ਤਾਜਾ ਖ਼ਬਰਾਂ


ਸੂਬੇ ਦੇ ਦਫਤਰੀ ਕਾਮਿਆਂ ਦੀ ਕੱਲ੍ਹ ਹੋਣ ਵਾਲੀ ਕਲਮਛੋੜ ਹੜਤਾਲ ਮੁਲਤਵੀ
. . .  1 day ago
ਲੁਧਿਆਣਾ, 5 ਅਗਸਤ (ਸਲੇਮਪੁਰੀ ) - ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਕੱਲ੍ਹ 6 ਅਗਸਤ ਨੂੰ ਪੰਜਾਬ ਭਰ ਵਿਚ ਕੀਤੀ ਜਾਣ ਵਾਲੀ ਕਲਮਛੋੜ ...
ਸੋਈ ਮਾਝਾ ਜ਼ੋਨ ਦੇ ਪ੍ਰਧਾਨ ਬਣੇ ਗੌਰਵਦੀਪ ਸਿੰਘ ਵਲਟੋਹਾ
. . .  1 day ago
ਅਮਰਕੋਟ, 5 ਅਗਸਤ (ਭੱਟੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ .ਆਈ . ਸੋਈ ਦੇ ਮਾਝਾ ਜ਼ੋਨ ਦਾ ਦੁਬਾਰਾ ਸੀਨੀਅਰ ਅਕਾਲੀ ਆਗੂ ਜ਼ਿਲ੍ਹਾ ਜਥੇਦਾਰ ਪ੍ਰੋ. ਵਿਰਸਾ ਸਿੰਘ ...
ਉਦਯੋਗਾਂ ਦੇ ਕੈਮੀਕਲ ਨਾਲ ਬਰਸਾਤੀ ਨਾਲੇ ਦਾ ਪਾਣੀ ਹੋਇਆ ਲਾਲ
. . .  1 day ago
ਜ਼ੀਰਕਪੁਰ, 5 ਅਗਸਤ, (ਹੈਪੀ ਪੰਡਵਾਲਾ) - ਇੱਥੋਂ ਦੇ ਢਕੋਲੀ ਖ਼ੇਤਰ 'ਚੋਂ ਲੰਘਦੇ ਬਰਸਾਤੀ ਨਾਲੇ 'ਚ ਉਦਯੋਗਾਂ ਦਾ ਕੈਮੀਕਲ ਮਿਲਣ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ, ਜਿਸ ਦੀ ਜਾਂਚ ਲਈ ...
ਭਾਰਤੀ ਹਾਕੀ ਖਿਡਾਰੀ ਰੁਪਿੰਦਰ ਦੇ ਘਰ ਪੁੱਜੇ ਨਵਜੋਤ ਸਿੱਧੂ
. . .  1 day ago
ਫ਼ਰੀਦਕੋਟ, 5 ਅਗਸਤ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਵਲੋਂ ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ ਕਾਂਸੇ ਦਾ ਤਗਮਾ ਜਿੱਤਣ 'ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਤਰ੍ਹਾਂ ਉਹ ਹਾਕੀ ਖਿਡਾਰੀ...
ਕਿਸਾਨਾਂ ਦੇ ਰੋਹ ਅੱਗੇ ਅੱਗੇ ਝੁਕੀ ਪੰਜਾਬ ਸਰਕਾਰ
. . .  1 day ago
ਪਾਇਲ, 5 ਅਗਸਤ (ਨਿਜ਼ਾਮਪੁਰ/ਰਾਜਿੰਦਰ ਸਿੰਘ) - ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਲਾਭ ਸਿੰਘ ਵਾਸੀ ਸਿਰਥਲਾ ਦੇ ਸਪੁੱਤਰ ਨੂੰ ਕਲਰਕ ਦੀ ਨੌਕਰੀ ਦਾ ਨਿਯੁਕਤੀ ਪੱਤਰ ਅਤੇ ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ। ਜ਼ਿਕਰਯੋਗ ਹੈ ਕਿ...
ਅਧਿਆਪਕ ਵਿਸ਼ੇਸ਼ ਮੌਕੇ ਤਹਿਤ ਆਨ ਲਾਈਨ ਬਦਲੀਆਂ ਲਈ ਸਟੇਸ਼ਨ ਚੋਣ ਕੱਲ੍ਹ ਤੱਕ ਕਰ ਸਕਣਗੇ
. . .  1 day ago
ਨੌਜਵਾਨ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਬਾਲਿਆਂਵਾਲੀ, 5 ਅਗਸਤ (ਕੁਲਦੀਪ ਮਤਵਾਲਾ) - ਨੇੜਲੇ ਪਿੰਡ ਡਿੱਖ (ਬਠਿੰਡਾ) ਵਿਖੇ ਇੱਕ ਨੌਜਵਾਨ ਦਾ ਅਣਪਛਾਤੇ ਕਾਤਲਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਥਾਣਾ ਬਾਲਿਆਂਵਾਲੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ...
ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ
. . .  1 day ago
ਚੰਡੀਗੜ੍ਹ, 5 ਅਗਸਤ - ਸਤੰਬਰ 2019 ਵਿਚ ਅਮਰੀਕਾ ਦੇ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ...
ਬਰਤਾਨੀਆ ਨੇ ਭਾਰਤ ਨੂੰ ਯਾਤਰਾ ਲਾਲ ਸੂਚੀ ਤੋਂ ਹਟਾਇਆ
. . .  1 day ago
ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ. 'ਚ ਜਿੱਥੇ ਕੋਰੋਨਾ ਪਾਬੰਦੀਆਂ ਖ਼ਤਮ ਕਰਕੇ ਆਮ ਜ਼ਿੰਦਗੀ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਹਨ। ਉੱਥੇ ਹੀ, ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੀ ਸਥਿਤੀ ਵਿਚ ਯੂ.ਕੇ. ਨੇ ਆਪਣੀ ਯਾਤਰਾ ਸੂਚੀ 'ਚ ਤਬਦੀਲੀ ਕਰਦਿਆਂ ਭਾਰਤ...
ਦਹੀਆ ਦੀ ਫਾਈਨਲ 'ਚ ਹਾਰ ਤੋਂ ਤਿਹਾੜ 'ਚ ਬੰਦ ਸੁਸ਼ੀਲ ਕੁਮਾਰ ਹੋਏ ਭਾਵੁਕ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ 'ਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੇ ਰਵੀ ਦਹੀਆ ਸੋਨ ਤਗਮੇ ਤੋਂ ਖੁੰਝ ਗਏ। ਜਿਸ ਤੋਂ ਭਾਰਤ ਦੇ ਅਰਸ਼ ਤੋਂ ਫ਼ਰਸ਼ 'ਤੇ ਪੁੱਜੇ ਪਹਿਲਵਾਨ ਸੁਸ਼ੀਲ ਕੁਮਾਰ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਨੂੰ ਟੀ.ਵੀ...
ਪੰਜਾਬ 'ਚ ਪੀ. ਐਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਸ਼ਾਮ 5 ਵਜੇ ਤੋਂ ਸਰਕਾਰੀ ਫ਼ੋਨ ਕੀਤੇ ਬੰਦ, ਸਰਕਾਰ ਪ੍ਰਤੀ ਰੋਸ
. . .  1 day ago
ਨਸਰਾਲਾ, 5 ਅਗਸਤ (ਸਤਵੰਤ ਸਿੰਘ ਥਿਆੜਾ) - ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਅੱਜ ਸੂਬਾ ਪੱਧਰ 'ਤੇ ਸੰਘਰਸ਼ ਤੇਜ਼ ਕਰਦਿਆਂ ਪੰਜਾਬ ਵਿਚ ਦਫ਼ਤਰੀ ਵਟਸਐਪ ਗਰੁੱਪਾਂ ਵਿਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਤੇ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਰੋਜ਼ਾਨਾ...
ਡੇਰਾਬਸੀ ਵਿਖੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ
. . .  1 day ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ) - ਮਾਈਨਿੰਗ ਦੇ ਗੜ੍ਹ ਮੰਨੇ ਜਾਂਦੇ ਡੇਰਾਬਸੀ ਖੇਤਰ ਵਿਚ ਚਿੱਟੇ ਦਿਨੀਂ ਨਾਜਾਇਜ਼ ਮਾਈਨਿੰਗ ਜਾਰੀ ਹੈ। ਡੇਰਾਬਸੀ ਨਗਰ ਕੌਂਸਲ ਦੀ ਹੱਦ ਵਿਚ ਪੈਂਦੇ ਪਿੰਡ ਦੰਦਰਾਲਾ ਵਿਖੇ ਮਾਈਨਿੰਗ ਮਾਫ਼ੀਆ ਨੇ 12 ਕਿੱਲੇ ਜ਼ਮੀਨ ਪੁੱਟ ਦਿੱਤੀ। ਸਰਕਾਰੇ ਦਰਬਾਰੇ ਕਿਸੇ ਪਾਸੇ ਸੁਣਵਾਈ ਨਾ...
ਦੀਪਕ ਪੁਨੀਆ ਨੇ ਜਿੱਤਿਆ ਦਿਲ - ਮੋਦੀ ਵਲੋਂ ਟਵੀਟ ਕਰਕੇ ਵਧਾਇਆ ਗਿਆ ਹੌਸਲਾ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ ਕਾਂਸੇ ਦੇ ਤਗਮੇ ਨੂੰ ਲੈ ਕੇ ਹੋਏ ਮੁਕਾਬਲੇ ਵਿਚ ਭਾਰਤ ਦੇ ਦੀਪਕ ਪੁਨੀਆ ਵਲੋਂ ਦਿੱਤੀ ਗਈ ਸਖ਼ਤ ਟੱਕਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਪੁਨੀਆ ਬੇਸ਼ੱਕ ਤਗਮਾ ਹਾਸਲ ਨਾ ਕਰ ਸਕੇ ਹੋਣ ਪਰ ਉਨ੍ਹਾਂ ਨੇ ਦਿਲ ਜ਼ਰੂਰ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ...
ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
. . .  1 day ago
ਹਾਕੀ ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਬੈਲਜੀਅਮ ਬਣਿਆ ਉਲੰਪਿਕ ਚੈਂਪੀਅਨ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੂੰ ਚਾਂਦੀ ਤੇ ਭਾਰਤ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ ਹੈ...
ਕਾਂਗਰਸੀ ਸੰਸਦ ਮੈਂਬਰਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥਾ) - ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਵਲੋਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ...
ਕੁਸ਼ਤੀ ਵਿਚ ਭਾਰਤ ਦੇ ਰਵੀ ਦਹੀਆ ਫਾਈਨਲ ਵਿਚ ਹਾਰੇ, ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਖ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਨੇ ਭਾਰਤ ਦੇ ਰਵੀ ਦਹੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ, ਜਦਕਿ ਭਾਰਤ ਦੇ ਖਾਤੇ ਵਿਚ ਚਾਂਦੀ ਦਾ ਤਗਮਾ ਆਇਆ ਹੈ...
ਰਵੀ ਦਹੀਆ ਪਹਿਲੇ ਰਾਊਂਡ 'ਚ ਚੱਲ ਰਹੇ ਪਿੱਛੇ
. . .  1 day ago
ਰਵੀ ਦਹੀਆ ਦੀ ਕੁਸ਼ਤੀ ਮੁਕਾਬਲਾ ਸ਼ੁਰੂ, ਸਖ਼ਤ ਟੱਕਰ ਜਾਰੀ
. . .  1 day ago
ਸੁਮੇਧ ਸੈਣੀ ਦੀ ਦਾਇਰ ਅਗਾਊਂ ਜ਼ਮਾਨਤ 'ਤੇ ਪੰਜਾਬ ਸਰਕਾਰ ਨੂੰ ਹੋਇਆ ਨੋਟਿਸ
. . .  1 day ago
ਐਸ.ਏ.ਐਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਅਦਾਲਤ ਵਿਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਅਰਜ਼ੀ 'ਤੇ ਭਲਕੇ...
ਰਵੀ ਦਹੀਆ ਦਾ ਕੁਸ਼ਤੀ ਮੁਕਾਬਲਾ ਕੁਝ ਸਮੇਂ 'ਚ ਹੋ ਰਿਹੈ ਸ਼ੁਰੂ, ਸੋਨ ਤਗਮੇ 'ਤੇ ਹੋਵੇਗੀ ਨਜ਼ਰ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਦੀ ਕੁਸ਼ਤੀ ਦਾ ਮੁਕਾਬਲਾ ਕੁਝ ਦੇਰ ਵਿਚ ਸ਼ੁਰੂ ਹੋ ਰਿਹਾ ਹੈ...
ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਹੋਏ ਲੈਣ ਦੇਣ ਬਾਰੇ ਈ.ਡੀ. ਕਰੇਗੀ ਜਾਂਚ
. . .  1 day ago
ਐੱਸ.ਏ.ਐੱਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਨਾਮਜ਼ਦ ਸੁਮੇਧ ਸੈਣੀ ...
ਪਿੰਡ ਅਟਾਰੀ 'ਚ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ 'ਤੇ ਬਣੇਗਾ ਖੇਡ ਸਟੇਡੀਅਮ - ਤਰਸੇਮ ਸਿੰਘ ਡੀ. ਸੀ.
. . .  1 day ago
ਅੰਮ੍ਰਿਤਸਰ, 5 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ...
ਸੰਧੂ ਚੱਠਾ 'ਚ ਕਰੰਟ ਨਾਲ ਨੌਜਵਾਨ ਦੀ ਮੌਤ
. . .  1 day ago
ਕਾਲਾ ਸੰਘਿਆਂ, 5 ਅਗਸਤ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ 45 ਸਾਲਾ...
ਗੁਰੂ ਹਰ ਸਹਾਏ 'ਚ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਸੰਭਾਲਿਆ ਕਾਰਜਭਾਰ
. . .  1 day ago
ਗੁਰੂ ਹਰਸਹਾਏ, 5 ਅਗਸਤ (ਹਰਚਰਨ ਸਿੰਘ ਸੰਧੂ) - ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਆਪਣਾ ਕਾਰਜਭਾਰ ਸੰਭਾਲਣ ਮੌਕੇ...
ਹੋਰ ਖ਼ਬਰਾਂ..

ਬਹੁਰੰਗ

ਵਾਣੀ ਕਪੂਰ

'ਚੰਡੀਗੜ੍ਹ ਕਰੇ ਆਸ਼ਕੀ' ਇਹ ਹੈ 'ਕੇਦਾਰ ਨਾਥ' ਵਾਲੇ ਅਭਿਸ਼ੇਕ ਦੀ ਨਵੀਂ ਫ਼ਿਲਮ ਦਾ ਨਾਂਅ, ਜਿਸ ਦੀ ਨਾਇਕਾ ਵਾਣੀ ਕਪੂਰ ਹੈ। 'ਸ਼ੁੱਧ ਦੇਸੀ ਰੋਮਾਂਸ' ਵਾਲੀ ਵਾਣੀ ਨੂੰ ਪਿਤਾ ਸ਼ਿਵ ਕਪੂਰ ਵਿਆਹੁਣਾ ਚਾਹੁੰਦੇ ਸਨ ਪਰ ਵਾਣੀ ਦੀ ਜ਼ਿੱਦ ਕਾਰਨ ਦੂਸਰੀ ਦੀਦੀ ਦਾ ਵਿਆਹ ਹੋ ਗਿਆ ਤੇ ਵਾਣੀ ਹੋਟਲ 'ਚ ਕੰਮ ਕਰਦੀ-ਕਰਦੀ ਅਚਾਨਕ ਮਾਡਲ ਬਣੀ। ਹੁਣ ਤਾਂ ਵਾਣੀ ਹਾਈ ਪ੍ਰੋਫਾਈਲ ਫ਼ਿਲਮਾਂ ਕਰ ਰਹੀ ਹੈ। ਤਿੰਨ ਫ਼ਿਲਮਾਂ ਆਉਣਗੀਆਂ ਉਸ ਦੀਆਂ। ਰਣਬੀਰ ਕਪੂਰ ਨਾਲ 'ਸ਼ਮਸ਼ੇਰਾ' ਵੀ ਉਹ ਕਰ ਰਹੀ ਹੈ। ਕਲਪਨਾ ਚਾਵਲਾ ਦੀ ਬਾਇਓਪਿਕ ਕਰਨ ਦੀ ਖਾਹਿਸ਼ਮੰਦ ਵਾਣੀ ਕਪੂਰ ਖਤਰਿਆਂ ਨਾਲ ਖੇਡਣ ਦੀ ਸ਼ੌਕੀਨਣ ਹੈ। 'ਚੰਡੀਗੜ੍ਹ ਕਰੇ ਆਸ਼ਕੀ' ਰੁਮਾਂਟਿਕ ਫ਼ਿਲਮ ਹੈ। ਨਾਲੇ ਤਾਂ 'ਲਾਕਡਾਊਨ' ਦਾ ਗੁਬਾਰ ਖਤਮ ਹੋਵੇਗਾ ਨਾਲੇ ਪੰਜਾਬ ਦੇ ਸੱਭਿਆਚਾਰ ਨਾਲ ਆਤਮਿਕ ਖੁਸ਼ੀ ਮਿਲੇਗੀ, ਇਹ ਗੱਲ ਵਾਣੀ ਕਹਿ ਰਹੀ ਹੈ। ਅਕਸ਼ੈ ਦੀ 'ਬੈਲਬਾਟਮ' 'ਚ ਵੀ ਵਾਣੀ ਹੈ। ਘੱਟ ਯੂਨਿਟ ਮੈਂਬਰਾਂ ਨਾਲ 'ਸ਼ਮਸ਼ੇਰਾ' ਦੀ ਸ਼ੂਟਿੰਗ ਵੀ ਉਹ ਸ਼ੁਰੂ ਕਰਨ ਜਾ ਰਹੀ ਹੈ। -ਸੁਖਜੀਤ ...

ਪੂਰਾ ਲੇਖ ਪੜ੍ਹੋ »

ਅੱਜ ਜਨਮ ਦਿਨ 'ਤੇ ਵਿਸ਼ੇਸ਼

ਸਦਾਬਹਾਰ ਗਾਇਕਾ-ਸੁਰਿੰਦਰ ਕੌਰ

ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਤੱਕ ਜੋ ਆਪਣੀ ਗਾਇਕੀ ਦੌਰਾਨ ਲੋਕ ਦਿਲਾਂ ਵਿਚ ਗੂੰਜਦਾ ਰਹਿੰਦਾ ਹੈ, ਉਸ ਨੂੰ ਸਦਾਬਹਾਰ ਗਾਇਕ ਕਿਹਾ ਜਾਂਦਾ ਹੈ। ਜਿਵੇਂ ਕਿ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ ਠੀਕ ਇਸੇ ਤਰ੍ਹਾਂ ਬੰਦੇ ਦੀ ਕੀਮਤ ਵੀ ਉਸ ਦੀ ਸ਼ਖ਼ਸੀਅਤ ਲਈ ਹੈ। ਅੱਜ ਦੀ ਲੱਚਰ ਅਤੇ ਦਿਖਾਵੇ ਦੀ ਗਾਇਕੀ ਇਕ ਤਰ੍ਹਾਂ ਨਾਲ ਫੁਸ-ਪਟਾਕਾ ਹੋ ਕੇ ਰਹਿ ਜਾਂਦੀ ਹੈ। ਕੁਝ ਸਮੇਂ ਤੋਂ ਬਾਅਦ ਅਜਿਹੀ ਗਾਇਕੀ ਚੱਲਿਆ ਹੋਇਆ ਕਾਰਤੂਸ ਸਾਬਿਤ ਹੁੰਦੀ ਹੈ। ਅੱਜ ਦੀ ਗਾਇਕੀ ਤੋਂ ਬਿਲਕੁਲ ਉਲਟ ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਅਤੇ ਆਪਣੀ ਸ਼ਖ਼ਸੀਅਤ ਨੂੰ ਤਰੋ-ਤਾਜ਼ਾ ਰੱਖਿਆ ਹੈ। ਪਹਿਲੀ ਕਿਲਕਾਰੀ ਨਾਲ 25 ਨਵੰਬਰ, 1929 ਨੂੰ ਜਨਮ ਤੋਂ 15 ਜੂਨ, 2006 ਤੱਕ 77 ਵਰ੍ਹੇ ਇਹ ਸੁਰੀਲੀ ਕੋਇਲ ਸੱਭਿਆਚਾਰ ਦੇ ਬਾਗਾਂ ਵਿਚ ਅਮਿੱਟ ਛਾਪ ਛੱਡਦੀ ਰਹੀ। ਇਸ ਗਾਇਕਾ ਨੇ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਬਚਾਈ ਰੱਖਿਆ। ਉਸ ਦੀ ਗਾਇਕੀ ਵਿਚ ਢੋਲਾ, ਮਾਹੀਆ, ਭਾਬੋ, ਡੋਲੀ ਅਤੇ ਸ਼ਿੰਗਾਰ ਪ੍ਰਤੀ ਦਿਲ ਟੁੰਬਵੇਂ ਸੁਨੇਹੇ ਮਿਲਦੇ ਹਨ। ਧੀ ਨੂੰ ਦਰਵਾਜ਼ੇ ਤੋਂ ...

ਪੂਰਾ ਲੇਖ ਪੜ੍ਹੋ »

ਫਿਰ ਇਕੱਠੇ ਹੋਏ ਸੰਜੀਦਾ-ਹਰਸ਼ਵਰਧਨ

ਨਿਰਦੇਸ਼ਕ ਬਿਜਾਏ ਨਾਂਬਿਆਰ ਨੇ 'ਤੈਸ਼' ਵਿਚ ਹਰਸ਼ਵਰਧਨ ਰਾਣੇ ਅਤੇ ਸੰਗੀਦਾ ਸ਼ੇਖ ਨੂੰ ਇਕੱਠਿਆਂ ਚਮਕਾਇਆ ਹੈ। ਹੁਣ ਨਿਰਦੇਸ਼ਕ ਕੁਸ਼ਾਨ ਨੰਦੀ ਨੇ ਆਪਣੀ ਨਵੀਂ ਪੇਸ਼ਕਸ਼ 'ਕੁਨ ਫਾਇਆ ਕੁਨ' ਵਿਚ ਇਨ੍ਹਾਂ ਦੋਵਾਂ ਨੂੰ ਕਾਸਟ ਕੀਤਾ ਹੈ। ਅਜੀਬ ਜਿਹੇ ਨਾਂਅ ਵਾਲੀ ਇਸ ਥ੍ਰਿਲਰ ਫ਼ਿਲਮ ਦਾ ਟਾਈਟਲ ਰਣਵੀਰ ਕਪੂਰ ਦੀ ਫ਼ਿਲਮ 'ਰਾਕਸਟਾਰ' ਦੇ ਇਕ ਗੀਤ ਦੇ ਬੋਲ ਤੋਂ ਲਿਆ ਗਿਆ ਹੈ। ਫ਼ਿਲਮ ਵਿਚ ਇਹ ਦਿਖਾਇਆ ਜਾਵੇਗਾ ਕਿ ਜਦੋਂ ਇਕ ਪਰਿਵਾਰ ਛੁੱਟੀਆਂ ਮਨਾਉਣ ਜਾਂਦਾ ਹੈ ਤਾਂ ਉਦੋਂ ਉਨ੍ਹਾਂ ਦੇ ਨਾਲ ਕੀ ਘਟਨਾਵਾਂ ਵਾਪਰ ਜਾਂਦੀਆਂ ਹਨ। ਮਹਾਬਲੇਸ਼ਵਰ ਵਿਚ ਸ਼ੂਟ ਹੋ ਰਹੀ, ਇਸ ਫ਼ਿਲਮ ਨੂੰ ਪੈਂਤੀ ਦਿਨ ਦੇ ਇਕਮੁਸ਼ਤ ਸ਼ਡਿਊਲ ਹੇਠ ਪੂਰਾ ਕੀਤਾ ...

ਪੂਰਾ ਲੇਖ ਪੜ੍ਹੋ »

ਆਦਿਤਿਆ ਰਾਏ ਨੂੰ ਜਨਮ ਦਿਨ 'ਤੇ ਫ਼ਿਲਮ ਦਾ ਤੋਹਫ਼ਾ

16 ਨਵੰਬਰ ਨੂੰ ਆਦਿਤਿਆ ਰਾਏ ਕਪੂਰ ਦਾ ਜਨਮ ਦਿਨ ਸੀ। ਉਸ ਦਿਨ ਉਨ੍ਹਾਂ ਨੂੰ ਵਧਾਈਆਂ ਤਾਂ ਬਹੁਤ ਮਿਲੀਆਂ ਤੇ ਨਾਲ ਹੀ ਤੋਹਫ਼ੇ ਵੀ ਪਰ ਇਕ ਖ਼ਾਸ ਤੋਹਫ਼ਾ ਇਸ ਤਰ੍ਹਾਂ ਦਾ ਮਿਲਿਆ ਜਿਸ ਵਜ੍ਹਾ ਕਰਕੇ ਉਹ ਆਪਣਾ ਇਹ ਜਨਮ ਦਿਨ ਕਦੀ ਭੁੱਲ ਨਹੀਂ ਸਕਣਗੇ। ਇਹ ਤੋਹਫ਼ਾ ਉਨ੍ਹਾਂ ਨੂੰ ਇਕ ਫ਼ਿਲਮ ਦੇ ਰੂਪ ਵਿਚ ਮਿਲਿਆ ਹੈ। ਨਿਰਮਾਤਾ ਅਹਿਮਦ ਖਾਨ ਨੇ ਆਦਿਤਿਆ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੰਦੇ ਹੋਏ ਤੋਹਫ਼ੇ ਦੇ ਰੂਪ ਵਿਚ ਆਪਣੀ ਫ਼ਿਲਮ 'ਓਮ-ਦ ਬੈਟਲ ਵਿਦਿਨ' ਲਈ ਸਾਈਨ ਕਰ ਲਿਆ। ਇਹ ਐਕਸ਼ਨ ਨਾਲ ਭਰੀ ਫ਼ਿਲਮ ਹੋਵੇਗੀ ਅਤੇ 'ਮਲੰਗ' ਤੋਂ ਬਾਅਦ ਫਿਰ ਇਕ ਵਾਰ ਆਦਿਤਿਆ ਐਕਸ਼ਨ ਫ਼ਿਲਮ ਵਿਚ ਦਿਸੇਗਾ। ਨਵੇਂ ਨਿਰਦੇਸ਼ਕ ਕਪਿਲ ਵਰਮਾ ਵਲੋਂ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਕਪਿਲ ਦੀ ਪਛਾਣ ਇਹ ਹੈ ਕਿ ਨਾਮੀ ਐਕਸ਼ਨ ਨਿਰਦੇਸ਼ਕ ਟੀਨੂ ਵਰਮਾ ਦੇ ਉਹ ਬੇਟੇ ...

ਪੂਰਾ ਲੇਖ ਪੜ੍ਹੋ »

ਤਿੰਨ ਮੋਰਚਿਆਂ 'ਤੇ ਜੰਗ ਲੜ ਰਹੀ ਹਾਂ ਅਲੀਨਾ ਰਾਏ

ਇਨ੍ਹੀਂ ਦਿਨੀਂ ਬਾਲੀਵੁੱਡ ਵਿਚ ਅਲੀਨਾ ਰਾਏ ਦੇ ਨਾਂਅ ਦੀ ਬਹੁਤ ਚਰਚਾ ਹੋ ਰਹੀ ਹੈ। 'ਕਮਾਲ ਹੈ', 'ਹਾਲ', 'ਤਾਤੀ' ਆਦਿ ਵੀਡੀਓ ਐਲਬਮ ਦੀ ਬਦੌਲਤ ਲੋਕਾਂ ਵਿਚ ਵੀ ਅਲੀਨਾ ਪ੍ਰਤੀ ਬਹੁਤ ਉਤਸੁਕਤਾ ਜਾਗੀ ਹੈ ਅਤੇ ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਸੁਪਰ ਸਟਾਰ ਕੈਟਰੀਨਾ ਨਾਲ ਉਸ ਦੀ ਸ਼ਕਲ ਦਾ ਮਿਲਣਾ। ਖ਼ੁਦ ਅਲੀਨਾ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਹ ਖ਼ੁਦ ਕਹਿੰਦੀ ਹੈ ਕਿ ਕੈਟਰੀਨਾ ਨਾਲ ਸਮਾਨਤਾ ਹੋਣ ਦੀ ਵਜ੍ਹਾ ਨਾਲ ਉਸ ਨੂੰ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ। ਉਹ ਕਹਿੰਦੀ ਹੈ, 'ਹੁਣ ਜਦੋਂ ਮੇਰੀ ਤੁਲਨਾ ਕੈਟਰੀਨਾ ਵਰਗੀ ਸਟਾਰ ਨਾਲ ਹੋ ਰਹੀ ਹੈ ਤੇ ਮੈਨੂੰ ਵੀ ਖ਼ੁਦ ਨੂੰ ਉਸ ਦੇ ਪੱਧਰ ਤੱਕ ਸਥਾਪਿਤ ਕਰਨਾ ਹੋਵੇਗਾ, ਉਦੋਂ ਇਸ ਤੁਲਨਾ ਨੂੰ ਜ਼ਿਆਦਾ ਹਵਾ ਮਿਲੇਗੀ ਨਹੀਂ ਤਾਂ ਮੇਰਾ ਮਜ਼ਾਕ ਉਡਾਇਆ ਜਾਵੇਗਾ। ਸੱਚ ਕਹਾਂ ਤਾਂ ਮੈਂ ਤਿੰਨ ਮੋਰਚਿਆਂ 'ਤੇ ਜੰਗ ਲੜ ਰਹੀ ਹਾਂ। ਪਹਿਲਾ ਮੋਰਚਾ ਇਹ ਕਿ ਖ਼ੁਦ ਨੂੰ ਕੈਟਰੀਨਾ ਦੇ ਸਾਹਮਣੇ ਲਿਆਉਣਾ। ਦੂਜਾ ਮੋਰਚਾ ਇਹ ਕਿ ਕੈਟਰੀਨਾ ਦੀ ਭੈਣ ਇਸਾਬੇਲ ਨਾਲ ਵੀ ਮੁਕਾਬਲਾ ਕਰਨਾ ਅਤੇ ਤੀਜਾ ਮੋਰਚਾ ਇਹ ਕਿ ਕੈਟਰੀਨਾ ਤੇ ਇਸਾਬੇਲ ਦੀ ਮੌਜੂਦਗੀ ਵਿਚ ...

ਪੂਰਾ ਲੇਖ ਪੜ੍ਹੋ »

ਡਾਕਟਰ ਦੀ ਭੂਮਿਕਾ ਵਿਚ ਅਲੰਕ੍ਰਿਤਾ

'ਲਵ ਪਰ ਸਕੇਅਰ ਫੁਟ' ਤੇ 'ਨਮਸਤੇ ਇੰਗਲੈਂਡ' ਫੇਮ ਅਦਾਕਾਰਾ ਅਲੰਕ੍ਰਿਤਾ ਸਹਾਏ ਨੂੰ ਹੁਣ ਫ਼ਿਲਮ 'ਦ ਇਨਕੰਪਲੀਟ ਮੈਨ' ਲਈ ਕਾਸਟ ਕੀਤਾ ਗਿਆ ਹੈ। ਫ੍ਰੈਡੀ ਦਾਰੂਵਾਲਾ, ਵਰੀਨਾ ਹੁਸੈਨ, ਸ਼ਾਰਿਬ ਹਾਸ਼ਮੀ ਦੇ ਅਭਿਨੈ ਵਾਲੀ ਇਸ ਫ਼ਿਲਮ ਵਿਚ ਅਲੰਕ੍ਰਿਤਾ ਡਾਕਟਰ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਅਲੰਕ੍ਰਿਤਾ ਇਹ ਭੂਮਿਕਾ ਹਾਸਲ ਕਰ ਕੇ ਬੜੀ ਉਤਸ਼ਾਹੀ ਹੈ। ਉਹ ਕਹਿੰਦੀ ਹੈ, 'ਕੋਰੋਨਾ ਕਾਲ ਵਿਚ ਮੈਂ ਡਾਕਟਰਾਂ ਤੋਂ ਬਹੁਤ ਪ੍ਰਭਾਵਿਤ ਰਹੀ ਹਾਂ। ਕੋਰੋਨਾ ਦੇ ਖਿਲਾਫ਼ ਜੰਗ ਵਿਚ ਡਾਕਟਰਾਂ ਦੇ ਬਹੁਕੀਮਤੀ ਯੋਗਦਾਨ ਨੂੰ ਦੁਨੀਆ ਕਦੀ ਨਹੀਂ ਭੁੱਲ ਸਕੇਗੀ। ਇਕ ਦਿਨ ਮੈਂ ਡਾਕਟਰਾਂ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਨੂੰ ਦੇਖ ਕੇ ਸੋਚ ਰਹੀ ਸੀ ਕਿ ਕਾਸ਼! ਕਿਸੇ ਫ਼ਿਲਮ ਵਿਚ ਮੈਨੂੰ ਡਾਕਟਰ ਦੀ ਭੂਮਿਕਾ ਮਿਲ ਜਾਵੇ। ਹੁਣ ਮੇਰੀ ਇਹ ਤਮੰਨਾ ਏਨੀ ਜਲਦੀ ਪੂਰੀ ਵੀ ਹੋ ਗਈ। ਆਪਣੀ ਮਨਚਾਹੀ ਭੂਮਿਕਾ ਨੂੰ ਜਾਨਦਾਰ ਤਰੀਕੇ ਨਾਲ ਨਿਭਾਉਣ ਲਈ ਮੈਂ ਬਹੁਤ ਮਿਹਨਤ ਕਰਾਂਗੀ ਅਤੇ ਉਮੀਦ ਕਰਾਂਗੀ ਕਿ ਮੇਰੇ ਕੰਮ ਨੂੰ ਦੇਖ ਕੇ ਡਾਕਟਰ ਲੋਕ ਵੀ ਮੇਰੀ ਤਾਰੀਫ਼ ਕਰਨਗੇ।' ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਪੰਜਾਬ ਤੋਂ ਜਾ ਕੇ ਮੁੰਬਈ 'ਚ ਕਿਸਮਤ ਚਮਕਾ ਰਿਹਾ ਰਣਜੀਤ ਪੂੰਨੀਆ

ਪੰਜਾਬੀ ਹਮੇਸ਼ਾ ਆਪਣੀ ਡੀਲਡੌਲ, ਦਰਸ਼ਨੀ ਜੁੱਸੇ ਅਤੇ ਦਰਿਆਦਿਲੀ ਲਈ ਦੁਨੀਆ ਭਰ ਵਿਚ ਮਕਬੂਲ ਹੋਏ ਹਨ। ਮਾਡਲਿੰਗ ਤੋਂ ਬਾਲੀਵੁੱਡ ਤੇ ਦੱਖਣ ਭਾਰਤ ਦੀਆਂ ਫ਼ਿਲਮਾਂ 'ਚ ਸਿਨੇ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ ਮੁਹਾਲੀ ਸ਼ਹਿਰ ਦਾ ਰਣਜੀਤ ਪੂੰਨੀਆ। ਭਾਵੇਂ ਉਹ ਲੰਮੇ ਸਮੇਂ ਤੋਂ ਫ਼ਿਲਮ ਨਗਰੀ ਮੁੰਬਈ ਵਿਚ ਰਹਿ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ, ਪਰ ਉਸ ਨੂੰ ਪੰਜਾਬ ਦੀ ਮਿੱਟੀ ਨਾਲ ਅੰਤਾਂ ਦਾ ਮੋਹ ਹੈ। ਐਕਟਿੰਗ ਨੂੰ ਲੈ ਕੇ ਉਹ ਏਨਾ ਗੰਭੀਰ ਹੋਇਆ ਕਿ ਅਦਾਕਾਰੀ ਦੇ ਇਸ ਜਨੂੰਨ ਨਾਲ ਪੂੰਨੀਆ ਨੇ 'ਇੰਡੀਆ ਦੇ ਟੌਪ ਫੈਸ਼ਨ' ਸ਼ੋਅ ਕਰਨ ਦੇ ਨਾਲ-ਨਾਲ, ਕਈ ਐਡ ਫ਼ਿਲਮਾਂ ਵੀ ਕੀਤੀਆਂ ਹਨ। ਪਰਮਾਤਮਾ 'ਤੇ ਬੇਹੱਦ ਭਰੋਸਾ ਰੱਖਣ ਵਾਲੇ ਰਣਜੀਤ ਪੂੰਨੀਆ ਲਈ ਮੁੰਬਈ ਦੇ ਸੰਘਰਸ਼ ਦੀਆਂ ਔਕੜਾਂ ਉਸ ਦੀ ਜ਼ਿੰਦਗੀ ਦੇ ਸੁਪਨਿਆਂ 'ਚ ਰੰਗ ਭਰਨ ਲੱਗੀਆਂ ਤਾਂ ਉਸ ਦੀ ਕਿਸਮਤ ਦੇ ਬੂਹੇ ਖੁੱਲ੍ਹ ਗਏ। ਮੁੰਬਈ ਰਹਿੰਦੇ ਹੋਏ ਉਸ ਨੂੰ ਐਕਟਿੰਗ ਦੀ ਸਿੱਖਿਆ ਨਾਲ ਮਿਸਟਰ ਨੀਰਜ ਕਵੀ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ਹੈ। ਹਿੰਦੀ ਦੇ ਕਈ ਹਿੱਟ ਗੀਤਾਂ 'ਚ ਬਤੌਰ ਮਾਡਲ ਆਪਣੀ ਟੌਹਰ ਬਣਾਉਣ ਵਾਲੇ ਰਣਜੀਤ ਪੂੰਨੀਆ ਨੇ ਸਭ ਤੋਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX