ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤੇ

ਪੰਜਾਬ ਦੇ ਉਤਰ-ਪੂਰਬੀ ਜ਼ਿਲ੍ਹਿਆਂ ਵਿਚ ਆਲੂ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫ਼ਤੇ ਵਿਚ ਸ਼ੁਰੂ ਹੋ ਜਾਂਦੀ ਹੈ, ਜਿੱਥੇ ਇਸ ਤੋਂ ਬਾਅਦ ਕਣਕ ਦੀ ਪਿਛੇਤੀ ਬਿਜਾਈ ਕੀਤੀ ਜਾਂਦੀ ਹੈ ਪੰਜਾਬ ਵਿਚ ਮੁੱਖ ਫ਼ਸਲ ਵਜੋਂ ਆਲੂ ਨੂੰ ਅਕਤੂਬਰ ਮਹੀਨੇ ਵਿਚ ਬੀਜਿਆ ਜਾਂਦਾ ਹੈ ਕੁਝ ਇਲਾਕਿਆਂ ਵਿਚ ਪਤਝੜ (ਸਤੰਬਰ/ ਅਕਤੂਬਰ ਦੀ ਬਿਜਾਈ) ਵਾਲੀ ਫ਼ਸਲ ਤੋਂ ਪੈਦਾ ਹੋਏ ਆਲੂ ਨੂੰ ਬਹਾਰ ਰੁੱਤ (ਜਨਵਰੀ ਦੀ ਬਿਜਾਈ) ਵਿਚ ਬਿਜਾਈ ਲਈ ਵਰਤਿਆ ਜਾਂਦਾ ਹੈ ਇਸ ਲਈ ਕੱਟੇ ਹੋਏ ਆਲੂਆਂ ਨੂੰ 1 ਪ੍ਰਤੀਸ਼ਤ (10 ਗ੍ਰਾਮ) ਥਾਇਓ ਯੂਰੀਆ ਤੇ 1 ਮਿਲੀਗ੍ਰਾਮ ਪ੍ਰਤੀ ਲਿਟਰ ਜ਼ਿਬਰੈਲਿਕ ਏਸਿਡ ਦੇ ਘੋਲ ਵਿਚ ਇਕ ਘੰਟਾ ਡੋਬਣ ਉਪਰੰਤ 24 ਘੰਟਿਆਂ ਲਈ ਛਾਂ ਵਿਚ ਸੁਕਾ ਲਓਸੱਜਰਾ ਬੀਜ ਜੰਮਣ ਵਿਚ ਅਸਮਰੱਥ ਹੁੰਦਾ ਹੈ ਅਤੇ ਸੋਧਣ ਨਾਲ ਹੀ ਉਸ ਦਾ ਫੁਟਾਰਾ ਹੁੰਦਾ ਹੈ ਬਿਜਾਈ ਸਮੇਂ : ਬਿਜਾਈ ਲਈ 40-50 ਗ੍ਰਾਮ ਭਾਰ ਦੇ ਆਲੂ, 13-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜੀਂਦੇ ਹੁੰਦੇ ਹਨ ਹੱਥੀਂ ਬਿਜਾਈ ਕਰਨ ਸਮੇਂ ਪਹਿਲਾਂ ਨਿਸ਼ਾਨ ਲਾ ਕੇ ਆਲੂ ਕੇਰ ਦਿਓ ਅਤੇ ਫਿਰ ਵੱਟਾਂ ਵਾਲੀ ਮਸ਼ੀਨ ਨਾਲ ਵੱਟਾਂ ਪਾ ਲਓ ਵੱਟਾਂ 60 ਸੈਂਟੀਮੀਟਰ ਦੀ ਵਿੱਥ ਤੇ ਅਤੇ ਆਲੂਆਂ ...

ਪੂਰਾ ਲੇਖ ਪੜ੍ਹੋ »

ਝੋਨੇ ਦੀ ਝੂਠੀ ਕਾਂਗਿਆਰੀ ਅਤੇ ਬਾਸਮਤੀ ਨੂੰ ਬਲਾਸਟ ਤੋਂ ਸਮੇਂ ਸਿਰ ਬਚਾਓ

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਝੂਠੀ ਕਾਂਗਿਆਰੀ ਅਤੇ ਬਲਾਸਟ (ਭੁਰੜ ਰੋਗ) ਗੰਭੀਰ ਚਿੰਤਾ ਦਾ ਵਿਸ਼ਾ ਹਨ। ਗ਼ੈਰ-ਸਿਫ਼ਾਰਿਸ਼ ਕਿਸਮਾਂ ਦੀ ਕਾਸ਼ਤ ਦੇ ਨਾਲ ਨਾਈਟ੍ਰੋਜਨ ਖਾਦ ਦੀ ਵੱਧ ਵਰਤੋਂ ਅਤੇ ਅਣਮਿਥੀ ਬਾਰਿਸ਼ ਕਾਰਨ ਸੂਬੇ ਵਿਚ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਧੀ ਹੈ। ਝੂਠੀ ਕਾਂਗਿਆਰੀ : ਝੂਠੀ ਕਾਂਗਿਆਰੀ ਨਾਲ ਨਾ ਸਿਰਫ ਝਾੜ ਘਟਦਾ ਹੈ ਬਲਕਿ ਦਾਣਿਆਂ ਦੀ ਗੁਣਵੱਤਾ ਵੀ ਘਟ ਜਾਂਦੀ ਹੈ। ਆਮ ਤੌਰ 'ਤੇ ਇਸ ਬਿਮਾਰੀ ਨੂੰ ਹਲਦੀ ਰੋਗ ਵੀ ਕਹਿੰਦੇ ਹਨ। ਪਹਿਲਾਂ ਇਹ ਸਿਰਫ ਸੂਬੇ ਦੇ ਨੀਮ ਪਹਾੜੀ ਇਲਾਕਿਆਂ ਤੱਕ ਸੀਮਿਤ ਸੀ ਪਰ ਅੱਜਕਲ੍ਹ ਇਹ ਪੰਜਾਬ ਦੇ ਕੇਂਦਰੀ ਇਲਾਕਿਆਂ ਜਿਵੇਂ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਵਿਚ ਵੀ ਲਗਾਤਾਰ ਪਾਈ ਜਾਂਦੀ ਹੈ। ਕੇਂਦਰੀ ਜ਼ਿਲ੍ਹਿਆਂ ਵਿਚ ਇਸ ਦੀ ਤੀਬਰਤਾ ਜ਼ਿਆਦਾ ਹੈ। ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਇਸ ਬਿਮਾਰੀ ਦੀ ਤੀਬਰਤਾ ਔਸਤਨ 4 ਪ੍ਰਤੀਸ਼ਤ ਪਾਈ ਜਾਂਦੀ ਹੈ। ਬਿਮਾਰੀ ਦੇ ਚਿੰਨ੍ਹ ਸਿਰਫ਼ ਸਿੱਟਾ ਬਣਨ ਸਮੇਂ ਹੀ ਨਜ਼ਰ ਆਉਂਦੇ ਹਨ। ਬਿਮਾਰੀ ਵਾਲੀ ਉਲੀ ਦਾਣਿਆਂ ਨੂੰ ਧੂੜੇਦਾਰ ਉੱਲੀ ਦੇ ਗੋਲਿਆਂ ਵਿਚ ਬਦਲ ਦਿੰਦੀ ਹੈ ਜੋ ...

ਪੂਰਾ ਲੇਖ ਪੜ੍ਹੋ »

ਅਲੋਪ ਹੋ ਗਿਆ ਹੱਥੀਂ ਬੁਣੇ ਕੋਟੀ-ਸਵੈਟਰਾਂ ਦੀ ਕਲਾ ਦਾ ਨਿੱਘ

ਸਕੂਲ ਪੜ੍ਹਦਿਆਂ ਵੀ ਅਕਸਰ ਭੈਣਜੀਆਂ ਨੂੰ ਆਪਣੀ ਬਾਂਹ ਥੱਲ੍ਹੇ ਪਸ਼ਮ ਦਾ ਗੋਲਾ ਦੇ ਕੇ ਅਕਸਰ ਹੀ ਕੁਝ ਨਾ ਕੁਝ ਬੁਣਦਿਆਂ ਦੇਖਿਆ ਕਰਦੇ ਸਾਂ, ਕਈ ਵਾਰ ਪੁੱਛਣ 'ਤੇ ਜਾਂ ਬਿਨਾਂ ਪੁੱਛੇ ਹੀ ਭੈਣਜੀਆਂ ਨੇ ਬੜੇ ਚਾਵਾਂ ਨਾਲ ਸਾਨੂੰ ਦੱਸਣਾ ਕਿ ਮੈਂ ਇਹ ਸਵੈਟਰ, ਫਰਾਕ, ਟੋਪੀ, ਜਾਂ ਦਸਤਾਨੇ ਆਪਣੇ ਦੋਹਤੇ ਜਾਂ ਪੋਤੇ ਲਈ ਬਣਾ ਰਹੀ ਹਾਂ। ਜਿਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਨਮੂਨੇ ਪਾਏ ਜਾਂਦੇ ਸਨ। ਇਹ ਉਨ੍ਹਾਂ ਸਮਿਆਂ ਦੀਆਂ ਗੱਲਾਂ ਹਨ ਜਦੋਂ ਪਰਿਵਾਰ ਸਾਂਝੇ ਹੁੰਦੇ ਸਨ ਅਤੇ ਜ਼ਿਆਦਾ ਘਰਾਂ ਵਿਚ ਕੰਮ ਕਰਨ ਲਈ ਜ਼ਿਆਦਾ ਮਸ਼ੀਨਾਂ ਨਹੀਂ ਹੁੰਦੀਆਂ ਸਨ ਅਤੇ ਸਭ ਕੰਮ ਹੱਥੀਂ ਹੀ ਕਰਨੇ ਪੈਂਦੇ ਸਨ। ਜਿਵੇਂ ਦੁੱਧ ਰਿੜਕਣਾ, ਕੱਪੜੇ ਧੋਣਾ, ਗੋਹਾ ਮਿੱਟੀ ਕਰਨਾ, ਕੋਠੇ ਲਿੱਪਣਾ ਆਦਿ ਸਭ ਕੰਮ ਹੱਥੀ ਕਰ ਕੇ ਵੀ ਸੁਆਣੀਆਂ ਕੋਟੀਆਂ ਸਵੈਟਰ ਬੁਣਨ ਲਈ ਸਮਾਂ ਕੱਢ ਲੈਂਦੀਆਂ ਸਨ। ਪਰ ਅੱਜ ਦੇ ਮਸ਼ੀਨੀ ਯੁੱਗ ਵਿਚ ਘਰਾਂ ਦਾ ਕੋਈ ਵੀ ਕੰਮ ਕਰਨ ਲਈ ਮਸ਼ੀਨਾਂ ਆ ਗਈਆਂ ਹਨ। ਜਿਥੇ ਘੰਟਿਆਂ 'ਚ ਹੋਣ ਵਾਲੇ ਕੰਮ ਮਿੰਟਾ-ਸਕਿੰਟਾਂ ਵਿਚ ਹੋ ਜਾਂਦੇ ਹਨ ਪਰ ਫਿਰ ਵੀ ਸੁਆਣੀਆਂ ਅਜਿਹੀਆਂ ਕਲਾਵਾਂ ਲਈ ਸਮਾਂ ਨਹੀਂ ਕੱਢ ...

ਪੂਰਾ ਲੇਖ ਪੜ੍ਹੋ »

ਬਾਸਮਤੀ 'ਚ ਮੰਦੇ ਨੂੰ ਰੋਕਣ ਲਈ ਸਰਕਾਰ ਕਿਸਾਨਾਂ ਦੀ ਮਦਦ ਕਰੇ

ਜਿਨ੍ਹਾਂ ਕਿਸਾਨਾਂ ਨੇ ਪੂਸਾ ਬਾਸਮਤੀ 1509 ਕਿਸਮ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਨੇ ਵਾਢੀ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਕਿਸਾਨ ਮਾਝੇ ਦੀਆਂ ਮੰਡੀਆਂ 'ਚ ਜਾਂ ਹਰਿਆਣੇ 'ਚ ਵੇਚਣ ਲਈ ਫ਼ਸਲ ਲਿਜਾ ਰਹੇ ਹਨ, ਜਿਥੇ ਉਨ੍ਹਾਂ ਨੂੰ 1800-2000 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ। ਇਹ ਭਾਅ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 1000 ਰੁਪਏ ਪ੍ਰਤੀ ਕੁਇੰਟਲ ਘੱਟ ਹੈ। ਉਤਪਾਦਕਾਂ 'ਚ ਹਾਹਾਕਾਰ ਮਚੀ ਹੋਈ ਹੈ। ਪੂਸਾ ਬਾਸਮਤੀ1509 ਥੋੜ੍ਹੇ ਸਮੇਂ 'ਚ ਪੱਕਣ ਵਾਲੀ ਕਿਸਮ ਹੈ। ਇਹ 115-120 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪ੍ਰਸਿੱਧ ਚੌਲਾਂ ਦੇ ਬਰੀਡਰ ਅਤੇ ਡਾਇਰੈਕਟਰ ਆਈ. ਸੀ. ਏ. ਆਰ.ਭਾਰਤੀ ਖੇਤੀ ਖੋਜ ਸੰਸਥਾਨ ਦਿੱਲੀ ਡਾ: ਅਸ਼ੋਕ ਕੁਮਾਰ ਸਿੰਘ ਕਹਿੰਦੇ ਹਨ ਕਿ ਇਸ ਕਿਸਮ ਤੋਂ ਚੰਗਾ ਝਾੜ ਅਤੇ ਗੁਣਵੱਤਾ ਵਾਲੀ ਫ਼ਸਲ ਲੈਣ ਲਈ ਇਸ ਨੂੰ ਜੁਲਾਈ ਅਖੀਰ ਵਿਚ ਲਾਉਣਾ ਚਾਹੀਦਾ ਹੈ। ਜਦੋਂ ਇਹ ਮੌਨਸੂਨ ਦੀਆਂ ਬਾਰਿਸ਼ਾਂ ਨਾਲ ਹੀ ਪੱਕ ਜਾਂਦੀ ਹੈ ਅਤੇ ਇਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ। ਪੱਕਣ ਵੇਲੇ ਠੰਢ ਪੈਣ ਨਾਲ ਇਸ ਵਿਚ ਬਾਸਮਤੀ ਦੇ ਸਾਰੇ ਗੁਣ ਵੀ ਆ ਜਾਂਦੇ ਹਨ। ਐਕਸਪੋਰਟਰਜ਼ ਇਸ ਨੂੰ ਪੀ. ਬੀ.-1121 ਦੇ ...

ਪੂਰਾ ਲੇਖ ਪੜ੍ਹੋ »

ਪਿੰਡ ਦਾ ਵੈਦ ਗਲੋਅ ਵੇਲ

ਗਲੋਅ ਦਾ ਭਾਰਤੀ ਆਯੁਰਵੈਦ ਵਿਚ ਬਹੁਮੁੱਲਾ ਸਥਾਨ ਹੈ ਸੰਸਕ੍ਰਿਤ ਵਿਚ ਗਲੋਅ ਨੂੰ ਅੰਮ੍ਰਿਤ ਵੇਲ ਵੀ ਕਿਹਾ ਜਾਂਦਾ ਹੈ ਇਸ ਦੇ ਇਲਾਜ ਗੁਣਾਂ ਕਰ ਕੇ ਇਸ ਦੀ ਮਨੁੱਖੀ ਸਰੀਰ ਦੇ ਕਾਇਆਕਲਪ ਪੱਖੋਂ ਬੜੀ ਮੰਗ ਹੈ ਆਯੁਰਵੈਦ ਦਾ ਪਿਤਾਮਾ ਮੰਨੇ ਜਾਂਦੇ ਵੈਦ ਚਰਕ ਦੀ ਸਭ ਤੋਂ ਪਹਿਲੀ ਕਿਤਾਬ 'ਚਰਕ ਸੰਹਿਤਾ' ਵਿਚ ਵੀ ਗਲੋਅ ਦਾ ਵਰਣਨ ਮਿਲਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਵਰਤਣ ਨਾਲ ਕੋਈ ਬਿਮਾਰੀ ਨਹੀਂ ਲਗਦੀ ਗਲੋਅ ਦਾ ਮੂਲ ਨਿਵਾਸ ਭਾਰਤ ਦਾ ਤਪਤ-ਖੰਡੀ ਇਲਾਕਾ, ਬਰਮਾ ਅਤੇ ਸ੍ਰੀਲੰਕਾ ਮੰਨਿਆ ਜਾਂਦਾ ਹੈ ਗਲੋਅ ਇਕ ਹਰੀ-ਭਰੀ ਵੇਲ ਹੁੰਦੀ ਹੈ ਜਿਸ ਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਲਗਦੇ ਹਨ ਗਲੋਅ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਸ ਉੱਤੇ ਇਹ ਚੜ੍ਹਦੀ ਹੈ ਉਸ ਦੇ ਗੁਣ ਆਪਣੇ ਵਿਚ ਸਮਾ ਲੈਂਦੀ ਹੈ ਇਸ ਲਈ ਨਿੰਮ ਦੇ ਰੁੱਖ 'ਤੇ ਚੜੀ ਗਲੋਅ ਦੀ ਵੇਲ ਵਧੀਆ ਮੰਨੀ ਜਾਂਦੀ ਹੈ ਇਸ ਦੇ ਪੱਤੇ ਖਾਣ ਵਿਚ ਕਸੈਲੇ, ਕੋੜੇ ਅਤੇ ਤਿੱਖੇ ਹੁੰਦੇ ਹਨ ਇਸ ਦੀਆਂ ਟਹਿਣੀਆਂ ਦੇਖਣ ਨੂੰ ਰੱਸੀ ਵਰਗੀਆਂ ਲੱਗਦੀਆਂ ਹਨ ਜਿਨ੍ਹਾਂ ਨੂੰ ਪੀਲੇ ਗੁੱਛੇਦਾਰ ਫੁੱਲ ਲਗਦੇ ਹਨ ਗਲੋਅ ਦੀ ਜੜ੍ਹ, ਤਣੇ, ਪੱਤੇ ਅਤੇ ਗਲੋਅ ਸਤ ...

ਪੂਰਾ ਲੇਖ ਪੜ੍ਹੋ »

ਅਗੇਤੇ ਮਟਰਾਂ ਤੋਂ ਚੰਗਾ ਝਾੜ ਕਿਵੇਂ ਲਈਏ?

ਮਟਰ ਠੰਢੇ ਮੌਸਮ ਦੀ ਮੁੱਖ ਫ਼ਸਲ ਹੋਣ ਕਰਕੇ ਵੱਧ ਤਾਪਮਾਨ ਨਹੀਂ ਸਹਾਰ ਸਕਦੇ। ਇਨ੍ਹਾਂ ਦੇ ਸਹੀ ਵਾਧੇ ਲਈ 20 ਤੋਂ 25 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੀ ਉੱਤਮ ਮੰਨਿਆ ਜਾਂਦਾ ਹੈ। ਉੱਨਤ ਅਗੇਤੀਆਂ ਕਿਸਮਾਂ : ਏ. ਪੀ.3 : ਇਸ ਦੇ ਬੂਟੇ ਛੋਟੇ ਅਤੇ ਫਲੀਆਂ ਦਰਮਿਆਨੀ ਲੰਬਾਈ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਫਲੀਆਂ ਵਿਚ ਦਾਣਿਆਂ ਦੀ ਮਾਤਰਾ ਲਗਪਗ 50 ਫ਼ੀਸਦੀ ਹੁੰਦੀ ਹੈ ਅਤੇ ਇਕ ਫਲੀ ਵਿਚ ਕੋਈ 7-8 ਦਾਣੇ ਹੁੰਦੇ ਹਨ। ਦਾਣੇ ਮੋਟੇ, ਝੁਰੜੀਆਂ ਵਾਲੇ, ਹਰੇ ਰੰਗ ਦੇ ਹੁੰਦੇ ਹਨ। ਅਕਤੂਬਰ ਦੇ ਦੂਜੇ ਹਫ਼ਤੇ ਵਿਚ ਬੀਜੀ ਇਹ ਕਿਸਮ ਦੀ ਪਹਿਲੀ ਤੁੜਾਈ 65-70 ਦਿਨਾਂ ਵਿਚ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਮਟਰ ਅਗੇਤਾ-7 : ਇਸ ਅਗੇਤੀ ਕਿਸਮ ਦੇ ਬੂਟੇ ਬਹੁਤ ਛੇਤੀ ਵਧਦੇ ਹਨ ਅਤੇ ਹਰ ਬੂਟੇ ਤੇ ਤਕਰੀਬਨ 15-18 ਭਰਵੀਆਂ ਫ਼ਲੀਆਂ ਲਗਦੀਆਂ ਹਨ। ਫ਼ਲੀਆਂ ਸਿਰੇ ਤੋਂ ਥੋੜ੍ਹੀਆਂ ਮੁੜੀਆਂ ਅਤੇ ਦਰਮਿਆਨੀ ਲੰਬਾਈ (9.5 ਸੈਂਟੀਮੀਟਰ) ਦੀਆਂ ਹੁੰਦੀਆਂ ਹਨ। ਹਰ ਫ਼ਲੀ ਵਿਚ ਲਗਪਗ 7-9 ਦਾਣੇ ਹੁੰਦੇ ਹਨ। ਫ਼ਲੀਆਂ ਵਿਚੋਂ ਲਗਪਗ 48 ਫ਼ੀਸਦੀ ਦਾਣੇ ਨਿਕਲਦੇ ਹਨ। ਮਟਰ ਅਗੇਤਾ-6 : ਇਸ ਕਿਸਮ ਦੇ ਬੂਟੇ ਮਧਰੇ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX