ਮੋਨੂੰ ਦੀ ਭੂਆ ਦੇ ਬੱਚੇ ਗੁਰਦਾਸ ਅਤੇ ਸੇਵਕ ਉਸ ਨੂੰ ਹਰ ਸਾਲ ਫੋਨ ਕਰਦੇ ਕਿ ਉਹ ਇਸ ਵੇਰ ਉਨ੍ਹਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਏ। ਮੋਨੂੰ ਹਰ ਸਾਲ ਕੋਈ ਨਾ ਕੋਈ ਬਹਾਨਾ ਲਾ ਕੇ ਉਨ੍ਹਾਂ ਦਾ ਕਹਿਣਾ ਟਾਲ ਦਿੰਦਾ ਪਰ ਇਸ ਸਾਲ ਦੀ ਵਿਸਾਖੀ ਦੇ ਤਿਉਹਾਰ 'ਤੇ ਗੁਰਦਾਸ ਅਤੇ ਸੇਵਕ ਨੇ ਆਪਣੇ ਮੰਮੀ-ਪਾਪਾ ਨੂੰ ਜ਼ੋਰ ਪਾ ਕੇ ਮੋਨੂੰ ਨੂੰ ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਆਉਣ ਲਈ ਮਨਾ ਲਿਆ। ਮੋਨੂੰ ਵੀ ਉਨ੍ਹਾਂ ਨਾਲ ਵਿਸਾਖੀ ਮਨਾਉਣ ਲਈ ਤਿਆਰ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਦਾ ਪਵਿੱਤਰ ਅਸਥਾਨ ਵੀ ਉਨ੍ਹਾਂ ਦੇ ਕਸਬੇ ਦੇ ਨੇੜੇ ਹੀ ਸੀ। ਮੋਨੂੰ ਦੀ ਸਾਲਾਨਾ ਪ੍ਰੀਖਿਆ ਖ਼ਤਮ ਹੋ ਚੁੱਕੀ ਸੀ। ਨਤੀਜਾ ਨਿਕਲ ਚੁੱਕਿਆ ਸੀ। ਉਹ ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਹੀ ਆਪਣੇ ਮਾਮਾ ਮਾਮੀ ਦੇ ਘਰ ਪਹੁੰਚ ਗਿਆ। ਉਸ ਨੇ ਗੁਰਦਾਸ ਅਤੇ ਸੇਵਕ ਨੂੰ ਪੁੱਛਿਆ, 'ਵੀਰ ਜੀ, ਆਪਾਂ ਵਿਸਾਖੀ ਦਾ ਤਿਉਹਾਰ ਕਿਵੇਂ ਮਨਾਵਾਂਗੇ?' ਗੁਰਦਾਸ ਨੇ ਆਪਣੇ ਚਿਹਰੇ 'ਤੇ ਖੁਸ਼ੀ ਦੇ ਭਾਵ ਪ੍ਰਗਟ ਕਰਦਿਆਂ ਕਿਹਾ, 'ਮੋਨੂੰ ਵੀਰ ਜੀ, ਸਾਨੂੰ ਹਰ ਸਾਲ ਵਿਸਾਖੀ ਦਾ ਤਿਉਹਾਰ ਮਨਾਉਣ ਦੀ ਉਡੀਕ ਰਹਿੰਦੀ ਹੈ।' ਤੁਸੀਂ ...
ਅਣਵੰਡੇ ਪੰਜਾਬ ਦਾ ਇਕ ਮਾਣਮੱਤਾ ਖੋਜਕਾਰ, ਸਿੱਖਿਆ ਸ਼ਾਸਤਰੀ ਅਤੇ ਸੁਤੰਤਰਤਾ ਸੈਨਾਨੀ ਸੀ, ਰੁਚੀ ਰਾਮ ਸਾਹਨੀ। ਡਾ: ਰੁਚੀ ਰਾਮ ਸਾਹਨੀ ਦਾ ਜਨਮ 5 ਅਪ੍ਰੈਲ, 1863 'ਚ ਡੇਰਾ ਇਸਮਾਈਲ ਖਾਨ (ਹੁਣ ਪਾਕਿਸਤਾਨ ਵਿਚ) ਵਿਖੇ ਵਪਾਰੀ ਪਿਤਾ ਕਰਮਚੰਦ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਹੋਇਆ। ਵਪਾਰ ਵਿਚ ਘਾਟਾ ਪੈ ਜਾਣ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਘੋਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿਚ ਉਹ 'ਬ੍ਰਹਮੋ ਸਮਾਜ' ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਵਿਚ ਸ਼ਾਮਿਲ ਹੋਣ ਕਾਰਨ ਉਸ ਦੀ ਮਾਂ ਨਾਲ ਕਹਾ ਸੁਣੀ ਵੀ ਹੋ ਗਈ ਸੀ। ਰੁੱਸੇ ਹੋਏ ਰੁਚੀ ਰਾਮ ਨੂੰ ਆਪਣੇ ਪਰਿਵਾਰ ਤੋਂ ਦੂਰ ਵੀ ਰਹਿਣਾ ਪਿਆ ਸੀ। ਰੁਚੀ ਰਾਮ ਦੀ ਮੁਢਲੀ ਪੜ੍ਹਾਈ ਪੰਜ ਛੇ ਸਾਲ ਦੀ ਉਮਰ ਵਿਚ, ਇਕ ਪਾਂਡੇ ਕੋਲ ਹੋਈ। ਰੁਚੀ ਰਾਮ ਜਦੋਂ ਇਕ ਪੂਰਾ ਪਹਾੜਾ ਯਾਦ ਕਰ ਲੈਂਦਾ ਸੀ, ਉਸ ਦਾ ਪਿਤਾ ਪਾਂਡੇ ਨੂੰ ਇਨਾਮ ਵਜੋਂ ਕੁਝ ਪੈਸੇ ਦੇ ਦਿਆ ਕਰਦਾ ਸੀ। ਰੁਚੀ ਰਾਮ ਪੜ੍ਹਨ ਵਿਚ ਬੜਾ ਹੁਸ਼ਿਆਰ ਸੀ। ਨੌਂ ਸਾਲ ਦੀ ਉਮਰ ਵਿਚ ਤਾਂ ਉਹ ਆਪਣੇ ਪਿਤਾ ਦੇ ਪੈਸੇ ਦੇਣ-ਲੈਣ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਿਆ ਸੀ। ਫਿਰ ਉਹ ਚਰਚ ਮਿਸ਼ਨ ਸਕੂਲ ਡੇਰਾ ...
(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਵਰਾਜ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਸਾਰੇ ਹੱਸਣ ਲੱਗ ਪਏ।
ਇਸੇ ਤਰ੍ਹਾਂ ਹੱਸਦੇ-ਖੇਡਦੇ ਸਾਰੇ ਘਰ ਪਹੁੰਚ ਗਏ। ਬੱਚੇ ਸਬਜ਼ੀਆਂ ਰੱਖਣ ਲਈ ਸਿੱਧਾ ਰਸੋਈ ਵਿਚ ਗਏ। ਨਾਨਾ ਜੀ ਅਤੇ ਜਗਮੀਤ ਵੀ ਲਿਫ਼ਾਫ਼ੇ ਚੁੱਕੀ, ਬੱਚਿਆਂ ਦੇ ਪਿੱਛੇ-ਪਿੱਛੇ ਰਸੋਈ ਵਿਚ ਪਹੁੰਚ ਗਏ। ਰਹਿਮਤ ਅਤੇ ਅਸੀਸ ਆਪਣੇ ਬੀਜੀ ਕੋਲ ਬੈਠੀਆਂ ਚਾਹ ਪੀ ਰਹੀਆਂ ਸਨ। ਲਗਦਾ ਸੀ ਜਿਵੇਂ ਉਹ ਹੁਣੇ ਈ ਸੁੱਤੀਆਂ ਉੱਠ ਕੇ ਆਈਆਂ ਨੇ।
ਬੱਚੇ, ਨਾਨੀ ਜੀ ਨੂੰ ਅੰਬ ਚੂਪਣ ਤੋਂ ਲੈ ਕੇ ਸਬਜ਼ੀਆਂ ਤੋੜਨ ਤੱਕ ਦੀ ਸਾਰੀ ਕਹਾਣੀ ਸੁਣਾਉਣ ਲੱਗੇ। ਨਾਨੀ ਜੀ, ਬੱਚਿਆਂ ਨੂੰ ਖ਼ੁਸ਼ ਵੇਖ ਕੇ ਆਪ ਵੀ ਖ਼ੁਸ਼ ਹੋ ਗਏ ਅਤੇ ਕਹਿਣ ਲੱਗੇ, 'ਤੁਹਾਨੂੰ ਭੁੱਖ ਲੱਗੀ ਹੋਣੀ ਐ। ਤੁੁੁਸੀਂ ਜਲਦੀ ਜਲਦੀ ਨਹਾ ਧੋ ਕੇ ਆਓ ਤੇ ਮੈਂ ਤੁਹਾਨੂੰ ਨਾਸ਼ਤਾ ਦਿਆਂ।'
'ਨਾਨੀ ਜੀ, ਤੁਹਾਨੂੰ ਹੁਣੇ ਤੇ ਦੱਸਿਐ ਕਿ ਅੱਜ ਅਸੀਂ ਬਹੁਤ ਸਾਰੇ ਅੰਬ ਚੂਪ ਕੇ ਆਏ ਹਾਂ। ਸਾਡਾ ਢਿੱਡ ਭਰਿਆ ਹੋਇਐ', ਸੁਖਮਨੀ ਨੇ ਜਵਾਬ ਦਿੱਤਾ।
'ਅੰਬ ਝੱਟ ਹੀ ਹਜ਼ਮ ਹੋ ਜਾਂਦੇ ਨੇ। ਤੁਸੀਂ ਨਹਾ ਧੋ ਕੇ ਆਓਗੇ ਤਾਂ ਤੁਹਾਡੀ ਭੁੱਖ ਚਮਕ ਪਏਗੀ।'
'ਅਸੀਂ ...
ਕੀ ਤੁਸੀਂ ਜਾਣਦੇ ਹੋ ਕਿ ਲੋਕ ਕਿਸ ਤਰ੍ਹਾਂ ਦੇ ਵਿਅਕਤੀ ਨੂੰ ਚੰਗਾ ਸਮਝਦੇ ਹਨ ਤੇ ਕਿਸ ਤਰ੍ਹਾਂ ਦੇ ਵਿਅਕਤੀ ਨੂੰ ਬੁਰਾ? ਲੋਕ ਉਸ ਵਿਅਕਤੀ ਨੂੰ ਚੰਗਾ ਸਮਝਦੇ ਹਨ ਜਿਸ ਦੀਆਂ ਆਦਤਾਂ ਚੰਗੀਆਂ ਹੁੰਦੀਆਂ ਹਨ। ਅਜਿਹੇ ਵਿਅਕਤੀ ਦੀ ਹਰ ਕੋਈ ਤਾਰੀਫ਼ ਕਰਦਾ ਹੈ। ਬੁਰੀਆਂ ਆਦਤਾਂ ਵਾਲਿਆਂ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ। ਆਦਤਾਂ ਕੀ ਹੁੰਦੀਆਂ ਹਨ ਤੇ ਇਹ ਕਿਵੇਂ ਬਣਦੀਆਂ ਹਨ? ਆਦਤ ਉਹ ਹੁੰਦੀ ਹੈ ਜਿਹੜੀ ਹਰਕਤ ਅਸੀਂ ਬਿਨਾਂ ਕੁਝ ਸੋਚੇ ਸਮਝੇ ਹੀ ਕਰਨ ਲੱਗ ਪੈਂਦੇ ਹਾਂ। ਜਿਵੇਂ ਕਿ ਗੱਲਾਂ ਮਾਰਨੀਆਂ, ਚੁਗਲੀਆਂ ਜਾਂ ਦੂਜਿਆਂ ਦੀਆਂ ਗੱਲਾਂ ਬਿਨਾਂ ਮਤਲਬ ਦੇ ਸੁਣਨੀਆਂ। ਇਹ ਬੁਰੀਆਂ ਆਦਤਾਂ ਹਨ। ਪਰ ਸਵੇਰੇ ਸਮੇਂ ਸਿਰ ਉੱਠਣਾ, ਸਮੇਂ ਸਿਰ ਨਹਾਉਣਾ ਤੇ ਸਮੇਂ ਸਿਰ ਸਕੂਲ ਜਾਣਾ ਇਹ ਚੰਗੀਆਂ ਆਦਤਾਂ ਹਨ। ਆਦਤਾਂ ਕਿਵੇਂ ਪਾਈਆਂ ਜਾਂਦੀਆਂ? ਜਿਸ ਕੰਮ ਨੂੰ ਤੁਸੀਂ ਵਾਰ-ਵਾਰ ਕਰਦੇ ਰਹਿੰਦੇ ਹੋ, ਉਹ 21 ਦਿਨਾਂ ਬਾਅਦ ਤੁਹਾਡੀ ਆਦਤ ਬਣ ਜਾਂਦੀ ਹੈ। ਜੇਕਰ ਤੁਸੀਂ 21 ਦਿਨ ਸਮੇਂ ਸਿਰ ਉੱਠਣ ਲਗ ਪਵੋ ਤੇ ਆਪਣਾ ਰੋਜ਼ ਦਾ ਕੰਮ ਸਮੇਂ ਸਿਰ ਕਰਦੇ ਰਹੋ ਤਾਂ ਇਹ ਹਰਕਤਾਂ ਤੁਹਾਡੀ ਆਦਤ ਬਣ ਜਾਣਗੀਆਂ। ਇਸੇ ...
ਲੇਖਕ: ਡਾ: ਰਣਜੀਤ ਸਿੰਘ
ਸਫ਼ੇ: 24 ਕੀਮਤ: 20 ਰੁਪਏ
ਪ੍ਰਕਾਸ਼ਕ: ਆਰਟ ਕੇਵ ਪ੍ਰਿੰਟਰਜ਼ ਲੁਧਿਆਣਾ
ਸੰਪਰਕ: 94170-87328
ਚਰਚਾ ਅਧੀਨ, ਇਸ ਪੁਸਤਕ ਵਿਚ ਦੂਣੀ ਦੇ ਪਹਾੜੇ ਤੋਂ ਲੈ ਕੇ ਗਿਆਰਾਂ ਦੇ ਪਹਾੜੇ ਤੀਕ, ਪਹਾੜੇ ਦੀ ਹਰ ਸਤਰ ਨਾਲ, ਬੱਚਿਆਂ ਨੂੰ ਕੋਈ ਨਾ ਕੋਈ ਸਿਆਣਪ ਜਾਂ ਨੈਤਿਕ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ। ਪਹਿਲੇ ਸਮਿਆਂ ਵਿਚ ਛੋਟੀਆਂ ਕਲਾਸਾਂ (ਦੂਜੀ-ਤੀਜੀ) ਦੇ ਬੱਚੇ ਦੋ ਟੋਲੀਆਂ ਬਣਾ ਕੇ, ਪਹਾੜੇ ਇਕ ਖ਼ਾਸ ਤਰਜ਼ ਵਿਚ ਬੋਲਦੇ ਹੁੰਦੇ ਸਨ। ਦੂਰ ਪਿੰਡ ਤੱਕ ਜਾਂ ਮੁਹੱਲੇ ਤੀਕ ਪਹਾੜਿਆਂ ਦੀ ਸੰਗੀਤਕ ਧੁਨੀ ਸੁਣਾਈ ਦਿੰਦੀ ਹੁੰਦੀ ਸੀ।
ਪਹਾੜਿਆਂ ਦੇ ਨਾਲ-ਨਾਲ ਸਿਆਣੀਆਂ ਗੱਲਾਂ ਜਾਂ ਨੈਤਿਕ ਸੁਨੇਹੇ ਦੇਣੇ ਇਕ ਚੰਗਾ ਪ੍ਰਯੋਗ ਹੈ। ਬੱਚੇ ਪਹਾੜੇ ਸਿੱਖਣ ਦੇ ਨਾਲ-ਨਾਲ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰ ਲੈਣਗੇ
ਇਸ ਪੁਸਤਕ ਵਿਚ ਬੱਚਿਆਂ ਨੂੰ ਸੁਬ੍ਹਾ-ਸਵੇਰੇ ਉੱਠਣ, ਇਸ਼ਨਾਨ ਕਰਨ, ਚੰਗੇ ਦੋਸਤਾਂ ਨਾਲ ਖੇਡਣ, ਭੈੜੇ ਬੋਲ ਨਾ ਬੋਲਣ, ਪ੍ਰੀਖਿਆ ਦੌਰਾਨ ਨਕਲ ਨਾ ਕਰਨ, ਵਿਹਲੇ ਬੈਠਣ ਅਤੇ ਗੱਪਾਂ ਮਾਰਨ ਵਿਚ ਸਮਾਂ ਨਾ ਗੁਆਉਣ, ਜਿੰਨੇ ਕੋਲ ਪੈਸੇ ਹੋਣ ਉਸੇ ਨਾਲ ਗੁਜ਼ਾਰਾ ਕਰਨ ਜਿਹੀਆਂ ਸਿਆਣਪਾਂ ਅਤੇ ...
ਐ ਚੰਦਰਮਾ! ਐ ਚੰਦਰਮਾ!
ਐ ਪੀਲੇ ਚੰਦਰਮਾ!
ਦੇਖ ਰਹੀ ਹਾਂ ਮੈਂ ਤੈਨੂੰ
ਆਪਣੇ ਕਮਰੇ ਦੀ ਖਿੜਕੀ 'ਚੋਂ
ਤੂੰ ਤਾਂ ਬਹੁਤ ਹੁਸੀਨ ਹੈਂ
ਘਰ 'ਚ ਪਈਆਂ ਸਾਰੀਆਂ ਚੀਜ਼ਾਂ ਤੋਂ ਵੱਧ ਹੁਸੀਨ
ਐ ਚੰਦਰਮਾ! ਐ ਪੀਲੇ ਚੰਦਰਮਾ!
ਤੂੰ ਤਾਂ ਬਹੁਤ ਸ਼ਾਂਤ ਹੈਂ
ਐਨਾ ਸ਼ਾਂਤ ਤਾਂ ਪੂਰੇ ਬ੍ਰਹਿਮੰਡ 'ਚ ਕੋਈ ਨਹੀਂ
ਮੈਂ ਸੁਣਿਆ ਹੈ ਚੰਦਰਮਾ
ਹੁਸੀਨ ਚੀਜ਼ਾਂ ਵਿਚ ਗ਼ਰੂਰ ਹੁੰਦਾ ਹੈ
ਪਰ ਤੇਰੇ 'ਚ ਤਾਂ ਗ਼ਰੂਰ ਬਿਲਕੁਲ ਵੀ ਨਹੀਂ
ਐ ਚੰਦਰਮਾ ! ਐ ਪੀਲੇ ਚੰਦਰਮਾ !
ਮੈਂ ਗਈ ਇਕ ਦਿਨ ਜੌਹਰੀ ਬਾਜ਼ਾਰ
ਦੇਖੇ ਉੱਥੇ ਹੀਰੇ ਮੋਤੀ ਜਵਾਹਰਾਤ
ਖ਼ਰੀਦ ਲਏ ਮੈਂ ਫਟਾ-ਫਟ ਸਾਰੇ
ਘਰ ਆ ਕੇ ਜਦੋਂ ਮੈਂ ਲੱਗੀ ਅਲਮਾਰੀ 'ਚ ਰੱਖਣ
ਖਿੜਕੀ ਵਿੱਚੋਂ ਪਈ ਨਜ਼ਰ ਤੇਰੇ 'ਤੇ
ਗਿਰ ਗਏ ਉਹ ਸਾਰੇ ਮੇਰੇ ਹੱਥ ਤੋਂ ਇਕਦਮ
ਹੁਣ ਮੇਰੇ ਮਖ਼ਮਲੀ ਗ਼ਲੀਚੇ 'ਤੇ
ਬਿਖਰੇ ਹਨ ਹੀਰੇ ਮੋਤੀ ਜਵਾਹਰਾਤ
ਖਿੜਕੀ 'ਚੋਂ ਦਿਖਾਈ ਦੇ ਰਿਹਾ ਹੈ ਚੰਦਰਮਾ
ਪੀਲੇ ਰੰਗ ਦਾ ਚੰਦਰਮਾ
ਬੇਹੱਦ ਹੁਸੀਨ ਚੰਦਰਮਾ
ਐ ਚੰਦਰਮਾ! ਐ ਪੀਲੇ ਚੰਦਰਮਾ!
ਮੇਰੀ ਗੱਲ ਸੁਣ ...............
-ਡਾ: ਰਵਨੀਤ ਧਾਲੀਵਾਲ
49, ਫਰੈਂਡਜ਼ ਕਾਲੋਨੀ, ਪਟਿਆਲਾ।
ਮੋਬਾ: ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX