ਤਾਜਾ ਖ਼ਬਰਾਂ


ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  3 minutes ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  13 minutes ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਕੇਰਲਾ ਵਿਚ 9 ਦਿਨਾਂ ਦਾ ਲਾਕਡਾਊਨ ਹੋਇਆ ਲਾਗੂ
. . .  18 minutes ago
ਕੇਰਲਾ,08 ਮਈ - ਕੇਰਲਾ ਵਿਚ ਅੱਜ ਤੋਂ 9 ਦਿਨਾਂ ਦਾ ਲਾਕਡਾਊਨ ਲਾਗੂ ...
ਕੋਰੋਨਾ ਦਾ ਕਹਿਰ - ਹੁਣ ਜਾਨਵਰ ਵੀ ਆਉਣ ਲੱਗੇ ਕੋਰੋਨਾ ਪਾਜ਼ੀਟਿਵ
. . .  25 minutes ago
ਉੱਤਰ ਪ੍ਰਦੇਸ਼, 08 ਮਈ - ਉੱਤਰ ਪ੍ਰਦੇਸ਼ ਇਟਾਵਾ ਸਫ਼ਾਰੀ ਪਾਰਕ ਵਿਚ 2 ਸ਼ੇਰਨੀਆਂ ਕੋਰੋਨਾ ਪਾਜ਼ੀਟਿਵ ਆਈਆਂ ...
ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਪ੍ਰਸਤਾਵਿਤ ਮੁਲਾਕਾਤ ਨੇ ਅਮਰੀਕਾ-ਰੂਸ ਸੰਬੰਧਾਂ 'ਚ ਚੰਗਾ ਕਦਮ ਅੱਗੇ ਵਧਾਇਆ - ਜੋ-ਬਾਈਡਨ
. . .  57 minutes ago
ਅਮਰੀਕਾ,08 ਮਈ - ਜੋ-ਬਾਈਡਨ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  1 day ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  1 day ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖਾਂ ਨੂੰ ਪਦਮ ਭੂਸ਼ਨ ਐਵਾਰਡ

ਅੰਗਰੇਜ਼ ਸਰਕਾਰ ਸਮੇਂ ਭਾਰਤ ਵਿਚ ਚੋਣਵੇਂ ਵਿਅਕਤੀਆਂ ਨੂੰ ਵੱਡੇਵੱਡੇ ਪੁਰਸਕਾਰ ਦੇਣ ਦਾ ਰਿਵਾਜ ਸੀ। ਸਭ ਤੋਂ ਵੱਡਾ ਸਨਮਾਨ ਸਰ (S9R) ਦਾ ਪੁਰਸਕਾਰ ਸੀ ਅਤੇ ਇਸ ਪਿੱਛੋਂ ਰਾਏ ਬਹਾਦਰ ਹਿੰਦੂਆਂ ਲਈ, ਖ਼ਾਨ ਬਹਾਦਰ ਮੁਸਲਮਾਨਾਂ ਲਈ ਅਤੇ ਸਰਦਾਰ ਬਹਾਦਰ ਸਿੱਖਾਂ ਨੂੰ ਦਿੱਤਾ ਜਾਂਦਾ ਸੀ। ਇਨ੍ਹਾਂ ਸਨਮਾਨਾਂ ਦੀ ਬੜੀ ਕਦਰ ਸੀ ਅਤੇ ਹਰ ਅਫ਼ਸਰ ਚਾਹੇ ਉਹ ਰਾਜ ਦਾ ਹੋਵੇ ਜਾਂ ਜ਼ਿਲ੍ਹੇ ਦਾ ਉਹ ਇਨ੍ਹਾਂ ਸਨਮਾਨਿਤ ਲੋਕਾਂ ਦੀ ਪੂਰੀ ਕਦਰ ਕਰਦੇ ਸਨ। ਯੂ.ਕੇ. ਵਿਚ ਹੁਣ ਵੀ ਸਨਮਾਨ ਦੇਣ ਦਾ ਰਿਵਾਜ ਹੈ। ਹੁਣ ਵੀ ਮਲਕਾ ਐਲਿਜ਼ਾਬੈੱਥ ਆਪਣੇ ਜਨਮ ਦਿਨ 'ਤੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕਰਦੀ ਹੈ। ਇਨ੍ਹਾਂ ਪੁਰਸਕਾਰਾਂ ਦੇ ਨਾਂਅ ਸਰ, ਓ.ਬੀ.ਈ. (®25) ਅਤੇ ਓ.ਬੀ. ਸੀ. (®23) ਹਨ। ਉਥੇ ਵੱਸਦੇ ਕਈ ਪੰਜਾਬੀ ਇਹ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਪੰਡਿਤ ਜਵਾਵਰ ਲਾਲ ਨਹਿਰੂ, ਤਤਕਾਲੀ ਪ੍ਰਧਾਨ ਮੰਤਰੀ ਭਾਰਤ ਨੇ ਇਸ ਪਰੰਪਰਾ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ ਅਤੇ 1954 ਵਿਚ ਇਹ ਇਨਾਮ ਦੇਣ ਦਾ ਸਰਕਾਰੀ ਪੱਧਰ 'ਤੇ ਐਲਾਨ ਕੀਤਾ ਗਿਆ ਸੀ ਜਿਸ ਅਨੁਸਾਰ ਚਾਰ ਪੁਰਸਕਾਰ ਘੋਸ਼ਤ ਕੀਤੇ ਗਏ ਸਨ। ਭਾਰਤ ਰਤਨ, ਪਦਮ ...

ਪੂਰਾ ਲੇਖ ਪੜ੍ਹੋ »

ਗੁਰਬਾਣੀ ਕਿਰਸਾਣੀ ਨੂੰ ਮਾਣ ਬਖ਼ਸ਼ਦੀ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਸਾਣੀ ਦੀ ਸੁੱਚੀ ਕਿਰਤ ਨੂੰ ਅਪਣਾਇਆ ਅਤੇ ਸਤਿਕਾਰਿਆ। ਆਪ ਜੀ ਨੇ ਤਾਂ ਪਰਮਾਤਮਾ ਨੂੰ ਵੀ ਕਿਰਸਾਣ ਆਖਿਆ: ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ (ਅੰਗ : 19) ਕਿਰਸਾਣੀ ਜੀਵਨ ਜਾਚ ਗੁਰਬਾਣੀ ਦੀਆਂ ਟੂਕਾਂ ਨਾਲ ਸੁਗੰਧਿਤ ਹੈ। ਪਰਮੇਸ਼ਰ ਪਿਆਰ ਦਾ ਸਰੂਪ ਹੈ। ਉਸ ਨੇ ਪਿਆਰ ਵਿਚ ਆ ਕੇ ਸੋਹਣੀ ਧਰਤੀ ਸਿਰਜੀ, ਇਸ ਨੂੰ ਫੁੱਲਾਂ-ਫਲਾਂ ਨਾਲ ਸ਼ਿੰਗਾਰਿਆ। ਰੁੱਖ, ਬਿਰਖ, ਵਣ, ਤ੍ਰਿਣ, ਫ਼ਸਲਾਂ, ਫੁੱਲ ਫਲ ਸਿਰਫ਼ ਖੇੜੇ ਅਤੇ ਭਰਪੂਰਤਾ ਦੇ ਹੀ ਪ੍ਰਤੀਕ ਨਹੀਂ, ਸਗੋਂ ਧਰਤੀ ਦੇ ਸਾਰੇ ਜੀਵ-ਜੰਤੂਆਂ ਦੇ ਜੀਵਨ ਦਾ ਆਧਾਰ ਹਨ, ਕਿਉਂਕਿ ਸਿਰਫ਼ ਇਹ ਬਨਸਪਤੀਆਂ ਹੀ ਸੂਰਜ ਦੀ ਰੌਸ਼ਨੀ ਤੋਂ ਆਪਣੀ ਖੁਰਾਕ ਤਿਆਰ ਕਰ ਸਕਦੇ ਹਨ। ਪਰਮਾਤਮਾ ਹਰ ਜੀਵ ਦੇ ਆਉਣ ਤੋਂ ਪਹਿਲਾਂ ਉਸ ਦੇ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਇਸ ਲਈ ਉਸ ਨੇ ਮਨੁੱਖ ਸਿਰਜਣ ਤੋਂ ਪਹਿਲਾਂ ਹੀ ਹਰਿਆਵਲ ਪੈਦਾ ਕਰ ਦਿੱਤੀ। ਪਹਿਲੇ ਪਾਤਸ਼ਾਹ ਜੀ ਫੁਰਮਾਉਂਦੇ ਹਨ: ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ (ਅੰਗ: 24) ਅਸੀਂ ਸਾਰੇ ਪਰਮਾਤਮਾ ਰੂਪੀ ਬਿਰਖ ਦੀ ਸੰਘਣੀ ਛਾਂ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਸਾਧੋ ਰਾਮ ਸਰਨਿ ਬਿਸਰਾਮਾ

 (ਲੜੀ ਜੋੜਨ ਲਈ ਪਿਛਲੇ 5 ਅਪ੍ਰੈਲ ਦਾ ਅੰਕ ਦੇਖੋ) ਵਾਸਤਵ ਵਿਚ ਹਰੇਕ ਪ੍ਰਾਣੀ ਦੁਨਿਆਵੀ ਸੁਖ ਹੀ ਮੰਗਦਾ ਹੈ ਕੋਈ ਦੁੱਖ ਨੂੰ ਨਹੀਂ ਮੰਗਦਾ ਪ੍ਰੰਤੂ ਦੁਨਿਆਵੀ ਸੁੱਖਾਂ ਨੂੰ ਦੁੱਖ ਰੂਪ ਫਲ ਹੀ ਬਹੁਤਾ ਲਗਦਾ ਹੈ। ਜਿਸ ਦੀ ਆਪਣੇ ਮਨ ਦੇ ਪੱਛੇ ਤੁਰਨ ਵਾਲੇ ਮਨਮੁਖ ਨੂੰ ਸੋਝੀ ਨਹੀਂ ਹੁੰਦੀ। ਵਾਸਤਵ ਵਿਚ ਸੁਖ ਅਤੇ ਦੁੱਖ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ। ਅਸਲੀ ਅਰਥਾਂ ਵਿਚ ਸੁਖ ਦੀ ਤਾਂ ਹੀ ਪ੍ਰਾਪਤ ਹੁੰਦੀ ਹੈ, ਜੇਕਰ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਵਿੰਨ੍ਹ ਲਿਆ ਜਾਏ, ਮਨ ਨੂੰ ਕਾਬੂ ਵਿਚ ਕਰ ਲਿਆ ਜਾਵੇ। ਗੁਰੂ ਬਾਬੇ ਦੇ ਸਿਰੀਰਾਗੁ ਵਿਚ ਪਾਵਨ ਬਚਨ ਹਨ: ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ (ਅੰਗ : 57) ਅਗਲਾ-ਬਹੁਤਾ। ਬੂਝ-ਸੋਝੀ। ਭੇਦਿ-ਮਨ ਨੂੰ ਵਿੰਨ੍ਹ ਕੇ। ਸ਼ਬਦ ਦੇ ਅੱਖਰੀ ਅਰਥ : ਹੇ ਸੰਤ ਜਨੋ, ਪਰਮਾਤਮਾ ਦੀ ਸਰਨੀ ਲੱਗਿਆਂ (ਮਨ ਨੂੰ) ਸ਼ਾਂਤੀ ਮਿਲਦੀ ਹੈ। ਵੇਦ ਪੁਰਾਣ ਆਦਿ ਧਰਮ ਪੁਸਤਕਾਂ ਪੜ੍ਹਨ ਦਾ ਤਾਂ ਹੀ ਲਾਭ ਹੈ ਜੇਕਰ ਪ੍ਰਾਣੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -40

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

(ਲੜੀ ਜੋੜਨ ਲਈ ਪਿਛਲੇ 5 ਅਪ੍ਰੈਲ ਦਾ ਅੰਕ ਦੇਖੋ) ਇਸ ਪਵਿੱਤਰ ਸ਼ਹੀਦੀ ਅੰਗੀਠੇ ਦੀਆਂ ਲਾਟਾਂ ਕੋਠਿਆਂ ਤੋਂ ਵੀ ਉੱਚੀਆਂ ਨਿਕਲ ਰਹੀਆਂ ਸਨ। ਅੰਗੀਠੇ ਦੇ ਚਾਰ ਚੁਫ਼ੇਰੇ ਸਜਲ ਨੇਤਰ ਖੜ੍ਹੀਆਂ ਸੰਗਤਾਂ ਦੀ ਆਗਿਆ ਅਨੁਸਾਰ ਪਵਿੱਤਰ ਰੌਸ਼ਨੀ ਦੀ ਲੋਅ ਵਿਚ ਹੀ ਗੁਰਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ:- 1. ਇਸ ਭਿਆਨਕ ਸਾਜਿਸ਼ ਵਿਚ ਜਿਨ੍ਹਾਂ ਅਪਰਾਧੀਆਂ ਦਾ ਹੱਥ ਹੈ, ਉਨ੍ਹਾਂ ਦੀ ਪੂਰੀ ਪੜਤਾਲ ਕਰ ਕੇ ਯੋਗ ਦੰਡ ਦਿੱਤਾ ਜਾਵੇ। 2. ਜਿਸ ਥਾਂ 'ਤੇ ਇਨ੍ਹਾਂ ਪਵਿੱਤਰ ਸ਼ਹੀਦਾਂ ਦਾ ਸਸਕਾਰ ਹੋਇਆ ਹੈ, ਇਸ ਥਾਂ 'ਤੇ ਪੰਥ ਵਲੋਂ ਸ਼ਹੀਦ ਗੰਜ ਬਣਾ ਕੇ ਸ਼ਹੀਦੀ ਦੀਵਾਨ ਨਿਯਤ ਕੀਤਾ ਜਾਵੇ। 3. ਸੰਗਤਾਂ ਦੀ ਸੇਵਾ ਵਿਚ ਬੇਨਤੀ ਕੀਤੀ ਜਾਵੇ ਕਿ ਜਿਥੇ-ਜਿਥੇ ਵੀ ਸਿੱਖਾਂ ਦੀ ਵਸੋਂ ਹੈ, ਉਥੇ-ਉਥੇ ਹੀ 5 ਅਪ੍ਰੈਲ ਸੰਨ 1921 ਈ: ਮੁਤਾਬਕ 23 ਜੇਠ ਸਵੇਰ ਦੇ ਅੱਠ ਵਜੇ ਇਨ੍ਹਾਂ ਸ਼ਹੀਦਾਂ ਦੇ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ (ਅਖੰਡ ਚਾਹੇ ਖੁੱਲ੍ਹੇ) ਪਾਠਾਂ ਦੇ ਭੋਗ ਪਾਏ ਜਾਣ ਤੇ ਉਸ ਦਿਨ ਸਾਰੇ ਸਿੱਖ ਆਸ਼ਰਮ ਬੰਦ ਰਹਿਣ ਤੇ ਹਰ ਇਕ ਸਿੱਖ ਇਸ ਭਿਆਨਕ ਸਾਕੇ ਦਾ ਧਿਆਨ ਧਰ ਕੇ ਗੁਰਬਾਣੀ ਦੇ ਪਾਠ ਤੇ ਬੇਨਤੀ ਵਿਚ ਸਮਾਂ ਬਤੀਤ ਕਰੇ। 4. ...

ਪੂਰਾ ਲੇਖ ਪੜ੍ਹੋ »

ਸੁਲਤਾਨ ਕੁਤਬੁੱਦੀਨ ਐਬਕ

(ਲੜੀ ਜੋੜਨ ਲਈ ਪਿਛਲੇ 5 ਅਪ੍ਰੈਲ ਦਾ ਅੰਕ ਦੇਖੋ) ਕੁਤਬੁੱਦੀਨ ਐਬਕ ਅਜੇ ਛੋਟੀ ਉਮਰ ਦਾ ਹੀ ਸੀ ਜਦੋਂ ਨੀਸ਼ਾਪੁਰ ਦੇ ਕਾਜ਼ੀ ਫ਼ਖ਼ਰੁੱਦੀਨ ਕੂਨੀ ਨੇ ਉਸ ਨੂੰ ਖ਼ਰੀਦਿਆ। ਉਸ ਨੇ ਕੁਤਬੁੱਦੀਨ ਨੂੰ ਆਪਣੀ ਸੰਤਾਨ ਦੀ ਤਰ੍ਹਾਂ ਪਾਲਿਆ ਅਤੇ ਅਰਬੀ, ਫ਼ਾਰਸੀ ਦੀ ਵਿੱਦਿਆ ਦੇ ਨਾਲ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਦਾ ਵੀ ਗਿਆਨ ਦਿੱਤਾ। ਕਾਜ਼ੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਨੇ ਕੁਤਬੁੱਦੀਨ ਐਬਕ ਨੂੰ ਸੁਲਤਾਨ ਮੁਅੱਜ਼ੁੱਦੀਨ ਮੁਹੰਮਦ ਗ਼ੌਰੀ ਕੋਲ ਵੇਚ ਦਿੱਤਾ। ਮੁਹੰਮਦ ਗ਼ੌਰੀ ਦੇ ਕੋਈ ਪੁੱਤਰ ਨਹੀਂ ਸੀ ਇਸ ਲਈ ਉਸ ਨੇ ਆਪਣੇ ਇਸ ਖ਼ੂਬਸੂਰਤ ਤੁਰਕੀ ਗ਼ੁਲਾਮ ਦਾ ਪੁੱਤਰਾਂ ਵਾਂਗ ਪਾਲਣ-ਪੋਸ਼ਣ ਕਰਨ ਦੇ ਨਾਲ ਨਾਲ ਜੰਗੀ ਵਿੱਦਿਆ ਵਿਚ ਵੀ ਨਿਪੁੰਨ ਬਣਾਇਆ। ਕੁਤਬੁੱਦੀਨ ਛੇਤੀ ਹੀ ਆਪਣੇ ਮਾਲਕ ਦਾ ਭਰੋਸਾ ਜਿੱਤਣ ਵਿਚ ਸਫਲ ਹੋ ਗਿਆ। ਇਤਿਹਾਸਕਾਰ ਲਿਖਦੇ ਹਨ ਕਿ ਇਕ ਦਿਨ ਕਿਸੇ ਗੱਲੋਂ ਖ਼ੁਸ਼ ਹੋ ਕੇ ਸੁਲਤਾਨ ਨੇ ਉਸ ਨੂੰ ਇਕ ਹਜ਼ਾਰ ਦਰਹਮ ਇਨਾਮ ਦਿੱਤਾ। ਕੁਤਬੁੱਦੀਨ ਨੇ ਇਹ ਇਨਾਮ ਤੁਰਕੀ ਗ਼ੁਲਾਮਾਂ ਵਿਚ ਵੰਡ ਦਿੱਤਾ। ਉਸ ਦੀ ਇਸ ਦਿਆਲੂ ਨੀਤੀ ਤੋਂ ਸੁਲਤਾਨ ਐਨਾ ਖ਼ੁਸ਼ ਹੋਇਆ ਕਿ ਉਸ ਨੂੰ ਸ਼ਾਹੀ ਘੋੜਾਖ਼ਾਨੇ ...

ਪੂਰਾ ਲੇਖ ਪੜ੍ਹੋ »

21 ਅਪ੍ਰੈਲ ਨੂੰ ਜਨਮ ਦਿਨ 'ਤੇ ਵਿਸ਼ੇਸ਼

ਗੋਪਾਲ ਦਾ ਆਰਤਾ ਕਰਨ ਵਾਲੇ ਭਗਤ ਧੰਨਾ ਜੀ

ਭਗਤ ਧੰਨਾ ਜੀ ਦਾ ਜਨਮ 20 ਅਪ੍ਰੈਲ ਸੰਨ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਭੋਲਾ ਅਤੇ ਮਾਤਾ ਦਾ ਨਾਂਅ ਧੰਨੋ ਸੀ। ਆਪ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ਵਿਚ ਕੀਤਾ ਜਾਂਦਾ ਹੈ 'ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਯਾਰ (ਪ੍ਰਭੂ)' ਵੱਲ ਲਗਾਈ ਰੱਖਦੇ ਹਨ। ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇਕ ਦਿਨ ਉਨ੍ਹਾਂ ਨੇ ਇਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਦੇਖਿਆ। ਦੇਖਣ ਤੋਂ ਉੁਪਰੰਤ ਭਗਤ ਜੀ ਦੇ ਮਨ ਵਿਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡਿਤ ਇੱਛਾ ਕਾਰਨ ਉਨ੍ਹਾਂ ਨੇ ਉਸ ਪੰਡਿਤ ਜੀ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿਚ ਉਸ ਪੰਡਿਤ ਨੇ ਭਗਤ ਜੀ ਨੂੰ ਕੁਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿਚ ਦੇਣ ਲਈ ਕਿਹਾ। ਜੋ ਭਗਤ ਜੀ ਨੇ ਸਹਿਜ ਨਾਲ ...

ਪੂਰਾ ਲੇਖ ਪੜ੍ਹੋ »

ਕੱਲ੍ਹ ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਤੇ ਸੇਵਾ ਦੀ ਮੂਰਤ : ਮਹੰਤ ਗੁਲਾਬ ਸਿੰਘ 'ਸੇਵਾਪੰਥੀ'

ਮਹੰਤ ਗੁਲਾਬ ਸਿੰਘ ਦਾ ਜਨਮ 1871 ਈ: ਸੰਮਤ 1928 ਬਿਕਰਮੀ ਵਿਚ ਪਿਤਾ ਭਾਈ ਖਜ਼ਾਨ ਸਿੰਘ ਅਤੇ ਮਾਤਾ ਸੇਵਾ ਬਾਈ ਦੇ ਘਰ ਪਿੰਡ ਫਾਜ਼ਲ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੇ ਪਹਿਲੇ ਅੱਖਰ ਅਨੁਸਾਰ ਨਾਂਅ 'ਗੁਲਾਬ ਸਿੰਘ' ਰੱਖਿਆ ਗਿਆ। ਆਪ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। 12 ਸਾਲ ਦੀ ਉਮਰ ਵਿਚ ਮਾਤਾ-ਪਿਤਾ ਨੇ ਗੁਲਾਬ ਸਿੰਘ ਨੂੰ ਨੂਰਪੁਰ ਥਲ ਮਹੰਤ ਲਖਮੀ ਦਾਸ ਕੋਲ ਡੇਰੇ 'ਤੇ ਸੌਂਪ ਦਿੱਤਾ। ਭਾਈ ਗੁਲਾਬ ਸਿੰਘ ਨੇ ਰੋਜ਼ਾਨਾ ਟਿਕਾਣੇ ਵਿਚ ਦੋ-ਤਿੰਨ ਸੌ ਪਸ਼ੂਆਂ ਦਾ ਗੋਹਾ ਇਕੱਠਾ ਕਰਨਾ, ਥੱਪਣਾ ਅਤੇ ਲੰਗਰ ਲਈ ਬਾਲਣ ਦੇ ਪ੍ਰਬੰਧ ਤੇ ਪਾਣੀ ਆਦਿ ਦੀ ਸੇਵਾ 'ਚ ਸਾਰਾ ਦਿਨ ਮਸਤ ਰਹਿਣਾ। ਸੇਵਾ ਕਰਦਿਆਂ ਉਨ੍ਹਾਂ ਦੀ ਰਸਨਾ ਆਪਮੁਹਾਰੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦੀ ਰਹਿੰਦੀ। ਓਧਰ ਮਹੰਤ ਲਖਮੀ ਦਾਸ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਦੇਖ ਕੇ ਮਿੱਠੇ ਟਿਵਾਣੇ ਤੋਂ ਮਹੰਤ ਭਗਤ ਸਿੰਘ ਨੂੰ ਬੁਲਾਇਆ ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਕੇ ਗੋਹਾ ਥੱਪਦੇ ਭਾਈ ਗੁਲਾਬ ਸਿੰਘ ਨੂੰ ਪਸ਼ੂਆਂ ਦੀ ਹਵੇਲੀ ਵਿਚੋਂ ਬੁਲਾਇਆ। ਇਸ਼ਨਾਨ ਕਰਵਾ ਕੇ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX