ਤਾਜਾ ਖ਼ਬਰਾਂ


ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ
. . .  1 minute ago
ਲੁਧਿਆਣਾ, 7 ਮਈ - ਪਰਮਿੰਦਰ ਸਿੰਘ ਆਹੂਜਾ - ਥਾਣਾ ਡਾਬਾ ਦੀ ਪੁਲਿਸ ਵਲੋਂ ਬੀਤੇ ਦਿਨ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਮੁੱਖ ਕਥਿਤ ਦੋਸ਼ੀ ਹਰਵਿੰਦਰ ਕੁਮਾਰ ਪੁਲਿਸ ਹਿਰਾਸਤ ਵਿਚੋਂ ...
ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਦਾ ਮਨੀਲਾ ਵਿਚ ਹੋਇਆ ਦਿਹਾਂਤ
. . .  23 minutes ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸਬੰਧਿਤ ਨੌਜਵਾਨ ਦੀ ਮਨੀਲਾ 'ਚ ਮੌਤ ਹੋਣ ਦਾ ਪਤਾ...
ਵੀਡੀਓ ਕਾਨਫਰੰਸਿੰਗ ਰਾਹੀਂ ਸੋਨੀਆ ਗਾਂਧੀ ਦੀ ਕਾਂਗਰਸ ਦੀ ਸੰਸਦੀ ਪਾਰਟੀ ਨਾਲ ਮੀਟਿੰਗ
. . .  36 minutes ago
ਨਵੀਂ ਦਿੱਲੀ , 7 ਮਈ - ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਸੰਸਦੀ ਪਾਰਟੀ ਦੀ ਬੈਠਕ ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਖੇ ਪਹੁੰਚੇ
. . .  54 minutes ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਜਾਣਕਾਰੀ ਨਾ ਮਿਲਣ ਕਰ ਕੇ ਅਤੇ ਬੇਅਦਬੀ ਮਾਮਲੇ ਦੀ ਪੜਤਾਲ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ...
ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਦਾਨ ਕੀਤੇ 2 ਕਰੋੜ ਰੁਪਏ
. . .  about 1 hour ago
ਨਵੀਂ ਦਿੱਲੀ , 7 ਮਈ - ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਫ਼ੰਡ ਜੁਟਾਉਣ ਵਾਲੇ ਪ੍ਰਾਜੈਕਟ ਲਈ 2 ਕਰੋੜ ਰੁਪਏ...
ਕੋਰੋਨਾ ਪਾਜ਼ੀਟਿਵ ਆਏ ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਮੌਤ
. . .  about 1 hour ago
ਬਠਿੰਡਾ , 7 ਮਈ (ਅਮ੍ਰਿਤਪਾਲ ਸਿੰਘ ਵਲਾਣ) - ਡੀ.ਏ.ਵੀ. ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਅੱਜ ਮੌਤ ਹੋ ਗਈ ਹੈ। ਉਹ 10 ਦਿਨ ਪਹਿਲਾਂ...
ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਭਾਰਤ ਨੂੰ ਭੇਜ ਰਹੇ ਹਨ ਕੋਵੀਡ -19 ਰਾਹਤ ਸਮਗਰੀ
. . .  59 minutes ago
ਨਿਊ ਯਾਰਕ, 7 ਮਈ - ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਨੇ ਕੋਵੀਡ -19 ਰਾਹਤ ਸਮਗਰੀ ਭਾਰਤ ਨੂੰ ਭੇਜਣ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ...
ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.35 ਕਰੋੜ ਤੋਂ ਵੱਧ ਟੀਕੇ ਮੁਫ਼ਤ ਦਿੱਤੇ ਗਏ - ਸਿਹਤ ਮੰਤਰਾਲਾ
. . .  about 1 hour ago
ਨਵੀਂ ਦਿੱਲੀ , 7 ਮਈ - ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17.35 ਕਰੋੜ ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਮੁਫ਼ਤ ਮੁਹੱਈਆ...
ਭਾਰਤ ਵਿਚ 4 ਲੱਖ ਤੋਂ ਉੱਪਰ ਆਏ ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ , 7 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 4,14,188 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ...
ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਹਵਾਈ ਜਹਾਜ਼ ਰਨ ਵੇ 'ਤੇ ਫਿਸਲਿਆ, ਦੋਵੇਂ ਪਾਈਲਟ ਜ਼ਖਮੀ
. . .  about 2 hours ago
ਗਵਾਲੀਅਰ, 7 ਮਈ - ਗਵਾਲੀਅਰ ਏਅਰਪੋਰਟ 'ਤੇ ਵੀਰਵਾਰ ਦੇਰ ਰਾਤ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਇੱਥੇ ਇਕ ਜਹਾਜ਼ ਰਨ ਵੇ 'ਤੇ ਫਿਸਲ ਗਿਆ। ਇਹ ਪਲੇਨ ਰੇਮਡੇਸਿਵਿਰ ਦੇ ਟੀਕਿਆਂ ਦੀ ਖੇਪ ਲੈ ਕੇ ਆ ਰਿਹਾ ਸੀ। ਇਸ ਘਟਨਾ ਵਿਚ 2...
ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਸਿਰਫ਼ ਆਪਣੇ ਮਨ ਕੀ ਬਾਤ ਕੀਤੀ, ਸਾਡੀ ਇਕ ਨਹੀਂ ਸੁਣੀ - ਝਾਰਖੰਡ ਦੇ ਮੁੱਖ ਮੰਤਰੀ ਨੇ ਮੋਦੀ 'ਤੇ ਕੱਸਿਆ ਜ਼ੋਰਦਾਰ ਤੰਜ
. . .  about 3 hours ago
ਰਾਂਚੀ, 7 ਮਈ - ਕੋਰੋਨਾ ਦੀ ਦੇਸ਼ ਵਿਚ ਪ੍ਰਚੰਡ ਹੋਈ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ...
ਕੋਰੋਨਾ ਕਾਰਨ ਇਕ ਹੋਰ ਭਾਜਪਾ ਵਿਧਾਇਕ ਦੀ ਮੌਤ
. . .  about 3 hours ago
ਲਖਨਊ, 7 ਮਈ - ਯੋਗੀ ਸਰਕਾਰ ਚਾਹੇ ਕੁਝ ਕਹੇ ਪਰ ਉਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਇਸ ਦੀ ਚਪੇਟ ਵਿਚ ਆ ਕੇ ਇਕ ਹੋਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ। ਰਾਏਬਰੇਲੀ ਦੇ ਸਲੋਨ ਤੋਂ ਭਾਜਪਾ...
ਆਸਾਮ 'ਚ ਲੱਗੇ ਭੁਚਾਲ ਦੇ ਝਟਕੇ
. . .  about 3 hours ago
ਗੁਹਾਟੀ, 7 ਮਈ - ਆਸਾਮ 'ਚ ਅੱਜ ਹਲਕੇ ਭੁਚਾਲ ਦੇ ਝਟਕੇ ਲੱਗੇ। ਆਸਾਮ ਦੇ ਮਾਰੀਗਾਓਂ 'ਚ 2.8 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ...
ਅੱਜ ਦਾ ਵਿਚਾਰ
. . .  about 4 hours ago
ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਨਹੀਂ, ਨਿਰਾਸ਼ ਨਹੀਂ ਹੋਣਾ

ਆਸ਼ਾਵਾਦੀ ਨਜ਼ਰੀਆ ਹੀ ਹੈ ਜੋ ਕੁਝ ਚੰਗਾ ਅਤੇ ਨਵਾਂ ਸਿਰਜਣ ਦਾ ਜ਼ਰੀਆ ਬਣਦਾ ਹੈ। ਪੱਥਰ ਯੁੱਗ ਤੋਂ ਅੱਜ ਤੱਕ ਦੀ ਦੁਨੀਆ ਵਿਚ ਪ੍ਰਵੇਸ਼ ਲਈ ਮਨੁੱਖ ਦੇ ਆਸ਼ਾਵਾਦੀ ਨਜ਼ਰੀਏ ਦੀ ਸਭ ਤੋਂ ਵੱਧ ਭੂਮਿਕਾ ਹੈ। ਡਾਕਟਰੀ ਵਿਗਿਆਨ ਨੇ ਹੁਣ ਇਹ ਸਾਬਤ ਕਰ ਦਿੱਤਾ ਹੈ ਕਿ ਆਸ਼ਾਵਾਦੀ ਲੋਕ ਲੰਮੀ ਉਮਰ ਜਿਊਂਦੇ ਹਨ। ਕੋਰੋਨਾ ਦੇ ਇਸ ਦੌਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੇ ਕਾਰਗਰ ਢੰਗ ਦੱਸਣ ਦੇ ਨਾਲ-ਨਾਲ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਆਸ਼ਾਵਾਦੀ ਬਣੇ ਰਹੋ। ਜਲਦੀ ਹੀ ਧੁੰਦ ਦੇ ਬੱਦਲ ਛਟ ਜਾਣਗੇ। ਆਸ਼ਾਵਾਦੀ ਨਜ਼ਰੀਏ ਨਾਲ ਅਸੀਂ ਜ਼ਿੰਦਗੀ ਦੀ ਹਰ ਮੁਸ਼ਕਿਲ ਪਾਰ ਕਰ ਸਕਦੇ ਹਾਂ। ਵੱਡੀ ਤੋਂ ਵੱਡੀ ਮੁਸ਼ਕਿਲ ਤੋਂ ਬਾਹਰ ਨਿਕਲਣ ਦਾ ਵੀ ਕੋਈ ਨਾ ਕੋਈ ਰਾਹ ਜ਼ਰੂਰ ਹੁੰਦਾ ਹੈ। ਆਸ ਜ਼ਿੰਦਗੀ ਦਾ ਸੁਨੇਹਾ ਹੈ। ਪੰਜਾਬੀ ਲੋਕਧਾਰਾ ਆਖਦੀ ਹੈ 'ਜੀਵੇ ਆਸਾ ਮਰੇ ਨਿਰਾਸਾ।' ਜਿਨ੍ਹਾਂ ਦੇ ਉਦੇਸ਼ ਵੱਡੇ ਹੁੰਦੇ ਹਨ ਉਨ੍ਹਾਂ ਦੇ ਨਿਰਾਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੋ ਮਹਾਨ ਜਜ਼ਬਿਆਂ ਨੂੰ ਪ੍ਰਣਾਏ ਜਾਂਦੇ ਹਨ ਉਨ੍ਹਾਂ ਲਈ ਫਾਂਸੀਆਂ ਦੇ ਫੰਦੇ ਖੌਫ਼ ਪੈਦਾ ਨਹੀਂ ਕਰਦੇ। ਜਦੋਂ ਗੁਰੂ ਗੋਬਿੰਦ ...

ਪੂਰਾ ਲੇਖ ਪੜ੍ਹੋ »

ਜਦੋਂ ਟੈਗੋਰ ਨੂੰ ਮਿਲੀ ਇਕ ਤਾਰ ਨੇ ਹਿੰਦੁਸਤਾਨੀਖ਼ੁਸ਼ ਕੀਤੇ

'ਗੀਤਾਂਜਲੀ' ਦੇ 110 ਸਾਲ ਪੂਰੇ ਹੋਣ 'ਤੇ ਵਿਸ਼ੇਸ਼

ਦਿਨ ਦੇ ਕਰੀਬ 11 ਵੱਜ ਰਹੇ ਸਨ। ਰਾਬਿੰਦਰਨਾਥ ਟੈਗੋਰ ਕੁਝ ਪ੍ਰੇਸ਼ਾਨ ਜਿਹੇ ਚਹਿਲ-ਕਦਮੀ ਕਰ ਰਹੇ ਸਨ। ਦਰਅਸਲ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਲੈ ਕੇ ਇਕ ਸਿਖਲਾਈ ਟ੍ਰਿੱਪ 'ਤੇ ਸਵੇਰੇ-ਸਵੇਰੇ ਹੀ ਨਿਕਲਣਾ ਪੈਣਾ ਸੀ, ਪਰ ਕਾਫ਼ੀ ਦੇਰ ਹੋ ਚੁੱਕੀ ਸੀ। ਇਸ ਲਈ ਉਨ੍ਹਾਂ ਦਾ ਪੂਰਾ ਧਿਆਨ ਜਲਦੀ ਤੋਂ ਜਲਦੀ ਜਾਣ ਵੱਲ ਸੀ। ਉਸੇ ਸਮੇਂ ਇਕ ਸ਼ਖ਼ਸ ਦੌੜਦਾ-ਦੌੜਦਾ ਉਨ੍ਹਾਂ ਕੋਲ ਆਇਆ। ਉਹ ਤਾਰ-ਘਰ ਦਾ ਮੁਲਾਜ਼ਮ ਸੀ। ਉਸ ਨੇ ਟੈਗੋਰ ਨੂੰ ਇਕ ਤਾਰ (ਟੈਲੀਗ੍ਰਾਮ) ਦਿੱਤੀ। ਪਰ ਉਲਝਣ ਵਿਚ ਉਲਝੇ ਟੈਗੋਰ ਨੇ ਤਾਰ ਲਈ ਅਤੇ ਆਪਣੇ ਕੁੜਤੇ ਦੀ ਜੇਬ ਵਿਚ ਪਾ ਲਈ। ਉਨ੍ਹਾਂ ਨੇ ਜਲਦੀ ਤੋਂ ਜਲਦੀ ਬੱਚਿਆਂ ਨੂੰ ਲੈ ਕੇ ਟ੍ਰਿੱਪ 'ਤੇ ਜਾਣਾ ਸੀ। ਹੁਣ ਤੱਕ ਸਾਰੇ ਬੱਚੇ ਤਿਆਰ ਹੋ ਕੇ ਆ ਗਏ ਸਨ। ਟੈਗੋਰ ਛੇਤੀ-ਛੇਤੀ ਬੱਘੀ ਵਿਚ ਬੈਠੇ ਅਤੇ ਕਾਰਵਾਂ ਚੱਲ ਪਿਆ। ਬੱਘੀ ਵਿਚ ਉਨ੍ਹਾਂ ਨਾਲ ਉਨ੍ਹਾਂ ਦੇ ਇਕ ਅੰਗਰੇਜ਼ ਦੋਸਤ ਵੀ ਬੈਠੇ ਸਨ। ਟੈਗੋਰ ਨੇ ਹਾਲੇ ਤੱਕ ਜੇਬ ਵਿਚੋਂ ਕੱਢ ਕੇ ਉਸ ਤਾਰ ਨੂੰ ਨਹੀਂ ਦੇਖਿਆ ਸੀ। ਇਸ ਗੱਲ ਨੇ ਉਨ੍ਹਾਂ ਦੇ ਅੰਗਰੇਜ਼ ਦੋਸਤ ਨੂੰ ਬੇਚੈਨ ਕੀਤਾ ਸੀ। ਪਰ ਟੈਗੋਰ ਸ਼ਾਇਦ ਤਾਰ ਨੂੰ ਭੁੱਲ ਗਏ ਸਨ ਜਾਂ ਫਿਰ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਪੁਠਚੁੰਝਾ (Pied Avocets)

ਪੁਠਚੁੰਝਾ ( Pied Avocets) ਇਕ ਵੱਡਾ ਕਾਲੇ ਅਤੇ ਚਿੱਟੇ ਰੰਗ ਦਾ ਵੱਡੇ ਆਕਾਰ ਦਾ ਲੰਮੀਆਂ ਨੀਲੇ ਰੰਗ ਦੀਆਂ ਲੱਤਾਂ ਵਾਲਾ ਖੂਬਸੂਰਤ ਪ੍ਰਵਾਸੀ ਪੰਛੀ ਹੈ, ਜੋ ਸਰਦੀਆਂ ਬਿਤਾਉਣ ਭਾਰਤੀ ਉਪ ਮਹਾਂਦੀਪ ਵਿਚ ਆਉਂਦਾ ਹੈ। ਇਸ ਦੀ ਵਿਸ਼ੇਸ਼ ਪ੍ਰਕਾਰ ਦੀ ਉੱਪਰ ਉੱਠੀ ਹੋਈ ਚੁੰਝ ਇਸ ਨੂੰ ਵਿਲੱਖਣ ਬਣਾਉਂਦੀ ਹੈ। ਇਹ ਪੰਛੀ ਪਾਣੀ ਜਾਂ ਦਲਦਲ ਵਾਲੇ ਇਲਾਕਿਆਂ ਦੇ ਨੇੜੇ-ਤੇੜੇ ਦੇਖਿਆ ਜਾਂਦਾ ਹੈ। ਇਹ ਆਪਣੀ ਖ਼ਾਸ ਤਰ੍ਹਾਂ ਦੀ ਉੱਪਰ ਉੱਠੀ ਹੋਈ ਚੁੰਝ ਦੀ ਮਦਦ ਨਾਲ ਚਿੱਕੜ ਨੂੰ ਪਾਸੇ ਕਰਦਿਆਂ ਉਸ 'ਚੋਂ ਕੀੜੇ-ਮਕੌੜੇ ਜਾਂ ਛੋਟੀਆਂ ਮੱਛੀਆਂ ਲੱਭ ਕੇ ਖਾਂਦਾ ਹੈ। ਇਹ ਪੰਛੀ ਛੋਟੇ ਸਮੂਹਾਂ 'ਚ ਜ਼ਮੀਨ 'ਤੇ ਖੁੱਲ੍ਹੇ ਮੈਦਾਨਾਂ ਵਿਚ ਆਪਣੇ ਆਲ੍ਹਣੇ ਬਣਾਉਂਦੇ ਹਨ। ਪੰਜਾਬ ਵਿਚ ਇਹ ਹਰੀਕੇ, ਕੇਸ਼ੋਪੁਰ ਜਾਂ ਹੋਰ ਛੋਟੀਆਂ-ਛੋਟੀਆਂ ਝੀਲਾਂ ਜਾਂ ਛੱਪੜਾਂ ਲਾਗੇ ਦੇਖਿਆ ਜਾ ਸਕਦਾ ਹੈ। -ਫਿਰੋਜ਼ਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਤਬਲਾ ਵਾਦਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਵਾਲੀਆਂ ਔਰਤਾਂ

ਸੰਗੀਤ ਦੇ ਖੇਤਰ ਵਿਚ 'ਅਬਲਾ ਤਬਲਾ ਨਹੀਂ ਵਜਾ ਸਕਦੀ' ਕਹਾਵਤ ਹੁਣ ਪੁਰਾਣੀ ਹੋ ਚੁੱਕੀ ਹੈ। ਅੱਜ ਹਰ ਖੇਤਰ ਵਿਚ ਔਰਤਾਂ, ਮਰਦ ਦੇ ਬਰਾਬਰ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਅਤੇ ਆਪਣੇ ਉੱਤੇ ਲੱਗੇ ਅਬਲਾ ਦੇ ਦੋਸ਼ ਨੂੰ ਨਕਾਰ ਚੁੱਕੀਆਂ ਹਨ। ਦੇਸ਼ ਨਹੀਂ ਦੁਨੀਆ ਪੱਧਰ 'ਤੇ ਇੱਥੋਂ ਤੱਕ ਕਿ ਪੁਲਾੜ ਵਿਚ ਵੀ ਔਰਤਾਂ ਆਪਣੀ ਸਫਲਤਾ ਦੇ ਝੰਡੇ ਗੱਡ ਚੁੱਕੀਆਂ ਹਨ ਅਤੇ ਹੋਰ ਵੀ ਅਹਿਮ ਪ੍ਰਾਪਤੀਆਂ ਕਰਨ ਲਈ ਯਤਨਸ਼ੀਲ ਹਨ। ਇਹ ਵਿਚਾਰ ਅੱਜ ਵੀ ਕਾਇਮ ਹੈ ਕਿ ਤਬਲਾ ਮਰਦਾਂ ਦਾ ਸਾਜ਼ ਹੈ, ਇਸ ਕਰਕੇ ਔਰਤਾਂ ਤਬਲਾ ਵਾਦਨ ਦੇ ਖੇਤਰ ਵਿਚ ਕਦਮ ਨਹੀਂ ਰੱਖਦੀਆਂ ਪਰ ਇਹ ਸੱਚ ਨਹੀਂ। ਗਾਇਨ ਖੇਤਰ ਵਿਚ ਇਸਤਰੀਆਂ ਦੀ ਪ੍ਰਾਪਤੀ ਕਿਸੇ ਤੋਂ ਲੁਕੀ ਨਹੀਂ ਹੈ। ਬਹੁਤ ਸਾਰੀਆਂ ਗਾਇਕਾਵਾਂ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਹੈ ਅਤੇ ਕਰ ਰਹੀਆਂ ਹਨ। ਸਕੂਲਾਂ-ਕਾਲਜਾਂ ਵਿਚ ਸੰਗੀਤ ਜਦੋਂ ਤੋਂ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ ਹੈ, ਉਦੋਂ ਤੋਂ ਇਸਤਰੀਆਂ ਵਲੋਂ ਤਾਨਪੁਰਾ, ਦਿਲਰੁਬਾ, ਵੀਣਾ, ਸਿਤਾਰ, ਸਰੋਦ, ਵਾਇਲਿਨ, ਹਰਮੋਨੀਅਮ ਆਦਿ ਸਾਜ਼ਾਂ ਦੀ ਸਿੱਖਿਆ ਲਗਾਤਾਰ ਪ੍ਰਾਪਤ ਕੀਤੀ ਜਾ ਰਹੀ ਹੈ। ਉਹ ...

ਪੂਰਾ ਲੇਖ ਪੜ੍ਹੋ »

ਮੇਰੀ ਤੇ ਮੇਰੇ ਕਿਸਾਨ ਭਰਾਵਾਂ ਦੀ ਖੇਤੀ ਦੇ ਪੰਜ ਪੜਾਅ

ਚੌਥਾ ਪੜਾਅ 'ਕੁਦਰਤੀ ਸੋਮਿਆਂ ਦਾ ਉਜਾੜਾ ਅਤੇ ਖੇਤੀ 'ਚ ਨਿਰਾਸ਼ਤਾ' (1990 ਤੋਂ 2005) ਖੇਤੀ ਦੇ ਇਸ ਚੌਥੇ ਦੌਰ ਵਿਚ ਵੀ ਖੇਤੀ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਤੇ ਨਵੀਂ ਖੇਤੀ ਵੱਲ ਜਾਂਦੇ ਮਾਰਗਾਂ ਦੇ ਬਾਵਜੂਦ ਪੰਜਾਬ ਦੀ ਖੇਤੀ ਵਿਚ ਕੋਈ ਨਵੀਂ ਤਬਦੀਲੀ ਨਾ ਆਈ। ਹਾਂ ਕੁਝ ਕਿਸਾਨਾਂ ਨੇ ਖ਼ੁਸ਼ਹਾਲੀ ਵੱਲ ਲਿਜਾਣ ਵਾਲੀ ਖੇਤੀ ਵੰਨ-ਸੁਵੰਨਤਾ ਦੀ ਮੁਹਿੰਮ ਰਾਹੀਂ ਖੇਤੀਬਾੜੀ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਜ਼ਰੂਰ ਪ੍ਰਦਾਨ ਕੀਤਾ। ਅਸਲ ਵਿਚ ਇਹ ਕਿਸਾਨ ਹੀ ਸਮਾਜ ਦੇ ਨਾਇਕ ਸਾਬਤ ਹੋਏ। ਆਮ ਕਿਸਾਨਾਂ ਦੇ ਸਾਹਮਣੇ ਮੁੱਖ ਫ਼ਸਲ ਝੋਨਾ ਹੀ ਰਹੀ। ਉਹ ਜਦੋਂ ਵੀ ਝੋਨੇ ਦਾ ਬੀਜ ਲੈਣ ਜਾਂਦੇ ਕੇਵਲ ਦੋ ਸਵਾਲ ਕਰਦੇ- 'ਝੋਨੇ ਦੀ ਨਵੀਂ ਕਿਹੜੀ ਕਿਸਮ ਆਈ ਆ' ਦੂਜਾ ਸਵਾਲ ਫ਼ਸਲ ਦੇ ਹੋਰ ਗੁਣਾਂ ਨੂੰ ਛੱਡ ਕੇ ਇਹੋ ਕਰਦੇ ਕਿ 'ਝੋਨੇ ਦਾ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਆਈ ਆ'? ਕਣਕ ਝੋਨੇ ਦੀ ਰਵਾਇਤੀ ਖੇਤੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਸਨ। ਜ਼ਮੀਨ ਦੀ ਉਪਜਾਊ ਸ਼ਕਤੀ ਖੁੱਸ ਰਹੀ ਸੀ। ਧਰਤੀ ਹੇਠਲੇ ਪਾਣੀ ਦਾ ਭੰਡਾਰ ਨਿਰੰਤਰ ਊਣਾ ਹੋ ਰਿਹਾ ਸੀ ਤੇ ਕਿਸਾਨਾਂ ਨੂੰ ਭਾਰੀ ਰਕਮਾਂ ਖਰਚ ਕੇ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਸ ਵਧੇ ਹੋਏ ਮਾਣ-ਸਤਿਕਾਰ ਨਾਲ ਚਾਰਲੀ ਵੀ ਆਪਣਾ ਮਹੱਤਵ ਤੇ ਹੈਸੀਅਤ ਸਮਝਣ ਲੱਗਿਆ। ਕੀ-ਸਟੋਨ ਨਾਲ ਉਸ ਦਾ ਇਕਰਾਰ ਪੂਰਾ ਹੁੰਦੇ ਹੀ ਮੈਕ ਸੇਨੇਟ ਨੇ ਉਸ ਨੂੰ ਪੁੱਛਿਆ, 'ਨਵਾਂ ਇਕਰਾਰ ਕਰਨੈ?' 'ਕਰ ਲੈਨੇ ਹਾਂ'... ਚਾਰਲੀ ਨੇ ਬੇਫ਼ਿਕਰੀ ਨਾਲ ਜਵਾਬ ਦਿੱਤਾ। 'ਕੀ ਲਵੋਗੇ?' ਮੈਕ ਨੇ ਰਕਮ ਬਾਰੇ ਪੁੱਛਿਆ। 'ਹਫ਼ਤੇ ਦੇ ਇਕ ਹਜ਼ਾਰ ਡਾਲਰ...' 'ਏਨੇ?... ਪਰ ਏਨੇ ਤਾਂ ਮੈਨੂੰ ਵੀ ਨਹੀਂ ਮਿਲਦੇ...' ਮੈਕ ਸੇਨੇਟ ਮਜ਼ਾਕ ਵਿਚ ਪਰ ਸੱਚ ਕਿਹਾ। 'ਮੈਨੂੰ ਪਤੈ...' ਚਾਰਲੀ ਨੇ ਗੰਭੀਰਤਾ ਨਾਲ ਕਿਹਾ, 'ਪਰ ਥੀਏਟਰ ਵਿਚ ਟਿਕਟਾਂ ਵਾਲੀ ਬਾਰੀ ਦੇ ਸਾਹਮਣੇ ਜਿਹੜੀਆਂ ਲੰਬੀਆਂ ਕਤਾਰਾਂ ਲਗਦੀਆਂ ਹਨ, ਉਹ ਤੇਰੇ ਨਹੀਂ ਮੇਰੇ ਨਾਂਅ ਦੇ ਕਾਰਨ...।' 'ਹੋ ਸਕਦਾ ਹੈ, ਪਰ ਸਾਰਿਆਂ ਦੀ ਸਾਂਝੀ ਮਿਹਨਤ ਕਰਕੇ ਹੀ ਇਹ ਸੰਭਵ ਹੋਇਆ ਹੈ। ਇਕੱਲਾ ਤੂੰ ਹੀ ਚਲਦਾ ਹੈਂ, ਇਹ ਮੰਨਣਾ ਸੰਭਵ ਨਹੀਂ ਹੈ। ਦੇਖ, ਉਹ ਫੋਰਡ ਸਟਰਲਿੰਗ ਘੁਮੰਡ ਵਿਚ ਰਹਿੰਦਾ ਸੀ, ਤਾਂ ਉਸ ਦਾ ਕੀ ਹਾਲ ਹੋਇਆ।' ਇਹ ਬੋਲਣ ਦੇ ਬਾਵਜੂਦ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਜਕਲ੍ਹ ਚੱਲਣ ਵਾਲੇ ਸਿੱਕੇ ਦਾ ਦੂਸਰਾ ਨਾਂਅ ਚਾਰਲੀ ...

ਪੂਰਾ ਲੇਖ ਪੜ੍ਹੋ »

ਕਦੇ ਧੰਨਵਾਦ ਵੀ ਕਰਿਆ ਕਰੋ

ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਦਾ ਆਨੰਦ ਲੈਣ ਲਈ ਰਿਸ਼ਤੇ ਅਹਿਮ ਰੋਲ ਅਦਾ ਕਰਦੇ ਹਨ। ਇਕ ਬਹੁਤ ਹੀ ਮਹੱਤਵਪੂਰਨ ਰਿਸ਼ਤਾ ਜੋ ਇਕ-ਦੂਜੇ ਦੇ ਵਿਚਾਰਾਂ ਦੀ ਸਾਂਝ ਤੋਂ ਅਣਜਾਨ, ਵੱਖੋ-ਵੱਖਰੇ ਸੰਸਕਾਰਾਂ ਦੇ ਪਾਲਣ-ਪੋਸ਼ਣ ਨਾਲ ਜਵਾਨ ਹੋਏ ਦੋ ਵਿਅਕਤੀਆਂ ਵਿਚਕਾਰ, ਜ਼ਿੰਦਗੀ ਦੀ ਹੁਸੀਨ ਉਮਰ ਵਿਚ ਵਿਆਹ ਰੂਪੀ ਸਮਾਗਮ ਨਾਲ ਸਿਰਜਦਾ ਹੈ, ਉਸ ਨੂੰ ਪਤੀ-ਪਤਨੀ ਦੇ ਰਿਸ਼ਤੇ ਵਜੋਂ ਜਾਣਿਆ ਜਾਂਦਾ ਹੈ। ਕਿਸੇ ਵੀ ਲਿਖਤ-ਪੜ੍ਹਤ ਦੀ ਅਣਹੋਂਦ ਵਿਚ ਵੀ ਕਈ ਸਮਾਜਿਕ ਬੰਧਨਾਂ ਵਿਚ ਬੱਝਾ ਹੋਇਆ ਇਹ ਰਿਸ਼ਤਾ ਜੀਵਨ ਨੂੰ ਖ਼ੁਸ਼ਹਾਲ ਅਤੇ ਅਰਥ ਭਰਪੂਰ ਬਣਾਉਣ ਲਈ ਇਕ ਮੀਲ ਪੱਥਰ ਸਿੱਧ ਹੁੰਦਾ ਹੈ। ਸਮਾਜਿਕ ਬੰਧਨ ਵਿਚ ਬੱਝੇ ਇਸ ਰਿਸ਼ਤੇ ਵਿਚ ਦੋਵਾਂ ਲਈ ਕੰਮ ਨਿਸਚਿਤ ਹਨ। ਜਿਥੇ ਪਤਨੀ ਲਈ ਘਰ ਦੀ ਸਾਂਭ-ਸੰਭਾਲ, ਬੱਚਿਆਂ ਦਾ ਪਾਲਣ-ਪੋਸ਼ਣ ਆਦਿ ਹਨ, ਉਥੇ ਪਤੀ ਲਈ ਘਰ ਨੂੰ ਚਲਾਉਣ ਲਈ ਕਮਾਈ ਕਰਨਾ ਅਤੇ ਬਾਹਰ ਦੇ ਕੰਮ ਦੀ ਜ਼ਿੰਮੇਵਾਰੀ ਹੈ। ਇਸ ਸਮਾਜ ਵਿਚ ਵਿਚਰਦਿਆਂ ਹਰ ਵਿਅਕਤੀ ਨੂੰ ਇਕ ਅਜਿਹੇ ਦੋਸਤ ਦੀ ਜ਼ਰੂਰਤ ਹੁੰਦੀ ਹੈ ਜੋ ਕੁਝ ਨਾ ਕਹਿਣ 'ਤੇ ਵੀ ਤੁਹਾਨੂੰ ਸਮਝ ਸਕੇ। ਚਿਹਰੇ 'ਤੇ ਮੁਸਕਰਾਹਟ ਦੀ ਮੌਜੂਦਗੀ ਵਿਚ ਵੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX