ਤਾਜਾ ਖ਼ਬਰਾਂ


ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  19 minutes ago
ਚੰਡੀਗੜ੍ਹ, 8 ਦਸੰਬਰ-ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ...
ਸੀ.ਡੀ.ਐੱਸ. ਬਿਪਿਨ ਰਾਵਤ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  22 minutes ago
ਨਵੀਂ ਦਿੱਲੀ, 8 ਦਸੰਬਰ- ਤਾਮਿਲਨਾਡੂ 'ਚ ਫ਼ੌਜ ਦੇ ਹੈਲੀਕਾਪਟਰ ਦੁਰਘਟਨਾ 'ਚ ਸੀ.ਡੀ.ਐੱਸ. ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਲੋਕਾਂ ਦੀ ਮੌਤ 'ਤੇ..
ਜ਼ਮੀਨ ਮਸਲੇ ਤੇ ਚੁੱਪੀ ਧਾਰਨ ਵਾਲੇ ਮੁੱਖ ਮੰਤਰੀ ਚੰਨੀ ਦਾ ਸੰਗਰੂਰ ਆਉਣ 'ਤੇ ਵਿਰੋਧ ਕਰਨ ਦਾ ਐਲਾਨ
. . .  30 minutes ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਦੱਸਿਆ ਹੈ ਕਿ ਅੱਜ ਜਥੇਬੰਦੀ ਦੀ ਜ਼ਿਲ੍ਹੇ ਦੀ ਬੈਠਕ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ..
ਕੈਪਟਨ ਦੀ ਪਾਰਟੀ ’ਚ ਸ਼ਾਮਿਲ ਹੋਏ ਬਲੀਏਵਾਲ
. . .  40 minutes ago
ਚੰਡੀਗੜ੍ਹ, 8 ਦਸੰਬਰ- ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਕੈਪਟਨ ਦੀ ਹਾਜ਼ਰੀ ਵਿਚ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋਏ ਹਨ...
ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ ’ਚ ਸੀ.ਡੀ.ਐੱਸ. ਬਿਪਿਨ ਰਾਵਤ ਦੀ ਮੌਤ ਦੀ ਪੁਸ਼ਟੀ
. . .  46 minutes ago
ਕੁੰਨੂਰ, 8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ ’ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਵਾਰ ਸੀ.ਡੀ.ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ...
ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ
. . .  55 minutes ago
ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ
ਸੰਯੁਕਤ ਕਿਸਾਨ ਮੋਰਚੇ ਦੀ ਕੱਲ੍ਹ 12 ਵਜੇ ਮੀਟਿੰਗ ਵਿਚ ਕਿਸਾਨ ਅੰਦੋਲਨ ਸੰਬੰਧੀ ਲਿਆ ਜਾਵੇਗਾ ਅਹਿਮ ਫ਼ੈਸਲਾ-ਗੁਰਨਾਮ ਸਿੰਘ ਚੜੂਨੀ
. . .  about 1 hour ago
ਸਿੰਘੂ ਬਾਰਡਰ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਕੱਲ੍ਹ 12 ਵਜੇ ਮੀਟਿੰਗ ਵਿਚ ਕਿਸਾਨ ਅੰਦੋਲਨ ਸੰਬੰਧੀ ਲਿਆ ਜਾਵੇਗਾ ਅਹਿਮ ਫ਼ੈਸਲਾ-ਗੁਰਨਾਮ ਸਿੰਘ ਚੜੂਨੀ..
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਕੀਤਾ ਪਾਸ-ਗੁਰਨਾਮ ਸਿੰਘ ਚੜੂਨੀ
. . .  about 1 hour ago
ਸਿੰਘੂ ਬਾਰਡਰ, 8 ਦਸੰਬਰ- ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਕੀਤਾ ਪਾਸ-ਗੁਰਨਾਮ ਸਿੰਘ ਚੜੂਨੀ..
ਜਗਬੀਰ ਬਰਾੜ ਦੀ ਜਿੱਤ ਯਕੀਨੀ ਬਣਾਉਣ ਲਈ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਪੱਬਾਂ ਭਾਰ- ਰਾਜਪਾਲ
. . .  about 1 hour ago
ਜਲੰਧਰ, 8 ਦਸੰਬਰ (ਸੁਖਮਿੰਦਰ)- ਯੂਥ ਅਕਾਲੀ ਦਲ ਵਲੋਂ ਅੱਜ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਗਬੀਰ ਬਰਾੜ ਦੇ ਹੱਕ ਵਿਚ ਲਗਾਤਾਰ ਯੂਥ ਅਕਾਲੀ ਦਲ ਸ਼ਹਿਰੀ ਮੀਟਿੰਗ ਕਰ ਰਿਹਾ...
ਅੱਜ ਸ਼ਾਮ ਸਾਢੇ ਛੇ ਵਜੇ ਹੋਵੇਗੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਅੱਜ ਸ਼ਾਮ ਸਾਢੇ ਛੇ ਵਜੇ ਬੈਠਕ ਹੋਵੇਗੀ।..
ਹੈਲੀਕਾਪਟਰ ਹਾਦਸਾ: 14 ’ਚੋਂ 13 ਲੋਕਾਂ ਦੀ ਹੋਈ ਮੌਤ- ਸੂਤਰ
. . .  about 2 hours ago
ਕੁੰਨੂਰ, 8 ਦਸੰਬਰ- ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਤਾਮਿਲਨਾਡੂ 'ਚ ਹੈਲੀਕਾਪਟਰ ਦੁਰਘਟਨਾ 'ਚ ਸ਼ਾਮਿਲ 14 ਲੋਕਾਂ 'ਚੋਂ 13 ਲੋਕਾਂ ਦੀ ਮੌਤ ਹੋ ...
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ
. . .  about 2 hours ago
ਨਵੀਂ ਦਿੱਲੀ, 8 ਦਸੰਬਰ-ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖ਼ਤਮ...
ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 8 ਦਸੰਬਰ-ਰਾਜ ਸਭਾ ਦੀ ਕਾਰਵਾਈ 9 ਦਸੰਬਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ..
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ 'ਚ ਲੋੜੀਂਦੀ ਹਰ ਮਦਦ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼
. . .  about 2 hours ago
ਕੁੰਨੂਰ, 8 ਦਸੰਬਰ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦਾ ਕਹਿਣਾ ਹੈ ਕਿ ਉਹ ਸੀ.ਡੀ.ਐੱਸ. ਬਿਪਿਨ ਰਾਵਤ ਸਮੇਤ ਫ਼ੌਜੀ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ...
ਮੁੱਖ ਮੰਤਰੀ ਚੰਨੀ ਵਲੋਂ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 minute ago
ਚੰਡੀਗੜ੍ਹ, 8 ਦਸੰਬਰ-ਤਾਮਿਲਨਾਡੂ ਦੇ ਕੁੰਨੂਰ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਉਨ੍ਹਾਂ ਨੇ ਸਾਰਿਆਂ ਦੀ ਜਲਦੀ ਸਿਹਤਯਾਬੀ ਅਤੇ ਤੰਦਰੁਸਤੀ..
ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਸੀ.ਡੀ.ਐੱਸ. ਬਿਪਨ ਰਾਵਤ ਦੇ ਘਰ ਪਹੁੰਚੇ ਰਾਜਨਾਥ ਸਿੰਘ..
ਹੈਲੀਕਾਪਟਰ ਹਾਦਸਾ: 5 ਲੋਕਾਂ ਦੀ ਮੌਤ, ਜੰਗਲਾਤ ਮੰਤਰੀ ਨੇ ਮੌਕੇ 'ਤੇ ਪਹੁੰਚ ਕੇ ਲਿਆ ਜਾਇਜ਼ਾ
. . .  about 3 hours ago
ਕੁਨੂੰਰ, 8ਦਸੰਬਰ-ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ ਰਾਮਚੰਦਰਨ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਇੱਥੇ (ਹੈਲੀਕਾਪਟਰ ਹਾਦਸੇ ਵਾਲੀ ਥਾਂ) ਪਹੁੰਚਿਆ ਹਾਂ। ਜਹਾਜ਼ 'ਚ ਸਵਾਰ 14 ਲੋਕਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ ...
ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਚੱਲ ਰਹੀ ਬੈਠਕ
. . .  about 3 hours ago
ਨਵੀਂ ਦਿੱਲੀ, 8 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਤਾਮਿਲਨਾਡੂ 'ਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਚੱਲ ਰਹੀ ਹੈ...
ਸਰਕਾਰ ਵਲੋਂ ਭੇਜੇ ਗਏ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਬਣੀ ਸਹਿਮਤੀ
. . .  about 3 hours ago
ਨਵੀਂ ਦਿੱਲੀ, 8 ਦਸੰਬਰ-ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਇਕ ਦਿਨ ਪਹਿਲਾਂ ਭੇਜੇ ਪ੍ਰਸਤਾਵ ਤੋਂ ਬਾਅਦ ਬੁੱਧਵਾਰ ਨੂੰ ਮੁੜ ਨਵਾਂ ਖਰੜਾ ਭੇਜਿਆ ਗਿਆ ਹੈ। ਜਿਸ ’ਤੇ ਸੋਧੇ ਹੋਏ ਖਰੜੇ ’ਤੇ ਕਿਸਾਨਾਂ ਦੀ ਕਮੇਟੀ ਦੀ ਸਹਿਮਤੀ ਬਣ ਗਈ ਹੈ।...
ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ ਸਵਾਰਾਂ ਦੇ ਨਾਂਅ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 8 ਦਸੰਬਰ - ਤਾਮਿਲਨਾਡੂ ਵਿਚ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਵਿਚ 14 ਲੋਕ ਸਵਾਰ ਸਨ। ਇਨ੍ਹਾਂ ਵਿਚ ਸੀ.ਡੀ.ਐਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ....
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਟਵਿੱਟਰ 'ਤੇ ਪੇਜ਼ 'ਤੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਯਾਦ ਨੂੰ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ 'ਚ ਗੁਰਦੁਆਰਾ ਸੀਸ ਗੰਜ ਸਾਹਿਬ ਦੀ...
ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਮਾਂ-ਪੁੱਤਰ ਕੋਰੋਨਾ ਪਾਜ਼ੀਟਿਵ
. . .  about 4 hours ago
ਰਾਜਾਸਾਂਸੀ, 8ਦਸੰਬਰ (ਹੇਰ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮਿਲਾਨ ਤੋਂ ਆਏ ਮਾਂ-ਪੁੱਤ ਦੇ ਹਵਾਈ ਅੱਡੇ 'ਚ ਕੀਤੇ ਗਏ ਟੈਸਟਾਂ ਦੇ ਆਏ ਨਤੀਜੇ 'ਚ ਉਹ ਕੋਰੋਨਾ ਵਾਇਰਸ...
ਓਮੀਕਰੋਨ ਵਾਇਰਸ ਨਾਲ ਨਜਿੱਠਣ ਲਈ ਸਾਡੀ ਪੂਰੀ ਤਿਆਰੀ: ਓ.ਪੀ.
. . .  about 4 hours ago
ਚੰਡੀਗੜ੍ਹ, 8 ਦਸੰਬਰ-ਸਿਹਤ ਮੰਤਰੀ ਅਤੇ ਡਿਪਟੀ ਸੀ.ਐੱਮ. ਓ.ਪੀ. ਸੋਨੀ ਦਾ ਕਹਿਣਾ ਹੈ ਕਿ ਓਮੀਕੋਰਨ ਵਾਇਰਸ ਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸਾਊਥ ਅਫ਼ਰੀਕਾ 'ਚੋਂ ਆਏ ਲੋਕਾਂ ..
ਤਾਮਿਲਨਾਡੂ : ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਘਟਨਾ ਵਾਲੀ ਥਾਂ ਤੋਂ ਲਾਸ਼ਾਂ ਹੋਈਆਂ ਬਰਾਮਦ
. . .  about 4 hours ago
ਕੁੰਨੂਰ, 8 ਦਸੰਬਰ, ਤਾਮਿਲਨਾਡੂ ਦੇ ਕੁੰਨੂਰ 'ਚ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ,ਜਿਸ ਵਿਚ ਸੀ.ਡੀ.ਐੱਸ. ਬਿਪਿਨ ਰਾਵਤ ਵੀ ਮੌਜੂਦ ਸਨ | ਉੱਥੇ ਹੀ ਘਟਨਾ ਵਾਲੀ ਥਾਂ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ | ਲਾਸ਼ਾਂ ਨੂੰ ਤਾਮਿਲਨਾਡੂ ਦੇ ਮਿਲਟਰੀ ਹਸਪਤਾਲ, ਵੈਲਿੰਗਟਨ....
ਰਾਘਵ ਚੱਢਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਚੰਡੀਗੜ੍ਹ, 8 ਦਸੰਬਰ (ਸੁਰਿੰਦਰਪਾਲ)-ਰਾਘਵ ਚੱਢਾ ਵਲੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਨੂੰ ਇੰਪਾਊਂਡ ਕਰਨਾ ਵੀ ਕੇਵਲ ਤੇ ਕੇਵਲ ਇਕ ਦਿਖਾਵਾ..
ਹੋਰ ਖ਼ਬਰਾਂ..

ਖੇਡ ਜਗਤ

ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ

ਦੋ ਸਾਲਾਂ ਦੀ ਛੁੱਟੀ ਤੋਂ ਬਾਅਦ ਭਾਰਤ ਦੀ ਸਭ ਤੋਂ ਸਫ਼ਲ ਮਹਿਲਾ ਟੈਨਿਸ ਸਟਾਰ ਮਿਰਜ਼ਾ ਨੇ ਕੋਰਟ 'ਤੇ ਸ਼ਾਨਦਾਰ ਵਾਪਸੀ ਕੀਤੀ ਹੈ। ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਸਾਨੀਆ ਮਿਰਜ਼ਾ ਨੇ ਆਪਣੀ ਯੂਕਰੇਨ ਦੀ ਪਾਰਟਨਰ ਨਦੀਆ ਕਿਚੇਨੋਕ ਨਾਲ ਮਿਲ ਕੇ ਡਬਲਿਊ.ਟੀ.ਏ. ਹੋਬਾਰਟ ਇੰਟਰਨੈਸ਼ਨਲ ਟ੍ਰਾਫੀ 'ਤੇ ਕਬਜ਼ਾ ਕੀਤਾ। ਹੋਬਾਰਟ ਵਿਚ 18 ਜਨਵਰੀ ਨੂੰ ਖੇਡੇ ਗਏ ਮਹਿਲਾ ਯੁਗਲ ਫਾਈਨਲ ਵਿਚ ਭਾਰਤ-ਯੂਕਰੇਨ ਦੀ ਇਸ ਜੋੜੀ ਨੇ ਦੂਜੀ ਵਿਸ਼ਵ ਪ੍ਰਸਿੱਧ ਜੋੜੀ ਚੀਨ ਦੀ ਸ਼ੂਈ ਪੇਂਗ ਤੇ ਸ਼ੂਈ ਜਹਾਂਗ ਨੂੰ ਇਕ ਘੰਟਾ, 21 ਮਿੰਟ ਵਿਚ 6-4, 6-4 ਨਾਲ ਹਰਾ ਦਿੱਤਾ ਅਤੇ 13,580 ਅਮਰੀਕੀ ਡਾਲਰ ਦੀ ਰਾਸ਼ੀ ਆਪਣੇ ਨਾਂਅ ਕਰਦਿਆਂ ਦੋਵਾਂ ਨੇ ਆਪਣੇ-ਆਪਣੇ ਲਈ 280 ਰੈਕਿੰਗ ਪੁਆਇੰਟਸ ਵੀ ਹਾਸਲ ਕੀਤੇ। ਇਹ ਸਾਨੀਆ ਮਿਰਜ਼ਾ ਦਾ 42ਵਾਂ ਡਬਲਿਊ.ਟੀ.ਏ. ਯੁਗਲ ਖ਼ਿਤਾਬ ਹੈ। ਇਸ ਤੋਂ ਇਲਾਵਾ ਉਸ ਕੋਲ 6 ਗ੍ਰੈਂਡ ਸਲੈਮ ਵੀ ਹਨ। 33 ਸਾਲਾ ਸਾਨੀਆ ਮਿਰਜ਼ਾ ਨੇ ਇਸ ਮੁਕਾਬਲੇ ਤੋਂ ਪਹਿਲਾਂ ਅਕਤੂਬਰ 2017 ਵਿਚ ਆਪਣਾ ਆਖਰੀ ਮੈਚ ਚਾਈਨਾ ਓਪਨ ਵਿਚ ਖੇਡਿਆ ਸੀ। ਖੇਡ ਤੋਂ ਵੱਖ ਹੋਣ 'ਤੇ ਉਹ ਆਪਣੀਆਂ ਸੱਟਾਂ ਦਾ ਇਲਾਜ ਕਰ ਰਹੀ ਸੀ। ਫਿਰ ਅਪ੍ਰੈਲ 2018 ਵਿਚ ਉਨ੍ਹਾਂ ਨੇ ਰਸਮੀ ...

ਪੂਰਾ ਲੇਖ ਪੜ੍ਹੋ »

ਟੋਕੀਓ ਉਲੰਪਿਕ ਹਾਕੀ ਲਈ ਹੁਣ ਤੋਂ ਹੀ ਸਰਗਰਮ ਹੋਵੇ ਭਾਰਤੀ ਟੀਮ

ਭਾਰਤੀ ਹਾਕੀ ਦੇ ਸੁਨਹਿਰੀ ਕਾਲ ਭਾਵ 1930 ਅਤੇ 1970 ਦੇ ਨੇੜੇ-ਤੇੜੇ ਦੇ ਸਾਲ ਮੇਜਰ ਧਿਆਨ ਚੰਦ, ਰੂਪ ਸਿੰਘ, ਕੰਵਰ ਦਿਗਵਿਜੈ ਸਿੰਘ ਲੈਸਲੇ ਕੋਲਡੀਅਮ ਬਲਬੀਰ ਸਿੰਘ, ਇਮਾਨ ਰਹਿਮਾਨ, ਬੀ.ਪੀ. ਗੋਵਿੰਦਾ, ਸੁਰਜੀਤ ਸਿੰਘ, ਅਜੀਤਪਾਲ ਸਿੰਘ ਆਦਿ ਤੋਂ ਲੈ ਕੇ ਆਧੁਨਿਕ ਕਾਲ ਤੱਕ ਮੌਜੂਦਾ ਸਮੇਂ ਤੱਕ ਜਿਸ ਵਿਚ ਸੁਨੀਲ, ਅਕਾਸ਼ਦੀਪ, ਸ੍ਰੀਜੇਸ਼, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ ਆਦਿ ਖਿਡਾਰੀ ਖੇਡ ਰਹੇ ਹਨ। ਖੇਡ ਦੇ ਮੈਦਾਨ ਵਿਚ ਵੇਲੇ ਦੇ ਹਾਕੀ ਪ੍ਰੇਮੀਆਂ, ਦਰਸ਼ਕਾਂ, ਹਾਕੀ ਆਲੋਚਕਾਂ ਨੇ ਜਦੋਂ ਵੀ ਇਨ੍ਹਾਂ ਨੂੰ ਖੇਡਦਿਆਂ ਵੇਖਿਆ ਹੈ। ਤਿੰਨ ਦ੍ਰਿਸ਼ਟੀਆਂ ਤੋਂ ਇਨ੍ਹਾਂ ਦੀ ਪ੍ਰਸੰਸਾ ਕੀਤੀ ਹੈ, ਆਲੋਚਨਾ ਕੀਤੀ ਹੈ ਤੇ ਇਨ੍ਹਾਂ ਨੂੰ ਯਾਦ ਕੀਤਾ ਹੈ। ਇਹ ਤਿੰਨ ਦ੍ਰਿਸ਼ਟੀਆਂ ਹਨ ਖੇਡ ਕਲਾ, ਸਟੈਮਿਨਾ ਅਤੇ ਮਨੋਵਿਗਿਆਨਕ ਦ੍ਰਿਸ਼ਟੀ। ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਦੇ ਆਧਾਰ 'ਤੇ ਹੀ ਖਿਡਾਰੀਆਂ ਨੇ ਹਾਕੀ ਜਗਤ 'ਚ ਆਪਣੀ ਥਾਂ ਬਣਾਈ ਹੈ। ਜਿਥੋਂ ਤੱਕ ਖੇਡ ਕਲਾ ਦਾ ਸਬੰਧ ਹੈ, ਭਾਰਤੀ ਹਾਕੀ ਖਿਡਾਰੀਆਂ ਨੂੰ ਹਾਕੀ ਜਾਦੂਗਰ ਦਾ ਰੁਤਬਾ ਤੱਕ ਵੀ ਮਿਲਿਆ ਹੈ। ਖੇਡ ਦੇ ਮੈਦਾਨ ਬਦਲਣ ਨਾਲ ...

ਪੂਰਾ ਲੇਖ ਪੜ੍ਹੋ »

ਡੋਪਿੰਗ ਦਾ ਕਲੰਕ ਧੋਣ ਲਈ ਕਬੱਡੀ ਸੰਸਥਾਵਾਂ ਨੇ ਚੁੱਕਿਆ ਬੀੜਾ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦੇ ਸੰਚਾਲਕਾਂ 'ਚ ਅਕਸਰ ਹੀ ਛੋਟੇ-ਮੋਟੇ ਰੇੜਕੇ ਪਏ ਰਹਿੰਦੇ ਹਨ, ਪਰ ਪਿਛਲੇ ਵਰ੍ਹੇ ਦੌਰਾਨ ਡੋਪ ਟੈਸਟਿੰਗ ਦੇ ਨਤੀਜਿਆਂ ਨੂੰ ਲੈ ਕੇ ਖੜ੍ਹੇ ਹੋਏ ਵੱਡੇ ਵਿਵਾਦਾਂ ਨਾਲ ਕਬੱਡੀ ਜਥੇਬੰਦੀਆਂ 'ਚ ਵੱਡੇ ਪੱਧਰ 'ਤੇ ਟੁੱਟ-ਭੱਜ ਹੋਈ, ਜਿਸ ਕਾਰਨ ਇਕ ਵਾਰ ਤਾਂ ਜਾਪਿਆ ਕਿ ਕਬੱਡੀ ਦੀ ਵੱਡੀਆਂ ਸਰਗਰਮੀਆਂ 'ਚ ਖੜੋਤ ਆ ਜਾਵੇਗੀ। ਪਰ ਵੱਖ-ਵੱਖ ਜਥੇਬੰਦੀਆਂ ਵਲੋਂ ਡੋਪਿੰਗ ਖ਼ਿਲਾਫ਼ ਆਪੋ-ਆਪਣੇ ਪੱਧਰ 'ਤੇ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਕਾਫੀ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਜੋ ਕਬੱਡੀ ਲਈ ਸ਼ੁਭ ਸ਼ਗਨ ਹੈ ਅਤੇ ਇਸ ਦੇ ਨਾਲ ਹੀ ਕਬੱਡੀ ਸੰਚਾਲਕਾਂ ਦੀ ਮੁਕਾਬਲੇਬਾਜ਼ੀ ਸਦਕਾ ਇਸ ਖੇਡ ਦੇ ਸੰਚਾਲਨ 'ਚ ਹੋਰ ਵੀ ਨਿਖਾਰ ਆਉਣ ਲੱਗਿਆ ਹੈ। ਇਸ ਵੇਲੇ ਪੰਜਾਬ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ, ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਅਤੇ ਨਵੀਂ ਸਥਾਪਤ ਕੀਤੀ ਗਈ ਮੇਜਰ ਲੀਗ ਕਬੱਡੀ ਨਾਲ ਸਬੰਧਿਤ ਕਲੱਬਾਂ ਤੇ ਅਕੈਡਮੀਜ਼ ਦੇ ਚੰਗੇ ਇਨਾਮਾਂ ਵਾਲੇ ਕੱਪ ਪੰਜਾਬ 'ਚ ਖੇਡੇ ਜਾ ਰਹੇ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਕਬੱਡੀ ...

ਪੂਰਾ ਲੇਖ ਪੜ੍ਹੋ »

ਖੇਲੋ ਇੰਡੀਆ ਖੇਡਾਂ 2020

ਸੱਤਵੇਂ ਤੋਂ ਦਸਵੇਂ ਸਥਾਨ 'ਤੇ ਖਿਸਕਿਆ ਪੰਜਾਬ

ਪੰਜਾਬ ਜੋ ਕਿ ਖੇਡਾਂ ਦਾ ਹਮੇਸ਼ਾ ਤੋਂ ਹੀ ਸਰਤਾਜ ਕਹਾਇਆ ਹੈ ਅਤੇ ਹਮੇਸ਼ਾ ਉਲੰਪਿਕ ਪੱਧਰ ਤੱਕ ਜੂੜੇ ਵਾਲੇ ਸਰਦਾਰਾਂ ਨੇ ਭਾਰਤ ਦਾ ਮਾਣ ਵਧਾਇਆ ਹੈ ਪਰ ਅੱਜ ਪੰਜਾਬ ਨੂੰ ਜਿਵੇਂ ਕਿਸੇ ਦੀ ਨਜ਼ਰ ਹੀ ਲੱਗ ਗਈ ਹੋਵੇ। ਆਓ, ਅੱਜ ਚਰਚਾ ਕਰਦੇ ਹਾਂ ਕਿ ਕਿਵੇਂ ਪੰਜਾਬ ਹੁਣੇ ਖ਼ਤਮ ਹੋਈਆਂ 'ਖੇਲੋ ਇੰਡੀਆ ਯੂਥ ਖੇਡਾਂ' ਵਿਚ ਪਿਛਲੇ ਵਾਰ ਦੇ ਮੁਕਾਬਲੇ ਤਿੰਨ ਸਥਾਨ ਥੱਲੇ ਨੂੰ ਖਿਸਕ ਗਿਆ ਹੈ। ਖੇਲੋ ਇੰਡੀਆ ਸਕੂਲੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਜੋ ਕਿ 2018 ਵਿਚ ਭਾਰਤ ਸਰਕਾਰ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਦਿੱਲੀ ਵਿਚ ਸ਼ੁਰੂ ਕਰਵਾਈਆਂ ਸਨ ਅਤੇ ਉਸ ਤੋਂ ਬਾਅਦ 2019 ਵਿਚ ਇਨ੍ਹਾਂ ਖੇਡਾਂ ਦਾ ਦੂਸਰਾ ਐਡੀਸ਼ਨ ਪੁਣੇ ਵਿਖੇ ਹੋਇਆ ਸੀ। ਇਨ੍ਹਾਂ ਦੋਵਾਂ ਖੇਡਾਂ ਵਿਚ ਪੰਜਾਬੀ ਖਿਡਾਰੀ ਸੱਤਵੇਂ ਸਥਾਨ 'ਤੇ ਕਾਬਜ਼ ਰਹੇ ਸਨ। 10 ਤੋਂ 22 ਜਨਵਰੀ ਤੱਕ ਆਸਾਮ ਵਿਖੇ ਸੰਪੰਨ ਹੋਈਆਂ ਇਨ੍ਹਾਂ ਮਾਣਮੱਤੀਆਂ ਖੇਡਾਂ ਵਿਚ 37 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡਾਂ ਅੰਡਰ 17 ਸਾਲ ਉਮਰ ਵਰਗ ਸਕੂਲਾਂ ਦੇ ਵਿਦਿਆਰਥੀਆਂ ਲਈ ਅਤੇ ਅੰਡਰ 21 ਸਾਲ ਕਾਲਜ ਦੇ ...

ਪੂਰਾ ਲੇਖ ਪੜ੍ਹੋ »

ਚੌਕੇ-ਛੱਕਿਆਂ ਵਾਲੇ ਖਿਡਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇੰਗਲਿਸ਼ ਕ੍ਰਿਕਟਰ ਐਲੈਕਸ ਹੇਲਸ ਨੇ ਮਈ 2015 ਵਿਚ ਇਸ ਮੀਲ ਪੱਥਰ ਨੂੰ ਪ੍ਰਾਪਤ ਕੀਤਾ, ਉਸ ਨੇ ਵਾਰਵਿਕਸ਼ਾਇਰ ਅਤੇ ਨਾਟਿੰਘਮਸ਼ਾਇਰ ਵਿਚਾਲੇ ਨਾਟਵੈਸਟ ਟੀ-2੦ ਮੈਚ ਦੌਰਾਨ ਛੇ ਗੇਂਦਾਂ ਵਿਚ ਛੇ ਛੱਕੇ ਮਾਰੇ। ਹੇਲਜ਼ ਨਾਟਿੰਘਮਸ਼ਾਇਰ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਪਰੰਤੂ ਉਸ ਨੇ ਇਹ ਰਿਕਾਰਡ ਇਕ ਓਵਰ ਵਿਚ ਨਹੀਂ ਬਲਕਿ ਦੋ ਵੱਖ-ਵੱਖ ਓਵਰਾਂ ਦੀਆ ਲਗਾਤਾਰ ਤਿੰਨ-ਤਿੰਨ ਗੇਂਦਾਂ ਵਿਚ ਕ੍ਰਮਵਾਰ ਬੋਯਦ ਰਾਨਕਿਨ ਅਤੇ ਅਤੀਕ ਜਵੀਦ ਦੇ ਓਵਰਾਂ ਵਿਚ ਆਪਣੇ ਨਾਂਅ ਕੀਤਾ। ਪਾਕਿਸਤਾਨੀ ਖਿਡਾਰੀ ਮਿਸਬਾਹ-ਉਲ-ਹੱਕ ਵੀ ਇਸ ਰਿਕਾਰਡ ਦੀ ਬਰਾਬਰੀ ਕਰਨ ਵਾਲਾ ਖਿਡਾਰੀ ਬਣਨ ਵਿਚ ਕਾਮਯਾਬ ਰਿਹਾ। ਉਸ ਨੇ ਇਹ ਰਿਕਾਰਡ ਮਾਰਚ 2017 'ਚ ਹਾਂਗਕਾਂਗ ਆਈ ਯੂਨਾਈਟਿਡ ਤਰਫ਼ੋਂ ਹੰਗਹੋਮ ਜਾਗੁਆਰਸ ਵਿਰੁੱਧ ਟੀ-20 ਮੈਚ ਦੌਰਾਨ 6 ਗੇਂਦਾਂ ਵਿਚ 6 ਛੱਕੇ ਲਗਾ ਕੇ ਆਪਣੇ ਨਾਂਅ ਕੀਤਾ, ਦਿਲਚਸਪ ਪੱਖ ਇਹ ਸੀ ਕਿ ਉਸ ਨੇ ਵੀ ਇਹ ਰਿਕਾਰਡ ਦੋ ਓਵਰਾਂ ਪਰ ਲਗਾਤਾਰ ਛੇ ਗੇਂਦਾਂ ਵਿਚ ਆਪਣੇ ਨਾਂਅ ਕੀਤਾ ਜਦੋਂ ਉਸ ਨੇ ਇਮਰਾਨ ਅਰੀਫ਼ ਅਤੇ ਐਸ਼ਲੇ ਕੈਂਡੀ ਦੀਆ ਕ੍ਰਮਵਾਰ ਦੋ ਅਤੇ ਚਾਰ ਗੇਂਦਾ ...

ਪੂਰਾ ਲੇਖ ਪੜ੍ਹੋ »

ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲਾ ਨੇਤਰਹੀਣ ਖਿਡਾਰੀ ਸੋਵਿੰਦਰ ਸਿੰਘ ਭੰਡਾਰੀ ਉੱਤਰਾਖੰਡ

ਸੋਵਿੰਦਰ ਸਿੰਘ ਭੰਡਾਰੀ ਪਹਾੜਾਂ ਅਤੇ ਝਰਨਿਆਂ ਦੇ ਪ੍ਰਾਂਤ ਵਜੋਂ ਜਾਣੇ ਜਾਂਦੇ ਉਤਰਾਖੰਡ ਦਾ ਉਹ ਨੇਤਰਹੀਣ ਖਿਡਾਰੀ ਹੈ, ਜਿਸ ਨੇ ਬਹੁਤ ਹੀ ਛੋਟੀ ਉਮਰ ਵਿਚ ਨੇਤਰਹੀਣ ਕ੍ਰਿਕਟ ਅਤੇ ਨੇਤਰਹੀਣ ਫੁੱਟਬਾਲ ਦੀ ਟੀਮ ਵਿਚ ਖੇਡ ਕੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕਰਕੇ ਆਪਣੇ ਦੇਸ਼ ਆਪਣੇ ਪ੍ਰਾਂਤ ਆਪਣੇ ਕੋਚ ਦਾ ਮਾਣ ਵਧਾਇਆ ਹੈ। ਸੋਵਿੰਦਰ ਸਿੰਘ ਭੰਡਾਰੀ ਦਾ ਜਨਮ ਉਤਰਾਖੰਡ ਦੇ ਜ਼ਿਲ੍ਹਾ ਉਤਰਾਕਾਸ਼ੀ ਦੇ ਪਿੰਡ ਕਲਿਆਣੀ ਵਿਚ ਪਿਤਾ ਵੀਰ ਸਿੰਘ ਭੰਡਾਰੀ ਦੇ ਘਰ ਮਾਤਾ ਰਾਮ ਪਿਆਰੀ ਦੀ ਕੁੱਖੋਂ ਹੋਇਆ। ਸੋਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਬਹੁਤ ਹੀ ਨਾਮਾਤਰ ਵਿਖਾਈ ਦਿੰਦਾ ਸੀ ਅਤੇ ਮਾਂ-ਬਾਪ ਨੇ ਉਸ ਦੀ ਜ਼ਿੰਦਗੀ ਨੂੰ ਲੀਹੇ ਤੋਰਨ ਲਈ ਦੇਹਰਾਦੂਨ ਦੇ ਨੇਤਰਹੀਣ ਬੱਚਿਆਂ ਦੇ ਸਕੂਲ ਨਰਸਰੀ ਕਲਾਸ ਵਿਚ ਦਾਖ਼ਲਾ ਦਿਵਾ ਦਿੱਤਾ ਅਤੇ ਅੱਜ ਉਹ ਉਸੇ ਹੀ ਸਕੂਲ ਵਿਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਸੋਵਿੰਦਰ ਸਿੰਘ ਦਾ ਕੱਦ ਭਾਵੇਂ ਛੋਟਾ ਹੈ ਪਰ ਉਹ ਜਿਸਮਾਨੀ ਤੌਰ 'ਤੇ ਐਨਾ ਮਜ਼ਬੂਤ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੌਸ਼ਨ ਦਿਮਾਗ ਹੋ ਕੇ ਨਿਕਲਿਆ। ਸੋਵਿੰਦਰ ਸਿੰਘ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX