ਤਾਜਾ ਖ਼ਬਰਾਂ


ਬੋਕਾਰੋ ਤੋਂ ਚੱਲੀ ਪਹਿਲੀ ਆਕਸੀਜਨ ਐਕਸਪ੍ਰੈਸ ਪਹੁੰਚੇਗੀ ਪੰਜਾਬ
. . .  7 minutes ago
ਚੰਡੀਗੜ੍ਹ, 15 ਮਈ - ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਸਵੇਰੇ - ਸਵੇਰੇ ਬੋਕਾਰੋ ਤੋਂ ਚੱਲੀ ਪਹਿਲੀ ਆਕਸੀਜਨ ਐਕਸਪ੍ਰੈਸ ਪੰਜਾਬ ਪਹੁੰਚ ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  35 minutes ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  33 minutes ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  about 2 hours ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 2 hours ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 3 hours ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 3 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 3 hours ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 4 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 4 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 4 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਜੰਮੂ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 5 hours ago
ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਵਰਤੋਂ ਕੋਵਿਡ-19 ਟੀਕਾ ਖ਼ਰੀਦਣ ਤੇ ਆਕਸੀਜਨ ਪਲਾਂਟ ਲਈ ਕੀਤੀ ਜਾਵੇ
. . .  32 minutes ago
ਨਵੀਂ ਦਿੱਲੀ,15 ਮਈ - ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ...
ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਘਾਤਕ - ਡਬਲਯੂ.ਐੱਚ.ਓ. ਮੁਖੀ
. . .  about 5 hours ago
ਨਵੀਂ ਦਿੱਲੀ, 15 ਮਈ - ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਈਡਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ
. . .  about 4 hours ago
ਵਾਸ਼ਿੰਗਟਨ, 15 ਮਈ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ...
ਡੀ.ਆਰ.ਡੀ.ਓ. ਦੀ ਕੋਰੋਨਾ ਦਵਾਈ 2 ਡੀ.ਜੀ. ਅਗਲੇ ਹਫ਼ਤੇ ਹੋਵੇਗੀ ਲਾਂਚ
. . .  about 5 hours ago
ਨਵੀਂ ਦਿੱਲੀ, 15 ਮਈ - ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਡੀ.ਆਰ.ਡੀ.ਓ. ...
ਇਜ਼ਰਾਈਲ ਰਾਕੇਟ ਹਮਲੇ 'ਚ ਮਾਰੀ ਗਈ ਕੇਰਲ ਦੀ ਔਰਤ ਦੀ ਮ੍ਰਿਤਕ ਦੇਹ ਪਹੁੰਚੀ ਦਿੱਲੀ
. . .  about 5 hours ago
ਨਵੀਂ ਦਿੱਲੀ, 15 ਮਈ - ਇਸ ਹਫ਼ਤੇ ਫ਼ਲਸਤੀਨੀ ਰਾਕੇਟ ਹਮਲੇ ਵਿਚ ਮਰਨ ਵਾਲੀ ਕੇਰਲ ਦੀ ਇਕ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  1 day ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  1 day ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ

ਅਫ਼ਗਾਨਿਸਤਾਨ ਵਿਚ ਕੀ ਹੋਵੇਗਾ?

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ 11 ਸਤੰਬਰ ਨੂੰ ਅਫ਼ਗਾਨਿਸਤਾਨ 'ਚੋਂ ਮੁਕੰਮਲ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਐਲਾਨ ਪਿੱਛੋਂ ਜਿੱਥੇ ਅਫ਼ਗਾਨਿਸਤਾਨ 'ਚ ਸ਼ਾਂਤੀ ਦੀਆਂ ਸੰਭਾਨਾਵਾਂ ਨਜ਼ਰ ਆਉਣ ਲੱਗੀਆਂ ਹਨ, ਉੱਥੇ ਹੀ ਤਾਲਿਬਾਨ ਦੀ ਭਰੋਸੇਯੋਗਤਾ 'ਤੇ ਸ਼ੱਕ ਹੋਣ ਕਾਰਨ ਇਸ ਖਿੱਤੇ ਵਿਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਵੀ ਉੱਭਰਨ ਲੱਗੀਆਂ ਹਨ। ਉਂਝ ਦੋਹਾ 'ਚ ਪਿਛਲੇ ਸਾਲ ਹੋਏ ਸਮਝੌਤੇ ਦੌਰਾਨ ਅਫ਼ਗਾਨਿਸਤਾਨ 'ਚੋਂ ਪਹਿਲੀ ਮਈ ਨੂੰ ਫ਼ੌਜਾਂ ਦੀ ਵਾਪਸੀ ਦੀ ਮਿਤੀ ਨਿਸਚਿਤ ਕੀਤੀ ਗਈ ਸੀ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕੇਨ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਭਰੋਸਾ ਵੀ ਦਿੱਤਾ ਸੀ ਕਿ ਉਨ੍ਹਾਂ ਦਾ ਨਿਰਧਾਰਤ ਮਿਤੀ ਨੂੰ ਫ਼ੌਜਾਂ ਦੀ ਵਾਪਸੀ ਦਾ ਪ੍ਰਮੁੱਖ ਏਜੰਡਾ ਹੈ ਪਰ ਅਫ਼ਗਾਨਿਸਤਾਨ ਲਈ ਨਿਯੁਕਤ ਚੋਟੀ ਦੇ ਅਮਰੀਕੀ ਵਾਰਤਾਕਾਰ ਜਲਮੈਂ ਖਲੀਲ ਜਾਦ ਨੇ ਤਾਲਿਬਾਨ ਦੇ ਅਫ਼ਗਾਨ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਟਿੱਪਣੀ ਕੀਤੀ ਸੀ ਕਿ ਕਾਬਲ ਤੇ ਤਾਲਿਬਾਨ ਦਰਮਿਆਨ ਸ਼ਾਂਤੀ ਵਾਰਤਾ ਮੁੜ ਸ਼ੁਰੂ ਹੋਣ ਦੀ ਸੂਰਤ ਵਿਚ ਹੀ ਸੈਨਿਕ ਵਾਪਸੀ ਸੰਭਵ ਹੋ ਸਕਦੀ ...

ਪੂਰਾ ਲੇਖ ਪੜ੍ਹੋ »

ਨੇਕ ਨਸੀਬ ਤੇਰੇ ਓ ਘੜਿਆ

ਅੱਜ ਦੇ ਇਸ ਹਾਈ ਫਾਈ ਯੁੱਗ ਵਿਚ ਇਕ ਵਾਰ ਫਿਰ ਮਿੱਟੀ ਦੇ ਘੜੇ, ਮਿੱਟੀ ਦੇ ਕਸੋਰੇ, ਮਿੱਟੀ ਦੇ ਕੁੱਜੇ ਅਤੇ ਮਿੱਟੀ ਦੇ ਹੋਰ ਭਾਂਡੇ ਮੁੜ ਪ੍ਰਚੱਲਿਤ ਹੋ ਰਹੇ ਹਨ। ਪੇਂਡੂ ਲੋਕਾਂ ਦੇ ਨਾਲ- ਨਾਲ ਸ਼ਹਿਰੀ ਵਰਗ ਨਾਲ ਸਬੰਧਿਤ ਵੱਡੀ ਗਿਣਤੀ ਲੋਕ ਵੀ ਅੱਜ ਕੱਲ ਮਿੱਟੀ ਦੇ ਘੜੇ ਅਤੇ ਮਿੱਟੀ ਦੇ ਹੋਰ ਭਾਂਡੇ ਖਰੀਦਦੇ ਵੇਖੇ ਜਾ ਰਹੇ ਹਨ ਅਤੇ ਇਹ ਲੋਕ ਫ਼ਰਿਜ਼ ਦੇ ਪਾਣੀ ਦੀ ਥਾਂ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਹੀ ਤਰਜ਼ੀਹ ਦੇ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੂੰ ਮਜਬੂਰੀ ਵੱਸ ਵੀ ਮਿੱਟੀ ਦੇ ਘੜੇ ਖਰੀਦਣੇ ਪੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਡਾਕਟਰ ਨੇ ਫ਼ਰਿਜ਼ ਦਾ ਠੰਢਾ ਪਾਣੀ ਪੀਣ ਦੀ ਮਨਾਹੀ ਕੀਤੀ ਹੋਈ ਹੁੰਦੀ ਹੈ, ਇਸ ਕਰਕੇ ਉਹ ਲੋਕ ਫਿਰ ਠੰਢਾ ਪਾਣੀ ਪੀਣ ਲਈ ਮਿੱਟੀ ਦੇ ਘੜੇ ਦੀ ਹੀ ਚੋਣ ਕਰਦੇ ਹਨ। ਇਸ ਤਰ੍ਹਾਂ ਮਿੱਟੀ ਦੇ ਘੜੇ ਮੁੜ ਪੰਜਾਬੀ ਘਰਾਂ ਦਾ ਸ਼ਿੰਗਾਰ ਬਣ ਗਏ ਹਨ। ਇਤਿਹਾਸਕ ਪਿਛੋਕੜ : ਘੜਾ ਮਿੱਟੀ ਦਾ ਇਕ ਭਾਂਡਾ ਹੁੰਦਾ ਹੈ। ਮਨੁੱਖ ਅਤੇ ਮਿੱਟੀ ਦਾ ਬਹੁਤ ਨੇੜਲਾ ਸਬੰਧ ਹੈ। ਅਸਲ ਵਿਚ ਮਨੁੱਖ ਮਿੱਟੀ ਵਿੱਚੋਂ ਹੀ ਪੈਦਾ ਹੁੰਦਾ ਹੈ, ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਭੂਰਾ ਤਿੱਤਰ

ਭੂਰਾ ਤਿੱਤਰ (Grey Partridge) ਇਕ ਮੱਧਮ ਆਕਾਰ ਦਾ ਭਾਰਤ ਦੇ ਮੈਦਾਨੀ ਤੇ ਸੁੱਕੇ ਇਲਾਕਿਆਂ 'ਚ ਪਾਇਆ ਜਾਣ ਵਾਲਾ ਪੰਛੀ ਹੈ। ਇਹ ਖੇਤਾਂ ਦੀਆਂ ਵੱਟਾਂ, ਮੈਦਾਨਾਂ ਦੀਆਂ ਛੋਟੀਆਂ ਝਾੜੀਆਂ ਤੇ ਜੰਗਲ ਦੇ ਨਾਲ ਲੱਗਦੇ ਖੁੱਲ੍ਹੇ ਇਲਾਕਿਆਂ 'ਚ ਛੋਟੇ ਸਮੂਹਾਂ 'ਚ ਘੁੰਮਦਾ ਦਿਖਾਈ ਦਿੰਦਾ ਹੈ। ਇਹ ਸਵੇਰ ਵੇਲੇ ਇਕੱਠੇ ਮਿਲ ਕੇ ਬਹੁਤ ਸ਼ੋਰ ਪਾਉਂਦੇ ਹਨ ਤੇ 'ਕੀ ਤੀ ਤੀ ਤਰ', 'ਕੀ ਤੀ ਤੀ ਤਰ' ਵਰਗੀਆਂ ਆਵਾਜ਼ਾਂ ਕੱਢਦੇ ਹਨ, ਜਿਸ ਕਰੇਕ ਇਸ ਦਾ ਨਾਂਅ ਤਿੱਤਰ ਪਿਆ ਹੈ। ਭੂਰੇ ਰੰਗ ਦੇ ਇਸ ਪੰਛੀ ਦਾ ਮੂੰਹ ਹਲਕਾ ਲਾਲ ਤੇ ਪੂਰੇ ਸਰੀਰ 'ਤੇ ਧਾਰੀਆਂ ਹੁੰਦੀਆਂ ਹਨ ਅਤੇ ਨਰ ਮਾਦਾ ਤੋਂ ਥੋੜਾ ਵੱਡਾ ਹੁੰਦਾ ਹੈ। ਤਿੱਤਰ ਦਾ ਰੰਗ ਰੂਪ ਆਪਣੇ ਆਲੇ-ਦੁਆਲੇ ਨਾਲ ਇਸ ਤਰ੍ਹਾਂ ਰਲ-ਮਿਲ ਜਾਂਦਾ ਹੈ ਕਿ ਇਸ ਨੂੰ ਦੇਖ ਸਕਣਾ ਮੁਸ਼ਕਿਲ ਹੁੰਦਾ ਹੈ। ਕਈ ਵਾਰ ਇਹ ਬਹੁਤ ਨੇੜੇ ਆ ਜਾਣ 'ਤੇ ਜਦੋਂ ਉਡਦਾ ਹੈ ਓਦੋਂ ਹੀ ਪਤਾ ਲਗਦਾ ਹੈ। ਇਹ ਬਹੁਤ ਹੀ ਸ਼ਰਮੀਲਾ ਪੰਛੀ ਹੈ ਤੇ ਜ਼ਿਆਦਾਤਰ ਇਹ ਜ਼ਮੀਨ 'ਤੇ ਹੀ ਰਹਿੰਦਾ ਹੈ ਅਤੇ ਬਹੁਤ ਲੰਬੀ ਉਡਾਰੀ ਨਹੀਂ ਮਾਰ ਸਕਦਾ ਪਰ ਇਹ ਬਹੁਤ ਤੇਜ਼ ਦੌੜਦਾ ਹੈ। ਇਹ ਇਨਸਾਨ ਨੂੰ ਵੇਖਦਿਆਂ ਹੀ ਝਾੜੀਆਂ 'ਚ ਲੁੱਕ ਜਾਂਦਾ ...

ਪੂਰਾ ਲੇਖ ਪੜ੍ਹੋ »

ਮੋਗੇ ਦਾ ਵਿਸ਼ਵ ਪ੍ਰਸਿੱਧ ਭੌਤਿਕ ਵਿਗਿਆਨੀ

ਨਰਿੰਦਰ ਸਿੰਘ ਕਪਾਨੀ

ਪੰਜਾਬ ਦੀ ਧਰਤੀ ਜਿੱਥੇ ਪੂਰੇ ਮੁਲਕ ਦੇ ਖਾਣ ਲਈ ਅੰਨ ਉਗਾਉਂਦੀ ਹੈ, ਉੱਥੇ ਦੁਨੀਆ ਦੇ ਜਿਸ ਖੇਤਰ ਵਿਚ ਵੀ ਪੰਜਾਬੀ ਗਏ, ਆਪਣੀ ਲਗਨ ਅਤੇ ਮਿਹਨਤ ਦੇ ਬਲਬੂਤੇ, ਉਹ ਬੁਲੰਦੀਆਂ ਪ੍ਰਾਪਤ ਕਰਦੇ ਰਹੇ ਹਨ। ਉਨ੍ਹਾਂ ਮਾਣਮੱਤੇ ਪੰਜਾਬੀਆਂ ਵਿਚ ਸ਼ਾਮਿਲ ਹੈ, ਅਮਰੀਕਾ ਵਿਚ ਜਾ ਵਸਿਆ ਇਕ ਉੱਘਾ ਭੌਤਿਕ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ। ਭੌਤਿਕ ਵਿਗਿਆਨੀ ਸ਼ਿਵਾਨੰਦ ਕਾਨਵੀ ਆਪਣੀ ਪੁਸਤਕ 'ਸੈਂਡ ਟੂ ਸਿਲੀਕਾਨ' ਵਿਚ ਵਿਸਥਾਰ ਨਾਲ ਚਰਚਾ ਕਰਦਾ ਹੋਇਆ ਲਿਖਦਾ ਹੈ ਕਿ ਡਾ. ਕਪਾਨੀ ਦੀ ਫਾਈਬਰ ਆਪਟਿਕਸ ਵਿਚ ਕੀਤੀ ਗਈ ਖੋਜ ਕਰਕੇ, ਉਹ ਨੋਬਲ ਪੁਰਸਕਾਰ ਦਾ ਮਜ਼ਬੂਤ ਦਾਅਵੇਦਾਰ ਸੀ ਪਰ ਉਸ ਨੂੰ ਅਣਗੌਲਿਆ ਕਰਕੇ ਇਹ ਨੋਬਲ ਪੁਰਸਕਾਰ ਚਾਰਲਸ. ਕੇ. ਕਾਊ ਨੂੰ ਦਿੱਤਾ ਗਿਆ ਸੀ। ਅੱਜ ਇੰਟਰਨੈੱਟ ਜ਼ਰੀਏ , ਤੇਜ਼ ਰਫ਼ਤਾਰ ਨਾਲ ਲੰਬੀਆਂ ਦੂਰੀਆਂ ਤੱਕ ਡਾਟਾ (ਸੰਦੇਸ਼, ਸੂਚਨਾਵਾਂ, ਫੋਟੋਆਂ, ਦਸਤਾਵੇਜ਼, ਫ਼ਾਈਲਾਂ) ਭੇਜਣ ਦੀ ਸੁਵਿਧਾ ਦਾ ਅਨੰਦ ਅਸੀਂ ਡਾ. ਕਪਾਨੀ ਦੀ ਲੱਭਤ ਕਰਕੇ ਹੀ ਮਾਣ ਰਹੇ ਹਾਂ। ਆਪਟੀਕਲ ਫਾਈਬਰ ਆਧਾਰਿਤ, 'ਐਂਡੋਸਕੋਪੀ' ਜ਼ਰੀਏ ਡਾਕਟਰ ਸਾਡੇ ਸਰੀਰ ਅੰਦਰ ਦੀ ਜਾਂਚ ਕਰਨ ਦੇ ਸਮਰੱਥ ਹੋਏ ਹਨ। ਲੇਜ਼ਰ ...

ਪੂਰਾ ਲੇਖ ਪੜ੍ਹੋ »

ਦੁਖਦਾਈ ਹੈ ਚੰਗੇ ਕਲਾਕਾਰਾਂ ਦਾ 'ਚੜ੍ਹਦੀ ਉਮਰੇ' ਤੁਰ ਜਾਣਾ...

ਕਿਸੇ ਸ਼ਾਇਰ ਨੇ ਵਿਛੋੜੇ ਦੇ ਦਰਦ ਨੂੰ ਪ੍ਰਗਟ ਕਰਦਿਆਂ ਆਖਿਐ ਕਿ 'ਸੁਣਿਐ ਅੱਜ ਮੇਲੇ 'ਚੋਂ ਵਿਛੜ ਗਏ ਦੋ ਰੂਹਾਂ ਦੇ ਹਾਣੀ, ਹੱਥ ਘੁੱਟ ਕੇ ਫੜ ਲਈਂ ਵੇ ਸੋਹਣਿਆਂ ਹਾਲੇ ਸਾਡੀ ਉਮਰ ਨਿਆਣੀ, ਇਹ ਦਰਦ ਵਿਛੋੜੇ ਦੇ ਸਾਥੋ ਨਾ ਜਾਣੇ ਹੁਣ ਝੇਲੇ , ਵਿਛੜੇ ਸੱਜਣਾਂ ਦੇ ਹੋਣ ਸਬੱਬੀਂ ਮੇਲੇ' ਪਿਛਲੇ ਦਿਨੀਂ ਬਾਲੀਵੁੱਡ ਅੰਦਰ 'ਚੜ੍ਹਦੀ ਉਮਰ' ਦੇ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖ਼ਬਰ ਨੇ ਉਸ ਦੇ ਚਾਹੁਣ ਵਾਲਿਆਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ। ਆਖ਼ਰ ਅਜਿਹੇ ਕੀ ਕਾਰਨ ਬਣੇ ਕਿ ਇਹ ਉੱਭਰਦਾ ਸਿਤਾਰਾ ਆਪਣੀ ਗਲੈਮਰ ਭਰੀ ਜ਼ਿੰਦਗੀ ਦੀ 'ਚਰਮ ਸੀਮਾ' 'ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਅਲੋਪ ਹੋ ਗਿਆ। ਬਿਨਾਂ ਸ਼ੱਕ ਇਸ ਫ਼ਨਕਾਰ ਦੀ ਮੌਤ ਤੋਂ ਬਾਅਦ ਅਜਿਹੇ ਕਈ ਨਵੇਂ ਪਹਿਲੂਆਂ ਦੀਆਂ ਪਰਤਾਂ ਤੋਂ ਇਕ-ਇਕ ਕਰਕੇ ਉੱਠ ਰਹੇ ਪਰਦਿਆਂ ਨੇ ਕਾਫ਼ੀ ਕੁਝ ਜੱਗ ਜ਼ਾਹਿਰ ਕੀਤੈ ਕਿ ਇਥੇ ਕਿੰਝ ਕਿਸੇ ਇਕ ਆਮ ਨੌਜਵਾਨ ਨੂੰ ਕਿਸੇ 'ਮਰਤਬੇ' ਨੂੰ ਪਾਉਣ ਦੇ ਲਈ ਕੀ ਕੁਝ ਸਹਿਣ ਕਰਨਾ ਪੈਂਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਹਿੰਦੀ ਫਿਲਮ ਇੰਡਸਟਰੀ ਦੀ ਇਕ ਸੋਹਣੀ ਸੁਨੱਖੀ ਨਾਇਕਾ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਖਾਕੀ ਰੰਗ ਦਾ ਸੂਟ ਉਸ ਦੇ ਚੰਗੇ ਮਿਜਾਜ਼ ਦੀ ਸੂਚਨਾ ਦਿੰਦਾ। ਉਸ ਦਿਨ ਉਸ ਨੂੰ ਨਿਸਚਿੰਤ ਹੋ ਕੇ ਮਿਲਿਆ ਜਾ ਸਕਦਾ ਸੀ। ਤਨਖਾਹ ਵਧਾਉਣ ਦੀ ਗੱਲ ਤੋਂ ਇਲਾਵਾ ਕੋਈ ਵੀ ਗੱਲ ਪਿਆਰ ਨਾਲ ਕੀਤੀ ਜਾ ਸਕਦੀ ਸੀ, ਉਹ ਜ਼ਰੂਰ ਸੁਣਦਾ। ਉਸ ਨੇ ਮਟਮੈਲੇ ਰੰਗ ਦਾ ਸੂਟ ਪਾਇਆ ਹੁੰਦਾ ਤਾਂ ਉਸ ਦੇ ਚੰਗੇ-ਬੁਰੇ ਜਾਂ ਮਿਲੇ-ਜੁਲੇ ਮਿਜਾਜ਼ ਦੀ ਨਿਸ਼ਾਨੀ ਸੀ। ਊਠ ਕਿਸ ਕਰਵਟ ਬੈਠੇਗਾ, ਇਹ ਕਿਹਾ ਨਹੀਂ ਜਾ ਸਕਦਾ-ਸਾਵਧਾਨ ਰਹਿਣਾ ਚਾਹੀਦਾ ਹੈ ਤੇ ਮਿਜਾਜ਼ ਸੁਧਰਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਚਾਰਲੀ ਕਈ ਵਾਰੀ ਦੇਰ ਸਵੇਰ ਨਾਲ ਆਉਂਦਾ ਜਾਂ ਫਿਰ ਕਈ ਦਿਨਾਂ ਤੱਕ ਗ਼ਾਇਬ ਹੋ ਜਾਂਦਾ-ਪਰ ਸਟਾਫ਼ ਨੂੰ ਤਾਂ ਆਪਣੇ ਨਿਸਚਿਤ ਸਮੇਂ 'ਤੇ ਹਾਜ਼ਰ ਹੋਣਾ ਹੀ ਪੈਂਦਾ ਸੀ, ਜੇ ਨੌਕਰੀ ਚਾਹੀਦੀ ਹੈ ਤਾਂ। ਜਦੋਂ ਸਟਾਫ ਨੂੰ ਪੂਰਾ ਯਕੀਨ ਹੋ ਜਾਏ ਕਿ ਬੌਸ ਅੱਜ ਆਏਗਾ ਹੀ ਨਹੀਂ ਤਾਂ ਵੀ ਸਟਾਫ ਨੂੰ ਰੁਕਣਾ ਪੈਂਦਾ ਸੀ। ਜੇ ਆਉਣਗੇ ਤਾਂ ਕਿਹੜਾ ਸੂਟ ਪਾ ਕੇ ਆਉਣਗੇ। ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਲੋਕੀਂ ਅੱਕ ਕੇ ਘਰ ਜਾਣ ਲਈ ਦਰਵਾਜ਼ੇ ਤੱਕ ਪਹੁੰਚਦੇ ਹੀ ਸੀ ਕਿ ਸਾਹਮਣੇ ਚਾਰਲੀ ...

ਪੂਰਾ ਲੇਖ ਪੜ੍ਹੋ »

ਅਨਜਾਣ ਕਿੱਸੇ ਬਾਲੀਵੁੱਡ ਦੇ

ਬਹੁਤ ਕਠਿਨ ਹੈ ਡਗਰ ਸੰਗੀਤਕਾਰ ਦੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਤੁਹਾਡੀਆਂ ਪਹਿਲੀਆਂ ਧੁਨਾਂ ਮੇਰੇ ਰੂਮ ਬੁਆਏ ਨੂੰ ਪਸੰਦ ਨਹੀਂ ਸਨ ਆਈਆਂ, ਇਸ ਲਈ ਮੈਂ ਉਹ ਰਿਜੈਕਟ ਕਰ ਦਿੱਤੀਆਂ ਸਨ। ਪਰ ਜਿਉਂ ਹੀ ਤੁਹਾਡੀ ਧੁਨ ਮੇਰੇ ਰੂਮ ਬੁਆਏ ਨੂੰ ਚੰਗੀ ਲੱਗੀ ਅਤੇ ਉਸ ਨੇ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਤੁਹਾਨੂੰ ਮੌਕਾ ਦੇ ਦਿੱਤਾ। ਮੇਰੀ ਪਸੰਦ ਨੂੰ ਨਿਰਧਾਰਤ ਕਰਨ ਲਈ ਮੇਰਾ ਡਰਾਈਵਰ, ਰਸੋਈਆ ਅਤੇ ਚਪੜਾਸੀ ਮੇਰੀ ਮਦਦ ਕਰਦੇ ਹਨ। ਜਿਹੜੀ ਧੁਨ ਇਨ੍ਹਾਂ ਨੂੰ ਚੰਗੀ ਲਗਦੀ ਹੈ, ਮੈਂ ਉਸ ਨੂੰ ਸਵੀਕਾਰ ਕਰ ਲੈਂਦਾ ਹਾਂ। ਕਹਿੰਦੇ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਬਰਮਨ ਦਾਦਾ ਨੇ ਦੋ ਮਹੀਨੇ ਤੱਕ ਅਪਮਾਨ ਜ਼ਰੂਰ ਬਰਦਾਸ਼ਤ ਕੀਤਾ ਪਰ ਸਬਰ ਦਾ ਪੱਲਾ ਨਹੀਂ ਛੱਡਿਆ। ਨਤੀਜਾ ਸਾਹਮਣੇ ਹੈ-ਜਿਹੜਾ ਫ਼ਿਲਮਸਾਜ਼ ਉਸ ਦੀਆਂ ਧੁਨਾਂ ਸੁਣ ਕੇ ਸੌਂ ਜਾਂਦਾ ਸੀ, ਉਸ ਨੇ ਦਾਦਾ ਨੂੰ ਜਦੋਂ ਮੌਕਾ ਦਿੱਤਾ ਤਾਂ ਫ਼ਿਲਮ ਜਗਤ ਵਿਚ ਇਕ ਪ੍ਰਤਿਭਾਸ਼ਾਲੀ ਸੰਗੀਤਕਾਰ ਦਾ ਪ੍ਰਵੇਸ਼ ਹੋਇਆ। ਇਹ ਹੀ ਸਿੱਖਿਆ ਬਰਮਨ ਦਾਦਾ ਦੇ ਹੀ ਪੱਧਰ ਦੇ ਇਕ ਹੋਰ ਸੰਗੀਤਕਾਰ ਤੋਂ ਮਿਲਦੀ ਹੈ। ਇਸ ਸੰਗੀਤਕਾਰ ਦਾ ਨਾਂਅ ਹੈ ਖ਼ਯਾਮ। ਇਹ ਗੱਲ ਉਸ ਵੇਲੇ ਦੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX