ਤਾਜਾ ਖ਼ਬਰਾਂ


ਭਾਰਤੀ ਹੱਥ ਕਰਨਗੇ ਵਿਸ਼ਵ ਪੱਧਰੀ ਰੇਲ ਗੱਡੀਆਂ ਦਾ ਡਿਜ਼ਾਈਨ ਅਤੇ ਨਿਰਮਾਣ-ਅਸ਼ਵਿਨੀ ਵੈਸ਼ਨਵ
. . .  9 minutes ago
ਨਵੀਂ ਦਿੱਲੀ, 30 ਨਵੰਬਰ-ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਰੇਲਾਂ ਦਾ ਮਤਲਬ ਹੈ ਕਿ ਤੁਹਾਨੂੰ ਜਾਪਾਨ, ਜਰਮਨੀ ਅਤੇ ਫਰਾਂਸ ਜਾਣਾ ਪਵੇਗਾ। ਪ੍ਰਧਾਨ ਮੰਤਰੀ ਨੇ ਬਹੁਤ ਸਪੱਸ਼ਟ ਨਿਰਦੇਸ਼ ਦਿੱਤੇ ਕਿ ਭਾਰਤੀ ਦਿਮਾਗ ਵਿਸ਼ਵ ਪੱਧਰੀ ਰੇਲ ਗੱਡੀਆਂ ਨੂੰ...
ਧੁੰਦ ਕਾਰਨ ਵਾਪਰੇ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਜ਼ਖ਼ਮੀ
. . .  8 minutes ago
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੰਘਣੀ ਧੁੰਦ ਕਾਰਨ ਇਕ ਸਵਿਫ਼ਟ ਕਾਰ ਅਤੇ ਟਰਾਲੇ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਉਸ ਦੇ...
ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  30 minutes ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  29 minutes ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  48 minutes ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  15 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  about 1 hour ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  about 1 hour ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 1 hour ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 2 hours ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 2 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 2 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 2 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 3 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 2 hours ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  1 minute ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ-ਅਕਲ ਦਾ ਕਮਾਲ

ਪਿਆਰੇ ਬੱਚਿਓ! ਤੇਜ਼ ਅਤੇ ਬੁਲੰਦ ਅਕਲ ਨਾਲ ਆਪਣੇ ਮਨ ਦੀ ਇੱਛਾ ਪੂਰੀ ਕਰਨ ਵਾਲੇ ਇਕ ਬੰਦੇ ਦੀ ਇਸ ਕਹਾਣੀ ਵਿਚ ਦਮੋਦਰ ਨਾਂਅ ਦਾ ਇਕ ਘੋੜਿਆਂ ਦਾ ਵਪਾਰੀ ਇਕ ਸੀਸਗੜ੍ਹ ਨਾਂਅ ਦੇ ਸ਼ਹਿਰ ਦਾ ਵਸਨੀਕ ਸੀ। ਇਕ ਵਾਰੀ ਉਹ ਸਖ਼ਤ ਬਿਮਾਰ ਹੋ ਗਿਆ। ਬਿਮਾਰੀ ਦੀ ਹਾਲਤ ਵਿਚ ਵੀ ਉਸ ਨੂੰ ਆਪਣੇ ਵਪਾਰ ਦੀ ਚਿੰਤਾ ਸਤਾਉਂਦੀ ਰਹਿੰਦੀ। ਅੰਤ ਉਸ ਨੇ ਆਪਣਾ ਘੋੜਿਆਂ ਦਾ ਵਪਾਰ ਵਾਲਾ ਕਿੱਤਾ ਆਪਣੇ ਪੁੱਤਰ ਦਾਨਿਸ਼ਵੀਰ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਉਸ ਨੇ ਸਫ਼ਲ ਵਪਾਰੀ ਬਣਨ ਦੇ ਸਾਰੇ ਨੁਕਤੇ ਆਪਣੇ ਪੁੱਤਰ ਦਾਨਿਸ਼ਵੀਰ ਨੂੰ ਸਮਝਾ ਕੇ ਪੱਕੇ ਕਰਵਾ ਦਿੱਤੇ। ਇਸ ਦੇ ਬਾਵਜੂਦ ਇਕ ਦਿਨ ਉਸ ਦਾ ਪੁੱਤਰ ਠੱਗਾਂ ਦੇ ਇਕ ਟੋਲੇ ਦੀ ਲੁੱਟ ਦਾ ਸ਼ਿਕਾਰ ਹੋ ਗਿਆ। ਇਕ ਕੀਮਤੀ ਅਰਬੀ ਘੋੜਾ ਠੱਗ ਉਸ ਤੋਂ ਵੀਹ ਰੁਪਏ ਵਿਚ ਧੋਖੇ ਨਾਲ ਲੁੱਟ ਕੇ ਫਰਾਰ ਹੋ ਗਏ। ਦਮੋਦਰ ਨੂੰ ਠੱਗਾਂ ਦੀ ਇਸ ਕਰਤੂਤ 'ਤੇ ਬਹੁਤ ਗੁੱਸਾ ਆਇਆ। ਉਸ ਨੇ ਸੋਚਿਆ ਕਿ ਠੱਗਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਉਹ ਇਕ ਕਾਣਾ ਘੋੜਾ ਲੈ ਕੇ ਸ਼ਹਿਰ ਨੂੰ ਵੇਚਣ ਲਈ ਚੱਲ ਪਿਆ। ਰਸਤੇ ਵਿਚ ਉਸ ਨੂੰ ਉਹੀ ਠੱਗਾਂ ਦਾ ਟੋਲਾ ਮਿਲਿਆ। ਦਮੋਦਰ ਨੇ ਕਾਣੇ ਘੋੜੇ ਨੂੰ ਚਾਰ ...

ਪੂਰਾ ਲੇਖ ਪੜ੍ਹੋ »

ਹਵਾ ਦਿਖਾਈ ਕਿਉਂ ਨਹੀਂ ਦਿੰਦੀ

ਹਵਾ ਦਿਖਾਈ ਨਾ ਦੇਣ ਦੇ ਦੋ ਮੁੱਖ ਕਾਰਨ ਹਨ। ਇਹ ਕਾਰਨ ਹਵਾ ਦੀ ਘਣਤਾ ਦਾ ਘੱਟ ਹੋਣਾ ਅਤੇ ਪ੍ਰਕਾਸ਼ ਕਿਰਨਾਂ ਦੀ ਤਰੰਗ ਲੰਬਾਈ ਹਵਾ ਦੇ ਅਣੂ ਤੋਂ ਜ਼ਿਆਦਾ ਹੋਣਾ ਹੈ। ਹਵਾ ਪਾਰਦਰਸ਼ੀ ਹੈ। ਹਵਾ ਦੀ ਘਣਤਾ ਘੱਟ ਹੋਣ ਕਾਰਨ ਹਵਾ ਦੇ ਅਣੂ ਬਹੁਤ ਦੂਰ-ਦੂਰ ਹਨ। ਇਹ ਕਣ ਬਹੁਤ ਛੋਟੇ ਹਨ। ਪ੍ਰਕਾਸ਼ ਕਿਰਨਾਂ ਸਿੱਧੀਆਂ ਲੰਘ ਜਾਂਦੀਆਂ ਹਨ। ਹਵਾ ਦੇ ਕਣ ਦਿਖਾਈ ਨਹੀਂ ਦਿੰਦੇ ਹਨ। ਪ੍ਰਕਾਸ਼ ਦੀਆਂ ਕਿਰਨਾਂ ਦੀ ਤਰੰਗ ਲੰਬਾਈ ਹਵਾ ਦੇ ਕਣ ਤੋਂ ਬਹੁਤ ਜ਼ਿਆਦਾ ਹੈ। ਰੌਸ਼ਨੀ ਦੀਆਂ ਤਰੰਗ ਲੰਬਾਈ ਅਣੂਆਂ ਤੋਂ ਦੂਰ ਹੋ ਜਾਂਦੀਆਂ ਹਨ। ਅੱਖਾਂ ਤੇ ਹਵਾ ਦੇ ਅਣੂਆਂ ਦਾ ਚਿੱਤਰ ਬਣਾਉਣ ਲਈ ਕਦੇ ਵਾਪਸ ਨਹੀਂ ਹੁੰਦੀਆਂ ਹਨ। ਜੇ ਪ੍ਰਕਾਸ਼ ਦੀ ਕਿਰਨ ਕਿਸੇ ਅਣੂ ਨਾਲ ਟਕਰਾਉਂਦੀ ਹੈ ਤਾਂ ਇਹ ਕੁਝ ਰੰਗ ਸੌਖ ਲੈਂਦਾ ਹੈ ਅਤੇ ਕੁਝ ਰੰਗ ਨੂੰ ਸਾਰੀਆਂ ਦਿਸ਼ਾਵਾਂ ਵੱਲ ਖਿੰਡਾ ਦਿੰਦਾ ਹੈ। ਇਹ ਖੰਡਾਓ ਏਨਾ ਮੱਧਮ ਹੁੰਦਾ ਹੈ ਕਿ ਅੱਖ ਇਸ ਨੂੰ ਦੇਖ ਨਹੀਂ ਸਕਦੀ ਹੈ। -ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਹਰਿਆਲੀ ਵਧਾਉਣ ਵਾਲਾ ਰੁੱਖ 'ਰੇਨ ਟ੍ਰੀ'

ਮੀਂਹ ਦਾ ਰੁੱਖ (ਰੇਨ ਟ੍ਰੀ) ਅਜਿਹਾ ਰੁੱਖ ਹੈ, ਜੋ ਰਾਤ ਸਮੇਂ ੱ'ਤੇ ਮੀਂਹ ਪੈਣ ਸਮੇਂ ਆਪਣੇ ਪੱਤੇ ਮੋੜ ਲੈਂਦਾ ਹੈ, ਜਿਸ ਨਾਲ ਪਾਣੀ ਇਸ ਦੀ ਛਤਰੀਨੁਮਾ ਪੱਤਿਆਂ 'ਤੇ ਨਹੀਂ ਟਿਕਦਾ ਅਤੇ ਹੇਠਾਂ ਡਿਗਦਾ ਹੈ, ਜਿਸ ਨਾਲ ਇਸ ਦੇ ਹੇਠਾਂ ਹਰਿਆਲੀ ਰਹਿੰਦੀ ਹੈ। ਜਦਕਿ ਬਹੁਤ ਵੱਡੇ ਰੁੱਖਾਂ ਹੇਠਾਂ ਹਰਿਆਲੀ ਨਹੀਂ ਉਗਦੀ। ਇਸ ਰੁੱਖ ਦਾ ਵਿਗਿਆਨਿਕ ਨਾਂਅ ਹੈ 'ਸਮਾਨੀਆ ਸਮਨ' ਅਤੇ ਇਹ ਦੱਖਣੀ ਅਫਰੀਕਾ ਦਾ ਰੁੱਖ ਹੈ। ਖੁੱਲ੍ਹੇ ਵਿਚ ਉਗਾਇਆ ਰੇਨ ਟ੍ਰੀ 15 ਤੋਂ 25 ਮੀਟਰ ਤੱਕ ਉੱਚਾ ਹੁੰਦਾ ਹੈ ਅਤੇ ਉਪਰੋਂ ਇਸ ਦੁਆਰਾ ਬਣਾਈ ਛਤਰੀਨੁਮਾ ਪੱਤਿਆਂ ਦੀ ਰਚਨਾ ਦਾ ਘੇਰਾ ਵੀ 25 ਮੀਟਰ ਵਿਆਸ ਦਾ ਜਾਂ ਵੱਡਾ ਹੁੰਦਾ ਹੈ। ਦਿਨ ਸਮੇਂ ਜਦ ਮੀਂਹ ਨਹੀਂ ਪੈਂਦਾ ਤਾਂ ਇਸ ਦੇ ਪੱਤੇ ਪੂਰੇ ਛਤਰੀ ਵਰਗੇ ਹੁੰਦੇ ਹਨ ਅਤੇ ਧੁੱਪ ਨੂੰ ਹੇਠਾਂ ਨਹੀਂ ਆਉਣ ਦਿੰਦੇ ਤੇ ਛਤਰੀ ਦਾ ਕੰਮ ਕਰਦੇ ਹਨ। ਭਾਵੇਂ ਮੂਲ ਰੂਪ 'ਚ ਇਹ ਦੱਖਣੀ ਅਮਰੀਕਾ ਦਾ ਰੁੱਖ ਹੈ। ਪਰ ਹੁਣ ਇਹ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਉਗਾਇਆ ਜਾਂਦਾ ਹੈ। ਇਹ ਪੰਜਾਬ ਵਿਚ ਪਾਏ ਜਾਣ ਵਾਲੇ ਸ਼ਰੀਂਹ ਦੇ ਰੁੱਖ ਵਰਗਾ ਹੁੰਦਾ ਹੈ। ਇਹ ਸਦਾਬਹਾਰ ਰੁੱਖ ਹੈ। ਇਸ 'ਚ ...

ਪੂਰਾ ਲੇਖ ਪੜ੍ਹੋ »

ਭਾਰਤ ਦੀਆਂ ਪਹਿਲੀਆਂ ਇਸਤਰੀਆਂ

* ਕਿਸ਼ਤੀ ਨਾਲ ਪੂਰੇ ਸੰਸਾਰ ਦਾ ਚੱਕਰ ਲਗਾਉਣ ਵਾਲੀ ਪਹਿਲੀ ਭਾਰਤੀ ਇਸਤਰੀ -ਉਜਵਲਾ ਪਾਟਿਲ * ਵਿਸ਼ਵ ਸੁੰਦਰੀ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਇਸਤਰੀ -ਰੀਤਾ ਫਾਰੀਆ * ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਇਸਤਰੀ -ਸੁਸਮਿਤਾ ਸੇਨ * ਅੰਟਾਰਕਟਿਕਾ 'ਤੇ ਪਹੁੰਚਣ ਵਾਲੀ ਭਾਰਤੀ ਇਸਤਰੀ -ਮੇਹਰ ਮੂਸ * ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਇਸਤਰੀ -ਬਚੇਂਦਰੀ ਪਾਲ * ਮਾਊਂਟ ਐਵਰੈਸਟ 'ਤੇ ਦੋ ਵਾਰ ਚੜ੍ਹਨ ਵਾਲੀ ਪਹਿਲੀ ਭਾਰਤੀ ਇਸਤਰੀ -ਸੰਤੋਸ਼ ਯਾਦਵ * ਸੰਘ ਲੋਕ ਸੇਵਾ ਆਯੋਗ ਦੀ ਪਹਿਲੀ ਇਸਤਰੀ ਮੁਖੀ -ਰੋਜ਼ ਮਿਲੀਅਨ ਬੈਥਿਊ * ਪਹਿਲੀ ਇਸਤਰੀ ਆਈ.ਪੀ.ਐਸ. -ਕਿਰਨ ਬੇਦੀ * ਪਹਿਲੀ ਭਾਰਤੀ ਇਸਤਰੀ ਆਈ.ਏ.ਐਸ.\ -ਸ੍ਰੀਮਤੀ ਅੰਨਾ ਰਾਜਮ ਮਲਹੋਤਰਾ -ਪਿੰਡ ਭੂਦਨ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਊਠ ਵਰਗੀ ਬੈਠਣੀ, ਮਿਰਗ ਵਰਗੀ ਛਾਲ, ਨਾ ਕੰਨ ਨਾ ਪੂਛ, ਨਾ ਢੂਈ 'ਤੇ ਵਾਲ। 2. ਇਕ ਕਿਲ੍ਹੇ ਵਿਚ ਬੁਰਜ ਹਜ਼ਾਰ, ਬੁਰਜ ਬੁਰਜ ਵਿਚ ਥਾਣੇਦਾਰ, ਦੇਖੋ ਸਾਹਿਬ ਨੇ ਕਿਲ੍ਹਾ ਬਣਾਇਆ, ਨਾ ਮਿੱਟੀ ਨਾ ਗਾਰਾ ਲਾਇਆ। 3. ਖਿੜਿਆ ਫੁੱਲ ਗੁਲਾਬ ਦਾ, ਕੋਈ ਛੂਹ ਨਾ ਸਕੇ। 4. ਉਜਾੜ ਬੀਆਬਾਨ ਵਿਚ, ਬੁੱਢੀ ਖਿੜ-ਖਿੜ ਹੱਸੇ। 5. ਤਿੰਨ ਅੱਖਰਾਂ ਦਾ ਮੇਰਾ ਨਾਂਅ,ਫੁੱਲਾਂ ਵਿਚ ਹੈ ਮੇਰੀ ਥਾਂ, ਪਹਿਲ ਕੱਟੇ ਤਾਂ ਤਲੀ ਬਣਾਂ, ਵਿਚੋਂ ਕੱਟੇ ਤਾਂ ਤਿੱਲੀ ਬਣਾਂ। 6. ਐਨਾ ਕੁ ਸਿਪਾਹੀ, ਸਾਰੀ ਫ਼ੌਜ ਘੇਰੀ ਖੜ੍ਹਾ। 7. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਪਾਵਾਂ ਕਾਈ ਦੀ, ਦਿਨ ਚੜੂ ਤਾਂ ਬੁੱਝੀ ਜਾਊਗੀ। 8. ਕਾਲਾ ਰੰਗ ਸੋਨੇ ਦਾ ਟਿੱਕਾ, ਬਿਨ ਮਾਰੇ ਉਹ ਰੋਏ, ਕਸਮ ਉਸ ਨੂੰ ਰੱਬ ਦੀ, ਜੋ ਬਿਨ ਦੱਸੇ ਸੋਏ। 9. ਇਕ ਪੜੋਪੀ ਚਣਿਆਂ ਦੀ , ਰੋਟੀ ਸੱਠਾਂ ਜਣਿਆਂ ਦੀ, ਮੈਂ ਪਕਾਈ ਸੁਆਰ ਸੁਆਰ, ਖਾਵਣ ਵਾਲੇ ਲੱਖ ਹਜ਼ਾਰ, ਮੈਂ ਭੈੜੀ ਦੇ ਕੀ ਵੱਸ, ਨੌਂ ਮਣ ਆਟਾ ਵੱਧ ਰਿਹਾ। ਉੱਤਰ : 1. ਡੱਡੂ, 2. ਭੂੰਡਾਂ ਦੀ ਖੱਖਰ, 3. ਚੰਦ, 4. ਕਪਾਹ, 5 ਤਿੱਤਲੀ, 6. ਹਲਟ ਦਾ ਕੁੱਤਾ, 7. ਸੂਰਜ, 8. ਭੰਵਰ, 9. ਸੁਰਮਾ।-ਤਸਵਿੰਦਰ ਸਿੰਘ ਵੜੈਚ ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ...

ਪੂਰਾ ਲੇਖ ਪੜ੍ਹੋ »

ਅਨਮੋਲ ਬਚਨ

* ਸਾਡੀਆਂ ਮੁਸ਼ਕਿਲਾਂ ਦਾ ਹੱਲ ਸਿਰਫ਼ ਸਾਡੇ ਕੋਲ ਹੈ, ਦੂਜਿਆਂ ਕੋਲ ਤਾਂ ਸੁਝਾਅ ਹੀ ਹੁੰਦੇ ਹਨ। * ਤਿੰਨ ਰਸਤੇ ਹਨ ਖ਼ੁਸ਼ ਰਹਿਣ ਦੇ, ਸ਼ੁਕਰਾਨਾ, ਮੁਸਕਰਾਉਣਾ ਤੇ ਕਿਸੇ ਦਾ ਦਿਲ ਨਾ ਦਿਖਾਉਣਾ। * ਇਸ ਦੁਨੀਆ ਵਿਚ ਹਰ ਕਿਸੇ ਨੂੰ ਆਪਣੇ ਗਿਆਨ 'ਤੇ ਘੁਮੰਡ ਹੈ, ਪਰ ਕਿਸੇ ਨੂੰ ਵੀ ਆਪਣੇ ਘੁਮੰਡ ਦਾ ਗਿਆਨ ਨਹੀਂ ਹੈ। * ਥੋੜ੍ਹਾ ਜਿਹਾ ਲੁਕ-ਲੁਕ ਕੇ ਆਪਣੇ ਲਈ ਵੀ ਜੀ ਲਵੋ, ਕੋਈ ਨਹੀਂ ਕਹੇਗਾ ਕਿ ਥੱਕ ਗਏ ਹੋ ਆਰਾਮ ਕਰੋ। * ਇਕ ਅਜੀਬ ਜਿਹੀ ਦੌੜ ਹੈ, ਇਹ ਜ਼ਿੰਦਗੀ, ਜਿੱਤ ਜਾਓ ਤਾਂ ਕਈ ਆਪਣੇ ਪਿਛੇ ਰਹਿ ਜਾਂਦੇ ਹਨ ਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ। * ਆਪਣੀ ਲਕੀਰ ਨੂੰ ਦੂਜੇ ਤੋਂ ਵੱਡਾ ਕਰਨ ਲਈ ਦੂਜੇ ਦੀ ਲਕੀਰ ਨੂੰ ਮਿਟਾਓ ਨਾ, ਸਗੋਂ ਮਿਹਨਤ ਨਾਲ ਅੱਗੇ ਵਧੋ। -ਜਗਜੀਤ ਸਿੰਘ ਭਾਟੀਆ ਨੂਰਪੁਰ ਬੇਦੀ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-22-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) 'ਦੁਪਹਿਰ ਦੀ ਰੋਟੀ ਦਾ ਤਾਂ ਮਤਲਬ ਈ ਨਹੀਂ, ਮੇਰੇ ਖ਼ਿਆਲ ਵਿਚ ਤਾਂ ਰਾਤ ਦੀ ਰੋਟੀ ਦਾ ਵੀ ਕੰਮ ਹੋ ਗਿਐ', ਇੰਦਰਪ੍ਰੀਤ ਨੇ ਕਿਹਾ। 'ਬੜੀਆਂ ਗੱਲਾਂ ਆਉਂਦੀਆਂ ਨੇ ਤੁਹਾਨੂੰ। ਤੁਸੀਂ ਖਾਧਾ ਕੀ ਐ? ਜਿਹੜੀ ਰਾਤ ਤੱਕ ਭੁੱਖ ਨਹੀਂ ਲੱਗਣੀ।' 'ਬੀਜੀ, ਮੈਂ ਤੇ ਹੁਣ ਤਿਆਰ ਹੋ ਕੇ ਸ਼ਹਿਰ ਚੱਲਿਆਂ। ਜਗਮੀਤ ਨੂੰ ਤੁਸੀਂ ਜੋ ਮਰਜ਼ੀ ਖਵਾ ਦੇਣਾ', ਇੰਦਰਪ੍ਰੀਤ ਨੇ ਕਿਹਾ। ਬੀਜੀ ਹੈਰਾਨ ਹੁੰਦੇ ਹੋਏ ਕਹਿਣ ਲੱਗੇ, 'ਅਜੇ ਤੇ ਤੁਹਾਡੇ ਆਉਣ ਦਾ ਹੀ ਪਤਾ ਨਹੀਂ ਲੱਗਾ ਤੇ ਤੂੰ ਜਾਣ ਦੀ ਵੀ ਤਿਆਰੀ ਕਰੀ ਬੈਠੈਂ। ਅਜੇ ਥੋੜ੍ਹੇ ਦਿਨ ਮੈਂ ਨਹੀਂ ਕਿਸੇ ਨੂੰ ਜਾਣ ਦੇਣਾ।' 'ਮੈਂ ਇਕੱਲੇ ਨੇ ਹੀ ਜਾਣੈ। ਮੈਨੂੰ ਫੈਕਟਰੀ 'ਚ ਬੜਾ ਜ਼ਰੂਰੀ ਕੰਮ ਐ। ਰਾਤੀਂ ਮੈਂ ਪਾਪਾ ਜੀ ਨੂੰ ਵੀ ਦੱਸਿਆ ਸੀ। ਰਹਿਮਤ ਤੁਹਾਡੇ ਕੋਲ ਈ ਐ। ਇਹ ਕੱਲ੍ਹ ਜਗਮੀਤ ਹੋਰਾਂ ਨਾਲ ਆ ਜਾਏਗੀ।' ਬੀਜੀ ਉਦਾਸ ਹੁੰਦਿਆਂ ਬੋਲੇ, 'ਇਹ ਤਾਂ ਕੋਈ ਗੱਲ ਨਾ ਬਣੀ।' 'ਮੇਰੀ ਮਜਬੂਰੀ ਐ, ਬੀਜੀ। ਮੈਂ ਫੇਰ ਕਿਸੇ ਦਿਨ ਮਿੱਸੇ ਪਰੌਂਠੇ ਖਾਣ ਆ ਜਾਵਾਂਗਾ', ਇਹ ਕਹਿ ਕੇ ਇੰਦਰਪ੍ਰੀਤ ਤਿਆਰ ਹੋਣ ਚਲਾ ਗਿਆ। 'ਅੱਗੇ ਤੇ ਤੂੰ ...

ਪੂਰਾ ਲੇਖ ਪੜ੍ਹੋ »

ਚੁਟਕਲੇ

* ਗਧੇ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਰੱਬ ਨੇ ਕਿਹਾ, 'ਮੰਗ ਕੀ ਚਾਹੁੰਦਾ ਏਂ?' ਗਧਾ-ਮੈਨੂੰ ਅਗਲੇ ਜਨਮ 'ਚ ਵੀ ਗਧਾ ਈ ਬਣਾ ਦਿਓ। ਰੱਬ-ਤੈਨੂੰ ਦੋ ਵਾਰ ਗਧਾ ਨਹੀਂ ਬਣਾਇਆ ਜਾ ਸਕਦਾ। ਗਧਾ-ਤਾਂ ਫਿਰ ਪਤੀ ਹੀ ਬਣਾ ਦਿਓ। ਰੱਬ-ਬੜਾ ਚਲਾਕ ਏਂ, ਤੈਨੂੰ ਕਿਹਾ ਕਿ ਦੋ ਵਾਰ ਗਧਾ ਨਹੀਂ ਬਣ ਸਕਦਾ। * ਰੋਹਿਤ (ਵਿਵੇਕ ਨੂੰ)-ਤੇਰਾ ਕੁੱਤਾ ਮੈਨੂੰ ਖਾਣਾ ਖਾਂਦੇ ਨੂੰ ਵੇਖ ਕੇ ਘੂਰ ਕਿਉਂ ਰਿਹਾ? ਵਿਵੇਕ-ਛੇਤੀ ਛੇਤੀ ਖਾਣਾ ਖਾ ਲੈ, ਉਸ ਨੂੰ ਲਗਦਾ ਤੂੰ ਉਸ ਦੀ ਪਲੇਟ 'ਚ ਖਾ ਰਿਹੈਂ। * ਜੱਜ (ਗਵਾਹ ਨੂੰ)-ਕੀ ਖਿਆਲ ਹੈ ਇਹ ਆਦਮੀ ਕਿਵੇਂ ਮਰਿਆ? ਗਵਾਹ-ਜਨਾਬ, ਇਹ ਬਚਪਨ ਤੋਂ ਹੀ ਭੁਲੱਕੜ ਸੀ, ਸਾਹ ਲੈਣਾ ਹੀ ਭੁੱਲ ਗਿਆ ਹੋਵੇਗਾ। * ਸੁਨੀਤਾ (ਆਪਣੀ ਸਹੇਲੀ ਅਰਚਨਾ ਨੂੰ)-ਪਾਪਾ ਨੇ ਕਿਹਾ ਹੈ ਕਿ ਜੇ ਤੂੰ ਪ੍ਰੀਖਿਆ 'ਚੋਂ ਫੇਲ੍ਹ ਹੋ ਗਈ ਤਾਂ ਵਿਆਹ ਕਰ ਦੇਵਾਂਗਾ। ਅਰਚਨਾ-ਫਿਰ ਤੂੰ ਪਾਸ ਹੋਣ ਲਈ ਕੀ ਕਰ ਰਹੀ ਏਂ? ਸੁਨੀਤਾ-ਬਾਕੀ ਸਭ ਤਿਆਰੀ ਹੈ ਬਸ ਰਿਸੈਪਸ਼ਨ ਪਾਰਟੀ 'ਤੇ ਪਾਉਣ ਵਾਲੇ ਕੱਪੜੇ ਲੈਣੇ ਰਹਿੰਦੇ ਨੇ। * ਗਾਹਕ (ਕੱਪੜੇ ਪ੍ਰੈੱਸ ਕਰਨ ਵਾਲੇ ਨੂੰ) ਮੇਰੀ ਕਮੀਜ਼ ਉਲਟੀ ਕਰਕੇ ਪ੍ਰੈੱਸ ਕਰਨੀ, ਇਸ ਦਾ ਰੰਗ ਉਤਰਦਾ ਹੈ। ਦਸ ...

ਪੂਰਾ ਲੇਖ ਪੜ੍ਹੋ »

ਰੌਚਿਕ ਜਾਣਕਾਰੀ

* ਜਲੇਬੀ ਭਾਰਤ ਦੀ ਰਾਸ਼ਟਰੀ ਮਠਿਆਈ ਹੈ। * ਜਿਰਾਫ਼ ਭਾਰਤ ਦਾ ਸਭ ਤੋਂ ਉੱਚਾ ਜਾਨਵਰ ਹੈ। * ਮੱਖੀਆਂ ਪਿੱਛੇ ਵੱਲ ਜਾਂ ਉਲਟੀ ਦਿਸ਼ਾ ਵੱਲ ਵੀ ਉਡਾਣ ਭਰ ਸਕਦੀਆਂ ਹਨ। * ਵੇਲ੍ਹ ਮੱਛੀ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ। * ਗੇਲੇਮੋਟਸ ਨਾਂਅ ਦਾ ਪੰਛੀ ਪਾਣੀ ਅੰਦਰ ਵੀ ਉਡ ਸਕਦਾ ਹੈ। * 'ਸਟੇਪਿਸ' ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਹੁੰਦੀ ਹੈ। * ਮਗਰਮੱਛ ਕਈ ਵਾਰ ਦਰੱਖਤਾਂ 'ਤੇ ਵੀ ਚੜ੍ਹ ਜਾਂਦੇ ਹਨ। * ਨਾਈਟ੍ਰੋਜਨ ਗੈਸ ਹਵਾ ਵਿਚ ਸਭ ਤੋਂ ਜ਼ਿਆਦਾ ਹੁੰਦੀ ਹੈ। -ਅਵਤਾਰ ਸਿੰਘ ਕਰੀਰ, ਮੋਗਾ। ਮੋਬਾ: ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਖੂਬ ਕਰੋ ਪੜ੍ਹਾਈਆਂ ਖੂਬ ਕਰੋ ਪੜ੍ਹਾਈਆਂ ਤੇ ਬਣੋ ਜੱਗ ਦਾ ਸ਼ਿੰਗਾਰ ਬੱਚਿਓ ਸਭ ਨਾਲ ਮਿੱਠਾ ਬੋਲੋ ਤੇ ਕਰੋ ਸਭਦਾ ਸਤਿਕਾਰ ਬੱਚਿਓ, ਖੂਬ ਕਰੋ ਪੜ੍ਹਾਈਆਂ....। ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੇ ਜਾਣਾ ਇਹ ਜ਼ਿੰਮੇਵਾਰੀ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨਾ ਇਹ ਏ ਸਮਝਦਾਰੀ ਸਭ ਨੇ ਮਿਹਨਤ ਕਰਕੇ ਬਣਨਾ ਏ ਰੌਸ਼ਨਮਿਨਾਰ ਬੱਚਿਓ ਖੂਬ ਕਰੋ ਪੜ੍ਹਾਈਆਂ....। ਕਲਪਨਾ ਚਾਵਲਾ ਵਰਗੀਆਂ ਧੀਆਂ ਨੇ ਉੱਚੇ ਰੁਤਬੇ ਪਾਏ ਕਰਕੇ ਖੂਬ ਤਰੱਕੀਆਂ ਦੇਸ਼ ਆਪਣੇ ਦੇ ਨਾਂਅ ਚਮਕਾਏ 'ਅਮਨ' ਇਹੋ ਕਹਿੰਦਾ ਬਣੀਏ ਜੱਗ ਦੀ ਮਿਸਾਲ ਬੱਚਿਓ ਖੂਬ ਕਰੋ ਪੜ੍ਹਾਈਆਂ....। -ਅਮਨ ਦਿਲਜਾਨ ਸੁੰਦਰ ਨਗਰ, ਡੇਰਾ ਬਾਬਾ ਨਾਨਕ ਰੋਡ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX