ਤਾਜਾ ਖ਼ਬਰਾਂ


ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  3 minutes ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  10 minutes ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  17 minutes ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  58 minutes ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  56 minutes ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  about 2 hours ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 2 hours ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 3 hours ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 4 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 4 hours ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 4 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 4 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 5 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਜੰਮੂ ਪ੍ਰਸ਼ਾਸਨ ਨੇ ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
. . .  about 5 hours ago
ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਵਰਤੋਂ ਕੋਵਿਡ-19 ਟੀਕਾ ਖ਼ਰੀਦਣ ਤੇ ਆਕਸੀਜਨ ਪਲਾਂਟ ਲਈ ਕੀਤੀ ਜਾਵੇ
. . .  55 minutes ago
ਨਵੀਂ ਦਿੱਲੀ,15 ਮਈ - ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ...
ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਘਾਤਕ - ਡਬਲਯੂ.ਐੱਚ.ਓ. ਮੁਖੀ
. . .  about 5 hours ago
ਨਵੀਂ ਦਿੱਲੀ, 15 ਮਈ - ਡਬਲਯੂ.ਐੱਚ.ਓ. ਦੇ ਮੁਖੀ ਟੇਡਰੋਸ ...
ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਬਾਈਡਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ
. . .  about 5 hours ago
ਵਾਸ਼ਿੰਗਟਨ, 15 ਮਈ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ...
ਡੀ.ਆਰ.ਡੀ.ਓ. ਦੀ ਕੋਰੋਨਾ ਦਵਾਈ 2 ਡੀ.ਜੀ. ਅਗਲੇ ਹਫ਼ਤੇ ਹੋਵੇਗੀ ਲਾਂਚ
. . .  about 5 hours ago
ਨਵੀਂ ਦਿੱਲੀ, 15 ਮਈ - ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਡੀ.ਆਰ.ਡੀ.ਓ. ...
ਇਜ਼ਰਾਈਲ ਰਾਕੇਟ ਹਮਲੇ 'ਚ ਮਾਰੀ ਗਈ ਕੇਰਲ ਦੀ ਔਰਤ ਦੀ ਮ੍ਰਿਤਕ ਦੇਹ ਪਹੁੰਚੀ ਦਿੱਲੀ
. . .  about 6 hours ago
ਨਵੀਂ ਦਿੱਲੀ, 15 ਮਈ - ਇਸ ਹਫ਼ਤੇ ਫ਼ਲਸਤੀਨੀ ਰਾਕੇਟ ਹਮਲੇ ਵਿਚ ਮਰਨ ਵਾਲੀ ਕੇਰਲ ਦੀ ਇਕ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਬੰਗਾ ਨੇੜੇ ਪਿੰਡ ਜੰਡਿਆਲਾ ਵਿਖੇ ਖੇਤਾਂ ਦੇ ਖੂਹ ਵਿਚੋਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ/ਗੁਰਜਿੰਦਰ ਸਿੰਘ ਗੁਰੂ) - ਬਲਾਕ ਬੰਗਾ ਦੇ ਪਿੰਡ ਜੰਡਿਆਲਾ 'ਚ ਦੇਰ ਰਾਤ ਖੇਤਾਂ ਵਿਚੋਂ ਖੂਹ ਵਿਚੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ...
45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  1 day ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  1 day ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  1 day ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਹੋਰ ਖ਼ਬਰਾਂ..

ਦਿਲਚਸਪੀਆਂ

ਬੜੀ ਦੀਦੀ ਕਹਿਤੀ ਹੈ

ਘਰ ਵਿਚ ਅਮੀਤਾ ਨੂੰ ਸਾਰੇ ਬੇਬੀ ਜਾਂ ਕਦੀ-ਕਦੀ ਨਿੱਕੀ ਕਹਿ ਕੇ ਬੁਲਾਉਂਦੇ ਸਨ। ਅਮੀਤਾ ਦੀ ਵੱਡੀ ਭੈਣ ਸੀ ਸੰਗੀਤਾ। ਉਹ ਘਰ ਵਿਚ ਮੁਖੀ ਬਣ ਕੇ ਰਹਿੰਦੀ ਸੀ ਅਤੇ ਹਰੇਕ ਨੂੰ ਕੁਝ ਨਾ ਕੁਝ ਹਦਾਇਤਾਂ ਦਿੰਦੀ ਰਹਿੰਦੀ ਸੀ। ਜਦੋਂ ਵੀ ਅਮੀਤਾ ਨੇ ਕੋਈ ਕੰਮ ਕਰਨ ਲੱਗਣਾ, ਉਸ ਨੇ ਵਿਚੋਂ ਹੀ ਟੋਕ ਦੇਣਾ। ਤੇਰੇ ਕੋਲੋਂ ਨਹੀਂ ਹੋਣਾ, ਐਵੇਂ ਚੋਟ ਲਗਵਾ ਬੈਠੇਂਗੀ... ਤੂੰ ਛੋਟੀ ਹੈਂ, ਤੈਥੋਂ ਭਾਰ ਨਹੀਂ ਚੁੱਕਿਆ ਜਾਣਾ, ਕੋਠੇ 'ਤੇ ਨਾ ਚੜ੍ਹੀਂ ਡਿਗ ਪਵੇਂਗੀ, ਤੇਜ਼ ਨਾ ਤੁਰਿਆ ਕਰ ਠੇਢਾ ਖਾ ਲਵੇਂਗੀ' ਇਹੋ ਜਿਹੀਆਂ ਹਦਾਇਤਾਂ ਕਾਰਨ ਉਸ ਵਿਚ ਆਤਮ-ਵਿਸ਼ਵਾਸ ਨਾ ਬਣ ਸਕਿਆ। ਉਸ ਦੀ ਵੱਡੀ ਭੈਣ ਹੀ ਉਸ ਦੀ ਮਾਰਗ ਦਰਸ਼ਕ ਸੀ। ਉਸ ਦਾ ਵਿਆਹ ਹੋ ਗਿਆ ਤਾਂ ਸਹੁਰੇ ਘਰ ਵੀ ਉਸ ਨੇ ਉਹੀ ਸਿਖਿਆਵਾਂ ਆਪਣੀ ਸੱਸ ਨੂੰ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਗੋਂ ਇਕ ਦੋ ਵਾਰੀ ਤਾਂ ਉਹ ਚੁੱਪ ਰਹੀ। ਇਕ ਦਿਨ ਉਸ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, 'ਜਾ ਪੇਕੇ ਹੀ ਰਹੋ... ਆਪਣੀ ਭੈਣ ਨੂੰ ਇਹ ਸਿੱਖਿਆ ਦਈਂ...।' -ਹੈਬੋਵਾਲ ਕਲਾਂ, ...

ਪੂਰਾ ਲੇਖ ਪੜ੍ਹੋ »

ਟੁੱਟਦਾ-ਜੁੜਦਾ ਬੰਦਾ

ਅਕਸਰ ਮੰਨਿਆ ਜਾਂਦਾ ਹੈ ਕਿ ਜਿਵੇਂ ਕੱਚ ਇਕ ਵਾਰ ਟੁੱਟ ਜਾਵੇ ਤਾਂ ਜੁੜਦਾ ਨਹੀਂ, ਇਸੇ ਤਰ੍ਹਾਂ ਕਹਾਣੀਆਂ, ਗੀਤਾਂ, ਕਵਿਤਾਵਾਂ, ਗ਼ਜ਼ਲਾਂ ਵਿਚ ਵੀ ਦਿਲ ਦੇ ਟੁੱਟਣ ਅਤੇ ਕਦੇ ਦੁਬਾਰਾ ਨਾ ਜੁੜਨ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਇਹ ਦਿਲ ਪਰਮਾਤਮਾ ਦੀ ਇਕ ਅਜਿਹੀ ਬਣਤਰ ਹੈ ਕਿ ਇਹ ਟੁੱਟਦਾ ਹੈ ਪਰ ਫਿਰ ਨਵੇਂ ਹਾਲਾਤ ਵਿਚ ਜੁੜਦਾ ਵੀ ਹੈ। ਮਨੁੱਖ ਪਤਾ ਨਹੀਂ ਆਪਣੀਪੂਰੀ ਜ਼ਿੰਦਗੀ ਵਿਚ ਕਿੰਨੀ ਵਾਰ ਟੁੱਟਦਾ ਹੈ, ਫਿਰ ਜੁੜਦਾ ਹੈ। ਅਸੀਂ ਆਪਣੇ ਮਾਤਾ-ਪਿਤਾ ਦੀ ਜਾਂ ਬਜ਼ੁਰਗਾਂ ਦੀ ਜ਼ਿੰਦਗੀ ਹੀ ਦੇਖ ਲਈਏ। ਉਨ੍ਹਾਂ ਕਿੰਨੇ ਉੱਚੇ-ਨੀਵੇਂ ਦਿਨ ਦੇਖੇ, ਤੰਗੀਆਂ-ਤੁਰਸ਼ੀਆਂ ਸਭ ਸਹੀਆਂ, 47 ਦੀ ਵੰਡ ਦੇਖੀ, 84 ਦੇ ਦੰਗੇ ਦੇਖੇ, ਕਈ ਆਪਣੇ ਜਾਨ ਤੋਂ ਪਿਆਰਿਆਂ ਨੂੰ ਹੱਥੀਂ ਇਸ ਦੁਨੀਆ ਤੋਂ ਤੋਰਿਆ, ਕੀ ਉਨ੍ਹਾਂ ਜ਼ਿੰਦਗੀ ਨਹੀਂ ਗੁਜ਼ਾਰੀ, ਕੀ ਮੁੜ ਕਦੇ ਉਨ੍ਹਾਂ ਦੇ ਚਿਹਰੇ 'ਤੇ ਹਾਸਾ ਨਹੀਂ ਆਇਆ। ਇਕ ਕਵਿੱਤਰੀ ਰਜਨੀ ਵਾਲੀਆ ਦਾ ਕਾਵਿ ਸੰਗ੍ਰਹਿ ਹੈ 'ਟੁੱਟਣਾ ਖੂਬਸੂਰਤ ਹੁੰਦਾ ਹੈ' ਉਨ੍ਹਾਂ ਦਾ ਇਹ ਸਿਰਲੇਖ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਉਨ੍ਹਾਂ ਨੇ ਟੁਟਣ ਨੂੰ ਬੁਰਾ ਜਾਂ ਕਮਜ਼ੋਰ ਨਹੀਂ ਬਲਕਿ ...

ਪੂਰਾ ਲੇਖ ਪੜ੍ਹੋ »

ਆਸ ਬਨਾਮ ਹੌਸਲਾ

'ਜੀਵੇ ਆਸਾ ਮਰੇ ਨਿਰਾਸਾ' ਤੋਂ ਭਾਵ ਹੈ ਜਿੰਨੀ ਦੇਰ ਆਸ ਹੈ, ਓਨੀ ਦੇਰ ਸਵਾਸ ਹੈ। ਆਸ ਤਦ ਹੁੰਦੀ ਹੈ ਜੇ ਕੋਈ ਹੱਲ ਜਾਂ ਇਲਾਜ ਉਪਲਬੱਧ ਹੋਵੇ। ਜੇ ਕੋਈ ਹੱਲ ਜਾਂ ਇਲਾਜ ਉਪਲਬੱਧ ਨਾ ਹੋਵੇ ਤਾਂ ਹਥਿਆਰ ਸੁੱਟ ਦਿੱਤੇ ਜਾਂਦੇ ਹਨ ਬਲਕਿ ਆਪ ਹੀ ਡਿਗ ਪੈਂਦੇ ਹਨ ਤੇ ਮਾਤਲੋਕ ਓਪਰਾ ਲੱਗਣ ਲੱਗ ਪੈਂਦਾ ਹੈ ਤੇ ਮੌਤ ਦਾ ਧੁੜਕੁ ਭਾਰੂ ਹੋ ਜਾਂਦਾ ਹੈ। ਕੋਰੋਨਾ ਦੀ ਮਹਾਂਮਾਰੀ ਨੇ ਬੰਦਿਆਂ ਨੂੰ ਇਕ ਡਰਾਉਣੇ ਦ੍ਰਿਸ਼ ਵਿਖਾ ਦਿੱਤੇ ਹਨ ਕਿ ਕਈ ਪੀੜ੍ਹੀਆਂ ਤੱਕ ਇਨ੍ਹਾਂ ਦੀ ਚਰਚਾ ਚੱਲੇਗੀ। ਲੱਖਾਂ ਜੀਵ ਨਿਗਲ ਲਏ ਹਨ ਕੋਰੋਨੇ ਤੇ ਅਤੇ ਅਜੇ ਵੀ ਮਾੜਾ-ਮੋਟਾ ਸਿਲਸਿਲਾ ਜਾਰੀ ਹੈ। ਉਂਜ ਚਾਲ ਮੱਠੀ ਪੈ ਗਈ ਹੈ ਤੇ ਸੰਜੀਵਨੀ ਬੂਟੀ ਦੇ ਰੂਪ ਵਿਚ ਟੀਕੇ ਵੀ ਆ ਗਏ ਹਨ। ਮੌਤ ਕੋਈ ਓਪਰੀ ਨਹੀਂ ਤੇ ਨਾ ਹੀ ਅਣਹੋਣੀ ਹੈ, ਬਲਕਿ ਜੀਵਨ ਦਾ ਦੂਸਰਾ ਸਿਰਾ ਹੁੰਦੀ ਹੈ ਪਰ ਜਦੋਂ ਇਸ ਨੂੰ ਟਾਲਣ ਜਾਂ ਪਰ੍ਹੇ ਹਟਾਉਣ ਵਾਲੀ ਕੋਈ ਇਵਜ਼ ਨਾ ਹੋਵੇ ਤਾਂ ਹਾਲਤ ਅਤਿ ਤਰਸਯੋਗ ਹੁੰਦੀ ਹੈ। ਬਿਮਾਰੀ ਦਾ ਨਾਉਂ ਹੀ ਮੌਤ ਹੋ ਜਾਂਦਾ ਹੈ। ਲਗਪਗ ਇਕ ਸਾਲ ਦੇ ਤਾਂਡਵ ਨਾਚ ਤੋਂ ਉਪਰੰਤ ਪੱਕੇ ਬਚਾਅ ਦੀ ਆਸ ਬੱਝੀ ਹੈ। ਪਹਿਲਾਂ ਤਾਂ ਏਨਾ ਹੀ ...

ਪੂਰਾ ਲੇਖ ਪੜ੍ਹੋ »

ਕਿਤਾਬੀ ਰਿਸ਼ਤੇ

ਤੇਜ਼, ਚੁਸਤ, ਹੁਸ਼ਿਆਰ ਦਸ ਸਾਲਾ ਮਾਂ ਬਾਪ ਦਾ ਇਕਲੌਤਾ ਲਾਡਲਾ ਪੁੱਤਰ ਸਨਮ ਚੌਥੀ ਜਮਾਤ ਵਿਚ ਕੌਨਵੈਂਟ ਸਕੂਲ ਪੜ੍ਹਦਾ ਹੈ। ਦਾਦੂ-ਪੋਤਰੇ ਦਾ ਆਪਸੀ ਗੂੜ੍ਹਾ ਨਿੱਘਾ ਪਿਆਰ ਹੈ। ਰਾਤ ਨੂੰ ਦਾਦੂ ਤੋਂ ਰੋਜ਼ਾਨਾ ਰਾਜਾ-ਰਾਣੀ ਜਾਂ ਜਾਨਵਰਾਂ ਜਾਂ ਕੋਈ ਧਾਰਮਿਕ ਕਹਾਣੀ ਸੁਣਨ ਬਾਅਦ ਹੀ ਸਨਮ ਸੌਦਾ ਹੈ। ਦਾਦੂ ਨੇ ਅੱਜ ਰਾਤੀਂ ਸਮਾਜਿਕ ਰਿਸ਼ਤਿਆਂ ਦੀ ਕਹਾਣੀ ਸੁਣਾਉਣੀ ਚਾਹੀ। 'ਬੇਟੇ ਸਨਮ ! ਮੱਧਰੇ ਕੱਦ ਦੀ ਚਲਾਕ ਚੁਸਤ ਚੰਨ ਵਰਗੀ ਸੋਹਣੀ ਸੁਣੱਖੀ ਮਾਸੀ ਹੁੰਦੀ ਸੀ ਸਾਡੀ ਚੰਨੋ ਤੇ ਹਸਮੁਖ ਕਰਮ ਸਿੰਘ ਮਾਸੜ, ਜਿਨ੍ਹਾਂ ਦੇ ਕਰਮਾਂ ਵਿਚ ਰੱਬ ਨੇ ਕੋਈ ਔਲਾਦ ਨਹੀਂ ਸੀ ਲਿਖੀ। ਮਾਸੀ ਚੰਨੋ ਸਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਲਾਡ ਪਿਆਰ ਕਰਦੀ ਸੀ। ਉੇਸ ਦਾ ਅੰਬਾਂ ਦਾ ਬਾਗ਼ ਸੀ। ਜਿਵੇਂ ਹੀ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤਾਂ ਅਸੀਂ ਚਾਅ ਵਿਚ ਚਾਰ- ਪੰਜ ਮੀਲ ਪੈਦਲ ਤੁਰਦੇ ਮਾਸੀ ਦੇ ਪਿੰਡ ਜਾ ਪਹੁੰਚਦੇ ਸੀ। ਸਵੇਰੇ ਸ਼ਾਮੀਂ ਮਾਸੀ ਦੇ ਪਿੰਡ ਘੁੰਮਦੇ ਤੇ ਪਿੰਡ ਦੇ ਬੋਹੜ ਤੇ ਪਿੱਪਲਾਂ ਦੀ ਛਾਵੇਂ ਖੇਡਦੇ ਤੇ ਖ਼ੂਬ ਮਜ਼ਾ ਲੈਂਦੇ ਸੀ ਤੇ ਦੁਪਹਿਰ ਸਮੇਂ ਬਾਗ ਵਿਚ ਰੱਜ ਕੇ ...

ਪੂਰਾ ਲੇਖ ਪੜ੍ਹੋ »

ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ

ਸਾਡਾ ਸੰਯੁਕਤ ਪਰਿਵਾਰ ਸੀ। ਜਦੋਂ ਅਸੀਂ ਛੋਟੇ ਹੁੰਦੇ ਸੀ, ਮੇਰੇ ਚਾਚੇ ਖੇਤਾਂ ਵਿਚ ਜਦੋਂ ਕੋਈ ਬੀਜ ਬੀਜਣ ਜਾਂਦੇ ਤਾਂ ਅਸੀਂ ਕਈ ਵਾਰ ਦੇਖਦੇ ਕਿ ਚਾਚੇ ਹੁਣੀ ਖੱਬੇ ਹੱਥ ਬਗਲੀ ਪਾ, ਸੱਜੇ ਹੱਥ ਨਾਲ ਜਦੋਂ ਦਾਣਿਆਂ ਦਾ ਛਿੱਟਾ ਦਿੰਦੇ ਤਾਂ ਇਕ ਗੱਲ ਜ਼ਰੂਰ ਆਖਦੇ 'ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ'। ਸਾਨੂੰ ਇਹ ਗੱਲ ਤਾਂ ਸਮਝ ਨਾ ਆਉਂਦੀ ਪਰ ਅਸੀਂ ਵੀ ਉਸੇ ਤਰ੍ਹਾਂ ਚਾਚੇ ਦੇ ਪਿੱਛੇ -ਪਿੱਛੇ ਬੋਲ ਦਿੰਦੇ 'ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ'। ਜਦੋਂ ਮੇਰੀ ਦਾਦੀ ਜਾਂ ਮੇਰੀ ਮਾਂ ਨੇ ਰੋਟੀਆਂ ਬਣਾਉਣੀਆਂ ਤਾਂ ਪਹਿਲੀ ਰੋਟੀ ਅੱਲੀ (ਇਕ ਪਾਸੇ ਤੋਂ ਕੱਚੀ) ਜਨੌਰਾਂ ਨੂੰ ਪਾ ਦੇਣੀ ਅਤੇ ਨਾਲ ਹੀ ਆਖ ਦੇਣਾ, 'ਵਾਹਿਗੁਰੂ ਸਭ ਦੇ ਮੂੰਹ ਬੁਰਕੀ ਪਾਈਂ। ' ਜਦੋਂ ਘਰ ਵਿਚ ਦਾਣੇ ਆਉਣੇ ਤਾਂ ਦਾਣਿਆਂ ਦੇ ਬੋਹਲ ਤੇ ਜਦੋਂ ਸੀਰੀ ਸਾਂਝੀ ਨੂੰ ਇਹ ਦਾਣੇ ਵੰਡੇ ਜਾਣੇ, ਮੇਰੇ ਦਾਦਾ ਜੀ ਨੇ ਪੀਪਿਆਂ ਨਾਲ ਵੰਡ ਪਾਉਣੀ। ਇਕ ਦੋ ਤਿੰਨ ਪੀਪੇ ਗਿਣਦੇ-ਗਿਣਦੇ ਸਾਂਝੀ ਦੇ ਹਿੱਸੇ ਦਾ ਪੀਪਾ ਪਾਉਂਦੇ ਜਾਂਦੇ। ਪਹਿਲੇ ਪੀਪੇ ਨੂੰ ਮੇਰੇ ਦਾਦਾ ਜੀ ਬਰਕਤ, ਬਰਕਤ, ਬਰਕਤ ਬੋਲਦੇ ਫਿਰ ਦੋ, ਤਿੰਨ, ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਗਧੀ ਗੇੜ

* ਨਵਰਾਹੀ ਘੁਗਿਆਣਵੀ *

ਸਾਧ, ਸਾਧਾਂ ਦੇ ਪੋਤੜੇ ਫੋਲ ਸੁੱਟਣ, ਚੋਰ, ਚੋਰਾਂ ਦਾ ਭੇਤ ਛੁਪਾਈ ਰੱਖਣ। ਭਲੇਮਾਣਸਾਂ ਤਾਈਂ ਚੁਣੌਤੀਆਂ ਨੇ, ਚਾਤੁਰ ਚੰਦਰਾ ਜਾਲ ਵਿਛਾਈ ਰੱਖਣ। ਦੁਸ਼ਟ ਆਦਮੀ ਕਰਨ ਮਾਹੌਲ ਗੰਦਾ, ਸਾਊ ਲੋਕ ਜੋ ਅਮਨ ਬਣਾਈ ਰੱਖਣ। ਮਾੜੀ ਨੀਤ ਵਾਲੇ, ਸਵਾਰਥਾਂ ਹਿੱਤ, ਗਧੀ-ਗੇੜ ਜ਼ਮਾਨੇ ਨੂੰ ਪਾਈ ਰੱਖਣ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX