ਫਲਦਾਰ ਬੂੁਟਿਆਂ ਲਈ ਦਸੰਬਰਜਨਵਰੀ ਦੇ ਮਹੀਨਿਆਂ ਦਾ ਸਮਾਂ ਅਹਿਮ ਹੈ। ਪਤਝੜ ਮੌਸਮ ਦੇ ਫਲਾਂ ਦੇ ਬੂੁਟਿਆਂ ਨੂੰ ਖਾਦ ਪਾਉਣ ਲਈ ਦਸੰਬਰ ਦਾ ਮਹੀਨਾ ਸਹੀ ਸਮਾਂ ਹੈ। ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਆੜੂ, ਨਾਖ, ਅਨਾਰ ਆਦਿ ਦੇ ਫਲਦਾਰ ਬੂੁਟਿਆਂ ਨੂੰ ਦੇਸੀ ਰੂੜੀ ਪਾਉਣ ਲਈ ਦਸੰਬਰ ਦਾ ਮਹੀਨਾ ਢੁਕਵਾਂ ਹੈ। ਲੀਚੀ, ਆੜੂ, ਨਾਖ ਅਤੇ ਅਲੂਚਿਆਂ ਦੇ ਬੂੁਟਿਆਂ ਨੂੰ ਦੇਸੀ ਰੂੜੀ ਦੇ ਨਾਲ ਸਿੰਗਲ ਸੁਪਰਫਾਸਫੇਟ ਅਤੇ ਮਿਊਰਇਏਟ ਆਫ ਪੌਟਾਸ਼ (ਐਮ.ਓ.ਪੀ.) ਪਾ ਦੇਣੀ ਚਾਹੀਦੀ ਹੈ। ਇਕ ਤੋਂ ਦੋ ਸਾਲ ਦੇ ਆੜੂ ਦੇ ਬੂੁਟੇ ਨੂੰ 10-15 ਕਿਲੋ ਰੂੜੀ ਖਾਦ ਅਤੇ ਤਿੰਨ ਤੋਂ ਚਾਰ ਸਾਲ ਦੇ ਬੂਟੇ ਨੂੰ 20-25 ਕਿਲੋ ਰੂੜੀ ਖਾਦ ਪਾ ਦੇਣੀ ਚਾਹੀਦੀ ਹੈ। ਅਨਾਰ ਦੇ ਬੂਟੇ ਨੂੰ 5 ਤੋਂ 6 ਕਿਲੋ ਰੂੜੀ ਖਾਦ ਪਾਉਣ ਦੀ ਲੋੜ ਹੈ। ਖਾਦ ਚੰਗੀ ਤਰ੍ਹਾਂ ਗਲੀ-ਸੜੀ ਹੋਣੀ ਚਾਹੀਦੀ ਹੈ। ਅਜਿਹੇ ਫਲਦਾਰ ਬੂਟੇ ਜਿਨ੍ਹਾਂ ਦੇ ਪੱਤੇ ਸਰਦ ਰੁੱਤ ਵਿਚ ਝੜ ਜਾਂਦੇ ਹਨ ਅਤੇ ਉਨ੍ਹਾਂ ਦੀ ਲਵਾਈ ਜਨਵਰੀ ਵਿਚ ਹੁੰਦੀ ਹੈ, ਉਨ੍ਹਾਂ ਦੀ ਲਵਾਈ ਲਈ ਇਸ ਮਹੀਨੇ ਖੇਤ ਤਿਆਰ ਕਰ ਲੈਣੇ ਚਾਹੀਦੇ ਹਨ। ਬੇਰਾਂ ਦੇ ਫਲ ਨੂੰ ...
ਕਣਕ ਦੀ ਕਾਸ਼ਤ ਦੌਰਾਨ ਫ਼ਸਲ ਦਾ ਪੀਲਾ ਪੈ ਜਾਣਾ ਕਿਸਾਨਾਂ ਲਈ ਵੱਡੀ ਸਮੱਸਿਆ ਲੈ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਕਣਕ ਦੀ ਫ਼ਸਲ ਦੇ ਪੀਲੇਪਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਸਹੀ ਸਮੇਂ 'ਤੇ ਇਸ ਸਮੱਸਿਆ ਦਾ ਸਹੀ ਇਲਾਜ ਨਾ ਹੋਣ ਕਰਕੇ ਖੇਤੀ ਖਰਚੇ ਤਾਂ ਵਧਦੇ ਹੀ ਹਨ, ਕਈ ਵਾਰੀ ਫ਼ਸਲ ਦਾ ਨੁਕਸਾਨ ਵੀ ਕਾਫ਼ੀ ਹੋ ਜਾਂਦਾ ਹੈ ਜੋ ਕਿ ਝਾੜ ਘਟਣ ਦਾ ਕਾਰਨ ਬਣ ਜਾਂਦਾ ਹੈ। ਅਜਿਹੇ ਸਮੇਂ ਵਿਚ ਸਭ ਤੋਂ ਵੱਡਾ ਸਵਾਲ ਕਿਸਾਨ ਵੀਰਾਂ ਲਈ ਇਹ ਹੁੰਦਾ ਹੈ ਕਿ ਕਣਕ ਦੀ ਫ਼ਸਲ ਪੀਲੀ ਪੈਣ 'ਤੇ ਕੀ ਕਰੀਏ।
ਲੋੜ ਤੋਂ ਵੱਧ ਪਾਣੀ ਲੱਗਣਾ: ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਖਾਸ ਤੌਰ 'ਤੇ ਭਾਰੀਆਂ ਜ਼ਮੀਨਾਂ ਵਿਚ ਕਣਕ ਦੇ ਪੀਲੇ ਹੋਣ ਦੀ ਸਮੱਸਿਆ ਅਕਸਰ ਆ ਜਾਂਦੀ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਭਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਰਫ਼ਤਾਰ ਬਹੁਤ ਘੱਟ ਹੁੰਦੀ ਹੈ। ਜ਼ਿਆਦਾ ਪਾਣੀ ਲੱਗਣ ਨਾਲ ਫ਼ਸਲ ਦੀਆਂ ਜੜ੍ਹਾਂ ਨੂੰ ਹਵਾ ਸਹੀ ਮਾਤਰਾ ਵਿਚ ਨਹੀਂ ਮਿਲਦੀ, ਜਿਸ ਕਾਰਨ ਜੜ੍ਹਾਂ ਕੰਮ ਨਹੀਂ ਕਰ ਪਾਉਂਦੀਆਂ ਅਤੇ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ...
ਝੁਲਸ ਰੋਗ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਕਿ ਪੰਜਾਬ ਵਿਚ ਆਲੂਆਂ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਜੇਕਰ ਸਹੀ ਸਮੇਂ 'ਤੇ ਇਸ ਬਿਮਾਰੀ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦੇ ਹੱਲੇ ਨਾਲ ਬਹੁਤ ਥੋੜੇ ਸਮੇਂ ਵਿਚ ਹੀ ਆਲੂਆਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ । ਇਸ ਬਿਮਾਰੀ ਕਰਕੇ ਸਿਰਫ ਝਾੜ 'ਤੇ ਹੀ ਮਾੜਾ ਅਸਰ ਨਹੀਂ ਪੈਂਦਾ ਸਗੋਂ ਆਲੂਆਂ ਦੀ ਕੁਆਲਟੀ 'ਤੇ ਵੀ ਮਾੜਾ ਅਸਰ ਪੈਂਦਾ ਹੈ । ਇਹ ਰੋਗ ਫਾਈਟੋਪਥੋਰਾ ਨਾਮਕ ਉੱਲੀ ਕਰਕੇ ਹੁੰਦਾ ਹੈ। ਜੇਕਰ ਭਾਰਤ ਪੱਖੋ ਦੇਖਿਆ ਜਾਵੇ ਤਾਂ ਆਲੂਆਂ ਦਾ ਉਤਪਾਦਨ ਪਿਛੇਤਾ ਝੁਲਸ ਰੋਗ ਕਰਕੇ 5-90 ਪ੍ਰਤੀਸ਼ਤ ਘਟ ਜਾਂਦਾ ਹੈ, ਜਿਹੜਾ ਕੁੱਲ ਝਾੜ ਦਾ ਔਸਤ 15 ਫ਼ੀਸਦੀ ਬਣਦਾ ਹੈ। ਪੰਜਾਬ ਵਿਖੇ ਬਿਮਾਰੀ ਦੇ ਗੰਭੀਰ ਹਮਲੇ ਵਾਲੇ ਸਾਲਾਂ ਦੌਰਾਨ ਸਾਡੇ ਆਲੂ ਉਤਪਾਦਕਾਂ ਦਾ 80 ਫ਼ੀਸਦੀ ਤੱਕ ਝਾੜ ਦਾ ਨੁਕਸਾਨ ਹੋਇਆ ਹੈ । ਝੁਲਸ ਰੋਗ ਦੀ ਬਿਮਾਰੀ ਦਾ ਹਮਲਾ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਰੂਪਨਗਰ ਅਤੇ ਅਮ੍ਰਿੰਤਸਰ ਵਿਚ ਲਗਾਤਾਰ ਵੇਖਣ ਨੂੰ ਮਿਲਦਾ ਹੈ। ਪੌਦਾ ਰੋਗ ਵਿਭਾਗ ਵਲੋਂ ਕੀਤੇ ਗਏ ਲਗਾਤਾਰ ਸਰਵੇਖਣ ਨਾਲ ਪੰਜਾਬ ਵਿਚ ...
ਮੈਂ ਗੰਨਾ ਪੰਜਾਬ ਦਾ, ਮੇਰਾ ਉੱਚਾ ਲੰਮਾ ਕੱਦ। ਮੈਂ ਨਾ ਕੁੜੱਤਣ ਜਾਣਦਾ, ਤੇ ਮਿੱਠਾ ਹੱਦੋਂ ਵੱਧ। ਮੈਨੂੰ ਟੋਟੇ ਕਰ ਕਰ ਬੀਜਦੇ, ਨਾ ਪਾਉਂਦਾ ਮੱਥੇ ਵੱਟ। ਮੇਰੀ ਯਾਰੀ ਨਾਲ ਕਿਸਾਨ ਦੇ, ਜਿਹਦੇ ਚਰਚੇ ਹੱਦੋਂ ਵੱਧ। ਮੇਰਾ ਸੱਤ ਫੁੱਟ ਕੱਦ ਹੈ ਹੋਂਵਦਾ, ਮੈਂ ਹੁੰਦਾ ਜਦੋਂ ਜਵਾਨ। ਮੈਨੂੰ ਬੁੱਲ੍ਹੀਂ ਲਾ ਲਾ ਚੂਪਦੇ, ਹਰ ਮਰਦ ਤੇ ਹਰ ਰਕਾਨ। ਕੋਈ ਪੋਰੀ ਛਿੱਲ ਚੁਪਾਂਵਦਾ, ਜਿਹਦੇ ਨਾਜ਼ੁਕ ਹੋਵਣ ਬੁੱਲ੍ਹ। ਮੈਨੂੰ ਘੁੱਟਾਂ ਭਰ ਭਰ ਚੂਪਦੇ, ਕੋਈ ਹੈਗਾ ਮੇਰੇ ਤੁੱਲ। ਜਦ ਦੋਵੇਂ ਰਲ ਕੇ ਚੂਪਦੇ ਕੋਈ ਰਾਂਝਾ ਤੇ ਕੋਈ ਹੀਰ। ਮੇਰੇ ਸੀਨੇ ਨੂੰ ਦੁੱਖ ਲੱਗਦਾ ਜਦ ਬੁੱਲ੍ਹੀ ਆਉਂਦੇ ਚੀਰ। ਮੇਰੀ ਚਰਚਾ ਗੀਤਾਂ ਵਿਚ ਤੇ, ਮੇਰੇ ਤੇ ਬਣੇ ਅਖਾਣ। ਮੈਨੂੰ ਸਾਰੇ ਬੁੱਲ੍ਹੀਂ ਲਾਂਵਦੇ ਕੋਈ ਬੁੱਢੇ ਕੋਈ ਜਵਾਨ। ਮੈਨੂੰ ਟੋਕੀਆ ਨਾਲ ਨੇ ਵੱਢਦੇ, ਮੇਰੀ ਚਮੜੀ ਦੇਣ ਉਧੇੜ। ਮੈਂ ਭੋਰਾ ਵੀ ਨਾ ਡੋਲਦਾ, ਦੇਣ ਨਹੁੰ ਤੋਂ ਮਾਸ ਨਿਖੇੜ। ਫਿਰ ਮੈਨੂੰ ਨੇ ਪੀੜਦੇ, ਕੱਢ ਦੇਣ ਸਰੀਰ 'ਚੋਂ ਰੱਤ। ਇਹ ਰਤਾ ਤਰਸ ਨਾ ਖਾਂਵਦੇ, ਮੇਰੇ ਇਹ ਕਿਸਾਨ ਨੇ ਜੱਟ। ਮੇਰੇ ਲਹੂ ਨੂੰ ਪੀਂਦੇ ਖਾਂਵਦੇ, ਮੇਰੀ ਛਿੱਲ ਵੀ ਦਿੰਦੇ ...
ਭਾਨੀ ਮਾਰ ਹੁੰਦਾ ਹਰ ਪਿੰਡ ਵਿਚ ਬਈ ਉਹਤੋਂ ਰਹੋ ਬਚ ਕੇ ਪਚਦੀ ਨੀ ਗੱਲ ਜਿਹਦੇ ਢਿੱਡ ਵਿਚ ਬਈ ਉਹਤੋਂ ਰਹੋ ਬਚ ਕੇ ਝੂਠੀ ਗੱਲ ਇਹੋ ਜੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ ਹੋਣ ਨਹੀਓਂ ਦਿੰਦਾ ਉਹ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ। ਆਪ ਬਣਦਾ ਏ ਸੱਚਾ ਝੂਠਾ ਦੂਜਿਆ ਨੂੰ ਦੱਸਦਾ ਹੁੰਦਾ ਨਹੀਓਂ ਰਾਜ਼ੀ ਘਰ ਕਿਸੇ ਦਾ ਜੇ ਵਸਦਾ ਖੁਦ ਨੂੰ ਖੁਦਾ ਉਹ ਦੱਸ ਕਰਦਾ ਰਹਿੰਦਾ ਏ ਫਰਮਾਨ ਮਿੱਤਰੋ। ਝੂਠੀ ਗੱਲ ਇਹੋ ਜੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ ਹੋਣ ਨਹੀਓਂ ਦਿੰਦਾ ਉਹ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ। 'ਜਨਾਲ' ਵਾਲਾ 'ਜਸਪਾਲ' ਕਰੇ ਅਰਦਾਸ ਰੱਬ ਨੂੰ ਰੱਬਾ ਇਹੋ ਜਿਹੇ ਬੰਦਿਆਂ ਤੋਂ ਤੂੰ ਹੀ ਬਚਾਈਂ ਸਭ ਨੂੰ ਇਹੋ ਘਟੀਆ ਜੇ ਲੋਕਾਂ ਨੂੰ ਵੀ ਸਬਕ ਸਿਖਾਏ ਜਾਣ ਮਿੱਤਰੋ ਝੂਠੀ ਗੱਲ ਇਹੋ ਜੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ ਹੋਣ ਨਹੀਓਂ ਦਿੰਦਾ ਉਹ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ। -ਜਸਪਾਲ ਜਨਾਲ ਪਿੰਡ ਜਨਾਲ, ਤਹਿਸੀਲ ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਮੋਬਾਈਲ : ...
ਘੱਟ ਸਮਾਂ ਲੈਣ ਵਾਲੀ ਫ਼ਸਲ ਹੋਣ ਕਾਰਨ ਅਤੇ ਕੀਟ-ਨਾਸ਼ਕਾਂ ਦੀ ਰਹਿੰਦ-ਖੂੰਹਦ ਕਾਰਨ ਇਨ੍ਹਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਕਿਉਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਖੁੰਬਾਂ ਵਿਚ ਕਈ ਤਰ੍ਹਾਂ ਦੇ ਕੀਟ ਜਿਵੇਂ ਕਿ ਮੱਖੀਆਂ, ਸਪਰਿੰਗ ਟੇਲ, ਭੂੰਡੀਆਂ, ਮਾਈਟ, ਅਤੇ ਨਿਮਾਟੋਡ ਨੁਕਸਾਨ ਕਰਦੇ ਹਨ।
ਖੁੰਬਾਂ ਦੀਆਂ ਮੱਖੀਆਂ: ਤਿੰਨ ਤਰ੍ਹਾਂ ਦੀਆਂ ਮੱਖੀਆਂ ਖੁੰਬਾਂ ਦਾ ਨੁੁਕਸਾਨ ਕਰਦੀਆਂ ਹਨ ਜਿਵੇਂ ਕਿ ਸਿਆਰਿਡ ਮੱਖੀ, ਫ਼ੋਰਿਡ ਮੱਖੀ ਅਤੇ ਸੈਸਿਡ ਮੱਖੀ । ਇਸ ਤੋਂ ਇਲਾਵਾ ਇਹ ਮਾਈਟ ਅਤੇ ਨਿਮਾਟੋਡ ਲਈ ਵਾਹਕ ਦਾ ਕੰਮ ਵੀ ਕਰਦੀਆਂ ਹਨ।
1) ਸਿਆਰਿਡ ਮੱਖੀ: ਇਹ ਖੁੰਬਾਂ ਦਾ ਸਭ ਤੋਂ ਵੱਧ ਨੁਕਸਾਨ ਕਰਦੀ ਹੈ। ਇਹ ਦੇਖਣ ਵਿਚ ਮੱਛਰ ਵਰਗੀ ਹੁੰਦੀ ਹੈ। ਇਹ ਗਲੇ-ਸੜੇ ਪੱਤਿਆਂ ਅਤੇ ਜੰਗਲੀ ਉਲੀਆਂ ਵਿਚ ਪਲਦੀ ਹੈ ਅਤੇ ਖੁੰਬਾਂ ਦੀ ਖੂਸ਼ਬੂ ਵੱਲ ਅਕਰਸ਼ਿਤ ਹੋ ਕੇ ਖੁੰਬ ਉਤਪਾਦਨ ਘਰਾਂ ਵਿਚ ਪਹੁੰਚ ਜਾਂਦੀਆਂ ਹਨ। ਇਸਦੇ ਲਾਰਵਾ ਸਫ਼ੈਦ ਅਤੇ ਬਿਨ੍ਹਾਂ ਪੈਰਾਂ ਵਾਲਾ ਹੁੰਦਾ ਹੈ ਜਿਸ ਨੂੰ ਕਿ ਮੈਗਟ ਕਿਹਾ ਜਾਂਦਾ ਹੈ। 1.8 ਮਿਲੀਮੀਟਰ ਆਕਾਰ ਦੇ ਇਸ ਮੈਗਟ ਦਾ ਸਿਰ ਕਾਲਾ ...
ਅੱਜ ਅਸੀਂ ਕਲੌਂਜੀ ਦੀ ਗੱਲ ਕਰਾਂਗੇ, ਪਰ ਨਾਲ ਹੀ ਮੈਂ ਸਭ ਨੂੰ ਇਹ ਵੀ ਦੱਸ ਦੇਵਾਂ ਕਿ ਮੇਰਾ ਇਹ ਲੇਖ ਲਿਖਣ ਦਾ ਇਹ ਮੰਤਵ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਤੇ ਆਲੇ ਦੁਆਲੇ ਦਿੱਤੀਆਂ ਕੁਦਰਤੀ ਨਿਆਮਤਾਂ ਜੋ ਕਿ ਰੁੱਖਾਂ ਦੇ ਰੂਪ ਵਿਚ ਹਨ ਬਾਰੇ ਪਤਾ ਹੋਵੇ, ਜੇਕਰ ਕਿਸੇ ਵੀ ਇਨਸਾਨ ਨੂੰ ਕੋਈ ਬੀਮਾਰੀ ਹੈ ਜਾਂ ਕੋਈ ਦਵਾਈ ਚਲ ਰਹੀ ਹੈ ਇਨ੍ਹਾਂ ਨੁਸਖਿਆਂ ਜਾਂ ਚੀਜ਼ਾਂ ਦੀ ਵਰਤੋਂ ਆਪਣੇ ਡਾਕਟਰ ਨੂੰ ਪੁੱਛ ਕੇ ਹੀ ਕਰੋ।
ਆਪਾਂ ਗੱਲ ਕਰ ਰਹੇ ਸੀ ਕਲੌਂਜੀ ਦੀ, ਇਸ ਬਾਰੇ ਪੁਰਾਣੇ ਜ਼ਮਾਨੇ ਵਿਚ ਮਸ਼ਹੂਰ ਸੀ ਕਿ kalonji is cure of every disease except death. ਇਸ ਦੇ ਕਾਲੇ ਬੀਜ ਮਿਸਰ ਦੇ ਤੂਤਾਨਖਮੂਨੀ ਦੇ ਮਕਬਰੇ ਵਿਚੋਂ ਵੀ ਮਿਲੇ ਹਨ। ਮਿਸਰ ਦੇ ਲੋਕ ਕਲੌਂਜੀ ਦੇ ਤੇਲ ਦੀ ਵਰਤੋਂ ਮਾਲਸ਼ ਕਰਨ ਲਈ ਅਤੇ ਸਿਰ ਦੇ ਵਾਲਾਂ ਨੂੰ ਮਜ਼ਬੂਤ ਕਰਨ ਲਈ ਕਰਦੇ ਸਨ।
ਸਦੀਆਂ ਤੋਂ ਕਲੌਂਜੀ ਨੂੰ ਕੁਦਰਤੀ ਤੌਰ 'ਤੇ ਸਾਹ ਦੀਆਂ ਬਿਮਾਰੀਆਂ ਅਤੇ ਪੇਟ ਦੀ ਖ਼ਰਾਬੀ ਦਰਦ ਵਗੈਰਾ ਲਈ ਵਰਤਿਆ ਜਾਂਦਾ ਸੀ। ਇਸ ਨੂੰ ਅੰਗਰੇਜ਼ੀ ਵਿਚ fennel flower ਜਾਂ black caraway, nutmeg flower etc. ਵੀ ਕਹਿੰਦੇ ਹਨ। ਕਲੌਂਜੀ ਦਾ ਬੂਟਾ ਪੂਰਬੀ ਭੂ-ਮੱਧ ਸਾਗਰ ਦੇ ਦੇਸ਼ਾਂ ਜਿਵੇਂ ਕਿ ਬਹਿਰੀਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX