ਭਾਰਤ ਦੇ ਖੇਡ ਪ੍ਰੇਮੀਆਂ ਲਈ ਇਹ ਬੜੀ ਖ਼ੁਸ਼ੀ ਦੀ ਘੜੀ ਆਈ ਜਦੋਂ ਵਿਸ਼ਵ ਵਿਚ ਕੋਈ ਸੱਤ ਮਹੀਨਿਆਂ ਤੋਂ ਬਾਅਦ ਡੈਨਮਾਰਕ ਓਪਨ ਬੈਡਮਿੰਟਨ ਦੀ ਖੇਡ ਫਿਰ ਦੁਬਾਰਾ ਸ਼ੁਰੂ ਕੀਤੀ ਗਈ। ਪਰ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਸ ਵਿਚ ਕੁੱਲ ਦੁਨੀਆ ਦੇ ਸਰਬੋਤਮ ਖਿਡਾਰੀ ਹਿੱਸਾ ਹੀ ਨਹੀਂ ਲੈ ਰਹੇ ਤਾਂ ਉਨ੍ਹਾਂ ਦਾ ਉਤਸ਼ਾਹ ਕੁਝ ਹੱਦ ਤੱਕ ਠੰਢਾ ਹੋ ਗਿਆ।
ਸਾਰੀ ਦੁਨੀਆ ਦੀ ਕਿਸੇ ਸਮੇਂ ਨੰਬਰ ਇਕ ਰਹੀ ਤੇ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਇਨਾ ਨੇ ਇਸ ਡੈਨਮਾਰਕ ਟੁੁਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫ਼ੈਸਲ ਲਿਆ। ਇਸੇ ਤ੍ਹਰਾਂ ਹੀ ਸਾਡੀ ਮਾਣਮਤੀ ਉਲੰਪਿਕ ਵਿਚ ਭਾਰਤ ਲਈ ਪਹਿਲਾ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ. ਵੀ. ਸਿੰਧੂ ਨੇ ਵੀ ਇਸ ਵਿਚ ਨਾ ਸ਼ਾਮਿਲ ਹੋਣ ਦਾ ਨਿਸਚਾ ਦਰਸਾਇਆ।
ਭਾਰਤ ਦੇ ਖੇਡ ਪ੍ਰੇਮੀ ਵੀ ਇਸ ਗੱਲ ਤੋਂ ਨਿਰਾਸ਼ ਹੋ ਗਏ ਕਿ ਦੁਨੀਆ ਦਾ ਸਰਬੋਤਮ ਖਿਡਾਰੀ ਜਾਪਾਨ ਦਾ ਮੋਮੋਤੋ ਵੀ ਇਸ ਮਹਤੱਵਪੂਰਨ ਟੂਰਨਾਮੈਂਟ ਵਿਚੋਂ ਆਪਣਾ ਨਾਂਅ ਵਾਪਸ ਲੈਣ ਦਾ ਇਰਾਦਾ ਦੱਸ ਕੇ ਇਸ ਤੋਂ ਹਟ ਗਿਆ। ਸਾਡੇ ਖੇਡ ਪ੍ਰੇਮੀਆਂ ਨੂੰ ਕੁਝ ਇਸ ਗੱਲ ਨਾਲ ਰਾਹਤ ਹੋਈ ਕਿ ਸਾਡੇ ਕੁਝ ਦਿੱਗਜ਼ ...
ਭਾਰਤੀ ਕ੍ਰਿਕਟ ਟੀਮ ਲੰਬੇ ਆਸਟ੍ਰੇਲੀਆਈ ਦੌਰੇ ਦੌਰਾਨ ਤਿੰਨ ਇਕ ਦਿਨਾ ਮੈਚ, ਤਿੰਨ ਟੀ-20 ਮੈਚ ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। 2018-19 ਦੇ ਦੌਰੇ ਦੌਰਾਨ ਭਾਰਤ ਨੇ 4 ਟੈਸਟ ਮੈਚਾਂ ਦੀ ਲੜੀ 2-1, 3 ਇਕ ਦਿਨਾ ਮੈਚਾਂ ਦੀ ਲੜੀ ਵੀ 2-1 ਨਾਲ ਜਿੱਤੀ ਸੀ ਜਦਕਿ 3 ਮੈਚਾਂ ਦੀ ਟੀ-20 ਲੜੀ 1-1 ਨਾਲ ਬਰਾਬਰੀ 'ਤੇ ਰਹੀ ਸੀ। ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿਚ ਭਾਰਤੀ ਖਿਡਾਰੀ ਹੀ ਛਾਏ ਰਹੇ ਸਨ। ਟੈਸਟ ਲੜੀ ਵਿਚ ਭਾਰਤ ਦੇ ਚਤੇਸ਼ਵਰ ਪੁਜਾਰਾ, ਇਕ ਦਿਨਾ ਲੜੀ ਵਿਚ ਮਹਿੰਦਰ ਸਿੰਘ ਧੋਨੀ ਤੇ ਟੀ-20 ਲੜੀ ਵਿਚ ਸ਼ਿਖਰ ਧਵਨ 'ਪਲੇਅਰ ਆਫ ਦੀ ਸੀਰੀਜ਼' ਰਹੇ ਸਨ। ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਕ੍ਰਿਕਟ ਖੇਡ ਪ੍ਰੇਮੀਆਂ ਦੀਆਂ ਨਿਗਾਹਾਂ ਸੀਮਤ ਓਵਰਾਂ ਦੇ ਮੁਕਾਬਲੇ ਵਧੇਰੇ ਕਰਕੇ ਟੈਸਟ ਲੜੀ 'ਤੇ ਟਿਕੀਆਂ ਹੋਈਆਂ ਹਨ। ਇਸ ਦਾ ਕਾਰਨ ਹੈ ਕਿ ਇਕ ਤਾਂ ਅੱਜ ਵੀ ਟੈਸਟ ਕ੍ਰਿਕਟ ਨੂੰ ਕਿਸੇ ਖਿਡਾਰੀ ਦੀ ਕਾਬਲੀਅਤ ਦੀ ਝਲਕ ਦਿਖਾਉਣ ਲਈ ਸਭ ਤੋਂ ਵਧੀਆ ਸਰੂਪ ਮੰਨਿਆ ਜਾਂਦਾ ਹੈ ਅਤੇ ਦੂਜਾ 2018-19 ਵਿਚ ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਦੀ ਸਰਜ਼ਮੀਨ ਉੱਤੇ ਟੈਸਟ ਲੜੀ ਜਿੱਤ ਕੇ ਇਤਿਹਾਸ ਸਿਰਜਿਆ ਸੀ। ਟੈਸਟ ਕ੍ਰਿਕਟ ਵਿਚ ...
ਸਾਡੇ ਦੇਸ਼ 'ਚ ਪਿਛਲੇ ਕੁਝ ਸਾਲਾਂ ਦੌਰਾਨ ਫੁੱਟਬਾਲ ਦੇ ਪ੍ਰਚਾਰ-ਪਸਾਰ ਲਈ ਬਹੁਤ ਯੋਜਨਾਬੱਧ ਤਰੀਕੇ ਨਾਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਦੇ ਨਤੀਜੇ ਵਜੋਂ ਇੰਡੀਅਨ ਸੁਪਰ ਲੀਗ ਦੇ ਬੈਨਰ ਹੇਠ ਦੇਸ਼-ਵਿਦੇਸ਼ ਦੇ ਖਿਡਾਰੀਆਂ 'ਤੇ ਆਧਾਰਿਤ ਟੀਮਾਂ ਵਾਲੀ ਲੀਗ ਦਾ ਸੰਚਾਲਨ ਸਫ਼ਲਤਾਪੂਰਵਕ ਹੋ ਰਿਹਾ ਹੈ। ਪੁਰਸ਼ਾਂ ਦੀ ਫੁੱਟਬਾਲ ਦੇ ਸਮਾਨਾਤਰ ਹੀ ਭਾਰਤ 'ਚ ਔਰਤਾਂ ਦੀ ਫੁੱਟਬਾਲ ਵੀ ਮਕਬੂਲੀਅਤ ਅਤੇ ਤਰੱਕੀ ਵੱਲ ਵਧ ਰਹੀ ਹੈ। ਇਸ ਵਰ੍ਹੇ ਨੂੰ ਭਾਰਤੀ ਔਰਤਾਂ ਦੇ ਫੁੱਟਬਾਲ 'ਚ ਇਤਿਹਾਸਿਕ ਸਾਲ ਵਜੋਂ ਯਾਦ ਰੱਖਿਆ ਜਾਵੇਗਾ ਕਿਉਂਕਿ ਮਨੀਪੁਰ ਨਾਲ ਸਬੰਧਿਤ ਐਨ. ਬਾਲਾ ਦੇਵੀ ਦੇਸ਼ ਦੀ ਪਹਿਲੀ ਅਜਿਹੀ ਫੁੱਟਬਾਲਰ ਬਣ ਗਈ ਹੈ, ਜਿਸ ਦੀ ਚੋਣ ਕਿਸੇ ਯੂਰਪੀ ਲੀਗ 'ਚ ਖੇਡਣ ਲਈ ਹੋਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਇਹ ਮਾਣ ਪ੍ਰਾਪਤ ਕਰ ਚੁੱਕਿਆ ਹੈ ਪਰ ਔਰਤ ਵਰਗ 'ਚ ਬਾਲਾ ਦੇਵੀ ਭਾਰਤੀ ਖਿਡਾਰਨਾਂ ਲਈ ਮਾਗਰਦਰਸ਼ਕ ਬਣੀ ਹੈ। ਭਾਰਤ ਦੀ ਗੋਲ ਮਸ਼ੀਨ ਵਜੋਂ ਜਾਣੀ ਜਾਂਦੀ ਬਾਲਾ ਦੇਵੀ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖਤ ਮਿਹਨਤ ਤੇ ਦ੍ਰਿੜ੍ਹ ਇਰਾਦਾ ...
ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ 'ਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ 'ਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ 'ਚ ਆਪਣੀ ਸ਼ਮੂਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ 'ਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ। ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ, ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ, ਆਪਣੇ-ਆਪ ਲਈ ਬਥੇਰੀਆਂ ਜੰਗਾਂ ਉਸ ਨੇ ਲੜੀਆਂ ਹੁੰਦੀਆਂ ਹਨ ਪਰ ਦੇਸ਼ ਲਈ, ਵਤਨ ਦੀ ਖਾਤਿਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। ਇੰਡੀਆ ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ, ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ 'ਚ ਨਹੀਂ ਹੁੰਦਾ। ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ...
ਧੰਨਰਾਜ ਪਿੱਲੈ ਦਾ ਜਨਮ 16 ਜੁਲਾਈ 1968 ਨੂੰ ਕੇਰਲਾ ਰਾਜ ਦੇ ਪਿੰਡ ਖੜਕੀ ਵਿਚ ਇਕ ਆਦਿਵਾਸੀ ਪਰਿਵਾਰ ਵਿਚ ਹੋਇਆ। ਉਸ ਦਾ ਦਾਦਾ ਜੀ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਪਹਿਲਾਂ ਬੰਗਲੌਰ ਤੇ ਫਿਰ ਇਥੇ ਆਇਆ ਸੀ, ਜਿਥੇ ਉਸ ਨੂੰ ਆਰਡਨੈਸ ਫੈਕਟਰੀ ਵਿਚ ਨੌਕਰੀ ਮਿਲ ਗਈ। ਧੰਨਰਾਜ ਦਾ ਪਿਤਾ ਵੀ ਏਸੇ ਫੈਕਟਰੀ ਵਿਚ ਚਪੜਾਸੀ ਭਰਤੀ ਹੋਇਆ। ਫੈਕਟਰੀ ਵਾਲਿਆਂ ਨੇ ਉਸ ਨੂੰ ਖੇਡ ਮੈਦਾਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਨ੍ਹਾਂ ਮੈਦਾਨਾਂ ਵਿਚ ਧੰਨਰਾਜ ਨੇ 17 ਸਾਲ ਦੀ ਉਮਰ ਵਿਚ ਤੇ ਉਸ ਦੇ ਤਿੰਨ ਵੱਡੇ ਭਰਾਵਾਂ ਨੇ, ਟੁੱਟੀਆਂ ਹਾਕੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਹਾਕੀ ਖੇਡਣੀ ਸਿੱਖੀ। ਮਾਪਿਆਂ ਨੇ ਉਸ ਦਾ ਨਾਂਅ ਧੰਨਰਾਜ ਇਸ ਕਰਕੇ ਰੱਖਿਆ ਸੀ ਕਿ ਉਹ ਵੱਡਾ ਹੋ ਕੇ ਧਨ ਕਮਾ ਕੇ ਘਰ ਦੀ ਘੋਰ ਗ਼ਰੀਬੀ ਨੂੰ ਗਲੋਂ ਲਾਹ ਦੇਵੇਗਾ। ਇਕ ਕਮਰੇ ਦੇ ਕੁਆਟਰ ਵਿਚ ਰਹਿੰਦੇ ਇਸ ਪਰਿਵਾਰ ਨੇ ਬੇਹੱਦ ਮਾੜੇ ਦਿਨ ਵੇਖੇ। ਬਹੁਤੀ ਵਾਰ ਉਨ੍ਹਾਂ ਨੂੰ ਬਿਸਕੁਟ ਤੇ ਚਾਹ ਨਾਲ ਹੀ ਪੇਟ ਭਰਨਾ ਪੈਂਦਾ। ਭੁੱਖੇ ਪੇਟ ਚਾਰੇ ਭਰਾ ਮੈਦਾਨ 'ਤੇ ਖੂਬ ਪਸੀਨਾ ਵਹਾਉਂਦੇ। ਵੱਡਾ ਭਰਾ ਰਮੇਸ਼ ਪਿੱਲੈ ਤਾਂ ਕੌਮਾਂਤਰੀ ਪੱਧਰ ...
ਚਾਹੇ ਤੁਸੀਂ ਕਿਸੇ ਵੀ ਖੇਡ ਦਾ ਅਭਿਆਸ ਕਰਨ ਜਾ ਰਹੇ ਹੋ, ਉਸ ਤੋਂ ਪਹਿਲਾਂ ਸਹੀ ਢੰਗ ਨਾਲ ਕੀਤਾ ਹੋਇਆ ਵਾਰਮਅੱਪ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਵੈਸੇ ਤਾਂ ਹਰ ਖਿਡਾਰੀ ਵਾਰਮਅੱਪ ਕਰਦਾ ਹੈ ਪਰ ਬਹੁਤੇ ਖਿਡਾਰੀਆਂ ਤੇ ਕੋਚਾਂ ਨੂੰ ਵਾਰਮਅੱਪ ਕਰਨ ਦੀਆਂ ਵਿਧੀਆਂ, ਉਦੇਸ਼ ਅਤੇ ਇਸ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਚੰਗਾ ਦਮਖਮ, ਪ੍ਰਤਿਭਾ ਹੋਣ ਦੇ ਬਾਵਜੂਦ ਵੀ ਚੰਗੇ ਨਤੀਜੇ ਹਾਸਲ ਨਹੀਂ ਹੁੰਦੇ।
ਚੰਗੇ ਵਾਰਮਅੱਪ ਦਾ ਮੁੱਖ ਉਦੇਸ਼ ਖਿਡਾਰੀ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਕਿਸੇ ਮੈਚ ਜਾਂ ਅਭਿਆਸ ਲਈ ਤਿਆਰ ਕਰਨਾ ਹੁੰਦਾ ਹੈ। ਖੇਡ ਦੇ ਦੌਰਾਨ ਖਿਡਾਰੀ ਦੇ ਪ੍ਰਦਰਸ਼ਨ ਵਿਚ ਵਾਧਾ ਕਰਨਾ ਤੇ ਖਿਡਾਰੀ ਨੂੰ ਸੱਟਾਂ ਤੋਂ ਬਚਾਉਣ ਵਿਚ ਵੀ ਵਾਰਮਅੱਪ ਮਦਦਗਾਰ ਸਾਬਤ ਹੁੰਦਾ ਹੈ। ਮਾਹਰਾਂ ਅਨੁਸਾਰ ਵਾਰਮਅੱਪ ਦੌਰਾਨ ਖਿਡਾਰੀ ਦੇ ਦਿਲ ਦੀ ਧੜਕਣ ਦਾ 60 ਤੋਂ 80 ਫ਼ੀਸਦੀ ਤੱਕ ਵਧਣਾ ਜ਼ਰੂਰੀ ਹੈ ਤਾਂ ਜੋ ਸਰੀਰ ਦੇ ਕੰਮ ਕਰ ਰਹੇ ਅੰਗਾਂ ਨੂੰ ਆਕਸੀਜਨ ਤੇ ਜ਼ਰੂਰੀ ਤੱਤਾਂ ਦੀ ਲੋੜ ਅਨੁਸਾਰ ਮਾਤਰਾ ਖ਼ੂਨ ਰਾਹੀਂ ਮਿਲਦੀ ਰਹੇ। ਵਾਰਮਅੱਪ ਕਰਨ ਨਾਲ ਸਰੀਰ ਦਾ ...
ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਅੋਖਲਕਾਂਡਾ ਬਲਾਕ ਦੇ ਨਾਈ ਨਯਾ ਪਿੰਡ ਵਿਚ ਦਿਵਾਨ ਸਿੰਘ ਅਤੇ ਮਾਤਾ ਲਕਸ਼ਮੀ ਦੇਵੀ ਦੇ ਘਰ 4 ਜੂਨ 1980 ਨੂੰ ਜਨਮੇ ਪੁੱਤਰ ਨਰੇਸ਼ ਸਿੰਘ ਨਯਾਲ ਦੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋਈ ਅਤੇ ਫਿਰ ਆਪਣੇ ਚਾਚਾ ਜੀਵਨ ਸਿੰਘ ਨਯਾਲ ਦੇ ਨਾਲ ਅਸਾਮ ਸੂਬੇ 'ਚ ਚਲੇ ਗਏ ਜਿਥੇ ਉਸ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਇਸੇ ਦੇ ਵਿਚਕਾਰ ਉਹ ਅਰੁਨਾਚਲ ਪ੍ਰਦੇਸ਼ ਦੇ ਆਲੋ ਕਾਲਜ ਵਿਚ ਹੋਸਟਲ ਵਿਚ ਵੀ ਪੜ੍ਹੇ ਅਤੇ ਕੁਝ ਮਹੀਨਿਆਂ ਬਾਅਦ ਹੀ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋ ਗਏ। ਭਾਰਤੀ ਹਵਾਈ ਸੈਨਾ ਵਿਚ 15 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਸਵੈ-ਇੱਛਕ ਸੇਵਾਮੁਕਤ ਹੋ ਗਏ। ਇਕ ਸਾਲ ਰਾਜਸਥਾਨ ਦੇ ਰਾਣਾ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਾਉਣ ਤੋਂ ਬਾਅਦ ਉਹ ਸਾਲ 2015 ਵਿਚ ਰਾਸ਼ਟਰੀ ਦ੍ਰਿਸ਼ਟੀ ਦਿਵਿਆਂਗ ਜਨ ਸਸ਼ੱਕਤੀਕਰਨ ਸੰਸਥਾਨ ਜਾਣੀ ਨੇਤਰਹੀਣ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ, ਵਿਚ ਬਤੌਰ ਸਰੀਰਕ ਸਿੱਖਿਆ ਦੇ ਅਧਿਆਪਕ ਆ ਲੱਗੇ ਜਿਥੇ ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਸਫ਼ਰ ਸ਼ੁਰੂ ਹੋਇਆ। ਜਦ ਹੀ ਉਹ ਨੇਤਰਹੀਣ ਸਕੂਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX