ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..

ਨਾਰੀ ਸੰਸਾਰ

ਖ਼ੁਦ ਬਣੋ ਆਪਣੀ ਕਿਸਮਤ ਦੇ ਨਿਰਮਾਤਾ

ਜਨਮ ਮਿਲਦਾ ਹੈ ਜਦਕਿ ਜ਼ਿੰਦਗੀ ਖ਼ੁਦ ਬਣਾਉਣੀ ਪੈਂਦੀ ਹੈ। ਸਭ ਕੁਝ ਸੋਚ ਸਮਝ ਕੇ ਨਹੀਂ ਮਿਲਦਾ ਪਰ ਫਿਰ ਵੀ ਸੋਚਣਾ ਪੈਂਦਾ ਹੈ। ਕਈ ਖ਼ੁਸ਼ੀਆਂ ਹਾਸੇ, ਦੁੱਖ, ਦਰਦ, ਮੁਸ਼ਕਿਲਾਂ, ਜਿੱਤਾਂ, ਹਾਰਾਂ ਅਤੇ ਰਿਸ਼ਤੇ ਆਦਿ ਅਚਾਨਕ ਮਿਲਦੇ ਹਨ ਪਰ ਫਿਰ ਵੀ ਬੀਜ ਬੀਜਣੇ ਪੈਂਦੇ ਹਨ, ਯਤਨ ਕਰਨੇ ਪੈਂਦੇ ਹਨ, ਕਦਮ ਪੁੱਟਣੇ ਪੈਂਦੇ ਹਨ ਅਤੇ ਯੋਜਨਾ ਬਣਾਉਣੀ ਪੈਂਦੀ ਹੈ। ਸਭ ਕੁਝ ਅਚਾਨਕ ਨਹੀਂ ਮਿਲਦਾ। ਕਈਆਂ ਵਿਚ ਯੋਗਤਾ ਹੁੰਦੀ ਹੈ, ਪਰ ਉਹ ਯੋਗ ਨਹੀਂ ਹੁੰਦੇ ਜਿਹੜੀ ਸਮਰੱਥਾ, ਸ਼ਕਤੀ, ਹੁਨਰ ਜਾਂ ਯੋਗਤਾ ਜੋ ਸਾਡੇ ਅੰਦਰ ਹੁੰਦੀ ਹੈ, ਉਸ ਦਾ ਸਹੀ ਇਸਤੇਮਾਲ ਨਾ ਕੀਤਾ ਜਾਵੇ। ਦੌਲਤ ਅਚਾਨਕ ਮਿਲ ਸਕਦੀ ਹੈ ਪਰ ਸਮਝ, ਸਿਆਣਪ ਅਤੇ ਸਲੀਕਾ ਅਚਾਨਕ ਨਹੀਂ ਮਿਲਦੇ ਜਿਸ ਨੂੰ ਕਮਾਉਣਾ ਆ ਗਿਆ, ਉਸ ਨੂੰ ਲਾਉਣਾ ਵੀ ਆ ਗਿਆ ਅਤੇ ਜਿਸ ਨੂੰ ਲਾਉਣਾ ਆ ਗਿਆ, ਉਸ ਨੂੰ ਹੰਢਾਉਣਾ ਵੀ ਆ ਗਿਆ। ਬਿਨਾਂ ਮਿਹਨਤ ਤੋਂ ਅਚਾਨਕ ਮਿਲਿਆ ਧਨ ਸਾਡੇ ਬੁਨਿਆਦੀ ਗੁਣਾਂ ਦਾ ਨਾਸ਼ ਕਰਦਾ ਹੈ। ਮਿਹਨਤ ਅਤੇ ਲਗਨ ਚੰਗੀ ਕਿਸਮਤ ਨੂੰ ਸਿਰਜਣ ਵਿਚ ਸਹਾਈ ਹੁੰਦੀ ਹੈ ਪਰ ਕਈ ਲੋਕ ਕਾਮਯਾਬੀ ਮਿਲਦਿਆਂ ਹੀ ਉਸ ਮਿਹਨਤ ਨੂੰ ਵਿਸਾਰ ਦਿੰਦੇ ਹਨ ਜਿਸ ਮਿਹਨਤ ਦੇ ...

ਪੂਰਾ ਲੇਖ ਪੜ੍ਹੋ »

ਨਿੱਜੀ ਰਿਸ਼ਤਿਆਂ ਨੂੰ ਕਿੰਨਾ ਮਹੱਤਵ ਦਿੰਦੇ ਹੋ?

ਚਾਹੇ ਦੋ ਪ੍ਰੇਮ ਕਰਨ ਵਾਲਿਆਂ ਵਿਚਾਲੇ ਪਿਆਰ ਦੇ ਰਿਸ਼ਤੇ ਦੀ ਗੱਲ ਹੋਵੇ ਜਾਂ ਪਰਿਵਾਰ ਦੇ ਵੱਖ-ਵੱਖ ਲੋਕਾਂ ਵਿਚ ਆਪਸੀ ਸਬੰਧਾਂ ਦਾ ਸਵਾਲ ਹੋਵੇ, 'ਪ੍ਰਸਨਲ ਸਪੇਸ' ਹਰ ਥਾਂ ਬਹੁਤ ਜ਼ਰੂਰੀ ਹੁੰਦਾ ਹੈ। ਕੀ ਤੁਸੀਂ ਇਸ ਤਰ੍ਹਾਂ ਮੰਨਦੀ ਹੋ? ਆਓ ਇਸ ਲੇਖ ਜ਼ਰੀਏ ਪਰਖਦੇ ਹਾਂ। 1. ਰਾਤ ਦੇ 10 ਵਜ ਰਹੇ ਹਨ। ਤੁਹਾਡੇ ਪਤੀ ਦਾ ਫੋਨ ਆਉਂਦਾ ਹੈ ਅਤੇ ਉਹ ਗੱਲ ਕਰਨ ਲਈ ਕਮਰੇ ਤੋਂ ਬਾਹਰ ਨਿਕਲ ਜਾਂਦੇ ਹਨ, ਕਈ ਮਿੰਟਾਂ ਬਾਅਦ ਜਦੋਂ ਉਹ ਆਉਂਦੇ ਹਨ ਤਾਂ- (ੳ) ਤੁਸੀਂ ਹਰ ਹਾਲ ਵਿਚ ਜਾਣਨਾ ਚਾਹੋਗੀ ਕਿ ਕਿਸ ਦਾ ਫੋਨ ਸੀ? (ਅ) ਪਤੀ ਦੱਸਦੇ ਹਨ ਕਿ ਬੌਸ ਦਾ ਫੋਨ ਸੀ, ਤੁਸੀਂ ਸ਼ੱਕ ਕਰੋਗੀ। (ੲ) ਜੇਕਰ ਪਤੀ ਦੱਸਦੇ ਹਨ ਕਿ ਕਿਸ ਦਾ ਫੋਨ ਸੀ, ਉਦੋਂ ਤਾਂ ਸੁਣੋਗੇ ਪਰ ਆਪਣੇ ਵਲੋਂ ਜਾਂਚ ਦੀ ਕੋਸ਼ਿਸ਼ ਨਹੀਂ ਕਰੋਗੀ। 2. ਇਨ੍ਹੀਂ ਦਿਨੀਂ ਪਤੀ ਤੁਹਾਡੇ ਨਾਲ ਓਨਾ ਸਮਾਂ ਨਹੀਂ ਬਿਤਾਉਂਦੇ ਜਿੰਨਾ ਵਿਆਹ ਤੋਂ ਪਹਿਲਾਂ ਬਿਤਾਉਂਦੇ ਸਨ, ਕਿਉਂਕਿ ਉਨ੍ਹਾਂ ਅਨੁਸਾਰ ਕਾਰੋਬਾਰ ਦੇ ਰੁਝੇਵਿਆਂ ਵਿਚ ਸਮਾਂ ਨਹੀਂ ਮਿਲਦਾ?-(ੳ) ਤੁਹਾਨੂੰ ਇਹ ਗੱਲ ਸਿਰਫ਼ ਬਹਾਨਾ ਲਗਦੀ ਹੈ। (ਅ) ਤੁਸੀਂ ਇਸ ਨੂੰ ਮਨ ਮਾਰ ਕੇ ਮੰਨ ਲੈਂਦੇ ਹੋ। (ੲ) ਤੁਸੀਂ ਖ਼ੁਦ ਹਰ ਚੀਜ਼ ...

ਪੂਰਾ ਲੇਖ ਪੜ੍ਹੋ »

...ਤਾਂ ਕਿ ਜੁੱਤੀਆਂ ਲਾਹੁਣ ਸਮੇਂ ਨੱਕ ਨਾ ਘੁੱਟਣਾ ਪਵੇ

ਪੈਰਾਂ ਤੋਂ ਬਦਬੂ ਆਉਣਾ ਇਕ ਆਮ ਸਮੱਸਿਆ ਹੈ। ਰੋਜ਼ ਇਕ ਹੀ ਜੁੱਤੀ ਪਾਉਣਾ, ਜੁਰਾਬਾਂ ਨੂੰ ਰੋਜ਼ ਨਾ ਬਦਲਣਾ, ਸਿੰਥੈਟਿਕ ਜੁਰਾਬਾਂ ਜਾਂ ਕਈ ਹੋਰ ਕਾਰਨਾਂ ਨਾਲ ਪੈਰਾਂ ਦੀ ਬਦਬੂ ਇਕ ਵੱਡੀ ਸਮੱਸਿਆ ਬਣ ਜਾਂਦੀ ਹੈ। ਪੈਰਾਂ ਵਿਚ ਪਸੀਨਾ ਆਉਣ 'ਤੇ ਨਮੀ ਅਤੇ ਗਰਮੀ ਨਾਲ ਚਮੜੀ ਦਾ ਸਪਰਸ਼ ਪਾਉਂਦੇ ਹੀ ਬੈਕਟੀਰੀਆ ਪੈਦਾ ਹੋ ਜਾਂਦੇ ਹਨ। ਪਸੀਨੇ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ ਅਤੇ ਚਮੜੀ ਦੀ ਮੁਰਦਾ ਕੋਸ਼ਿਕਾਵਾਂ ਦੇ ਕਾਰਨ ਪੈਰਾਂ 'ਚੋਂ ਬਦਬੂ ਆਉਂਦੀ ਹੈ। ਸਰਦੀਆਂ ਵਿਚ ਮੋਟੀਆਂ ਜੁਰਾਬਾਂ ਕਾਰਨ ਪੈਰਾਂ ਤੋਂ ਪਸੀਨਾ ਆਉਣ ਦੇ ਬਾਵਜੂਦ ਕਈ ਲੋਕ ਰੋਜ਼ ਜੁਰਾਬਾਂ ਨਹੀਂ ਬਦਲਦੇ। ਬੰਦ ਜੁੱਤੀਆਂ ਵਿਚ ਲੰਮੇ ਸਮੇਂ ਤੱਕ ਨਮੀ ਬਣੀ ਰਹਿਣ ਕਾਰਨ ਵੀ ਪੈਰਾਂ ਤੋਂ ਬਦਬੂ ਆਉਂਦੀ ਹੈ। ਇਸ ਲਈ ਇਕ ਹੀ ਜੁੱਤੀ ਰੋਜ਼ ਨਹੀਂ ਪਾਉਣੀ ਚਾਹੀਦੀ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਸਭ ਦੇ ਕੋਲ ਰੋਜ਼ ਪਾਉਣ ਲਈ ਜ਼ਿਆਦਾ ਜੁੱਤੀਆਂ ਵੱਖ-ਵੱਖ ਹੋਣ। ਜੇਕਰ ਤੁਸੀਂ ਆਪਣੀ ਨੌਕਰੀ ਅਨੁਸਾਰ ਜੁੱਤੀਆਂ ਪਾਉਂਦੇ ਹੋ ਤਾਂ ਪੈਰਾਂ ਦੀ ਸਫ਼ਾਈ ਰੱਖਣਾ ਜ਼ਿਆਦਾ ਜ਼ਰੂਰੀ ਹੈ। ਜੁੱਤੀਆਂ ਪਾਉਣ ਤੋਂ ਪਹਿਲਾਂ ਪੈਰਾਂ ਨੂੰ ਸਾਫ਼ ਕਰਨ ਲਈ ...

ਪੂਰਾ ਲੇਖ ਪੜ੍ਹੋ »

ਜ਼ਰਾ ਸੋਚੋ 'ਲਿਫਟ' ਲੈਣ ਤੋਂ ਪਹਿਲਾਂ

* ਲਿਫਟ ਸਦਾ ਮਜਬੂਰੀ ਵਿਚ ਹੀ ਲਓ। ਇਸ ਨੂੰ ਕਦੀ ਖੇਡ ਜਾਂ ਮੌਜ-ਮਸਤੀ ਦਾ ਸਾਮਾਨ ਨਾ ਬਣਾਓ। ਲਿਫਟ ਲੈਣ ਤੋਂ ਪਹਿਲਾਂ ਸਦਾ ਇਹ ਸੋਚੋ ਕਿ, ਕੀ ਹੁਣੇ ਜਾਣਾ ਟਾਲ ਕੇ ਲਿਫਟ ਲੈਣ ਦੇ ਖ਼ਤਰੇ ਤੋਂ ਬਚਿਆ ਨਹੀਂ ਜਾ ਸਕਦਾ ਜਾਂ ਕੁਝ ਦੇਰ ਤੱਕ ਰੁਕ ਕੇ ਜਾਣ ਨਾਲ ਕੀ ਕਿਸੇ ਹੋਰ ਵਾਹਨ ਦੇ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ। * ਖਰਾਬ ਮੌਸਮ ਜਿਵੇਂ ਮੀਂਹ, ਦੇਰ ਰਾਤ, ਸੁੰਨਸਾਨ ਥਾਂ ਆਦਿ ਵਿਚ ਲਿਫਟ ਲੈਣਾ ਜ਼ਿਆਦਾ ਜ਼ਰੂਰੀ ਲਗਦਾ ਹੈ ਪਰ ਇਸ ਤਰ੍ਹਾਂ ਦੇ ਮੌਕਿਆਂ 'ਤੇ ਲਿਫਟ ਲੈਣਾ ਜ਼ਿਆਦਾ ਖ਼ਤਰਨਾਕ ਵੀ ਹੋ ਸਕਦਾ ਹੈ। ਭੀੜ-ਭਾੜ ਘੱਟ ਹੋਣ ਦੇ ਕਾਰਨ ਇਸ ਤਰ੍ਹਾਂ ਦੇ ਮੌਕੇ 'ਤੇ ਕਿਸੇ ਮੁਸੀਬਤ ਵਿਚ ਫਸ ਜਾਣ 'ਤੇ ਕੋਈ ਸਹਾਇਤਾ ਮਿਲਣਾ ਮੁਸ਼ਕਿਲ ਹੋ ਸਕਦਾ ਹੈ। * ਜੇਕਰ ਕਦੀ ਮਜਬੂਰੀ ਵਿਚ ਲਿਫਟ ਲੈਣੀ ਹੀ ਪਵੇ ਤਾਂ ਕਿਸੇ ਕਾਰ ਆਦਿ ਦੇ ਮੁਕਾਬਲੇ ਕਿਸੇ ਦੋਪਹੀਆ ਵਾਹਨ ਨੂੰ ਪਹਿਲ ਦੇਵੋ। ਇਸ ਤਰ੍ਹਾਂ ਵਿਚ ਲਿਫਟ ਦੇਣ ਵਾਲੇ ਵਲੋਂ ਕਿਸੇ ਤਰ੍ਹਾਂ ਦੀ ਬੁਰੀ ਹਰਕਤ ਕੀਤੇ ਜਾਣ ਤੋਂ ਤੁਸੀਂ ਸ਼ੋਰ ਪਾ ਕੇ ਕਿਸੇ ਰਾਹ ਚਲਦੇ ਨੂੰ ਮਦਦ ਲਈ ਰੋਕ ਸਕਦੇ ਹੋ ਜਾਂ ਕਿਸੇ ਮੁਸੀਬਤ ਦੇ ਆਉਣ 'ਤੇ ਵਾਹਨ ਤੋਂ ਛਲਾਂਗ ਮਾਰ ਸਕਦੇ ਹੋ। * ਜੇਕਰ ...

ਪੂਰਾ ਲੇਖ ਪੜ੍ਹੋ »

ਬੱਚਿਆਂ ਨੂੰ ਸਿਖਾਓ ਮੁੱਢਲੀਆਂ ਗੱਲਾਂ

ਬੱਚੇ ਕਿਉਂਕਿ ਸਾਰਾ ਸਮਾਂ ਮਾਪਿਆਂ ਕੋਲ ਰਹਿੰਦੇ ਹਨ, ਇਸ ਲਈ ਮਾਪਿਆਂ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਕਸਰ ਬੱਚੇ ਛੁੱਟੀਆਂ ਵਿਚ ਜਾਗਣ ਅਤੇ ਸੌਣ ਪ੍ਰਤੀ ਅਵੇਸਲੇ ਹੋ ਜਾਂਦੇ ਹਨ। ਉਹ ਮਨਮਰਜ਼ੀ ਨਾਲ ਸੌਂਦੇ-ਜਾਗਦੇ ਹਨ। ਮਾਪਿਆਂ ਨੂੰ ਇਸ ਆਦਤ ਪ੍ਰਤੀ ਖ਼ਾਸ ਤਵੱਜੋ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਸਹੀ ਸਮੇਂ 'ਤੇ ਸੌਣ-ਜਾਗਣ ਪ੍ਰਤੀ ਸਮੇਂ-ਸਮੇਂ 'ਤੇ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ। ਛੁੱਟੀਆਂ ਵਿਚ ਬੱਚੇ ਨਹਾਉਣ, ਖਾਣ-ਪੀਣ ਅਤੇ ਹੋਰ ਕਿਰਿਆਵਾਂ ਵਿਚ ਸਮਾਂ-ਸੀਮਾ ਉਲੰਘ ਜਾਂਦੇ ਹਨ। ਬੱਚੇ ਸਮੇਂ ਸਿਰ ਦੰਦ ਸਾਫ਼ ਕਰਨ ਤੇ ਉਨ੍ਹਾਂ ਨੂੰ ਇਹ ਵੀ ਸਿਖਾਓ ਕਿ ਰਾਤੀਂ ਸੌਣ ਤੋਂ ਪਹਿਲਾਂ ਵੀ ਦੰਦ ਸਾਫ਼ ਕਰਨੇ ਓਨੇ ਹੀ ਜ਼ਰੂਰੀ ਹਨ, ਜਿੰਨੇ ਸਵੇਰੇ ਉੱਠਣ 'ਤੇ। ਬੱਚਿਆਂ ਨੂੰ ਪਾਣੀ ਦੀ ਉਚਿਤ ਵਰਤੋਂ ਬਾਰੇ ਜਾਣਕਾਰੀ ਦੇਣੀ ਵੀ ਮਾਪਿਆਂ ਦਾ ਫ਼ਰਜ਼ ਹੈ। ਕਈ ਬੱਚੇ ਨਹਾਉਣ/ਬਰੱਸ਼ ਕਰਨ ਸਮੇਂ ਪਾਣੀ ਦੀ ਟੂਟੀ ਖੋਲ੍ਹ ਲੈਂਦੇ ਹਨ ਤੇ ਪਾਣੀ ਬਿਨਾਂ ਵਰਤੋਂ ਤੋਂ ਫ਼ਜ਼ੂਲ ਡੁੱਲਦਾ ਰਹਿੰਦਾ ਹੈ। ਜੇ ਤੁਹਾਡਾ ਬੱਚਾ ਧਾਰਮਿਕ ਮਾਨਤਾਵਾਂ, ਪਾਠ-ਪੂਜਾ ਵੱਲ ਧਿਆਨ ਨਹੀਂ ਦਿੰਦਾ ਤਾਂ ਛੁੱਟੀਆਂ ...

ਪੂਰਾ ਲੇਖ ਪੜ੍ਹੋ »

ਕਿਸ ਤਰ੍ਹਾਂ ਮੇਕਅਪ ਕਰਨ ਔਰਤਾਂ

ਜੇਕਰ ਸ਼ਾਮ ਨੂੰ ਮੇਕਅਪ ਕਰਨਾ ਹੋਵੇ ਤਾਂ ਭਰਵੱਟਿਆਂ ਦੇ ਬਿਲਕੁਲ ਨਾਲ ਗੁਲਾਬੀ ਜਾਂ ਸੁਨਹਿਰੀ ਆਭਾ ਲਈ ਹਲਕਾ ਪਾਊਡਰ ਲਗਾਓ। ਇਸ ਨਾਲ ਰਾਤ ਨੂੰ ਭਰਵੱਟੇ ਸੁੰਦਰ ਦਿਖਾਈ ਦੇਣਗੇ। ਪੁਰਾਣੇ ਮਸਕਾਰਾ ਬੁਰਸ਼ ਨਾਲ ਭਰਵੱਟਿਆਂ ਦੇ ਵਾਲਾਂ 'ਤੇ ਬੁਰਸ਼ ਕਰ ਲਵੋ। ਆਈ ਲਾਈਨਰ : ਆਈ ਲਾਈਨਰ ਅੱਖਾਂ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਇਹ ਮੁੱਖ ਤੌਰ ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਤੇ ਆਕਰਸ਼ਣਹੀਣ ਲਗਦੀਆਂ ਹਨ, ਉਨ੍ਹਾਂ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ। ਆਈ ਲਾਈਨਰ ਪੈਨਸਿਲ ਨਾਲ ਵੀ ਲਗਾਇਆ ਜਾ ਸਕਦਾ ਹੈ। ਜੇਕਰ ਤਰਲ ਲਾਈਨਰ ਦੀ ਵਰਤੋਂ ਕਰਨੀ ਹੋਵੇ ਤਾਂ ਪਹਿਲਾਂ ਵਿਚਾਲੇ ਵਿਚ ਕੋਨਾ, ਫਿਰ ਨੱਕ ਵਾਲੇ ਪਾਸੇ ਕੋਨਾ ਬਣਾਓ। ਮਸਕਾਰਾ : ਪਲਕਾਂ ਨੂੰ ਆਕਰਸ਼ਕ ਬਣਾਉਣ ਲਈ ਪਹਿਲਾਂ ਆਈਲੈਸ਼ ਕਰਲਰ ਨਾਲ ਕਰਲ ਕਰੋ। ਫਿਰ ਮਸਕਾਰਾ ਕਰਲਰ ਨਾਲ ਕਰਲ ਕਰਕੇ ਬਾਅਦ ਵਿਚ ਮਸਕਾਰਾ ਜੜ੍ਹ ਤੋਂ ਸ਼ੁਰੂ ਕਰਕੇ ਲਗਾਓ। ਮਸਕਾਰਾ ਬੁਰਸ਼ ਨੂੰ ਜੜ੍ਹਾਂ ਵਿਚ ਹਲਕਾ ਰਗੜ ਕੇ ਲਗਾਓ। ਮਸਕਾਰਾ ਦੋ ਕੋਟ ਤੋਂ ਜ਼ਿਆਦਾ ਨਾ ਲਗਾਓ। ਬੁੱਲ੍ਹ : ਬੁੱਲ੍ਹਾਂ ਨੂੰ ਸੁੰਦਰ ਬਣਾਉਣ ਲਈ ਲਿਪਸਟਿਕ ਦਾ ਵਿਹਾਰ ਕੀਤਾ ਜਾਂਦਾ ਹੈ ਅਤੇ ਸਿਰਫ਼ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX