ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  1 day ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  1 day ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  1 day ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  1 day ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  1 day ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  1 day ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  1 day ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  1 day ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  1 day ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  1 day ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  1 day ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  1 day ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  1 day ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  1 day ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..

ਦਿਲਚਸਪੀਆਂ

ਲੋਕਧਾਰਾ ਕਥਾ

ਮਨੁੱਖ ਦੀ ਉਮਰ ਦੇ ਸੌ ਵਰ੍ਹੇ

ਸੰਸਾਰ ਦੇ ਆਰੰਭ ਵਿਚ ਸਾਰੇ ਪ੍ਰਾਣੀ ਇਕੋ ਜਿਹੀ ਉਮਰ ਜੀਵਿਆ ਕਰਦੇ ਸਨ। ਕਹਿੰਦੇ ਹਨ ਕਿ ਮਨੁੱਖ, ਪਸ਼ੂ-ਪੰਛੀ, ਕੀੜੇ-ਮਕੌੜੇ ਨੂੰ ਸੰਸਾਰ ਵਿਚ ਵਿਚਰਨ ਲਈ ਉਮਰ ਦੇ ਚਾਲੀ ਵਰ੍ਹੇ ਪ੍ਰਾਪਤ ਹੋਏ ਸਨ। ਇਕ ਵਾਰ ਉਸ ਪਰਮਾਤਮਾ ਨੇ ਸੰਸਾਰ ਤੇ ਸਭਨਾਂ ਜੀਆਂ ਨੂੰ ਆਪਣੇ ਕੋਲ ਸੱਦਿਆ ਅਤੇ ਸਭਨਾਂ ਤੋਂ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਪੁੱਛੀਆਂ। ਭਰੇ ਦਰਬਾਰ ਵਿਚ ਖੋਤਾ ਬੜੀ ਨਿਰਾਸ਼ ਆਵਾਜ਼ ਵਿਚ ਬੋਲਿਆ, 'ਹਜ਼ੂਰ! ਮੇਰੇ ਉਤੇ ਜੰਮਦਿਆਂ ਸਾਰ ਬੋਝ ਲੱਦ ਦਿੱਤਾ ਜਾਂਦਾ ਹੈ। ਮੈਂ ਜਦ ਤੱਕ ਜਿਊਂਦਾ ਰਹਿੰਦਾ ਹਾਂ, ਲੋਕਾਂ ਦਾ ਭਾਰ ਢੋਂਹਦਾ ਰਹਿੰਦਾ ਹਾਂ। ਮੈਨੂੰ ਏਨੀ ਲੰਬੀ ਉਮਰ ਨਹੀਂ ਚਾਹੀਦੀ। ਪਰਮਾਤਮਾ ਅਜੇ ਕੁਝ ਕਹਿਣ ਹੀ ਲੱਗੇ ਸਨ ਕਿ ਨਜ਼ਦੀਕ ਖਲੋਤਾ ਮਨੁੱਖ ਝੱਟ ਬੋਲ ਉਠਿਆ, 'ਹਜ਼ੂਰ, ਖੋਤੇ ਦੇ ਇਹ ਵੀਹ ਵਰ੍ਹੇ ਮੈਨੂੰ ਬਖ਼ਸ਼ ਦਿਓ। ਚਾਲੀ ਵਰ੍ਹੇ ਮੇਰੇ ਲਈ ਬਹੁਤ ਥੋੜ੍ਹੀ ਉਮਰ ਏ।' ਪਰਮਾਤਮਾ ਮੁਸਕਰਾਇਆ। ਫਿਰ ਧਰਮਰਾਜ ਨੂੰ ਕਹਿਣ ਲੱਗਾ, 'ਖੋਤੇ ਦੇ ਵੀਹ ਵਰ੍ਹੇ ਮਨੁੱਖ ਲੇਖੇ ਵਿਚ ਪਾ ਦਿਓ। ਕੁਝ ਚਿਰ ਪਿੱਛੋਂ ਕੁੱਤਾ ਉੱਠਿਆ ਅਤੇ ਸ਼ਿਕਵੇ ਭਰੀ ਆਵਾਜ਼ ਵਿਚ ਬੋਲਿਆ, 'ਮੈਨੂੰ ਵੀ ਵੀਹਾਂ ਵਰ੍ਹਿਆਂ ਤੋਂ ਵੱਧ ...

ਪੂਰਾ ਲੇਖ ਪੜ੍ਹੋ »

ਜਦੋਂ ਸਾਨੂੰ ਪੁਲਿਸ ਨੇ ਫੜ ਲਿਆ

ਇਹ ਗੱਲ ਕੋਈ ਦੋ ਦਹਾਕੇ ਪਹਿਲਾਂ ਦੀ ਹੈ। ਮੇਰੇ ਮਿੱਤਰ ਰਾਕੇਸ਼ ਦੇ ਪਿਤਾ ਜੀ ਫ਼ਤਹਿਗੜ੍ਹ ਚੂੜੀਆਂ ਦੇ ਨਜ਼ਦੀਕ ਇਕ ਕਸਬੇ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸੇਵਾਮੁਕਤੀ ਹੋਣੀ ਸੀ। ਮੇਰਾ ਵੀ ਉਨ੍ਹਾਂ ਨਾਲ ਕਾਫੀ ਮੋਹ ਸੀ। ਜਦੋਂ ਰਾਕੇਸ਼ ਨੇ ਮੇਰੇ ਨਾਲ ਸੇਵਾਮੁਕਤੀ ਦੀ ਪਾਰਟੀ ਵਿਚ ਸ਼ਰਾਬ ਵਰਤਾਉਣ ਬਾਰੇ ਗੱਲ ਕੀਤੀ ਤਾਂ ਸ਼ਰਾਬ ਦਾ ਪ੍ਰਬੰਧ ਕਰਨ ਲਈ ਮੈਂ ਜ਼ਿੰਮੇਵਾਰੀ ਲੈ ਲਈ। ਮੇਰੇ ਇਕ ਨਜ਼ਦੀਕੀ ਰਿਸ਼ਤੇਦਾਰ ਮਿਲਟਰੀ ਵਿਚ ਚੰਗੇ ਅਹੁਦੇ 'ਤੇ ਤਾਇਨਾਤ ਸਨ। ਮੇਰੇ ਕਹਿਣ 'ਤੇ ਉਨ੍ਹਾਂ ਨੇ ਇਕ ਪੇਟੀ ਵਧੀਆ ਸ਼ਰਾਬ ਅਤੇ ਇਕ ਪੇਟੀ ਬੀਅਰ ਦਾ ਪ੍ਰਬੰਧ ਮਿਲਟਰੀ ਕੰਟੀਨ ਤੋਂ ਕਰ ਦਿੱਤਾ। ਮਿੱਥੇ ਸਮੇਂ 'ਤੇ ਮੈਂ ਅਤੇ ਰਾਕੇਸ਼ ਇਨ੍ਹਾਂ ਪੇਟੀਆਂ ਨੂੰ ਲਿਆਉਣ ਲਈ ਮੋਟਰਸਾਈਕਲ 'ਤੇ ਚੱਲ ਪਏ। ਜਦੋਂ ਇਨ੍ਹਾਂ ਪੇਟੀਆਂ ਨੂੰ ਮੋਟਰਸਾਈਕਲ 'ਤੇ ਟਿਕਾਇਆ ਤਾਂ ਇਹ ਚੰਗੀ ਤਰ੍ਹਾਂ ਸੈੱਟ ਨਾ ਹੋਣ। ਇਨ੍ਹਾਂ ਨੂੰ ਟੁੱਟਣ ਤੋਂ ਬਚਾਉਣ ਲਈ ਅਸੀਂ ਬੋਤਲਾਂ ਨੂੰ ਗੱਤੇ ਦੇ ਡੱਬਿਆਂ ਵਿਚੋਂ ਕੱਢ ਕੇ ਇਕ ਬੋਰੀ ਵਿਚ ਪਾ ਕੇ ਸ਼ਹਿਰ ਵੱਲ ਨੂੰ ਚੱਲ ਪਏ। ਕਾਫੀ ਸ਼ਹਿਰ ਲੰਘ ਆਏ ਪਰ ਜਦੋਂ ...

ਪੂਰਾ ਲੇਖ ਪੜ੍ਹੋ »

ਬੱਸ ਚਰਚਾ

ਕੈਪਟਨ ਵਾਲੀ ਬੱਸ

ਪੰਜਾਬ 'ਚ ਇਨ੍ਹੀਂ ਦਿਨੀਂ ਕੋਰੋਨਾ ਦੇ ਨਾਲ-ਨਾਲ ਜੋ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ ਤਾਂ 'ਕੈਪਟਨ ਵਾਲੀ ਬੱਸ'। ਰੋਜ਼ਾਨਾ ਦੀ ਤਰ੍ਹਾਂ ਬੱਸ ਦੇ ਇੰਤਜ਼ਾਰ 'ਚ ਬਾਕੀ ਮਹਿਲਾ ਸਵਾਰੀਆਂ ਦੀ ਤਰ੍ਹਾਂ ਮੈਂ ਵੀ ਅੱਡੇ 'ਤੇ ਖੜ੍ਹੀ ਬੱਸ ਉਡੀਕ ਰਹੀ ਸੀ। ਏਨੇ ਨੂੰ ਕੰਨੀਂ ਆਵਾਜ਼ ਪਈ, 'ਪੁੱਤ ਕੀ ਆਹ ਕੈਪਟਨ ਵਾਲੀ ਬੱਸ' ਹੈ? ਮੈਂ ਇਕਦਮ ਮੁੜ ਕੇ ਵੇਖਿਆ ਤਾਂ ਇਕ ਬਜ਼ੁਰਗ ਬੀਬੀ ਨਿੱਜੀ ਬੱਸ ਦੇ ਕੰਡਕਟਰ ਨੂੰ ਇਹ ਸਵਾਲ ਕਰ ਰਹੀ ਸੀ। ਏਨੇ 'ਚ ਕੰਡਕਟਰ ਦਾ ਜਵਾਬ ਆਇਆ 'ਨਾ ਬੀਬੀ, ਇਹ ਤਾਂ ਬਾਦਲਾਂ ਵਾਲੀ ਬੱਸ ਐ, ਥੋੜ੍ਹਾ ਸਮਾਂ ਰੁਕ ਜਾ ਆਉਂਦੀ ਹੋਣੀ ਆ ਪਿੱਛੇ ਕੈਪਟਨ ਵਾਲੀ ਬੱਸ'। (ਨੋਟ : ਬੀਬੀ ਤੇ ਕੰਡਕਟਰ ਵਿਚਕਾਰ ਹੋਈ ਇਸ ਸੰਖੇਪ ਗੱਲਬਾਤ ਦਾ ਪੰਜਾਬ ਦੀ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਲਿਖਣ ਵਾਲੇ ਨੂੰ ਪੰਜਾਬ ਦੀ ਰਾਜਨੀਤੀ ਬਾਰੇ ਕੋਈ ਖ਼ਾਸ ਗਿਆਨ ਨਹੀਂ ...

ਪੂਰਾ ਲੇਖ ਪੜ੍ਹੋ »

ਕਿਤਾਬੀ ਰਿਸ਼ਤੇ

ਤੇਜ਼, ਚੁਸਤ, ਹੁਸ਼ਿਆਰ ਦਸ ਸਾਲਾ ਮਾਂ ਬਾਪ ਦਾ ਇਕਲੌਤਾ ਲਾਡਲਾ ਪੁੱਤਰ ਸਨਮ ਚੌਥੀ ਜਮਾਤ ਵਿਚ ਕੌਨਵੈਂਟ ਸਕੂਲ ਪੜ੍ਹਦਾ ਹੈ। ਦਾਦੂ-ਪੋਤਰੇ ਦਾ ਆਪਸੀ ਗੂੜ੍ਹਾ ਨਿੱਘਾ ਪਿਆਰ ਹੈ। ਰਾਤ ਨੂੰ ਦਾਦੂ ਤੋਂ ਰੋਜ਼ਾਨਾ ਰਾਜਾ-ਰਾਣੀ ਜਾਂ ਜਾਨਵਰਾਂ ਜਾਂ ਕੋਈ ਧਾਰਮਿਕ ਕਹਾਣੀ ਸੁਣਨ ਬਾਅਦ ਹੀ ਸਨਮ ਸੌਦਾ ਹੈ। ਦਾਦੂ ਨੇ ਅੱਜ ਰਾਤੀਂ ਸਮਾਜਿਕ ਰਿਸ਼ਤਿਆਂ ਦੀ ਕਹਾਣੀ ਸੁਣਾਉਣੀ ਚਾਹੀ। 'ਬੇਟੇ ਸਨਮ ! ਮੱਧਰੇ ਕੱਦ ਦੀ ਚਲਾਕ ਚੁਸਤ ਚੰਨ ਵਰਗੀ ਸੋਹਣੀ ਸੁਣੱਖੀ ਮਾਸੀ ਹੁੰਦੀ ਸੀ ਸਾਡੀ ਚੰਨੋ ਤੇ ਹਸਮੁਖ ਕਰਮ ਸਿੰਘ ਮਾਸੜ, ਜਿਨ੍ਹਾਂ ਦੇ ਕਰਮਾਂ ਵਿਚ ਰੱਬ ਨੇ ਕੋਈ ਔਲਾਦ ਨਹੀਂ ਸੀ ਲਿਖੀ। ਮਾਸੀ ਚੰਨੋ ਸਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਲਾਡ ਪਿਆਰ ਕਰਦੀ ਸੀ। ਉੇਸ ਦਾ ਅੰਬਾਂ ਦਾ ਬਾਗ਼ ਸੀ। ਜਿਵੇਂ ਹੀ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤਾਂ ਅਸੀਂ ਚਾਅ ਵਿਚ ਚਾਰ- ਪੰਜ ਮੀਲ ਪੈਦਲ ਤੁਰਦੇ ਮਾਸੀ ਦੇ ਪਿੰਡ ਜਾ ਪਹੁੰਚਦੇ ਸੀ। ਸਵੇਰੇ ਸ਼ਾਮੀਂ ਮਾਸੀ ਦੇ ਪਿੰਡ ਘੁੰਮਦੇ ਤੇ ਪਿੰਡ ਦੇ ਬੋਹੜ ਤੇ ਪਿੱਪਲਾਂ ਦੀ ਛਾਵੇਂ ਖੇਡਦੇ ਤੇ ਖ਼ੂਬ ਮਜ਼ਾ ਲੈਂਦੇ ਸੀ ਤੇ ਦੁਪਹਿਰ ਸਮੇਂ ਬਾਗ ਵਿਚ ਰੱਜ ਕੇ ...

ਪੂਰਾ ਲੇਖ ਪੜ੍ਹੋ »

* ਫੈਸਲ ਖ਼ਾਨ *

ਦਿਨ ਤੇ ਸੂਰਜ ਚੜ੍ਹਦੇ ਵੇਖੇ, ਛਿਪਦੇ ਵੇਖੇ, ਡੁਬਦੇ ਵੇਖੇ। ਮੌਜਾਂ ਉਡਾਂਦੇ ਵੇਖੇ ਵਿਹਲੜ, ਮਿਹਨਤਕਸ਼ ਪਰ ਰੁਲਦੇ ਵੇਖੇ। ਕੀ ਦੱਸਾਂ ਹਾਲਤ, ਜਦ ਸੱਜਣ, ਗ਼ੈਰਾਂ ਨਾਲ ਨੇ ਮਿਲਦੇ ਵੇਖੇ। ਮੈਂ ਤਾਂ ਸਦਾ ਤੋਂ ਸੱਚ ਦਾ ਸਾਥੀ, ਝੂਠੇ ਐਵੇਂ ਸੜਦੇ ਵੇਖੇ। ਢਾਹ ਨਾ ਢੇਰੀ, ਉਠ ਹਿੰਮਤ ਕਰ, ਹਿੰਮਤੀ ਅੱਗੇ ਵਧਦੇ ਵੇਖੇ। ਤੁਰਨੇ ਵਾਲੇ ਹੀ ਐ 'ਫੈਸਲ' ਮੰਜ਼ਿਲ ਨੂੰ ਸਰ ਕਰਦੇ ਵੇਖੇ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਪੁਣ-ਛਾਣ

* ਨਵਰਾਹੀ ਘੁਗਿਆਣਵੀ *

ਕਰਾਂ ਬੇਨਤੀ ਦੇਸ਼ ਦੇ ਲੇਖਕਾਂ ਨੂੰ, ਆਪਣੇ ਫ਼ਰਜ਼ ਦੀ ਕਰੋ ਪਹਿਚਾਣ ਮਿੱਤਰੋ। ਕਿਰਤੀ ਵਰਗ ਦੇ ਮੰਦੜੇ ਹਾਲ ਹੋਏ, ਕਿੰਞ ਇਨ੍ਹਾਂ ਦਾ ਹੋਊ ਕਲਿਆਣ ਮਿੱਤਰੋ? ਨਾਜ਼ੁਕ ਸਮਾਂ ਹੈ, ਚੁੱਪ ਨਾ ਰਹੋ ਏਦਾਂ, ਕਰੋ, ਗੱਲ ਦੀ ਤੁਸੀਂ ਪੁਣ-ਛਾਣ ਮਿੱਤਰੋ। ਭੋਲੇ ਲੋਕਾਂ ਦੀ ਕਰੋ ਹਮਾਇਤ ਡਟ ਕੇ, ਸਾਨੂੰ ਤੁਸਾਂ ਉੱਤੇ ਡਾਢਾ ਮਾਣ ਮਿੱਤਰੋ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਸੋਨੇ ਦਾ ਸਬਕ

ਉਸ ਦੇ ਘਰ ਅਜਿਹਾ ਕੁਝ ਵੀ ਨਹੀਂ ਬਚਿਆ ਸੀ ਜਿਹੜਾ ਉਸ ਦੇ ਸ਼ਰਾਬ ਦੇ ਨਸ਼ੇ ਦੀ ਭੇਟ ਨਾ ਚੜ੍ਹਿਆ ਹੋਵੇ। ਉਸ ਦੀ ਘਰ ਵਾਲੀ ਵੀ ਉਸ ਨੂੰ ਸਮਝਾ-ਸਮਝਾ ਕੇ ਥੱਕ ਚੁੱਕੀ ਸੀ, ਰੋਜ਼ ਦੀ ਮਾਰਕੁੱਟ ਨੇ ਉਸ ਨੂੰ ਜਿਊਂਦੀ ਲਾਸ਼ ਬਣਾ ਦਿੱਤਾ ਸੀ। ਇਕ ਰਾਤ ਉਸ ਨੇ ਆਪਣੀ ਘਰ ਵਾਲੀ ਦਾ ਸੋਨਾ ਵੀ ਚੋਰੀ ਕਰ ਲਿਆ ਸੀ, ਉਹ ਰਾਤੋ ਰਾਤ ਸੋਨਾ ਚੁਰਾ ਕੇ ਭੱਜ ਜਾਣਾ ਚਾਹੁੰਦਾ ਸੀ ਪਰ ਕੋਈ ਸਾਧਨ ਨਾ ਹੋਣ ਕਰਕੇ ਉਹ ਆਪਣੇ ਕਿਸੇ ਦੋਸਤ ਦੇ ਘਰ ਠਹਿਰ ਗਿਆ। ਉਸ ਦੇ ਦੋਸਤ ਨੂੰ ਪਤਾ ਲੱਗ ਗਿਆ ਕਿ ਇਹ ਜ਼ਰੂਰ ਕੋਈ ਘਰ 'ਤੇ ਚੋਰੀ ਕਰਕੇ ਆਇਆ ਹੈ, ਨਸ਼ੇ ਵਿਚ ਧੁੱਤ ਹੋਣ ਕਰਕੇ ਤਲਾਸ਼ੀ ਲੈਣ 'ਤੇ ਪਤਾ ਲੱਗਾ ਕਿ ਉਸ ਨੇ ਸੋਨਾ ਚੋਰੀ ਕੀਤਾ ਹੈ। ਉਸ ਦੇ ਦੋਸਤ ਨੇ ਸੋਨਾ ਕੱਢ ਕੇ ਖਾਲੀ ਡੱਬੀਆਂ ਉਸ ਦੇ ਬੈਗ ਵਿਚ ਪਾ ਦਿੱਤੀਆਂ। ਅਗਲੇ ਦਿਨ ਉਸ ਨੇ ਜਦੋਂ ਸੋਨਾ ਵੇਚਣ ਦੀ ਨੀਅਤ ਨਾਲ ਚੈੱਕ ਕੀਤਾ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਡੱਬੀਆਂ ਵਿਚ ਸੋਨਾ ਹੀ ਨਹੀਂ ਸੀ। ਉਹ ਹਾਲੋਂ ਬੇਹਾਲ ਹੋਇਆ ਕਿਸੇ ਹੋਰ ਦੋਸਤ ਕੋਲ ਚਲਾ ਗਿਆ ਅਤੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ। ਉਸ ਦੇ ਇਸ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਚਾਹ-ਪਾਣੀ ਪੀ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX