ਤਾਜਾ ਖ਼ਬਰਾਂ


ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  1 day ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  1 day ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  1 day ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  1 day ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  1 day ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  1 day ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  1 day ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  1 day ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  1 day ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  1 day ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  1 day ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  1 day ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  1 day ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  1 day ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ-8

ਬਨਾਉਟੀ ਜੀਨ ਦਾ ਖੋਜੀ ਡਾ: ਹਰਗੋਬਿੰਦ ਖੁਰਾਣਾ

ਪਤਾ ਤਾਂ ਉਂਝ ਸਭ ਨੂੰ ਸੀ ਕਿ ਬੱਚੇ ਦੇ ਗੁਣ ਮਾਂ-ਪਿਉ ਤੋਂ ਵਿਰਸੇ ਵਿਚ ਮਿਲਦੇ ਹਨ ਪਰ ਵਿਗਿਆਨਕ ਤੌਰ 'ਤੇ ਇਸ ਨੂੰ ਤੱਥਾਂ ਦੀ ਕਸੌਟੀ 'ਤੇ ਪਰਖਣਾ ਮਨੁੱਖ ਲਈ ਇਕ ਚੁਣੌਤੀ ਬਣਿਆ ਹੋਇਆ ਸੀ। ਫਿਰ ਖੋਜੀਆਂ ਨੇ ਇਕ ਦਿਨ ਇਹ ਵੀ ਖੋਜ ਲਿਆ ਕਿ ਪ੍ਰਾਣੀਆਂ ਦੇ ਪ੍ਰਜਣਨ ਸੈੱਲਾਂ ਦੀ ਨਾਭੀ ਵਿਚ ਗੁਣਸੂਤਰ (ਕ੍ਰੋਮੋਸੋਮ) ਹੁੰਦੇ ਹਨ। ਇਹ ਕ੍ਰੋਮੋਸੋਮ ਪ੍ਰੋਟੀਨਾਂ, ਡੀਰੋਬੋਸ ਨਿਊਕਲੀ ਤੇਜ਼ਾਬ (ਡੀ.ਐਨ.ਏ.) ਦੇ ਅਣੂਆਂ ਤੋਂ ਬਣੇ ਹੁੰਦੇ ਹਨ। ਇਨ੍ਹਾਂ ਅਣੂਆਂ ਨੂੰ 'ਜੀਨ' ਕਹਿੰਦੇ ਹਨ। ਜੀਨਸ ਦੀਆਂ ਬੁਝਾਰਤਾਂ ਬੁੱਝਣ ਵਾਲਾ ਸੀ ਭਾਰਤੀ ਖੋਜੀ ਡਾ: ਹਰਗੋਬਿੰਦ ਖੁਰਾਣਾ। ਉਸ ਨੂੰ ਮਾਰਸ਼ਲ ਨਿਰੇਨਬਰਗ ਅਤੇ ਰਾਬਰਟ ਹੋਲੇ ਨਾਲ ਸਾਂਝੇ ਤੌਰ 'ਤੇ ਸੰਨ 1968 ਦਾ ਫਿਜਾਲੋਜੀ ਖੇਤਰ ਵਿਚ ਅਨੁਵੰਸ਼ਕ ਅੰਕਾਂਵਾਲੀ ਖੋਜਣ ਲਈ ਨੋਬੇਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਸੀ। ਪੁਰਸਕਾਰ ਮਿਲਣ ਤੋਂ ਕੁਝ ਸਾਲ ਬਾਅਦ ਉਸ ਨੇ 'ਬਨਾਉਟੀ ਜੀਨ' ਖੋਜ ਲਈ ਸੀ। ਆਓ ਆਪਾਂ ਉਸ ਦੇ ਬਾਲਪਨ ਬਾਰੇ ਕੁਝ ਗੱਲਾਂ-ਬਾਤਾਂ ਸਾਂਝੀਆਂ ਕਰੀਏ। ਹਰਗੋਬਿੰਦ ਆਪਣੇ ਮਾਂ-ਬਾਪ ਦੇ ਚਾਰ ਬੱਚਿਆਂ ਵਿਚੋਂ ਸਭ ਨਾਲੋਂ ਛੋਟਾ ਸੀ। ਉਸ ਦੀ ਇਕ ਭੈਣ ਸੀ। ਘਰ ...

ਪੂਰਾ ਲੇਖ ਪੜ੍ਹੋ »

ਬੱਚਿਆਂ ਲਈ ਰਚਨਾਤਮਕ ਕਾਰਜੀ ਸੁਝਾਅ

ਆਪਣੇ ਬੱਚਿਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਬੱਚਾ ਆਪਣੇ ਸਮੇਂ ਦਾ ਅਨੰਦ ਲੈਂਦੇ ਹੋਏ ਮਨੋਰੰਜਨ ਦੇ ਨਾਲ ਆਪਣੇ ਦਿਮਾਗ਼ ਨੂੰ ਵੀ ਕਿਰਿਆਸ਼ੀਲ ਰੱਖਦਾ ਹੈ। 1. ਲੂਣ ਪੇਂਟਿੰਗ : ਤੁਹਾਨੂੰ ਸਿਰਫ਼ ਇਕ ਪੇਜ 'ਤੇ ਡਿਜ਼ਾਈਨ ਬਣਾਉਣ ਦੀ ਜਾਂ ਆਪਣੇ ਬੱਚੇ ਦੇ ਮਨਪਸੰਦ ਚਰਿੱਤਰ ਨੂੰ ਚਿਤਰਨ ਦੀ ਜ਼ਰੂਰਤ ਹੈ। ਗਲੂ ਦੀ ਸੰਘਣੀ ਪਰਤ ਲਗਾਓ ਅਤੇ ਪੂਰੇ ਸਕੈੱਚ 'ਤੇ ਲੂਣ ਛਿੜਕੋ। ਇਸ ਨੂੰ ਸੁੱਕਣ ਦਿਓ। ਵਾਧੂ ਲੂਣ ਨੂੰ ਹਟਾ ਦਿਓ। ਪਾਣੀ ਵਾਲੇ ਰੰਗ ਲੈ ਕੇ ਪੇਂਟ ਬਰੱਸ਼ ਦੀ ਵਰਤੋਂ ਨਾਲ ਨਰਮੀ ਨਾਲ ਪੇਂਟ ਕਰੋ। ਰੰਗ ਚੁੱਕੋ ਅਤੇ ਇਸ ਨੂੰ ਲੂਣ 'ਤੇ ਸੁੱਟੋ। ਰੰਗ ਫ਼ੈਲਦਾ ਰਹਿੰਦਾ ਹੈ। ਲੂਣ ਹਾਈਗ੍ਰੋਸਕੋਪਿਕ ਹੈ, ਜਿਸ ਦਾ ਅਰਥ ਹੈ ਕਿ ਇਹ ਪਾਣੀ ਨੂੰ ਜਜ਼ਬ ਕਰ ਸਕਦਾ ਹੈ। 2. ਬਲੋ ਪੇਂਟਿੰਗ : ਬਲੋ ਆਰਟ ਲਈ ਮੈਂ ਇਸ ਨੂੰ ਉਡਾਉਣ ਵਿਚ ਆਸਾਨ ਬਣਾਉਣ ਲਈ ਪੇਂਟ ਨੂੰ ਪਾਣੀ ਨਾਲ ਹਲਕਾ ਕਰ ਲਿਆ। ਕਾਗਜ਼ 'ਤੇ ਪੇਂਟ ਦਾ ਡ੍ਰਾਪ ਸੁੱਟ ਕੇ ਬੱਚੇ ਨੂੰ ਇਸ ਨੂੰ ਸਟ੍ਰਾਅ ਨਾਲ ਉਡਾਉਣ ਨੂੰ ਕਹੋ। ਤੁਸੀਂ ਇਸ ਨੂੰ ਜੀਵਤ ਬਣਾਉਣ ਲਈ ਜਾਂ ਕੋਈ ਆਕਾਰ ਦੇਣ ਲਈ ਕੁਝ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-42

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) 'ਠੀਕ ਐ, ਠੀਕ ਐ, ਅੱਗੋਂ ਕਹਾਣੀ ਤੇ ਸੁਣੋ', ਨਾਨਾ ਜੀ ਨੇ ਬੱਚਿਆਂ ਦੀ ਗੱਲ ਸੁਣਦਿਆਂ ਕਿਹਾ, 'ਉਹ ਹਿਸਾਬ ਦੇ ਮਾਸਟਰ ਜੀ ਉੱਪਰੋਂ ਉੱਪਰੋਂ ਬੱਚਿਆਂ ਨੂੰ ਗ਼ੁੱਸੇ ਜ਼ਰੂਰ ਹੁੰਦੇ ਸੀ, ਸੋਟੀ ਦਾ ਡਰਾਵਾ ਵੀ ਦੇਂਦੇ ਸਨ ਪਰ ਉਹ ਬੜੇ ਚੰਗੇ ਦਿਲ ਦੇ ਮਾਲਕ ਸਨ। ਉਹ ਬੱਚਿਆਂ ਨੂੰ ਜਦੋਂ ਵੀ ਬੋਰਡ ਉੱਪਰ ਕੋਈ ਸਵਾਲ ਜਾਂ ਫਾਰਮੂਲਾ ਸਮਝਾ ਰਹੇ ਹੁੰਦੇ ਤਾਂ ਕੁਝ ਬੱਚੇ ਸੀਟੀਆਂ ਮਾਰਨੀਆਂ ਸ਼ੁਰੂ ਕਰ ਦੇਂਦੇ। ਮਾਸਟਰ ਜੀ ਜਦੋਂ ਬੱਚਿਆਂ ਵੱਲ ਵੇਖਦੇ ਤਾਂ ਉਹ ਐਨਾ ਗੰਭੀਰ ਮੂੰਹ ਬਣਾ ਲੈਂਦੇ ਜਿਵੇਂ ਉਨ੍ਹਾਂ ਨੇ ਸਵਾਲ ਜਾਂ ਫਾਰਮੂਲਾ ਪੂਰਾ ਸਮਝ ਲਿਆ ਹੋਵੇ। ਇਹ ਵੇਖ ਕੇ ਮਾਸਟਰ ਜੀ ਦਿਲ ਹੀ ਦਿਲ ਵਿਚ ਥੋੜ੍ਹਾ ਮੁਸਕਰਾਉਂਦੇ ਅਤੇ ਫੇਰ ਬਲੈਕ ਬੋਰਡ ਉੱਪਰ ਸਵਾਲ ਸਮਝਾਉਣਾ ਸ਼ੁਰੂ ਕਰ ਦੇਂਦੇ। ਸੁਖਮਨੀ ਨੇ ਬੜੀ ਹੈਰਾਨ ਹੁੰਦਿਆਂ ਕਿਹਾ, 'ਫੇਰ ਤੇ ਵਾਕਿਆ ਹੀ ਉਹ ਸਾਰੇ ਬੱਚੇ ਬੜੇ ਚੁਸਤ-ਚਲਾਕ ਸਨ।' 'ਇਕ ਦਿਨ ਮਾਸਟਰ ਜੀ ਨੇ ਕਲਾਸ ਵਿਚ ਆਉਂਦਿਆਂ ਹੀ ਕਿਹਾ, 'ਬੱਚਿਓ, ਅੱਜ ਤੁਹਾਨੂੰ ਮੈਂ ਇਕ ਨਵਾਂ ਫਾਰਮੂਲਾ ਸਮਝਾਉਣੈ, ਜੇ ਤੁਸੀਂ ਇਹ ਫਾਰਮੂਲਾ ਚੰਗੀ ਤਰ੍ਹਾਂ ...

ਪੂਰਾ ਲੇਖ ਪੜ੍ਹੋ »

ਚੁਟਕਲੇ

* ਬਿੱਟੂ : ਉਹ ਛਿੰਦਿਆ, ਤੂੰ ਕਿਹੜੀ ਖੁਸ਼ੀ 'ਚ ਪਾਰਟੀ ਦੇ ਰਿਹੈਂ ਅੱਜ? ਛਿੰਦਾ : ਮੇਰਾ ਸਾਈਕਲ ਗਵਾਚ ਗਿਆ, ਇਸ ਖੁਸ਼ੀ ਵਿਚ। ਬਿੱਟੂ : ਸਾਈਕਲ ਗਵਾਚ ਗਿਆ, ਇਸ ਖੁਸ਼ੀ ਵਿਚ। ਛਿੰਦਾ : ਹਾਂ ਯਾਰ, ਸ਼ੁਕਰ ਕਰੋ ਮੈਂ ਸਾਈਕਲ ਉੱਤੇ ਨਹੀਂ ਸੀ, ਨਹੀਂ ਤਾਂ ਮੈਂ ਵੀ ਗਵਾਚ ਜਾਣਾ ਸੀ। * 'ਪਾਪਾ ਪਾਪਾ, ਮੈਨੂੰ ਦੱਸਿਓ ਹਿਮਾਲਿਆ ਪਰਬਤ ਕਿੱਥੇ ਆ?' ਬਬਲੀ ਨੇ ਆਪਣੇ ਪਾਪਾ ਨੂੰ ਪੁੱਛਿਆ, ਜੋ ਅਖ਼ਬਾਰ ਪੜ੍ਹ ਰਹੇ ਸੀ। ਪਾਪਾ : ਮੈਨੂੰ ਨਹੀਂ ਪਤਾ, ਆਪਣੀ ਮੰਮੀ ਨੂੰ ਪੁੱਛ, ਉਹੀ ਰੋਜ਼ ਸਾਮਾਨ ਚੁੱਕ ਕੇ ਇਧਰ-ਉਧਰ ਕਰਦੀ ਰਹਿੰਦੀ ਆ। * ਅਧਿਆਪਕ : ਬੱਚਿਓ, ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਬੇਝਿਜਕ ਪੁੱਛ ਸਕਦੇ ਹੋ? ਸੋਨੂੰ : ਸਰ, 'ਆਈ ਡੌਂਟ ਨੌਂ' ਦਾ ਅਰਥ ਕੀ ਹੁੰਦਾ। ਅਧਿਆਪਕ : ਮੈਂ ਨਹੀਂ ਜਾਣਦਾ। ਸੋਨੂੰ : ਤਾਂ ਫਿਰ ਕਿਸ ਤੋਂ ਪੁੱਛਾਂ? * ਰੇਲ ਗੱਡੀ ਵਿਚ ਟਿਕਟਾਂ ਚੈੱਕ ਕਰਦਾ-ਕਰਦਾ ਟੀ-ਟੀ ਇਕ ਸਾਧੂ ਕੋਲ ਆ ਕੇ ਬੋਲਿਆਕਿੱਥੇ ਜਾਣਾ ਬਾਬਾ?' ਸਾਧੂ : ਜਿੱਥੇ ਰਾਮ ਦਾ ਜਨਮ ਹੋਇਆ ਸੀ। ਟੀ.ਟੀ. : ਟਿਕਟ ਹੈ? ਸਾਧੂ : ਨਹੀਂ। ਟੀ.ਟੀ. : ਚੱਲੋ। ਸਾਧੂ : ਕਿੱਥੇ? ਟੀ.ਟੀ. : ਜਿਥੇ ਕ੍ਰਿਸ਼ਨ ਦਾ ਜਨਮ ਹੋਇਆ ਸੀ। -ਮਨਪ੍ਰੀਤ ਕੌਰ ...

ਪੂਰਾ ਲੇਖ ਪੜ੍ਹੋ »

ਫੁੱਲ, ਬੂਟੇ, ਰੁੱਖ ਲਾ ਦਿਓ

ਵਾਤਾਵਰਨ ਦੀ ਜੇ ਕਰਨੀ ਸੰਭਾਲ, ਫੁੱਲ, ਬੂਟੇ, ਰੁੱਖ ਲਾ ਦਿਓ। ਦੇਖ-ਭਾਲ ਦਾ ਵੀ ਰੱਖਣਾ ਖਿਆਲ, ਫੁੱਲ, ਬੂਟੇ, ਰੁੱਖ ਲਾ ਦਿਓ। ਸਾਰਾ ਦੇਸ਼ ਆਪਣਾ ਜੇ ਸੁੰਦਰ ਬਣਾਉਣਾ ਹੈ, ਲੱਗੇ ਹੋਏ ਰੁੱਖਾਂ ਨੂੰ, ਆਪ ਹੀ ਬਚਾਉਣਾ ਹੈ। ਧਰਤੀ ਨੂੰ ਕਰੋ ਮਾਲਾ-ਮਾਲ ਫੁੱਲ, ਬੂਟੇ, ਰੁੱਖ ਲਾ ਦਿਓ। ਵਾਤਾਵਰਨ ਦੀ ਜੇ ਕਰਨੀ ਸੰਭਾਲ, ਫੁੱਲ, ਬੂਟੇ, ਰੁੱਖ ਲਾ ਦਿਓ। ਕੁਦਰਤ ਦੀ ਦਾਤ ਇਹੇ ਬੜੀ ਹੀ ਅਮੁੱਲੀ ਹੈ, ਜਨਤਾ ਇਹਦੇ ਫਾਇਦਿਆਂ ਨੂੰ ਸਦਾ ਲਈ ਭੁੱਲੀ ਹੈ। ਦੱਸੋ ਲਾਭ ਇਹਦੇ ਸਭ ਨੂੰ ਬਿਠਾਲ, ਫੁੱਲ, ਬੂਟੇ, ਰੁੱਖ ਲਾ ਦਿਓ। ਦੇਖ-ਭਾਲ ਦਾ ਵੀ ਰੱਖਣਾ ਖਿਆਲ, ਫੁੱਲ, ਬੂਟੇ, ਰੁੱਖ ਲਾ ਦਿਓ। ਚੌਗਿਰਦਾ ਜੇ ਗੰਦਾ ਹੋਇਆ ਰੋਗਾਂ ਨੂੰ ਲਿਆਵੇਗਾ, ਸਾਫ਼ ਵਾਤਾਵਰਨ ਸੋਹਣਾ ਦੇਸ਼ ਨੂੰ ਬਣਾਵੇਗਾ। ਕਾਇਮ ਕਰੋ ਕੋਈ ਵਧੀਆ ਮਿਸਾਲ, ਫੁੱਲ ਬੂਟੇ ਰੁੱਖ ਲਾ ਦਿਓ। ਵਾਤਾਵਰਨ ਦੀ ਜੇ ਕਰਨੀ ਸੰਭਾਲ, ਫੁੱਲ, ਬੂਟੇ, ਰੁੱਖ ਲਾ ਦਿਓ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ (ਜਲੰਧਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਆਓ ਭਾਰਤ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਬਾਰੇ ਜਾਣੀਏ

* ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ : ਹੈਦਰਾਬਾਦ * ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡਾ : ਸ੍ਰੀਨਗਰ (ਜੰਮੂ ਕਸ਼ਮੀਰ) * ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡਾ : ਪੋਰਟ ਬਲੇਅਰ * ਜੈਪੁਰ ਹਵਾਈ ਅੱਡਾ : ਰਾਜਸਥਾਨ * ਅੰਬੇਡਕਰ ਹਵਾਈ ਅੱਡਾ : ਨਾਗਪੁਰ, ਮਹਾਰਾਸ਼ਟਰ * ਚੌਧਰੀ ਚਰਨ ਸਿੰਘ ਹਵਾਈ ਅੱਡਾ : ਲਖਨਊ, ਉੱਤਰ ਪ੍ਰਦੇਸ਼ * ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ : ਕੋਚੀ, ਕੇਰਲਾ * ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ : ਅੰਮ੍ਰਿਤਸਰ * ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡਾ : ਕੋਲਕਾਤਾ * ਛੱਤਰਪਤੀ ਸ਼ਿਵਾਜੀ ਹਵਾਈ ਅੱਡਾ : ਮੁੰਬਈ * ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡਾ : ਅਹਿਮਦਾਬਾਦ * ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ : ਦਿੱਲੀ * ਕੈਂਪੀਗੋਵਾਡਾ ਹਵਾਈ ਅੱਡਾ : ਬੰਗਲੌਰ * ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡਾ : ਕੋਲਕਾਤਾ * ਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ : ਚੇਨਈ -ਸੰਜੀਵ ਸਿੰਘ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਮਾਂ ਬੋਲੀ ਤੋਂ ਮੁੱਖੜਾ ਮੋੜ ਕੇ

ਸਰ ਸਾਨੂੰ ਟੋਕਦੇ ਨੇ ਰਹਿੰਦੇ, ਅੰਕਲ ਅੰਟੀ ਕਹਿੰਦੇ ਕਹਿੰਦੇ। ਰਿਸ਼ਤੇ ਨਾਤੇ ਭੁੱਲ ਨਾ ਜਾਇਓ, ਮਾਂ ਬੋਲੀ ਤੋਂ ਮੁੱਖੜਾ ਮੋੜ ਕੇ, ਕੱਖਾਂ ਵਾਂਗੂੰ ਰੁਲ ਨਾ ਜਾਇਓ। ਮਾਮਾ-ਮਾਮੀ ਤੇ ਭੂਆ-ਫੁੱਫੜ, ਰਿਸ਼ਤੇ ਬਹੁਤ ਪਿਆਰੇ ਸਨ। ਜੀਭ ਦੇ ਉੱਤੇ ਜਦੋਂ ਸੀ ਆਉਂਦੇ, ਸੀਨੇ ਇਨ੍ਹਾਂ ਨੇ ਠਾਰੇ ਸਨ। ਸਕੀ ਮਾਂ ਨੂੰ ਭੁੱਲ ਕੇ ਕਹਿੰਦੇ, ਹੋਰਾਂ ਨਾਲ ਘੁੱਲ ਨਾ ਜਾਇਓ। ਮਾਂ ਬੋਲੀ ਤੋਂ ਮੁੱਖੜਾ ਮੋੜ ਕੇ...। ਚਾਚਾ-ਚਾਚੀ ਤਾਇਆ-ਤਾਈ, ਬੋਲਣ ਲੱਗੇ ਸਮਝ ਸੀ ਆਈ। ਮੰਮੀ ਦੀ ਏ ਦਰਾਣੀ ਜੇਠਾਣੀ, ਡੈਡੀ ਦੇ ਉਹ ਲੱਗਦੇ ਨੇ ਭਾਈ। ਹੋਰ ਭਾਸ਼ਾ ਨੂੰ ਚੰਗੀ ਸਮਝ ਕੇ, ਉਹਦੇ ਉੱਤੇ ਡੁੱਲ੍ਹ ਨਾ ਜਾਇਓ। ਮਾਂ ਬੋਲੀ ਤੋਂ ਮੁੱਖੜਾ ਮੋੜ ਕੇ...। ਦਾਦਾ-ਦਾਦੀ ਜਦੋਂ ਸੀ ਬੋਲਦੇ, ਓਦੋਂ ਸਾਨੂੰ ਸਮਝ ਸੀ ਆਉਂਦੀ। ਦਾਦਾ ਡੈਡੀ ਦਾ ਬਾਪ ਸੀ ਹੁੰਦਾ, ਦਾਦੀ ਓਹਦੀ ਮਾਂ ਅਖਵਾਉਂਦੀ। ਹੋਰ ਰਿਸ਼ਤਿਆਂ ਬਾਰੇ ਬੱਚਿਓ, ਘਰੋਂ ਆਪਣੇ ਪੁੱਛ ਕੇ ਆਇਓ। ਮਾਂ ਬੋਲੀ ਤੋਂ ਮੁੱਖੜਾ ਮੋੜ ਕੇ...। ਹੋਰ ਭਾਸ਼ਾਵਾਂ ਭਾਵੇਂ ਸਿੱਖ ਲਓ, ਮਾਂ ਨੂੰ ਵੀ ਬਣਦਾ ਮਾਣ ਦਿਓ। ਮਾਂ ਬੋਲੀ ਨੂੰ ਦੇ ਕੇ ਸਤਿਕਾਰ, ਉੱਚੀ ਕਰ ਏਹਦੀ ਸ਼ਾਨ ਦਿਓ। 'ਤਲਵੰਡੀ' ਦੇ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਦਿਨ ਕੱਚੇ-ਪੱਕੇ

ਰੁੱਤ ਬੁਖਾਰ ਦੀ ਆਈ ਬੱਚਿਓ, ਬਚਣ 'ਚ ਹੀ ਹੈ ਭਲਾਈ ਬੱਚਿਓ। ਖੰਘ, ਜ਼ੁਕਾਮ ਲਾਗ ਨਾਲ ਹੋਵੇ, ਜਿਹੜਾ ਵੀ ਰੋਗੀ ਕੋਲ ਖਲੋਵੇ। ਮੰਜੇ 'ਤੇ ਜਾਵੇ ਪਾਈ ਬੱਚਿਓ, ਰੁੱਤ ਬੁਖਾਰ ਦੀ ਆਈ ਬੱਚਿਓ। ਜੇ ਤਾਪ ਸਾਨੂੰ ਚੜ੍ਹ ਹੀ ਜਾਵੇ, ਉਤਰਨ ਵਲੋਂ ਅੜ ਹੀ ਜਾਵੇ। ਡਾਕਟਰ ਤੋਂ ਲਵੋ ਦਵਾਈ ਬੱਚਿਓ, ਰੁੱਤ ਬੁਖਾਰ ਦੀ ਆਈ ਬੱਚਿਓ। ਕਈ ਦਿਨ ਭਾਰੀ ਅੰਨ ਨਾ ਖਾਓ, ਸਰੀਰ ਤਰਲ ਪਦਾਰਥ 'ਤੇ ਲਾਓ। ਲੋਅ ਹੋਊ ਪਾਰਾ ਹਾਈ ਬੱਚਿਓ, ਰੁੱਤ ਬੁਖਾਰ ਦੀ ਆਈ ਬੱਚਿਓ। ਵੱਧ ਤੋਂ ਵੱਧ ਤੁਸੀਂ ਕਰੋ ਆਰਾਮ, ਘੁੰਮਣਾ ਛੱਡੋ ਸਵੇਰੇ-ਸ਼ਾਮ। 'ਲੱਡਾ' ਜਾਵੇ ਸਮਝਾਈ ਬੱਚਿਓ, ਰੁੱਤ ਬੁਖਾਰ ਦੀ ਆਈ ਬੱਚਿਓ। -ਜਗਜੀਤ ਸਿੰਘ ਲੱਡਾ, ਮੇਨ ਰੋਡ, ਫ਼ਰੀਦ ਨਗਰ, ਸੰਗਰੂਰ-148001 ਮੋਬਾਈਲ : ...

ਪੂਰਾ ਲੇਖ ਪੜ੍ਹੋ »

ਆਓ ਜਾਣੀਏ

* ਭਾਰਤ ਤੇ ਚੀਨ ਵਿਚਕਾਰ ਲੜਾਈ 1962 ਵਿਚ ਹੋਈ। ਪਹਿਲਾਂ ਚੀਨ ਨੇ ਭਾਰਤ 'ਤੇ 20 ਅਕਤੂਬਰ, 1962 ਨੂੰ ਹਮਲਾ ਕੀਤਾ। * ਭਾਰਤ ਵਲੋਂ ਪਹਿਲਾ ਪ੍ਰਮਾਣੂ ਪ੍ਰੀਖਣ 18 ਮਈ, 1974 ਨੂੰ ਕੀਤਾ ਗਿਆ ਸੀ ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ। * ਨੋਬਲ ਪੁਰਸਕਾਰ 1901 ਵਿਚ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸ੍ਰੀ ਰਬਿੰਦਰ ਨਾਥ ਟੈਗੋਰ ਸਨ। * ਭਾਰਤ ਤੇ ਚੀਨ ਵਿਚਕਾਰ ਜੋ ਰੇਖਾ ਹੈ, ਉਸ ਦਾ ਨਾਂਅ ਮੈਕ-ਮੋਹਨ ਰੇਖਾ ਹੈ। * ਰਾਸ਼ਟਰਪਤੀ ਰਾਜ ਸਭਾ ਵਿਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ। * ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਹਨ। * ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਹਨ। -ਹੁਸਨਰ ਰੋਡ, ਗਿੱਦੜਬਾਹਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX