ਖੇਡਾਂ ਦੇ ਮਹਾਂਕੁੰਭ ਉਲੰਪਿਕ ਖੇਡਾਂ ਦੇ ਆਯੋਜਨ ਦੀ ਪਿਛਲੇ ਚਾਰ ਸਾਲ ਤੋਂ ਉਡੀਕ ਚੱਲ ਰਹੀ ਸੀ ਅਤੇ ਹੁਣ ਜਦੋਂ ਇਹ ਖੇਡਾਂ ਨੇੜੇ ਆਈਆਂ ਹਨ ਤਾਂ ਚੀਨ ਦੇ ਵੁਹਾਨ ਵਿਚ ਪੈਦਾ ਹੋਏ ਖ਼ਤਰਨਾਕ ਕੋਰੋਨਾ ਵਾਇਰਸ ਦੇ ਚਲਦੇ ਹੁਣ ਗੁਆਂਢੀ ਦੇਸ਼ ਜਾਪਾਨ ਦੇ ਟੋਕੀਓ ਸ਼ਹਿਰ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਆਯੋਜਨ ਉੱਤੇ ਖ਼ਤਰਾ ਮੰਡਰਾਉਣ ਲੱਗਾ ਹੈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਅੰਦਰੋਂ ਇਸ ਗੱਲ ਦੀਆਂ ਕਨਸੋਆਂ ਆਈਆਂ ਸਨ ਕਿ ਜੇਕਰ ਮਈ ਦੇ ਅੰਤ ਤੱਕ ਕੋਰੋਨਾ ਵਾਇਰਸ ਉੱਤੇ ਕਾਬੂ ਨਹੀਂ ਪਾਇਆ ਗਿਆ ਤਾਂ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਰੱਦ ਕੀਤੀਆਂ ਜਾ ਸਕਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਕਾਬੂ ਵਿਚ ਨਾ ਆਉਣ ਦੀ ਹਾਲਤ ਵਿਚ ਉਲੰਪਿਕ ਖੇਡਾਂ ਦਾ ਸਮਾਂ ਨਾ ਬਦਲਿਆ ਜਾਵੇਗਾ ਅਤੇ ਨਾ ਹੀ ਮੁਲਤਵੀ ਕੀਤੀਆਂ ਜਾਣਗੀਆਂ, ਸਗੋਂ ਖੇਡਾਂ ਰੱਦ ਹੋਣ ਦੀਆਂ ਵੀ ਚਰਚਾਵਾਂ ਹਨ। ਸਭ ਦੀ ਇੱਛਾ ਇਹੀ ਹੈ ਕਿ ਇਹ ਸਭ ਗੱਲਾਂ ਅਫਵਾਹਾਂ ਹੀ ਹੋਣ ਪਰ ਹਾਲ ਦੀ ਘੜੀ ਕੁਝ ਵੀ ਸੌ ਫ਼ੀਸਦੀ ਸਪੱਸ਼ਟ ਨਹੀਂ ਹੈ। ਉਲੰਪਿਕ ਖੇਡਾਂ 24 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਤੱਕ ...
ਟੈਸਟ ਕ੍ਰਿਕਟ ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ 28 ਸਾਲਾ ਮਿਅੰਕ ਅਗਰਵਾਲ ਨੇ ਆਪਣਾ ਪਹਿਲਾ ਟੈਸਟ 26 ਦਸੰਬਰ, 2018 ਨੂੰ ਮੈਲਬੌਰਨ ਵਿਚ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ ਅਤੇ ਉਦੋਂ ਤੋਂ ਹੁਣ ਤੱਕ ਉਨ੍ਹਾਂ ਨੇ ਜੋ ਹੋਰ ਤਿੰਨ ਟੌਪ ਦੇ ਬੱਲੇਬਾਜ਼ ਰਹੇ ਹਨ ਵਿਰਾਟ ਕੋਹਲੀ (11 ਟੈਸਟ, 17 ਪਾਰੀਆਂ, 841 ਦੌੜਾਂ, 254 ਉੱਚਤਮ, 58.06 ਔਸਤ, 3 ਸੈਂਕੜੇ, 3 ਅਰਧ ਸੈਂਕੜੇ, ਸਟ੍ਰਾਈਕ ਰੇਟ 54.71, ਛੱਕੇ 4), ਅੰਜੀਕਯ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਦੀ ਤੁਲਨਾ ਵਿਚ ਦੋ ਟੈਸਟ ਤੇ ਚਾਰ ਪਾਰੀਆਂ ਖੇਡਣ ਦੇ ਬਾਵਜੂਦ ਜ਼ਿਆਦਾ ਦੌੜਾਂ ਬਣਾਈਆਂ ਹਨ। ਮਿਅੰਕ ਨੇ 9 ਟੈਸਟ ਵਿਚ 13 ਪਾਰੀਆਂ ਖੇਡ ਕੇ 872 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚੋਂ 243 ਅਧਿਕਤਮ, 67.07 ਔਸਤ, 3 ਸੈਂਕੜੇ, 3 ਅਰਧ ਸੈਂਕੜੇ, ਸਟ੍ਰਾਈਕ ਰੇਟ 56.62, ਛੱਕੇ 21 ਰਹੇ ਹਨ।
ਟੈਸਟ ਵਿਚ ਦੋ ਦੋਹਰੇ ਸੈਂਕੜੇ ਲਗਾਉਣ ਲਈ ਮਿਅੰਕ ਤੋਂ ਘੱਟ ਪਾਰੀਆਂ ਸਿਰਫ਼ ਵਿਨੋਦ ਕਾਂਬਲੀ ਨੇ ਲਈਆਂ ਹਨ, ਜਿਨ੍ਹਾਂ ਨੇ ਇਹ ਕਾਰਨਾਮਾ ਸਿਰਫ਼ 5 ਪਾਰੀਆਂ ਵਿਚ ਕੀਤਾ। ਮਿਅੰਕ ਨੇ 12 ਪਾਰੀਆਂ ਵਿਚ ਦੋ ਦੋਹਰੇ ਸੈਂਕੜੇ ਲਗਾਏ ਹਨ। ਅਕਤੂਬਰ 2019 ਵਿਚ ਵਿਸ਼ਾਖਾਪਨਮ ਵਿਚ ਦੱਖਣੀ ਅਫ਼ਰੀਕਾ ਵਿਰੁੱਧ 215 ਦੌੜਾਂ ਅਤੇ ...
ਖੇਡਾਂ ਦੀ ਦੁਨੀਆ ਦਾ ਇਕ ਦੁਖਾਂਤ ਇਹ ਵੀ ਹੈ ਕਿ ਕਈ ਵਾਰ ਪ੍ਰਤਿਭਾਸ਼ਾਲੀ ਅਤੇ ਯੋਗ ਖਿਡਾਰੀਆਂ ਨਾਲ ਨਾਇਨਸਾਫ਼ੀਆਂ ਉਨ੍ਹਾਂ ਨੂੰ ਇਸ ਕਦਰ ਮਾਯੂਸ ਅਤੇ ਉਦਾਸ ਕਰਦੀਆਂ ਹਨ ਕਿ ਉਹ ਆਪ ਤਾਂ ਖੇਡ ਜਗਤ ਤੋਂ ਬੇਮੁਖ ਹੋ ਹੀ ਜਾਂਦੇ ਹਨ ਸਗੋਂ ਹੋਰ ਵੀ ਕਈਆਂ ਨੂੰ ਨਿਰਉਤਸ਼ਾਹਿਤ ਕਰਦੇ ਹਨ। ਕਿਸੇ ਵੀ ਯੋਗ ਖਿਡਾਰੀ ਜਾਂ ਖਿਡਾਰਨ ਨਾਲ ਸਭ ਤੋਂ ਵੱਡੀ ਖੇਡ ਤ੍ਰਾਸਦੀ ਉਦੋਂ ਵਾਪਰਦੀ ਹੈ ਜਦੋਂ ਕੋਈ ਵੱਡੀ ਸਿਫਾਰਸ਼ ਜਾਂ ਰਿਸ਼ਵਤ ਉਸ ਦਾ ਹੱਕ ਖੋਹ ਕੇ ਕਿਸੇ ਅਯੋਗ ਖਿਡਾਰੀ ਦੀ ਝੋਲੀ 'ਚ ਪਾ ਦਿੰਦੀ ਹੈ, ਉਹ ਵੀ ਸਾਰੇ ਨਿਯਮਾਂ ਅਤੇ ਇਖਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ 'ਤੇ ਟੰਗ ਕੇ। ਗਰੀਬ ਵੀ ਆਪਣੇ ਪੁੱਤ ਜਾਂ ਧੀ ਨੂੰ ਇਸ ਲਈ ਖੇਡਾਂ ਦੇ ਲੜ ਲਾ ਦਿੰਦਾ ਕਿ ਚਲੋ ਹੋਰ ਤਾਂ ਕੋਈ ਧਨ-ਦੌਲਤ ਉਸ ਕੋਲ ਨਹੀਂ, ਚਲੋਂ ਉਸ ਦੀ ਔਲਾਦ ਆਪਣੀ ਸਰੀਰਕ ਸਮਰੱਥਾ ਤੇ ਸਰੀਰਕ ਦੌਲਤ ਦੇ ਸਦਕਾ ਹੀ ਜੀਵਨ ਦੇ ਤਲਖ ਰਾਹਾਂ 'ਤੇ ਕੋਈ ਸੁਨਹਿਰਾ ਰਾਹ ਲੱਭ ਲਵੇ ਪਰ ਉਸ ਨੂੰ ਕੀ ਪਤਾ ਹੁੰਦਾ ਕਿ ਸਾਡੇ ਇਥੇ ਦੇਸ਼ ਦੇ ਖੇਡ ਸਿਸਟਮ ਦੀਆਂ ਕੁਝ ਅਜਿਹੀਆਂ ਊਣਤਾਈਆਂ ਹਨ, ਕਿ ਉਸ ਦੇ ਸੁਨਹਿਰੀ ਸੁਪਨਿਆਂ ਦੇ ਕਾਤਲ ਵੀ ਇਥੇ ਹੀ ਮੌਜੂਦ ਹਨ, ...
ਅੱਜਕਲ੍ਹ ਭਾਰਤੀ ਹਾਕੀ ਟੀਮ ਵਧੀਆ ਦੌਰ 'ਚੋਂ ਵਿਚਰ ਰਹੀ ਹੈ। ਹਾਲ ਹੀ ਵਿਚ ਭਾਰਤੀ ਟੀਮ ਵਲੋਂ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਖਿਲਾਫ਼ ਦਰਜ ਕੀਤੀਆਂ ਜਿੱਤਾਂ ਨਾਲ ਸਾਡੇ ਦੇਸ਼ ਦੇ ਹਾਕੀ ਪ੍ਰੇਮੀਆਂ ਦੇ ਚਿਹਰੇ ਖਿੜ ਗਏ ਹਨ। ਇਸ ਦੇ ਨਾਲ ਹੀ ਸਾਡੇ 3 ਖਿਡਾਰੀਆਂ ਵਲੋਂ ਵਿਅਕਤੀਗਤ ਤੌਰ 'ਤੇ ਜਿੱਤੇ ਵਿਸ਼ਵ ਪੱਧਰੀ ਖਿਤਾਬਾਂ ਨੇ ਵੀ ਭਾਰਤ ਦਾ ਖੇਡ ਜਗਤ 'ਚ ਮਾਣ ਵਧਾਇਆ ਹੈ। ਇਨ੍ਹਾਂ ਤਾਜ਼ਾ-ਤਾਰੀਨ ਪ੍ਰਾਪਤੀਆਂ ਨੂੰ ਦੇਖ ਕੇ ਜਾਪਦਾ ਹੈ ਕਿ ਭਾਰਤੀ ਹਾਕੀ ਦੇ ਅੱਛੇ ਦਿਨ ਆ ਗਏ ਹਨ ਪਰ ਭਾਰਤੀ ਹਾਕੀ ਟੀਮ ਦੇ ਅੱਛੇ ਦਿਨਾਂ ਦੀ ਤਸਦੀਕ ਤਾਂ ਇਸੇ ਵਰ੍ਹੇ ਟੋਕੀਓ (ਜਪਾਨ) 'ਚ ਹੋਣ ਵਾਲੀਆਂ ਉਲੰਪਿਕ ਖੇਡਾਂ 'ਚੋਂ ਤਗਮਾ ਜਿੱਤਣ ਨਾਲ ਹੋਵੇਗੀ।
ਅੱਛੇ ਦਿਨਾਂ ਦੇ ਸੂਚਕ:- ਹਾਲ ਹੀ ਵਿਚ ਭਾਰਤੀ ਟੀਮ ਨੇ ਆਪਣੀ ਧਰਤੀ 'ਤੇ ਵਿਸ਼ਵ ਚੈਪੀਅਨ ਬੈਲਜ਼ੀਅਮ ਤੇ ਉਪ-ਜੇਤੂ ਹਾਲੈਂਡ ਖਿਲਾਫ਼ ਐਫ.ਆਈ.ਐਚ. ਪਰੋ ਲੀਗ 'ਚ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਕਤ ਟੂਰਨਾਮੈਂਟ 'ਚ ਪਹਿਲੀ ਵਾਰ ਖੇਡ ਰਹੀ ਭਾਰਤੀ ਟੀਮ ਦੀਆਂ ਉਕਤ ਜਿੱਤਾਂ ਨੇ ਦੇਸ਼ ਵਾਸੀਆਂ ਦੇ ਮਨਾਂ 'ਚ ਭਾਰਤੀ ਹਾਕੀ ਦੇ ਅੱਛੇ ਦਿਨ ਆਉਣ ਦੇ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਤੋਂ ਬਾਅਦ 1972 ਵਿਚ ਮਿਊਨਿਖ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਪਰ ਭਾਰਤੀ ਹਾਕੀ ਟੀਮ ਮਾਂਟਰੀਅਲ ਸ਼ਹਿਰ ਵਿਖੇ ਹੋਈਆਂ 1976 ਦੀਆਂ ਉਲੰਪਿਕ ਖੇਡਾਂ ਵਿਚ 7ਵੇਂ ਸਥਾਨ 'ਤੇ ਹੀ ਰਹੀ। 1980 ਵਿਚ ਮਾਸਕੋ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਮੁੜ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਦੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਰਹੀ ਹੈ। ਸਾਲ 2008 ਵਿਚ ਪੇਇਚਿੰਗ ਉਲੰਪਿਕ ਖੇਡਾਂ ਵਿਚ ਤਾਂ ਭਾਰਤੀ ਹਾਕੀ ਟੀਮ ਕੁਆਲੀਫਾਈ ਵੀ ਨਹੀਂ ਕਰ ਸਕੀ ਸੀ। ਹੁਣ 2020 ਦੀਆਂ ਉਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਨੇ ਰੂਸ ਨੂੰ ਹਰਾ ਕੇ ਕੁਆਲੀਫਾਈ ਤਾਂ ਕਰ ਲਿਆ ਹੈ ਪਰ ਸਾਲ 2020 ਦੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਅਸਲੀ ਅਗਨੀ ਪ੍ਰੀਖਿਆ ਹੋਵੇਗੀ। ਅਜੇ ਵੀ ਭਾਰਤ ਵਾਸੀਆਂ ਨੂੰ ਭਾਰਤ ਦੀ ਹਾਕੀ ਟੀਮ ਤੋਂ ਤਗਮਾ ਜਿੱਤਣ ਦੀਆਂ ਆਸਾਂ ਬਣੀਆਂ ਹੋਈਆਂ ਹਨ। ਹੋ ਸਕਦਾ ਹੈ ਕਿ ਪੂਰੇ 40 ਸਾਲਾਂ ਬਾਅਦ ਹੁਣ ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ...
ਕਦੇ ਆਪਣੇ ਪੈਰਾਂ 'ਤੇ ਨਾ ਖੜ੍ਹ ਸਕਣ ਵਾਲਾ ਅੱਜ ਆਪਣੀ ਮਿਹਨਤ ਦੇ ਬਲਬੂਤੇ ਵਿਸ਼ਵ ਦੇ ਪੰਜਵੇਂ ਸਥਾਨ ਦਾ ਤੇਜ਼ ਦੌੜਾਕ ਹੈ ਹੀਰਆਣਾ ਪ੍ਰਾਂਤ ਦਾ ਪੈਰਾ ਖਿਡਾਰੀ ਸੰਦੀਪ ਮੋਰ, ਜਿਸ ਨੇ ਆਪਣੀ ਹੀ ਅਪਾਹਜਤਾ ਨੂੰ ਚੁਣੌਤੀ ਨਹੀਂ ਦਿੱਤੀ, ਸਗੋਂ ਜ਼ਿੰਦਗੀ ਵਿਚ ਆਈਆਂ ਚੁਣੌਤੀਆਂ ਨੂੰ ਟੱਕਰ ਦਿੱਤੀ ਤਾਂ ਪੂਰੀ ਦੁਨੀਆ ਨੇ ਸਲਾਮ ਕੀਤੀ। ਹਰਿਆਣਾ ਸੂਬੇ ਦੇ ਜ਼ਿਲ੍ਹਾ ਝੱਜਰ ਦੇ ਇਕ ਪਿੰਡ ਰੇੜੂਵਾਸ ਵਿਚ ਪਿਤਾ ਛਤਰ ਸਿੰਘ ਅਤੇ ਮਾਤਾ ਜਿੰਦਰ ਦੇਵੀ ਦਾ ਲਾਡਲਾ ਸੰਦੀਪ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਸੀ ਪਰ ਇਸ ਦੇ ਬਾਵਜੂਦ ਉਹ ਕੁਝ ਕਰਨਾ ਚਾਹੁੰਦਾ ਸੀ ਪਰ ਉਹ ਠੀਕ ਢੰਗ ਨਾਲ ਆਪਣੇ ਪੈਰਾਂ 'ਤੇ ਵੀ ਖੜ੍ਹਾ ਨਹੀਂ ਸੀ ਹੋ ਸਕਦਾ ਅਤੇ ਉਸ ਦਾ ਆਪ੍ਰੇਸ਼ਨ ਵੀ ਹੋਇਆ। ਹੌਲੀ-ਹੌਲੀ ਸੰਦੀਪ ਨੇ ਕਸਰਤ ਅਤੇ ਸਰੀਰਕ ਅਭਿਆਸ ਕਰਨਾ ਸ਼ੁਰੂ ਕੀਤਾ ਅਤੇ ਨਤੀਜਾ ਇਹ ਹੋਇਆ ਕਿ ਉਹ ਹੌਲੀ-ਹੌਲੀ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲੱਗਾ। ਖੇਡਾਂ ਵਿਚ ਕਦਮ ਰੱਖਿਆ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2019 ਵਿਚ ਵਿਸ਼ਵ ਚੈਂਪੀਅਨਸ਼ਿਪ ਤੱਕ ਪਹੁੰਚ ਗਿਆ। ਸੰਦੀਪ ਨੂੰ ਭਾਰਤ ਸਰਕਾਰ ਵਲੋਂ ਪੈਰਿਸ ਵਿਚ ਖੇਡਣ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX