ਤਾਜਾ ਖ਼ਬਰਾਂ


ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  about 2 hours ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  about 2 hours ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  about 2 hours ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  about 2 hours ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  about 3 hours ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 4 hours ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 5 hours ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 4 hours ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 5 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 5 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 5 hours ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 7 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 7 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 7 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 8 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 9 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 10 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 10 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 10 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 11 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 11 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 11 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 12 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 12 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 12 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਹੋਰ ਖ਼ਬਰਾਂ..

ਲੋਕ ਮੰਚ

ਸ਼ਰਾਬ ਦੀ ਆਨ-ਲਾਈਨ ਸਪਲਾਈ ਦਾ ਫ਼ੈਸਲਾ ਕਿੰਨਾ ਕੁ ਸਹੀ?

ਕੁਝ ਅਖਬਾਰਾਂ ਵਿਚ ਇਸ ਗੱਲ ਦੀ ਬੜੀ ਚਰਚਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਆਪਣੀ ਨਵੀਂ ਆਬਕਾਰੀ (ਸ਼ਰਾਬ) ਨੀਤੀ ਵਿਚ ਸ਼ਰਾਬ ਨੂੰ ਆਨ-ਲਾਈਨ ਵੇਚਣ ਦੀ ਤਿਆਰੀ ਕਰ ਰਹੀ ਹੈ । ਪਰ ਇਹ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਹੈ ਅਤੇ ਸਰਕਾਰ ਦੇ ਅਨੇਕਾਂ ਯਤਨਾਂ ਸਦਕਾ ਵੀ ਪੰਜਾਬ ਵਿਚੋਂ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਸ਼ਰਾਬ ਨੇ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਹਰ ਕੋਈ ਜਾਣਦਾ ਹੈ ਕਿ ਸ਼ਰਾਬ ਵੀ ਇਕ ਭਿਆਨਕ ਨਸ਼ਾ ਹੈ ਅਤੇ ਜੋ ਕੋਈ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੋ ਜਾਵੇ ਤਾਂ ਉਸ ਲਈ ਸ਼ਰਾਬ ਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਉਸ ਦੀ ਆਪਣੀ ਸਿਹਤ ਖਰਾਬ ਹੁੰਦੀ ਹੈ ਉਥੇ ਉਸ ਦਾ ਘਰ ਪਰਿਵਾਰ ਵੀ ਤਬਾਹੀ ਵੱਲ ਧੱਕਿਆ ਜਾਂਦਾ ਹੈ। ਜੇ ਇਕ ਪਰਿਵਾਰ ਵਿਚ ਇਕ ਵੀ ਸ਼ਰਾਬੀ ਹੋਵੇ ਤਾਂ ਪੂਰੇ ਪਰਿਵਾਰ ਦਾ ਜੀਵਨ ਦੁਖਦਾਈ ਬਣ ਜਾਂਦਾ ਹੈ। ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਦੂਜੇ ਪਾਸੇ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕਰਨਾ ...

ਪੂਰਾ ਲੇਖ ਪੜ੍ਹੋ »

ਕੌਮਾਂਤਰੀ ਮੰਚ : ਸੀਰੀਆ ਤੁਰਕੀ ਸੰਕਟ ਹੋਇਆ ਹੋਰ ਡੂੰਘਾ

ਸੀਰੀਆ ਦੇ ਉੱਤਰ ਪੱਛਮੀ ਖੇਤਰ ਇਦਲਿਬ ਵਿਚ ਰਾਸ਼ਟਰਪਤੀ ਅਲ ਬਸ਼ਰ ਅਸਦ ਸਰਕਾਰ ਅਤੇ ਤੁਰਕੀ ਵਿਚਾਲੇ ਜਾਰੀ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਬੀਤੇ ਦਿਨੀਂ ਤੁਰਕੀ ਦੇ ਐੱਫ-16 ਜਹਾਜ਼ ਨੇ ਸੀਰੀਆ ਦੇ ਐਲ ਲੜਾਕੂ ਜਹਾਜ਼ ਨੂੰ ਸੁੱਟ ਲਿਆ ਸੀ। ਫਿਰ ਬਾਗੀਆਂ ਦੇ ਗੜ੍ਹ ਇਦਲਿਬ ਵਿਚ ਆਪਣੀ ਸਰਦਾਰੀ ਸਥਾਪਤ ਕਰਨ ਲਈ ਰੂਸ ਸਮਰਥਤ ਸੀਰੀਆਈ ਫੌਜ ਨੇ ਇਕ ਹਵਾਈ ਹਮਲਾ ਕਰ ਕੇ ਤੁਰਕੀ ਦੇ 34 ਫ਼ੌਜੀਆਂ ਨੂੁੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਤੁਰਕੀ ਨੇ ਵੀ ਸੀਰੀਆ ਦੇ ਦੋ ਲੜਾਕੂ ਜਹਾਜ਼ ਸੁੱਟ ਲਏ ਸਨ। ਇਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਤੁਰਕੀ ਨੇ ਹੁਣ ਤੱਕ ਸੀਰੀਆ ਦੇ 93 ਫੌਜੀਆਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ। ਇਦਲਿਬ ਵਿਚ ਵਿਦਰੋਹੀਆਂ ਨੂੰ ਤੁਰਕੀ ਦਾ ਸਹਿਯੋਗ ਮਿਲਦਾ ਰਿਹਾ ਹੈ। ਇਸ ਤੋਂ ਪਹਿਲਾਂ ਸੀਰੀਆ ਨੇ ਦਾਅਵਾ ਕਤਿਾ ਸੀ ਕਿ ਉਸ ਨੇ ਤੁਰਕੀ ਦੇ ਡਰੋਨ ਸੁੱਟ ਲਏ ਸਨ।ਲੰਮੇ ਅਰਸੇ ਤੋਂ ਖਾਨਾਜੰਗੀ ਦਾ ਸ਼ਿਕਾਰ ਰਿਹਾ ਸੀਰੀਆ ਹੁਣ ਵਿਸ਼ਵ ਮਹਾਂਸ਼ਕਤੀਆਂ ਅਤੇ ਸ਼ਕਤੀਸ਼ਾਲੀ ਫ਼ੌਜੀ ਸੰਗਠਨਾਂ ਵਿਚਾਲੇ ਜੰਗ ਦਾ ਮੈਦਾਨ ਬਣ ਗਿਆ ਹੈ। ਹਾਲ ਹੀ ਵਿਚ ਤੁਰਕੀ ਅਤੇ ਸੀਰੀਆ ਦੇ ਫ਼ੌਜੀ ਹਮਲਿਆਂ ਨੇ ਇਸ ਇਲਾਕੇ ਦੀ ...

ਪੂਰਾ ਲੇਖ ਪੜ੍ਹੋ »

ਪਾਲਤੂ ਕੁੱਤਾ ਰੱਖਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਪਾਲਤੂ ਕੁੱਤਾ ਲਗਪਗ 45 ਦਿਨ ਦਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਆਪਣੀ ਖੁਰਾਕ ਲਈ ਮਾਂ 'ਤੇ ਨਿਰਭਰ ਹੁੰਦਾ ਹੈ, ਜਿਸ ਨਾਲ ਉਸ ਦੀ ਚੰਗੀ ਸਿਹਤ ਤੇ ਪਾਚਣ ਸ਼ਕਤੀ ਬਣੀ ਰਹਿੰਦੀ ਹੈ। ਛੋਟਾ ਬੱਚਾ ਬਰੀਡਰ ਜਾਂ ਜਾਨਵਰਾਂ ਦੀ ਦੁਕਾਨ ਤੋਂ ਲਿਆ ਜਾ ਸਕਦਾ ਹੈ। 45 ਦਿਨ ਤੋਂ ਉਸ ਦਾ ਵੈਕਸੀਨੇਸ਼ਨ ਕਾਰਡ ਬਣਾਇਆ ਜਾ ਸਕਦਾ ਹੈ ਅਤੇ ਜਾਨਵਰਾਂ ਦੇ ਡਾਕਟਰ ਤੋਂ ਉਸ ਦੀ ਵੈਕਸੀਨੇਸ਼ਨ ਕਰਾਈ ਜਾ ਸਕਦੀ ਹੈ। ਵੈਕਸੀਨੇਸ਼ਨ ਨਾਲ ਉਹ ਗੰਭੀਰ ਬਿਮਾਰੀਆਂ ਜਿਵੇਂ ਪਾਰਵੋ, ਡਿਸਟੈਅੰਪਰ ਆਦਿ ਤੋਂ ਬਚਿਆ ਰਹਿੰਦਾ ਹੈ। ਕੁੱਤੇ ਦੀ ਨਸਲ ਬਾਰੇ ਵੀ ਪਹਿਲਾਂ ਵਿਚਾਰ ਕਰ ਲੈਣਾ ਚਾਹੀਦਾ ਹੈ ਅਤੇ ਜਿਵੇਂ ਘਰ ਦੀ ਰਾਖੀ ਲਈ ਜਰਮਨ ਸ਼ੈਫਰਡ ਜਾਂ ਰਾਟਵੈਲਰ ਰੱਖਿਆ ਜਾ ਸਕਦਾ ਹੈ ਪਰ ਇਹ ਕੁੱਤੇ ਵੱਢ ਵੀ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੋਂ ਵੱਖ ਹੀ ਰੱਖਣਾ ਪੈਂਦਾ ਹੈ। ਲੈਬਰਾਡਾਗ ਜਾਂ ਪੱਗ ਕੁੱਤਾ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਘਰ ਦੇ ਅੰਦਰ ਵੀ ਰੱਖੇ ਜਾ ਸਕਦੇ ਹਨ। ਛੋਟਾ ਕੁੱਤਾ ਪਾਲਣ ਲਈ ਪਿੰਜਰਾ ਵੀ ਲਿਆ ਜਾ ਸਕਦਾ ਹੈ, ਜਿਸ ਨਾਲ ਸਫਾਈ ਵੀ ਬਣੀ ਰਹਿੰਦੀ ਹੈ ਅਤੇ ਪਿੰਜਰੇ ਦੀ ਟ੍ਰੇਅ ਸਾਫ਼ ...

ਪੂਰਾ ਲੇਖ ਪੜ੍ਹੋ »

ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਕਿਉਂ?

ਪੰਜਾਬ ਵਿਚੋਂ ਕੈਨੇਡਾ ਦੀ ਉਡਾਰੀ ਮਾਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖਤਮ ਹੋਣ ਵਾਲੇ ਸਾਲ 2019 ਦੇ ਵਿਚ ਕਰੀਬ 50 ਹਜ਼ਾਰ ਪੰਜਾਬੀ ਕੈਨੇਡਾ ਦੀ ਧਰਤੀ ਤੇ ਉੱਤਰੇ ਹਨ। ਇਨ੍ਹਾਂ ਵਿਚ ਸਟੱਡੀ ਵੀਜ਼ਾ, ਵਰਕ ਪਰਮਿਟ, ਪੀ.ਆਰ. ਅਤੇ ਹੋਰ ਤਰ੍ਹਾਂ ਦੇ ਕੈਨੇਡਾ ਜਾਣ ਦੇ ਰਸਤੇ ਸ਼ਾਮਲ ਹਨ। ਜੇਕਰ ਇਕ ਝਾਤ ਨਾਲ ਇਹ ਆਖ ਦਿੱਤਾ ਜਾਵੇ ਕਿ ਪੰਜਾਬ ਵਿਚ ਸਰਕਾਰੀ ਨੌਕਰੀਆਂ ਦੀ ਘਾਟ ਹੀ ਇਸ ਦਾ ਇਕੋ ਇਕ ਕਾਰਨ ਹੈ ਤਾਂ ਇਹ ਵਾਜਿਬ ਨਹੀਂ ਹੋਵੇਗਾ। ਹਾਂ ਨੌਕਰੀ ਮਿਲਣ ਦੇ ਨਾ ਵਰਗੇ ਮੌਕੇ ਵੀ ਇਕ ਕਾਰਨ ਹਨ। ਜੇਕਰ ਸਰਸਰੀ ਨਿਗ੍ਹਾ ਮਾਰੀ ਜਾਵੇ ਤਾਂ ਪੰਜਾਬ ਤੋਂ ਦੁਨੀਆ ਦੇ ਦੂਜੇ ਪਾਸੇ 12 ਹਜ਼ਾਰ ਕਿਲੋਮੀਟਰ ਤੇ ਵਸਦਾ ਕੈਨੇਡਾ ਦੂਜੇ ਪੰਜਾਬ ਦੀ ਹੀ ਝਲਕ ਦਿੰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਨੌਜਵਾਨ ਕੈਨੇਡਾ ਵੱਲ ਖਿੱਚੇ ਕਿਉਂ ਜਾਂਦੇ ਹਨ। ਕੈਨੇਡਾ ਦੇ ਕੁੱਲ 10 ਪ੍ਰਾਂਤਾਂ ਵਿਚ ਕਰੀਬ ਦੋ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਵਿਚ ਪੰਜਾਬੀਆਂ ਦੀ ਚੋਖੀ ਗਿਣਤੀ ਹੈ। ਕੈਨੇਡਾ ਦੀ ਕੁੱਲ ਆਬਾਦੀ ਵਿਚ 4 ਫ਼ੀਸਦੀ ਭਾਰਤੀ ਵਰਗ ਦੇ ਲੋਕ ਹਨ ਅਤੇ ਕੁੱਝ ...

ਪੂਰਾ ਲੇਖ ਪੜ੍ਹੋ »

ਵਿਦਿਆਰਥੀਆਂ ਨੂੰ ਨੈਤਿਕਤਾ ਦਾ ਗਿਆਨ ਸਮੇਂ ਦੀ ਮੁੱਖ ਲੋੜ

ਹੱਥ 'ਚ ਫੜੀ ਡਿਗਰੀ ਕਿਸੇ ਦੇ ਪੜ੍ਹਿਆ-ਲਿਖਿਆ ਹੋਣ ਦਾ ਪ੍ਰਮਾਣ ਤਾਂ ਹੋ ਸਕਦੀ ਹੈ ਪਰ ਸਿਆਣਾ ਅਤੇ ਸਮਝਦਾਰ ਹੋਣ ਦਾ ਨਹੀਂ, ਕਿਉਂਕਿ ਬੇਈਮਾਨੀ, ਠੱਗੀ ਅਤੇ ਲੁੱਟ ਨੂੰ ਜਿੰਨੀ ਆਸਾਨੀ ਨਾਲ ਪੜ੍ਹਿਆ-ਲਿਖਿਆ ਵਿਅਕਤੀ ਅੰਜਾਮ ਦੇ ਸਕਦਾ ਹੈ ਅਨਪੜ੍ਹ ਨਹੀਂ। ਨੈਤਿਕਤਾ ਤੋਂ ਬਿਨਾਂ ਸੁਭਾਅ ਗੁਲਾਬ ਦੇ ਬੂਟੇ ਦੀ ਉਸ ਟਹਿਣੀ ਵਰਗਾ ਹੋ ਜਾਂਦਾ ਹੈ, ਜਿਸ 'ਤੇ ਕੰਡੇ ਹੀ ਕੰਡੇ ਹੋਣ ਫੁੱਲ ਕੋਈ ਨਾ ਹੋਵੇ। ਅਸਲ 'ਚ ਨੈਤਿਕਤਾ ਦਾ ਗਿਆਨ ਬੱਚੇ ਨੂੰ ਬਾਲ ਅਵਸਥਾ 'ਚ ਹੀ ਦੇਣਾ ਚਾਹੀਦਾ ਹੈ, ਵੱਡਾ ਹੋਇਆ ਬੱਚਾ ਨੈਤਿਕਤਾ ਨੂੰ ਅਪਣਾਉਣ ਤੋਂ ਕਤਰਾਉਂਦਾ ਹੈ, ਜਿਵੇਂ ਮਾਂ-ਬਾਪ ਤੋਂ ਚੋਰੀ ਘਰ 'ਚੋਂ ਕੋਈ ਚੀਜ਼ ਚੁੱਕਣ ਵਾਲਾ ਬੱਚਾ ਕੱਲ੍ਹ ਨੂੰ ਕੋਈ ਵੱਡੀ ਚੋਰੀ ਵੀ ਕਰ ਸਕਦਾ ਹੈ ਅਤੇ ਅੱਗੇ ਜਾ ਕੇ ਇਸ ਆਦਤ ਤੋਂ ਖਹਿੜਾ ਛੁਡਾਉਣਾ ਉਸ ਬੱਚੇ ਲਈ ਔਖਾ ਹੋ ਜਾਂਦਾ ਹੈ।ਜਨਮ ਦੇਣ ਵਾਲੇ ਮਾਪੇ ਬੱਚੇ ਦੇ ਸਭ ਤੋਂ ਨੇੜੇ ਹੁੰਦੇ ਹਨ, ਅਧਿਆਪਕ ਬੱਚੇ ਦੇ ਓਨਾ ਨੇੜੇ ਨਹੀ ਹੋ ਸਕਦਾ ਜਿੰਨੇ ਮਾਪੇ ਹੁੰਦੇ ਹਨ। ਮਾਪੇ ਬੱਚੇ ਲਈ ਦੁਨੀਆ ਦਾ ਸਰਬਸ੍ਰੇਸ਼ਠ ਅਧਿਆਪਕ ਬਣ ਸਕਦੇ ਹਨ ਜੇਕਰ ਉਹ ਆਪਣੀ ਨੈਤਿਕਤਾ ਨਾਲ ਲੈਸ ਜ਼ਿੰਦਗੀ ਨੂੰ ...

ਪੂਰਾ ਲੇਖ ਪੜ੍ਹੋ »

ਮਾਲਵਾ ਇਲਾਕੇ ਦੇ ਖਾਲਸਾ ਸਕੂਲ ਧੂਰੀ ਦਾ ਇਤਿਹਾਸਕ ਪਿਛੋਕੜ

ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਕੌਣ ਨਹੀਂ ਜਾਣੂੰ? ਇਸ ਦਹਾਕੇ ਦੇ ਆਰੰਭ ਵਿਚ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਦੋ ਭਿਅੰਕਰ ਸਾਕੇ ਵੀ ਹੋਏ, ਜਿਨ੍ਹਾਂ ਨੇ ਇਤਿਹਾਸ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਗੱਲ ਕੀ, ਸਾਰਾ ਵਾਤਾਵਰਨ ਹੀ ਅੰਗਰੇਜ਼ ਸਰਕਾਰ ਦੇ ਅੱਤਿਆਚਾਰਾਂ ਵਿਰੁੱਧ ਜੂਝ ਰਿਹਾ ਸੀ।ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਮੁਕਾਬਲੇ ਰਿਆਸਤਾਂ ਵਿਚ ਰਾਜਨੀਤਕ ਸਰਗਰਮੀਆਂ ਕੁਝ ਘੱਟ ਸਨ ਕਿਉਂਕਿ ਰਿਆਸਤਾਂ ਦੇ ਲੋਕ ਦੋਹਰੀ ਗੁਲਾਮੀ ਹੇਠ ਜਕੜੇ ਹੋਏ ਸਨ। ਧੂਰੀ , ਰਿਆਸਤ ਪਟਿਆਲਾ ਦੀ ਇਕ ਉੱਘੀ ਮੰਡੀ ਹੋਣ ਦੇ ਬਾਵਜੂਦ ਵਿੱਦਿਅਕ ਪੱਖੋਂ ਬਹੁਤ ਪਛੜਿਆ ਹੋਇਆ ਸੀ, ਉਥੇ ਸਿਰਫ ਇਕ ਲੋਅਰ ਮਿਡਲ ਸਕੂਲ ਚਲਦਾ ਸੀ, ਜਿਥੇ ਹੁਣ ਵਰਤਮਾਨ ਕੰਨਿਆ ਸਕੂਲ ਹੈ। ਆਲੇ -ਦੁਆਲੇ ਦੇ ਪਿੰਡਾਂ ਵਿਚ ਬਹੁਤ ਹੀ ਘੱਟ ਸਕੂਲ ਸਨ। ਧੂਰੀ ਤੋਂ 10 ਕਿਲੋਮੀਟਰ ਦੂਰ ਘਨੌਰੀ ਵਿਖੇ ਵਰਨੈਕੂਲਰ ਮਿਡਲ ਸਕੂਲ ਚਲਦਾ ਸੀ। ਪਿੰਡ ਅਮਰਗੜ੍ਹ ਐਂਗਲੋ ਵਰਨੈਕੂਲਰ ਮਿਡਲ ਸਕੂਲ ਸੀ। ਪਿੰਡ ਮੀਰਹੇੜੀ, ਮੀਮਸਾ, ਭਸੋੜ, ਲੱਡਾ ਤੇ ਕਾਂਝਲਾ ਵਿਖੇ ਕੇਵਲ ਪ੍ਰਾਇਮਰੀ ਸਕੂਲ ਹੀ ਚਲਦੇ ਸਨ। ਆਵਾਜਾਈ ਦੇ ਸਾਧਨ ਨਾ ਹੋਣ ਕਰਕੇ, ...

ਪੂਰਾ ਲੇਖ ਪੜ੍ਹੋ »

ਪਹਿਲਾਂ ਵਰਗੇ ਨਾ ਰਹੇ

* ਰਮੇਸ਼ ਬੱਗਾ ਚੋਹਲਾ * ਅੱਜ ਕਰ ਲਉ ਚਾਹੇ ਕੱਲ੍ਹ, ਪਊਗਾ ਕਰਨਾ ਕਬੂਲ। ਪਹਿਲਾਂ ਵਰਗੇ ਨਾ ਰਹੇ, ਹੁਣ ਸਰਕਾਰ ਦੇ ਸਕੂਲ। ਪੂਰੀ ਮਿਹਨਤ ਕਰਾਉਂਦਾ, ਯੋਗ ਮਿਹਨਤੀ ਸਟਾਫ਼, ਐਵੇਂ ਬੋਲੀ ਜਾਂਦੇ ਕਈ, ਇਨ੍ਹਾਂ ਸਕੂਲਾਂ ਦੇ ਖ਼ਿਲਾਫ਼, ਪੁੱਠੀ ਮੱਤ ਵਾਲੇ ਬੋਲਦੇ ਨੇ ਊਲ ਤੇ ਜ਼ਲੂਲ। ਪਹਿਲਾਂ ਵਰਗੇ ਨਾ....। ਆਰ.ਓ.ਟੀ ਨੇ ਔਖੇ ਵਿਸ਼ੇ ਰੌਚਕ ਬਣਾਏ, ਨਵੇਂ ਢੰਗਾਂ ਨਾਲ ਜਾਂਦੇ ਹੁਣ ਸਬਕ ਪੜ੍ਹਾਏ, ਹੁਣ ਹੁੰਦੀ ਹੈ ਪੜ੍ਹਾਈ ਬੱਚਿਆਂ ਦੇ ਅਨਕੂਲ। ਪਹਿਲਾਂ ਵਰਗੇ ਨਾ....। ਵੱਖ ਵੱਖ ਲੈਬਾਂ ਰਾਹੀਂ ਹੁੰਦਾ ਗਿਆਨ ਤਸਦੀਕ, ਹੁੰਦਾ ਉਹੀ ਪ੍ਰਵਾਨ ਜਿਹੜਾ ਸੋਲਾਂ ਆਨੇ ਠੀਕ, ਰੱਦ ਕਰ ਦਿੱਤਾ ਜਾਵੇ ਜਿਹੜਾ ਹੋਵੇ ਨਿਰਮੂਲ। ਪਹਿਲਾਂ ਵਰਗੇ ਨਾ....। ਭੁੱਖੇ ਢਿੱਡਾਂ ਨਾਲ ਭਲਾ ਕਿਵੇਂ ਹੋਵੇਗੀ ਪੜ੍ਹਾਈ, ਤਾਹੀਓਂ ਯੋਜਨਾ ਹੈ ਮਿੱਡ-ਡੇ-ਮੀਲ ਦੀ ਚਲਾਈ, ਖਾਣਾ ਗਰਮ ਤੇ ਪੀਣ ਲਈ ਪਾਣੀ ਮਿਲੇ ਕੂਲ। ਪਹਿਲਾਂ ਵਰਗੇ ਨਾ....। ਮੁਫ਼ਤ ਵਰਦੀ ਤੇ ਵਜ਼ੀਫ਼ਾ ਚੱਲੇ ਸਾਈਕਲ ਸਕੀਮ, ਪਾੜ੍ਹੇ ਪਾੜ੍ਹੀਆਂ ਦੇ ਵਿਚ ਬਰਾਬਰ ਕੀਤੇ ਜਾਂਦੇ ਤਕਸੀਮ, ਅੱਠ ਸਾਲ ਤੱਕ ਕੀਤਾ ਜਾਂਦਾ ਕੁਝ ਨਹੀਂ ਵਸੂਲ। ਪਹਿਲਾਂ ਵਰਗੇ ਨਾ....। ਗਈ ਬਹੁਤਿਆਂ ...

ਪੂਰਾ ਲੇਖ ਪੜ੍ਹੋ »

ਬਜਟ ਦੌਰਾਨ ਪੰਜਾਬ ਸਰਕਾਰ ਨੇ ਅੰਗਹੀਣਾਂ ਨੂੰ ਵਿਸਾਰਿਆ

ਜਿਸ ਦਿਨ ਤੋਂ ਸਾਡਾ ਸੰਵਿਧਾਨ ਹੋਂਦ ਵਿਚ ਆਇਆ ਹੈ, ਉਸ ਦਿਨ ਤੋਂ ਹੀ ਹਰੇਕ ਰਾਜ ਦੀ ਸਰਕਾਰ ਹਰ ਸਾਲ ਆਪਣਾ ਇਕ ਸਾਲ ਦਾ ਬਜਟ ਪੇਸ਼ ਕਰਦੀ ਹੈ। ਸਰਕਾਰ ਆਪਣੇ ਰਾਜ ਵਿਚ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਹਰੇਕ ਵਰਗਾਂ ਦੀਆਂ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਜਟ ਨੂੰ ਵੰਡ ਕੇ ਪੇਸ਼ ਕਰਦੀ ਹੈ ਤਾਂ ਜੋ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਚੱਲ ਸਕੇ। ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵਲੋਂ ਪੰਜਾਬ ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਵਰਗਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਲਗਪਗ ਆਪਣੇ ਮੁਤਾਬਕ ਸਾਰੇ ਵਰਗਾਂ ਨੂੰ ਖ਼ੁਸ਼ ਕਰਨ ਲਈ ਵੱਧ ਤੋਂ ਵੱਧ ਰਿਆਇਤਾਂ ਦੇ ਕੇ ਬਜਟ ਨੂੰ ਪੇਸ਼ ਕੀਤਾ, ਜਿਵੇਂ ਕਿਸਾਨਾਂ ਲਈ ਬੀਮਾ ਯੋਜਨਾ, ਕਰਜ਼ਾ ਮੁਆਫੀ, ਗਰੀਬ ਪਰਿਵਾਰ ਅਤੇ ਕਿਸਾਨਾਂ ਲਈ ਬਿਜਲੀ ਸਬਸਿਡੀ, ਵਿਦਿਆਰਥੀ ਲਈ ਵਜ਼ੀਫਾ ਸਕੀਮ, ਆਮ ਲੋਕਾਂ ਲਈ ਨਵੇਂ ਹੈਲਥ ਸੈਂਟਰ ਖੋਲ੍ਹਣਾ, ਗ਼ਰੀਬਾਂ ਵਾਸਤੇ ਸਸਤੇ ਮਕਾਨ ਬਣਾ ਕੇ ਦੇਣਾ ਆਦਿ। ਬਜਟ ਪੇਸ਼ ਕਰਨ ਤੋਂ ਦੂਸਰੇ ਦਿਨ ਸਾਰੀਆਂ ਅਖ਼ਬਾਰਾਂ ਦੇ ਪਹਿਲੇ ਪੰਨੇ ਸਰਕਾਰ ਦੁਆਰਾ ਪੇਸ਼ ਕੀਤੇ ਬਜਟ ਨਾਲ ਭਰੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX