ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..

ਬਹੁਰੰਗ

ਕੰਗਨਾ

ਪੰਗਾ ਪੈਣਾ ਈ ਪੈਣਾ

'ਪੰਗਾ' ਜਿਸ ਨਾਲ ਵੀ ਲਿਆ ਵੱਡਾ ਲਿਆ ਤੇ ਡੰਕੇ ਦੀ ਚੋਟ 'ਤੇ ਲਿਆ, ਫਿਰ ਪਿਛਾਂਹ ਨਹੀਂ ਪਰਤੀ ਕੰਗਨਾ ਰਣੌਤ ਤੇ ਰਿਤਿਕ ਰੌਸ਼ਨ ਤਾਂ ਜ਼ਿੰਦਗੀ ਭਰ ਨਹੀਂ ਭੁੱਲੇਗਾ ਕਿ ਕਿਸੇ ਮਾੜੇ ਦਿਨ ਇਸ ਅਭਿਨੇਤਰੀ ਨਾਲ ਵਾਹ ਪੈ ਗਿਆ ਸੀ ਤੇ ਤਮੰਨਾ ਭਾਟੀਆ ਬੋਲ ਪਈ ਸੀ ਕਿ ਬਈ ਕੰਗਨਾ ਮੈਨੂੰ ਆ ਕੇ ਕੁੱਟ ਲਵੇ ਪਰ ਹੋਰ 'ਪੰਗਾ' ਨਾ ਲਵੇ ਤੇ ਇਸੇ ਹੀ ਤਰ੍ਹਾਂ ਫ਼ਿਲਮ 'ਪੰਗਾ' ਨਾਲ ਕੰਗਨਾ ਨੇ ਬੱਲੇ-ਬੱਲੇ ਲੁੱਟ ਲਈ। 'ਪੰਗਾ' ਨੇ ਕੰਗਨਾ ਰਣੌਤ ਨੂੰ ਇਸ ਪੂਰੇ ਸਾਲ ਦੀ ਕਮਾਈ ਵਾਲੀ ਨਾਇਕਾ ਸਾਬਤ ਕੀਤਾ ਹੈ। ਕੰਗਨਾ ਦੀ ਨਵੀਂ ਫ਼ਿਲਮ 'ਤੇਜਸ' ਦਾ ਪਹਿਲਾ ਟਰੇਲਰ ਆ ਗਿਆ ਹੈ। ਇਸ 'ਚ ਪਾਇਲਟ ਬਣੀ ਹੈ ਕੰਗਨਾ ਤੇ ਕੰਗਨਾ ਦਾ ਇਹ ਰੂਪ ਔਰਤ ਸ਼ਕਤੀ ਨੂੰ ਚੰਗੀ ਤਰ੍ਹਾਂ ਪਰਿਭਾਸ਼ਤ ਕਰਦਾ ਨਜ਼ਰ ਆ ਰਿਹਾ ਹੈ। ਵਰਦੀ ਪਾਉਣ ਵਾਲੀਆਂ ਬਹਾਦਰ, ਮਜ਼ਬੂਤ ਔਰਤਾਂ ਦੇਸ਼ ਲਈ ਬਲੀਦਾਨ, ਸ਼ਤ-ਸ਼ਤ ਪ੍ਰਣਾਮ ਲਿਖ ਕੇ ਕੰਗਨਾ ਨੇ 'ਤੇਜਸ' ਦੀ ਸਟੋਰੀ ਆਪਣੇ ਇੰਸਟਾਗ੍ਰਾਮ 'ਤੇ ਪਾਈ ਹੈ। ਸਵੇਰਧ ਮੇਵਾਰਾ ਦੁਆਰਾ ਤਿਆਰ ਹੋ ਰਹੀ ਹੈ 'ਤੇਜਸ' ਗਰਮੀਆਂ 'ਚ ਸ਼ੁਰੂ ਹੋ ਜਾਵੇਗੀ। ਕੰਗਨਾ ਨੂੰ ਜਿਥੇ ਸਾਰੀਆਂ ਹੀ ਹੀਰੋਇਨਾਂ 'ਪੰਗਾ' ਗਰਲ ਕਹਿ ਰਹੀਆਂ ਹਨ, ਉਥੇ ਸੋਨਾਕਸ਼ੀ ...

ਪੂਰਾ ਲੇਖ ਪੜ੍ਹੋ »

ਪ੍ਰਿਅੰਕਾ ਚੋਪੜਾ

ਓਸ਼ੋ ਦੀ ਪ੍ਰਸੰਸਕ?

ਵਿਆਹ ਤੋਂ ਬਾਅਦ ਪਹਿਲੀ ਹੋਲੀ ਹਰੇਕ ਨੂੰ ਯਾਦ ਹੋਊ ਤੇ ਫਿਰ ਤੁਸੀਂ ਵਿਆਹੁਤਾ ਪ੍ਰਿਅੰਕਾ ਦੀ ਪਹਿਲੀ ਹੋਲੀ ਵੀ ਜਾਣ ਲਓ। ਪੰਜ ਦਿਨ ਪਹਿਲਾਂ ਹੀ ਨਿੱਕ ਨੇ ਆਪਣੀ ਨਿੱਕੀ ਯਾਨੀ ਪੀ.ਸੀ. ਨਾਲ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ। ਆਪਣੇ ਪੇਕੇ ਘਰ ਭਾਰਤ ਆ ਕੇ ਨਿੱਕ ਨੂੰ ਭਾਰਤੀ ਸੱਭਿਆਚਾਰ ਦੇ ਇਸ ਰੰਗਾਂ ਦੇ ਤਿਉਹਾਰ ਸਬੰਧੀ ਪੂਰੀ ਧਾਰਮਿਕ ਤੇ ਸੱਭਿਆਚਾਰਕ ਜਾਣਕਾਰੀ ਪੀ.ਸੀ. ਨੇ ਦਿੱਤੀ। ਹੱਥਾਂ 'ਚ ਸੱਤ ਰੰਗ ਲੈ ਕੇ ਨਿੱਕ ਨੇ ਆਪਣਾ ਮੂੰਹ ਲਾਲ-ਗੁਲਾਬੀ ਤੇ ਪ੍ਰਿਅੰਕਾ ਦਾ ਲਾਲ-ਗੁਲਾਲ ਮਲ ਕੇ ਗੱਲ੍ਹਾਂ ਕਸ਼ਮੀਰੀ ਸਿਓ ਦੀ ਤਰ੍ਹਾਂ ਲਾਲ ਕਰਕੇ ਤਸਵੀਰਾਂ ਖਿਚਵਾ ਆਪਣੇ ਅਧਿਕਾਰਤ ਅਮਰੀਕਨ ਇੰਸਟਾਗ੍ਰਾਮ ਖਾਤੇ ਤੋਂ ਜਾਰੀ ਕੀਤੀਆਂ ਤੇ ਲਿਖਿਆ ਕਿ ਸਹੁਰੇ ਘਰ ਪਹਿਲਾ ਤਿਉਹਾਰ, ਕ੍ਰਿਸਮਸ ਜਿਹਾ ਉਤਸ਼ਾਹ ਵਾਹ... ਰੰਗਾਂ 'ਚ ਪਿਆਰ। ਦੇਸੀ ਅਵਤਾਰ 'ਚ ਪੀ.ਸੀ. ਨੇ ਪਤੀ ਦੇਵ ਨਿੱਕ ਨੂੰ ਹੋਲੀ ਵਾਲੇ ਦਿਨ ਸਮਝਾਇਆ ਸੀ। ਰਹੀ ਗੱਲ ਕਾਰੋਬਾਰ ਦੀ ਤਾਂ ਹੁਣ ਪ੍ਰਿਅੰਕਾ ਚੋਪੜਾ ਕਰ ਰਹੀ ਹੈ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਹੀਰਾ ਮੰਡੀ' ਤੇ ਮੁੰਬਈ ਤੋਂ ਅਸੀਂ ਅਮਰੀਕਾ ਤੱਕ ਛਾਅ ਚੁੱਕੀ ਭਾਰਤ ਦੀ ਧੀ, ਅਮਰੀਕਾ ਦੀ ...

ਪੂਰਾ ਲੇਖ ਪੜ੍ਹੋ »

ਲਾਜਵਾਬ ਅਭਿਨੇਤਾ ਹੈ

ਕੁਨਾਲ ਖੇਮੂ

ਮਹੇਸ਼ ਦੀ 'ਸਰ' (1993) ਜ਼ਰੀਏ ਸਿਲਵਰ ਸਕਰੀਨ 'ਤੇ ਪਹਿਲੀ ਵਾਰ ਕੁਨਾਲ ਖੇਮੂ ਨੂੰ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਉਹ 'ਹਮ ਹੈਂ ਰਾਹੀ ਪਿਆਰ ਕੇ' (1993), 'ਰਾਜਾ ਹਿੰਦੁਸਤਾਨੀ' (1996), 'ਜ਼ਖ਼ਮ' (1998) ਵਿਚ ਨਜ਼ਰ ਆਏ। ਕੁਨਾਲ ਖੇਮੂ ਨੂੰ 'ਕਲਯੁੱਗ' (2005) ਵਿਚ ਪਹਿਲੀ ਵਾਰ ਬਤੌਰ ਲੀਡ ਐਕਟਰ ਦਾ ਮੌਕਾ ਮਿਲਿਆ। ਉਨ੍ਹਾਂ ਦੀ ਇਹ ਫ਼ਿਲਮ ਟਿਕਟ ਖਿੜਕੀ 'ਤੇ ਚੰਗੀ ਹਿੱਟ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਲੀਡ ਐਕਟਰ ਦੇ ਤੌਰ 'ਤੇ 'ਟ੍ਰੈਫਿਕ ਸਿਗਨਲ' (2007), 'ਢੋਲ' (2007), 'ਗੋਲਮਾਲ-3' (2010), 'ਗੋ ਗੋਆ ਗੌਨ' (2013), 'ਗੋਲਮਾਲ ਅਗੇਨ' (2017), 'ਸਿੰਬਾ' (2018) ਅਤੇ 'ਕਲੰਕ' (2019) ਵਰਗੀਆਂ ਕਈ ਚੰਗੀਆਂ ਫ਼ਿਲਮਾਂ ਕੀਤੀਆਂ। ਕੁਨਾਲ ਖੇਮੂ ਕਾਮੇਡੀ ਕਿਰਦਾਰਾਂ ਵਿਚ ਬਹੁਤ ਸਰਾਹੇ ਜਾਂਦੇ ਰਹੇ ਹਨ। ਕਰਨ ਜੌਹਰ ਦੀ ਫਲਾਪ ਫ਼ਿਲਮ 'ਕਲੰਕ' ਦੇ ਨਾਂਹਪੱਖੀ ਕਿਰਦਾਰ ਵਿਚ ਵੀ ਕੁਨਾਲ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। 'ਕਲਯੁੱਗ' ਤੋਂ 15 ਸਾਲ ਬਾਅਦ ਕੁਨਾਲ ਖੇਮੂ ਮੋਹਿਤ ਸੂਰੀ ਦੀ 'ਮਲੰਗ' ਵਿਚ ਸਪੈਸ਼ਲ ਸੈੱਲ ਦੇ ਪੁਲਿਸ ਅਫ਼ਸਰ ਮਾਈਕਲ ਦੇ ਕਿਰਦਾਰ ਵਿਚ ਆਦਿਤਿਆ ਰਾਏ ਕਪੂਰ, ਅਨਿਲ ਕਪੂਰ ਅਤੇ ਦਿਸ਼ਾ ...

ਪੂਰਾ ਲੇਖ ਪੜ੍ਹੋ »

ਜਾਹਨਵੀ ਕਪੂਰ

ਨਹੁੰਆਂ ਨਾਲੋਂ ਮਾਸ ਅੱਡ ਨਹੀਂ

ਇਤਿਹਾਸ 'ਤੇ ਆਧਾਰਿਤ ਕਰਨ ਜੌਹਰ ਦੀ ਫ਼ਿਲਮ 'ਤਖ਼ਤ' ਆਉਣੀ ਹਾਲੇ ਦੇਰ ਨਾਲ ਹੈ ਪਰ ਇਸ ਦਾ ਟੀਜ਼ਰ ਹੁਣੇ ਹੀ ਆ ਕੇ ਦਰਸ਼ਕਾਂ ਨੂੰ ਬੇਚੈਨ ਕਰ ਰਿਹਾ ਹੈ ਕਿ ਛੇਤੀ-ਛੇਤੀ 'ਤਖ਼ਤ' ਆ ਹੀ ਜਾਵੇ। ਜਾਹਨਵੀ ਕਪੂਰ ਨਾਲ 'ਤਖ਼ਤ' ਵਿਚ ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਵੀ ਹਨ। ਪੀਰੀਅਡ ਫ਼ਿਲਮ 'ਤਖ਼ਤ' ਨਾਲ ਜਾਹਨਵੀ ਤਾਂ ਮਧੂ ਬਾਲਾ-ਨਰਗਿਸ ਬਣਨ ਦੇ ਸੁਫਨੇ ਦੇਖ ਰਹੀ ਹੈ। ਸ੍ਰੀਦੇਵੀ ਦੀ ਹੋਣਹਾਰ ਬੇਟੀ ਜਾਹਨਵੀ ਚਾਹੇ ਆਸਾਂ ਦੇ ਉਲਟ ਕਾਮਯਾਬੀ ਤੋਂ ਪਰ੍ਹਾਂ ਹੈ ਪਰ 'ਤਖ਼ਤ' ਜ਼ਰੂਰ ਉਸ ਨੂੰ ਕਾਮਯਾਬੀ ਦੇ 'ਤਖ਼ਤ' 'ਤੇ ਬਿਠਾ ਦੇਵੇਗੀ। ਦਿਲ ਦੀ ਦਿਆਲੂ ਤਾਂ ਜਾਹਨਵੀ ਹੈ ਹੀ। ਜਦੋਂ ਬਾਂਦਰਾ ਸੜਕ 'ਤੇ ਜਾ ਰਹੀ ਸੀ ਤਾਂ ਕਿਨਾਰੇ 'ਤੇ ਇਕ ਬੱਚਾ ਭੀਖ ਮੰਗਦਾ ਦਿਸਿਆ ਤਾਂ ਜਾਹਨਵੀ ਨੇ ਆਪਣੀ ਕਿੱਟ 'ਚੋਂ ਬਿਸਕੁਟ ਕੱਢ ਕੇ ਉਸ ਨੂੰ ਦਿੱਤੇ ਤੇ ਫਿਰ ਜਾਹਨਵੀ ਨੇ ਸਲੂਨ ਜਾ ਕੇ ਭਿਖਾਰੀ ਬੱਚੇ ਨੂੰ ਬੁਲਾ ਕੇ ਨਕਦੀ ਵੀ ਦਿੱਤੀ। 'ਗੁੰਜਨ ਸਕਸੈਨਾ' ਬਾਇਓਪਿਕ ਕਰ ਰਹੀ ਜਾਹਨਵੀ ਕੋਲ 'ਰੂਹੀ ਅਫ਼ਜ਼ਾ' ਫ਼ਿਲਮ ਵੀ ਹੈ। ਕਦੇ ਇਸ਼ਾਨ ਖੱਟੜ ਲਈ ਦਿਲ ਦੀ ਬਾਰੀ ਖੋਲ੍ਹਣ ਵਾਲੀ ਜਾਹਨਵੀ ਸਲੂਨ 'ਚ ਬੈਠੀ ਆਪਣੀ ਇਕ ਸਹੇਲੀ ਨਾਲ ਜੋ ਗੱਲਾਂ ਕਰ ਰਹੀ ਸੀ, ਉਹ ...

ਪੂਰਾ ਲੇਖ ਪੜ੍ਹੋ »

ਫਿਲਹਾਲ ਛੋਟੇ ਪਰਦੇ ਤੋਂ ਦੂਰੀ ਬਣਾ ਲਈ ਹੈ : ਅੰਕਿਤਾ ਲੋਖੰਡੇ

ਲੜੀਵਾਰ 'ਪਵਿੱਤਰ ਰਿਸ਼ਤਾ' ਵਿਚ ਅਰਚਨਾ ਦਾ ਕਿਰਦਾਰ ਨਿਭਾਅ ਕੇ ਹਰਮਨਪਿਆਰਤਾ ਹਾਸਲ ਕਰਨ ਵਾਲੀ ਅੰਕਿਤਾ ਲੋਖੰਡੇ ਹੁਣ ਫ਼ਿਲਮਾਂ ਵਿਚ ਰੁੱਝਦੀ ਜਾ ਰਹੀ ਹੈ। 'ਮਣੀਕਰਿਣਕਾ' ਵਿਚ ਝਲਕਾਰੀ ਬਾਈ ਦਾ ਕਿਰਦਾਰ ਨਿਭਾਅ ਕੇ ਵੱਡੇ ਪਰਦੇ 'ਤੇ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਅੰਕਿਤਾ ਨੇ ਹੁਣ 'ਬਾਗ਼ੀ 3' ਵਿਚ ਸ਼ਰਧਾ ਕਪੂਰ ਦੀ ਭੈਣ ਰੁਚੀ ਦਾ ਕਿਰਦਾਰ ਨਿਭਾਇਆ ਹੈ। ਆਪਣੇ ਇਸ ਕਿਰਦਾਰ ਬਾਰੇ ਸਪੱਸ਼ਟ ਕਰਦੇ ਹੋਏ ਉਹ ਕਹਿੰਦੀ ਹੈ, 'ਇਥੇ ਆਪਣੇ ਕਿਰਦਾਰ ਬਾਰੇ ਮੈਨੂੰ ਇਹ ਕਹਿਣਾ ਜ਼ਿਆਦਾ ਚੰਗਾ ਲਗਦਾ ਹੈ ਕਿ ਮੈਂ ਇਸ ਵਿਚ ਰਿਤੇਸ਼ ਦੇਸ਼ਮੁਖ ਦੀ ਹੀਰੋਇਨ ਦੀ ਭੂਮਿਕਾ ਨਿਭਾਈ ਹੈ। ਹਾਂ, ਮੈਂ ਇਸ ਵਿਚ ਸ਼ਰਧਾ ਦੀ ਭੈਣ ਬਣੀ ਹਾਂ ਪਰ ਉਂਜ ਦੀ ਭੈਣ ਨਹੀਂ ਜੋ ਸੱਤਰ ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਹੋਇਆ ਕਰਦੀ ਸੀ। ਇਹ ਅੱਜ ਦੇ ਜ਼ਮਾਨੇ ਦੀ ਭੈਣ ਹੈ ਅਤੇ ਸਮਾਰਟ ਹੈ। * ਫ਼ਿਲਮ ਵਿਚ ਕੰਮ ਕਰਨ ਦਾ ਅਨੁਭਵ ਕਿਸ ਤਰ੍ਹਾਂ ਦਾ ਰਿਹਾ? -ਇਥੇ ਮੇਰੀ ਅਤੇ ਰਿਤੇਸ਼ ਦੀ ਜੋੜੀ ਹੈ। ਅਸੀਂ ਦੋਵੇਂ ਮਹਾਰਾਸ਼ਟਰ ਨਾਲ ਸਬੰਧਿਤ ਹਾਂ। ਸੋ, ਪਹਿਲੇ ਹੀ ਦਿਨ ਤੋਂ ਦੋਵਾਂ ਵਿਚ ਚੰਗੀ ਬਣ ਗਈ ਸੀ। ਸ਼ਰਧਾ ਵੀ ਅੱਧੀ ਮਹਾਰਾਸ਼ਟਰਨ ਹੈ। ਸੋ, ਉਸ ...

ਪੂਰਾ ਲੇਖ ਪੜ੍ਹੋ »

ਸ਼ਰੂਤੀ ਹਾਸਨ

ਹੁਣ ਕੀ ਕਰੇ?

ਇਸ ਸਮੇਂ ਫ਼ਿਲਮਾਂ ਦੀ ਥਾਂ ਸ਼ਰੂਤੀ ਸੰਗੀਤ ਵੀਡੀਓਜ਼ ਜ਼ਿਆਦਾ ਕਰ ਰਹੀ ਹੈ। ਤੇ ਹਾਂ, ਸਾਫ਼ ਗੱਲ ਪਿਆਰ ਬਾਬਤ ਸ਼ਰੂਤੀ ਦੀ ਕਿ ਉਹ ਬੇਵਕੂਫ਼ ਲੋਕਾਂ ਲਈ ਰੁਮਾਂਟਿਕ ਨਹੀਂ ਹੋ ਸਕਦੀ। ਇਹ ਸਭ ਨਾਕਾਮੀਆਂ ਦਾ ਬੋਝ ਜਾਂ ਅਸਫ਼ਲਤਾ ਦੀ ਕਹਾਣੀ ਕਹਿ ਲਵੋ ਕਿ ਦਿਲ ਦੀ ਭੜਾਸ ਕੱਢਦੀ ਸ਼ਰੂਤੀ ਖਿੜੇ ਮੱਥੇ ਗੱਲ ਦਾ ਉੱਤਰ ਦਲੀਲ ਨਾਲ ਦੇਣ ਦੀ ਥਾਂ ਕਿਸੇ ਨੂੰ 'ਸਿਰੇ ਦਾ ਮੂਰਖ', 'ਗੰਵਾਰ', 'ਅਨਪੜ੍ਹ' ਤੇ 'ਬੇਵਕੂਫ਼ ਲੋਕ' ਜਿਹੇ ਘਟੀਆ ਵਿਸ਼ਲੇਸ਼ਣ ਵਰਤ ਰਹੀ ਹੈ। ਸ਼ਰੂਤੀ ਤਾਂ ਆਪਣੇ ਆਪ ਨੂੰ 'ਰੌਕ ਸਟਾਰ' ਮੰਨਦੀ ਹੈ। ਆਈ ਲਵ ਯੂ, ਗਾਣਾ ਉਸ ਦਾ ਸਭ ਤੋਂ ਮਨਪਸੰਦ ਗਾਣਾ ਹੈ ਪਰ ਸ਼ਰੂਤੀ ਦਾ ਸੁਭਾਅ ਤੇ ਮੌਜੂਦਾ ਵਤੀਰਾ ਦੇਖ ਕੇ ਲਗਦਾ ਹੈ ਕਿ ਉਹ ਬੋਲ ਤਾਂ 'ਆਈ ਲਵਯੂ' ਰਹੀ ਹੈ ਪਰ ਅਰਥ 'ਆਈ ਹੇਟ ਯੂ' ਦਾ ਨਿਕਲ ਰਿਹਾ ਹੈ। 'ਦਿਲ ਤੋ ਬੱਚਾ ਹੈ ਜੀ' ਤੇ 'ਗੱਬਰ ਇਜ ਬੈਕ' ਨੇ ਮੌਕੇ ਤਾਂ ਦਿੱਤੇ ਪਰ ਤਦ ਨਿਆਣਪੁਣੇ 'ਚ ਉਸ ਨੇ ਆਜਾਈਂ ਹੀ ਗੁਆ ...

ਪੂਰਾ ਲੇਖ ਪੜ੍ਹੋ »

'ਇੱਕੋ ਮਿੱਕੇ' ਦੀ ਖ਼ੂਬਸੂਰਤੀ ਹੈ ਕਹਾਣੀ ਤੇ ਸਕਰਿਪਟ

ਅਦਿੱਤੀ ਸ਼ਰਮਾ

ਡਾ: ਸਤਿੰਦਰ ਸਰਤਾਜ ਇਸ ਤੋਂ ਪਹਿਲਾਂ ਹਾਲੀਵੁੱਡ ਦੀ ਫ਼ਿਲਮ 'ਦਾ ਬਲੈਕ ਪ੍ਰਿੰਸ' ਦੇ ਜ਼ਰੀਏ ਦਰਸ਼ਕਾਂ ਦੇ ਸਨਮੁੱਖ ਆ ਚੁੱਕੇ ਹਨ, ਪ੍ਰੰਤੂ ਆਪਣੀ ਮਾਂ ਬੋਲੀ ਵਿਚ ਉਸ ਨੂੰ ਆਪਣੀ ਪਲੇਠੀ ਪੰਜਾਬੀ ਫ਼ਿਲਮ 'ਇੱਕੋ ਮਿੱਕੇ' ਰਾਹੀਂ ਪੰਜਾਬੀ ਸਿਨੇਮੇ ਦਾ ਹਿੱਸਾ ਬਣਨ ਦਾ ਵੀ ਖੂਬਸੂਰਤ ਮੌਕਾ ਮਿਲ ਰਿਹਾ ਹੈ। ਫ਼ਿਲਮ 'ਇੱਕੋ ਮਿੱਕੇ' ਬਾਰੇ ਗੱਲ ਕਰਦਿਆਂ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਇਹ ਫ਼ਿਲਮ ਜ਼ਿੰਦਗੀ ਅਤੇ ਰਿਸ਼ਤਿਆਂ ਨਾਲ ਜੁੜੀ ਫ਼ਿਲਮ ਹੈ, ਜੋ ਸਹਿਜੇ ਹੀ ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰਨ ਦੀ ਸੰਭਾਵਨਾ ਵੀ ਹੈ। 'ਸੈਵਨ ਕਲਰਸ ਇੰਟਰਟੇਨਮੈਂਟ' ਵਲੋਂ ਦੁਨੀਆ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਸੰਗੀਤ 'ਸਾਗਾ ਮਿਊਜ਼ਿਕ' ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਵਿਚਲੇ ਕੁਝ ਗੀਤ ਪਹਿਲਾਂ ਹੀ ਸਰੋਤਿਆਂ ਦੀ ਪਸੰਦ ਦੀ ਕਸਵੱਟੀ 'ਤੇ ਖਰੇ ਉਤਰੇ ਹਨ। ਫਿਰਦੌਸ ਪ੍ਰੋਡਕਸ਼ਨ ਸਰਤਾਜ ਫ਼ਿਲਮਜ਼ ਜਿਸ ਤਰ੍ਹਾਂ ਦਰਸ਼ਕਾਂ ਵਿਚ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੈ, ਉਸ ਤੋਂ ਫ਼ਿਲਮ ਵਿਚਲੇ ਸਾਰੇ ਹੀ ਫ਼ਨਕਾਰ ਬੇਹੱਦ ਉਤਸ਼ਾਹਿਤ ਨਜ਼ਰ ਆਏ ਹਨ। ਫ਼ਿਲਮ ਦੇ ਜ਼ਰੀਏ ਨਿਰਦੇਸ਼ਨ ਖੇਤਰ ਵਿਚ ਵੀ ਸ਼ਿੱਦਦ ਤੇ ...

ਪੂਰਾ ਲੇਖ ਪੜ੍ਹੋ »

ਬਾਲੀਵੁੱਡ ਦੇ ਯਾਦਗਾਰ ਕਿੱਸੇ

ਜਦੋਂ ਯਸ਼ ਚੋਪੜਾ ਤੇ ਰਜਿੰਦਰ ਕੁਮਾਰ ਦਰਮਿਆਨ ਛਿੜ ਪਈ ਸੀ ਠੰਢੀ ਜੰਗ

ਅਦਾਕਾਰ ਰਜਿੰਦਰ ਕੁਮਾਰ ਅਤੇ ਨਿਰਦੇਸ਼ਕ ਯਸ਼ ਚੋਪੜਾ ਬਾਲੀਵੁੱਡ ਦੀਆਂ ਦੋ ਅਹਿਮ ਹਸਤੀਆਂ ਸਨ। ਉਨ੍ਹਾਂ ਦਾ ਆਪੋ-ਆਪਣੇ ਖੇਤਰ ਵਿਚ ਵੱਡਾ ਨਾਂਅ ਸੀ। ਰਜਿੰਦਰ ਕੁਮਾਰ ਦੀਆਂ ਫ਼ਿਲਮਾਂ ਗੋਲਡਨ ਤੇ ਸਿਲਵਰ ਜੁਬਲੀ ਹੋਇਆ ਕਰਦੀਆਂ ਸਨ ਜਿਸ ਕਰਕੇ ਉਸ ਨੂੰ 'ਜੁਬਲੀ ਸਟਾਰ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਜਦੋਂ ਕਿ ਵੱਡੇ ਸਟਾਰਾਂ ਨਾਲ ਵੱਡੇ ਪੈਮਾਨੇ ਦੀਆਂ ਯਾਦਗਾਰ ਫ਼ਿਲਮਾਂ ਬਣਾਉਣ ਕਰਕੇ ਬਾਲੀਵੁੱਡ ਵਿਚ ਯਸ਼ ਚੋਪੜਾ ਦਾ ਵਿਸ਼ੇਸ਼ ਸਥਾਨ ਸੀ। ਹੋਇਆ ਕੁਝ ਇੰਜ ਕਿ ਯਸ਼ ਚੋਪੜਾ ਨੂੰ ਜਦੋਂ ਉਨ੍ਹਾਂ ਦੇ ਵੱਡੇ ਭਾਈ ਜਨਾਬ ਬੀ.ਆਰ. ਚੋਪੜਾ ਸਾਬ੍ਹ ਨੇ ਫ਼ਿਲਮ 'ਧੂਲ ਕਾ ਫ਼ੂਲ' ਲਈ ਪਹਿਲੀ ਵਾਰ ਨਿਰਦੇਸ਼ਨ ਦੀ ਕਮਾਨ ਸੌਂਪੀ ਤਾਂ ਇਸ ਫ਼ਿਲਮ ਦੇ ਨਾਇਕ ਰਜਿੰਦਰ ਕੁਮਾਰ ਨਾਲ ਯਸ਼ ਚੋਪੜਾ ਦੀ ਪਹਿਲੇ ਹੀ ਦਿਨ ਪਟਕਥਾ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਰਜਿੰਦਰ ਕੁਮਾਰ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਨੂੰ 'ਈਗੋ' ਭਾਵ ਆਪਣੇ-ਆਪ ਵਿਚ ਇਕ ਵੱਡੇ ਅਦਾਕਾਰ ਹੋਣ ਦਾ ਮਾਣ ਸੀ। ਰਜਿੰਦਰ ਕੁਮਾਰ ਉਕਤ ਫ਼ਿਲਮ ਦੀ ਪਟਕਥਾ ਵਿਚ ਕੁਝ ਵੱਡੇ ਪਰਿਵਰਤਨ ਕਰਨਾ ਚਾਹੁੰਦੇ ਸਨ ਪਰ ਯਸ਼ ਸਾਬ੍ਹ ਨੂੰ ਇਹ ਮਨਜ਼ੂਰ ਨਹੀਂ ਸੀ। ਗੱਲ ਵਧਦੀ ਵੇਖ ਕੇ ...

ਪੂਰਾ ਲੇਖ ਪੜ੍ਹੋ »

ਰਾਧਿਕਾ ਆਪਟੇ ਬਣੀ ਨਿਰਦੇਸ਼ਿਕਾ

'ਬਦਲਾਪੁਰ', 'ਅੰਧਾਧੁਨ', 'ਮਾਂਝੀ-ਦ ਮਾਊਨਟੇਨ ਮੈਨ' ਆਦਿ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਮਰਾਠੀ ਤੇ ਦੱਖਣ ਦੀਆਂ ਕਈ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਰਾਧਿਕਾ ਆਪਟੇ ਹੁਣ ਨਿਰਦੇਸ਼ਿਕਾ ਵੀ ਬਣ ਗਈ ਹੈ। ਨਿਰਦੇਸ਼ਨ ਦੀ ਪਾਰੀ ਦੀ ਸ਼ੁਰੂਆਤ ਉਹ ਲਘੂ ਫ਼ਿਲਮ ਤੋਂ ਕਰ ਰਹੀ ਹੈ ਅਤੇ ਤੀਹ ਮਿੰਟ ਦੇ ਸਮੇਂ ਵਾਲੀ ਇਸ ਫ਼ਿਲਮ ਦਾ ਨਾਂਅ ਹੈ 'ਸਲੀਪਵਾਕਰਸ'। ਨਿਰਦੇਸ਼ਨ ਦੇ ਖੇਤਰ ਵਿਚ ਆਪਣੇ ਆਗਮਨ ਬਾਰੇ ਰਾਧਿਕਾ ਕਹਿੰਦੀ ਹੈ, 'ਪਤਾ ਨਹੀਂ ਕਿਉਂ ਮੈਂ ਸ਼ੁਰੂ ਤੋਂ ਹੀ ਨਿਰੇਦਸ਼ਨ ਵੱਲ ਆਕਰਸ਼ਣ ਮਹਿਸੂਸ ਕਰਿਆ ਕਰਦੀ ਸੀ। ਮੇਰੇ ਖਿਆਲ ਨਾਲ ਨਿਰਦੇਸ਼ਕ ਵਿਚ ਇਸ ਤਰ੍ਹਾਂ ਦੀ ਅਦ੍ਰਿਸ਼ ਸ਼ਕਤੀ ਹੁੰਦੀ ਹੈ, ਜਿਸ ਨਾਲ ਉਹ ਕਿਰਦਾਰ ਨੂੰ ਅਮਰ ਬਣਾ ਦਿੰਦਾ ਹੈ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਨਿਰੇਦਸ਼ਨ ਵਿਚ ਕਿਥੋਂ ਸ਼ੁਰੂਆਤ ਕਰਾਂ। ਇਸ ਤਰ੍ਹਾਂ ਜਦੋਂ ਲਘੂ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਮੈਨੂੰ ਲੱਗਿਆ ਕਿ ਇਥੋਂ ਸ਼ੁਰੂਆਤ ਕਰਨਾ ਸਹੀ ਰਹੇਗਾ। ਮੈਂ ਛੇ ਲਘੂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹਾਂ ਅਤੇ ਇਨ੍ਹਾਂ ਵਿਚੋਂ ਕੁਝ ਹਿੰਦੀ ਵਿਚ ਹਨ ਤੇ ਕੁਝ ਬੰਗਲਾ ਵਿਚ। ਇਨ੍ਹਾਂ ਫ਼ਿਲਮਾਂ ਵਿਚ ਕੰਮ ਕਰ ਕੇ ਮੈਨੂੰ ਲਘੂ ...

ਪੂਰਾ ਲੇਖ ਪੜ੍ਹੋ »

'ਰਕਤਾਂਚਲ' ਸੀਰੀਜ਼ ਵਿਚ ਸੌਂਦਰਿਆ ਸ਼ਰਮਾ

ਐਮ ਐਕਸ ਪਲੇਅਰਜ਼ ਵਲੋਂ ਵੈੱਬ ਸੀਰੀਜ਼ 'ਰਕਤਾਂਚਲ' ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਅਹਿਮ ਭੂਮਿਕਾ ਲਈ ਸੌਂਦਰਿਆ ਸ਼ਰਮਾ ਨੂੰ ਲਿਆ ਗਿਆ ਹੈ। ਅੱਸੀ ਦੇ ਦਹਾਕੇ ਦੇ ਮਾਹੌਲ 'ਤੇ ਆਧਾਰਿਤ ਇਸ ਵੈੱਬ ਸੀਰੀਜ਼ ਵਿਚ ਉੱਤਰ ਪ੍ਰਦੇਸ਼ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਇਸ ਵਿਚ ਇਹ ਦਿਖਾਇਆ ਗਿਆ ਹੈ ਕਿ ਸੱਤਾ ਹਾਸਲ ਕਰਨ ਲਈ ਨੇਤਾ ਤੇ ਮਾਫੀਆ ਮਿਲ ਕੇ ਕੀ-ਕੀ ਦਾਅ ਖੇਡਦੇ ਹਨ। ਸੱਚੀਆਂ ਘਟਨਾਵਾਂ 'ਤੇ ਆਧਾਰਿਤ ਇਸ ਵੈੱਬ ਸੀਰੀਜ਼ ਵਿਚ ਭੂਮਿਕਾ ਹਾਸਲ ਕਰ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸੌਂਦਰਿਆ ਕਹਿੰਦੀ ਹੈ, 'ਇਸ ਦੀ ਕਹਾਣੀ ਵਿਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਮੈਂ ਆਪਣੇ ਨੇੜਲੇ ਲੋਕਾਂ ਦੇ ਮੂੰਹ ਤੋਂ ਸੁਣ ਰੱਖਿਆ ਸੀ। ਹੁਣ ਉਨ੍ਹਾਂ ਘਟਨਾਵਾਂ ਨੂੰ ਕੈਮਰੇ ਸਾਹਮਣੇ ਵਾਪਰਦਿਆਂ ਦੇਖ ਕੇ ਰੋਮਾਂਚ ਮਹਿਸੂਸ ਕਰ ਰਹੀ ਹਾਂ। ਇਹ ਵੈੱਬ ਸੀਰੀਜ਼ ਅਸਲੀਅਤ 'ਤੇ ਆਧਾਰਿਤ ਹੈ। ਸੋ, ਇਥੇ ਅਭਿਨੈ ਵਿਚ ਵੀ ਅਸਲੀਅਤ ਲਿਆਉਣੀ ਪੈ ਰਹੀ ਹੈ। ਮੇਰੇ ਲਈ ਇਹ ਨਵਾਂ ਅਨੁਭਵ ਹੈ ਕਿਉਂਕਿ ਬਨਾਵਟੀਪਨ ਤੋਂ ਦੂਰ ਰਹਿ ਕੇ ਅਭਿਨੈ ਕਿਵੇਂ ਕੀਤਾ ਜਾ ਸਕਦਾ ਹੈ, ਇਹ ਮੈਨੂੰ ...

ਪੂਰਾ ਲੇਖ ਪੜ੍ਹੋ »

ਫ਼ਿਲਮੀ ਖ਼ਬਰਾਂ

ਜੰਗਲਾਤ ਅਫ਼ਸਰ ਦੀ ਭੂਮਿਕਾ ਵਿਚ ਵਿੱਦਿਆ ਬਾਲਨ 'ਨਿਊਟਨ' ਫੇਮ ਨਿਰਦੇਸ਼ਕ ਅਮਿਤ ਮੰਸੂਰਕਰ ਨੇ ਆਪਣੀ ਅਗਲੀ ਫ਼ਿਲਮ 'ਸ਼ੇਰਨੀ' ਲਈ ਵਿੱਦਿਆ ਬਾਲਨ ਨੂੰ ਕਰਾਰਬੱਧ ਕੀਤਾ ਹੈ। ਵਿੱਦਿਆ ਇਸ ਵਿਚ ਜੰਗਲ ਅਧਿਕਾਰੀ ਦੀ ਭੂਮਿਕਾ ਨਿਭਾਏਗੀ। ਫ਼ਿਲਮ ਦੀ ਕਹਾਣੀ ਸ਼ੇਰਨੀ ਅਵਨੀ 'ਤੇ ਆਧਾਰਿਤ ਹੈ। ਇਸ ਸ਼ੇਰਨੀ ਨੂੰ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿਚ ਜੰਗਲ ਅਧਿਕਾਰੀਆਂ ਵਲੋਂ ਸਾਲ 2018 ਵਿਚ ਮਾਰ ਦਿੱਤਾ ਗਿਆ ਸੀ ਅਤੇ ਉਦੋਂ ਇਸ ਦੇ ਦੋ ਛੋਟੇ ਬੱਚੇ ਵੀ ਸਨ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਬਹੁਤ ਗੁੱਸਾ ਵੀ ਫੈਲਿਆ ਸੀ ਅਤੇ ਜੰਗਲਾਤ ਵਿਭਾਗ ਦੀ ਬਹੁਤ ਨਿੰਦਾ ਵੀ ਹੋਈ ਸੀ। ਅਪ੍ਰੈਲ ਵਿਚ ਵਿਆਹ ਕਰਵਾਉਣਗੇ ਰਿਚਾ-ਅਲੀ ਸਾਲ 2012 ਵਿਚ ਪ੍ਰਦਰਸ਼ਿਤ ਹੋਈ 'ਫੁਕਰੇ' ਵਿਚ ਇਕੱਠੇ ਕੰਮ ਕਰਨ ਦੌਰਾਨ ਰਿਚਾ ਚੱਢਾ ਅਤੇ ਅਲੀ ਫੈਜ਼ਲ ਵਿਚ ਨੇੜਤਾ ਵਧਣ ਲੱਗੀ ਸੀ ਅਤੇ ਫਿਰ ਤਾਂ ਦੋਵੇਂ ਕਈ ਸਮਾਰੋਹ ਵਿਚ ਇਕੱਠੇ ਦਿਖਾਈ ਦੇਣ ਲੱਗੇ ਸਨ। ਚੰਗੀ ਗੱਲ ਇਹ ਰਹੀ ਕਿ ਦੋਵਾਂ ਨੇ ਆਪਣੀ ਮੁਹੱਬਤ ਨਹੀਂ ਲੁਕਾਈ ਅਤੇ ਉਨ੍ਹਾਂ ਦੇ ਇਕਾਰਨਾਮੇ ਤੋਂ ਇਹ ਸੁਭਾਵਿਕ ਸੀ ਕਿ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਹੁਣ ਦੋਵਾਂ ਵਲੋਂ ਇਹ ...

ਪੂਰਾ ਲੇਖ ਪੜ੍ਹੋ »

ਸਵਾਮੀ ਵਿਵੇਕਾਨੰਦ 'ਤੇ ਬਣ ਰਿਹਾ ਹੈ ਲੜੀਵਾਰ

ਫ਼ਿਲਮ ਨਿਰਮਾਤਾ ਕਮਲ ਮੁਕੁਟ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ 'ਤੇ ਲੜੀਵਾਰ ਨਿਰਮਾਣ ਕਰਨ ਦਾ ਐਲਾਨ ਕੀਤਾ ਹੈ ਅਤੇ ਮੁੰਬਈ ਦੇ ਕ੍ਰਿਸ਼ਣਾ ਸਟੂਡੀਓ ਵਿਚ ਇਕ ਗੀਤ ਨੂੰ ਰਿਕਾਰਡ ਕਰ ਕੇ ਇਸ ਦੇ ਨਿਰਮਾਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਰਮਨ ਰਘੂਵੰਸ਼ੀ ਵਲੋਂ ਲਿਖੇ ਇਸ ਗੀਤ ਨੂੰ ਮਾਲਿਨੀ ਅਵਸਥੀ ਦੀ ਆਵਾਜ਼ ਵਿਚ ਪੇਸ਼ ਕੀਤਾ ਗਿਆ ਹੈ। ਇਸ ਐਲਾਨ ਮੌਕੇ ਰਾਜਸਥਾਨ ਦੇ ਰਾਜਪਾਲ ਸ੍ਰੀ ਕਲਰਾਜ ਮਿਸ਼ਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਵਿਵੇਕਾਨੰਦ ਦਾ ਜੀਵਨ ਨੌਜਵਾਨਾਂ ਨੂੰ ਸਹੀ ਮਾਰਗ 'ਤੇ ਚੱਲਣ ਦੀ ਸਦਾ ਪ੍ਰੇਰਨਾ ਦਿੰਦਾ ਰਹੇਗਾ। ਇਹ ਲੜੀਵਾਰ 'ਦ ਗ੍ਰੇਟ ਮੋਂਕ ਸਵਾਮੀ ਵਿਵੇਕਾਨੰਦ' ਦੇ ਨਿਰਦੇਸ਼ਕ ਹਨ ਕ੍ਰਿਸ਼ਣਾ ਮਿਸ਼ਰਾ ਅਤੇ ਉਹ ਇਸ ਦੇ ਨਿਰਮਾਣ ਵਿਚ ਵੀ ਹੱਥ ਵੰਡਾ ਰਹੇ ਹਨ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਪੱਛਮੀ ਬੰਗਾਲ ਵਿਚ ਕੀਤੀ ਜਾਵੇਗੀ। ਕ੍ਰਿਸ਼ਣਾ ਮਿਸ਼ਰਾ ਅਨੁਸਾਰ ਇਸ ਵਿਚ ਸਵਾਮੀ ਜੀ ਦੇ ਜੀਵਨ ਨੂੰ ਇਤਿਹਾਸਕ ਤੱਥਾਂ ਦੀ ਮਦਦ ਨਾਲ ਦਿਖਾਇਆ ਜਾਵੇਗਾ ਅਤੇ ਨਾਲ ਹੀ ਮਨੋਰੰਜਨ ਦੇ ਤੱਤ ਵੀ ਹੋਣਗੇ ਤਾਂ ਕਿ ਇਹ ਦਰਸ਼ਕਾਂ ਨੂੰ ਅਪੀਲ ਕਰ ਸਕੇ। ਲੜੀਵਾਰ ਦੇ ਮੁੱਖ ...

ਪੂਰਾ ਲੇਖ ਪੜ੍ਹੋ »

ਮਣੀ ਰਤਨਮ ਦੀ ਫ਼ਿਲਮ ਹਾਸਲ ਕਰ ਕੇ ਖ਼ੁਸ਼ ਹਾਂ : ਸੋਭਿਤਾ

'ਰਾਮਨ ਰਾਘਵ 2.0', 'ਸ਼ੈੱਫ', 'ਕਾਲਾਕਾਂਡੀ', 'ਦ ਬਾਡੀ' ਆਦਿ ਫ਼ਿਲਮਾਂ ਕਰ ਚੁੱਕੀ ਸੋਭਿਤਾ ਹਰ ਦੂਜੀ ਮੁਲਾਕਾਤ ਵਿਚ ਇਹ ਕਹਿੰਦੀ ਰਹਿੰਦੀ ਹੈ ਕਿ ਉਹ ਵੱਡੇ ਨਿਰਦੇਸ਼ਕਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਹੁਣ ਉੱਪਰ ਵਾਲੇ ਨੇ ਉਸ ਦੀ ਸੁਣ ਲਈ ਹੈ ਅਤੇ ਇਸ ਦੀ ਝੋਲੀ ਵਿਚ ਮਣੀ ਰਤਨਮ ਵਰਗੇ ਵੱਡੇ ਨਿਰਦੇਸ਼ਕ ਦੀ ਫ਼ਿਲਮ ਆ ਗਈ ਹੈ ਅਤੇ ਇਹ ਇਤਿਹਾਸਕ ਵਿਸ਼ੇ 'ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਦਾ ਤਾਣਾ-ਬਾਣਾ ਦਸਵੀਂ ਅਤੇ ਗਿਆਰ੍ਹਵੀਂ ਸਦੀ ਦੇ ਚੋਲ ਸਾਮਰਾਜ ਨੂੰ ਕੇਂਦਰ ਵਿਚ ਰੱਖ ਕੇ ਬੁਣਿਆ ਗਿਆ ਹੈ ਅਤੇ ਸੋਭਿਤਾ ਵਲੋਂ ਇਸ ਵਿਚ ਰਾਜਕੁਮਾਰੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਕ ਇਸ ਤਰ੍ਹਾਂ ਦੀ ਰਾਜਕੁਮਾਰੀ ਜੋ ਸ਼ਾਸਤਰੀ ਨ੍ਰਿਤਾਂ ਦੀ ਜਾਣਕਰ ਹੈ ਅਤੇ ਕਿਉਂਕਿ ਸੋਭਿਤਾ ਨੇ ਰਾਸ਼ਟਰੀ ਨ੍ਰਿਤ ਦੀ ਸਿੱਖਿਆ ਲੈ ਰੱਖੀ ਹੈ, ਇਸ ਵਜ੍ਹਾ ਕਰਕੇ ਉਸ ਨੂੰ ਫ਼ਿਲਮ ਵਿਚ ਲਿਆ ਗਿਆ ਹੈ। ਫ਼ਿਲਮ ਵਿਚ ਐਸ਼ਵਰਿਆ ਰਾਏ ਬੱਚਨ, ਵਿਕਰਮ, ਤ੍ਰਿਸ਼ਾ, ਜੈਰਾਮ ਰਵੀ, ਕਾਰਥੀ ਵੀ ਅਭਿਨੈ ਕਰ ਰਹੇ ਹਨ ਅਤੇ ਇਸ ਦਾ ਪਹਿਲਾ ਸ਼ਡਿਊਲ ਥਾਈਲੈਂਡ ਵਿਚ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਬਾਕੀ ਸ਼ੂਟਿੰਗ ਦੱਖਣ ਭਾਰਤ ਦੇ ਜੰਗਲਾਂ ਵਿਚ ਕੀਤੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX