ਤਾਜਾ ਖ਼ਬਰਾਂ


ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਪਹੁੰਚੀਆਂ
. . .  about 1 hour ago
ਲੁਧਿਆਣਾ, 23 ਜੁਲਾਈ (ਸਲੇਮਪੁਰੀ) - ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਲਈ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਭੇਜੀਆਂ ਗਈਆਂ ...
ਲੁਧਿਆਣਾ ਡੀ.ਐਮ.ਸੀ .ਪਹੁੰਚੇ ਨਵਜੋਤ ਸਿੰਘ ਸਿੱਧੂ, ਜ਼ਖ਼ਮੀ ਕਾਂਗਰਸੀ ਵਰਕਰ ਦਾ ਜਾਣਿਆ ਹਾਲ ਚਾਲ
. . .  about 1 hour ago
ਲੁਧਿਆਣਾ , 23 ਜੁਲਾਈ (ਰੁਪੇਸ਼ ਕੁਮਾਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ’ਚ ਵਿਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦਾ ਹਾਲ ...
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
. . .  about 1 hour ago
ਨਵੀਂ ਦਿੱਲੀ, 23 ਜੁਲਾਈ – ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ...
ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਨਾਲ ਕੈਪਟਨ ਦੀ ਵਰਚੁਅਲ ਮੀਟਿੰਗ
. . .  about 2 hours ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਨੀਸ਼ਾ ਗੁਲਾਟੀ ਨੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਖੇ ਜਵਾਨਾਂ ਨਾਲ ਕੀਤੀ ਮੁਲਾਕਾਤ
. . .  about 3 hours ago
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ...
ਫ਼ੌਜ ਦੀ ਭਰਤੀ ਲਈ 25 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ
. . .  about 3 hours ago
ਬੁਢਲਾਡਾ, 23 ਜੁਲਾਈ (ਸਵਰਨ ਸਿੰਘ ਰਾਹੀ) - ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ 'ਚ ਭਰਤੀ ਲਈ ਸਰੀਰਕ ਟੈੱਸਟਾਂ 'ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ...
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  about 3 hours ago
ਲੁਧਿਆਣਾ, 23 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ...
ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰਨਗੇ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ
. . .  about 3 hours ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ
. . .  about 3 hours ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਵਲੋਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ...
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ
. . .  about 4 hours ago
ਜਲੰਧਰ, 23 ਜੁਲਾਈ - ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ ਜਿਸਨੂੰ ...
ਥਾਣਾ ਜੁਲਕਾਂ ਦੀ ਪੁਲਿਸ ਵਲੋਂ 4000 ਲੀਟਰ ਲਾਹਣ,ਸੌ ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਕਾਬੂ
. . .  about 4 hours ago
ਦੇਵੀਗੜ੍ਹ (ਪਟਿਆਲਾ) 23 ਜੁਲਾਈ (ਰਾਜਿੰਦਰ ਸਿੰਘ ਮੌਜੀ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਡੀ ਗਈ...
ਲੰਬੀ ਹਲਕੇ 'ਚ ਕਾਂਗਰਸ ਨੂੰ ਖੋਰਾ : ਗੁਰਮੀਤ ਖੁੱਡੀਆਂ ਵਲੋਂ ਕਾਂਗਰਸ ਤੋਂ ਅਲਹਿਦਗੀ ਦਾ ਐਲਾਨ
. . .  about 4 hours ago
ਮੰਡੀ ਕਿੱਲਿਆਂਵਾਲੀ , 23 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ਵਿਚੋਂ ਕਾਂਗਰਸ ਪਾਰਟੀ ਨਾਲੋਂ ਅਲਹਿਦਗੀ ਦਾ ਸੁਨੇਹਾ ਆਇਆ ਹੈ। ਜਿਸ ਤਹਿਤ ਲੰਬੀ ਹਲਕੇ ਵਿਚਲੇ ਕਾਂਗਰਸ ਆਗੂ...
ਪਟਵਾਰੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ
. . .  about 5 hours ago
ਬਠਿੰਡਾ, ਤਪਾ ਮੰਡੀ - 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ,ਪ੍ਰਵੀਨ ਗਰਗ ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਟਵਾਰੀਆਂ...
ਮਨਿਸਟਰੀਅਲ ਸਟਾਫ਼ ਨੇ ਫੂਕਿਆ ਮਾਲ ਮੰਤਰੀ ਦਾ ਪੁਤਲਾ
. . .  about 5 hours ago
ਬਠਿੰਡਾ, 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਿਸਟਰੀਅਲ ਸਟਾਫ਼ ਨੇ ਅੱਜ...
ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਹੋਏ ਰਵਾਨਾ
. . .  about 5 hours ago
ਐੱਸ. ਏ. ਐੱਸ. ਨਗਰ, 23 ਜੁਲਾਈ (ਕੇ. ਐੱਸ. ਰਾਣਾ) - ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਰਵਾਨਾ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ, ਜ਼ਖ਼ਮੀਆਂ ਕੋਲ ਪਹੁੰਚੇ ਸੂਦ
. . .  about 5 hours ago
ਮੋਗਾ, 23 ਜੁਲਾਈ - ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ...
ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ
. . .  about 6 hours ago
ਰਾਏਗੜ (ਮਹਾਰਾਸ਼ਟਰ), 23 ਜੁਲਾਈ - ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ ਹੋ ਗਈ ...
ਰਾਜ ਸਭਾ ਦੀ ਕਾਰਵਾਈ 2:30 ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਦੀ ਕਾਰਵਾਈ 2:30 ਤੱਕ ...
26 ਜੁਲਾਈ ਤੱਕ ਮੁਲਤਵੀ ਹੋਈ ਲੋਕ ਸਭਾ
. . .  about 5 hours ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਲੋਕਸਭਾ 26 ਜੁਲਾਈ ਸੋਮਵਾਰ ...
ਧਰਨੇ ਦੌਰਾਨ ਗਰਮੀ ਕਾਰਨ ਡਾਕਟਰ ਹੋਇਆ ਬੇਹੋਸ਼
. . .  about 6 hours ago
ਐੱਸ.ਏ.ਐੱਸ.ਨਗਰ ,23 ਜੁਲਾਈ (ਕੇ. ਐੱਸ. ਰਾਣਾ) - ਮੁਹਾਲੀ ਵਿਖੇ ਵੈਟਰਨਰੀ ਅਤੇ ਮੈਡੀਕਲ ਡਾਕਟਰਾਂ ਵਲੋਂ ਸੂਬਾ ਪੱਧਰੀ ਧਰਨਾ...
ਸਿੱਧੂ ਨੇ ਕਿਸਾਨਾਂ ਨੂੰ ਮਿਲਣ ਦਾ ਦਿੱਤਾ ਸੱਦਾ
. . .  about 7 hours ago
ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ ) - ਨਵਜੋਤ ਸਿੰਘ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ...
15 ਅਗਸਤ ਨੂੰ ਸਿੱਧੂ ਦਾ ਬਿਸਤਰਾ ਕਾਂਗਰਸ ਭਵਨ 'ਚ ਲੱਗੇਗਾ ਤੇ ਪੰਜਾਬ ਮਾਡਲ ਦਿੱਲੀ ਮਾਡਲ ਦੇ ਪਰਖੱਚੇ ਉਡਾ ਦੇਵੇਗਾ - ਸਿੱਧੂ
. . .  about 7 hours ago
ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ) - ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸੀ ਵਰਕਰਾਂ ਨੂੰ...
ਕਿਸਾਨਾਂ ਦਾ ਸੰਘਰਸ਼ ਪਵਿੱਤਰ, ਜਿਸ ਤੋਂ ਸੇਧ ਲਈ ਜਾਵੇ, 3 ਲੱਖ ਕਰੋੜ ਦਾ ਕਰਜ਼ਾ ਸਰਕਾਰ 'ਤੇ ਨਹੀਂ ਇਹ ਪੂਰੇ ਪੰਜਾਬ 'ਤੇ ਹੈ - ਸਿੱਧੂ
. . .  about 7 hours ago
ਜਥੇ: ਮੰਡ ਨੇ ਦੋ ਕਾਂਗਰਸੀ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ 2 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਦੇਣ ਲਈ ਕੀਤਾ ਤਲਬ
. . .  about 7 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ) - ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ...
ਹੋਰ ਖ਼ਬਰਾਂ..

ਬਾਲ ਸੰਸਾਰ

ਏਕੇ ਵਿਚ ਹਮੇਸ਼ਾ ਹੁੰਦੀ ਹੈ ਬਰਕਤ

ਬੱਚਿਓ! ਇਕ ਲੋਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਆਖਿਆ ਜਾਂਦਾ ਹੈ ਕਿ ਕਿਸੇ ਪਿੰਡ ਵਿਚ ਇਕ ਗ਼ਰੀਬ ਪਰਿਵਾਰ ਰਹਿੰਦਾ ਸੀ। ਗ਼ਰੀਬੀ ਏਨੀ ਵਧ ਗਈ ਕਿ ਉਹ ਆਪਣਾ ਪਿੰਡ ਛੱਡਣ ਲਈ ਮਜਬੂਰ ਹੋ ਗਏ। ਤੁਰਦਿਆਂ ਦੁਪਹਿਰ ਹੋ ਗਈ ਤੇ ਉਹ ਆਰਾਮ ਕਰਨ ਲਈ ਇਕ ਬੋਹੜ ਦੇ ਰੁੱਖ ਹੇਠ ਬੈਠ ਗਏ। ਪਰਿਵਾਰ ਦੇ ਮੁਖੀ ਨੇ ਆਪਣੇ ਬੇਟੇ ਨੂੰ ਆਖਿਆ, 'ਪਿਆਸ ਲੱਗੀ ਹੈ ਕਿਤੋਂ ਪਾਣੀ ਲੈ ਕੇ ਆ। ਉਹ 'ਅੱਛਾ ਜੀ' ਆਖ ਪਾਣੀ ਲੈਣ ਚਲਾ ਗਿਆ। ਮੁੜ ਉਸ ਆਪਣੀ ਲੜਕੀ ਨੂੰ ਆਖਿਆ ਕੁਝ ਸੁੱਕੀਆਂ ਲੱਕੜਾਂ ਚੁਣ ਕੇ ਲਿਆ। ਉਹ ਵੀ ਅੱਛਾ ਜੀ ਆਖ ਲੱਕੜਾਂ ਲੱਭਣ ਲਗ ਪਈ। ਹੁਣ ਉਸ ਆਪਣੀ ਪਤਨੀ ਨੂੰ ਆਖਿਆ, 'ਕਿਤੋਂ ਪੱਥਰ ਲੱਭ ਕੇ ਚੁੱਲ੍ਹਾ ਬਣਾ ਲੈ। ਉਹ ਵੀ ਅੱਛਾ ਜੀ ਆਖ ਪੱਥਰ ਲੱਭਣ ਚਲੀ ਗਈ। ਉਸੇ ਰੁੱਖ ਉਤੇ ਇਕ ਕਬੂਤਰਾਂ ਦਾ ਜੋੜਾ ਬੈਠਾ ਸੀ। ਉਹ ਬੜੇ ਹੈਰਾਨ ਹੋਏ ਕਿ ਇਹ ਖਾਲੀ ਹੱਥ ਹਨ, ਚੁੱਲ੍ਹੇ 'ਤੇ ਲੱਕੜਾਂ ਦਾ ਪ੍ਰਬੰਧ ਕਿਉਂ ਕਰ ਰਹੇ ਹਨ। ਕਬੂਤਰੀ ਤੋਂ ਰਿਹਾ ਨਾ ਗਿਆ। ਉਸ ਪੁੱਛ ਹੀ ਲਿਆ, 'ਭਾਈ ਤੁਹਾਡੇ ਕੋਲ ਪਕਾਉਣ ਤੇ ਖਾਣ ਨੂੰ ਤਾਂ ਕੁਝ ਹੈ ਨਹੀਂ, ਲੱਕੜਾਂ ਤੇ ਚੁੱਲ੍ਹੇ ਦਾ ਪ੍ਰਬੰਧ ਕਿਉਂ ਕਰ ਰਹੇ ਹੋ? ਉਸ ਨੂੰ ...

ਪੂਰਾ ਲੇਖ ਪੜ੍ਹੋ »

ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?

ਵਰਚੁਅਲ ਪ੍ਰਾਈਵੇਟ ਨੈੱਟਵਰਕ ਇਕ ਡਿਵਾਈਸ ਤੋਂ ਨੈੱਟਵਰਕ ਤੱਕ ਇੰਟਰਨੈੱਟ ਤੇ ਇਕ ਇਨਕ੍ਰਿਪਡ ਕੁਨੈਕਸ਼ਨ ਹੈ। ਇਹ ਇਨਕ੍ਰਿਪਡ ਕੁਨੈਕਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਸੰਵੇਦਨਸ਼ੀਲ ਡਾਟਾ ਸੁਰੱਖਿਤ ਸੰਚਾਰਿਤ ਹੋਵੇ। ਇਹ ਅਣਅਧਿਕਾਰਤ ਲੋਕਾਂ ਨੂੰ ਇਸ ਸੰਵੇਦਨਸ਼ੀਲ ਡਾਟੇ ਨੂੰ ਦੇਖਣ ਤੋਂ ਰੋਕਦਾ ਹੈ। ਇਹ ਤੁਹਾਨੂੰ ਦੂਰ ਬੈਠ ਕੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਵਰਚੁਅਲ ਪ੍ਰਾਈਵੇਟ ਨੈੱਟਵਰਕ ਜਨਤਕ ਨੈੱਟਵਰਕ ਨੂੰ ਨਿੱਜੀ ਨੈੱਟਵਰਕ ਬਣਾ ਕੇ ਤੁਹਾਨੂੰ ਆਨਲਾਈਨ ਗੁਪਨੀਯਤਾ ਅਤੇ ਗੁਮਨਾਮਤਾ ਪ੍ਰਦਾਨ ਕਰਦਾ ਹੈ। ਕੰਮ ਕਿਵੇਂ ਕਰਦਾ ਹੈ : ਵੀ.ਪੀ.ਐਨ. ਟਨਲ (ਸੁਰੰਗ) ਰਾਹੀਂ ਪੁਆਇੰਟ-ਟੂ-ਪੁਆਇੰਟ ਕੁਨੈਕਸ਼ਨ ਬਣਾਉਂਦਾ ਹੈ ਇਸ ਨੂੰ ਅਣਅਧਿਕਾਰਤ ਯੂਜ਼ਰਾਂ ਦੇ ਵਲੋਂ ਵਰਤਿਆ ਨਹੀਂ ਜਾ ਸਕਦਾ। ਸੁਰੰਗ ਬਣਾਉਣ ਲਈ ਡਿਵਾਈਸ ਤੇ ਵੀ.ਪੀ.ਐਨ. ਕਲਾਇੰਟ (ਇਕ ਸਾਫਟਵੇਅਰ ਐਪਲੀਕੇਸ਼ਨ) ਕੰਮ ਕਰ ਰਿਹਾ ਹੋਣਾ ਜ਼ਰੂਰੀ ਹੈ। ਇਸ ਦੇ ਵੱਲ ਯੂਜ਼ਰ ਨੂੰ ਧਿਆਨ ਦੇਣ ਦੀ ਲੋੜ ਨਹੀਂ ਹੈ ਜਦੋਂ ਤੱਕ ਇਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਨਹੀਂ ਹੁੰਦੀ। ਕਾਰਗੁਜ਼ਾਰੀ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀ ਹੈ ਜਿਵੇਂ ਕਿ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-71

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਨਾਨਾ ਜੀ ਨੇ ਬੱਚਿਆਂ ਦਾ ਮੂਡ ਭਾਂਪ ਲਿਆ। ਸ਼ਾਇਦ ਉਨ੍ਹਾਂ ਨੇ ਰਹਿਮਤ ਦੀ ਅੱਧੀ-ਪਚੱਧੀ ਗੱਲ ਵੀ ਸੁਣ ਲਈ ਸੀ। ਉਹ ਮੰਜੇ ਤੋਂ ਉੱਠ ਕੇ ਬੱਚਿਆਂ ਕੋਲ ਚਲੇ ਗਏ। ਉਨ੍ਹਾਂ ਨੇ ਬੱਚਿਆਂ ਨੂੰ ਬੜੇ ਪਿਆਰ ਨਾਲ ਕਿਹਾ, 'ਬੱਚਿਓ, ਜੇ ਤੁਹਾਡੀਆਂ ਦੋ-ਚਾਰ ਚੀਜ਼ਾਂ ਐਥੇ ਰਹਿ ਵੀ ਗਈਆਂ ਤਾਂ ਫ਼ਿਕਰ ਨਾ ਕਰਨਾ। ਚੀਜ਼ਾਂ ਲੈਣ ਦੇ ਬਹਾਨੇ ਤੁਸੀਂ ਮੁੜ ਕੇ ਪਿੰਡ ਆ ਜਾਣਾ ਜਾਂ ਮੈਂ ਤੁਹਾਨੂੰ ਦੇਣ ਆ ਜਾਵਾਂਗਾ। ਦੋ ਦਿਨ ਤੁਹਾਡੇ ਕੋਲ ਰਹਿ ਵੀ ਪਵਾਂਗਾ।' ਨਾਨਾ ਜੀ ਦੀ ਗੱਲ ਸੁਣ ਕੇ ਬੱਚੇ ਫੇਰ ਖ਼ੁਸ਼ ਹੋ ਗਏ। ਉਹ ਬੋਲੇ, 'ਐਹ ਗੱਲ ਠੀਕ ਐ, ਨਾਨਾ ਜੀ।' ਸੁਖਮਨੀ ਕਹਿਣ ਲੱਗੀ, 'ਤੁਸੀਂ ਆਓਗੇ ਤਾਂ ਅਸੀਂ ਤਿੰਨ-ਚਾਰ ਕਹਾਣੀਆਂ ਵੀ ਸੁਣ ਲਵਾਂਗੇ।' 'ਠੀਕ ਐ ਬੇਟਾ, ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲੈਣੀਆਂ।' ਹੁਣ ਬੱਚੇ ਖ਼ੁਸ਼ੀ ਨਾਲ ਸਾਮਾਨ ਸਾਂਭਣ ਲੱਗੇ। ਜਗਮੀਤ ਨਾਸ਼ਤਾ ਕਰਕੇ ਅੰਦਰ ਤਿਆਰ ਹੋਣ ਲਈ ਆਇਆ ਸੀ ਪਰ ਅੰਦਰ ਆ ਕੇ ਉਹ ਪਾਪਾ ਜੀ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ। ਰਹਿਮਤ ਅਤੇ ਅਸੀਸ ਰਸੋਈ ਵਿਚ ਬੈਠ ਕੇ ਹੀ ਬੀਜੀ ਦੇ ਨਾਲ ਨਾਸ਼ਤਾ ਕਰ ਰਹੀਆਂ ਸਨ। ਥੋੜ੍ਹੀ ਦੇਰ ...

ਪੂਰਾ ਲੇਖ ਪੜ੍ਹੋ »

ਬਾਲ ਕਥਾ

ਚਿੜੀ ਦਾ ਤੋਹਫ਼ਾ

ਇਕ ਲੱਕੜਹਾਰਾ ਜੰਗਲ ਵਿਚੋਂ ਲੱਕੜੀਆਂ ਕੱਟ ਬਣਾਏ ਗੱਠੇ ਨੂੰ ਆਪਣੇ ਸਿਰ 'ਤੇ ਰੱਖ ਘਰ ਵੱਲ ਪਰਤ ਰਿਹਾ ਸੀ ਕਿ ਅਚਾਨਕ ਉਸ ਨੇ ਰਸਤੇ ਵਿਚ ਤੜਫ ਰਹੀ ਜ਼ਖ਼ਮੀ ਚਿੜੀ ਵੇਖੀ। ਲੱਕੜਹਾਰੇ ਨੇ ਆਪਣੀਆਂ ਲੱਕੜੀਆਂ ਦੇ ਗੱਠੇ ਨੂੰ ਇਕ ਉੱਚੀ ਜਗ੍ਹਾ ਟਿਕਾ ਪੋਲੇ ਜਿਹੇ ਹੱਥਾਂ ਨਾ ਚਿੜੀ ਨੂੰ ਫੜਿਆ। ਚਿੜੀ ਦੀ ਚੁੰਝ ਹੇਠ ਜ਼ਖ਼ਮ ਸੀ। ਲੱਕੜਹਾਰਾ ਬੜਾ ਦਿਆਲੂ ਸੀ ਸੋ ਉਹ ਚਿੜੀ ਨੂੰ ਘਰ ਲੈ ਆਇਆ ਸੀ। ਘਰ ਆ ਕੇ ਲੱਕੜਹਾਰੇ ਨੇ ਚਿੜੀ ਦੇ ਜ਼ਖਮ ਨੂੰ ਰੂੰ ਨਾਲ ਸਾਫ਼ ਕੀਤਾ। ਤੇਲ ਤੇ ਹਲਦੀ ਦਾ ਘੋਲ ਬਣਾ ਉਸ ਦੇ ਜ਼ਖ਼ਮ ਨੂੰ ਭਰ ਦਿੱਤਾ। ਉਸ ਚਿੜੀ ਕੋਲ ਪਾਣੀ ਤੇ ਚੋਗ ਰੱਖਿਆ। ਚੰਗੀ ਸਾਂਭ-ਸੰਭਾਲ ਤੇ ਚੋਗੇ ਪਾਣੀ ਮਿਲਣ ਕਰਕੇ ਚਿੜੀ ਦਿਨਾਂ 'ਚ ਤੰਦਰੁਸਤ ਹੋ ਗਈ। ਹੁਣ ਤੱਕ ਚਿੜੀ ਲੱਕੜਹਾਰੇ ਨਾਲ ਇਸ ਹੱਦ ਤੱਕ ਘੁਲ ਮਿਲ ਗਈ ਕਿ ਉਹ ਚਾਹੁੁੰਦਿਆਂ ਵੀ ਜੰਗਲ ਵੱਲ ਨਾ ਗਈ ਅਤੇ ਉਥੇ ਹੀ ਲੱਕੜਹਾਰੇ ਦੀ ਕੋਠੜੀ ਦੇ ਸ਼ਤੀਰ ਤੇ ਬਾਲਿਆਂ ਵਿਚਲੀ ਵਿਥ 'ਚ ਆਪਣਾ ਆਲ੍ਹਣਾ ਬਣਾ ਰਹਿਣ ਲੱਗ ਪਈ। ਲੱਕੜਹਾਰੇ ਦੀ ਪਤਨੀ ਚਿੜੀ ਦੀਆਂ ਵਿੱਠਾਂ ਅਤੇ ਹੋਰ ਕੱਖਕਾਨ ਲਿਆ ਗੰਦ ਪਾਉਣ ਕਰਕੇ ਨਾਰਾਜ਼ ਸੀ। ਉਹ ਈਰਖਾ ਵੱਸ ਕਿਸੇ ਨਾ ਕਿਸੇ ਬਹਾਨੇ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਸੱਚ ਹੋਵਣਗੇ ਸੁਪਨੇ ਮੇਰੇ

ਲੇਖਿਕਾ : ਉਮਾ ਕਮਲ ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ ਮੁੱਲ : 125 ਰੁਪਏ, ਪੰਨੇੇ : 32 ਸੰਪਰਕ : 94655-73989 ਅਧਿਆਪਨ-ਕਿੱਤੇ ਨਾਲ ਸਬੰਧਿਤ ਬਾਲ ਸਾਹਿਤ ਲੇਖਿਕਾ ਉਮਾ ਕਮਲ ਦੀ ਪਲੇਠੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਦਾ ਨਾਂਅ ਹੈ, 'ਸੱਚ ਹੋਵਣਗੇ ਸੁਪਨੇ ਮੇਰੇ।' ਇਹ ਪੁਸਤਕ ਛੇ ਤੋਂ ਚੌਦਾਂ ਸਾਲਾਂ ਦੇ ਉਮਰ-ਗੁੱਟ ਦੇ ਬਾਲਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ। ਲੇਖਿਕਾ ਨੂੰ ਇਸ ਗੱਲ ਦਾ ਚੰਗਾ ਇਲਮ ਹੈ ਕਿ ਇਸ ਉਮਰ-ਗਰੁੱਪ ਦੇ ਬਾਲ ਪਾਠਕਾਂ ਲਈ ਕਿਹੋ ਜਿਹੇ ਵਿਸ਼ਿਆਂ ਨੂੰ ਕਿਸ ਅੰਦਾਜ਼ ਵਿਚ ਪ੍ਰਸਤੁੱਤ ਕੀਤਾ ਜਾਣਾ ਚਾਹੀਦਾ ਹੈ।'ਕੂੜਾ ਕੂੜੇਦਾਨ 'ਚ ਪਾਓ, ਸਮੇਂ ਦੀ ਕਦਰ, ਧੀ ਦਾ ਸੁਨੇਹਾ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ, ਪਾਣੀ ਹੈ ਅਨਮੋਲ, ਫਾਸਟ ਫੂਡ ਨਾ ਖਾਓ, ਅਕਲ ਦਾ ਗਹਿਣਾ, ਮੇਰੇ ਜੀਵਨ ਦਾ ਉਦੇਸ਼, ਆਓ ਗ੍ਰੀਨ ਦੀਵਾਲੀ ਮਨਾਈਏ ਅਤੇ ਆਓ ਕਰੋਨਾ ਨੂੰ ਹਰਾਈਏ' ਆਦਿ ਕਵਿਤਾਵਾਂ ਦੁਆਰਾ ਸਮਾਜ ਨੂੰ ਖ਼ੁਸ਼ਹਾਲ ਅਤੇ ਤੰਦਰੁਸਤ ਬਣਾਉਣ ਲਈ ਸੰਦੇਸ਼ ਦਿੱਤਾ ਗਿਆ ਹੈ। ਕਿਤੇ-ਕਿਤੇ ਬੱਚਿਆਂ ਨੂੰ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਅਤੇ ਫਾਸਟ ਫੂਡ ਦਾ ਇਸਤੇਮਾਲ ਨਾ ਕਰਨ ...

ਪੂਰਾ ਲੇਖ ਪੜ੍ਹੋ »

ਗੀਤ

ਮੈਂ ਜਾਵਾਂ ਕੁਰਬਾਨ, ਮੇਰਾ ਦੇਸ਼ ਪਿਆਰਾ। ਲਗਦਾ ਬੜਾ ਮਹਾਨ, ਮੇਰਾ ਦੇਸ਼ ਪਿਆਰਾ। ਭਾਗਾਂ ਵਾਲੇ ਅਸੀਂ ਹਾਂ ਜਿਹੜੇ ਪੈਦਾ ਇਸ 'ਤੇ ਹੋਏ। ਇਸ ਦਰਤੀ ਦੀ ਹਿੱਕੋਂ ਉੱਗਦੇ ਨਾਖਾਂ ਅੰਬ ਜਮੋਏ। ਮਿੱਠੀ ਬੜੀ ਜ਼ਬਾਨ, ਮੇਰਾ ਦੇਸ਼ ਪਿਆਰਾ। ਲਗਦਾ ਬੜਾ................। ਭਾਂਤ-ਭਾਂਤ ਦੀ ਬੋਲੀ ਜਿਥੇ ਏਕੇ ਵਿਚ ਪਰੋਂਦੀ। ਪਿਆਰ ਮੁਹੱਬਤ ਚਾਰੇ ਪਾਸੇ ਮੈਲ ਦਿਲਾਂ ਦੀ ਧੋਂਦੀ। ਵੱਖਰੀ ਦਿਸੇ ਪਛਾਣ, ਮੇਰਾ ਦੇਸ਼ ਪਿਆਰਾ। ਵਿਚ ਖੁਸ਼ੀ ਦੇ ਭੰਗੜੇ ਪੈਂਦੇ ਹਰ ਕੋਈ ਢੋਲੇ ਗਾਵੇ। ਫੁੱਲਾਂ ਵਰਗੇ ਹੱਸਣ ਚਿਹਰੇ ਨਾ ਕੋਈ ਮੁਰਝਾਵੇ। ਧਰਤੀ ਬਣੀ ਰਕਾਨ, ਮੇਰਾ ਦੇਸ਼ ਪਿਆਰਾ। ਗੌਰਵ ਦੇ ਨਾਲ ਭਾਰਤ ਵਾਸੀ ਆਪਾਂ ਨਿੱਤ ਕਹਾਉਂਦੇ, ਦੇਸ਼ ਦੀ ਖ਼ਾਤਰ ਮਰਦੇ 'ਭੱਟੀ' ਦੇਸ਼ ਦੀ ਖ਼ਾਤਰ ਜਿਊਂਦੇ। ਇਹ ਹੈ ਸਾਡੀ ਜਾਨ, ਮੇਰਾ ਦੇਸ਼ ਪਿਆਰਾ। -ਕੁੰਦਨ ਲਾਲ ਭੱਟੀ ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾ : ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਗਿਆਨ ਦਾ ਪਹਿਨੀਏ ਗਹਿਣਾ, ਸਦਾ ਨਾਲ ਜੋ ਰਹਿਣਾ। 2. ਹੁਣ ਵੀ ਖੜ੍ਹੀ, ਪਹਿਲਾਂ ਵੀ ਖੜ੍ਹੀ, ਹੱਥ ਨਾ ਆਵੇ ਹੈ ਚਲਾਕ ਬੜੀ 3. ਪਹਿਲਾਂ ਬੀਨ ਵਜਾਵੇ, ਫਿਰ ਟੀਕਾ ਲਾਵੇ। 4. ਰੰਗ ਬਰੰਗੀਆਂ ਪੱਤੀਆਂ, ਬੁੱਝੋ ਫੁੱਲਾਂ ਦਾ ਭੇਤ ਜੋ ਇਹ ਦੱਸਣ, ਨਾਲੇ ਮਹਿਕਾਂ ਛੱਡਣ। ਉੱਤਰ : 1. ਵਿੱਦਿਆ ਦਾ ਗਹਿਣਾ, 2 ਕੱਲ੍ਹ ਤੇ ਪਰਸੋਂ, 3. ਮਾਦਾ ਮੱਛਰ, 4. ਕੀੜੇ ਮਕੌੜਿਆਂ ਨੂੰ ਖਿੱਚਣਾ। -ਜਸਵਿੰਦਰ ਸਿੰਘ, ਲਹਿਰਾਗਾਗਾ, ਸੰਗਰੂਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਫੁਲਵਾੜੀ

ਰੰਗ-ਬਿਰੰਗੇ ਫੁੱਲਾਂ ਮੈਹਕ ਖਿਲਾਰੀ ਏ ਫੁੱਲਾਂ ਦੀ ਫੁਲਵਾੜੀ ਦਾਦੀ ਲਾਈ ਏ ਫੁੱਲਾਂ ਦੀ ਫੁਲਵਾੜੀ ਘਰ ਵਿਚ ਲਾਈ ਏ। ਉੱਠ ਸਵੇਰੇ ਫੁੱਲਾਂ ਨੂੰ ਪਾਣੀ ਲਾਵਾਂ ਮੈਂ ਵਰਦੀ ਪਾ ਕੇ ਫਿਰ ਸਕੂਲੇ ਜਾਵਾਂ ਮੈਂ ਪਰੌਂਠੀ ਵਿਚ ਟਿਫਨ ਦੇ ਮੰਮੀ ਪਾਈ ਏ ਫੁੱਲਾਂ ਦੀ ਫੁਲਵਾੜੀ... ਗੇਂਦੇ ਮੋਤੀਏ ਦੇ ਫੁੱਲ ਬੜੇ ਪਿਆਰੇ ਨੇ ਘਰ ਵਿਚ ਚਾਰ ਚੁਫੇਰੇ ਮਹਿਕ ਖਿਲਾਰੇ ਨੇ ਸੁੰਦਰ ਵੇਖ ਨਜ਼ਾਰਾ ਮਨ ਨੂੰ ਭਾਈ ਏ ਫੁੱਲਾਂ ਦੀ ਫੁਲਵਾੜੀ... ਚਿੱਟੇ ਲਾਲ ਗੁਲਾਬੀ ਪੀਲੇ ਰੰਗ ਦੇ ਨੇ, ਖੁਸ਼ਬੂ ਪਿਆਰਾਂ ਵਾਲੀ ਸਭ ਨੂੰ ਵੰਡਦੇ ਨੇ, ਰਾਤ ਦੀ ਰਾਣੀ ਦਿਨ ਵੇਲੇ ਮੁਰਝਾਈ ਏ ਫੁੱਲਾਂ ਦੀ ਫੁਲਵਾੜੀ... ਗਲਦਾਉਦੀ ਗੁਲਾਬ ਵੀ ਰੰਗ-ਬਿਰੰਗਾ ਏ ਲਗਦਾ ਜਿਵੇਂ ਭਾਰਤ ਮਾਂ ਦਾ ਤਿਰੰਗਾ ਏ ਇਹ ਗੱਲ ਮੈਨੂੰ ਸਭ ਨੇ ਆਖ ਸੁਣਾਈ ਏ ਫੁੱਲਾਂ ਦੀ ਫੁਲਵਾੜੀ ਦਾਦੀ ਨੇ ਲਾਈ ਏ। -ਬਲਦੇਵ ਸਿਧੂ ਸਿੱਧਵਾਂ ਵਾਲਾ ਮੋਬਾਈਲ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX