ਤਾਜਾ ਖ਼ਬਰਾਂ


ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  49 minutes ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  55 minutes ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 1 hour ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 1 hour ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 1 hour ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  about 1 hour ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  1 minute ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  about 2 hours ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  about 2 hours ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਭਾਫ਼ ਇੰਜਣ ਨੂੰ ਸਮਰੱਥ ਬਣਾਉਣ ਵਾਲਾ ਜੇਮਜ਼ ਵਾਟ

ਪਹਿਲੇ ਭਾਫ਼ ਇੰਜਣ ਦੀ ਖੋਜ ਸੰਨ 1698 ਵਿਚ ਥਾਮਸ ਸਾਵੇਰੀ ਨੇ ਕੀਤੀ ਸੀ ਪਰ ਉਸ ਦਾ ਤਿਆਰ ਕੀਤਾ ਇੰਜਣ ਬਹੁਤਾ ਉਪਯੋਗੀ ਨਹੀਂ ਸੀ। ਇਸ ਤੋਂ ਬਾਅਦ ਪਹਿਲਾ ਉਪਯੋਗੀ ਭਾਫ਼ ਇੰਜਣ ਨਿਊਕੋਮੈਨ ਨੇ ਸੰਨ 1712 ਵਿਚ ਬਣਾਇਆ ਸੀ। ਜੇਮਜ਼ ਵਾਟ ਨੇ ਸੰਨ ਉਸ ਇੰਜਣ ਦੀ ਮੁਰੰਮਤ ਅਤੇ ਸੋਧ ਕਰਨ ਵੇਲੇ, ਉਸ ਵਿਚ ਤਾਪ ਦੀ ਹੋ ਰਹੀ ਹਾਨੀ ਨੂੰ ਦੇਖਦਿਆਂ, ਉਸ ਵਿਚ ਇਕ ਵੱਖਰਾ ਕੰਡੈਂਸਰ ਲਗਾ ਕੇ ਸੋਧ ਕੀਤੀ। ਇਸ ਖੋਜ ਨੂੰ ਉਸ ਨੇ 'ਅਗਨ ਇੰਜਣਾਂ ਵਿਚ ਭਾਫ਼ ਅਤੇ ਬਾਲਣ ਦੀ ਖਪਤ ਘਟਾਉਣ ਦਾ ਇਕ ਨਵਾਂ ਢੰਗ' ਦੇ ਨਾਂਅ ਅਧੀਨ ਪੇਟੈਂਟ ਕਰਾ ਲਿਆ ਸੀ। ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਨੂੰ ਰਫ਼ਤਾਰ ਦੇਣ ਵਿਚ, ਜੇਮਜ਼ ਵਾਟ ਦੇ ਸੋਧੇ ਇੰਜਣ ਨੇ ਲਾਜਵਾਬ ਭੂਮਿਕਾ ਨਿਭਾਈ ਸੀ। ਜੇਮਜ਼ ਵਾਟ ਦਾ ਜਨਮ ਗਰੀਨੋਕ, ਸਕਾਟਲੈਂਡ (ਇੰਗਲੈਂਡ) ਵਿਚ ਸੰਨ 1736 ਵਿਚ ਹੋਇਆ। ਜਨਮ ਤੋਂ ਹੀ ਉਸ ਦੀ ਸਿਹਤ ਕੁਝ ਢਿੱਲੀ ਮੱਠੀ ਹੀ ਰਹਿੰਦੀ ਸੀ। ਇਸੇ ਕਰਕੇ ਸ਼ੁਰੂ-ਸ਼ੁਰੂ ਵਿਚ ਉਸ ਨੂੰ ਘਰ ਵਿਚ, ਉਸ ਦੀ ਮਾਂ ਨੇ ਹੀ ਪੜ੍ਹਾਇਆ ਸੀ। ਬਾਅਦ ਵਿਚ ਉਸ ਨੇ ਗਰਾਮਰ ਸਕੂਲ ਵਿਚ ਪੜ੍ਹਾਈ ਦੌਰਾਨ ਲਾਤੀਨੀ, ਯੂਰਪੀਨ ਭਾਸ਼ਾ ਅਤੇ ਗਣਿਤ ਦੀ ਸਿੱਖਿਆ ਲਈ। ਉਸ ਦਾ ਪਿਤਾ ਲੱਕੜੀ ...

ਪੂਰਾ ਲੇਖ ਪੜ੍ਹੋ »

ਸੰਸਾਰ ਦੀ ਸਰਵਉੱਚ ਪਰਬਤ ਚੋਟੀ ਮਾਊਂਟ ਐਵਰੈਸਟ

ਪਿਆਰੇ ਬੱਚਿਓ, ਧਰਤੀ ਦੇ ਥਲ ਭਾਗ ਨੂੰ ਮੈਦਾਨਾਂ, ਜੰਗਲਾਂ ਅਤੇ ਪਹਾੜਾਂ ਨੇ ਢਕਿਆ ਹੋਇਆ ਹੈ। ਧਰਤੀ ਤੇ ਬਹੁਤ ਉੱਚੀਆਂ ਪਹਾੜੀ ਚੋਟੀਆਂ ਹਨ ਜਿਵੇਂ ਭਾਰਤ ਸਥਿਤ ਗੋਡਵਿਨ ਆਸਟਿਨ (ਕੇ 2), ਮਾਊਂਟ ਐਵਰੈਸਟ, ਕੰਚਨ ਜੰਗਾ, ਲਹੋਤਸੇ, ਮਕਾਲੂ, ਚੋ-ਓਜੂ, ਧੋਲਾਗਿਰੀ, ਅੰਨਾਪੂਰਨਾ ਆਦਿ। ਸੋ, ਬੱਚਿਓ, ਅੱਜ ਆਪਾਂ ਸੰਸਾਰ ਦੀ ਸਰਵਉੱਚ ਪਰਬਤ ਚੋਟੀ ਮਾਊਂਟ ਐਵਰੈਸਟ ਬਾਰੇ ਜਾਣਾਂਗੇ। ਬੱਚਿਓ ਮਾਊਂਟ ਐਵਰੈਸਟ ਪਰਬਤ ਚੋਟੀ ਨਿਪਾਲ ਦੇਸ਼ ਵਿਚੋਂ ਤਿੱਬਤ (ਚੀਨ) ਨਾਲ ਲਗਦੀ ਹੱਦ 'ਤੇ ਸਥਿਤ ਹੈ। ਮਾਊਂਟ ਐਵਰੈਸਟ ਚੋਟੀ ਦੀ ਉਚਾਈ 8848 ਮੀਟਰ (29031 ਫੁੱਟ) ਹੈ, ਜੋ ਹਿਮਾਲਿਆ ਸ਼੍ਰੇਣੀ ਅਧੀਨ ਆਉਂਦੀ ਹੈ। ਬੱਚਿਓ 1841 ਈ: ਵਿਚ ਸਰ ਚਾਰਜ ਐਵਰੈਸਟ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਵੇ ਟੀਮ ਨੇ ਇਸ ਪਰਬਤ ਸਿਖਰ ਮਾਊਂਟ ਐਵਰੈਸਟ ਨੂੰ ਸੰਸਾਰ ਦੀ ਸਭ ਤੋਂ ਉੱਚੀ ਹੋਣ ਦਾ ਐਲਾਨ ਕੀਤਾ। ਬੱਚਿਓ, 1865 ਤੱਕ ਇਸ ਚੋਟੀ ਨੂੰ ਪੀਕ ਐਕਸ. ਵੀ. ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। 1865 ਤੋਂ ਅੰਗੇਰਜ਼ੀ ਰਾਜ ਸਮੇਂ ਇਸ ਚੋਟੀ ਦਾ ਨਾਂਅ ਬਰਤਾਨਵੀ ਭਾਰਤ ਦੇ ਅੰਗਰੇਜ਼ ਅਫਸਰ 'ਸਰ ਜਾਜ ਐਵਰੈਸਟ' ਦੇ ਨਾਂਅ 'ਮਾਊਂਟ ਐਵਰੈਸਟ' ਰੱਖਿਆ ਗਿਆ ਹੈ ਜੋ ਕਿ 1830 ਤੋਂ ...

ਪੂਰਾ ਲੇਖ ਪੜ੍ਹੋ »

ਰੌਚਿਕ ਜਾਣਕਾਰੀ

* ਵਿਟਾਮਿਨ ਬੀ-12 ਦੀ ਕਮੀ ਨਾਲ ਵਾਲ ਸਫੈਦ ਹੋ ਜਾਂਦੇ ਹਨ। * ਭਾਰਤੀ ਮੁਦਰਾ ਦਾ ਨਾਂਅ ਰੁਪਈਆ ਮੁਗਲ ਬਾਦਸ਼ਾਹ ਸ਼ੇਰਸਾਹ ਸੂਰੀ ਨੇ ਰੱਖਿਆ। * ਵਿਸ਼ਵ ਦਾ ਸਭ ਤੋਂ ਲੰਬਾ ਤੇ ਲਿਖਤੀ ਸੰਵਿਧਾਨ ਭਾਰਤ ਦਾ ਹੈ। * ਨੈਲਸਨ ਮੰਡੇਲਾ ਨੂੰ ਦੂਜਾ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ। * ਹਲਦੀ ਘਾਟ ਦਾ ਯੁੱਧ 18 ਜੂਨ, 1576 ਈ: ਨੂੰ ਮਹਾਰਾਣਾ ਪ੍ਰਤਾਪ (ਰਾਣਾ ਆਫ਼ ਮੇਵਾੜ) ਅਤੇ ਮੁਗਲ ਬਾਦਸ਼ਾਹ ਅਕਬਰ ਵਿਚਕਾਰ ਹੋਇਆ। * ਸਭ ਤੋਂ ਪਹਿਲਾਂ ਪੋਲੀਓ ਟੀਕੇ (ਇੰਜੈਕਸ਼ਨ) ਦੀ ਖੋਜ ਜੋਨਸ ਸਾਲਕ ਨੇ ਕੀਤੀ। * ਭਾਰਤ ਦਾ ਰਾਸ਼ਟਰੀ ਰੁੱਖ ਬਰਗਦ (ਬਰੋਟਾ) ਹੈ। * ਭਾਰਤ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। * ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲ ਦੀ ਗੱਡੀ ਉਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ। * ਨਹਿਰੂ ਟਰਾਫੀ ਦਾ ਸਬੰਧ ਹਾਕੀ ਖੇਡ ਨਾਲ ਹੈ। * ਪ੍ਰਿਥਵੀ ਦੀ ਸੂਰਜ ਤੋਂ ਦੂਰੀ ਲਗਪਗ 1496 ਲੱਖ ਕਿਲੋਮੀਟਰ/1519 ਲੱਖ ਕਿਲੋਮੀਟਰ ਹੈ। * ਵਿਸ਼ਵ ਦੀ ਅਮੀਰਾਂ ਦੀ ਸੂਚੀ ਵਿਚੋਂ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ਼ ਪਹਿਲੇ ਨੰਬਰ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 197 ਅਰਬ ਡਾਲਰ ਹੈ। -ਜਗਦੀਸ਼ ਰਾਏ ਗੋਇਲ ਐਮ.ਏ., ਐਮ.ਐੱਡ., 212, ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਝੂਠ ਦਾ ਅਸਰ

ਮੈਂਖਿਆ ਨਿੱਕੂ ਦੇ ਦਾਦਾ ਜੀ, ਆਹ ਜ਼ਰਾ ਸੌ ਰੁਪਏ ਦਿਉ ਨਿੱਕੂ ਨੂੰ ਦੇਣਾ ਏ, ਇਹਦੀ ਮੈਡਮ ਨੇ ਸਕੂਲ 'ਚ ਮੰਗਵਾਇਆ ਏ। ਭਾਗਵਾਨੇ ਇਹ ਤਾਂ ਅਜੇ ਪਰਸੋਂ ਮੈਥੋਂ ਵੀ ਲੈ ਕੇ ਗਿਆ ਸੀ...। 'ਬਾਪੂ ਜੀ... ਬਾਪੂ ਜੀ... ਤੁਹਾਡੇ ਤੋਂ ਹੀ ਨਹੀਂ, ਤਿੰਨ-ਚਾਰ ਦਿਨ ਪਹਿਲਾਂ ਆਪਣੇ ਡੈਡੀ ਤੋਂ ਅਤੇ ਉਦੂੰ ਪਹਿਲਾਂ ਮੈਥੋਂ ਵੀ ਇਹੀ ਕਹਿ ਕੇ ਲੈ ਕੇ ਗਿਆ ਸੀ ਕਿ ਮੈਡਮ ਨੇ ਮੰਗਵਾਇਆ ਹੈ। ' ਨਿੱਕੂ ਦੀ ਮੰਮੀ ਨੇ ਕਿਹਾ। 'ਤੁਸੀਂ ਸਾਰੇ ਜਣੇ ਰੁਕੋ ਮੈਂ ਹੁਣੇ ਫੋਨ ਕਰ ਕੇ ਇਹਦੀ ਮੈਡਮ ਤੋਂ ਪੁੱਛਦੈਂ...। ' (ਫੋਨ ਤੋਂ ਬਾਅਦ) 'ਉਏ ਨਿੱਕੂ ਆਹ ਤੇਰੀ ਮੈਡਮ ਨੇ ਫੋਨ 'ਤੇ ਦੱਸਿਆ ਕਿ ਉਸ ਨੇ ਤਾਂ ਕਦੇ ਵੀ ਕੋਈ ਸਕੂਲ 'ਚ ਪੈਸਾ ਨਹੀਂ ਮੰਗਵਾਇਆ... ਮੈਨੂੰ ਲਗਦੈ ਸਕੂਲ 'ਚ ਤੇਰੇ ਦੋਸਤ-ਆੜੀਆਂ ਦੀ ਕੰਪਨੀ ਮਾੜੀ ਹੋਵੇਗੀ, ਜਿਹੜੀ ਮਾੜੀ ਸੁਸਾਇਟੀ ਦੇ ਝੂਠਾਂ ਦਾ ਅਸਰ ਤੇਰੇ 'ਤੇ ਹੁੰਦਾ ਜਾ ਰਿਹਾ ਹੈ। ਹੁਣ ਤੋਂ ਪਹਿਲਾਂ ਤੂੰ ਕਦੇ ਵੀ ਅਜਿਹੇ ਡਰਾਮੇ ਕਰ ਕੇ ਫਾਲਤੂ ਪੈਸਿਆਂ ਦੀ ਮੰਗ ਨਹੀਂ ਸੀ ਕਰਦਾ। ' 'ਦਾਦਾ ਜੀ, ਸਕੂਲ 'ਚ ਮੇਰਾ ਕੋਈ ਵੀ ਅਜਿਹਾ ਸਾਥੀ ਨਹੀਂ ਹੈ, ਜੋ ਝੂਠ ਬੋਲਦਾ ਹੋਵੇ। ' 'ਪਰ ਪੁੱਤ, ਤੈਨੂੰ ਹੁਣ ਤੋਂ ਹੀ ਝੂਠ ਬੋਲਣ ਦੀ ਆਦਤ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਜਲ੍ਹਿਆਂਵਾਲੇ ਬਾਗ਼ ਦਾ ਸਾਕਾ

(ਇਤਿਹਾਸਕ ਕਵਿਤਾਵਾਂ ਅਤੇ ਗੀਤ)

ਸੰਪਾਦਕ : ਗੁਰਦੇਵ ਸਿੰਘ ਸਿੱਧੂ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ ਮੁੱਲ : 100, ਪੰਨੇ : 64 ਸੰਪਰਕ : 0172-4027552 ਸਮੇਂ-ਸਮੇਂ 'ਤੇ ਦੇਸ਼ ਭਗਤੀ ਅਤੇ ਸੂਰਬੀਰਤਾ ਸਬੰਧੀ ਕਾਵਿ ਸਿਰਜਣਾ ਹੁੰਦੀ ਆਈ ਹੈ। ਸੰਪਾਦਕ ਗੁਰਦੇਵ ਸਿੰਘ ਸਿੱਧੂ ਨੇ ਅਜਿਹਾ ਹੀ ਸਾਰਥਿਕ ਉੱਦਮ ਕਾਵਿ-ਪੁਸਤਕ 'ਜਲ੍ਹਿਆਂਵਾਲੇ ਬਾਗ਼ ਦਾ ਸਾਕਾ' ਦੇ ਰੂਪ ਵਿਚ ਕੀਤਾ ਹੈ ਜਿਸ ਵਿਚ ਭਾਈ ਸੂਰਜ ਸਿੰਘ, ਭਾਈ ਨਾਨਕ ਸਿੰਘ, ਭਾਈ ਹਰਨਾਮ ਸਿੰਘ, ਗਿਆਨੀ ਮਾਨ ਸਿੰਘ ਫਿਰੋਜ਼ਪੁਰੀ, ਮੁਹੰਮਦ ਹੁਸੈਨ ਅਰਸ਼ਦ ਅੰਮ੍ਰਿਤਸਰੀ, ਮੁਹੰਮਦ ਹੁਸੈਨ ਖ਼ੁਸ਼ਨੂਦ, ਗ਼ੁਲਾਮ ਰਸੂਲ ਲੁਧਿਆਣਵੀ, ਜਾਚਕ, ਅਮੀਰ ਅਲੀ ਅਮਰ, ਅਬਦੁਲ ਕਾਦਰ ਬੇਗ਼ ਅਤੇ ਈਸ਼ਰ ਦਾਸ ਪੁਰੀ ਦੀਆਂ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨਾਲ ਜੁੜੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਵੀਆਂ ਨੇ ਜਲ੍ਹਿਆਂਵਾਲੇ ਬਾਗ਼ ਦੀ ਖ਼ੌਫ਼ਨਾਕ ਘਟਨਾ ਨੂੰ ਵੱਖ-ਵੱਖ ਹਿਰਦੇਵੇਧਕ ਦ੍ਰਿਸ਼ਾਂ ਦੇ ਰੂਪ ਵਿਚ ਉਲੀਕਿਆ ਹੈ ਜਿਵੇਂ ਜਨਰਲ ਡਾਇਰ ਵਲੋਂ ਆ ਕੇ ਗੋਲੀ ਚਲਾਉਣੀ, ਲੋਕਾਂ ਵਲੋਂ ਆਪਣੇ ਸਬੰਧੀਆਂ ਦੀਆਂ ਲਾਸ਼ਾ ਲਿਆਉਣੀਆਂ ਤੇ ਵਿਰਲਾਪ ਕਰਨੇ, ਮਾਪਿਆਂ ਦਾ ਆਪਣੇ ਮੁਰਦਾ ਬੱਚਿਆਂ ਨੂੰ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-65

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਨਾਨਾ ਜੀ ਨੇ ਇਕ ਮਿਹਨਤੀ ਅਤੇ ਇਮਾਨਦਾਰ ਲੜਕੇ ਦੀ ਕਹਾਣੀ ਸੁਣਾਈ, ਜਿਸ ਨੇ ਇਕ ਕਾਰਖ਼ਾਨੇ ਵਿਚ ਛੋਟੀ ਜਿਹੀ ਨੌਕਰੀ ਕਰਕੇ ਨਾਲ-ਨਾਲ ਪੜ੍ਹਾਈ ਕੀਤੀ। ਉਹ ਸਖ਼ਤ ਮਿਹਨਤ ਅਤੇ ਆਪਣੀ ਇਮਾਨਦਾਰੀ ਸਦਕਾ ਅੱਜ ਉਸੇ ਹੀ ਕਾਰਖ਼ਾਨੇ ਦਾ ਮੈਨੇਜਰ ਹੈ, ਜਿਥੇ ਉਸ ਨੇ ਮਜ਼ਦੂਰੀ ਕਰਨ ਦਾ ਕੰਮ ਸ਼ੂਰੂ ਕੀਤਾ ਸੀ। ਨਾਨਾ ਜੀ ਦਾ ਕਹਾਣੀ ਸੁਣਾਉਣ ਦਾ ਤਰੀਕਾ ਐਨਾ ਵਧੀਆ ਸੀ ਕਿ ਨਾਨੀ ਜੀ ਤੋਂ ਲੈ ਕੇ ਪੰਮੀ ਤੱਕ ਸਾਰੇ ਕਹਾਣੀ ਵਿਚ ਗੁਆਚ ਗਏ ਲੱਗਦੇ ਸਨ। ਰਹਿਮਤ ਅਤੇ ਅਸੀਸ ਨੇ ਤਾਂ ਅੱਜ ਬਹੁਤ ਸਾਲਾਂ ਬਾਅਦ ਪਾਪਾ ਜੀ ਕੋਲੋਂ ਕਹਾਣੀ ਸੁਣੀ ਸੀ। ਉਨ੍ਹਾਂ ਨੂੰ ਕਹਾਣੀ ਸੁਣ ਕੇ ਆਪਣਾ ਬਚਪਨ ਯਾਦ ਆ ਗਿਆ। 'ਨਾਨਾ ਜੀ, ਤੁਹਾਨੂੰ ਇਕ ਗੱਲ ਪੁੱਛਾਂ?' ਸੁਖਮਨੀ ਨੇ ਕਿਹਾ। 'ਹਾਂ ਬੇਟਾ, ਜ਼ਰੂਰ ਪੁੱਛੋ।' 'ਤੁਸੀਂ ਸਵੇਰੇ ਜਿਹੜੀ ਕਹਾਣੀ ਸੁਣਾਈ ਸੀ, ਉਸ ਵਿਚ ਵੀ ਇਕ ਲੜਕਾ ਮਿਹਨਤ ਕਰਨ ਦੇ ਨਾਲ-ਨਾਲ ਬੜੀ ਜ਼ਿਆਦਾ ਪੜ੍ਹਾਈ ਕਰਦੈ ਅਤੇ ਉਹ ਡਾਕਟਰ ਬਣ ਜਾਂਦੈ। ਇਸ ਕਹਾਣੀ ਵਿਚ ਲੜਕਾ ਇਕ ਕਾਰਖ਼ਾਨੇ ਦਾ ਮੈਨੇਜਰ ਬਣ ਜਾਂਦੈ। ਗੱਲ ਤਾਂ ਇਕੋ ਜਿਹੀ ਹੋਈ।' 'ਸੁਖਮਨੀ, ਤੂੰ ਬੜਾ ਹੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX