ਤਾਜਾ ਖ਼ਬਰਾਂ


ਅੱਤਵਾਦੀਆਂ ਨੇ ਪੁਲਿਸ ਵਾਲੇ ਕੋਲੋਂ ਖੋਹੀ ਏ.ਕੇ.47
. . .  2 minutes ago
ਸ੍ਰੀਨਗਰ, 25 ਜੁਲਾਈ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਖੁਦਵਾਣੀ ਇਲਾਕੇ ਵਿਚ ਅੱਤਵਾਦੀਆਂ ਵਲੋਂ ਪੁਲਿਸ ਮੁਲਾਜ਼ਮ ਕੋਲੋਂ ਏ.ਕੇ.47...
ਭਲਕੇ ਤੇ 9 ਅਗਸਤ ਨੂੰ 200 ਮਹਿਲਾਵਾਂ ਚਲਾਉਣਗੀਆਂ ਕਿਸਾਨ ਸੰਸਦ - ਰਾਕੇਸ਼ ਟਿਕੈਤ
. . .  32 minutes ago
ਨਵੀਂ ਦਿੱਲੀ, 25 ਜੁਲਾਈ - ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਕਿ ਭਲਕੇ ਤੇ 9 ਅਗਸਤ ਨੂੰ ਜੰਤਰ ਮੰਤਰ ਵਿਖੇ ਮਹਿਲਾ ਸੰਸਦ ਚੱਲੇਗੀ। 200 ਮਹਿਲਾਵਾਂ...
ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  58 minutes ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  about 1 hour ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  about 1 hour ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 1 hour ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 2 hours ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 2 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 3 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 3 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 3 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 3 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 3 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  1 minute ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 4 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 4 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 4 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 4 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 4 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਹੋਰ ਖ਼ਬਰਾਂ..

ਬਹੁਰੰਗ

ਨੋਰਾ ਫ਼ਤੇਹੀ ਡਿਗ ਪਈ ਧਮਾਲਾਂ ਪਾਉਂਦੀ

ਕੈਨੇਡਾ ਦੀ ਜੰਮਪਲ ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਇਨ੍ਹੀਂ ਦਿਨੀਂ ਆਪਣੇ ਡਾਂਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ ਵਿਚ ਨੋਰਾ ਫ਼ਤੇਹੀ ਦਾ ਗਾਣਾ 'ਨਾਚ ਮੇਰੀ ਰਾਨੀ' ਰਿਲੀਜ਼ ਹੋਇਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਖ਼ੂਬ ਧਮਾਲ ਮਚਾ ਦਿੱਤੀ ਹੈ। ਇਨ੍ਹੀਂ ਦਿਨੀਂ ਨੋਰਾ ਫ਼ਤੇਹੀ ਦਾ ਇਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਡਾਂਸ ਕਰਦੇ-ਕਰਦੇ ਅਚਾਨਕ ਜ਼ਮੀਨ 'ਤੇ ਡਿੱਗ ਜਾਂਦੀ ਹੈ। ਨੋਰਾ ਫ਼ਤੇਹੀ ਦਾ ਇਹ ਵੀਡੀਓ ਕੋਰੀਓਗ੍ਰਾਫ਼ਰ ਆਦਿਲ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਦਾਕਾਰਾ ਦੇ ਇਸ ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਜਿਵੇਂ ਉਹ ਥੱਕ ਗਈ ਹੋਵੇ। ਇਸ ਤੋਂ ਇਲਾਵਾ ਨੋਰਾ ਫ਼ਤੇਹੀ ਦਾ ਡਾਂਸ ਵੀਡੀਓ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਦੱਸ ਦਈਏ ਕਿ 'ਨਾਚ ਮੇਰੀ ਰਾਨੀ' ਗੀਤ ਜ਼ਰੀਏ ਨੋਰਾ ਫ਼ਤੇਹੀ ਅਤੇ ਗੁਰੂ ਰੰਧਾਵਾ ਪਹਿਲੀ ਵਾਰ ਕਿਸੇ ਪ੍ਰਾਜੈਕਟ ਵਿਚ ਇਕੱਠੇ ਨਜ਼ਰ ਆਏ ਹਨ। ਨੋਰਾ ਫ਼ਤੇਹੀ ਜਲਦ ਹੀ ਫਿਲਮ 'ਭੁਜ : ਦ ਪ੍ਰਾਈਡ ਆਫ਼ ਇੰਡੀਆ' ਵਿਚ ਨਜ਼ਰ ਆਉਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ...

ਪੂਰਾ ਲੇਖ ਪੜ੍ਹੋ »

ਰਾਜ ਕੁਮਾਰ-ਭੂਮੀ ਪਹਿਲੀ ਵਾਰ ਇਕੱਠੇ

ਅਮਿਤ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਦੋ ਸਾਲ ਪਹਿਲਾਂ ਪ੍ਰਦਰਸ਼ਿਤ ਹੋਈ 'ਬਧਾਈ ਹੋ' ਵਿਚ ਆਯੂਸ਼ਮਾਨ ਖੁਰਾਣਾ ਤੇ ਸਾਨੀਆ ਮਲਹੋਤਰਾ ਨੂੰ ਚਮਕਾਇਆ ਗਿਆ ਸੀ। ਉਹ ਫ਼ਿਲਮ ਹਿਟ ਰਹੀ ਸੀ। ਸੋ, ਹੁਣ 'ਬਧਾਈ ਦੋ' ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ। ਫ਼ਿਲਮ ਲਈ ਰਾਜ ਕੁਮਾਰ ਰਾਓ ਅਤੇ ਭੂਮੀ ਪੇਡਣੇਕਰ ਨੂੰ ਕਰਾਰਬੱਧ ਕਰ ਲਿਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਰਾਜ ਕੁਮਾਰ ਅਤੇ ਭੂਮੀ ਇਕੱਠੇ ਕੰਮ ਕਰ ਰਹੇ ਹਨ। ਹਰਸ਼ਵਰਧਨ ਕੁਲਕਰਨੀ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ 2021 ਦੀ ਜਨਵਰੀ ਵਿਚ ਸ਼ੁਰੂ ਹੋਵੇਗੀ। ਇਸ ਪਰਿਵਾਰਕ ਕਾਮੇਡੀ ਫ਼ਿਲਮ ਵਿਚ ਰਾਜ ਕੁਮਾਰ ਰਾਓ ਵਲੋਂ ਦਿੱਲੀ ਦੇ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਕ ਇਸ ਤਰ੍ਹਾਂ ਦਾ ਪੁਲਿਸ ਵਾਲਾ ਜੋ ਇਕ ਇਸ ਤਰ੍ਹਾਂ ਦੇ ਥਾਣੇ ਵਿਚ ਡਿਊਟੀ ਦੇ ਰਿਹਾ ਹੈ ਜਿਥੇ ਉਹ ਇਕਮਾਤਰ ਪੁਰਸ਼ ਹੈ ਅਤੇ ਬਾਕੀ ਔਰਤਾਂ ਪੁਲਿਸ ਅਧਿਕਾਰੀ ਹਨ। ਭੂਮੀ ਦੇ ਹਿੱਸੇ ਇਥੇ ਖਾਕੀ ਵਰਦੀ ਪਾਉਣਾ ਨਹੀਂ ਆਇਆ ਹੈ। ਉਹ ਇਸ ਵਿਚ ਸਕੂਲ ਅਧਿਆਪਕਾ ਦੀ ਭੂਮਿਕਾ ਨਿਭਾਅ ਰਹੀ ਹੈ। ਰਾਜ ਕੁਮਾਰ ਤੇ ਭੂਮੀ ਦੋਵਾਂ ਦਾ ਕਹਿਣਾ ਹੈ ਕਿ ਫ਼ਿਲਮ ...

ਪੂਰਾ ਲੇਖ ਪੜ੍ਹੋ »

'ਸਰਕਸ' ਵਿਚ ਰਣਵੀਰ ਸਿੰਘ ਦੀ ਦੋਹਰੀ ਭੂਮਿਕਾ

'ਸਿੰਬਾ' ਵਿਚ ਰਣਵੀਰ ਸਿੰਘ ਨੂੰ ਪੁਲਿਸ ਅਧਿਕਾਰੀ ਦੀ ਭੂਮਿਕਾ ਵਿਚ ਚਮਕਾਉਣ ਤੋਂ ਬਾਅਦ ਹੁਣ ਨਿਰਦੇਸ਼ਕ ਰੋਹਿਤ ਸ਼ੈਟੀ ਉਸ ਨੂੰ ਆਪਣੀ ਨਵੀਂ ਪੇਸ਼ਕਸ਼ 'ਸਰਕਸ' ਵਿਚ ਦੋਹਰੀ ਭੂਮਿਕਾ ਵਿਚ ਪੇਸ਼ ਕਰਨਗੇ। ਇਸ ਨਵੀਂ ਫ਼ਿਲਮ ਦੀ ਕਹਾਣੀ ਵਿਸ਼ਵ ਪ੍ਰਸਿੱਧ ਸਾਹਿਤਕਾਰ ਸ਼ੈਕਸਪੀਅਰ ਵਲੋਂ ਲਿਖੇ ਨਾਟਕ 'ਦ ਕਾਮੇਡੀ ਆਫ਼ ਐਰਰਜ਼' ਤੋਂ ਪ੍ਰੇਰਿਤ ਹੈ। ਇਸੇ ਨਾਟਕ 'ਤੇ ਗੁਲਜ਼ਾਰ ਨੇ 'ਅੰਗੂਰ' ਫ਼ਿਲਮ ਬਣਾਈ ਸੀ, ਜਿਸ ਵਿਚ ਸੰਜੀਵ ਕੁਮਾਰ ਅਤੇ ਦੇਵੇਨ ਵਰਮਾ ਨੂੰ ਚਮਕਾਇਆ ਗਿਆ ਸੀ। ਸੰਜੀਵ ਇਸ ਵਿਚ ਸਾਹਿਬ ਬਣੇ ਸਨ ਤੇ ਦੇਵੇਨ ਨੌਕਰ ਅਤੇ ਦੋਵਾਂ ਦੀ ਇਸ ਵਿਚ ਦੋਹਰੀ ਭੂਮਿਕਾ ਸੀ। ਉਸੇ ਤਰਜ਼ 'ਤੇ ਇਸ ਨਵੀਂ ਫ਼ਿਲਮ ਵਿਚ ਰਣਵੀਰ ਦੇ ਨਾਲ ਵਰੁਣ ਸ਼ਰਮਾ ਨੂੰ ਵੀ ਦੋਹਰੀ ਭੂਮਿਕਾ ਵਿਚ ਚਮਕਾਇਆ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਰਣਵੀਰ ਅਤੇ ਵਰੁਣ ਦੋਵੇਂ ਦੋਹਰੀ ਭੂਮਿਕਾ ਵਿਚ ਦਿਸਣਗੇ। ਰਣਵੀਰ ਦੀਆਂ ਨਾਇਕਾਵਾਂ ਦੀ ਭੂਮਿਕਾ ਵਿਚ ਹੋਣਗੀਆਂ ਜੈਕਲੀਨ ਫਰਨਾਂਡਿਸ ਅਤੇ ਪੂਜਾ ਹੇਗੜੇ। ਫ਼ਿਲਮ ਵਿਚ ਜਾਨੀ ਲੀਵਰ, ਬ੍ਰਜੇਸ਼ ਹਿਰਜੀ, ਸੰਜੈ ਮਿਸ਼ਰਾ, ਮੁਕੇਸ਼ ਤਿਵਾੜੀ ਅਤੇ ਸੁਲਭਾ ਆਰਿਆ ਨੂੰ ਵੀ ਚਮਕਾਇਆ ਜਾ ਰਿਹਾ ਹੈ। ...

ਪੂਰਾ ਲੇਖ ਪੜ੍ਹੋ »

ਫਿਰ ਬਾਬਾ ਬਣਿਆ ਬੌਬੀ ਦਿਓਲ

ਵੈੱਬ ਸੀਰੀਜ਼ ਦੇ ਖੇਤਰ ਵਿਚ ਆਪਣਾ ਆਗਮਨ ਕਰਦੇ ਹੋਏ ਬੌਬੀ ਦਿਓਲ ਨੇ 'ਆਸ਼ਰਮ' ਵਿਚ ਫ਼ਰਜ਼ੀ ਬਾਬਾ ਦਾ ਕਿਰਦਾਰ ਨਿਭਾਇਆ। ਇਸ ਕਿਰਦਾਰ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਢੋਂਗੀ ਬਾਬਿਆਂ ਵਲੋਂ ਧਰਮ ਤੇ ਆਸਥਾ ਦੇ ਨਾਂਅ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇਹ ਸੀਰੀਜ਼ ਪ੍ਰਕਾਸ਼ ਝਾਅ ਵਲੋਂ ਬਣਾਈ ਗਈ ਸੀ ਅਤੇ ਇਸ ਵਿਚ ਬੌਬੀ ਦਿਓਲ ਵਲੋਂ ਨਿਭਾਏ ਗਏ ਕਿਰਦਾਰ ਦਾ ਨਾਂਅ ਕਾਸ਼ੀਪੁਰਵਾਲੇ ਬਾਬਾ ਨਿਰਾਲਾ ਸੀ। ਹੁਣ ਜਦੋਂ ਇਸ ਸੀਰੀਜ਼ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ ਤਾਂ ਹੁਣ ਪ੍ਰਕਾਸ਼ ਝਾਅ ਇਸ ਦਾ ਦੂਜਾ ਭਾਗ ਲਿਆ ਰਹੇ ਹਨ। ਇਸ ਦੂਜੇ ਭਾਗ ਵਿਚ ਬਾਬਾ ਨਿਰਾਲਾ ਦੀਆਂ ਕਾਲੀਆਂ ਕਰਤੂਤਾਂ ਨੂੰ ਵਿਸਤਾਰ ਨਾਲ ਦਿਖਾਇਆ ਜਾਵੇਗਾ ਅਤੇ ਬੌਬੀ ਹੀ ਇਹ ਭੂਮਿਕਾ ਨਿਭਾਅ ਰਹੇ ਹਨ। ਇਸ ਵਿਚ ਇਹ ਵੀ ਦਿਖਾਇਆ ਜਾਵੇਗਾ ਕਿ ਆਪਣੀ ਹਰਮਨਪਿਆਰਤਾ ਤੇ ਰਸੂਖ ਵਧਾਉਣ ਲਈ ਕਿਸ ਤਰ੍ਹਾਂ ਬਾਬਾ ਨਿਰਾਲਾ ਇਕ ਸਟੇਜ ਗਾਇਕ ਟਿੰਕਾ ਸਿੰਘ (ਅਧਿਅਨ ਸੁਮਨ) ਦੀ ਵਰਤੋਂ ਕਰਦੇ ਹਨ। ਬੌਬੀ ਅਨੁਸਾਰ ਇਸ ਵੱਖਰੀ ਜਿਹੀ ਭੂਮਿਕਾ ਨੂੰ ਨਿਭਾਉਣ ਵਿਚ ਕਾਫ਼ੀ ਰੋਮਾਂਚ ਮਹਿਸੂਸ ਕੀਤਾ ...

ਪੂਰਾ ਲੇਖ ਪੜ੍ਹੋ »

ਪੁਲਿਸ ਦੀ ਮਦਦ ਕਰ ਰਹੀ ਹੈ ਡਾਇਨਾ

'ਹੈਪੀ ਭਾਗ ਜਾਏਗੀ' ਲੜੀ ਦੀਆਂ ਦੋਵੇਂ ਫ਼ਿਲਮਾਂ ਵਿਚ ਹੈਪੀ ਦੀ ਭੂਮਿਕਾ ਨਿਭਾਉਣ ਵਾਲੀ ਡਾਇਨਾ ਪੇਂਟੀ ਇਨ੍ਹੀਂ ਦਿਨੀਂ ਪੁਲਿਸ ਦੀ ਮਦਦ ਕਰਕੇ ਸੁਰਖੀਆਂ ਬਟੋਰ ਰਹੀ ਹੈ। ਡਾਇਨਾ ਨੇ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ ਅਤੇ ਇਸ ਦਾ ਨਾਂਅ ਹੈ 'ਦ ਖਾਕੀ ਪ੍ਰਾਜੈਕਟ'। ਆਪਣੇ ਇਸ ਪ੍ਰਾਜੈਕਟ ਰਾਹੀਂ ਇਸ ਅਦਾਕਾਰਾ ਨੇ 17 ਲੱਖ 83 ਹਜ਼ਾਰ ਦੀ ਰਾਸ਼ੀ ਇਕੱਠੀ ਕੀਤੀ ਅਤੇ ਹੁਣ ਮੁੰਬਈ ਸ਼ਹਿਰ ਦੇ 34 ਪੁਲਿਸ ਸਟੇਸ਼ਨਾਂ ਵਿਚ ਕੰਮ ਕਰਦੇ 5800 ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ਸਾਧਨ ਇਸ ਰਾਸ਼ੀ ਰਾਹੀਂ ਪ੍ਰਦਾਨ ਕੀਤੇ ਜਾਣਗੇ। ਡਾਇਨਾ ਅਨੁਸਾਰ ਯੋਗ ਸਾਧਨਾਂ ਦੀ ਕਮੀ ਦੀ ਵਜ੍ਹਾ ਕਰਕੇ ਕਈ ਪੁਲਿਸ ਕਰਮਚਾਰੀ ਕੋਰੋਨਾ ਦਾ ਸ਼ਿਕਾਰ ਹੋਏ ਹਨ। 'ਜੋ ਸਾਡੀ ਰੱਖਿਆ ਕਰਦੇ ਹਨ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਇਸ ਲਈ ਉਨ੍ਹਾਂ ਨੂੰ ਕਈ ਸਾਧਨ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਚ ਜਾਣ', ਉਹ ਦੱਸਦੀ ਹੈ। ਕਹਿਣਾ ਨਾ ਹੋਵੇਗਾ ਕਿ 'ਹੈਪੀ...' ਦੀ ਇਸ ਨਾਇਕਾ ਦੀ ਇਸ ਕਰਨੀ ਦੀ ਬਦੌਲਤ ਹੁਣ ਪੁਲਿਸ ਵਾਲੇ ਵੀ ਹੈਪੀ ਹਨ। -ਮੁੰਬਈ ...

ਪੂਰਾ ਲੇਖ ਪੜ੍ਹੋ »

ਰੰਗਮੰਚ ਤੇ ਪੰਜਾਬੀ ਸਿਨੇਮੇ ਦੀ ਵਿਲੱਖਣ ਸ਼ਖ਼ਸੀਅਤ : ਨਿਰਮਲ ਰਿਸ਼ੀ

ਕੁਝ ਅਦਾਕਾਰ ਆਪਣੇ ਪਾਤਰ 'ਚ ਅਜਿਹੇ ਰਚਮਿਚ ਜਾਂਦੇ ਹਨ ਕਿ ਉਨ੍ਹਾਂ ਨੂੰ ਅਸਲ ਜ਼ਿੰਦਗੀ ਨਾਲੋਂ ਨਿਖੇੜਨਾ ਔਖਾ ਹੋ ਜਾਂਦਾ ਹੈ। ਅਜਿਹੀ ਹੀ ਰੰਗਮੰਚ ਤੇ ਸਿਨੇਮਾ ਦੀ ਅਦਾਕਾਰਾ ਹੈ-ਨਿਰਮਲ ਰਿਸ਼ੀ। ਕਦੇ ਕਿਸੇ ਦੇ ਚਿਤ ਚੇਤੇ 'ਚ ਵੀ ਨਹੀਂ ਸੀ ਕਿ ਮਾਨਸਾ ਦੇ ਵੱਡੇ ਪਿੰਡ ਖੀਵਾ ਕਲਾਂ ਵਿਚ ਜਨਮੀ ਨਿਰਮਲਾ, ਨਿਰਮਲ ਰਿਸ਼ੀ ਬਣ ਕੇ ਕਦੇ ਰੰਗਮੰਚ ਦੀ ਦੁਨੀਆ ਰਾਹੀਂ, ਕਦੇ ਪੰਜਾਬੀ ਸਿਨੇਮੇ ਦੇ ਪਰਦੇ ਰਾਹੀਂ, ਕਦੇ ਟੈਲੀਵਿਜ਼ਨ ਦੇ ਛੋਟੇ ਪਰਦੇ ਰਾਹੀਂ ਪੰਜਾਬ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਾਣ-ਸਨਮਾਨ ਦਾ ਪਾਤਰ ਬਣੇਗੀ। ਨਿਰਮਲ ਰਿਸ਼ੀ ਨੇ ਪਿੰਡ ਦੇ ਸਕੂਲ ਵਿਚ ਪੜ੍ਹਨ ਤੋਂ ਬਾਅਦ ਗੰਗਾਨਗਰ ਤੋਂ ਬੀ.ਏ. ਕੀਤੀ। ਫਿਰ ਡੀ.ਪੀ. ਐੱਡ, ਐਮ.ਐੱਡ. ਅਤੇ ਐਮ ਫਿਲ ਕੀਤੀ। ਸਕੂਲ ਟਾਈਮ ਤੋਂ ਹੀ ਅਦਾਕਾਰੀ ਦਾ ਸ਼ੌਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ਵੱਲ ਖਿੱਚ ਕੇ ਲੈ ਆਇਆ। ਜ਼ਿੰਦਗੀ ਰੂਪੀ ਕਲਾ ਦੇ ਸਫ਼ਰ ਨੂੰ ਅੱਗੇ ਤੋਰਦੇ ਹੋਏ ਪੰਜਾਬੀ ਰੰਗਮੰਚ ਦੇ ਮਰਹੂਮ ਨਾਟਕਕਾਰ ਹਰਪਾਲ ਟਿਵਾਣਾ ਦੇ ਗਰੁੱਪ ਵਿਚ ਸ਼ਾਮਿਲ ਹੋ ਕੇ ਨਾਟਕ 'ਪੈਸਾ ਬੋਲਦਾ ਹੈ, ਚੋਰ ਨਹੀਂ ਆਤੇ, ਮੱਸਿਆ ਦੀ ਰਾਤ, ਅਧੂਰੇ ...

ਪੂਰਾ ਲੇਖ ਪੜ੍ਹੋ »

ਭਾਨੂੰ ਅਥੈਯਾ ਨੇ ਬਦਲਾਇਆ ਸੀ 'ਲਗਾਨ' ਦਾ ਸਾਲ

ਨਾਮੀ ਕਾਸਟਿਊਮ ਡਿਜ਼ਾਈਨਰ ਭਾਨੂੰ ਅਥੈਯਾ ਹੁਣ ਸਾਡੇ ਦਰਮਿਆਨ ਨਹੀਂ ਰਹੀ। ਭਾਰਤ ਨੂੰ ਪਹਿਲਾ ਆਸਕਰ ਪੁਰਸਕਾਰ ਜਿਤਾਉਣ ਦਾ ਸਿਹਰਾ ਭਾਨੂੰ ਨੂੰ ਜਾਂਦਾ ਹੈ। ਉਨ੍ਹਾਂ ਨੇ ਇਹ ਪੁਰਸਕਾਰ ਫ਼ਿਲਮ 'ਗਾਂਧੀ' ਦੀ ਕਾਸਟਿਊਮ ਡਿਜ਼ਾਈਨਿੰਗ ਲਈ ਜਿੱਤਿਆ ਸੀ। ਭਾਨੂ ਲਈ ਇਹ ਗੱਲ ਮਸ਼ਹੂਰ ਹੈ ਕਿ ਉਹ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਕਰਿਆ ਕਰਦੀ ਸੀ। ਬੇਮਨ ਨਾਲ ਕੰਮ ਕਰਨਾ ਉਸ ਦੇ ਸੁਭਾਅ ਵਿਚ ਨਹੀਂ ਸੀ। ਨਾਲ ਹੀ ਉਹ ਇਤਿਹਾਸ ਦੀ ਚੰਗੀ ਜਾਣਕਾਰੀ ਰੱਖਦੀ ਸੀ ਅਤੇ ਇਸ ਦਾ ਫ਼ਾਇਦਾ ਉਨ੍ਹਾਂ ਪੀਰੀਅਡ ਫ਼ਿਲਮਾਂ ਨੂੰ ਬਹੁਤ ਮਿਲਿਆ ਸੀ ਜਿਸ ਲਈ ਉਹ ਡ੍ਰੈੱਸ ਡਿਜ਼ਾਈਨਿੰਗ ਕਰਦੀ ਹੁੰਦੀ ਸੀ। ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਜਦੋਂ 'ਲਗਾਨ' ਦੇ ਨਿਰਮਾਣ ਦੀ ਯੋਜਨਾ ਬਣਾ ਰਹੇ ਸਨ, ਉਦੋਂ ਫ਼ਿਲਮ ਦੀ ਡ੍ਰੈੱਸ ਡਿਜ਼ਾਈਨਿੰਗ ਲਈ ਉਹ ਭਾਨੂ ਨੂੰ ਮਿਲੇ ਅਤੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਦਾ ਸਮਾਂ 1890 ਦਾ ਹੈ। ਭਾਨੂੰ ਨੇ ਤੁਰੰਤ ਸੁਝਾਅ ਦਿੱਤਾ ਕਿ ਜੇਕਰ ਫ਼ਿਲਮ ਵਿਚ 1890 ਦੀ ਬਜਾਏ 1893 ਦਾ ਸਾਲ ਦਿਖਾਇਆ ਜਾਵੇ ਤਾਂ ਫ਼ਿਲਮ ਦੀ ਡ੍ਰੈੱਸ ਡਿਜ਼ਾਈਨਿੰਗ ਵਿਚ ਨਵੇਂ ਰੰਗ ਭਰੇ ਜਾ ਸਕਣਗੇ। ਜਦੋਂ ਆਸ਼ੂ ਨੇ ਇਸ ਦੀ ਵਜ੍ਹਾ ਪੁੱਛੀ ...

ਪੂਰਾ ਲੇਖ ਪੜ੍ਹੋ »

ਜਾਨਕੀ ਦੀ ਭੂਮਿਕਾ ਲਈ ਬਹੁਤ ਮਿਹਨਤ ਕਰਨੀ ਪਈ : ਮਧੂ

'ਰੋਜ਼ਾ' ਫ਼ਿਲਮ ਤੋਂ ਪ੍ਰਸਿੱਧ ਹੋਈ ਮਧੂ ਵਲੋਂ ਨਿਰਮਾਣ ਅਧੀਨ ਫ਼ਿਲਮ 'ਥਲਾਈਵੀ' ਵਿਚ ਜਾਨਕੀ ਰਾਮਚੰਦਰਨ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਤੇ ਤਮਿਲ ਫ਼ਿਲਮਾਂ ਦੀ ਸਟਾਰ ਸਵਰਗੀ ਜੈ ਲਲਿਤਾ ਦੀ ਭੂਮਿਕਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜੈ ਲਲਿਤਾ ਨੂੰ ਰਾਜਨੀਤੀ ਵਿਚ ਲਿਆਉਣ ਦਾ ਸਿਹਰਾ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ. ਜੀ. ਰਾਮਾਚੰਦਰਨ ਨੂੰ ਜਾਂਦਾ ਹੈ ਅਤੇ ਕਦੇ ਇਨ੍ਹਾਂ ਨੇ ਜੈ ਲਲਿਤਾ ਨਾਲ ਕਈ ਫ਼ਿਲਮਾਂ ਵਿਚ ਕੰਮ ਵੀ ਕੀਤਾ ਸੀ। ਇਸ ਫ਼ਿਲਮ ਵਿਚ ਅਰਵਿੰਦ ਸਵਾਮੀ ਵਲੋਂ ਐਮ. ਜੀ. ਰਾਮਾਚੰਦਰਨ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਤੇ ਉਨ੍ਹਾਂ ਦੀ ਪਤਨੀ ਜਾਨਕੀ ਦੀ ਭੂਮਿਕਾ ਵਿਚ ਮਧੂ ਹੈ। ਇਸ ਭੂਮਿਕਾ ਨੂੰ ਆਪਣੇ ਲਈ ਸਪੈਸ਼ਲ ਮੰਨਦੇ ਹੋਏ ਮਧੂ ਕਹਿੰਦੀ ਹੈ, 'ਮੈਨੂੰ ਇਸ ਭੂਮਿਕਾ ਲਈ ਕਾਫੀ ਮਿਹਨਤ ਕਰਨੀ ਪਈ। ਪਹਿਲੀ ਗੱਲ ਤਾਂ ਇਹ ਕਿ ਮੈਂ ਜਾਨਕੀ ਅੰਮਾ ਤੋਂ ਜਾਣੂ ਨਹੀਂ ਸੀ। ਹਾਂ ਜੈ ਲਲਿਤਾ ਨਾਲ ਜ਼ਰੂਰ ਮੁਲਾਕਾਤਾਂ ਹੋਈਆਂ ਸਨ। 'ਰੋਜ਼ਾ' ਲਈ ਮੈਨੂੰ ਸਟੇਟ ਐਵਾਰਡ ਉਨ੍ਹਾਂ ਹੱਥੋਂ ਦਿੱਤਾ ਗਿਆ ਸੀ ਅਤੇ ਉਦੋਂ ਉਨ੍ਹਾਂ ਨੇ ਮੇਰੇ ਕੰਮ ਦੀ ਤਾਰੀਫ਼ ਵੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX