ਤਾਜਾ ਖ਼ਬਰਾਂ


ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ, ਉਹ ਸਾਰੇ ਠੱਗੀ ਮਾਸਟਰ ਹਨ: ਸੁਖਬੀਰ ਸਿੰਘ ਬਾਦਲ
. . .  10 minutes ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)- ਜਿਹੜੇ ਲੋਕ ਝੂਠੀਆਂ ਸਹੁੰਆਂ ਖਾਂਦੇ ਹਨ ਉਹ ਸਾਰੇ ਠੱਗੀ ਮਾਸਟਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਪਾ ਵਿਖੇ ਇਕ ਵਿਸ਼ਾਲ...
ਝੂਠੇ ਪਰਚੇ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਨੌਕਰੀਆਂ ਤੋਂ ਮੁਅੱਤਲ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
. . .  about 1 hour ago
ਤਪਾ ਮੰਡੀ,7 ਦਸੰਬਰ (ਪ੍ਰਵੀਨ ਗਰਗ)-ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਭਦੌੜ ਤੋਂ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਪਾ...
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ
. . .  about 1 hour ago
ਚੰਡੀਗੜ੍ਹ, 7 ਦਸੰਬਰ - ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ...
ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ
. . .  about 1 hour ago
ਹੁਸ਼ਿਆਰਪੁਰ, ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।..
ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ
. . .  about 1 hour ago
ਹੁਸ਼ਿਆਰਪੁਰ, 7 ਦਸੰਬਰ- ਹੁਣ ਤੱਕ ਹਰ ਸਰਕਾਰ ਨੇ ਐੱਸ.ਸੀ. ਭਾਈਚਾਰੇ ਦਾ ਕੀਤਾ ਇਸਤੇਮਾਲ: ਕੇਜਰੀਵਾਲ..
ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ
. . .  about 1 hour ago
ਹੁਸ਼ਿਆਰਪੁਰ, 7 ਦਸੰਬਰ- ਸਰਕਾਰੀ ਸਕੂਲਾਂ ਦਾ ਬੇੜਾਗਰਗ, ਕਿਵੇਂ ਪੜ੍ਹੇਗਾ ਗਰੀਬ: ਕੇਜਰੀਵਾਲ...
ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ
. . .  about 1 hour ago
ਹੁਸ਼ਿਆਰਪੁਰ, 7 ਦਸੰਬਰ- ਐੱਸ.ਸੀ. ਭਾਈਚਾਰੇ ਨਾਲ ਹਮੇਸ਼ਾ ਧੱਕਾ ਹੋਇਆ: ਕੇਜਰੀਵਾਲ..
ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਦੇ ਪ੍ਰਧਾਨ ਗੁਰਸ਼ਰਨ ਛੀਨਾ ਘਰ ਹੋਈ ਮੀਟਿੰਗ
. . .  about 2 hours ago
ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)- 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਦੇ ਕਿੱਲੀ ਚਾਹਲ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ...
ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ
. . .  about 2 hours ago
ਕਰਤਾਰਪੁਰ, 7 ਦਸੰਬਰ-ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦੀ ਕੇਜਰੀਵਾਲ ਨੇ ਖ਼ੁਦ ਸ਼ੁਰੂ ਕੀਤੀ ਰਜਿਸਟ੍ਰੇਸ਼ਨ ਕੈਂਪੇਨ...
ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਕੀਤਾ ਗਿਆ ਜਾਮ
. . .  about 2 hours ago
ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਭਰ ਦੀਆਂ ਮਿਡ-ਡੇ-ਮੀਲ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਬਨੂੜ ਹਾਈਵੇ ਜਾਮ ਕਰ ਦਿੱਤਾ। ਇਸ ਸੜਕ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਮੁੜਦੀ ਸੜਕ ਤੇ ਰੋਸ ..
ਪੰਜਾਬ ਦਾ ਮੁੱਖ ਮੰਤਰੀ ਚੰਨੀ ਝੂਠ ਬੋਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਹੈ: ਸੁਖਬੀਰ ਸਿੰਘ ਬਾਦਲ
. . .  about 2 hours ago
ਰੂੜੇਕੇ ਕਲਾ/ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ...
ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ
. . .  about 2 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ: ਅਸ਼ਵਨੀ ਸ਼ਰਮਾ..
ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ
. . .  about 2 hours ago
ਚੰਡੀਗੜ੍ਹ, 7 ਦਸੰਬਰ- ਪੰਜਾਬ ’ਚ ਅੱਜ ਵੀ ਰੇਤਾ ਤੇ ਬਿਜਲੀ ਮਹਿੰਗੀ: ਅਸ਼ਵਨੀ ਸ਼ਰਮਾ..
ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ
. . .  about 2 hours ago
ਚੰਡੀਗੜ੍ਹ, 7 ਦਸੰਬਰ-ਬੀ.ਜੇ.ਪੀ. ਦਾ ਘੋਸ਼ਣਾ ਪੱਤਰ ਨਹੀਂ, ਸੰਕਲਪ ਪੱਤਰ ਹੋਵੇਗਾ: ਅਸ਼ਵਨੀ ਸ਼ਰਮਾ...
ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ
. . .  about 2 hours ago
ਚੰਡੀਗੜ੍ਹ, 7 ਦਸੰਬਰ-ਕੇਜਰੀਵਾਲ ਵੋਟ ਲੈਣ ਲਈ ਦੇ ਰਹੇ ਹਨ ਰਿਸ਼ਵਤ: ਅਸ਼ਵਨੀ ਸ਼ਰਮਾ...
ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ
. . .  about 2 hours ago
ਚੰਡੀਗੜ੍ਹ, 7 ਦਸੰਬਰ- ਮਹਿਲਾਵਾਂ ਨੂੰ 1-1 ਹਜ਼ਾਰ ਦੇਣ ਪਿੱਛੇ ਕੀਤੀ ਜਾ ਰਹੀ ਹੈ ਰਾਜਨੀਤੀ: ਅਸ਼ਵਨੀ ਸ਼ਰਮਾ..
ਮਨਜਿੰਦਰ ਸਿੰਘ ਸਿਰਸਾ ਦੀ ਜਗ੍ਹਾ ਨਵੇਂ ਮੈਂਬਰ ਦੀ ਨਾਮਜ਼ਦਗੀ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ: ਹਰਜਿੰਦਰ ਸਿੰਘ ਧਾਮੀ
. . .  about 2 hours ago
ਅੰਮ੍ਰਿਤਸਰ 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇੱਥੇ ਹੋਈ ਪਲੇਠੀ ਇਕੱਤਰਤਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿਚ ਹਾਜ਼ਰ ਮੈਂਬਰਾਂ ਵਲੋਂ..
ਕੇਸ ਵਾਪਸ ਨਹੀਂ ਹੋਣਗੇ ਤਾਂ ਘਰ ਵਾਪਸੀ ਨਹੀਂ ਹੋਵੇਗੀ: ਕਿਸਾਨ ਨੇਤਾ ਦਰਸ਼ਨ ਪਾਲ ਸਿੰਘ
. . .  about 2 hours ago
ਨਵੀਂ ਦਿੱਲੀ, 7 ਦਸੰਬਰ-ਕਿਸਾਨ ਨੇਤਾ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ 'ਅਸੀਂ 5 ਮੈਂਬਰੀ ਕਮੇਟੀ ਬਣਾਈ ਹੈ ਜਿਸ ਨਾਲ ਸਰਕਾਰ ਸਾਡੇ ਮੁੱਦਿਆਂ 'ਤੇ ਗੱਲ ਕਰਕੇ ਸਪੱਸ਼ਟ ਕਰੇ ਪਰ ਕੱਲ੍ਹ ਤੱਕ ਉਨ੍ਹਾਂ ਨਾਲ ਕੋਈ ਗੱਲ...
ਜੋ ਗਰੰਟੀਆਂ ਕੇਜਰੀਵਾਲ ਪੰਜਾਬ ਵਿਚ ਦੇ ਰਿਹਾ ਕੀ ਉਹ ਸਾਰੀਆਂ ਦਿੱਲੀ ਵਿਚ ਲਾਗੂ ਹਨ: ਸੁਖਬੀਰ ਸਿੰਘ ਬਾਦਲ
. . .  about 3 hours ago
ਰੂੜੇਕੇ ਕਲਾ/ ਬਰਨਾਲਾ, 07 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ...
ਸਕੂਲੀ ਵਿਦਿਆਰਥਣ ਨੂੰ ਜ਼ਖ਼ਮੀ ਕਰਕੇ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ
. . .  about 3 hours ago
ਸੁਲਤਾਨਵਿੰਡ, 7 ਦਸੰਬਰ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਰਸਤੇ ਸਕੂਲ ਤੋਂ ਛੁੱਟੀ ਹੋਣ ਉਪਰੰਤ ਆਪਣੇ ਪਿਤਾ ਨਾਲ ਈ-ਰਿਕਸ਼ੇ 'ਤੇ ਸਵਾਰ ਹੋ ਕੇ ਘਰ ਜਾ ਸਕੂਲੀ ਵਿਦਿਆਰਥਣ ਜਦੋਂ ਨਹਿਰ ਕੰਢੇ...
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਫ਼ਾਜ਼ਿਲਕਾ ਪੁਲਿਸ ਛਾਉਣੀ ਵਿਚ ਤਬਦੀਲ
. . .  about 3 hours ago
ਫ਼ਾਜ਼ਿਲਕਾ, 7 ਦਸੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫ਼ਾਜ਼ਿਲਕਾ ਆਮਦ ਨੂੰ ਲੈ ਕੇ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਫ਼ਾਜ਼ਿਲਕਾ ਸ਼ਹਿਰ ਤੋਂ ਬਾਰਡਰ ਰੋਡ ਨੂੰ ਲੈ ਕੇ ਨੈਸ਼ਨਲ ਹਾਈਵੇ ...
ਸੁਖਬੀਰ ਸਿੰਘ ਬਾਦਲ ਪਹੁੰਚੇ ਤਪਾ ਰੈਲੀ 'ਚ
. . .  about 3 hours ago
ਰੂੜੇਕੇ ਕਲਾ/ ਬਰਨਾਲਾ (ਗੁਰਪ੍ਰੀਤ ਸਿੰਘ ਕਾਹਨੇਕੇ)-ਤਪਾ ਮੰਡੀ ਵਿਖੇ ਅਕਾਲੀ ਬਸਪਾ ਗਠਜੋੜ ਵਲੋਂ ਕੀਤੀ ਜਾ ਰੈਲੀ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਾਂ ਪਹੁੰਚ ਚੁੱਕੇ ਹਨ, ਜਿਹੜੇ ਕਿ ਜਲਦੀ...
ਪੰਜਾਬ ਪੁਲਿਸ ਦੇ 6 ਡੀ.ਐੱਸ.ਪੀਜ਼ ਦਾ ਕੀਤਾ ਗਿਆ ਤਬਾਦਲਾ
. . .  about 3 hours ago
ਚੰਡੀਗੜ੍ਹ, 7 ਦਸੰਬਰ-ਪੰਜਾਬ ਪੁਲਿਸ ਵਿਭਾਗ ਦੇ 6 ਡੀ.ਐੱਸ.ਪੀਜ਼ ਦਾ ਤਬਾਦਲਾ ਕੀਤਾ ਗਿਆ ਹੈ।..
ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ ਮਲੋਟ ਵਿਖੇ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ
. . .  about 3 hours ago
ਮਲੋਟ, 7 ਦਸੰਬਰ (ਪਾਟਿਲ)-ਐੱਨ.ਐੱਚ.ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ ਮਲੋਟ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਸ਼ਟਰੀ ਰਾਜਮਾਰਗ ਤੇ ਸਥਿਤ ਰੇਲਵੇ ਓਵਰਬ੍ਰਿਜ 'ਤੇ ਜਾਮ ਲਾ ਰੱਖਿਆ ਹੈ।...
ਮੁੱਖ ਮੰਤਰੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਢ ਦਾ ਅਚਨਚੇਤ ਦੌਰਾ
. . .  about 4 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਸਵੇਰੇ ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜ਼ਾ..
ਹੋਰ ਖ਼ਬਰਾਂ..

ਨਾਰੀ ਸੰਸਾਰ

ਸਰਦੀਆਂ ਵਿਚ ਖ਼ੂਬਸੂਰਤ ਬਣੇ ਰਹੋ

ਸਰਦੀਆਂ ਵਿਚ ਚਮੜੀ ਦੀ ਦੇਖਭਾਲ ਇਕ ਸਮੱਸਿਆ ਬਣ ਜਾਇਆ ਕਰਦੀ ਹੈ। ਚਮੜੀ ਰੁੱਖੀ-ਸੁੱਕੀ ਅਤੇ ਬੇਜਾਨ ਨਜ਼ਰ ਆਉਣ ਲਗਦੀ ਹੈ, ਜਿਸ ਨੂੰ ਮੇਕਅਪ ਦੀਆਂ ਪਰਤਾਂ ਵੀ ਲੁਕੋ ਸਕਣ ਵਿਚ ਅਸਮੱਰਥ ਹੁੰਦੀਆਂ ਹਨ। ਠੰਢ ਦੇ ਮੌਸਮ ਵਿਚ ਸਾਬਣ ਦੀ ਵਰਤੋਂ ਘੱਟ ਤੋਂ ਘੱਟ ਕਰੋ। ਹਫ਼ਤੇ ਵਿਚ ਇਕ ਜਾਂ ਦੋ ਵਾਰ ਹੀ ਸਾਬਣ ਦੀ ਵਰਤੋਂ ਕਰੋ। ਚੰਗਾ ਤਾਂ ਇਹ ਹੋਵੇਗਾ ਕਿ ਚਿਹਰੇ ਤੇ ਹੱਥਾਂ 'ਤੇ ਸਾਬਣ ਦੀ ਵਰਤੋਂ ਕਰਨ ਤੋਂ ਬਚੋ ਕਿਉਂਕਿ ਇਨ੍ਹਾਂ ਹਿੱਸਿਆਂ 'ਤੇ ਠੰਢ ਦਾ ਪ੍ਰਭਾਵ ਜ਼ਿਆਦਾ ਹੋਣ ਨਾਲ ਚਮੜੀ ਜਲਦੀ ਪ੍ਰਭਾਵਿਤ ਹੁੰਦੀ ਹੈ। ਗਰਦਨ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਜ਼ਿਆਦਾਤਰ ਠੰਢ ਵਿਚ ਜਾਂ ਧੁੱਪ ਵਿਚ ਬੈਠਣ ਨਾਲ ਗਰਦਨ ਦੀ ਚਮੜੀ ਕਾਲੀ ਪੈਣ ਲਗਦੀ ਹੈ। ਇਸ ਤਰ੍ਹਾਂ ਹੋਵੇ ਤਾਂ ਗਰਦਨ ਦੀ ਸਫ਼ਾਈ ਲਈ ਦੁੱਧ ਤੇ ਨਿੰਬੂ ਦੇ ਰਸ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਰਗੜੋ। ਚਿਹਰੇ 'ਤੇ ਕੋਲਡ ਕ੍ਰੀਮ ਮਾਈਸਚਰਾਈਜ਼ਰ ਲਗਾਉਂਦੇ ਸਮੇਂ ਗਰਦਨ 'ਤੇ ਵੀ ਲਗਾਓ। ਚਿਹਰੇ ਤੇ ਹੱਥਾਂ-ਪੈਰਾਂ ਨੂੰ ਸਾਫ਼ ਕਰਨ ਤੋਂ ਬਾਅਦ ਗੁਲਾਬ ਜਲ, ਨਿੰਬੂ ਤੇ ਗਲਿਸਰੀਨ ਨਾਲ ਬਣਿਆ ਮਿਸ਼ਰਨ ਚੰਗੀ ਤਰ੍ਹਾਂ ਲਗਾ ਲਓ। ਇਹ ਮਿਸ਼ਰਨ ਰੰਗ ਸਾਫ਼ ...

ਪੂਰਾ ਲੇਖ ਪੜ੍ਹੋ »

ਇਸ ਤਰ੍ਹਾਂ ਬਣਾਓ ਸਵਾਦੀ ਤੇ ਪੌਸ਼ਟਿਕ ਭੋਜਨ

* ਨਿੰਬੂ, ਦਹੀਂ ਆਦਿ ਜੇਕਰ ਸਬਜ਼ੀਆਂ ਵਿਚ ਮਿਲਾਇਆ ਜਾਵੇ ਤਾਂ ਭੋਜਨ ਜ਼ਿਆਦਾ ਸਵਾਦੀ ਹੋਵੇਗਾ ਅਤੇ ਗੁਣਕਾਰੀ ਵੀ ਕਿਉਂਕਿ ਇਹ ਸਬਜ਼ੀਆਂ ਵਿਚ ਵਿਟਾਮਿਨ ਸੀ ਦੀ ਮਾਤਰਾ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ। * ਸੋਢੇ ਦੀ ਵਰਤੋਂ ਭੋਜਨ ਵਿਚ ਨਾ ਕਰੋ। ਇਸ ਨਾਲ ਭੋਜਨ ਦੇ ਵਿਟਾਮਿਨ ਖ਼ਤਮ ਹੋ ਜਾਂਦੇ ਹਨ। * ਜ਼ਮੀਨ ਅੰਦਰ ਪੈਦਾ ਹੋਣ ਵਾਲੀਆਂ ਸਬਜ਼ੀਆਂ ਮੂਲੀ, ਗਾਜਰ, ਸ਼ਲਗਮ, ਅਰਬੀ, ਆਲੂ ਆਦਿ ਨੂੰ ਚੰਗੀ ਤਰ੍ਹਾਂ ਮਲ-ਮਲ ਕੇ ਧੋਵੋ, ਫਿਰ ਵਰਤੋਂ ਵਿਚ ਲਿਆਓ। * ਜਿੰਨਾ ਪਾਣੀ ਸਬਜ਼ੀ ਵਿਚ ਪਾਉਣਾ ਹੋਵੇ, ਓਨਾ ਹੀ ਵਰਤੋਂ ਵਿਚ ਲਿਆਓ। ਫਾਲਤੂ ਪਾਣੀ ਨੂੰ ਸੁੱਟਣਾ ਪੈਂਦਾ ਹੈ, ਜਿਸ ਵਿਚ ਵਿਟਾਮਿਨ ਵੀ ਨਿਕਲ ਜਾਂਦੇ ਹਨ ਅਤੇ ਸਬਜ਼ੀ ਦੀ ਪੌਸ਼ਟਿਕਤਾ ਘੱਟ ਹੋ ਜਾਂਦੀ ਹੈ। ਕਦੀ ਪਾਣੀ ਉਬਾਲਣ ਵਿਚ ਜ਼ਿਆਦਾ ਹੋਵੇ ਤਾਂ ਉਸ ਨੂੰ ਸੁੱਟੋ ਨਾ। ਦਾਲ ਆਦਿ ਬਣਾਉਂਦੇ ਸਮੇਂ ਵਰਤੋਂ ਵਿਚ ਲਿਆ ਸਕਦੇ ਹੋ। * ਭੋਜਨ ਨੂੰ ਜ਼ਰੂਰਤ ਅਨੁਸਾਰ ਉਬਾਲੋ ਤੇ ਪਕਾਓ। ਜ਼ਿਆਦਾ ਪਕਾਉਣ, ਉਬਾਲਣ ਵਿਚ ਉਸ ਦੀ ਪੌਸ਼ਟਿਕਤਾ ਖ਼ਤਮ ਹੋ ਜਾਂਦੀ ਹੈ। * ਪਿਆਜ਼, ਬੰਦਗੋਭੀ, ਲਸਣ, ਫੁੱਲਗੋਭੀ, ਮੂਲੀ, ਵਰਤੋਂ ਵਿਚ ਲਿਆਓ ਕਿਉਂਕਿ ਇਨ੍ਹਾਂ ਵਿਚ ਕਾਫ਼ੀ ...

ਪੂਰਾ ਲੇਖ ਪੜ੍ਹੋ »

ਚਿਹਰੇ ਦੀ ਖ਼ੂਬਸੂਰਤੀ ਵਧਾਉਂਦੀ ਹੈ ਮੁਸਕਰਾਹਟ

ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਘਰ, ਗਲੀ, ਮੁਹੱਲੇ ਵਿਚ ਹਰਮਨਪਿਆਰਾ ਬਣਾਂ। ਸਭ ਲੋਕ ਮੇਰਾ ਆਦਰ ਸਤਿਕਾਰ ਕਰਨ। ਇਸ ਲਈ ਅਸੀਂ ਜਦੋਂ ਵੀ ਘਰੋਂ ਬਾਹਰ ਨਿਕਲਦੇ ਹਾਂ ਤਾਂ ਅਸੀਂ ਆਪਣੇ-ਆਪ ਨੂੰ ਨਵੇਂ, ਮਹਿੰਗੇ ਕੱਪੜੇ ਜਾਂ ਕੁਝ ਸੋਨੇ ਦੇ ਗਹਿਣੇ ਆਦਿ ਪਾ ਕੇ, ਸਜ ਸੰਵਰ ਕੇ ਬਾਹਰ ਨਿਕਲਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਮੇਕਅਪ ਨਾਲ ਲੋਕਾਂ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਮਹਿੰਗੇ ਲਿਬਾਸ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਲੋਕ ਕਾਫ਼ੀ ਪ੍ਰਭਾਵਿਤ ਹੁੰਦੇ ਹਨ। ਪਰ ਇਸ ਸਭ ਕੁਝ ਨਾਲੋਂ ਇਕ ਹੋਰ ਵੀ ਜ਼ਰੂਰੀ ਚੀਜ਼ ਹੈ, ਉਹ ਹੈ ਸਾਡਾ ਸੁਭਾਅ। ਗਹਿਣੇ ਕੱਪੜਿਆਂ ਨਾਲੋਂ ਚੰਗੇ ਅਤੇ ਖੁਸ਼ਦਿਲ ਸੁਭਾਅ ਨੂੰ ਲੋਕ, ਰਿਸ਼ਤੇਦਾਰ ਅਤੇ ਜਾਣ ਪਹਿਚਾਣ ਵਾਲੇ ਲੋਕ ਜ਼ਿਆਦਾ ਪਸੰਦ ਕਰਦੇ ਹਨ। ਕਿਸੇ ਵਿਅਕਤੀ ਨੇ ਜਿੰਨਾ ਮਰਜ਼ੀ ਮਹਿੰਗਾ ਮੇਕਅਪ ਕੀਤੀ ਹੋਵੇ, ਅਗਰ ਉਸ ਦਾ ਸੁਭਾਅ ਚਿੜਚਿੜਾ ਹੈ ਤਾਂ ਸਭ ਲੋਕ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਦਫ਼ਤਰ ਵਿਚ ਜਾਓ ਤਾਂ ਤੁਸੀਂ ਇਹ ਦੇਖੋਗੇ ਕਿ ਤੁਹਾਡੇ ਸਾਹਮਣੇ ਜੋ ਅਫ਼ਸਰ ਜਾਂ ਕੋਈ ਹੋਰ ...

ਪੂਰਾ ਲੇਖ ਪੜ੍ਹੋ »

ਰਿਸ਼ਤਿਆਂ ਦੀ ਸਿਰਜਕ ਔਰਤ

ਬੁੱਕਲ ਵਿਚ ਹਰ ਰਿਸ਼ਤੇ ਨੂੰ ਸੰਭਾਲਣ ਦੀ ਕਲਾ ਤਾਂ ਸਿਰਫ਼ ਇਕ ਔਰਤ ਹੀ ਜਾਣ ਸਕਦੀ ਹੈ, ਕਿਉਂਕਿ ਉਸ ਤੋਂ ਬਿਨਾਂ ਤਾਂ ਕੋਈ ਰਿਸ਼ਤਾ ਜਨਮ ਹੀ ਨਹੀਂ ਲੈ ਸਕਦਾ। ਸ੍ਰਿਸ਼ਟੀ ਦੀ ਸਿਰਜਨਹਾਰ ਹੋਣ ਕਰਕੇ ਉਹ ਹਰ ਰਿਸ਼ਤੇ ਦੀ ਰੂਹ ਵਿਚ ਵਸਦੀ ਹੈ ਅਤੇ ਉਸ ਤੋਂ ਬਿਨਾਂ ਤਾਂ ਕੋਈ ਰਿਸ਼ਤਾ ਸਾਹ ਵੀ ਨਹੀਂ ਲੈ ਸਕਦਾ। ਪਰ ਅੱਜ ਆਧੁਨਿਕਤਾ ਅਤੇ ਸੋਸ਼ਲ ਸਾਈਟਸ ਦੇ ਯੁੱਗ ਵਿਚ ਰਿਸ਼ਤੇ ਮਰ ਰਹੇ ਹਨ। ਇਨ੍ਹਾਂ ਨੂੰ ਜ਼ਿੰਦਾ ਰੱਖਣ ਵਾਸਤੇ ਉਹ ਇਕ ਢਾਲ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਇਕ ਮਹਾਨ ਕਲਾਕਾਰ ਹੋਣ ਦੇ ਨਾਤੇ ਉਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਫੇਸਬੁੱਕ ਅਤੇ ਵੱਟਸਐਪ 'ਤੇ ਬਣਾਏ ਹੋਏ ਰਿਸ਼ਤੇ ਮੁਸੀਬਤ ਵੇਲੇ ਕੰਮ ਨਹੀਂ ਆਉਂਦੇ। ਰਿਸ਼ਤੇ ਉਹ ਹੁੰਦੇ ਹਨ, ਜਿਨ੍ਹਾਂ ਦੀ ਹਾਜ਼ਰੀ ਵਿਚ ਖੁਸ਼ੀਆਂ ਕਈ ਗੁਣਾਂ ਵਧ ਜਾਂਦੀਆਂ ਹਨ ਅਤੇ ਦੁੱਖ ਵੰਡੇ ਜਾਂਦੇ ਹਨ। ਇਸ ਲਈ ਹਰ ਰਿਸ਼ਤੇ ਨੂੰ ਪਿਆਰ ਅਤੇ ਨਿੱਘ ਦੇਣਾ ਉਹ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਹਰ ਔਰਤ ਆਪਣੀ ਪੂਰੀ ਜ਼ਿੰਦਗੀ ਵੱਖ-ਵੱਖ ਰਿਸ਼ਤਿਆਂ ਨੂੰ ਬਾਖੂਬੀ ਨਾਲ ਸੰਭਾਲ ਕੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦੀ ਹੈ। ਸਭ ਤੋਂ ...

ਪੂਰਾ ਲੇਖ ਪੜ੍ਹੋ »

ਯੋਗ ਨਾਲ ਸਿਹਤਮੰਦੀ

ਅਜੋਕੇ ਦੌਰ ਵਿਚ ਯੋਗ ਇਕ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ। ਸਮਾਜ ਦੇ ਸਾਰੇ ਵਰਗਾਂ ਨੇ ਯੋਗ ਦੇ ਅਧਿਐਨ ਤੇ ਅਭਿਆਸ ਵਿਚ ਆਪਣੀ ਰੁਚੀ ਦਿਖਾਈ ਹੈ। ਹਰੇਕ ਵਰਗ ਦੇ ਲੋਕਾਂ ਦੁਆਰਾ ਵੱਖਰੇ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਰੁਚੀ ਦਿਖਾਉਣ ਕਾਰਨ ਅਤੇ ਆਪਣੇ ਨਜ਼ਰੀਏ ਤੋਂ ਵਿਚਾਰ ਪੇਸ਼ ਕਰਨ ਕਾਰਨ ਯੋਗ ਦਾ ਆਧੁਨਿਕ ਸਰੂਪ ਬਹੁਤ ਵਿਆਪਕ ਹੋ ਗਿਆ ਹੈ। ਆਸਣ ਤੇ ਪ੍ਰਣਾਯਾਮ ਦੇ ਮਹੱਤਵ : ਯੋਗ ਦਾ ਕਾਰਜ ਸਰੀਰਕ ਆਸਣਾਂ ਉੱਤੇ ਆਧਾਰਿਤ ਹੈ। ਆਸਣ ਇਕ ਵਿਗਿਆਨਕ ਵਿਧੀ ਹੈ। ਆਸਣ ਕਰਨ ਨਾਲ ਮਨ ਤੇ ਬੁੱਧੀ ਨਿਯੰਤਰਣ ਵਿਚ ਰਹਿੰਦੇ ਹਨ। ਆਸਣ ਕਰਨ ਨਾਲ ਸਰੀਰ ਦੇ ਅੰਗਾਂ ਦੀ ਵਰਜ਼ਿਸ਼ ਹੁੰਦੀ ਹੈ, ਜਿਸ ਨਾਲ ਖੂਨ ਦਾ ਵਹਾਅ ਸੁਚਾਰੂ ਹੋ ਜਾਂਦਾ ਹੈ। ਮਾਸ ਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਮਨੁੱਖ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਉਹ ਲੰਮੀ ਅਤੇ ਨਰੋਈ ਉਮਰ ਭੋਗਦਾ ਹੈ, ਜਿਵੇਂ ਕਿ * ਦਿਲ ਦੇ ਰੋਗਾਂ ਤੋਂ ਮੁਕਤੀ : ਵਰਤਮਾਨ ਯੁੱਗ ਵਿਚ ਅਜਿਹਾ ਕੋਈ ਵੀ ਵਿਅਕਤੀ ਨਹੀਂ ਜੋ ਤਣਾਅ ਮੁਕਤ ਹੋਵੇ। ਬਲਕਿ ਹਰ ਮਨੁੱਖ ਆਪਣੇ ਦਿਲ-ਦਿਮਾਗ਼ 'ਤੇ ਤਣਾਅ ਦੀ ਪੰਡ ਚੁੱਕੀ ਫਿਰਦਾ ਹੈ। ਤਣਾਅ ਨੂੰ ਘਟਾਉਣ ਲਈ ...

ਪੂਰਾ ਲੇਖ ਪੜ੍ਹੋ »

ਪੇਟ ਵਿਚ ਦਰਦ ਕਿਉਂ ਤੇ ਇਲਾਜ

ਸੱਜੀ ਵੱਖੀ ਵਿਚ ਦਰਦ ਕਿਉਂ ਹੁੰਦਾ ਹੈ? ਇਸ ਦੇ ਕੀ ਕਾਰਨ ਹਨ, ਪੇਟ ਦੇ ਸੱਜੇ ਪਾਸੇ ਪਸਲੀਆਂ ਦੇ ਥੱਲੇ ਤੇ ਚੂਲੇ ਦੀ ਹੱਡੀ ਦੇ ਉੱਪਰ ਧੁੰਨੀ ਦੇ ਸੱਜੇ ਪਾਸੇ ਦੀ ਜਗ੍ਹਾ ਨੂੰ ਅਸੀਂ ਸੱਜੀ ਵੱਖੀ ਦਾ ਨਾਂਅ ਦਿੰਦੇ ਹਾਂ। ਸੱਜੀ ਵੱਖੀ ਵਿਚ ਤੇਜ਼ ਦਰਦ ਹੋਣ ਦੇ ਕਾਰਨ ਹਨ : ਪਿੱਤੇ ਦੀ ਸੋਜ ਤੇ ਪੱਥਰੀ, ਸੱਜੇ ਗੁਰਦੇ ਦੀ ਦਰਦ, ਨਾੜ ਦਾ ਫੁੱਲ ਜਾਣਾ, ਸੱਜੇ ਪਾਸੇ ਅੰਤੜੀਆਂ ਦੀ ਸੋਜ ਆਮ ਤੌਰ 'ਤੇ ਇਹ ਤਕਲੀਫ ਔਰਤਾਂ ਵਿਚ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ ਜਦੋਂ ਵੀ ਕਿਸੇ ਨੂੰ ਪੇਟ ਦੇ ਸੱਜੇ ਪਾਸੇ ਦਰਦ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਦਰਦ ਦਾ ਕਾਰਨ ਕੀ ਹੈ? ਉੱਪਰ ਲਿਖੇ ਕਾਰਨਾਂ ਵਿਚੋਂ ਕਿਸ ਤਰ੍ਹਾਂ ਦੀ ਦਰਦ ਹੈ। ਬਹੁਤ ਤੇਜ਼ ਦਰਦ ਵਿਚ ਦਰਦ ਨੂੰ ਦੂਰ ਕਰਨ ਦੀ ਦਵਾਈ ਲੈ ਕੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ। ਪਿੱਤੇ ਦੀ ਸੋਜ ਤੇ ਪੱਥਰੀ : ਆਮ ਤੌਰ 'ਤੇ ਔਰਤਾਂ ਵਿਚ 40 ਸਾਲ ਦੀ ਉਮਰ ਦੇ ਨੇੜੇ-ਤੇੜੇ ਸਰੀਰ ਵਾਲੀਆਂ ਔਰਤਾਂ ਜਿਨ੍ਹਾਂ ਦੇ ਬੱਚੇ ਹੋਣ, ਉਨ੍ਹਾਂ ਨੂੰ ਪਿੱਤੇ ਦੀ ਸੋਜ ਹੋ ਜਾਂਦੀ ਹੈ। ਪਿੱਤਾ ਇਕ ਨਾਸ਼ਪਤੀ ਵਾਂਗ ਸਾਡੇ ਜਿਗਰ ਵਿਚ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX