ਤਾਜਾ ਖ਼ਬਰਾਂ


ਆਂਧਰਾ ਪ੍ਰਦੇਸ਼ ਸਰਕਾਰ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
. . .  1 day ago
ਪੰਜਾਬ ਦੇ ਸਮੂਹ ਵੈਟਰਨਰੀ ਡਾਕਟਰ ਕੱਲ੍ਹ ਹੜਤਾਲ 'ਤੇ ਰਹਿਣਗੇ
. . .  1 day ago
ਲੁਧਿਆਣਾ, 24 ਜੂਨ (ਸਲੇਮਪੁਰੀ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਨਕਾਰਦਿਆਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ, ਹੋਮਿਓਪੈਥੀ ਵਿਭਾਗ ਅਤੇ ਆਯੂਰਵੈਦਿਕ ਵਿਭਾਗ ਦੇ ਸਮੂਹ ਡਾਕਟਰਾਂ ਦੀ ਤਰ੍ਹਾਂ ਸੂਬੇ ...
ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਨਸ਼ੇ ਸਮੇਤ ਕਾਬੂ ਕੀਤਾ ਨਸ਼ਾ ਤਸਕਰ ਨੂੰ ਛਡਾਇਆ
. . .  1 day ago
ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖੈਰਦੀਨਕੇ ਵਿਖੇ ਨਾਰਕੋਟਿਕ ਸਟਾਫ਼ ਦੀ ਪੁਲਿਸ ਵਲੋਂ ਨਸ਼ੇ ਸਮੇਤ ਕਾਬੂ ਕੀਤੇ ਗਏ ਤਸਕਰ ਨੂੰ ਉਨ੍ਹਾਂ ਦੇ ਹੋਰਨਾਂ ਸਾਥੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਕੇ ...
ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ 72 ਘੰਟਿਆਂ ਵਿਚ ਸੁਲਝਾਈ
. . .  1 day ago
ਫਗਵਾੜਾ ,24 ਜੂਨ( ਹਰੀਪਾਲ ਸਿੰਘ)- ਫਗਵਾੜਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 72 ਘੰਟੇ ਵਿਚ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸ. ਐਸ. ਪੀ .ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ...
ਕਸ਼ਮੀਰੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਕਸ਼ਮੀਰੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ : ਸੂਬੇ ਦੀ ਹੱਦਬੰਦੀ ਦਾ ਅਹਿਮ ਮੁੱਦਾ
. . .  1 day ago
ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ- ਜੰਮੂ ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਮਿਲੇ ਵਾਪਸ
. . .  1 day ago
ਨਵੀਂ ਦਿੱਲੀ : ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਮਹਿਬੂਬਾ ਮੁਫਤੀ , ਡਾ. ਫਾਰੁਕ ਅਬਦੁੱਲਾ ਦੇ ਨਾਲ ਹੋਰ ਵੀ ਵੱਡੇ ਨੇਤਾ ਰਹੇ ਮੌਜੂਦ
. . .  1 day ago
ਜੰਮੂ ਕਸ਼ਮੀਰ ’ਚ ਸ਼ਾਂਤੀ, ਸਥਿਰਤਾ, ਸੁਰੱਖਿਆ ਤੇ ਵਿਕਾਸ ਦੇ ਸਥਾਈ ਵਾਤਾਵਰਣ ਮੁੱਦਿਆਂ 'ਤੇ ਹੋਈ ਚਰਚਾ
. . .  1 day ago
ਨਵੀਂ ਦਿੱਲੀ, 24 ਜੂਨ -(ਉਪਮਾ) ਬੈਠਕ 'ਚ ਉਪ ਰਾਜਪਾਲ ਮਨੋਜ ਸਿਨਹਾ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ
. . .  1 day ago
ਨਵੀਂ ਦਿੱਲੀ : ਬੈਠਕ 'ਚ ਕਸ਼ਮੀਰ ਸਮੇਤ ਵੱਡੇ ਮੁੱਦਿਆਂ 'ਤੇ ਹੋਈ ਚਰਚਾ
. . .  1 day ago
ਨਵੀਂ ਦਿੱਲੀ : ਸੂਬੇ ਦੇ 4 ਸਾਬਕਾ ਮੁੱਖ ਮੰਤਰੀ ਸਮੇਤ 14 ਆਗੂ ਹੋਏ ਮੀਟਿੰਗ 'ਚ ਸ਼ਾਮਿਲ
. . .  1 day ago
ਨੇਤਾ ਅਲਤਾਫ ਬੁਖਾਰੀ ਨੇ ਬੈਠਕ ਤੋਂ ਬਾਅਦ ਕਿਹਾ, “ਗੱਲਬਾਤ ਬਹੁਤ ਚੰਗੇ ਮਾਹੌਲ ਵਿਚ ਹੋਈ ‘’
. . .  1 day ago
ਦਿੱਲੀ: ਮੁਲਾਕਾਤ ਤੋਂ ਬਾਅਦ ਜੰਮੂ ਕਸ਼ਮੀਰ ਦੇ ਨੇਤਾ ਮੁਜ਼ੱਫਰ ਬੇਗ ਨੇ ਕਿਹਾ- ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਸਾਨੂੰ ਭਰੋਸਾ
. . .  1 day ago
ਦਿੱਲੀ : ਕਸ਼ਮੀਰੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਖਤਮ
. . .  1 day ago
ਅੰਮ੍ਰਿਤਸਰ 'ਚ ਹੁਣ ਐਤਵਾਰ ਨੂੰ ਵੀ ਖੁੱਲ੍ਹਣਗੀਆਂ ਦੁਕਾਨਾਂ
. . .  1 day ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਨੇ ਲਗਵਾਈ ਪਹਿਲੀ ਡੋਜ਼
. . .  1 day ago
ਲੌਂਗੋਵਾਲ,24 ਜੂਨ(ਸ.ਸ.ਖੰਨਾ,ਵਿਨੋਦ ) - ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,24 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ...
ਲੋੜੀਂਦਾ ਅਪਰਾਧੀ ਜਸਬੀਰ ਸਿੰਘ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 24 ਜੂਨ - ਲੋੜੀਂਦਾ ਅਪਰਾਧੀ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ | ਉਹ ਲਾਹੌਰ ਸਥਿਤ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਹੈ,...
ਕਰਨਾਟਕ ਹਾਈ ਕੋਰਟ ਨੇ ਟਵਿਟਰ ਦੇ ਐਮ.ਡੀ. ਮਨੀਸ਼ ਮਹੇਸ਼ਵਰੀ ਨੂੰ ਦਿੱਤੀ ਰਾਹਤ
. . .  1 day ago
ਨਵੀਂ ਦਿੱਲੀ, 24 ਜੂਨ - ਕਰਨਾਟਕ ਹਾਈ ਕੋਰਟ ਨੇ ਟਵਿਟਰ ਦੇ ਐਮ.ਡੀ. ਮਨੀਸ਼ ਮਹੇਸ਼ਵਰੀ ਨੂੰ ਅੰਤਰਿਮ ਰਾਹਤ ਦਿੱਤੀ ਹੈ | ਗਾਜ਼ੀਆਬਾਦ ਪੁਲਿਸ ਨੂੰ ਉਸ ਦੇ ਖ਼ਿਲਾਫ਼ ਕੋਈ ...
ਅੰਮ੍ਰਿਤਸਰ ਵਿਚ ਭਗਤ ਕਬੀਰ ਚੇਅਰ ਅਤੇ ਜਲੰਧਰ ਵਿਚ ਬਣੇਗਾ ਕਬੀਰ ਭਵਨ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਗਤ ਕਬੀਰ ਜੀ ਦੀ ਜਯੰਤੀ ਮੌਕੇ ਜੀ.ਐਨ.ਡੀ.ਯੂ. ਅੰਮ੍ਰਿਤਸਰ ਵਿਚ ਭਗਤ ਕਬੀਰ ਚੇਅਰ ...
ਮੋਰਿੰਡਾ ਸਮਰਾਲਾ ਰੋਡ 'ਤੇ ਫ਼ਰਨੀਚਰ ਅਤੇ ਫਾਰਮਟ੍ਰੈਕ ਟਰੈਕਟਰਾਂ ਦੀ ਏਜੰਸੀ ਦੇ ਸ਼ੋ-ਰੂਮਾਂ ਵਿਚ ਲੱਗੀ ਅੱਗ
. . .  1 day ago
ਮੋਰਿੰਡਾ, 24 ਜੂਨ (ਤਰਲੋਚਨ ਸਿੰਘ ਕੰਗ) - ਮੋਰਿੰਡਾ ਸਮਰਾਲਾ ਰੋਡ 'ਤੇ ਫ਼ਰਨੀਚਰ ਅਤੇ ਫਾਰਮਟ੍ਰੈਕ ਟਰੈਕਟਰਾਂ ਦੀ ਏਜੰਸੀ ਦੇ ਸ਼ੋ-ਰੂਮਾਂ ਵਿਚ ਅੱਗ ਲੱਗ ਗਈ...
ਬ੍ਰਿਟਿਸ਼ ਕੋਲੰਬੀਆ ਦੇ ਇਕ ਹੋਰ ਸਾਬਕਾ ਬੋਰਡਿੰਗ ਸਕੂਲ ਵਿਚੋਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਰੇਜਿਨਾ, ਸਸਕੈਚਵਨ(ਕੈਨੇਡਾ), 24 ਜੂਨ - ਕੈਨੇਡੀਅਨ ਦੇਸੀ ਸਵਦੇਸ਼ੀ ਸਮੂਹ ਨੇ ਬੁੱਧਵਾਰ ਨੂੰ ਸਸਕੈਚਵਨ ਪ੍ਰਾਂਤ ਦੇ ਇਕ ਸਾਬਕਾ ਸਕੂਲ ਦੀ ਜਗ੍ਹਾ ‘ਤੇ ਸੈਂਕੜੇ ਬੱਚਿਆਂ ਦੀ ਲਾਸ਼ਾਂ ਦੀ...
ਵੱਖ - ਵੱਖ ਥਾਵਾਂ 'ਤੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, ਮਲੌਦ (ਲੁਧਿਆਣਾ),24 ਜੂਨ(ਅਵਤਾਰ ਸਿੰਘ ਅਣਖੀ,ਕੁਲਵਿੰਦਰ ਸਿੰਘ ਨਿਜ਼ਾਮਪੁਰ ) - ਝੋਨੇ ਦੀ ਲਵਾਈ ਲਈ ਖੇਤੀ ਮੋਟਰਾਂ ਨੂੰ ਅੱਠ ਘੰਟੇ ਪੂਰੀ ਸਪਲਾਈ ਨਾ ਮਿਲਣ ਤੋਂ ਅੱਕੇ ਪਿੰਡ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੱਦੀ ਗਈ ਸਰਬ ਪਾਰਟੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ , 24 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੱਦੀ ਗਈ ਜਮੁ ਕਸ਼ਮੀਰ ਨੂੰ ਲੈਕੇ ਸਰਬ ਪਾਰਟੀ ਬੈਠਕ ਜਾਰੀ ਹੈ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਜੌਹਨ ਕੈਪਲਰ

ਜੌਹਨ ਕੈਪਲਰ ਨੂੰ ਜਰਮਨੀ ਦਾ ਇਕ ਉੱਘਾ ਖਗੋਲ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਜੋਤਿਸ਼ ਦਾ ਮਾਹਰ ਮੰਨਿਆ ਜਾਂਦਾ ਹੈ। ਉਸ ਨੇ ਖੋਜਿਆ ਕਿ ਧਰਤੀ ਅਤੇ ਹੋਰ ਗ੍ਰਹਿ ਸੂਰਜ ਦੁਆਲੇ ਅੰਡਾਕਾਰ ਮਾਰਗਾਂ ਵਿਚ ਚੱਕਰ ਲਾਉਂਦੇ ਹਨ। ਉਸ ਨੇ ਗ੍ਰਹਿਆਂ ਦੀਆਂ ਗਤੀਆਂ ਦੇ ਤਿੰਨ ਮੁਢਲੇ ਨਿਯਮ ਖੋਜੇ ਸਨ। ਕੈਪਲਰ ਦਾ ਖੋਜ ਕਾਰਜ ਨਿਊਟਨ ਦੇ ਸਰਬ ਵਿਆਪਕ ਗੁਰੂਤਾ ਆਕਰਸ਼ਣ ਨਿਯਮ ਦੀ ਬੁਨਿਆਦ ਬਣਿਆ ਸੀ। ਕੈਪਲਰ ਨੇ ਮਨੁੱਖੀ ਸੋਚ ਵਿਚ ਤਬਦੀਲੀ ਲਿਆਉਣ ਲਈ ਟਾਲਮੀ ਅਤੇ ਅਰਸਤੂ ਦੇ ਵਿਚਾਰਾਂ ਨੂੰ ਰੱਦ ਕਰਕੇ ਕਾਪਰਨੀਕਸ ਅਤੇ ਗੈਲੀਲਿਓ ਦੇ ਨਵੇਂ ਖੋਜ ਕਾਰਜ ਵਿਚ ਸੋਧਾਂ ਕੀਤੀਆਂ। ਆਓ ਆਪਾਂ ਸੋਲ੍ਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਜਨਮੇ ਇਸ ਵਿਗਿਆਨੀ ਦੇ ਬਚਪਨ 'ਤੇ ਇਕ ਝਾਤੀ ਮਾਰੀਏ। ਕੈਪਲਰ ਦਾ ਜਨਮ ਰੋਮਨ ਰਾਜ ਦੇ ਕਸਬੇ ਵੈਲਡਰ ਸਟੈਂਡ (ਜੋ ਅੱਜਕਲ੍ਹ ਜਰਮਨੀ 'ਚ ਹੈ) ਵਿਚ ਹੋਇਆ। ਬਚਪਨ ਤੋਂ ਹੀ ਉਹ ਬੜਾ ਬਿਮਾਰ ਰਹਿੰਦਾ ਸੀ। ਹੱਥ ਲੁੰਜੇ ਅਤੇ ਚੇਚਕ ਕਾਰਨ ਉਸ ਦੀ ਨਿਗ੍ਹਾ ਕਮਜ਼ੋਰ ਪੈ ਗਈ ਸੀ। ਉਦੋਂ ਉਹ ਪੰਜ ਸਾਲਾਂ ਦਾ ਸੀ ਜਦੋਂ ਉਸ ਦਾ ਪਿਤਾ ਨੀਦਰਲੈਂਡ 'ਚ ਇਕ ਲੜਾਈ ਦੌਰਾਨ ਮਾਰਿਆ ਗਿਆ ਸੀ। ਉਸ ਦੀ ਮਾਂ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਗ਼ਦਾਰ ਯਾਰ

ਜੰਗਲ ਵਿਚ ਉਨ੍ਹਾਂ ਦਾ ਆਪਣੇ ਇਲਾਕੇ 'ਤੇ ਪੂਰਾ ਦਬਦਬਾ ਸੀ। ਜਦ ਉਹ ਤਿੰਨੇ ਭਰਾ ਇਕੱਠੇ ਨਿਕਲਦੇ ਤਾਂ ਉਨ੍ਹਾਂ ਦੇ ਇਲਾਕੇ ਵਿਚ ਇਕ ਚੁੱਪ ਜਿਹੀ ਛਾ ਜਾਂਦੀ। ਪਰ ਉਨ੍ਹਾਂ ਦੇ ਕੁਝ ਦੋਸਤਾਂ ਨੂੰ ਉਨ੍ਹਾਂ ਦਾ ਇਹ ਦਬਦਬਾ ਪਸੰਦ ਨਹੀਂ ਸੀ। ਇਕ ਦਿਨ ਕੀ ਹੋਇਆ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੇ ਰਲ ਕੇ ਇਕ ਸਕੀਮ ਸੋਚੀ, ਕਿਉਂ ਨਾ ਇਨ੍ਹਾਂ ਨੂੰ ਮੁਸੀਬਤ ਵਿਚ ਫਸਾ ਕੇ ਮਾਰਿਆ ਜਾਵੇ। ਇਕ ਨੇ ਕਿਹਾ ਕਿ, 'ਕਿਉਂ ਨਾ ਇਨ੍ਹਾਂ ਨੂੰ ਆਪਣੇ ਜੰਗਲ ਤੋਂ ਦੂਰ ਛੱਡ ਆਈਏ ਤੇ ਆਪੇ ਰਾਹ ਭਟਕ ਜਾਣਗੇ ਜਾਂ ਇਹ ਕਿਸੇ ਵਿਰੋਧੀ ਸ਼ੇਰਾਂ ਦਾ ਖਾਣਾ ਬਣ ਜਾਣਗੇ। ਇਨ੍ਹਾਂ ਦੇ ਮਰਨ ਮਗਰੋਂ ਅਸੀਂ ਰਲ ਕੇ ਆਪਣੇ ਇਲਾਕੇ 'ਤੇ ਰਾਜ ਕਰਾਂਗੇ।' ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕੇ, 'ਕਿਉਂ ਨਾ ਅੱਜ ਆਪਾਂ ਸ਼ਿਕਾਰ ਖੇਡਣ ਚੱਲੀਏ? ਪਰ ਉਨ੍ਹਾਂ ਤਿੰਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਆਪਣੇ ਉਨ੍ਹਾਂ ਨਾਲ ਚਾਲ ਖੇਡ ਰਹੇ ਹਨ। ਉਹ ਸਾਰੇ ਰਲੇ-ਮਿਲੇੇ ਅੱਗੜ-ਪਿੱਛੜ ਹੋ ਤੁਰੇ। ਉਹ ਤੁਰਦੇ-ਤੁਰਦੇ ਆਪਣੇ ਟਿਕਾਣਿਆਂ ਤੋਂ ਬਹੁਤ ਦੂਰ ਚਲੇ ਗਏ। ਹਨੇਰਾ ਹੋਣ ਲੱਗਾ ਤਾਂ ਉਨ੍ਹਾਂ ਤਿੰਨਾਂ 'ਚੋਂ ਇਕ ਨੇ ਕਿਹਾ ਕਿ 'ਭਰਾ ਹੁਣ ਆਪਾਂ ਘਰ ...

ਪੂਰਾ ਲੇਖ ਪੜ੍ਹੋ »

ਈ-ਸਿਮ ਕੀ ਹੈ?

ਈ-ਸਿਮ ਇਕ ਇਲੈਕਟ੍ਰਾਨਿਕ ਸਿਮ ਹੈ ਜੋ ਰਵਾਇਤੀ ਸਿਮ ਦੀ ਥਾਂ 'ਤੇ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇਕ ਤਰ੍ਹਾਂ ਦੀ ਇਲੈਕਟ੍ਰਾਨਿਕ ਚਿੱਪ ਹੁੰਦੀ ਹੈ ਜੋ ਤੁਹਾਡੀ ਪਹਿਚਾਣ ਤੁਹਾਡੇ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨਾਲ ਪ੍ਰਮਾਣਿਤ ਕਰਦੀ ਹੈ। ਈ-ਸਿਮ ਟੈਕਨੋਲੋਜੀ ਵਿਚ ਇਕ ਇੰਟੀਗਰੇਟਡ ਸਰਕਟ ਡਿਵਾਈਸ ਦੇ ਮਦਰਬੋਰਡ 'ਤੇ ਲਗਾਇਆ ਜਾਂਦਾ ਹੈ, ਜਿਸ ਵਿਚ ਉਹ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ ਜੋ ਮੋਬਾਈਲ ਨੈੱਟਵਰਕ ਨਾਲ ਜੁੜਨ ਲਈ ਲੋੜੀਂਦੀ ਹੈ। ਈ-ਸਿਮ ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਲਈ ਬਹੁਤ ਲਾਹੇਵੰਦ ਹੈ। ਰਵਾਇਤੀ ਸਿਮ ਹੋਣ ਤੇ ਇਨ੍ਹਾਂ ਲੋਕਾਂ ਨੂੰ ਆਪਣਾ ਸਿਮ ਮੋਬਾਈਲ ਦੇ ਵਿਚੋਂ ਕੱਢ ਕੇ ਬਦਲਣਾ ਪੈਂਦਾ ਹੈ ਪਰ ਈ-ਸਿਮ ਕਰਕੇ ਇਹ ਸਮੱਸਿਆ ਹੱਲ ਹੋ ਗਈ ਹੈ। ਈ-ਸਿਮ ਦੀਆਂ ਵਿਸ਼ੇਸ਼ਤਾਵਾਂ : 1. ਈ-ਸਿਮ ਦਾ ਸਾਈਜ਼ ਛੋਟਾ ਹੁੰਦਾ, ਇਸ ਲਈ ਇਹ ਘੱਟ ਥਾਂ ਘੇਰਦਾ ਹੈ ਅਤੇ ਛੋਟੀ ਡਿਵਾਈਸ ਦੇ ਵਿਚ ਵੀ ਫਿਟ ਹੋ ਜਾਂਦਾ ਹੈ। ਉਦਾਹਰਨ ਵਜੋਂ ਸਮਾਰਟ ਵਾਚ। ਈ-ਸਿਮ ਦੇ ਕਾਰਨ ਛੋਟੀ ਡਿਵਾਈਸ ਦਾ ਉਤਪਾਦਨ ਵਧਿਆ ਹੈ। 2. ਈ-ਸਿਮ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਰਵਾਇਤੀ ਸਿਮ ਦੇ ਮੁਕਾਬਲੇ ਇਕ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-50

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਬੱਚੇ ਨਹਾ ਧੋ ਕੇ ਆਏ ਤਾਂ ਨਾਨੀ ਜੀ ਨੇ ਉਨ੍ਹਾਂ ਨੂੰ ਰਸੋਈ ਵਿਚ ਆਪਣੇ ਕੋਲ ਹੀ ਬਿਠਾ ਲਿਆ। ਬੱਚਿਆਂ ਨੂੰ ਦੁੱਧ ਵਾਲੀਆਂ ਸੇਵੀਆਂ ਬੜੀਆਂ ਸਵਾਦ ਲਗਦੀਆਂ ਨੇ ਇਸ ਕਰਕੇ ਨਾਨੀ ਜੀ ਨੇ ਪਰਾਉਂਠਿਆਂ ਦੇ ਨਾਲ ਬਹੁਤ ਸਾਰੀਆਂ ਗਿਰੀਆਂ ਅਤੇ ਸੌਗੀ ਪਾ ਕੇ ਸੇਵੀਆਂ ਵੀ ਬਣਾ ਲਈਆਂ। ਨਾਨੀ ਜੀ ਬੱਚਿਆਂ ਨੂੰ ਸੇਵੀਆਂ ਅਤੇ ਪਰਾਉਂਠੇ ਖਵਾਈ ਗਏ ਅਤੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹੇ। ਬੱਚਿਆਂ ਨੇ ਪੇਟ ਭਰ ਕੇ ਸੇਵੀਆਂ ਅਤੇ ਪਰਾਉਂਠੇ ਖਾਧੇ। ਨਾਨੀ ਜੀ ਦੀਆਂ ਮਿੱਠੀਆਂ-ਮਿੱਠੀਆਂ ਸੇਵੀਆਂ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਨੇ ਬੱਚਿਆਂ ਦਾ ਮੂਡ ਠੀਕ ਕਰ ਦਿੱਤਾ। ਬੱਚਿਆਂ ਦਾ ਮੂਡ ਠੀਕ ਹੋਣ ਤੋਂ ਬਾਅਦ ਨਾਨੀ ਜੀ ਨੇ ਗੱਲਾਂ ਹੀ ਗੱਲਾਂ ਵਿਚ ਉਨ੍ਹਾਂ ਦੇ ਮੰਮੀ-ਪਾਪਾ ਦੇ ਇਕੱਲਪੁਣੇ ਦੇ ਬਾਰੇ ਵਿਚ ਆਪਣੀਆਂ ਉਦਾਹਰਨਾਂ ਦੇ ਦੇ ਕੇ ਦੱਸਿਆ। ਨਾਨੀ ਜੀ ਦੀਆਂ ਗੱਲਾਂ ਦਾ ਉਨ੍ਹਾਂ ਉੱਪਰ ਕਾਫ਼ੀ ਅਸਰ ਹੋਇਆ ਲਗਦਾ ਸੀ। ਖਾਣੇ ਤੋਂ ਬਾਅਦ ਬੱਚੇ ਪੜ੍ਹਨ ਲਈ ਬੈਠ ਗਏ। ਪੜ੍ਹਾਈ ਕਰਦਿਆਂ ਕਰਦਿਆਂ ਹੀ ਸੁਖਮਨੀ ਅਤੇ ਜੀਤੀ ਆਪਸ ਵਿਚ ਕੁਝ ਸਲਾਹ ...

ਪੂਰਾ ਲੇਖ ਪੜ੍ਹੋ »

ਦੇਸ਼ ਗਾਨ

ਹਰ ਬੂਟਾ ਹਰ ਪੱਤਾ-ਪੱਤਾ, ਦੇਸ਼ ਮੇਰੇ ਦਾ ਜਸ ਗਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ, ਕਦੇ ਵੀ ਨਾ ਇਹ ਮੁਰਝਾਵੇ। ਇਤਫਾਕ ਦਾ ਵਾਸਾ ਹੋਵੇ, ਦੂਰ ਭਜਾਈਏ ਝੇੜੇ ਨੂੰ, ਲੱਗੇ ਰਹਿਣ ਭਾਗ ਹਮੇਸ਼ਾ, ਇਸ ਦੇ ਹਰ ਇਕ ਵੇਹੜੇ ਨੂੰ, ਬਣ ਕੇ ਕੋਈ ਦੈਂਤ ਅਨੋਖਾ, ਖੁਸ਼ੀਆਂ ਨੂੰ ਨਾ ਦਫ਼ਨਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ...। ਭੀੜ ਕਦੇ ਨਾ ਆਵੇ ਕੋਈ ਹਰ ਵਾਸੀ ਅਰਦਾਸ ਕਰੇ, ਸਬਰ ਸਿਆਣਪ ਬੋਲੀ ਮਿੱਠੀ, ਹਰ ਹਿਰਦੇ ਵਿਚ ਵਾਸ ਕਰੇ, ਮਹੱਲ ਉਸਾਰੇ, ਖੁਆਬਾਂ ਵਾਲੇ ਭੁੱਲ ਕੇ ਕੋਈ ਨਾ ਢਾਹਵੇ, ਵਾਂਗ ਗੁਲਾਬਾਂ ਰਹੇ ਮਹਿਕਦਾ...। ਹੁੰਦਾ ਰਹੇ ਉਥਾਨ ਹਮੇਸ਼ਾ, 'ਭੱਟੀ' ਇਹ ਇਕ ਨਾਅਰਾ ਹੈ, ਇਸ ਦੀ ਹਰ ਸ਼ੈਅ ਭਾਵੇ ਸਾਨੂੰ, ਹਰ ਥਾਂ ਬੜਾ ਪਿਆਰਾ ਹੈ, ਦਸੂਹੇ ਵਾਲਾ ਮਹਿਮਾ ਇਸ ਦੀ ਸ਼ਬਦਾਂ ਰਾਹੀਂ ਸੁਣਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ, ਕਦੇ ਵੀ ਨਾ ਇਹ ਮੁਰਝਾਵੇ। -ਕੁੰਦਨ ਲਾਲ ਭੱਟੀ ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਸਫ਼ਾਈ

ਆਲੇ-ਦੁਆਲੇ ਰੱਖਣੀ ਸਫ਼ਾਈ, ਸਾਨੂੰ ਸਿਖਾਉਂਦੀ ਐ ਪੜ੍ਹਾਈ। ਆਪੇ ਸਾਰੇ ਰੱਖੀਏ ਖਿਆਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਲਗਾਈਏ ਇਕ ਇਕ ਰੁੱਖ, ਦੇਵਣ ਸਾਨੂੰ ਸੌ ਸੌ ਸੁੱਖ। ਨਿਵਾਜਣ ਆਕਸੀਜਨ ਦੇ ਨਾਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਕਰਨੀ ਸਵੇਰ ਵਾਲੀ ਸੈਰ, ਉੱਡੇ ਥਕਾਵਟ ਦੀ ਠਹਿਰ। ਚੜ੍ਹਦੇ ਸੂਰਜ ਦਾ ਰੰਗ ਲਾਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਇਕ ਦੂਜੇ ਦਾ ਕਰੋ ਸਤਿਕਾਰ, ਆਲੇ-ਦੁਆਲੇ ਦਿਸੂਗੀ ਬਹਾਰ। ਰੱਖੀਏ ਬਜ਼ੁਰਗਾਂ ਦਾ ਖਿਆਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। -ਜਸਵਿੰਦਰ ਸਿੰਘ ਸਾਇੰਸ ਮਾਸਟਰ, ਲਹਿਰਾਗਾਗਾ (ਸੰਗਰੂਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਮੈਂ ਜਲ੍ਹਿਆਂਵਾਲਾ ਬਾਗ਼ ਬੋਲਦਾ ਹਾਂ

ਲੇਖਕ : ਡਾ: ਕੁਲਦੀਪ ਸਿੰਘ ਦੀਪ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ ਸਫ਼ੇ 72, ਮੁੱਲ : 100 ਰੁਪਏ ਸੰਪਰਕ : 98552-55956 ਪ੍ਰੋ: ਸਤੀਸ਼ ਕੁਮਾਰ ਵਰਮਾ ਦੇ ਬਹੁਤ ਹੀ ਹੋਣਹਾਰ ਸ਼ਾਗਿਰਦ ਡਾ: ਕੁਲਦੀਪ ਸਿੰਘ ਦੀਪ ਨੇ 'ਮੈਂ ਜਲ੍ਹਿਆਂਵਾਲਾ ਬਾਗ਼ ਬੋਲਦਾਂ ਹਾਂ' ਬਹੁਤ ਪਿਆਰੀ ਅਤੇ ਨਿਆਰੀ ਪੁਸਤਕ ਲਿਖ ਕੇ ਬਾਲਾਂ ਲਈ ਬੜਾ ਵਿਲੱਖਣ ਕਾਰਜ ਕਰ ਵਿਖਾਇਆ ਹੈ। ਇਸ ਪੁਸਤਕ ਵਿਚ ਜਲ੍ਹਿਆਂਵਾਲਾ ਬਾਗ਼ ਆਪਣੀ ਦਰਦ ਗਾਥਾ ਦੇ ਨਾਲ-ਨਾਲ ਬਾਲਾਂ ਨੂੰ ਨਾਟਕੀ ਢੰਗ ਨਾਲ ਪੰਜਾਬ ਦਾ ਅਗਲਾ ਪਿਛਲਾ ਬਹੁਤ ਹੀ ਮਹੱਤਵਪੂਰਨ ਇਤਿਹਾਸ ਵੀ ਯਾਦ ਕਰਵਾ ਜਾਂਦਾ ਹੈ। ਇਸ ਵਿਚ ਛੋਟੇ-ਛੋਟੇ ਨੁੱਕੜ ਨਾਟਕਾਂ ਦੀਆਂ ਦਸ ਲੜੀਆਂ ਹਨ। ਜੇ ਇਕੱਲੀ-ਇਕੱਲੀ ਲੜੀ 8-10 ਬੱਚੇ ਸਵੇਰੇ ਪ੍ਰਾਰਥਨਾ ਸਮੇਂ ਖੇਡਣ ਤਾਂ ਉਹ ਮੁਕੰਮਲ ਨੁੱਕੜ ਨਾਟਕ ਬਣ ਜਾਵੇਗਾ ਜੇ ਕੁਝ ਲੜੀਆਂ ਇਕੱਠੀਆਂ ਖੇਡਣਗੇ ਤਾਂ ਇਕਾਂਗੀ ਬਣ ਜਾਵੇਗਾ। ਜੇ ਸਾਰੀਆਂ ਲੜੀਆਂ ਇਕੱਠੀਆਂ ਖੇਡਣਗੇ ਤਾਂ ਪੂਰਾ ਨਾਟਕ ਬਣ ਜਾਵੇਗਾ। ਰੰਗਮੰਚ ਸਾਦਾ ਅਤੇ ਸਹਾਇਕ ਸਮੱਗਰੀ ਨਾ-ਮਾਤਰ ਸਿਰਫ਼ ਚਾਰਟ, ਬੈਨਰ, ਤਸਵੀਰਾਂ ਅਤੇ ਗੱਤਾ ਕੰਮ ਦੇ ਸਕਦਾ ਹੈ। ਇਹ ਪੁਸਤਕ ਬਾਲਾਂ ਵਿਚ ਦੇਸ਼ ਭਗਤੀ ਭਰ ਕੇ ...

ਪੂਰਾ ਲੇਖ ਪੜ੍ਹੋ »

ਠੰਢੇ ਮੁਲਕੋਂ ਆਈਆਂ ਕੂੰਜਾਂ

ਦੇਸ਼-ਵਿਦੇਸ਼ੋਂ ਆਵਣ ਕੂੰਜਾਂ, ਸਭ ਦੇ ਮਨ ਨੂੰ ਭਾਵਣ ਕੂੰਜਾਂ। ਨਦੀਆਂ ਦਰਿਆਵਾਂ ਝੀਲਾਂ ਕੰਢੇ, ਆ ਕੇ ਡੇਰਾ ਲਾਵਣ ਕੂੰਜਾਂ। ਪ੍ਰਵਾਸੀ ਪੰਛੀ ਮਹਾਨ ਇਹ ਕੂੰਜਾਂ, ਸਾਡੀਆਂ ਇਹ ਮਹਿਮਾਨ ਨੇ ਕੂੰਜਾਂ। ਚੋਗੇ ਦੀ ਭਾਲ ਠੰਢੇ ਮੁਲਕੋਂ, ਇਥੇ ਪਹੁੰਚੀਆਂ ਆਣ ਨੇ ਕੂੰਜਾਂ। ਨਵੰਬਰ ਵਿਚ ਇਹ ਆਵਣ ਕੂੰਜਾਂ, ਵਾਪਸ ਮਾਰਚ ਨੂੰ ਜਾਵਣ ਕੂੰਜਾਂ। ਇਕ ਵਾਰੀ ਜਿਸ ਥਾਂ ਆ ਜਾਵਣ, ਮੁੜ-ਮੁੜ ਉਸ ਥਾਂ ਆਵਣ ਕੂੰਜਾਂ। ਧੀਆਂ-ਧਿਆਣੀਆਂ ਵਾਂਗ ਪ੍ਰਾਹੁਣੀਆਂ, ਕੁਝ ਸਮੇਂ ਲਈ ਆਵਣ ਕੂੰਜਾਂ। ਗੋਬਿੰਦ ਸਾਗਰ ਸੰਤੋਖਗੜ੍ਹ ਲਾਗੇ, ਆ ਕੇ ਰੌਣਕਾਂ ਲਾਵਣ ਕੂੰਜਾਂ। -ਮਾਸਟਰ ਮਲਕੀਅਤ ਸਿੰਘ ਸੰਤੋਖਗੜ੍ਹ, ਨਜ਼ਦੀਕ ਨੰਗਲ ਡੈਮ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਦੂਣੀ ਦਾ ਪਹਾੜਾ

ਇਕ ਦੂਣੀ ਦੂਣੀ, ਸਵੇਰੇ ਉੱਠ ਕਰੀਏ ਇਸ਼ਨਾਨ ਵਿਚਾਰਾਂ ਦੀ ਛੋਹੀਏ ਪੂਣੀ। ਦੋ ਦੂਣੀ ਚਾਰ, ਨਿਤਨੇਮ ਰੋਜ਼ ਕਰੀਏ ਚੰਗੇ ਰੱਖੀਏ ਵਿਚਾਰ। ਤਿੰਨ ਦੂਣੀ ਛੇ, ਦੁੱਧ, ਲੱਸੀ ਤੇ ਦਹੀਂ ਨਾ ਖਾਈਏ ਸੁਆਹ ਖੇਹ। ਚਾਰ ਦੂਣੀ ਅੱਠ, ਸਕੂਲ ਦਾ ਕੰਮ ਨਿੱਤ ਕਰਨਾ ਪੱਲੇ ਬੰਨ੍ਹੀਏ ਗੱਠ। ਪੰਜ ਦੂਣੀ ਦਸ, ਮਿੱਠੇ ਬੋਲ ਬੋਲੀਏ ਆਵੇ ਬਹੁਤ ਰਸ। ਛੇ ਦੂਣੀ ਬਾਰਾਂ, ਮਨ ਲਗਾ ਕੇ ਜੋ ਪੜ੍ਹੇ ਹੋਣ ਨਾ ਕਦੇ ਹਾਰਾਂ। ਸੱਤ ਦੂਣੀ ਚੌਦਾਂ, ਪਿੱਛੇ ਉਹ ਰਹਿ ਜਾਵੇ ਫਿਰੇ ਜੋ ਐਵੇਂ ਭਾਉਂਦਾ। ਅੱਠ ਦੂਣੀ ਸੋਲਾਂ, ਮਿੱਠੇ ਬੋਲ ਬੋਲੀਏ ਜਿਵੇਂ ਪੰਛੀ ਕਰਨ ਕਲੋਲਾਂ। ਨੌਂ ਦੂਣੀ ਅਠਾਰਾਂ, ਬੁਰਿਆਂ ਤੋਂ ਦੂਰੀ ਨਾਲ ਰਹੀਏ ਸੱਚੇ ਯਾਰਾਂ। ਦਸ ਦੂਣੀ ਵੀਹ ਚੰਗੇ ਕਰਮ ਕੀਤਿਆਂ ਸੁਖ ਨਾਲ ਲਈਏ ਜੀ। -ਡਾ. ਰਣਜੀਤ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX