ਸਾਦੀਓ ਦਾ ਜਨਮ ਦੱਖਣੀ ਸੇਨੇਗਲ ਦੇ ਛੋਟੇ ਜਿਹੇ ਪਿੰਡ ਬੰਬਾਲੀ ਵਿਚ 10 ਅਪ੍ਰੈਲ 1992 ਨੂੰ ਹੋਇਆ। ਮਾਨੇ ਦਾ ਪਰਿਵਾਰ ਗਰੀਬੀ ਵਿਚ ਜੀਵਨ ਬਸਰ ਕਰ ਰਿਹਾ ਸੀ ਅਤੇ ਉਸ ਦੇ ਕਈ ਭੈਣ ਭਰਾ ਹਨ। ਪਿਤਾ ਦੀ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਪੂਰਾ ਨਾ ਪੈਂਦਾ, ਇਸ ਲਈ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਰਹਿਣ ਲੱਗਾ। ਉਸ ਦੇ ਗਰੀਬੜੇ ਮਾਪਿਆਂ ਨੇ ਮੁਢਲੇ ਦੌਰ ਵਿਚ ਉਸ ਦੀ ਖੇਡ ਪ੍ਰਤਿਭਾ ਨੂੰ ਪਛਾਨਣ ਵਿਚ ਖਾਸਾ ਟਪਲਾ ਖਾਧਾ ਪਰ ਬਾਅਦ ਵਿਚ ਜਦੋਂ ਉਸ ਦਾ ਖੇਡ ਜਾਦੂ ਹੋਰਨਾ ਲੋਕਾਂ ਦੇ ਵੀ ਸਿਰ ਚੜ੍ਹ ਬੋਲਣ ਲੱਗਾ ਤਾਂ ਪਰਿਵਾਰਕ ਮੈਂਬਰ ਵੀ ਉਸ ਦੀ ਖੇਡ ਪ੍ਰਤਿਭਾ ਦਾ ਲੋਹਾ ਮੰਨਣ ਲੱਗੇ। ਫਿਰ ਜਦੋਂ ਮਾਨੇ ਨੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਦੇਸ਼ ਦੀ ਰਾਜਧਾਨੀ ਡਾਕਾਰ ਜਾਣ ਦਾ ਫੈਸਲਾ ਕੀਤਾ ਤਾਂ ਮਾਨੇ ਦੇ ਗ਼ਰੀਬ ਕਿਸਾਨ ਪਰਿਵਾਰ ਨੇ ਆਪਣੀ ਤਕਰੀਬਨ ਸਾਰੀ ਫ਼ਸਲ ਦੀ ਵੱਟਤ ਅਤੇ ਬੱਚਤ ਆਪਣੇ ਇਸ ਹੋਣਹਾਰ ਬੱਚੇ ਦੇ ਸੁਪਨੇ ਸਾਕਾਰ ਕਰਨ ਲਈ ਲਗਾ ਦਿੱਤੀ। ਇਥੇ ਕਈ ਚੰਗੀਆਂ ਫੁੱਟਬਾਲ ਕਲੱਬਾਂ ਸਨ। ਉਹਨੇ ਇਨ੍ਹਾਂ ਕਲੱਬਾਂ ਦੇ ਕੋਚਾਂ ਤੱਕ ਪਹੁੰਚ ਕੀਤੀ। ਅਗਲੇ ਦਿਨ ਉਹ ਰਾਜਧਾਨੀ ਦੀ ਸਭ ਤੋਂ ਸਿਰਕੱਢ ...
ਕੋਰੋਨਾ ਮਹਾਂਮਾਰੀ ਕਾਰਨ ਵੱਖ-ਵੱਖ ਸਕੂਲਾਂ ਵਲੋਂ ਆਪਣੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਦੇ ਬਾਵਜੂਦ ਬੱਚਿਆਂ ਦੀ ਪੜ੍ਹਾਈ ਦਾ ਆਨਲਾਈਨ ਤਰੀਕਾ ਤਾਂ ਲੱਭ ਲਿਆ ਗਿਆ ਹੈ, ਪਰ ਬੱਚਿਆਂ ਨੂੰ ਖੇਡਾਂ ਬਾਰੇ ਆਨਲਾਈਨ ਜਾਣਕਾਰੀ ਅਤੇ ਯੋਗ ਸਿੱਖਿਆ ਦੇਣ ਸਬੰਧੀ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਸਗੋਂ ਬੱਚਿਆਂ ਨੂੰ ਖੇਡਾਂ ਬਾਰੇ ਆਨਲਾਈਨ ਜਾਣਕਾਰੀ ਅਤੇ ਸਿੱਖਿਆ ਦੇਣ ਵਿਚ ਸਕੂਲ ਪ੍ਰਸ਼ਾਸਨ, ਸਰਕਾਰ ਦੇ ਨਾਲ- ਨਾਲ ਮਾਪਿਆਂ ਵਲੋਂ ਵੀ ਘੇਸਲ ਮਾਰ ਲਈ ਗਈ ਹੈ, ਜਿਸ ਕਾਰਨ ਬੱਚੇ ਆਨਲਾਈਨ ਪੜ੍ਹਾਈ ਕਰਕੇ ਪੜ੍ਹਾਈ ਕਰਨ ਜੋਗੇ ਤਾਂ ਹੋ ਗਏ ਹਨ ਪਰ ਖੇਡਾਂ ਦੇ ਖੇਤਰ ਵਿਚ ਪਿਛੜ ਗਏ ਹਨ।
ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਇਸ ਲਈ ਬੱਚਿਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਦੇ ਸਰੀਰ ਅਤੇ ਅੱਖਾਂ ਉੱਪਰ ਸਮਾਰਟ ਫੋਨ ਜਾਂ ਲੈਪਟਾਪ/ਕੰਪਿਊਟਰ ਦਾ ਬਹੁਤ ਮਾੜਾ ਅਸਰ ਪੈਂਦਾ ਹੈ, ਇਸ ਲਈ ਬੱਚਿਆਂ ਲਈ ਖੇਡਾਂ ...
ਕੋਈ ਨਹੀਂ ਜਾਣਦਾ ਸੀ ਕਿ 28 ਜਨਵਰੀ 1932 ਨੂੰ ਪੈਦਾ ਹੋਇਆ ਲੜਕਾ ਜਿਸ ਦਾ ਨਾਂਅ ਪ੍ਰਿਥੀਪਾਲ ਸਿੰਘ (ਪਿਤਾ ਸ: ਵਧਾਵਾ ਸਿੰਘ ਅਤੇ ਮਾਤਾ ਸਰ: ਰਾਮ ਕੌਰ) ਇਕ ਦਿਨ ਭਾਰਤੀ ਹਾਕੀ ਟੀਮ ਦੇ ਪੈਨਲਟੀ ਕਾਰਨਰ ਕਿੰਗ ਬਣੇਗਾ। ਪ੍ਰਿਥੀਪਾਲ ਸਿੰਘ ਨੇ 1947 ਵਿਚ ਗੁਰੂ ਨਾਨਕ ਹਾਈ ਸਕੂਲ ਨਨਕਾਣਾ ਸਾਹਿਬ (ਸੇਖੂਪੁਰਾ) ਪਾਕਿਸਤਾਨ ਤੋਂ ਦਸਵੀਂ ਪਾਸ ਕੀਤੀ। ਉਨ੍ਹਾਂ ਨੇ ਦੇਸ਼ ਦੇ ਬਟਵਾਰੇ ਤੋਂ ਬਾਅਦ ਸਰਕਾਰੀ ਖੇਤੀਬਾੜੀ ਅਤੇ ਖੋਜ ਸੰਸਥਾ, ਕਾਲਜ ਜਿਹੜਾ ਕਿ ਬਾਅਦ ਵਿਚ ਪੀ. ਏ. ਯੂ. ਬਣਿਆ, ਉਸ ਵਿਚ ਦਾਖਲਾ ਲੈ ਲਿਆ। 1956 ਵਿਚ ਇਥੋਂ ਐਮ. ਐਸ. ਸੀ. (ਖੇਤੀਬਾੜੀ) ਪਾਸ ਕੀਤੀ। ਇਸ ਸਾਰੀ ਪੜ੍ਹਾਈ ਦੌਰਾਨ ਉਹ ਵਜ਼ੀਫ਼ਾ ਪ੍ਰਾਪਤ ਕਰਦੇ ਰਹੇ। ਇਸੇ ਸਮੇਂ ਵਿਚ ਉਹ ਕਾਲਜ ਵਲੋਂ 6 ਸਾਲ ਹਾਕੀ ਟੀਮ ਵਿਚ ਖੇਡੇ। 1955 ਵਿਚ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ।
1957 ਵਿਚ ਆਪਣੇ ਪੰਜਾਬ ਪੁਲਿਸ ਵਿਚ ਬਤੌਰ ਏ. ਐਸ. ਆਈ. ਨੌਕਰੀ ਲੈ ਲਈ। ਭਾਰਤੀ ਹਾਕੀ ਟੀਮ ਦੇ ਇਕ ਮੈਂਬਰ ਦੇ ਤੌਰ 'ਤੇ 1958 ਵਿਚ ਆਪਣੇ ਯੂਗਾਂਡਾ, ਕੀਨੀਆ, ਤਨਜ਼ਾਨੀਆ ਅਤੇ ਜੰਜੀਬਾਰ ਵਿਚ ਟੂਰ ਕੀਤਾ। 1960 ਵਿਚ ਰੋਮ ਵਿਖੇ ਹੋਏ ਉਲੰਪਿਕ ਮੈਚ ਵਿਚ ਆਪ ਭਾਰਤੀ ਹਾਕੀ ਟੀਮ ...
ਫੁੱਟਬਾਲ ਦੁਨੀਆ ਵਿਚ ਕੋਨੇ -ਕੋਨੇ ਵਿਚ ਖੇਡਿਆ ਜਾਂਦਾ ਹੈ। ਦੁਨੀਆ ਵਿਚ ਕੋਈ ਅਜਿਹਾ ਦੇਸ਼ ਨਹੀਂ ਹੋਵੇਗਾ ਜਿਥੇ ਫੁੱਟਬਾਲ ਨਾ ਖੇਡਿਆ ਜਾਂਦਾ ਹੋਵੇ। ਫੁੱਟਬਾਲ ਦੁਨੀਆ ਦੀ ਸਭ ਤੋਂ ਮਕੂਬਲ ਖੇਡ ਹੈ। ਭਾਰਤ ਨੇ ਵੀ ਫੁੱਟਬਾਲ ਵਿਚ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹਨ 1951 ਏਸ਼ੀਆ ਖੇਡਾਂ ਤੇ 1962 ਜਕਾਰਤਾ ਏਸ਼ੀਆ ਕੱਪ ਨੂੰ ਜਿੱਤਣ ਦਾ ਗੌਰਵ ਹਾਸਲ ਕੀਤਾ ਹੈ। ਭਾਰਤੀ ਫੁੱਟਬਾਲ ਨੇ 1956 ਮੈਲਬੌਰਨ ਉਲੰਪਿਕ ਖੇਡਾਂ ਵਿਚ ਭਾਰਤ ਨੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਪੰਜਾਬ ਨੇ ਵੀ ਫੁੱਟਬਾਲ ਜਗਤ ਨੂੰ ਸ਼ਾਹ ਅਸਵਾਰ ਖਿਡਾਰੀ ਦਿੱਤੇ ਹਨ ਜਿਵੇਂ ਕਿ ਜਰਨੈਲ ਸਿੰਘ, ਇੰਦਰ ਸਿੰਘ, ਪਰਮਿੰਦਰ ਸਿੰਘ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦੀ ਖੂਬ ਬੱਲੇ-ਬੱਲੇ ਕਰਵਾਈ। ਇਨ੍ਹਾਂ ਵਿਚੋਂ ਜਰਨੈਲ ਸਿੰਘ ਬੈਸਟ ਸਟਾਪਰ ਆਫ਼ ਦਾ ਵਰਡ ਰਿਹਾ। ਜਰਨੈਲ ਸਿੰਘ ਨੇ 1962 ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਲਈ ਗੋਲ ਦਾਗ਼ਿਆ ਸੀ। ਪੰਜਾਬੀਆਂ ਦੀ ਮੁੱਢ ਤੋਂ ਫੁੱਟਬਾਲ ਵਿਚ ਚੜ੍ਹਤ ਰਹੀ ਹੈ। ਪਿਛਲੇ ਕੁਝ ਸਾਲਾ ਵਿਚ ਪੰਜਾਬ ਦੀਆਂ ਫੁੱਟਬਾਲ ਟੀਮਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
2018-19 ਵਿਚ ਪੰਜਾਬ ਨੇ ਸੰਤੋਸ਼ ...
ਖੇਡ ਪ੍ਰਤੀ ਕਿਸੇ ਖਿਡਾਰੀ ਦੀ ਵਚਨਬੱਧਤਾ ਉਸ ਦੇ ਖੇਡ ਕੈਰੀਅਰ ਦੀ ਸ਼ੁਰੂਆਤ ਨਾਲ ਹੀ ਆਪਣੀ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੰਦੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਕਿਸੇ ਦੇਸ਼ ਦੇ ਸਫਲ ਪੇਸ਼ਾਵਰ ਖਿਡਾਰੀਆਂ ਦਾ ਖੇਡ ਕੈਰੀਅਰ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਦੋਂ ਉਹ ਬਹੁਤ ਛੋਟੀ ਉਮਰ 'ਚ ਹੀ ਹੁੰਦੇ ਹਨ। ਅਕਸਰ ਕੋਈ ਪਰਿਵਾਰਕ ਮੈਂਬਰ, ਆਪਣੇ ਮਾਤਾ-ਪਿਤਾ, ਕੋਈ ਅਧਿਆਪਕ ਜਾਂ ਕੋਈ ਕੋਚ ਉਸ ਨਿੱਕ ਉਮਰੇ ਖਿਡਾਰੀ ਨੂੰ ਪ੍ਰਭਾਵਿਤ ਕਰਦਾ ਹੈ, ਪ੍ਰੇਰਿਤ ਕਰਦਾ ਹੈ, ਉਸ ਦਾ ਮਾਰਗ-ਦਰਸ਼ਨ ਕਰਦਾ ਹੈ, ਹਾਲਾਂਕਿ ਉਸ ਉਮਰ 'ਚ ਉਸ ਬਾਲ ਖਿਡਾਰੀ ਨੂੰ ਉਸ ਖੇਡ ਦੇ ਭਵਿੱਖ ਅਤੇ ਸੰਸਾਰ ਬਾਰੇ ਬਹੁਤਾ ਪਤਾ ਵੀ ਨਹੀਂ ਹੁੰਦਾ। ਭਾਵੇਂ ਬਆਦ 'ਚ ਉਹੀ ਸੰਸਾਰ ਪ੍ਰਸਿੱਧ ਬਣ ਜਾਂਦਾ ਹੈ। ਖਿਡਾਰੀ ਨੂੰ ਛੋਟੀ ਉਮਰੇ ਖੇਡ ਪ੍ਰਤੀ ਵਚਨਬੱਧਤਾ ਦਾ ਪਾਠ ਪੜ੍ਹਾਇਆ ਜਾਂਦਾ, ਅਨੁਸ਼ਾਸਨਬੱਧ ਵੀ ਬਣਾਇਆ ਜਾਂਦਾ ਹੈ, ਹੌਲੀ-ਹੌਲੀ ਉਸ ਖਿਡਾਰੀ ਨੂੰ ਇਸ ਸਭ ਕਾਸੇ ਦਾ ਅਹਿਸਾਸ ਵੀ ਹੋਣ ਲਗ ਜਾਂਦਾ ਹੈ ਅਤੇ ਉਹ ਇਸ ਦਾ ਆਦੀ ਬਣ ਜਾਂਦਾ ਹੈ।
ਅਸੀਂ ਵੇਖਿਆ ਹੈ ਕਿ ਖੇਡ ਪ੍ਰਤੀ ਵੱਡੀ ਉਮਰੇ ਇਹੀ ਵਚਨਬੱਧਤਾ ਹੀ ਖਿਡਾਰੀ ਨੂੰ ...
ਪੰਜਾਬ ਦੇ ਤਕਰੀਬਨ ਹਰੇਕ ਪਿੰਡ, ਸ਼ਹਿਰ ਤੇ ਕਸਬੇ 'ਚ ਸਥਾਪਤ ਵਿੱਦਿਅਕ ਸੰਸਥਾ ਕੋਲ ਕਿਸੇ ਨਾ ਕਿਸੇ ਖੇਡ ਦਾ ਮੈਦਾਨ ਜ਼ਰੂਰ ਉਪਲਬਧ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਮੈਦਾਨਾਂ ਦੀ ਬਹੁਤ ਘੱਟ ਵਰਤੋਂ ਹੋ ਰਹੀ ਹੈ। ਰਾਜ ਦੇ ਜ਼ਿਆਦਾਤਰ ਸਕੂਲਾਂ, ਕਾਲਜਾਂ ਤੇ ਹੋਰਨਾਂ ਵਿੱਦਿਅਕ ਸੰਸਥਾਵਾਂ 'ਚ ਸਰੀਰਕ ਸਿੱਖਿਆ ਤੇ ਖੇਡਾਂ ਨਾਲ ਸਬੰਧਿਤ ਅਧਿਆਪਕ ਹੋਣ ਦੇ ਬਾਵਜੂਦ ਵੀ ਉਂਗਲਾਂ 'ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ 'ਚ ਖੇਡ ਸਰਗਰਮੀਆਂ ਦਿਖਾਈ ਦਿੰਦੀਆਂ ਹਨ। ਸਿਰਫ਼ ਜਿੱਤ ਦੇ ਮਨਸੂਬੇ ਨਾਲ ਟੀਮਾਂ ਤਿਆਰ ਕਰਨ ਵਾਲੀਆਂ ਕੁਝ ਵਿੱਦਿਅਕ ਸੰਸਥਾਵਾਂ ਕਾਰਨ ਹੋਰਨਾਂ ਸੰਸਥਾਵਾਂ ਵਾਲਿਆਂ ਵਲੋਂ ਖੇਡ ਨੂੰ ਇਕ ਤਰ੍ਹਾਂ ਨਾਲ ਤਿਆਗ ਹੀ ਦਿੱਤਾ ਜਾਂਦਾ ਹੈ। ਇਸ ਮਾੜੇ ਰੁਝਾਨ ਨੇ ਵੀ ਪੰਜਾਬੀਆਂ ਦੇ ਸਿਹਤਮੰਦ ਹੋਣ ਵਾਲੇ ਸੱਭਿਆਚਾਰ ਨੂੰ ਵੱਡੀ ਢਾਅ ਲਗਾ ਦਿੱਤੀ ਹੈ।
ਇਸ ਖਲਾਅ ਨੂੰ ਪੂਰਨ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਲਈ ਦੋ ਮਿਸਾਲਾਂ ਦੇਣੀਆਂ ਬਣਦੀਆਂ ਹਨ। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਥੂਹੀ ਵਿਖੇ ਡੇਢ ਕੁ ਸਾਲ ਪਹਿਲਾ ਨਿਯੁਕਤ ਹੋਏ ਡੀ.ਪੀ.ਈ. ਹਰਿੰਦਰ ਸਿੰਘ ...
ਯੂਥ ਫੁੱਟਬਾਲ ਕਲੱਬ (ਵਾਈ.ਐਫ.ਸੀ.) ਰੁੜਕਾ ਕਲਾਂ ਦਾ ਗਠਨ ਪਿੰਡ ਦੇ ਅਗਾਂਹਵਧੂ ਨੌਜਵਾਨ ਗੁਰਮੰਗਲ ਦਾਸ ਸੋਨੀ ਦੀ ਅਗਵਾਈ ਹੇਠ 2001 ਵਿਚ ਕੀਤਾ ਗਿਆ। ਜਦੋਂ ਪੰਜਾਬ ਦੇ ਪਿੰਡਾਂ ਵਿਚ ਨਸ਼ੇ ਦਾ ਕੋਹੜ ਆਪਣੇ ਪੈਰ ਬੁਰੀ ਤਰ੍ਹਾਂ ਪਸਾਰ ਰਿਹਾ ਸੀ, ਤਦ ਪੰਜਾਬ ਦੀ ਜਵਾਨੀ ਦੇ ਨਾਲ-ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਸੀ। 1999 ਵਿਚ ਰੁੜਕਾ ਕਲਾਂ ਦੀ ਸੀਨੀਅਰ ਫੁੱਟਬਾਲ ਟੀਮ ਨੇ ਵੱਖ-ਵੱਖ ਪਿੰਡਾਂ ਵਿਚ ਮੈਚ ਖੇਡ ਕੇ ਇਨਾਮੀ ਰਾਸ਼ੀ ਜਿੱਤੀ। ਇਸ ਦੇ ਨਾਲ-ਨਾਲ ਟੀਮ ਦੇ ਮੈਂਬਰਾਂ ਨੇ ਮੇਲਿਆਂ 'ਤੇ ਸਾਈਕਲ ਸਟੈਂਡ ਲਗਾ ਕੇ ਅਤੇ ਲੋਹੜੀ ਮੰਗ ਕੇ ਵੀ ਕੁਝ ਰਾਸ਼ੀ ਇਕੱਠੀ ਕੀਤੀ। ਇਸ ਪੈਸੇ ਨੂੰ ਬੱਚਿਆਂ ਦੀ ਬਿਹਤਰੀ 'ਤੇ ਖਰਚਣ ਦਾ ਫ਼ੈਸਲਾ ਕੀਤਾ ਗਿਆ। ਇਸ ਤਹਿਤ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਬਾਕੀ ਰਾਸ਼ੀ ਉਨ੍ਹਾਂ ਦੀ ਸਿੱਖਿਆ ਅਤੇ ਡਾਈਟ 'ਤੇ ਖਰਚੀ ਗਈ।
ਯੂਥ ਫੁੱਟਬਾਲ ਕਲੱਬ (ਵਾਈ.ਐਫ.ਸੀ.) ਰੁੜਕਾ ਕਲਾਂ ਪਿਛਲੇ ਵੀਹ ਸਾਲਾਂ ਤੋਂ ਖੇਡਾਂ ਰਾਹੀਂ ਇਲਾਕੇ ਭਰ ਦੇ ਬੱਚਿਆਂ ਅਤੇ ਨੌਜਵਾਨਾਂ (ਲੜਕੀਆਂ ਅਤੇ ਲੜਕੇ) ਦੇ ਖੇਡਾਂ ਦੇ ਨਾਲ-ਨਾਲ ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX