂ ਉਸ ਦੇ ਮਨ ਅੰਦਰ ਗੁਲਾਮੀ ਦੀ ਪੀੜ ਜ਼ਰੂਰ ਦਿਖਾਈ ਦੇਵੇਗੀ। ਇਸ ਪੀੜ ਨੂੰ ਉਜਾਗਰ ਕਰਨ ਲਈ ਹੁਣ ਵੀ ਲੋਕ ਇਕ ਦੂਜੇ ਨੂੰ ਆਮ ਹੀ ਕਹਿ ਦਿੰਦੇ ਹਨ ਕਿ ਅਜਿਹੀ ਗੁਲਾਮੀ ਨਾਲੋਂ ਅੰਗਰੇਜ਼ਾਂ ਦੀ ਗੁਲਾਮੀ ਕਿਤੇ ਚੰਗੀ ਸੀ, ਘੱਟੋ-ਘੱਟ ਉਹ ਇਮਾਨਦਾਰ ਤਾਂ ਸਨ, ਇਹ ਉਨ੍ਹਾਂ ਦੀ ਇਮਾਨਦਾਰੀ ਦਾ ਹੀ ਸਿੱਟਾ ਹੈ ਕਿ ਉਨ੍ਹਾਂ ਵਲੋਂ ਬਣਾਏ ਗਏ ਪੁਲ, ਵਿਛਾਈਆਂ ਗਈਆਂ ਰੇਲਵੇ ਲਾਈਨਾਂ ਅੱਜ ਵੀ ਕਾਇਮ ਹਨ। ਜੇਕਰ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਇਤਿਹਾਸ ਦੱਸਦਾ ਹੈ ਕਿ ਅੰਗਰੇਜ਼ ਇਸ ਦੇਸ਼ ਵਿਚ ਈਸਟ ਇੰਡੀਆ ਕੰਪਨੀ ਦੇ ਰੂਪ ਵਿਚ ਸਿਰਫ ਵਪਾਰ ਕਰਨ ਲਈ ਆਏ ਸਨ, ਪਰ ਜਦੋਂ ਉਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਦੀ ਕਮਜ਼ੋਰੀ ਦੇਖੀ ਤਾਂ ਉਹ ਪੱਕੇ ਪੈਰੀਂ ਇਸ ਦੇਸ਼ ਵਿਚ ਟਿਕ ਗਏ ਅਤੇ ਇਸ ਦਾ ਫਾਇਦਾ ਉਠਾ ਕੇ ਰਾਜ ਕਰਨ ਲੱਗ ਪਏ। ਮੌਜੂਦਾ ਸਮੇਂ ਪਨਪ ਰਹੀ ਇਹ ਗੁਲਾਮੀ ...

ਪੂਰਾ ਲੇਖ ਪੜ੍ਹੋ »

ਗਿਆਨ 'ਚ ਵਾਧੇ ਲਈ ਜ਼ਰੂਰੀ ਹਨ ਅਖ਼ਬਾਰਾਂ

ਅਖ਼ਬਾਰ ਨੂੰ ਜੇਕਰ ਗਿਆਨ ਅਤੇ ਸ਼ਖ਼ਸੀਅਤ ਉਸਾਰੀ ਦਾ ਸਭ ਤੋਂ ਬਹੁਪੱਖੀ, ਕਾਰਗਰ, ਭਰੋਸੇਯੋਗ ਅਤੇ ਸਸਤਾ ਸਾਧਨ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਵੈਸੇ ਤਾਂ, ਅਖ਼ਬਾਰ ਹਰ ਇਨਸਾਨ ਨੂੰ ਰੋਜ਼ਾਨਾ ਪੜ੍ਹਨਾ ਚਾਹੀਦਾ ਹੈ, ਪਰੰਤੂ ਵਿਦਿਆਰਥੀ ਜੀਵਨ ਵਿਚ ਤਾਂ ਇਸ ਦੀ ਹੋਰ ਵੀ ਅਹਿਮੀਅਤ ਵਧ ਜਾਂਦੀ ਹੈ। ਜਿਹੜੇ ਵਿਦਿਆਰਥੀ ਰੋਜ਼ਾਨਾ ਅਖ਼ਬਾਰ ਪੜ੍ਹਦੇ ਹਨ, ਉਹ ਹੋਰਨਾਂ ਵਿਦਿਆਰਥੀਆਂ ਦੇ ਮੁਕਾਬਲੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੂਝ-ਬੂਝ ਵਿਚ ਜ਼ਿਆਦਾ ਤੀਖਣ ਬੁੱਧੀ ਦੇ ਮਾਲਕ ਬਣ ਜਾਂਦੇ ਹਨ। ਅਖ਼ਬਾਰਾਂ ਅਲੱਗ-ਅਲੱਗ ਸੈਕਸ਼ਨ ਜਾਂ ਹਫ਼ਤਾਵਾਰੀ ਸਪਲੀਮੈਂਟ ਰਾਹੀ ਵੱਖ-ਵੱਖ ਵਿਸ਼ਿਆਂ ਜਿਵੇਂ ਸਿੱਖਿਆ, ਸਿਹਤ, ਸਮਾਜਿਕ, ਰਾਜਨੀਤਕ, ਆਰਥਿਕ, ਸੂਚਨਾ ਤਕਨੀਕ, ਧਰਮ, ਸਭਿਆਚਾਰ, ਕਲਾ, ਖੇਡਾਂ, ਖੇਤੀ ਆਦਿ ਦੁਆਰਾ ਇਨ੍ਹਾਂ ਵਿਸ਼ਿਆਂ ਉੱਪਰ ਮਾਹਿਰ ਚਿੰਤਕਾਂ ਦੇ ਵਿਚਾਰ ਆਪਣੇ ਪਾਠਕਾਂ ਨੂੰ ਮੁਹੱਈਆ ਕਰਵਾਉਂਦੀਆਂ ਹਨ। ਜਿਨ੍ਹਾਂ ਨਾਲ ਉਨ੍ਹਾਂ ਦੀ ਅਜਿਹੇ ਵਿਸ਼ਿਆਂ ਸਬੰਧੀ ਉਸਾਰੂ ਸੋਚ ਵਿਕਸਤ ਹੁੰਦੀ ਹੈ ਅਤੇ ਉਨ੍ਹਾਂ ਕੋਲ ਇਨ੍ਹਾਂ ਸਬੰਧੀ ਜਾਣਕਾਰੀ ਦਾ ਵਡਮੁੱਲਾ ਭੰਡਾਰ ਸੁਰੱਖਿਅਤ ...

ਪੂਰਾ ਲੇਖ ਪੜ੍ਹੋ »

ਵਿਦਿਆਰਥੀ ਜੀਵਨ 'ਚ ਅਧਿਆਪਕ ਦਾ ਮਹੱਤਵ

31 ਅਗਸਤ, 2013 ਨੂੰ ਜਦੋਂ ਮੌਜੂਦਾ ਸਕੂਲ ਵਿਚ ਜੁਆਇਨ ਕੀਤਾ ਤਾਂ ਵੱਡੇ ਹਾਲ ਕਮਰੇ ਵਿਚ ਛੋਟੇ-ਛੋਟੇ ਚੂਚਿਆਂ ਵਰਗੇ ਬਾਲ ਜੋ ਕਿ ਉਸ ਸਮੇਂ ਛੇਵੀਂ ਜਮਾਤ ਵਿਚ ਸਨ, ਬੜੇ ਹੀ ਪਿਆਰੇ ਲੱਗੇ। ਅਗਲੇ ਦਿਨ ਮੈਨੂੰ ਉਸੇ ਜਮਾਤ ਦੀ ਇੰਚਾਰਜ ਬਣਾ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਆਪਣੀ ਪੂਰੀ ਸੂਝ-ਬੂਝ ਅਨੁਸਾਰ ਪੜ੍ਹਾਇਆ ਤੇ ਆਪਣੇ ਆਦਰਸ਼ ਅਧਿਆਪਕਾਂ ਦੇ ਸਿਖਾਏ ਅਨੁਸਾਰ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਜਾਚ ਅਤੇ ਉੱਚੇ-ਸੁੱਚੇ ਆਚਰਣ ਨਿਰਮਾਣ ਵੱਲ ਲਗਾਤਾਰ ਪ੍ਰੇਰਿਤ ਕਰਦੀ ਰਹੀ। ਪੰਜਾਬੀ ਦੇ ਅੱਖਰਾਂ ਦੀ ਜੋ ਬਨਾਵਟ ਉਨ੍ਹਾਂ ਨੂੰ ਛੇਵੀਂ-ਸੱਤਵੀਂ ਵਿਚ ਅਣਥੱਕ ਮਿਹਨਤ ਨਾਲ ਸਿਖਾਈ ਗਈ ਸੀ, ਉਹ ਅੱਠਵੀਂ ਤੱਕ ਪੂਰਨ ਰੂਪ ਵਿਚ ਨਿਖਰ ਕੇ ਸਾਰੇ ਸਕੂਲ ਦੇ ਸਾਹਮਣੇ ਆ ਗਈ ਸੀ। ਅੱਜ ਉਹ ਬੱਚੇ ਬਾਰ੍ਹਵੀਂ ਜਮਾਤ ਵਿਚ ਹੋ ਗਏ ਹਨ। ਉਨ੍ਹਾਂ ਬੱਚਿਆਂ ਦੀ ਵਿਚਾਰਧਾਰਾ 'ਚੋਂ ਝਲਕਦੇ ਅਕਸ ਨੂੰ ਦੇਖ ਕੇ ਐਸ.ਐਲ.ਏ. ਮੈਡਮ ਅਕਸਰ ਮੇਰਾ ਨਾਂਅ ਲੈ ਕੇ (ਮੇਰੇ ਬੱਚੇ) ਕਹਿ ਕੇ ਆਵਾਜ਼ ਮਾਰਦੇ ਹਨ। ਉਨ੍ਹਾਂ 35 ਬੱਚਿਆਂ ਦੀ ਜਮਾਤ ਕੁਝ ਬੱਚੇ ਅਕਸਰ ਹੀ ਅੱਗੇ-ਅੱਗੇ ਹੋ ਕੇ ਗੁੱਡ ਮਾਰਨਿੰਗ ਬੋਲਦੇ ਪਰ ਕੁਝ ਬੱਚੇ ਜੋ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX