ਪਿਆਰੇ ਬੱਚਿਓ, ਜਿਸ ਦੇ ਪਿਆਰ ਦੇ ਨਾਲ-ਨਾਲ ਡਾਂਟ ਅਤੇ ਝਿੜਕਾਂ ਵਿਚ ਵੀ ਭਲਾਈ ਛੁਪੀ ਹੁੰਦੀ ਹੈ, ਜੋ ਮੋਮਬੱਤੀ ਵਾਂਗ ਖ਼ੁਦ ਬਲ ਕੇ ਗਿਆਨ ਦੀ ਰੌਸ਼ਨੀ ਵੰਡਦਾ ਹੈ ਅਤੇ ਆਪਣੇ ਵਲੋਂ ਪੜ੍ਹਾਏ ਗਏ ਅਣਗਿਣਤ ਚਿਹਰੇ ਕਦੇ ਵੀ ਨਹੀਂ ਭੁੱਲਦਾ, ਉਸੇ ਸ਼ਖ਼ਸ ਨੂੰ 'ਅਧਿਆਪਕ' ਕਿਹਾ ਜਾਂਦਾ ਹੈ। 'ਅਧਿਆਪਕ' ਸ਼ਬਦ ਸੁਣਦਿਆਂ ਹੀ ਮਨ ਵਿਚ ਇੱਜ਼ਤ, ਸਤਿਕਾਰ ਤੇ ਸਲਾਮੀ ਵਾਲੀ ਭਾਵਨਾ ਬਿਜਲੀ ਵਾਂਗ ਦੌੜਦੀ ਹੈ।
ਇਹ ਸਾਰੀਆਂ ਗੱਲਾਂ ਅਸੀਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਸੰਦਰਭ ਵਿਚ ਕਰਨਾ ਲਾਜ਼ਮੀ ਸਮਝਾਂਗੇ। 5 ਸਤੰਬਰ ਨੂੰ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਦੇਸ਼ ਦੇ ਰਾਸ਼ਟਰਪਤੀ (ਸਵਰਗੀ) ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਹੁੰਦਾ ਹੈ, ਇਹ ਬਹੁਤ ਵੱਡੇ ਵਿਦਵਾਨ ਹੋਣ ਦੇ ਨਾਲ-ਨਾਲ ਇਕ ਉੱਚ-ਕੋਟੀ ਦੇ ਅਧਿਆਪਕ ਵੀ ਸਨ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਜਨਮ ਦਿਨ ਹਰ ਸਾਲ ਅਧਿਆਪਕਾਂ ਨੂੰ ਸਮਰਪਿਤ ਕਰਕੇ ਮਨਾਇਆ ਜਾਵੇ।
ਅਧਿਆਪਕ ਸਾਡੀ ਜ਼ਿੰਦਗੀ ਦਾ ਉਹ ਸਰਮਾਇਆ ਹਨ, ਜਿਨ੍ਹਾਂ ਕਰਕੇ ਹੀ ਅਸੀਂ ਇਕ ਸੰਪੂਰਨ ਇਨਸਾਨ ਬਣਦੇ ਹਾਂ ਅਤੇ ਇਸ ਦੁਨੀਆ ਵਿਚ ਅੱਗੇ ਵਧਦੇ ਹਾਂ। ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਜੀਤੀ ਅਤੇ ਪੰਮੀ ਨੇ ਕੁਝ ਮਿੰਟ ਹੋਰ ਲੰਘਾਏ ਪਰ ਹੁਣ ਨੀਂਦਰ ਨੇ ਉਨ੍ਹਾਂ ਉੱਤੇ ਪੂਰਾ ਗਲਬਾ ਪਾ ਲਿਆ ਸੀ। ਉਹ ਵੀ ਲੇਟਦਿਆਂ ਹੀ ਸੌਂ ਗਈਆਂ। ਸੁਖਮਨੀ ਨੇ ਵੱਡੀ ਹੋਣ ਕਰਕੇ ਆਪਣੇ ਆਪ ਉੱਤੇ ਕੰਟਰੋਲ ਰੱਖਿਆ ਪਰ ਜਦੋਂ ਉਸ ਨੇ ਵੇਖਿਆ ਕਿ ਹੌਲੀ-ਹੌਲੀ ਸਾਰੇ ਹੀ ਸੌਂ ਗਏ ਹਨ ਤਾਂ ਉਹ ਵੀ ਲੇਟ ਗਈ। ਲੇਟਦਿਆਂ ਹੀ ਉਹ ਗੂੜ੍ਹੀ ਨੀਂਦ ਵਿਚ ਚਲੀ ਗਈ।
ਘੰਟੇ ਕੁ ਪਿੱਛੋਂ ਨਾਨੀ ਜੀ ਨੇ ਮਹਿਸੂਸ ਕੀਤਾ ਕਿ ਅੱਜ ਤਾਂ ਕਮਰੇ ਵਿਚ ਬਿਲਕੁਲ ਚੁੱਪ-ਚਾਪ ਹੋਈ ਪਈ ਐ। ਬੱਚੇ ਤਾਂ ਅੱਜ ਜ਼ਿਆਦਾ ਹੀ ਪੜ੍ਹਾਈ ਵਿਚ ਖੁੱਭੇ ਹੋਏ ਲੱਗ ਰਹੇ ਹਨ। ਉਨ੍ਹਾਂ ਨੇ ਜਦੋਂ ਕਮਰੇ ਵਿਚ ਆ ਕੇ ਵੇਖਿਆ ਤਾਂ ਸਾਰੇ ਬੱਚੇ ਘੂਕ ਸੁੱਤੇ ਪਏ ਸਨ। ਉਨ੍ਹਾਂ ਨੇ ਦੋ-ਚਾਰ ਆਵਾਜ਼ਾਂ ਦਿੱਤੀਆਂ ਪਰ ਕਿਸੇ ਵੀ ਬੱਚੇ ਨੇ ਆਵਾਜ਼ ਨਾ ਸੁਣੀ। ਨਾਨੀ ਜੀ ਮੂੰਹ ਵਿਚ ਬੋਲਦੇ 'ਚਲੋ ਥੋੜ੍ਹਾ ਹੋਰ ਸੌਂ ਲੈਣ, ਹੁਣ ਰੋਟੀ ਵੇਲੇ ਹੀ ਉਠਾਵਾਂਗੀ', ਰਸੋਈ ਵੱਲ ਚਲੇ ਗਏ।
ਨਾਨਾ ਜੀ ਬਾਹਰ ਗਏ ਤਾਂ ਥੋੜ੍ਹੇ ਸਮੇਂ ਲਈ ਸਨ ਪਰ ਕੰਮ-ਕਾਰ ਵਿਚ ਉਨ੍ਹਾਂ ਨੂੰ ਜ਼ਿਆਦਾ ਵਕਤ ਲੱਗ ਗਿਆ। ਉਹ ਜਦੋਂ ਘਰ ਪਹੁੰਚੇ ਤਾਂ ਨਾਨੀ ...
ਕੀਰਤ ਸਿੰਘ ਨੂੰ ਨਹੀਂ ਸੀ ਪਤਾ ਕਿ ਇਸ ਨਵੇਂ ਸਕੂਲ ਵਿਚ ਅਧਿਆਪਕ ਦਿਵਸ ਕਿਵੇਂ ਮਨਾਇਆ ਜਾਂਦਾ ਹੈ? ਆਪਣੇ ਪੁਰਾਣੇ ਸਕੂਲ ਵਿਚ ਤਾਂ ਕੀਰਤ ਸਿੰਘ ਬਾਕਾਇਦਾ ਇਕ ਸੰਖੇਪ ਜਿਹਾ ਪ੍ਰੋਗਰਾਮ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਸ਼ੁਰੂਆਤ ਬਾਰੇ ਦੱਸਣ ਤੋਂ ਇਲਾਵਾ ਹਰ ਸਫ਼ਲ ਵਿਅਕਤੀ ਦੀ ਜ਼ਿੰਦਗੀ ਵਿਚ ਅਧਿਆਪਕ ਦੇ ਯੋਗਦਾਨ ਬਾਰੇ ਦੱਸਿਆ ਕਰਦੇ ਸਨ। ਉਹ ਵਿਦਿਆਰਥੀਆਂ ਤੋਂ ਆਪਣੇ ਅਧਿਆਪਕਾਂ ਸਮੇਤ ਵੱਡਿਆਂ ਦੇ ਸਤਿਕਾਰ ਦਾ ਵਚਨ ਵੀ ਜ਼ਰੂਰ ਲਿਆ ਕਰਦੇ ਸਨ। ਸਕੂਲ ਤਾਂ ਉਹ ਤਕਰੀਬਨ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਂਦਾ ਸੀ। ਅੱਜ ਵੀ ਉਸ ਨੇ ਆਮ ਦਿਨਾਂ ਵਾਂਗ ਪਹਿਲਾਂ ਹੀ ਸਕੂਲ ਪਹੁੰਚ ਕੇ ਰਜਿਸਟਰ 'ਤੇ ਆਪਣੀ ਹਾਜ਼ਰੀ ਲਗਾਈ। ਸਵੇਰ ਦੀ ਸਭਾ ਦੌਰਾਨ ਉਸ ਨੇ ਇਕ ਵਿਦਿਆਰਥੀ ਤੋਂ ਅਧਿਆਪਕ ਦਿਵਸ ਬਾਰੇ ਭਾਸ਼ਨ ਵੀ ਦਿਵਾਇਆ ਅਤੇ ਸਵੇਰ ਦੀ ਸਭਾ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਦੇ ਜਮਾਤਾਂ ਵਿਚ ਪਹੁੰਚਣ ਉਪਰੰਤ ਉਹ ਵੀ ਪਹਿਲਾ ਪੀਰੀਅਡ ਲਗਾਉਣ ਲਈ ਆਪਣੀ ਜਮਾਤ ਵਿਚ ਚਲਾ ਗਿਆ।
'ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ' ਕਹਿੰਦਿਆਂ ਉਸ ਨੇ ਰੋਜ਼ਾਨਾ ਵਾਂਗ ਵਿਦਿਆਰਥੀਆਂ ਨੂੰ ...
ਇਸ ਦੁਨੀਆ ਤੇ ਟੀਚਰ ਵਰਗਾ ਕਿਹੜਾ ਪਰਉਪਕਾਰੀ ਏ,
ਜਿਸ ਨੇ ਸੂਰਤ ਇਸ ਦੁਨੀਆ ਦੀ ਵਿਦਿਆ ਨਾਲ ਸ਼ਿੰਗਾਰੀ ਏ,
ਵਿਦਿਆ ਹੈ ਬੰਦੇ ਦਾ ਗਹਿਣਾ, ਜਿਸ ਨੇ ਸਦਾ ਚਮਕਦੇ ਰਹਿਣਾ,
ਵਿਦਿਆ ਉਹਨੂੰ ਬਣਾ ਕੇ ਸੂਰਜ, ਜਿਸ ਨੂੰ ਕਹਿੰਦੇ ਲੋਕ ਟਟਹਿਣਾ,
ਮੱਥੇ ਵਿਚ ਜਗਾਉਂਦਾ ਦੀਵੇ ਚਾਨਣ ਦਾ ਹਿਤਕਾਰੀ ਏ,
ਇਸ ਦੁਨੀਆ ਤੇ ਟੀਚਰ ਵਰਗਾ ਕਿਹੜਾ ਪਰਉਪਕਾਰੀ...।
ਨਾ ਕੋਈ ਵੈਰੀ ਨਹੀਂ ਬਿਗਾਨਾ, ਸੀਸ ਨਵਾਏ ਤਦੇ ਜ਼ਮਾਨਾ,
ਸ਼ਬਦਾਂ ਦਾ ਅਨਮੋਲ ਖਜ਼ਾਨਾ, ਸਭ ਨੂੰ ਦੇਂਦਾ ਹੈ ਨਜ਼ਰਾਨਾ,
ਗੁਣ ਵੰਡਣ ਦਾ ਇਹੀ ਸਿਲਸਿਲਾ, ਆਦਿ ਕਾਲ ਤੋਂ ਜਾਰੀ ਏ,
ਇਸ ਦੁਨੀਆ ਤੇ ਟੀਚਰ ਵਰਗਾ ਕਿਹੜਾ ਪਰਉਪਕਾਰੀ...।
ਜਿਹੜਾ ਇਹਦੀ ਸ਼ਰਨ ਨਾ ਆਇਆ, ਨਾ ਕੁਝ ਦਿੱਤਾ, ਨਾ ਕੁਝ ਪਾਇਆ,
ਆਪਣੇ ਹੱਥੀਂ ਆਪ ਗੁਆਇਆ, ਸੋਹਣੇ ਲਫ਼ਜ਼ਾਂ ਦਾ ਸਰਮਾਇਆ,
ਉਸ ਬੰਦੇ ਨੇ ਆਪਣੇ ਹੱਥੀਂ ਆਪਣੀ ਬਾਜ਼ੀ ਹਾਰੀ ਏ,
ਇਸ ਦੁਨੀਆ ਤੇ ਟੀਚਰ ਵਰਗਾ ਕਿਹੜਾ ਪਰਉਪਕਾਰੀ...।
ਪਿਆਰ ਨਾਲ ਜਿਸ ਨੂੰ ਬੁੱਕ ਭਰ ਦਿੱਤੇ, ਉਸ ਨੂੰ ਇਸ ਨੇ ਸੌ ਵਰ ਦਿੱਤੇ,
ਜਿਸ ਬੇ-ਪਰ ਨੂੰ ਇਸ ਪਰ ਦਿੱਤੇ, ਉਸ ਕਈ ਪਰਬਤ ਸਰ ਕਰ ਦਿੱਤੇ,
ਉਸ 'ਪੰਛੀ' ਨੇ ਸਿੱਖ ਲਈ ਲਾਉਣੀ, ਅਰਸ਼ਾਂ ਵਿਚ ਉਡਾਰੀ ਏ,
ਇਸ ਦੁਨੀਆ ਤੇ ਟੀਚਰ ...
ਮਨ ਦੇ ਨ੍ਹੇਰੇ ਦੂਰ ਭਜਾਏ। ਹਰ ਪਾਸਿਓਂ ਸੋਭਾ ਪਾਏ। ਅਧਿਆਪਕ ਸਭ ਦੀ ਮੰਗੇ ਖ਼ੈਰ। ਕਿਸੇ ਨਾਲ ਨਾ ਰੱਖੇ ਵੈਰ। ਕਦੇ ਨਰਮ ਕਦੇ ਸਖ਼ਤਾਈ। ਸਾਰੀ ਉਮਰਾਂ ਕਰੇ ਪੜ੍ਹਾਈ। ਜੀਵਨ ਵਿਚ ਨਾ ਮੰਨੇ ਹਾਰ। ਹਰ ਬੱਚੇ ਨੂੰ ਕਰੇ ਪਿਆਰ। ਗੁੱਸੇ ਵਿਚ ਕਦੇ ਦਬਕਾ ਮਾਰੇ। ਡਰ ਜਾਂਦੇ ਨੇ ਬੱਚੇ ਸਾਰੇ। ਕਰਦਾ ਕੰਮ ਕਦੇ ਨਾ ਥੱਕੇ। ਬੱਚਿਆਂ ਨੂੰ ਇਹ ਕੀਲ ਕੇ ਰੱਖੇ। ਗਿਆਨ ਨਾਲ ਇਹ ਝੋਲੀਆਂ ਭਰਦਾ। ਸਾਰੇ ਕੰਮ ਸ਼ੌਕ ਨਾਲ ਕਰਦਾ। ਅਧਿਆਪਕ ਜੀਵਨ-ਜਾਚ ਸਿਖਾਉਂਦਾ। ਸਭ ਨੂੰ ਚੰਗੇ ਮਨੁੱਖ ਬਣਾਉਂਦਾ। ਵਿੱਦਿਆ ਦੀ ਇਹ ਜੋਤ ਜਗਾਵੇ। ਬੱਚੇ ਮਿਹਨਤ ਨਾਲ ਪੜ੍ਹਾਵੇ। ਹਰ ਕਿਸੇ ਦਾ ਤਾਬਿਆਦਾਰ। ਉੱਚਾ ਸਭ ਦਾ ਕਰੇ ਮਿਆਰ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ (ਜਲੰਧਰ) ਮੋਬਾਈਲ : ...
ਆਓ ਬੱਚਿਓ ਲਾਈਏ ਰੁੱਖ, ਰੁੱਖਾਂ ਦੇ ਨੇ ਸੌ-ਸੌ ਸੁੱਖ। ਠੰਢੀ ਮਿੱਠੀ ਛਾਂ ਨੇ ਦਿੰਦੇ, ਏਹਦੇ ਵੱਟੇ ਕੁਝ ਨਾ ਲੈਂਦੇ। ਗੰਦੀ ਹਵਾ ਨੇ ਸਾਥੋਂ ਲੈਂਦੇ, ਸਾਫ਼ ਹਵਾ ਨੇ ਸਾਨੂੰ ਦਿੰਦੇ। ਫਲ ਫਰੂਟ ਫੁੱਲ ਪਿਆਰੇ, ਰੁੱਖ ਬੂਟੇ ਹੀ ਦੇਵਣ ਸਾਰੇ। ਵਾਤਾਵਰਨ ਇਹ ਬਚਾਉਂਦੇ, ਇਨ੍ਹਾਂ ਕਰਕੇ ਮੀਂਹ ਆਉਂਦੇ। ਜਦੋਂ ਅਸੀਂ ਘਰ ਬਣਾਉਂਦੇ, ਸੋਚੋ ਕਿੰਨੀ ਲੱਕੜ ਲਾਉਂਦੇ। ਸਿਹਤ ਲਈ ਰੁੱਖ ਸਹਾਈ, ਕਈ ਰੁੱਖਾਂ ਤੋਂ ਬਣੇ ਦਵਾਈ। ਜੀਵਨ ਭਰ ਸਾਥ ਨਿਭਾਉਂਦੇ, ਅਸੀਂ ਨਹੀਂ ਕਦਰ ਪਾਉਂਦੇ। 'ਤਲਵੰਡੀ' ਦਾ ਸੁਨੇਹਾ ਲਾਓ, ਵੱਧ ਤੋਂ ਵੱਧ ਰੁੱਖ ਲਗਾਓ। -ਅਮਰੀਕ ਸਿੰਘ ਤਲਵੰਡੀ ਕਲਾਂ ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX