ਨਰਮੇ-ਕਪਾਹ ਤੋਂ ਵਧ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਪੰਜਾਬ ਵਲੋਂ ਪ੍ਰਮਾਣਿਤ ਬੀ.ਟੀ ਅਤੇ ਗੈਰ ਬੀ.ਟੀ. ਕਿਸਮਾਂ ਬੀਜਣੀਆਂ ਚਾਹੀਦੀਆਂ ਹਨ:-
ੳ) ਬੀ. ਟੀ. ਕਿਸਮਾਂ: ਨਰਮੇ ਦੀਆਂ ਬੀ.ਟੀ ਦੋਗਲੀਆਂ ਕਿਸਮਾਂ : ਪੰਜਾਬ ਖੇਤੀ ਯੂਨੀ. ਵਲੋਂ ਬੀ.ਟੀ. ਨਰਮੇ ਦੀਆਂ ਵੱਖ-ਵੱਖ ਦੋਗਲੀਆਂ ਕਿਸਮਾਂ ਦੀ ਪਰਖ ਹਰ ਸਾਲ ਆਪਣੇ ਤਜਰਬਿਆਂ ਵਿਚ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਸਿਰਫ ਸਿਫਾਰਿਸ਼ ਕੀਤੀਆਂ ਦੋਗਲੀਆਂ ਕਿਸਮਾਂ ਦੀ ਹੀ ਕਾਸਤ ਕਰਨੀ ਚਾਹੀਦੀ ਹੈ।
ਪੀ.ਏ.ਯੂ. ਬੀ.ਟੀ.-1 : ਇਹ ਭਾਰਤ ਵਿਚ ਕਿਸੇ ਸਰਕਾਰੀ ਅਦਾਰੇ ਵਲੋਂੋ ਤਿਆਰ ਕੀਤੀ ਪਹਿਲੀ ਬੀ.ਟੀ. ਨਰਮੇ ਦੀ ਕਿਸਮ ਹੈ। ਇਸ ਦਾ ਔਸਤਨ ਝਾੜ 11.2 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਟੀਂਡੇ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਰੂੰਅ ਦਾ ਕਸ 41.4 ਫ਼ੀਸਦੀ ਹੈ। ਇਹ ਕਿਸਮ ਨਰਮੇ ਦੀ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
ਅ) ਨਰਮੇ ਦੀਆਂ ਗੈਰ ਬੀ.ਟੀ. ਕਿਸਮਾਂ : ਐਫ 2228 (2015): ਇਹ ਕਿਸਮ ਲਗਪਗ 180 ਦਿਨਾਂ ਵਿਚ ਪੱਕ ਕੇ 7.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ 29.0 ਮਿਲੀਮੀਟਰ ਅਤੇ ਰੂੰਅ ਦਾ ਕਸ 34.4 ਫ਼ੀਸਦੀ ਹੁੰਦਾ ਹੈ। ...
ਜ਼ਮੀਨ ਦੀ ਤਿਆਰੀ: ਆਮ ਜ਼ਮੀਨਾਂ ਲਈ ਖੇਤ ਦੀ ਤਿਆਰੀ ਕਰਨ ਲਈ ਤਿੰਨ ਤੋਂ ਚਾਰ ਵਹਾਈਆਂ ਉਪਰੰਤ ਸੁਹਾਗਾ ਮਾਰਨ ਨਾਲ ਖੇਤ ਬਿਜਾਈ ਲਈ ਤਿਆਰ ਹੋ ਜਾਂਦਾ ਹੈ। ਜ਼ਮੀਨਾਂ ਵਿਚ ਸਖ਼ਤ ਤਹਿ ਦੀ ਸਮੱਸਿਆ ਹੋਵੇ ਉਨ੍ਹਾਂ ਜ਼ਮੀਨਾਂ ਵਿਚ ਡੂੰਘੀ ਵਹਾਈ ਕਰਨ ਵਾਲੇ ਹਲ (ਤਹਿ ਤੋੜ/ਸਬ-ਸਾਇਲਰ) ਨਾਲ 1.0 ਮੀਟਰ × 1.0 ਮੀਟਰ ਦੀ ਦੂਰੀ 'ਤੇ ਦੋਤਰਫਾ ਵਹਾਈ ਕਰਨ ਨਾਲ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਇਹ ਵਹਾਈ 3-4 ਸਾਲਾਂ ਦੇ ਵਕਫ਼ੇ ਤੋਂ ਬਾਅਦ ਦੁਹਰਾਈ ਜਾਣੀ ਚਾਹੀਦੀ ਹੈ। ਜ਼ਮੀਨ ਦੇ ਹੇਠਾਂ ਬਣੀ ਸਖ਼ਤ ਤਹਿ ਨੂੰ ਤੋੜਨ ਨਾਲ ਜ਼ਮੀਨ ਦੀ ਪਾਣੀ ਜੀਰਨ ਦੀ ਤਾਕਤ ਵਿਚ ਵਾਧਾ ਹੁੰਦਾ ਹੈ। ਬੂਟੇ ਦੀਆਂ ਜੜ੍ਹਾਂ ਜ਼ਮੀਨ ਵਿਚ ਡੂੰਘੀਆਂ ਜਾਂਦੀਆਂ ਹਨ ਅਤੇ ਫ਼ਸਲ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ।
ਬੀਜ ਦੀ ਚੋਣ: ਸੁਧਰੇ ਬੀਜ ਉੱਤਮ ਖੇਤੀ ਦੀ ਕੁੰਜੀ ਹਨ। ਉਚ ਮਾਪ ਵਾਲੇ ਬੀਜ ਹੀ ਫ਼ਸਲ ਦੇ ਵਧੇਰੇ ਝਾੜ ਦੀ ਨਹੀਂ ਹੁੰਦੇ ਹਨ। ਕਮਾਦ ਦੀ ਫ਼ਸਲ ਦੇ ਬੀਜ ਦੀ ਚੋਣ ਕਰਨ ਸਮੇਂ ਹਮੇਸ਼ਾ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਬੀਜ ਹਮੇਸ਼ਾਂ ਉਚੇਚੇ ਤੌਰ 'ਤੇ ਬੀਜ ਵਾਸਤੇ ਬੀਜੀ ਗਈ ਫ਼ਸਲ ਵਿਚੋਂ ਹੀ ਲੈਣਾ ਚਾਹੀਦਾ ਹੈ। ਬੀਜ ...
ਪੰਜਾਬ ਸਰਕਾਰ ਦੀ ਖ਼ਰੀਫ਼ ਦੇ ਮੌਸਮ ਲਈ ਬਣਾਈ ਗਈ ਯੋਜਨਾ 'ਚ ਫ਼ਸਲੀ ਵਿਭਿੰਨਤਾ 'ਤੇ ਜ਼ੋੋਰ ਦਿੱਤਾ ਗਿਆ ਹੈ। ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਇਆ ਜਾਵੇਗਾ। ਝੋਨੇ ਦੀ ਪਾਣੀ ਦੀ ਲੋੜ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਵੱਧ ਹੋਣ ਕਾਰਨ ਜ਼ਮੀਨ ਥੱਲੇ ਪਾਣੀ ਦੀ ਸਤਹਿ ਦਾ ਪੱਧਰ ਨੀਵਾਂ ਹੋ ਰਿਹਾ ਹੈ। ਵੱਧ ਤਾਕਤ ਦੇ ਸਬਮਰਸੀਬਲ ਲੱਗ ਰਹੇ ਹਨ ਅਤੇ ਬਿਜਲੀ ਦੀ ਖਪਤ ਵਧ ਰਹੀ ਹੈ। ਰਾਜ ਦੇ ਬਹੁਤੇ ਰਕਬੇ 'ਤੇ ਹੁਣ ਨਵੇਂ ਟਿਊਬਵੈੱਲ ਵੀ ਨਹੀਂ ਲਗਾਏ ਜਾ ਸਕਦੇ। ਅਜਿਹਾ ਰਕਬਾ ਦਿਨੋਂ-ਦਿਨ ਵਧ ਰਿਹਾ ਹੈ। ਕੇਂਦਰ ਵਲੋਂ ਝੋਨੇ ਦੀ ਸਰਕਾਰੀ ਖਰੀਦ 'ਚ ਢਿੱਲ ਪੈਣ ਦੇ ਆਦੇਸ਼ ਆ ਰਹੇ ਹਨ। ਝੋਨੇ ਦੀ ਵਧ ਰਹੀ ਕਾਸ਼ਤ ਨਾਲ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦੀ ਵੀ ਸਮੱਸਿਆ ਆ ਰਹੀ ਹੈ। ਭਾਵੇਂ ਪਿਛਲੇ ਤਿੰਨ ਦਹਾਕਿਆਂ ਤੋਂ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੇ ਉਪਰਾਲੇ ਕੀਤੇ ਗਏ ਹਨ ਪਰ ਇਸ ਰਕਬੇ ਵਿੱਚ ਘਟਣ ਦੀ ਬਜਾਏ ਹਰ ਸਾਲ ਵਾਧਾ ਹੁੰਦਾ ਗਿਆ ਹੈ। ਅੰਤ ਵਿਚ ਇਹ 30 ਲੱਖ ਹੈਕਟੇਅਰ (ਬਾਸਮਤੀ ਸਮੇਤ) ਤੋਂ ਵੀ ਟੱਪ ਗਿਆ। ਝੋਨੇ ਦੀ ਫ਼ਸਲ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਕਿਸਾਨਾਂ ਨੂੰ ਵੱਧ ਲਾਹੇਵੰਦ ਹੈ। ਇਸੇ ਕਾਰਨ ਕਿਸਾਨ ...
ਪੰਜਾਬੀਆਂ ਦਾ ਸੁਭਾਅ ਹੈ ਕਿ ਕੋਈ ਦਿਨ ਸ਼ੁੱਧ ਹੋਵੇ, ਝੱਟ ਲੰਗਰ ਲਾ ਦਿੰਦੇ ਹਨ ਤੇ ਪਿੰਡ 'ਚ ਕਿਸੇ ਦੇ ਕੋਈ ਕਾਰਜ ਹੋਵੇ ਤਾਂ ਦੱਬ ਕੇ ਮਦਦ ਕਰਦੇ ਹਨ। ਜਿਵੇਂ ਵਿਆਹ ਹੋਵੇ ਤਾਂ ਦੁੱਧ ਪਿੰਡ 'ਚੋਂ ਹੀ 'ਕੱਠਾ ਹੋ ਜਾਂਦਾ ਹੈ। ਭਾਵੇਂ ਪੰਜਾਬੀ ਦੋ ਮੁਲਖਾਂ ਵਿਚ ਵੰਡੇ ਹੋਏ ਹਨ ਪਰ ਸੁਭਾਅ ਪੱਖੋਂ ਕਿਵੇਂ ਵੀ ਅੱਡ ਨਹੀਂ ਹਨ। ਹੁਣ ਦੁਨੀਆ ਨੂੰ ਸੇਧ ਦੇਣ ਵਾਲੇ ਸਾਡੇ ਗੁਰੂ ਜੀ ਦਾ 550ਵਾਂ ਜਨਮ ਦਿਹਾੜਾ ਹੋਵੇ ਤੇ ਸਾਡੇ ਗੁਆਂਢੋਂ ਕੁਝ ਨਾ ਆਵੇ, ਇਹ ਹੋ ਹੀ ਨਹੀਂ ਸੀ ਸਕਦਾ। ਇਹੀ ਕਾਰਨ ਹੈ ਕਿ ਇਸ ਮੁਬਾਰਕ ਇਤਿਹਾਸਕ ਪੜਾਅ 'ਤੇ ਪਾਕਿਸਤਾਨ ਨੇ 550 ਰੁਪਏ ਦਾ ਸਿੱਕਾ ਜਾਰੀ ਕੀਤਾ ਤੇ ਨਿਪਾਲ ਨੇ 2500, 1000 ਤੇ 100 ਰੁਪਏ ਦੇ ਤਿੰਨ ਸਿੱਕੇ ਜਾਰੀ ਕੀਤੇ ਤੇ ਉਨ੍ਹਾਂ ਉਤੇ ਮੂਲਮੰਤਰ ਦਾ ਆਰੰਭ ੴ ਦਾ ਚਿੰਨ੍ਹ ਉਕਰਿਆ। ਇਹ ਸਿਰਫ਼ ਸਿੱਕੇ ਨਹੀਂ ਹਨ, ਸਾਂਝੀਵਾਲਤਾ ਦੇ ਦੂਤ ਹਨ।
-ਮੋਬਾ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX