ਤਾਜਾ ਖ਼ਬਰਾਂ


ਪੰਜਾਬ ਸਰਕਾਰ ਵਲੋਂ ਅਟਾਰੀ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ
. . .  3 minutes ago
ਅਟਾਰੀ, 28 ਅਕਤੂਬਰ ( ਗੁਰਦੀਪ ਸਿੰਘ ਅਟਾਰੀ ) - ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਵਲੋਂ ਸੁਵਿਧਾ ਕੈਂਪ ਲਗਾਇਆ ਗਿਆ। ਅਟਾਰੀ ਹਲਕੇ ਅਧੀਨ ਆਉਂਦੇ ਪਿੰਡਾਂ ਦੀ ਜਨਤਾ ਨੇ ਵੱਡੀ ਗਿਣਤੀ ਵਿਚ...
ਕਾਂਗਰਸ ਵਿਚ ਸ਼ਾਮਿਲ ਹੋਏ ਪਰਮਿੰਦਰ ਸਿੰਘ ਬਰਾੜ
. . .  11 minutes ago
ਚੰਡੀਗੜ੍ਹ, 28 ਅਕਤੂਬਰ - ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ...
ਵਾਅਦੇ ਕਰਨੇ ਅਸਾਨ ਪਰ ਨਿਭਾਉਣੇ ਔਖੇ - ਕੇਜਰੀਵਾਲ
. . .  25 minutes ago
ਮਾਨਸਾ, 28 ਅਕਤੂਬਰ - ਕਿਸਾਨਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਦਾ ਕਹਿਣਾ ਸੀ ਵਾਅਦੇ ਕਰਨੇ...
ਮਾਰਚ 'ਚ ਬਣੇਗੀ 'ਆਪ' ਦੀ ਸਰਕਾਰ - ਕੇਜਰੀਵਾਲ
. . .  31 minutes ago
ਮਾਨਸਾ, 28 ਅਕਤੂਬਰ - ਕਿਸਾਨਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਦਾ ਕਹਿਣਾ ਸੀ ਕਿ ਮਾਰਚ 'ਚ 'ਆਪ' ਦੀ ਸਰਕਾਰ ...
3 ਦਿਨਾਂ ਤੱਕ ਦਲੀਲਾਂ ਸੁਣਨ ਤੋਂ ਬਾਅਦ ਆਰੀਅਨ ਖਾਨ, ਅਰਬਾਜ਼ ਅਤੇ ਮੁਨਮੁਨ ਨੂੰ ਮਿਲੀ ਜ਼ਮਾਨਤ
. . .  38 minutes ago
ਮੁੰਬਈ, 28 ਅਕਤੂਬਰ - ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕੋਰਟ ਨੇ 3 ਦਿਨਾਂ ਤੱਕ ਦਲੀਲਾਂ ਸੁਣਨ ਤੋਂ ਬਾਅਦ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ...
ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੂੰ ਮਿਲੀ ਜ਼ਮਾਨਤ
. . .  51 minutes ago
ਮੁੰਬਈ, 28 ਅਕਤੂਬਰ - ਡਰੱਗਜ਼ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਆਰੀਅਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ | ਇਸਦੇ ਨਾਲ ਹੀ ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ ਵੀ...
ਜੀ-20 ਸੰਮੇਲਨ ਨੂੰ ਲੈ ਕੇ ਰੋਮ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ
. . .  1 minute ago
ਵੈਨਿਸ (ਇਟਲੀ), 28 ਅਕਤੂਬਰ(ਹਰਦੀਪ ਸਿੰਘ ਕੰਗ) - ਇਟਲੀ ਦੀ ਰਾਜਧਾਨੀ ਰੋਮ ਵਿਖੇ 30 ਅਤੇ 31 ਅਕਤੂਬਰ ਨੂੰ ਹੋਣ ਜਾ ਰਹੇ 16ਵੇਂ ਜੀ-20 ਸਾਰਕ ਸੰਮੇਲਨ ਨੂੰ ਲੈ ਕੇ ਇੱਥੇ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰੋਮ ਦੇ ਐਯੁਰ ਮੈਟਰੋ ਸਟੇਸ਼ਨ ਨੇੜੇ ਜੀ-20 ਦੀ ਇਮਾਰਤ ਅਤੇ ਆਲੇ...
ਟਿਕਰੀ ਬਾਰਡਰ ਵਿਖੇ ਤਿੰਨ ਕਿਸਾਨ ਬੀਬੀਆਂ ਦੀ ਮੌਤ 'ਤੇ ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟ
. . .  about 1 hour ago
ਅੰਮ੍ਰਿਤਸਰ, 28 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਲੀ ਟਿਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਵਲੋਂ ਕੁਚਲੇ ਜਾਣ ਕਾਰਨ ਕਿਸਾਨੀ ਸੰਘਰਸ਼ 'ਚ ਬੈਠੀਆਂ ਤਿੰਨ ਬੀਬੀਆਂ ਦੀ ਮੌਤ ਅਤੇ ਹੋਰਨਾਂ ਦੇ ...
ਕੇਜਰੀਵਾਲ ਨੇ ਮਾਨਸਾ ਵਿਚ ਕਿਸਾਨਾਂ ਨਾਲ ਕੀਤੀ ਗੱਲਬਾਤ
. . .  about 1 hour ago
ਮਾਨਸਾ, 28 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਨਸਾ ਵਿਚ ਕਿਸਾਨਾਂ ਨਾਲ ਗੱਲਬਾਤ...
ਕਿਸਾਨਾਂ ਨੇ ਕੇਜਰੀਵਾਲ ਨੂੰ ਕੀਤੇ ਸਵਾਲ ਜਵਾਬ
. . .  about 1 hour ago
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ) - ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਥਾਨਕ ਵਿਰਾਸਤ ਪੈਲੇਸ ਪਹੁੰਚਣ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ...
ਹਵਾਈ ਅੱਡਾ ਪੁਲਿਸ ਵਲੋਂ 8 ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ
. . .  about 1 hour ago
ਰਾਜਾਸਾਂਸੀ, 28 ਅਕਤੂਬਰ( ਹੇਰ, ਹਰਦੀਪ ਸਿੰਘ ਖੀਵਾ) - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਅੰਦਰ ਸਥਿਤ ਪੁਲਿਸ ਥਾਣਾ ਹਵਾਈ ਅੱਡਾ ਵਲੋਂ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਚੋਰੀ ਕੀਤੇ 8...
ਮਜੀਠ ਮੰਡੀ ਪਹੁੰਚੀ ਆਮਦਨ ਕਰ ਵਿਭਾਗ ਦੀ ਟੀਮ
. . .  about 1 hour ago
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ) - ਆਮਦਨ ਕਰ ਵਿਭਾਗ ਨੇ ਅੰਮ੍ਰਿਤਸਰ ਦੀ ਮਜੀਠ ਮੰਡੀ ਦੀ ਮਸ਼ਹੂਰ ਡਰਾਈ ਫਰੂਟ ਥੋਕ ਵਿਕਰੇਤਾ ਫ਼ਰਮ 'ਤੇ ਛਾਪੇਮਾਰੀ ਕੀਤੀ ਹੈ। ਟੀਮਾਂ ਰਾਤ ਨੂੰ ਹੀ ਮਜੀਠ ਮੰਡੀ ਪਹੁੰਚ ਗਈਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਛਾਪੇਮਾਰੀ ...
ਪੰਜਾਬ ਵਿਚ ਇਸ ਵਾਰ ਭਾਜਪਾ ਦਾ ਕਮਲ ਖਿਲਾਇਆ ਜਾਵੇਗਾ - ਭਾਜਪਾ
. . .  about 1 hour ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਭਾਜਪਾ ਵਲੋਂ ਪੰਜਾਬ ਵਿਚ ਇਸ ਵਾਰ ਭਾਜਪਾ ਦਾ ਕਮਲ ਖਿਲਾਇਆ...
117 ਸੀਟਾਂ 'ਤੇ ਲੜਾਂਗੇ ਚੋਣ - ਭਾਜਪਾ
. . .  about 2 hours ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਭਾਜਪਾ ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ 'ਤੇ ਚੋਣ...
ਭਾਜਪਾ ਦੀ ਪ੍ਰੈੱਸ ਵਾਰਤਾ, ਕਈ ਨੇਤਾ ਮੌਜੂਦ
. . .  1 minute ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਹਰਦੀਪ ਪੂਰੀ, ਗਜੇਂਦਰ ਸ਼ੇਖਾਵਤ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਮੌਜੂਦ ਸਨ | ਜ਼ਿਕਰਯੋਗ ਹੈ ਕਿ ਪ੍ਰੈੱਸ ਵਾਰਤਾ ਤੋਂ ਪਹਿਲਾਂ ਭਾਜਪਾ ਵਲੋਂ 'ਨਵਾਂ ਪੰਜਾਬ ਭਾਜਪਾ ਦੇ ਨਾਲ' ਪੋਸਟਰ ...
ਕੇਜਰੀਵਾਲ ਪਹੁੰਚੇ ਮਾਨਸਾ
. . .  about 2 hours ago
ਮਾਨਸਾ, 28 ਅਕਤੂਬਰ (ਫੱਤੇਵਾਲੀਆ, ਧਾਲੀਵਾਲ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਸਾ ਪਹੁੰਚ ਗਏ ਹਨ। ਉਨ੍ਹਾਂ ਨਾਲ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਹੋਰ ਆਗੂ ਵੀ ਹਨ। ਉਹ ਇੱਥੇ ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਦੇ 6 ਵਿਧਾਨ ਸਭਾ...
ਸਮੀਰ ਵਾਨਖੇੜੇ ਪਹੁੰਚੇ ਬੰਬੇ ਹਾਈ ਕੋਰਟ
. . .  about 2 hours ago
ਮੁੰਬਈ, 28 ਅਕਤੂਬਰ - ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਬੰਬੇ ਹਾਈ ਕੋਰਟ ਦਾ ਰੁੱਖ ਕੀਤਾ ਹੈ | ਮੁੰਬਈ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਇਸ ਖ਼ਦਸ਼ੇ ਕਾਰਨ ਸਮੀਰ ਵਾਨਖੇੜੇ ਨੇ ਬੰਬੇ ਹਾਈ ਕੋਰਟ ਤੱਕ ...
ਤੱਟਵਰਤੀ ਸੁਰੱਖਿਆ ਦੇ ਵਿਸ਼ੇ 'ਤੇ ਗ੍ਰਹਿ ਮੰਤਰਾਲੇ ਦੀ ਸਲਾਹਕਾਰ ਕਮੇਟੀ ਨਾਲ ਸ਼ਾਹ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਤੱਟਵਰਤੀ ਸੁਰੱਖਿਆ ਦੇ ਵਿਸ਼ੇ 'ਤੇ ਗ੍ਰਹਿ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਨਾਲ ਬੈਠਕ ਕੀਤੀ ਜਾ ਰਹੀ ...
ਲਖਬੀਰ ਸਿੰਘ ਦੇ ਪਰਿਵਾਰ ਦੀ ਅਮਿਤ ਸ਼ਾਹ ਦੇ ਓ.ਐਸ.ਡੀ. ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - 15 ਅਕਤੂਬਰ ਨੂੰ ਦਿੱਲੀ-ਹਰਿਆਣਾ ਸਰਹੱਦ ਨੇੜੇ ਸਿੰਘੂ ਵਿਖੇ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਓ.ਐਸ.ਡੀ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ...
ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਸੁਵਿਧਾ ਕੈਂਪਾਂ ਦਾ ਲਿਆ ਜਾਇਜ਼ਾ
. . .  about 3 hours ago
ਨਿਹਾਲ ਸਿੰਘ ਵਾਲਾ, (ਮੋਗਾ) 28 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ) - ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ 'ਮਿਸ਼ਨ ਮੋਡ' 'ਤੇ ਕੰਮ ਕਰਦਿਆਂ ਲੋਕਾਂ ਵਲੋਂ ਦਿੱਤੀਆਂ ਗਈਆਂ ਵੱਖ-ਵੱਖ ਅਰਜ਼ੀਆਂ ਨੂੰ...
ਚੰਨੀ ਅਤੇ ਕੇਜਰੀਵਾਲ ਦੇ ਦੌਰਿਆਂ 'ਤੇ ਜਾਖੜ ਨੇ ਕੱਸਿਆ ਤਨਜ਼
. . .  about 3 hours ago
ਚੰਡੀਗੜ੍ਹ, 28 ਅਕਤੂਬਰ - ਸੁਨੀਲ ਜਾਖੜ ਦੇ ਵਲੋਂ ਟਵੀਟ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰਿਆਂ 'ਤੇ ਤਨਜ਼ ਕੀਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ....
ਨਸ਼ੇ ਦੇ ਟੀਕੇ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਓਠੀਆਂ, 28 ਅਗਸਤ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੋਟਲੀ ਸੱਕਾਂ ਦਾ ਨੌਜਵਾਨ ਕ੍ਰਾਂਤੀਬੀਰ ਸਿੰਘ ਪੁੱਤਰ ਸੂਬਾ ਸਿੰਘ ਉਮਰ 35 ਸਾਲ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ...
ਸਬ ਡਵੀਜ਼ਨ ਤਪਾ ਵਿਖੇ ਤਹਿਸੀਲ ਪੱਧਰ 'ਤੇ ਲੋਕਾਂ ਦੀ ਸਹੂਲਤ ਲਈ ਲਗਾਇਆ ਸੁਵਿਧਾ ਕੈਂਪ
. . .  about 3 hours ago
ਤਪਾ ਮੰਡੀ, 28 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵੱਖ - ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ ਖੁਆਰੀ ਦੇ ਦੇਣ ਲਈ ਤਪਾ 'ਚ ਤਹਿਸੀਲ ਪੱਧਰ 'ਤੇ ਸੁਵਿਧਾ ਕੈਂਪ ਤਹਿਸੀਲ ਕੰਪਲੈਕਸ...
ਹਲਕਾ ਅਜਨਾਲਾ 'ਚ ਬਿਜਲੀ ਬਿੱਲਾਂ ਦਾ 23 ਕਰੋੜ ਰੁਪਏ ਬਕਾਇਆ ਮੁਆਫ਼ - ਹਰਪ੍ਰਤਾਪ ਸਿੰਘ ਅਜਨਾਲਾ
. . .  about 4 hours ago
ਅਜਨਾਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਫ਼ਾਇਦਾ ਇੱਕੋ ਥਾਂ ਦੇਣ ਦੇ ਮਕਸਦ ਨਾਲ ਸਰਕਾਰੀ ਕਾਲਜ ਅਜਨਾਲਾ ਵਿਖੇ ਲਗਾਏ ਤਹਿਸੀਲ ਪੱਧਰੀ ਸੁਵਿਧਾ ਕੈਂਪ...
ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵਲੋਂ ਧਰਨੇ ਸ਼ੁਰੂ
. . .  about 4 hours ago
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਾਨਸਾ ਆਮਦ ਤੋਂ ਪਹਿਲਾਂ ਕਿਸਾਨਾਂ ਨੇ ਵਿਰਾਸਤ ਪੈਲੇਸ ਦੇ ਨੇੜੇ ਧਰਨਾ ਸ਼ੁਰੂ ਕਰ ਦਿੱਤਾ ਹੈ।...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਕਿਸ਼ਤਾਂ ਵਿਚ ਛਪਣ ਵਾਲੀ ਕਹਾਣੀ ਦੀ ਪਹਿਲੀ ਕਿਸ਼ਤ

ਮਖ਼ਮਲੀ ਰਸਤੇ

ਜਸਮੀਤ ਅਤੇ ਜਗਸੀਰ ਦੋਵੇਂ ਜਮਾਤੀ ਸਨ। ਪਲੱਸ ਟੂ ਪਾਸ ਕਰਨ ਤੋਂ ਪਿਛੋਂ ਜਗਸੀਰ ਤਾਂ ਪੜ੍ਹਾਈ ਛੱਡ ਗਿਆ, ਉਹ ਪੜ੍ਹਾਈ 'ਚ ਕੁਝ ਕਮਜ਼ੋਰ ਹੀ ਸੀ ਪਰ ਜਸਮੀਤ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਦੋਵੇਂ ਪਰਿਵਾਰ ਅੱਛੇ ਖਾਸੇ ਜ਼ਿਮੀਂਦਾਰ ਸਨ। ਜ਼ਮੀਨ, ਜਾਇਦਾਦ ਅਤੇ ਕਾਰਾਂ ਕੋਠੀਆਂ ਦੀ ਕੋਈ ਕਮੀ ਨਹੀਂ ਸੀ। ਦੋਵੇਂ ਹੀ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸਨ। ਰਿਸ਼ਤੇ ਨਾਤੇ ਤੈਅ ਕਰਦਿਆਂ ਲੋਕ ਅਕਸਰ ਆਪਣੇ ਤੋਂ ਅਮੀਰ ਰਿਸ਼ਤੇ ਦੀ ਭਾਲ ਕਰਦੇ ਹਨ। ਇਕ ਦਿਨ ਜਗਸੀਰ ਜਸਮੀਤ ਨੂੰ ਮਿਲਿਆ ਅਤੇ ਉਸ ਅੱਗੇ ਆਪਣੇ ਵਿਆਹ ਦੀ ਪ੍ਰੋਪੋਜ਼ਲ ਰੱਖੀ। ਪਰ ਜਸਮੀਤ ਨੇ ਆਪਣੀ ਪੜ੍ਹਾਈ ਪੂਰੀ ਕਰਨ ਦਾ ਬਹਾਨਾ ਲਗਾ ਕੇ ਉਸ ਦੀ ਪ੍ਰੋਪੋਜ਼ਲ ਟਾਲ ਦਿੱਤੀ। ਸਮਾਂ ਬੀਤਦਾ ਗਿਆ। ਫਿਰ ਇਕ ਦਿਨ ਜਗਸੀਰ ਜਸਮੀਤ ਨੂੰ ਮਿਲਿਆ ਅਤੇ ਉਹੀ ਵਿਆਹ ਦੀ ਗੱਲ ਦੁਹਰਾਈ ਤਾਂ ਜਸਮੀਤ ਨੇ ਕਿਹਾ ਸੁਣ ਸੀਰੇ, ਮੇਰੇ ਵਿਆਹ ਦੀ ਗੱਲਬਾਤ ਮੇਰੇ ਪਾਪਾ ਹੀ ਕਰ ਸਕਦੇ ਹਨ, ਮੈਂ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਇਕ ਕਦਮ ਨਹੀਂ ਪੁੱਟ ਸਕਦੀ, ਇਹ ਮੇਰੀ ਮਜਬੂਰੀ ਨਹੀਂ ਸਗੋਂ ਮਾਂ-ਪਿਓ ਦੇ ਸਤਿਕਾਰ ਕਰਕੇ ਹੈ। ਨਾਲੇ ਵਿਆਹ ਦੀ ਗੱਲ ਤਾਂ ਪੜ੍ਹਾਈ ਪੂਰੀ ਕਰਨ ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਡਾ: ਸਰਬਜੀਤ ਕੌਰ ਸੰਧਾਵਾਲੀਆ * ਅੱਜ ਮੇਰੇ ਦਿਲ ਦੀ ਸੇਜਾ 'ਤੇ ਚਾਨਣ ਉੱਤਰ ਆਇਆ ਅੰਦਰ ਨੂਰੀ ਬਾਰਿਸ਼ ਹੋਈ ਆਫ਼ਤਾਬ ਚੜ੍ਹ ਆਇਆ। ਬਹੁਤ ਦੇਰ ਤੋਂ ਹੰਝੂ ਸੀ ਨਜ਼ਰਾਂ ਵਿਚ ਅਟਕੇ ਹੋਏ, ਅੱਜ ਇਹਦਾ ਨਜ਼ਰਾਨਾ ਦਿਲਬਰ ਤੈਨੂੰ ਭੇਟ ਚੜ੍ਹਾਇਆ। ਸਾਹਾਂ ਨੇ ਤੇਰੇ ਸਿਰ ਤੋਂ ਮਹਿਕਾਂ ਦੇ ਬੁੱਲ੍ਹੇ ਵਾਰੇ, ਝੁਕਿਆ ਹੋਇਆ ਮੱਥਾ ਸਾਡਾ ਨਦਰਾਂ ਵਿਚ ਨਹਾਇਆ। ਕਰ ਦਿੱਤਾ ਇਕਸੁਰ ਤੂੰ ਸਾਡੀ ਸੁਰਤੀ ਦਾ ਇਕਤਾਰਾ, ਤੂੰ ਮਸਤਾਨਾ ਜੋਗੀ ਸਾਡੇ ਗੀਤਾਂ ਵਿਚ ਸਮਾਇਆ। ਜਿਥੋਂ ਦੀ ਤੂੰ ਲੰਘ ਗਿਆ ਸੈਂ ਫੁੱਲ ਜਮੀਂ 'ਤੇ ਬਰਖੇ, ਸੱਧਰਾਂ ਦੇ ਮੈਂ ਹਾਰ ਪਰੋ ਕੇ ਤੇਲ ਬਰੂਹੀਂ ਪਾਇਆ। ਸਮਿਆਂ ਦੇ ਵਰਕੇ ਤੇ ਰੀਝਾਂ ਚਹਿਕਣ ਬਣ ਕੇ ਚਿੜੀਆਂ, ਉਮਰਾਂ ਦਾ ਮੈਂ ਚੋਲ਼ਾ ਤੇਰੇ ਪਿਆਰ ਦੇ ਰੰਗ ਰੰਗਾਇਆ। ਤੇਰੇ ਪ੍ਰੇਮ ਕਲਾਵੇ ਸਾਰੀ ਕਾਇਨਾਤ ਨੂੰ ਵਲਿਆ, ਏਸ ਇਸ਼ਕ ਵਿਚ ਜਲ ਥਲ ਧਰਤੀ ਅੰਬਰ ਵੀ ਨਸ਼ਿਆਇਆ। ਹੁਸਨ ਦੀਆਂ ਚਿਲਕੋਰਾਂ ਵੱਜੀਆਂ ਨੈਣ ਮੇਰੇ ਚੁੰਧਿਆਏ, ਦੀਦ ਤੇਰੀ ਦੇ ਚਾਨਣ ਸਾਡਾ ਲੂੰ ਲੂੰ ਸੀ ਰੁਸ਼ਨਾਇਆ। ਉਸ ਨੇ ਮੇਰੇ ਹਿਜ਼ਰਾਂ 'ਤੇ ਅਤਰਾਂ ਦੇ ਫੇਹੇ ਰੱਖੇ, ਮਹਿਕਾਂ ਦਾ ਵਣਜਾਰਾ ਸੀ ਅੱਜ ਮਹਿਕਾਂ ਵੰਡਣ ...

ਪੂਰਾ ਲੇਖ ਪੜ੍ਹੋ »

ਚੋਗਾ

ਪਹੁ-ਫੁਟਾਲੇ ਤੋਂ ਲਗਾਤਾਰ ਪੈ ਰਹੀਆਂ ਕਣੀਆਂ ਦੀ ਬੁਛਾੜ ਨੇ ਮੌਸਮ ਖ਼ੁਸ਼ਨੁਮਾ ਕਰ ਰੱਖਿਆ ਸੀ। ਰਾਜਨੇਤਾ (ਮੰਤਰੀ) ਅਤੇ ਉਸ ਦਾ ਮੁੱਛ-ਫੁਟ ਗੱਭਰੂ ਪੁੱਤਰ ਆਪਣੇ ਆਲੀਸ਼ਾਨ ਬੰਗਲੇ ਵਿਚ ਬੈਠੇ ਇਸ ਦਾ ਆਨੰਦ ਮਾਣ ਰਹੇ ਸਨ। ਪੰਛੀਆਂ ਨੇ ਬਾਰਿਸ਼ ਤੋਂ ਬਚਣ ਲਈ ਬਰਾਮਦੇ ਦੇ ਰੌਸ਼ਨਦਾਨਾਂ ਵਿਚ ਸ਼ਰਨ ਲੈ ਰੱਖੀ ਸੀ। ਮੌਕਾ ਵੇਖਦਿਆਂ ਹੀ ਪਿਤਾ ਨੇ ਪੁੱਤਰ ਨੂੰ ਅੰਦਰ ਰੱਖੀ ਕਣਕ ਅਤੇ ਦਾਲ ਦੀਆਂ ਦੋ ਮੁੱਠੀਆਂ ਮੰਗਵਾ ਬਰਾਮਦੇ ਵਿਚ ਖਿਲਾਰਨ ਲਈ ਆਖਿਆ। ਚੋਗਾ ਖਿਲਾਰਦਿਆਂ ਹੀ ਬਿਪਤਾ ਮਾਰੇ ਸੁੰਗੜ ਕੇ ਬੈਠੇ ਪੰਛੀ ਟੁੱਟ ਕੇ ਗਏ। ਇਉਂ ਚੋਗਾ ਪਾਉਣ ਦੀ ਲੱਗੀ ਡਿਊਟੀ ਪੁੱਤਰ ਬਿਨਾਂ ਨਾਗਾ ਮਹੀਨਾ ਭਰ ਨਿਭਾਉਂਦਾ ਰਿਹਾ ਪਰ ਇਕ ਦਿਨ ਪਿਤਾ ਵਲੋਂ ਕੀਤੀ ਅਚਾਨਕ 'ਨਾਂਹ' ਪੁੱਤਰ ਲਈ ਇਕ ਬੁਝਾਰਤ ਬਣ ਗਈ ਸੀ। ਪੰਛੀ ਹਰ ਰੋਜ਼ ਦੀ ਤਰ੍ਹਾਂ ਇਕੱਤਰ ਹੋ, ਖੰਭ ਫੈਲਾਅ ਕੇ ਚੀਕ-ਚਿਹਾੜਾ ਪਾ ਰਹੇ ਸਨ, ਜਿਵੇਂ ਚੋਗੇ ਲਈ ਤਰਲੇ ਕੱਢ ਰਹੇ ਹੋਣ। ਹੁਣ ਪਿਤਾ ਨੇ ਪੁੱਤਰ ਨੂੰ ਬੁਲਾ ਕੇ ਅੰਦਰੋਂ ਦਾਣੇ ਖਿਲਾਰਨ ਲਈ ਆਖਿਆ। ਭੁੱਖੇ ਤੇ ਲਾਚਾਰ ਪੰਛੀ ਚੋਗੇ ਲਈ ਉਮੜ ਕੇ ਪੈ ਗਏ। ਪਿਤਾ ਨੇ ਪੁੱਤਰ ਤੋਂ ਅੰਦਰ ਪਿਆ ਜਾਲ (ਨੈੱਟ) ...

ਪੂਰਾ ਲੇਖ ਪੜ੍ਹੋ »

ਸਾਰਤਰ

ਸ਼ਬਦਾਂ ਦਾ ਮਸੀਹਾ

ਵਿਸ਼ਵ ਦਾ ਮਹਾਨ ਦਾਰਸ਼ਨਿਕ, ਚਿੰਤਕ ਅਤੇ ਸਿਰਜਣਾਤਮਿਕ ਸਾਹਿਤਕਾਰ ਯਾਂ-ਪਾਲ ਸਾਰਤਰ ਵੀਹਵੀਂ ਸਦੀ ਦੀ ਵਿਲੱਖਣ ਸ਼ਖ਼ਸੀਅਤ ਸੀ। ਉਸ ਦੇ ਅਸਤਿੱਤਵਵਾਦੀ ਦਰਸ਼ਨ ਨੂੰ ਨਿੱਜੀ ਸੁਤੰਤਰਤਾ ਦੇ ਸਮਰਥਕ ਵਿਦਵਾਨਾਂ ਨੇ ਅਪਣਾ ਕੇ ਅੱਗੇ ਤੋਰਿਆ ਹੈ। ਸਾਰਤਰ ਦਾ ਜਨਮ ਪੈਰਿਸ ਵਿਖੇ 21 ਜੂਨ 1905 ਈ: ਨੂੰ ਹੋਇਆ। ਉਸ ਦੀ ਪੜ੍ਹਾਈ-ਲਿਖਾਈ ਪੈਰਿਸ ਵਿਖੇ ਹੀ ਹੋਈ। 1934 ਵਿਚ ਬਰਲਿਨ ਵਿਖੇ ਇਕ ਸਾਲ ਬਿਤਾਉਣ ਪਿੱਛੋਂ ਉਸ ਨੂੰ ਜਰਮਨ ਸਾਹਿਤ ਦੀ ਕਾਫ਼ੀ ਜਾਣਕਾਰੀ ਪ੍ਰਾਪਤ ਹੋ ਗਈ। ਪੈਰਿਸ ਵਾਪਸ ਪਰਤਣ ਤੇ ਉਸ ਨੇ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। ਦੂਜੀ ਸੰਸਾਰ ਜੰਗ ਦੀ ਭਿਆਨਕਤਾ, ਫਰਾਂਸ ਦਾ ਪਤਨ ਆਦਿ ਘਟਨਾਵਾਂ ਪਿੱਛੋਂ ਉਸਨੇ ਅਧਿਆਪਨ ਛੱਡ ਕੇ 'ਰਜ਼ਿਸਟੈਂਸ' ਅੰਦੋਲਨ ਵਿਚ ਹਿੱਸਾ ਲਿਆ। ਸੰਸਾਰ ਯੁੱਧ ਪਿੱਛੋਂ ਉਸ ਨੇ ਵਧੇਰੇ ਸਮਾਂ ਇਕ ਪੱਤ੍ਰਿਕਾ ਦੇ ਸੰਪਾਦਕ ਵਜੋਂ ਬਿਤਾਇਆ। ਇਹ ਉਸਦੀ ਪ੍ਰਸਿੱਧੀ ਦੇ ਦਿਨ ਸਨ। ਉਸ ਦੀ ਦਾਰਸ਼ਨਿਕ ਵਿਚਾਰਾਂ ਦੀ ਇਕ ਪੁਸਤਕ 'ਬੀਂਇੰਗ ਐਂਡ ਨਥਿੰਗਨੈੱਸ' 1943 ਵਿਚ ਛਪ ਚੁੱਕੀ ਸੀ, ਜਿਸ ਦਾ ਆਧੁਨਿਕ ਦਰਸ਼ਨ-ਸ਼ਾਸਤਰ ਉੱਤੇ ਬੜਾ ਡੂੰਘਾ ਪ੍ਰਭਾਵ ਪਿਆ ਹੈ। ਸਾਰਤਰ ਨੇ ਆਪਣੇ ਦਾਰਸ਼ਨਿਕ ...

ਪੂਰਾ ਲੇਖ ਪੜ੍ਹੋ »

ਕਹਾਣੀ

ਰਾਹ ਬਦਲ ਗਿਆ

'ਸੰਤ ਸਿਹਾਂ... ਘਰੇ ਈ ਏਂ...?' ਬਾਹਰੋਂ ਤਾਰੋ ਭਾਬੀ ਦੀ ਉੱਚੇ ਸੁਰ ਵਾਲੀ ਆਵਾਜ਼ ਨੂੰ ਸੁਣ ਕੇ ਸੰਤ ਸਿੰਘ ਨੇ ਪੱਠਿਆਂ ਵਾਲਾ ਟੋਕਰਾ ਥਾਈਂ ਰੱਖ ਦਿੱਤਾ ਤੇ ਬਾਹਰਲੇ ਗੇਟ ਵੱਲ ਨੂੰ ਤੱਕਦਾ ਹੋਇਆ ਜਵਾਬ ਦੇਣ ਲੱਗਿਆ, 'ਹਾਹੋ! ਆ ਜਾ ਭਾਬੀ, ਲੰਘ ਆ...।' ਤਾਰੋ ਭਾਬੀ ਗੋਡਾ ਦੁਖਦਾ ਹੋਣ ਕਰਕੇ ਰਤਾ ਕੁ ਮੱਠੀ ਚਾਲ ਨਾਲ ਨੇੜੇ ਆ ਗਈ। ਸੰਤ ਸਿੰਘ ਨੇ ਪਰਨੇ ਨਾਲ ਮੂੰਹ ਪੂੰਝਦੇ ਹੋਏ ਬਾਣ ਵਾਲਾ ਮੰਜਾ ਉਸ ਦੇ ਬੈਠਣ ਲਈ ਡਾਹ ਦਿੱਤਾ। 'ਬਹਿ ਜਾ ਭਾਬੀ, ਹੋਰ ਸੁਣਾ ਠੀਕ ਏਂ...?' 'ਆਹੋ! ਠੀਕ ਈ ਆਂ... ਜਿਹੜਾ ਵੇਲਾ ਸੁਖ ਸਮਾਈ ਨਾਲ ਲੰਘ ਜਾਵੇ, ਠੀਕ ਈ ਏ...।' ਤਾਰੋ ਭਾਬੀ ਨੇ ਆਪਣੀ ਖੱਬੀ ਲੱਤ ਵਾਲਾ ਗੋਡਾ ਨੱਪਦੀ ਹੋਈ ਨੇ ਜਵਾਬ ਦਿੱਤਾ। 'ਅੱਜ ਘਰ ਕੋਈ ਨਹੀਂ ਦਿੰਹਦਾ...?' ਤਾਰੋ ਨੇ ਚਹੁੰ ਪਾਸੇ ਨਜ਼ਰ ਮਾਰ ਕੇ ਪੁੱਛਿਆ। 'ਸ਼ਹਿਰ ਗਈ ਏ ਵਹੁਟੀ...., ਮੁੰਡਾ ਆਖਦਾ ਸੀ ਕਿ ਕੱਪੜੇ ਬਣਾਉਣੇ ਏ', ਸੰਤ ਸਿੰਘ ਨੇ ਦੱਸਿਆ। 'ਤੇ ਤੂੰ ਉਨ੍ਹਾਂ ਦੀ ਚਾਕਰੀ ਕਰੀ ਜਾਨਾ...' ਤਾਰੋ ਨੇ ਤਿੱਖੀ ਆਵਾਜ਼ ਵਿਚ ਕਿਹਾ। 'ਹੋਰ ਕੀ ਕਰਾਂ... ਭਾਬੀ...? ਰੋਟੀ ਤਾਂ ਖਾਣੀ ਈ ਏ....' ਸੰਤ ਸਿੰਘ ਨੇ ਹਥਿਆਰ ਸੁੱਟਦੀ ਹੋਈ ਆਵਾਜ਼ ਵਿਚ ਜਵਾਬ ਦਿੱਤਾ। 'ਤੇ ਤੂੰ ਉਸ ਸਾਕ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX