ਇਹ ਯਾਦ ਉਸ ਸਮੇਂ ਦੀ ਜਦੋਂ ਮੈਂ ਅਹਿਮਦਗੜ੍ਹ ਵਿਖੇ ਐਮ.ਜੀ.ਐਮ.ਐਨ. ਸਕੂਲ ਵਿਚ ਜੇ. ਬੀ.ਟੀ ਕਰਦਾ ਸੀ। ਮਹੀਨਾ ਅਕਤੂਬਰ ਸੀ ਜਾਂ ਨਵੰਬਰ। ਸੰਨ 1959 ਸੀ। ਸ਼ਹਿਰ ਵਾਸੀਆਂ ਵਲੋਂ ਸਕੂਲ ਦੇ ਮੈਦਾਨ ਵਿਚ ਨਾਟਕ ਕਰਵਾਇਆ ਜਾਣਾ ਸੀ। ਪ੍ਰੋਗਰਾਮ ਦਾ ਉਦਘਾਟਨ ਉਰਦੂ ਦੇ ਪ੍ਰਸਿੱਧ ਸ਼ਾਇਰ, ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸਾਹਿਬ ਕੰਵਰ ਮਹਿੰਦਰ ਸਿੰਘ ਬੇਦੀ ਹੋਰਾਂ ਨੇ ਕਰਨ ਆਉਣਾ ਸੀ। ਨਾਟਕ ਦੀ ਰੀਹਰਸਲ ਸਾਡੇ ਹੋਸਟਲ ਦੇ ਨਾਲ ਹੀ ਇਕ ਵੱਡੇ ਹਾਲ ਵਿਚ ਕੀਤੀ ਜਾਂਦੀ ਸੀ। ਇਕ ਦਿਨ ਅਸੀਂ ਆਥਣੇ ਰੀਹਰਸਲ ਦੇਖਣ ਚਲੇ ਗਏ। ਪਹਿਲਾਂ ਤਾਂ ਉਨ੍ਹਾਂ ਨੇ ਸਾਨੂੰ ਉਥੋਂ ਬਾਹਰ ਜਾਣ ਲਈ ਕਿਹਾ। ਪਰ ਜਦੇ ਹੀ ਰੀਹਰਸਲ ਕਰਵਾਉਣ ਵਾਲਾ ਬੰਦਾ ਮੈਨੂੰ ਕਹਿੰਦਾ 'ਤੈਨੂੰ ਨਾਟਕ ਵਿਚ ਡਾਕੀਆ ਬਣਾ ਦਈਏ', 'ਡਾਕੀਆ ਤਾਂ ਜੀ ਪਿੰਡਾਂ 'ਚ ਘਰ-ਘਰ ਜਾ ਕੇ ਡਾਕ ਵੰਡਦਾ ਹੁੰਦਾ। ਨਾਟਕ ਵਿਚ ਡਾਕੀਆ ਕਿਵੇਂ ਡਾਕ ਵੰਡੂਗਾ?' 'ਉਹ ਵੀ ਦੱਸਾਂਗੇ' ਸਾਨੂੰ ਸਕੂਲ ਵਿਚ ਖਾਕੀ ਵਰਦੀ ਲੱਗੀ ਹੋਈ ਸੀ। ਉਸ ਦਿਨ ਮੈਂ ਵਰਦੀ ਬਦਲੇ ਬਿਨਾਂ ਹੀ ਰੀਹਰਸਲ ਦੇਖਣ ਚਲਿਆ ਗਿਆ। ਰੀਹਰਸਲ ਕਰਵਾਉਣ ਵਾਲਾ ਮੇਰੀ ਵਰਦੀ ਨੂੰ ਹੱਥ ਲਾਕੇ ਬੋਲਿਆ 'ਸਾਨੂੰ ...
ਆਪਣੇ ਪੁੱਤ ਕੋਲ ਸ਼ਹਿਰ 'ਚ ਰਹਿੰਦੇ ਸਕੂਲ ਮਾਸਟਰ ਵਜੋਂ ਰਿਟਾਇਰ ਹੋਏ ਪੇਂਡੂ ਬਜ਼ੁਰਗ ਨੇ ਜਦ ਆਪਣੇ ਪੋਤੇ-ਪੋਤੀਆਂ ਨੂੰ ਕਿਹਾ ਕਿ ਅੱਜ ਮੈਂ ਤੁਹਾਨੂੰ ਏਕੇ ਦੇ ਬਲ ਦਾ ਕ੍ਰਿਸ਼ਮਾ ਦਿਖਾਉਂਦਾ ਹਾਂ, ਤਾਂ ਕੁਝ ਬੱਚੇ ਹੱਸ ਪਏ। ਉਹ ਬੋਲਿਆ, 'ਨਹੀਂ ਬੱਚਿਓ, ਇਹ ਇਕਹਿਰੀ ਸੋਟੀ ਟੁੱਟਣ ਅਤੇ ਬੱਝੀਆਂ ਸੋਟੀਆਂ ਨਾ ਟੁੱਟਣ ਵਾਲੀ ਕਹਾਣੀ ਨਹੀਂ ਹੈ। ਮੇਰੇ ਨਾਲ ਚਲੋ, ਤੁਹਾਨੂੰ ਇਕ ਜਿਊਂਦਾ-ਜਾਗਦਾ ਤਜਰਬਾ ਵਿਖਾਉਂਦਾ ਹਾਂ।'
ਸਿਆਲ ਦਾ ਐਤਵਾਰ ਸੀ। ਦਾਦਾ ਸੋਟੀ ਚੁੱਕ ਕੇ ਬੱਚਿਆਂ ਨਾਲ ਨਿੱਘੀ ਧੁੱਪ 'ਚ ਬਾਹਰ ਨੂੰ ਨਿਕਲ ਪਿਆ। ਬੱਚੇ ਹੈਰਾਨ ਸਨ ਕਿ ਅੱਜ ਦਾਦੂ ਪਤਾ ਨਹੀਂ ਕੀ ਜਾਦੂ ਵਿਖਾਉਣਗੇ। ਅੱਗੋਂ ਇਕ ਵੱਡਾ ਸਾਰਾ ਆਵਾਰਾ ਕੁੱਤਾ ਆ ਰਿਹਾ ਸੀ। ਬੱਚੇ ਸਹਿਮ ਗਏ। ਬਜ਼ੁਰਗ ਨੇ ਸਭ ਤੋਂ ਛੋਟੇ ਬੱਚੇ ਨੂੰ ਕਿਹਾ, 'ਬੇਟੇ, ਆਹ ਛੋਟਾ ਜਿਹਾ ਡਲਾ ਚੁੱਕ ਕੇ ਮਾਰ ਇਸ ਵੱਲ ਵਗਾਹ ਕੇ।' ਉਸ ਦੀ ਸ਼ਹਿ 'ਤੇ ਬੱਚੇ ਨੇ ਡਰਦੇ-ਡਰਦੇ ਅਜਿਹਾ ਕੀਤਾ ਅਤੇ ਉਹ ਕੱਟੇ ਜਿੱਡਾ ਕੁੱਤਾ ਡਰ ਕੇ ਭੱਜ ਗਿਆ।
ਅੱਗੇ ਜਾ ਕੇ ਇਕ ਹੋਰ ਕੁੱਤਾ ਮਿਲ ਗਿਆ। ਉਸ ਨੇ ਵੱਡੇ ਬੱਚੇ ਨੂੰ ਕਿਹਾ, 'ਤੂੰ ਆਪਣਾ ਹੱਥ ਹੇਠਾਂ ਨੂੰ ਕਰਨਾ ਹੈ ਪਰ ਚੁੱਕਣਾ ...
ਬੰਤ ਸਿੰਘ ਦੇ ਸਾਰੇ ਬੱਚੇ ਕਈ ਸਾਲਾਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਸਨ ਅਤੇ ਉਹ ਮਾਂ-ਪਿਓ ਕੋਲ ਪਿੰਡ ਨਹੀਂ ਆਏ ਸਨ। ਉਹ ਦੋਵੇਂ ਬਜ਼ੁਰਗ ਪਤੀ-ਪਤਨੀ ਇਕੱਲੇ ਹੀ ਘਰ ਰਹਿ ਰਹੇ ਸਨ। ਅਕਸਰ ਹੀ ਉਹ ਦੋਵੇਂ ਸਵੇਰੇ ਆਪਣੇ ਵਿਹੜੇ ਵਿਚ ਬੈਠ ਕੇ ਚਾਹ ਪੀਂਦੇ ਅਤੇ ਆਪਣੇ ਵਿਦੇਸ਼ ਰਹਿ ਰਹੇ ਬੱਚਿਆਂ ਅਤੇ ਪੋਤਰਿਆਂ ਦੀਆਂ ਗੱਲਾਂ ਕਰਕੇ ਝੂਰਦੇ ਰਹਿੰਦੇ। ਮੈਂ ਕਦੀ-ਕਦੀ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛ ਲੈਂਦਾ। ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖਿਆ ਕਿ ਉਨ੍ਹਾਂ ਦੇ ਵਿਹੜੇ ਵਿਚ ਲੱਗੇ ਦਰੱਖਤ 'ਤੇ ਦੋ ਪੰਛੀ ਆਪਣਾ ਆਲ੍ਹਣਾ ਬਣਾ ਰਹੇ ਸਨ। ਸਮਾਂ ਪਾ ਕੇ ਆਲ੍ਹਣੇ ਵਿਚੋਂ ਪੰਛੀਆਂ ਦੇ ਬੱਚਿਆਂ ਦੇ ਚਹਿਕਣ ਦੀ ਆਵਾਜ਼ ਆਉਣ ਲੱਗੀ। ਉਹ ਦੋਵੇਂ ਪੰਛੀ ਵਾਰੋ-ਵਾਰੀ ਬੱਚਿਆਂ ਨੂੰ ਚੋਗਾ ਦਿੰਦੇ। ਬੱਚੇ ਬਹੁਤ ਖੁਸ਼ ਨਜ਼ਰ ਆਉਂਦੇ। ਕੁਝ ਹਫ਼ਤਿਆਂ ਬਾਅਦ ਮੈਂ ਦੇਖਿਆ ਕਿ ਉਹ ਦੋਵੇਂ ਪੰਛੀ ਦਰੱਖਤ ਦੀ ਟਹਿਣੀ 'ਤੇ ਚੁੱਪ-ਚਾਪ ਉਦਾਸ ਜਿਹੇ ਬੈਠੇ ਸਨ। ਬੱਚੇ ਉਡਾਰੀ ਮਾਰ ਗਏ ਸਨ। ਮੈਂ ਕਦੇ ਉਨ੍ਹਾਂ ਦੋਵਾਂ ਪੰਛੀਆਂ ਵੱਲ ਅਤੇ ਕਦੇ ਬੰਤ ਸਿੰਘ ਤੇ ਉਸ ਦੀ ਪਤਨੀ ਵੱਲ ਦੇਖਦਾ। ਮੈਨੂੰ ਇਉਂ ਲਗਦਾ ਜਿਵੇਂ ...
ਬਹੁਤੇ ਚੁਸਤ ਚਾਲਾਕ ਕੁਝ ਕਹਿਣ ਭਾਵੇਂ,
ਅਸਲੀ ਮੌਜ ਹੈ ਮਸਤ ਮਲੰਗ ਹੋਣਾ।
ਮਾਰਨ ਸ਼ੇਖੀਆਂ ਖੂਬ ਕਮਜ਼ੋਰ ਬੰਦੇ,
ਸਭ ਦੇ ਵੱਸ ਨਾ ਬਲੀ ਦਬੰਗ ਹੋਣਾ।
ਜੇਕਰ ਕਿਸੇ ਵਿਰੋਧੀ ਨੂੰ ਘੇਰਨਾ ਹੈ,
ਪੈਂਦਾ ਆਪ ਨੂੰ ਵੀ ਥੋੜ੍ਹਾ ਤੰਗ ਹੋਣਾ।
ਡਾਢੇ ਲੋਕਾਂ ਦੇ ਨਾਲ ਸਹੇੜ ਪੰਗਾ,
ਹੈ ਇਹ ਕੁਦਰਤੀ ਜੇਬ ਤੋਂ ਨੰਗ ਹੋਣਾ।
-ਫਰੀਦਕੋਟ। ਮੋਬਾਈਲ : ...
ਨਾਨਕ ਪਾਤਸ਼ਾਹ ਤੁਸਾਂ ਦੇ ਤੀਰਥਾਂ ਦਾ,
ਫੀਸਾਂ ਭਰ ਭਰ ਮੁਕਾਊ ਪੰਧ ਕਿਹੜਾ?
ਟੁੱਭੀ ਵੇਈਂ ਦੀ ਛੇੜਦੀ ਖੁਰਕ ਪਿੰਡੇ,
ਦੂਰ ਪਾਣੀ ਦੀ ਕਰੂ ਦੁਰਗੰਧ ਕਿਹੜਾ?
ਘਾਟਾ ਪਾ ਕੇ ਮੰਡੀ ਵਿਚ ਫ਼ਸਲ ਵਿਕਦੀ,
ਕੱਢੂ ਕਮਾਈ ਦੇ ਵਿਚੋਂ ਦਸਵੰਧ ਕਿਹੜਾ?
ਲਾਣਾ ਲਾਲੋ ਦਾ ਉੱਡੀ ਵਿਦੇਸ਼ ਜਾਂਦਾ,
ਸੁੱਚੇ ਲੰਗਰ ਦਾ ਕਰੂ ਪ੍ਰਬੰਧ ਕਿਹੜਾ?
-ਅਬੋਹਰ। ਸੰਪਰਕ : ...
ਬਿਜਲੀ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਕਰਨ ਦੀ ਸਮੇਂ ਦੀ ਪੁਕਾਰ ਹੈ। ਵਾਧੂ ਲਾਈਟਾਂ ਜਗਾਉਣ ਦਾ ਕੀ ਫਾਇਦਾ? ਸਾਇੰਸਦਾਨਾਂ ਨੇ ਸਿੱਧ ਕੀਤਾ ਹੈ ਕਿ ਜ਼ਿਆਦਾ ਲਾਈਟਾਂ ਕੈਂਸਰ ਦੀ ਨਾਮੁਰਾਦ ਬਿਮਾਰੀ ਵਧਾਉਂਦੀਆਂ ਹਨ। ਇਸ ਵਿਸ਼ੇ 'ਤੇ ਮਾਰਟਿਨ ਮਿਟਲਸਡੇਟ ਦੀ ਕਿਤਾਬ 'ਬਲਾਈਂਡ ਬਾਇ ਲਾਈਟ' ਕਾਫੀ ਚਾਨਣਾ ਪਾਉਂਦੀ ਹੈ। ਵਧੇਰੇ ਪ੍ਰਕਾਸ਼ ਦੀ ਵਜ੍ਹਾ ਕਰਕੇ ਜਾਨਵਰਾਂ ਦੇ ਸਾਮਰਾਜ ਵਿਚ ਨੁਕਸਾਨ ਹੋ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਇਹ ਸਾਨੂੰ ਕੈਂਸਰ ਦੇ ਰਿਹਾ ਹੋਵੇ।
ਮੈਂ ਖੁਦ ਬਠਿੰਡਾ ਜ਼ਿਲ੍ਹਾ ਦੇ ਇਕ ਪਿੰਡ ਦਾ ਵਾਸੀ ਹਾਂ ਅਤੇ ਬਚਪਨ ਵਿਚ ਦੀਵੇ ਦੀ ਜੋਤ, ਮਿੱਟੀ ਦੇ ਤੇਲ ਦੇ ਲੈਂਪ ਦੀ ਰੌਸ਼ਨੀ ਨਾਲ ਪੜ੍ਹਿਆ ਹਾਂ। ਕੈਂਸਰ ਦਾ ਨਾਮੋ-ਨਿਸ਼ਾਨ ਨਹੀਂ ਸੀ।
ਅੱਜ ਦੇ ਦਿਨ ਜਦੋਂ ਕਿ ਪੰਜਾਬ ਸਰਕਾਰ ਨੇ ਬਿਜਲੀ ਮੁਫ਼ਤ ਕੀਤੀ ਹੋਈ ਹੈ, ਮੁਸੀਬਤ ਹੈ-ਜਿਸ ਨੂੰ ਰੌਸ਼ਨੀ ਦੀ ਜ਼ਰੂਰਤ ਨਹੀਂ ਹੁੰਦੀ ਉਹ ਵੀ ਦੋ-ਦੋ ਸੌ ਵਾਟ ਦੇ ਬੱਲਬ ਜਗਾ ਕੇ ਲੰਮੀਆਂ ਤਾਣ ਕੇ ਸੌਂ ਜਾਂਦਾ ਹੈ। ਉਸ ਨੇ ਕਿਹੜਾ ਬਿਜਲੀ ਦਾ ਬਿੱਲ ਦੇਣਾ ਹੈ।
ਨਤੀਜਾ-ਅੱਜ ਦੇ ਦਿਨ ਬਠਿੰਡੇ ਤੋਂ ਬੀਕਾਨੇਰ (ਕੈਂਸਰ ਹਸਪਤਾਲ) ਕੀ ਰੇਲ ਗੱਡੀ ਚੱਲ ਪਈ, ਜਿਸ ...
ਪਿਛਲੇ ਐਤਵਾਰ ਮੈਂ ਆਪਣੇ ਦੋਸਤ ਜਸਵੰਤ ਸਿੰਘ ਦੇ ਘਰ ਮਿਲਣ ਲਈ ਗਿਆ। ਰਸਮੀ ਹੈਲੋ-ਹਾਏ ਪਿੱਛੋਂ ਅਸੀਂ ਡਰਾਇੰਗ ਰੂਮ ਵਿਚ ਪਏ ਕੀਮਤੀ ਸੋਫਿਆਂ 'ਤੇ ਜਾ ਬਿਰਾਜੇ। ਮੇਰੇ ਦੋਸਤ ਦਾ ਚੰਗਾ ਕਾਰੋਬਾਰ ਹੋਣ ਕਰਕੇ ਘਰ ਵਿਚ ਪੈਸੇ ਅਤੇ ਐਸ਼ੋ-ਆਰਾਮ ਦੀਆਂ ਚੀਜ਼ਾਂ ਦੀ ਕੋਈ ਕਮੀ ਨਹੀਂ ਸੀ। ਅਸੀਂ ਹਾਲੇ ਬੈਠੇ ਹੀ ਸਾਂ ਕਿ ਇੰਨੇ ਨੂੰ ਉਨ੍ਹਾਂ ਦੇ ਮਾਤਾ ਜੀ ਵੀ ਆ ਗਏ। ਉਸ ਨੇ ਆਪਣੇ ਨੌਕਰ ਨੂੰ ਚਾਹ-ਪਾਣੀ ਲਿਆਉਣ ਲਈ ਆਵਾਜ਼ ਦਿੱਤੀ । ਉਨ੍ਹਾਂ ਦਾ ਨੌਕਰ 12-13 ਵਰ੍ਹਿਆਂ ਦਾ ਇਕ ਮੁੰਡਾ ਸੀ ਜੋ ਪੰਜਾਬੋਂ ਬਾਹਰ ਦਾ ਜਾਪਦਾ ਸੀ । 15-20 ਮਿੰਟਾਂ ਵਿਚ ਨੌਕਰ ਚਾਹ ਅਤੇ ਬਿਸਕੁਟ ਆਦਿ ਦੀ ਟ੍ਰੇਅ ਲੈ ਕੇ ਆ ਗਿਆ । ਗੱਲਾਂ -ਬਾਤਾਂ ਕਰਦਿਆਂ ਅਸੀਂ ਨਾਲ-ਨਾਲ ਚਾਹ ਦੀਆਂ ਚੁਸਕੀਆਂ ਵੀ ਲੈਂਦੇ ਰਹੇ। ਹਾਲੇ ਅਸੀਂ ਚਾਹ ਵਾਲੇ ਕੱਪ ਮੇਜ਼ 'ਤੇ ਰੱਖੇ ਹੀ ਸਨ ਕਿ ਮੇਰੇ ਦੋਸਤ ਦਾ 12-13 ਸਾਲਾਂ ਦਾ ਮੁੰਡਾ ਪ੍ਰਿੰਸ ਵੀ ਆ ਗਿਆ। ਆਪਣੇ ਬਾਪ ਦੇ ਕਹਿਣ 'ਤੇ ਮੇਰੇ ਪੈਰ ਛੂਹਣ ਤੋਂ ਬਾਅਦ ਉਹ ਹਾਲੇ ਸੋਫੇ 'ਤੇ ਬੈਠਣ ਹੀ ਲੱਗਾ ਸੀ ਕਿ ਉਸ ਦੇ ਪਾਪਾ ਨੇ ਉਸ ਨੂੰ ਚਾਹ ਵਾਲੇ ਬਰਤਨ ਰਸੋਈ ਤੱਕ ਛੱਡ ਆਉਣ ਲਈ ਕਿਹਾ। ਕੋਲ ਬੈਠੀ ਉਸ ਦੀ ਦਾਦੀ ਕੁਰਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX