ਤਾਜਾ ਖ਼ਬਰਾਂ


ਭਲਕੇ ਤੇ 9 ਅਗਸਤ ਨੂੰ 200 ਮਹਿਲਾਵਾਂ ਚਲਾਉਣਗੀਆਂ ਕਿਸਾਨ ਸੰਸਦ - ਰਾਕੇਸ਼ ਟਿਕੈਤ
. . .  4 minutes ago
ਨਵੀਂ ਦਿੱਲੀ, 25 ਜੁਲਾਈ - ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਕਿ ਭਲਕੇ ਤੇ 9 ਅਗਸਤ ਨੂੰ ਜੰਤਰ ਮੰਤਰ ਵਿਖੇ ਮਹਿਲਾ ਸੰਸਦ ਚੱਲੇਗੀ। 200 ਮਹਿਲਾਵਾਂ...
ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  30 minutes ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  55 minutes ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  about 1 hour ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 1 hour ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 1 hour ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 2 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 3 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 3 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 3 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 3 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 3 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 3 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 3 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 3 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 3 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 3 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 4 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਹੋਰ ਖ਼ਬਰਾਂ..

ਬਹੁਰੰਗ

ਅਦਾ ਸ਼ਰਮਾ ਅਦਾ ਦੇ ਦੀਵਾਨੇ ਹਜ਼ਾਰੋਂ

ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਹਿੰਦੀ ਸਿਨੇ ਸੰਸਾਰ ਦੀ ਸੁੰਦਰੀ ਅਦਾ ਸ਼ਰਮਾ ਸਰਗਰਮ ਰਹਿੰਦੀ ਹੈ। ਇਸ ਵਾਰ ਆਪਣੀ ਸ਼ੂਟਿੰਗ ਦੇ ਫ਼ਿਲਮਾਂਕਣ ਦੀ ਥਾਂ ਦੇ ਨਿੱਕੇ-ਨਿੱਕੇ ਵੀਡੀਓ ਅਦਾ ਸ਼ਰਮਾ ਨੇ ਤਿਆਰ ਕੀਤੇ ਹਨ। 'ਮਹਾਰਾਜਾਪੁਰਮ' ਦੇ ਵੀਡੀਓ ਪਾ ਕੇ ਅਦਾ ਨੇ ਲਿਖਿਆ ਹੈ ਕਿ ਜਨਾਬ ਇਹ ਸਾਡਾ ਮਾਲਦੀਵ ਹੈ ਕਿਉਂਕਿ ਲੋਕ ਸਰਦੀਆਂ ਦੀਆਂ ਛੁੱਟੀਆਂ ਬਿਤਾਉਣ ਮਾਲਦੀਵ ਜਾਂਦੇ ਹਨ। ਇਸ ਲਈ ਅਦਾ ਨੇ ਦੱਸਣਾ ਚਾਹਿਆ ਹੈ ਕਿ 'ਮਹਾਰਾਜਾਪੁਰਮ' ਤਾਂ 'ਮਾਲਦੀਵ' ਤੋਂ ਕਿਤੇ ਵਧੀਆ ਹੈ। 'ਬਮ ਡੀਗੀ ਡੀਗੀ' ਗਾਣੇ 'ਤੇ ਆਪਣੀ ਨਾਨੀ ਨੂੰ ਉਸ ਨੇ ਨਚਾ ਦਿੱਤਾ ਤੇ ਨਾਨੀ-ਦੋਹਤੀ ਦੇ ਇਸ ਡਾਂਸ ਨੂੰ ਇੰਸਟਾਗ੍ਰਾਮ 'ਤੇ ਲੋਕਾਂ ਖੂਬ ਪਸੰਦ ਕੀਤਾ ਹੈ। ਕਦੇ ਜਲਪਰੀ ਬਣ, ਕਦੇ ਅਰਧ-ਨਗਨ ਤਸਵੀਰਾਂ ਅਪਲੋਡ ਕਰ ਤੇ ਕਦੇ ਕੋਠੇ ਦੀ ਛੱਤ 'ਤੇ ਕੱਪੜੇ ਧੋ ਕੇ ਪਾਉਂਦੀ ਅਦਾ ਸ਼ਰਮਾ ਨੂੰ ਦੇਖ ਕੇ ਦਰਸ਼ਕ ਆਹਾਂ ਭਰਦੇ ਹਨ ਕਿ ਸਿਰੇ ਦੀ ਕਾਮੁਕ ਅਭਿਨੇਤਰੀ ਹੈ ਉਹ...ਹੋਰ ਤੇ ਹੋਰ ਕਮਰੇ 'ਚ ਫਰਸ਼ 'ਤੇ ਪੋਚਾ ਲਾਉਂਦੀ-ਪੋਚੇ ਦਾ ਯੋਗਾ ਸਟਾਈਲ ਅਦਾ ਨੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਦੁਤ ਜਾਮਵਾਲ ਨਾਲ ਅਦਾ ਦੀਆਂ ਪਿਆਰ ...

ਪੂਰਾ ਲੇਖ ਪੜ੍ਹੋ »

ਮੈਂ ਬੇਫ਼ਿਕਰ ਰਹਿਣ ਵਾਲੀ ਹਾਂ ਜਿਆ ਸ਼ੰਕਰ

ਸਬ ਚੈਨਲ 'ਤੇ ਸ਼ੁਰੂ ਹੋਏ ਲੜੀਵਾਰ 'ਕਾਟੇਲਾਲ ਐਂਡ ਸੰਨਸ' ਵਿਚ ਜਿਆ ਸ਼ੰਕਰ ਵਲੋਂ ਹਰਿਆਣਵੀ ਕੁੜੀ ਸੁਸ਼ੀਲਾ ਦੀ ਭੂਮਿਕਾ ਨਿਭਾਈ ਗਈ ਹੈ। ਲੜੀਵਾਰ ਲਈ ਦਿੱਤੇ ਗਏ ਆਡੀਸ਼ਨ ਦਾ ਅਨੁਭਵ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਜਦੋਂ ਮੈਂ ਆਡੀਸ਼ਨ ਦੇਣ ਪਹੁੰਚੀ ਅਤੇ ਪਤਾ ਲੱਗਿਆ ਕਿ ਹਰਿਆਣਵੀ ਕੁੜੀ ਦਾ ਕਿਰਦਾਰ ਹੈ ਤਾਂ ਮੈਂ ਚੁਣੇ ਜਾਣ ਦੀ ਉਮੀਦ ਛੱਡ ਦਿੱਤੀ ਸੀ। ਮੈਂ ਮੁੰਬਈ ਵਿਚ ਪਲੀ ਹਾਂ। ਹਰਿਆਣਵੀ ਭਾਸ਼ਾ ਤੇ ਸੱਭਿਆਚਾਰ ਦਾ ਮੈਨੂੰ ਅਨੁਭਵ ਨਹੀਂ ਹੈ। ਪਰ ਜਦੋਂ ਕਿਹਾ ਗਿਆ ਕਿ ਮੈਨੂੰ ਚੁਣ ਲਿਆ ਗਿਆ ਹੈ ਤਾਂ ਇਹ ਵਾਕਈ ਵੱਡੀ ਗੱਲ ਸੀ। ਲੜੀਵਾਰ ਵਿਚ ਇਹ ਦਿਖਾਇਆ ਗਿਆ ਹੈ ਕਿ ਸੁਸ਼ੀਲਾ ਗਰਮ ਮਿਜ਼ਾਜੀ ਅਤੇ ਬੇਫ਼ਿਕਰੀ ਕਿਸਮ ਦੀ ਹੈ। ਉਸ ਵਿਚ ਮੁੰਡਿਆਂ ਵਾਲੇ ਗੁਣ ਜ਼ਿਆਦਾ ਹਨ ਅਤੇ ਕਿਸੇ 'ਤੇ ਹੱਥ ਚੁੱਕ ਲੈਣਾ ਉਸ ਲਈ ਆਮ ਗੱਲ ਹੈ। ਮੈਂ ਵੀ ਬੇਫ਼ਿਕਰ ਸੁਭਾਅ ਵਾਲੀ ਹਾਂ ਅਤੇ ਸ਼ਾਇਦ ਮੇਰੀ ਇਹੀ ਗੱਲ ਅਪੀਲ ਕਰ ਗਈ ਹੋਵੇਗੀ।' ਜਿਆ ਇਸ ਲੜੀਵਾਰ ਤੇ ਆਪਣੇ ਕਿਰਦਾਰ ਤੋਂ ਬਹੁਤ ਖੁਸ਼ ਹੈ। ਉਹ ਕਹਿੰਦੀ ਹੈ, 'ਪਹਿਲੀ ਗੱਲ ਤਾਂ ਇਹ ਕਿ ਇਸ ਲੜੀਵਾਰ ਵਿਚ ਆਤਮਨਿਰਭਰਤਾ ਦਾ ਸੰਦੇਸ਼ ਹੈ। ਇਥੇ ਇਹ ਵੀ ਦਿਖਾਇਆ ਗਿਆ ਹੈ ...

ਪੂਰਾ ਲੇਖ ਪੜ੍ਹੋ »

'ਵਿਚਲੀ ਗੱਲ' ਜ਼ਰੀਏ ਮੁੜ ਹਾਜ਼ਰ ਹੋਣਗੇ-ਬਾਲ ਮੁਕੰਦ ਸ਼ਰਮਾ

ਰੰਗਮੰਚ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਛਣਕਾਟਿਆਂ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਬਾਲ ਮੁਕੰਦ ਸ਼ਰਮਾ ਨੇ ਹਮੇਸ਼ਾਂ ਹੀ ਅਮਿੱਟ ਪੈੜਾਂ ਪਾਈਆਂ ਹਨ। ਜ਼ਿਲ੍ਹਾ ਜਲੰਧਰ ਦੇ ਪਿੰਡ ਲੋਹੀਆਂ ਖ਼ਾਸ ਵਿਖੇ ਮਾਤਾ ਆਗਿਆ ਰਾਣੀ ਅਤੇ ਪਿਤਾ ਮਦਨ ਲਾਲ ਦੇ ਘਰ ਜਨਮੇ ਬਾਲ ਮੁਕੰਦ ਸ਼ਰਮਾ ਨੇ ਸਕੂਲ ਦੀ ਮੁੱਢਲੀ ਪੜ੍ਹਾਈ ਦੌਰਾਨ 'ਲੋਹੀਆਂ ਕਲਾ ਮੰਚ' ਦੇ ਬੈਨਰ ਹੇਠ ਸਾਥੀ ਕਲਾਕਾਰਾਂ ਵਿਸ਼ੇਸ਼ ਕਰਕੇ ਆਪਣੇ ਵੱਡੇ ਭਰਾਵਾਂ ਪ੍ਰਿੰਸੀਪਲ ਕਰਮ ਚੰਦ ਸ਼ਰਮਾ, ਡਾ.ਵਰਿੰਦਰ ਸ਼ਰਮਾ, ਪੱਤਰਕਾਰ ਸੁਭਾਸ਼ ਸ਼ਰਮਾ ਦੀ ਅਗਵਾਈ ਵਿਚ ਨਾਟਕਾਂ 'ਚ ਭਾਗ ਲਿਆ। ਰੰਗਮੰਚ ਨਾਲ ਜੁੜ ਕੇ ਉਨ੍ਹਾਂ ਥੀਏਟਰ ਦੇ ਬਾਬਾ ਬੋਹੜ ਗੁਰਸ਼ਰਨ ਭਾਜੀ ਅਤੇ ਆਤਮਜੀਤ ਦੇ ਲਿਖੇ ਨਾਟਕਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਟੇਜ ਸ਼ੋਅ ਕੀਤੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚ 'ਚ ਦਾਖਲਾ ਲਿਆ। ਇਥੇ ਉਨ੍ਹਾਂ ਦੀ ਮੁਲਾਕਾਤ ਡਾ: ਜਸਵਿੰਦਰ ਸਿੰਘ ਭੱਲਾ ਨਾਲ ਹੋਈ। ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਟੇਜਾਂ ਤੋਂ ਲੈ ਕੇ ਹੋਰ ਕਈ ਸੱਭਿਆਚਾਰਕ ਮੇਲਿਆਂ ...

ਪੂਰਾ ਲੇਖ ਪੜ੍ਹੋ »

ਕ੍ਰਿਸ਼ਮਾ ਤੰਨਾ ਬਣੀ ਰਾਅ ਏਜੰਟ

ਅਦਾਕਾਰਾ ਕ੍ਰਿਸ਼ਮਾ ਤੰਨਾ ਨੇ ਵੀ ਵੈੱਬ ਸੀਰੀਜ਼ ਦੇ ਚਲਦੇ ਰੁਝਾਨ ਨੂੰ ਦੇਖ ਕੇ ਮਨੋਰੰਜਨ ਦੇ ਇਸ ਨਵੇਂ ਮਾਧਿਅਮ ਵਲ ਰੁਖ ਕਰ ਲਿਆ ਹੈ। ਕੁਨਾਲ ਕੋਹਲੀ ਵਲੋਂ ਬਣਾਈ ਗਈ ਜਾਸੂਸੀ ਸੀਰੀਜ਼ 'ਲਾਹੌਰ ਕਾਨਫੀਡੈਂਸ਼ੀਅਲ' ਵਿਚ ਉਹ ਜਾਸੂਸ ਯੁਕਤੀ ਦੀ ਭੂਮਿਕਾ ਵਿਚ ਦਿਖਾਈ ਦੇਵੇਗੀ। ਇਸ ਵਿਚ ਕ੍ਰਿਸ਼ਮਾ ਦੇ ਸਹਿ-ਕਲਾਕਾਰ ਹਨ ਰਿਚਾ ਚੱਢਾ ਅਤੇ ਅਰੁਣੋਦਯ ਸਿੰਘ। ਕਈ ਲੜੀਵਾਰਾਂ ਤੇ ਰਿਆਲਿਟੀ ਸ਼ੋਆਂ ਵਿਚ ਕੰਮ ਕਰ ਚੁੱਕੀ ਕ੍ਰਿਸ਼ਮਾ ਵੈੱਬ ਸੀਰੀਜ਼ ਵਿਚ ਆਪਣੇ ਆਗਮਨ ਬਾਰੇ ਕਹਿੰਦੀ ਹੈ, 'ਤਾਲਾਬੰਦੀ ਦੌਰਾਨ ਮੈਨੂੰ ਓ.ਟੀ.ਟੀ. ਪਲੇਟਫਾਰਮ ਦੀ ਅਹਿਮੀਅਤ ਦਾ ਪਤਾ ਲੱਗਿਆ ਅਤੇ ਇਹ ਵੀ ਜਾਣਿਆ ਕਿ ਇਸ ਨਵੇਂ ਮਾਧਿਅਮ ਦੀ ਰੇਂਜ ਕਿੰਨੀ ਵਿਸ਼ਾਲ ਹੈ। ਇਥੇ ਯੁਕਤੀ ਦੇ ਕਿਰਦਾਰ ਵਿਚ ਕਈ ਸ਼ੇਡਸ ਹਨ। ਜਦੋਂ ਉਹ ਆਪਣੇ ਮਿਸ਼ਨ 'ਤੇ ਹੁੰਦੀ ਹੈ ਤਾਂ ਮਿਸ਼ਨ ਦੀ ਕਾਮਯਾਬੀ ਵਲ ਹੀ ਉਸ ਦਾ ਪੂਰਾ ਧਿਆਨ ਰਹਿੰਦਾ ਹੈ। ਜਦੋਂ ਉਹ ਆਰਾਮ ਫਰਮਾ ਰਹੀ ਹੁੰਦੀ ਹੈ ਤਾਂ ਉਸ ਨੂੰ ਆਪਣੀ ਦੁਨੀਆ ਵਿਚ ਮਸਤ ਰਹਿਣਾ ਪਸੰਦ ਹੈ। -ਮੁੰਬਈ ...

ਪੂਰਾ ਲੇਖ ਪੜ੍ਹੋ »

ਕਿਰਦਾਰ ਦੇ ਹਿਸਾਬ ਨਾਲ ਖ਼ੁਦ ਨੂੰ ਬਦਲਦੀ ਹਾਂ ਰਤੀ ਪਾਂਡੇ

ਲੜੀਵਾਰ 'ਹਿਟਲਰ ਦੀਦੀ' ਵਿਚ ਖੜੂਸ ਦੀਦੀ ਅਤੇ ਇਤਿਹਾਸਕ ਲੜੀਵਾਰ 'ਪੋਰਸ' ਵਿਚ ਰਾਣੀ ਅਨਸੁਈਆ ਦਾ ਕਿਰਦਾਰ ਨਿਭਾਉਣ ਵਾਲੀ ਰਤੀ ਪਾਂਡੇ ਹੁਣ ਦੰਗਲ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਪੌਰਾਣਿਕ ਲੜੀਵਾਰ 'ਦੇਵੀ ਆਦਿ ਪਰਾਸ਼ਕਤੀ' ਵਿਚ ਦੇਵੀ ਦਾ ਕਿਰਦਾਰ ਨਿਭਾਅ ਰਹੀ ਹੈ। ਵੱਖ-ਵੱਖ ਕਾਲਖੰਡ ਦੇ ਕਿਰਦਾਰਾਂ ਨੂੰ ਨਿਭਾਅ ਕੇ ਰਤੀ ਨੇ ਸਾਬਤ ਕਰ ਦਿੱਤਾ ਹੈ ਕਿ ਇਕ ਕਲਾਕਾਰ ਆਪਣੇ ਇਕ ਜਨਮ ਵਿਚ ਕਈ ਜ਼ਿੰਦਗੀਆਂ ਜੀ ਲੈਂਦਾ ਹੈ। ਵੱਖ-ਵੱਖ ਕਿਰਦਾਰ ਨਿਭਾਉਣ ਦੇ ਅਨੁਭਵ ਬਾਰੇ ਰਤੀ ਕਹਿੰਦੀ ਹੈ, 'ਮੈਂ ਖ਼ੁਦ ਨੂੰ ਲੱਕੀ ਮੰਨਦੀ ਹਾਂ ਕਿ ਮੈਨੂੰ ਵੱਖ-ਵੱਖ ਕਾਲਖੰਡਾਂ 'ਤੇ ਆਧਾਰਿਤ ਕਿਰਦਾਰ ਨਿਭਾਉਣ ਨੂੰ ਮਿਲੇ। ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਨੂੰ ਮਿਲੇ ਜਿਸ ਨੂੰ ਜਾਂ ਤਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਿਆ ਸੀ ਜਾਂ ਫਿਰ ਧਾਰਮਿਕ ਕਿਤਾਬਾਂ ਵਿਚ। ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਬਦੌਲਤ ਸੋਚਣ ਦੇ ਨਜ਼ਰੀਏ ਵਿਚ ਵੀ ਬਦਲਾਅ ਆਉਂਦਾ ਹੈ। ਇਹ ਮੇਰਾ ਅਨੁਭਵ ਰਿਹਾ ਹੈ। ਜਦੋਂ ਕਦੀ ਮੈਨੂੰ ਵੱਖਰੇ ਜਿਹੇ ਕਿਰਦਾਰ ਦੀ ਪੇਸ਼ਕਸ਼ ਹੁੰਦੀ ਹੈ ਤਾਂ ਮੈਂ ਪਹਿਲਾਂ ਤਿਆਰੀ ਦੇ ਤੌਰ 'ਤੇ ਉਸ ਕਿਰਦਾਰ ਦੇ ...

ਪੂਰਾ ਲੇਖ ਪੜ੍ਹੋ »

ਹੁਣ ਸੰਜੇ ਦੱਤ ਨਾਲ ਤੋਰਬਾਜ਼ ਬਣਿਆ ਗੈਵੀ ਚਹਿਲ

ਹਰ ਸਾਲ ਘੱਟੋ-ਘੱਟ ਇਕ ਪੰਜਾਬੀ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਵਾਲਾ ਪਟਿਆਲਵੀ ਅਦਾਕਾਰ ਗੈਵੀ ਚਹਿਲ ਹੁਣ ਸੰਜੂ ਬਾਬਾ ਉਰਫ ਸੰਜੇ ਦੱਤ ਨਾਲ ਵੱਡੇ ਬੱਜਟ ਵਾਲੀ ਫ਼ਿਲਮ 'ਤੋਰਬਾਜ਼' ਵਿਚ ਅਹਿਮ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਨੈੱਟਫਲਿਕਸ 'ਤੇ 11 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। 'ਤੋਰਬਾਜ਼' ਵੇਵ ਸਿਨੇਮਾ ਦੇ ਸੰਚਾਲਕ ਪੁਨੀਤ ਸਿੰਘ, ਗਿਰੀਸ਼ ਮਲਿਕ ਦੀ ਨਿਰਦੇਸ਼ਨਾ 'ਚ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਅਤੇ ਪਟਕਥਾ ਗਿਰੀਸ਼ ਮਲਿਕ ਅਤੇ ਭਾਰਤੀ ਜਾਖੜ ਨੇ ਲਿਖੀ ਹੈ ਜਿਸ ਵਿੱਚ ਸੰਜੇ ਦੱਤ, ਗੈਵੀ ਚਹਿਲ ਤੋਂ ਇਲਾਵਾ ਨਰਗਿਸ ਫਾਖਰੀ ਮੁੱਖ ਭੂਮਿਕਾਵਾਂ 'ਚ ਹਨ। 'ਤੋਰਬਾਜ਼' ਦੀ ਜ਼ਿਆਦਾਤਰ ਸ਼ੂਟਿੰਗ ਕਿਰਗਿਸਤਾਨ ਵਿਖੇ ਠੰਡੇ ਮੌਸਮ 'ਚ ਹੋਈ ਹੈ। ਗੈਵੀ ਚਹਿਲ ਨੇ ਦੱਸਿਆ ਕਿ ਇਹ ਫ਼ਿਲਮ ਅਫਗਾਨਿਸਤਾਨ 'ਚ ਬੱਚਿਆਂ ਨੂੰ ਆਤਮਘਾਤੀ ਬੰਬ ਬਣਨ ਲਈ ਤਿਆਰ ਕਰਨ ਦੀ ਕਹਾਣੀ 'ਤੇ ਅਧਾਰਤ ਹੈ। ਇਸ ਫ਼ਿਲਮ 'ਚ ਉਸ ਨੇ ਅਫਗਾਨੀ ਕੋਚ ਸ਼ਾਇਰਯਾਰ ਦਾ ਕਿਰਦਾਰ ਨਿਭਾਇਆ ਹੈ ਜੋ ਅਫਗਾਨੀ ਪੁੱਠ ਵਾਲੀ ਹਿੰਦੀ ਬੋਲਦਾ ਹੈ। ਗੈਵੀ ਨੇ ਦੱਸਿਆ ਕਿ ਸਲਮਾਨ ਖ਼ਾਨ ਤੋਂ ਬਾਅਦ ਸੰਜੇ ਦੱਤ ਨਾਲ ਕੰਮ ਕਰਨਾ ਉੇਸ ਦੇ ਫ਼ਿਲਮੀ ਜੀਵਨ ...

ਪੂਰਾ ਲੇਖ ਪੜ੍ਹੋ »

ਗਿੱਧੇ ਦੀ ਕੈਪਟਨ ਸੀਮਾ ਰੁੜਕੀ ਖੁਰਦ

ਗਿੱਧਾ ਪੰਜਾਬਣਾਂ ਦਾ ਸਿਰਮੌਰ ਲੋਕ ਨਾਚ ਹੈ। ਮਾਲਵੇ ਖੇਤਰ ਨਾਲ ਸਬੰਧਿਤ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮਲੇਰਕੋਟਲਾ ਦੇ ਪਿੰਡ ਰੁੜਕੀ ਖੁਰਦ ਦੀ ਸੀਮਾ ਨੇ ਗਿੱਧੇ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸੀਮਾ ਦਾ ਜਨਮ 27 ਅਪ੍ਰੈਲ, 1996 ਨੂੰ ਪਿਤਾ ਨਾਜ਼ਰ ਸ਼ਾਹ ਅਤੇ ਮਾਤਾ ਪ੍ਰਵੀਨ ਦੇ ਘਰ ਵਿਚ ਹੋਇਆ। 12ਵੀਂ ਕਲਾਸ ਵਿਚ ਪੜ੍ਹਦਿਆਂ ਹੀ ਉਸ ਨੂੰ ਗਿੱਧੇ ਦੀ ਚਿਣਗ ਲੱਗ ਗਈ। ਪਹਿਲੀ ਵਾਰ ਸੀਮਾ ਨੇ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੀ ਗਿੱਧੇ ਦੀ ਟੀਮ ਵਲੋਂ ਸ਼ਾਮਿਲ ਹੋ ਕੇ ਜ਼ੋਨਲ ਮੁਕਾਬਲੇ ਵਿਚ ਭਾਗ ਲਿਆ ਅਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਚਮਕਾਇਆ। ਸੀਮਾ ਨੇ ਲਗਾਤਾਰ 4 ਸਾਲ ਗਿੱਧੇ ਦੀ ਟੀਮ ਦੀ ਕਪਤਾਨੀ ਕੀਤੀ ਹੈ। ਇਸ ਦੌਰਾਨ ਖੇਤਰੀ ਅਤੇ ਅੰਤਰ ਖੇਤਰੀ ਮੁਕਾਬਲਿਆਂ ਵਿਚ ਆਪਣੀ ਟੀਮ ਨੂੰ ਭਾਗ ਦਿਵਾ ਕੇ ਅਨੇਕਾਂ ਮਾਣ-ਸਨਮਾਨ ਕਾਲਜ ਦੀ ਝੋਲੀ ਵਿਚ ਪਾਏ। 2019 ਅਤੇ 2020 ਵਿਚ ਹੋਏ ਖੇਤਰੀ ਮੁਕਾਬਲਿਆਂ ਵਿਚ ਉਸ ਨੂੰ ਸਰਬੋਤਮ ਡਾਂਸਰ ਐਲਾਨ ਕੀਤਾ ਗਿਆ ਹੈ। ਸੀਮਾ ਆਪਣੀਆਂ ਗਿੱਧੇ ਦੀਆਂ ਪ੍ਰਾਪਤੀਆਂ ਵਿਚ ਕਾਲਜ ਪ੍ਰਿੰਸੀਪਲ ਪਰਮਿੰਦਰ ਕੌਰ ਮੰਡੇਰ ਦਾ ਬਹੁਤ ਯੋਗਦਾਨ ...

ਪੂਰਾ ਲੇਖ ਪੜ੍ਹੋ »

ਪਾਇਲਟ ਬਣੀ ਰਕੁਲ ਪ੍ਰੀਤ ਸਿੰਘ

ਅਜੈ ਦੇਵਗਨ ਬਤੌਰ ਨਿਰਦੇਸ਼ਕ 'ਮੇੜੇ' ਨਿਰਦੇਸ਼ਿਤ ਕਰਨ ਜਾ ਰਹੇ ਹਨ। ਉਹ ਖ਼ੁਦ ਵੀ ਇਸ ਵਿਚ ਅਭਿਨੈ ਕਰ ਰਹੇ ਹਨ ਅਤੇ ਫ਼ਿਲਮ ਵਿਚ ਮਹੱਤਵਪੂਰਨ ਭੂਮਿਕਾ ਲਈ ਅਜੈ ਵਲੋਂ ਅਮਿਤਾਭ ਬੱਚਨ ਨੂੰ ਸਾਈਨ ਕਰ ਲਿਆ ਗਿਆ ਹੈ। ਹੁਣ ਇਸ ਫ਼ਿਲਮ ਵਿਚ ਰਕੁਲ ਪ੍ਰੀਤ ਸਿੰਘ ਦੀ ਵੀ ਐਂਟਰੀ ਹੋ ਗਈ ਹੈ। ਉਹ ਇਸ ਵਿਚ ਪਾਇਲਟ ਦਾ ਕਿਰਦਾਰ ਨਿਭਾਏਗੀ। 'ਦੇ ਦੇ ਪਿਆਰ ਦੇ' ਤੋਂ ਬਾਅਦ ਇਕ ਵਾਰ ਫਿਰ ਅਜੈ ਅਤੇ ਰਕੁਲ ਇਥੇ ਇਕੱਠੇ ਨਜ਼ਰ ਆਉਣਗੇ। ਪਾਇਲਟ ਵਲੋਂ 'ਮੇੜੇ ਮੇੜੇ' ਉਦੋਂ ਕਿਹਾ ਜਾਂਦਾ ਹੈ ਜਦੋਂ ਉਡਾਨ ਦੌਰਾਨ ਜਹਾਜ਼ ਵਿਚ ਗੰਭੀਰ ਖ਼ਤਰਾ ਪੈਦਾ ਹੋ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾਂਦਾ ਹੈ। ਇਸ ਹਿਸਾਬ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਜਦੋਂ ਫ਼ਿਲਮ ਦਾ ਨਾਂਅ 'ਮੇੜੇ' ਹੈ ਤਾਂ ਇਹ ਹਵਾਈ ਦੁਰਘਟਨਾ 'ਤੇ ਆਧਾਰਿਤ ਹੀ ਹੋਵੇਗੀ। -ਮੁੰਬਈ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX