ਤਾਜਾ ਖ਼ਬਰਾਂ


ਮਾਤਾ ਮਹਿੰਦਰ ਕੌਰ ਤਲਵੰਡੀ ਨੂੰ ਸੇਜਲ ਅੱਖਾਂ ਨਾਲ ਹੰਝੂਆਂ ਭਰੀ ਅੰਤਿਮ ਵਿਦਾਇਗੀ
. . .  1 day ago
ਮਹਿਲ ਕਲਾਂ,ਰਾਏਕੋਟ, 30 ਜੁਲਾਈ (ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਲਿੱਤਰ)- ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਤਲਵੰਡੀ ਦਾ ਅੰਤਿਮ ਸੰਸਕਾਰ ...
ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਬਦਲੀਆਂ ਦੇ ਹੁਕਮ ਜਾਰੀ ਕੀਤੇ - ਵਿਜੇ ਇੰਦਰ ਸਿੰਗਲਾ
. . .  1 day ago
ਪੋਜੇਵਾਲ ਸਰਾਂ ,30 ਜੁਲਾਈ(ਨਵਾਂਗਰਾਈਂ)-ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਤਹਿਤ ਅਧਿਆਪਕਾਂ ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਤੀਸਰੇ ਰਾਊਂਡ ਵਿਚ 4313 ਕਰਮਚਾਰੀਆਂ ਦੀਆਂ ਬਦਲੀਆਂ ਦੇ ਹੁਕਮ ...
ਪਿੰਡ ਨਿਹਾਲੂਵਾਲ (ਬਰਨਾਲਾ) 'ਚ ਗ੍ਰੰਥੀ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ,30 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਨਿਹਾਲੂਵਾਲ (ਬਰਨਾਲਾ) ਵਿਖੇ ਗੁਰਦੁਆਰਾ ਬੇਗਮਪੁਰਾ 'ਚ ਗਰੰਥੀ ਵਜੋਂ ਸੇਵਾ ਨਿਭਾਅ ਰਹੇ ਨੌਜਵਾਨ ਪਰਮਜੀਤ ਸਿੰਘ ਵਾਸੀ ਚਕਰ ਵਲੋਂ ਕਮਰੇ ...
ਸੋਨ ਤਗਮਾ ਲਿਆਉਣ 'ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2 . 25 ਕਰੋੜ ਰੁਪਏ -ਰਾਣਾ ਸੋਢੀ ਦਾ ਐਲਾਨ
. . .  1 day ago
ਚੰਡੀਗੜ੍ਹ , 30 ਜੁਲਾਈ - ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਟੋਕੀਓ ਉਲੰਪਿਕ 'ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵਲੋਂ ਸੋਨ ਤਗਮਾ ਜਿੱਤਣ 'ਤੇ ਹਰ ਖਿਡਾਰੀ ਨੂੰ ...
ਬੀਬੀ ਗੁਰਜੀਤ ਕੌਰ ਕੋਟ ਖ਼ਾਲਸਾ ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਛੇਹਰਟਾ,30 ਜੁਲਾਈ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਦੀ ਸਿਫ਼ਾਰਸ਼ ’ਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਵਲੋਂ ...
ਝੋਨਾ ਡੁੱਬਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਕੌਮੀ ਮਾਰਗ 'ਤੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 30 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਨੀਵੇਂ ਇਲਾਕਿਆਂ 'ਚ ਬਰਸਾਤੀ ਪਾਣੀ ਵਿਚ ਡੁੱਬੀ ਹੋਈ ਝੋਨੇ ਦੀ ਫ਼ਸਲ ਕਾਰਨ ਰੋਹ ਵਿਚ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ...
ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਸਪੀਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਜੁਲਾਈ - ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦਿਤੇ ਗਏ ਬਿਆਨ ਕਿ ਕਿਸਾਨੀ ਅੰਦੋਲਨ ਵਿਚ ...
ਸੁਨਾਮ 'ਚ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਭਲਕੇ ਹੋਵੇਗੀ ਲੋਕ ਅਰਪਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ,30 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ...
ਮਾਛੀਵਾੜਾ ਇਲਾਕੇ ਵਿਚ ਫਿਰ ਕੋਰੋਨਾ ਨੇ ਰਫ਼ਤਾਰ ਫੜੀ
. . .  1 day ago
ਮਾਛੀਵਾੜਾ ਸਾਹਿਬ, 30 ਜੁਲਾਈ (ਮਨੋਜ ਕੁਮਾਰ) - ਕਾਫ਼ੀ ਦਿਨਾਂ ਦੀ ਰਾਹਤ ਤੋਂ ਬਾਦ ਇਕ ਵਾਰ ਫਿਰ ਮਾਛੀਵਾੜਾ ਇਲਾਕੇ ਵਿਚ ਕੋਰੋਨਾ ਨੇ...
ਭਾਰਤ ਅਤੇ ਚੀਨ ਦਰਮਿਆਨ 12ਵੇਂ ਗੇੜ ਦੀ ਗੱਲਬਾਤ ਕੱਲ੍ਹ
. . .  1 day ago
ਨਵੀਂ ਦਿੱਲੀ, 30 ਜੁਲਾਈ - ਭਾਰਤੀ ਫ਼ੌਜ ਦੇ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਅਤੇ ਚੀਨ ਦਰਮਿਆਨ 12ਵੇਂ ...
ਪੰਜਾਬ ਦੇ ਖੇਡ ਮੰਤਰੀ ਦਾ ਉਲੰਪਿਕ ਵਿਚ ਗਏ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ
. . .  1 day ago
ਚੰਡੀਗੜ੍ਹ, 30 ਜੁਲਾਈ - ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਘੋਸ਼ਣਾ ਕੀਤੀ ਹੈ ਕਿ ਟੋਕੀਓ ਉਲੰਪਿਕਸ ਵਿਚ ਹਿੱਸਾ...
ਸਰਕਾਰੀ ਕੰਨਿਆ ਸਕੂਲ ਮਮਦੋਟ ਵਿਚੋਂ ਮਿਲਿਆ ਬੰਬ
. . .  1 day ago
ਮਮਦੋਟ, 30 ਜੁਲਾਈ (ਸੁਖਦੇਵ ਸਿੰਘ ਸੰਗਮ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਦੇ ਵਿਹੜੇ ਵਿਚੋਂ ਅੱਜ ਬੰਬ ਮਿਲਣ ਨਾਲ ...
ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਜਾਪਾਨ ਨੂੰ 5-3 ਗੋਲਾਂ ਦੇ ਫ਼ਰਕ ਨਾਲ ਹਰਾਇਆ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਆਸਟ੍ਰੇਲੀਆ ਤੋਂ ਵੱਡੇ ਗੋਲ ਫ਼ਰਕ ਨਾਲ ਹਾਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ...
ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਵਾਲੇ ਭਾਜਪਾ ਵਿਧਾਇਕ ਮੁਅੱਤਲ
. . .  1 day ago
ਨਵੀਂ ਦਿੱਲੀ, 30 ਜੁਲਾਈ - ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅੱਜ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ...
ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  1 day ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  1 day ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  1 day ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  1 day ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  1 day ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  1 day ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  1 day ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੱਲ੍ਹ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਨੂੰ ਬਚਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਔਰਤਾਂ

ਧਰਤੀ ਬ੍ਰਹਿਮੰਡ ਵਿਚ ਸਭ ਤੋਂ ਅਨਮੋਲ ਚੀਜ਼ ਹੈ, ਜਿਸ ਉੱਪਰ ਜੀਵਨ ਲਈ ਜ਼ਰੂਰੀ ਵਸਤਾਂਆਕਸੀਜਨ ਅਤੇ ਪਾਣੀ ਮੌਜੂਦ ਹਨ। ਧਰਤੀ 'ਤੇ ਪਾਏ ਜਾਣ ਵਾਲੇ ਕੁਦਰਤੀ ਸਾਧਨ ਦਿਨ-ਪ੍ਰਤੀ-ਦਿਨ ਮਨੁੱਖ ਦੀਆਂ ਗ਼ਲਤ ਕੰਮਾਂ ਕਾਰਨ ਖ਼ਰਾਬ ਹੋ ਰਹੇ ਹਨ। ਇਸ ਨੇ ਧਰਤੀ 'ਤੇ ਜੀਵਨ ਨੂੰ ਸੰਕਟ ਵਿਚ ਪਾ ਦਿੱਤਾ ਹੈ। ਇਸ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਸਾਰੇ ਗ਼ਲਤ ਰਿਵਾਜ ਰੋਕਣੇ ਬਹੁਤ ਜ਼ਰੂਰੀ ਹਨ। ਪੂਰੇ ਸੰਸਾਰ ਭਰ ਵਿਚ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਲਈ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਧਰਤੀ ਦੇ ਕੁਦਰਤੀ ਵਾਤਾਵਰਨ ਨੂੰ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਕੁਝ ਕੋਸ਼ਿਸ਼ਾਂ ਔਰਤਾਂ ਵਲੋਂ ਕਰਨ ਨਾਲ ਅਸੀਂ ਆਪਣੀ ਧਰਤੀ ਨੂੰ ਬਚਾ ਸਕਦੇ ਹਾਂ। ਘਰ ਵਿਚ ਪਾਣੀ ਦੀ ਸੰਭਾਲ ਕਰੀਏ : ਪਾਣੀ ਦੀ ਬਰਬਾਦੀ ਆਪਣੇ ਭੂਮੰਡਲ ਦੇ ਵਿਗੜੇ ਹਾਲਾਤ ਲਈ ਜ਼ਿੰਮੇਦਾਰ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਇਸ ਤਰ੍ਹਾਂ ਦੇ ਕਦਮ ਚੁੱਕਣੇ, ਜਿਸ ਨਾਲ ਪਾਣੀ ਦੀ ਵਰਤੋਂ ਘੱਟ ਹੋਵੇ, ਇਕ ਇਸ ਤਰ੍ਹਾਂ ਦਾ ਕੰਮ ਹੈ ਜਿਸ ਦੀ ਸ਼ੁਰੂਆਤ ਅਸੀਂ ਹੁਣੇ ...

ਪੂਰਾ ਲੇਖ ਪੜ੍ਹੋ »

ਨਾ ਰੋਕੋ ਬੇਟੀਆਂ ਨੂੰ ਖੇਡਣ ਤੋਂ

ਅੱਜ ਵੀ ਸਾਡੇ ਦੇਸ਼ ਵਿਚ ਬਹੁਤੀਆਂ ਮਾਵਾਂ ਆਪਣੀਆਂ ਅੱਲੜ੍ਹ ਜਾਂ ਨੌਜਵਾਨ ਬੇਟੀਆਂ ਦਾ ਖੁੱਲ੍ਹ ਕੇ ਖੇਡਣਾ ਜਾਂ ਕਸਰਤ ਕਰਨਾ ਗ਼ਲਤ ਸਮਝਦੀਆਂ ਹਨ। ਇਸ ਨਾਲ ਹੌਲੀ-ਹੌਲੀ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਨਕਾਰਾਤਮਿਕ ਪ੍ਰਭਾਵ ਪੈਣ ਲਗਦਾ ਹੈ। ਸਿਰਫ਼ ਟੀ.ਵੀ. ਦੇਖਣ ਅਤੇ ਗੱਪਾਂ ਮਾਰਨ ਦੌਰਾਨ ਤਲੀਆਂ, ਭੁੰਨੀਆਂ, ਚਟਪਟੀਆਂ ਚੀਜ਼ਾਂ ਜਾਂ ਪਾਪਕਾਰਨ ਵਗੈਰਾ ਖਾਣ ਨਾਲ ਇਸ ਤਰ੍ਹਾਂ ਦੀਆਂ ਕੁੜੀਆਂ ਮੋਟਾਪੇ ਤੇ ਆਲਸ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਇਨ੍ਹਾਂ ਦਾ ਸਰੀਰ ਬੇਢੱਬਾ ਹੋਣ ਲਗਦਾ ਹੈ। ਸਰੀਰਕ ਮਿਹਨਤ ਦੀ ਘਾਟ ਕਾਰਨ ਮਾਸਪੇਸ਼ੀਆਂ ਦਾ ਲਚੀਲਾਪਨ ਖ਼ਤਮ ਹੋਣ ਲਗਦਾ ਹੈ। ਪਾਚਨਕਿਰਿਆ ਮੱਠੀ ਪੈ ਜਾਂਦੀ ਹੈ ਅਤੇ ਸਰੀਰ ਦੇ ਮੈਟਾਬਾਲਿਜ਼ਮ ਦੀ ਦਰ ਵਿਚ ਕਮੀ ਆਉਣ ਲਗਦੀ ਹੈ, ਜਿਸ ਦੀ ਵਜ੍ਹਾ ਕਰਕੇ ਇਸ ਤਰ੍ਹਾਂ ਦੀਆਂ ਕੁੜੀਆਂ ਵਿਚ ਮੁਹਾਸੇ, ਅਗਿਨ, ਕਬਜ਼, ਚਿੜਚਿੜਾਪਨ, ਮਾਸਿਕ ਧਰਮ ਦੇ ਸਮੇਂ ਪੇਟ ਵਿਚ ਅਕੜਾਂਦ ਤੇ ਅਸਹਿਣਯੋਗ ਦਰਦ, ਲੱਕ ਦਰਦ ਆਦਿ ਦੀ ਸ਼ਿਕਾਇਤ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਡਰਨ, ਸ਼ੱਕੀ ਬਣੇ ਰਹਿਣ ਤੇ ਅਤਿ ਭਾਵੁਕਤਾ ਦੀ ਪ੍ਰਵਿਰਤੀ ਵੀ ਜ਼ਿਆਦਾ ...

ਪੂਰਾ ਲੇਖ ਪੜ੍ਹੋ »

ਚੁਗਲੀ-ਨਿੰਦਾ ਤੋਂ ਬਚੋ

ਚੁਗਲੀ ਇਕ ਆਮ ਜਿਹਾ ਸ਼ਬਦ ਹੈ। ਪਰ ਇਸ ਸ਼ਬਦ ਦੀ ਅਹਿਮੀਅਤ ਬਹੁਤ ਹੈ। ਸਾਡੇ ਆਮ ਦੇਖਣ ਵਿਚ ਆਉਂਦਾ ਹੈ ਜਿਥੇ ਦੋ ਜਾਂ ਦੋ ਤੋਂ ਵੱਧ ਵਿਅਕਤੀ ਇਕੱਠੇ ਹੁੰਦੇ ਹਨ। ਉਥੇ ਚੁਗਲੀ ਹੋ ਹੀ ਜਾਂਦੀ ਹੈ। ਇਕ ਵਿਅਕਤੀ ਤੋਂ ਦੂਜੇ ਕੋਲ ਫਿਰ ਦੂਸਰੇ ਤੋਂ ਤੀਸਰੇ ਕੋਲ। ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਹੀ ਜਾਂਦਾ ਹੈ। ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਦੀ ਚੁਗਲੀ ਕਰਨ ਦੀ ਆਦਤ ਹੀ ਪਈ ਹੁੰਦੀ ਹੈ। ਉਹ ਵਿਅਕਤੀ ਚੁਗਲੀ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਕਈ ਵਾਰ ਇਹ ਚੁਗਲੀ ਕਰਨੀ ਬਹੁਤ ਹੀ ਮਹਿੰਗੀ ਪੈਂਦੀ ਹੈ। ਕਈ ਵਾਰ ਘਰਾਂ ਵਿਚ ਚੁਗਲੀ-ਨਿੰਦਿਆ ਨਾਲ ਲੜਾਈ-ਝਗੜਾ ਅਤੇ ਕਲੇਸ਼ ਪੈਦਾ ਹੋ ਜਾਂਦਾ ਹੈ ਅਤੇ ਬਣੇ-ਬਣਾਏ ਰਿਸ਼ਤੇ ਖ਼ਤਮ ਹੋ ਜਾਂਦੇ ਹਨ। ਇਕੱਠੇ ਮਿਲ ਕੇ ਬਹਿਣਾ ਤਾਂ ਬਹੁਤ ਹੀ ਚੰਗੀ ਗੱਲ ਹੈ। ਪਰ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਬਹੁਤ ਹੀ ਗ਼ਲਤ ਗੱਲ ਹੈ। ਸਾਨੂੰ ਅਜਿਹੇ ਕੰਮ ਤੋਂ ਬਚਣਾ ਚਾਹੀਦਾ ਹੈ। ਸਾਨੂੰ ਵਿਹਲੇ ਸਮੇਂ ਚੰਗੇ ਕੰਮਾਂ ਵਿਚ ਲੱਗਣਾ ਚਾਹੀਦਾ ਹੈ। ਜਿਵੇਂ ਆਪਣੇ ਸ਼ੌਕ ਪੂਰੇ ਕਰਨੇ ਚਾਹੀਦੇ ਹਨ। ਜਿਵੇਂ ਸਲਾਈ, ਕਢਾਈ, ਬੁਣਾਈ, ਪੇਂਟਿੰਗ, ਕਰਾਫਟ ਆਦਿ ਹੋਰ ਵੀ ...

ਪੂਰਾ ਲੇਖ ਪੜ੍ਹੋ »

ਔਰਤ

ਜਿਹੜੀ ਸਾਂਭੇ ਘਰ ਸੰਸਾਰ ਉਸ ਨੂੰ ਔਰਤ ਆਖਦੇ, ਜਿਸ ਨੇ ਕਦੇ ਨਾ ਮੰਨੀ ਹਾਰ ਉਸ ਨੂੰ ਔਰਤ ਆਖਦੇ। ਵਿਚ ਮੁਸ਼ਕਿਲਾਂ ਦੇ ਕਦੇ ਨਾ ਡੋਲੇ ਔਰਤ, ਬਿਨਾਂ ਲੋੜ ਤੋਂ ਨਾ ਕਿਸੇ ਅੱਗੇ ਬੋਲੇ ਔਰਤ। ਕਰੇ ਬਰਾਬਰ ਕਾਰੋਬਾਰ ਉਸ ਨੂੰ ਔਰਤ ਆਖਦੇ, ਜਿਹੜੀ ਸਾਂਭੇ ਘਰ ਸੰਸਾਰ............ ਹੋਵੇ ਚਾਹੇ ਉਹ ਬਿਮਾਰ ਸਾਰੇ ਫ਼ਰਜ਼ ਨਿਭਾਵੇ, ਕਰ ਲੋੜਾਂ ਪੂਰੀਆਂ ਫੇਰ ਕੰਮ 'ਤੇ ਉਹ ਜਾਵੇ। ਤਾਂ ਵੀ ਸਹਿੰਦੀ ਅੱਤਿਆਚਾਰ ਉਸ ਨੂੰ ਔਰਤ ਆਖਦੇ, ਜਿਹੜੀ ਸਾਂਭੇ ਘਰ ਸੰਸਾਰ............ ਹਰ ਖੇਤਰ ਪੂਰੀ ਦੁਨੀਆ ਏਸ ਮੱਲਾਂ ਮਰੀਆਂ ਨੇ, ਇਸ ਦੇ ਮੋਢੇ ਅੱਜ ਲੋਕੋ ਵੱਡੀਆਂ ਜ਼ਿੰਮੇਵਾਰੀਆਂ ਨੇ। ਅਹੁਦੇ ਜਿਸ ਦੇ ਕਈ ਪ੍ਰਕਾਰ ਉਸ ਨੂੰ ਔਰਤ ਆਖਦੇ, ਜਿਹੜੀ ਸਾਂਭੇ ਘਰ ਸੰਸਾਰ ਉਸ ਨੂੰ ਔਰਤ ਆਖਦੇ। ਜਿਸ ਨੇ ਕਦੇ ਨਾ ਮੰਨੀ ਹਾਰ ਉਸ ਨੂੰ ਔਰਤ ਆਖਦੇ। -ਅਰਵਿੰਦਰ ਰਾਏਕੋਟ- ਮੋਬਾਈਲ : ...

ਪੂਰਾ ਲੇਖ ਪੜ੍ਹੋ »

ਸਵਾਦ ਵਧਾਓ : ਇਨ੍ਹਾਂ ਨੂੰ ਅਪਣਾਓ

-ਸਬਜ਼ੀ ਦੀ ਤਰੀ ਨੂੰ ਗਾੜ੍ਹਾ ਬਣਾਉਣ ਲਈ ਉਸ ਵਿਚ ਥੋੜ੍ਹੀ ਜਿਹੀ ਮੰਗਫੂਲੀ ਪੀਸ ਕੇ ਪਾਓ। -ਕੇਕ ਨੂੰ ਸਵਾਦੀ, ਭੁਰਭੁਰਾ ਬਣਾਉਣ ਲਈ ਉਸ ਵਿਚ ਥੋੜ੍ਹਾ ਜਿਹਾ ਬ੍ਰੈੱਡ ਦਾ ਚੂਰਾ ਪਾਓ। -ਆਈਸਕ੍ਰੀਮ ਨੂੰ ਗਾੜ੍ਹਾ ਤੇ ਸਵਾਦੀ ਬਣਾਉਣ ਲਈ ਦੁੱਧ ਉਬਾਲਦੇ ਸਮੇਂ ਉਸ ਵਿਚ ਥੋੜ੍ਹਾ ਜਿਹਾ 'ਦੁੱਧ ਪਾਊਡਰ' ਮਿਲਾ ਲਓ। -ਟਮਾਟਰ ਦਾ ਸੂਪ ਬਣਾਉਂਦੇ ਸਮੇਂ ਉਸ ਵਿਚ ਥੋੜ੍ਹੀਆਂ ਜਿਹੀਆਂ ਪੁਦੀਨੇ ਦੀਆਂ ਪੱਤੀਆਂ ਪਾ ਦੇਵੋ ਤਾਂ ਸੂਪ ਦਾ ਸਵਾਦ ਵਧ ਜਾਵੇਗਾ। -ਮਸਾਲੇਦਾਰ ਭਿੰਡੀ ਨੂੰ ਹੋਰ ਸਵਾਦੀ ਬਣਾਉਣ ਲਈ ਭਿੰਡੀ ਨੂੰ ਵਿਚਾਲਿਓਂ ਚੀਰਾ ਦੇ ਕੇ ਪਿਆਜ਼ ਭੁੰਨ ਕੇ ਸਾਰੇ ਮਸਾਲੇ ਪਾ ਕੇ ਗੈਸ ਦੀ ਮੱਠੀ-ਮੱਠੀ ਅੱਗ 'ਤੇ ਭਿੰਡੀ ਪਾ ਦਿਓ। ਜਦੋਂ ਅੱਧੀ ਭਿੰਡੀ ਬਣ ਜਾਵੇ ਤਾਂ ਘਰੇ ਫਟਾਏ ਹੋਏ ਦੁੱਧ ਦਾ ਪਨੀਰ ਉਸ ਵਿਚ ਮਿਲਾਓ। ਭਿੰਡੀ ਪਰੋਸਣ ਵਿਚ ਸੁੰਦਰ ਵੀ ਲੱਗੇਗੀ ਅਤੇ ਸਵਾਦੀ ਵੀ। -ਮਿਕਸ ਵੈਜੀਟੇਬਲ ਨੂੰ ਹੋਰ ਜ਼ਿਆਦਾ ਸਵਾਦੀ ਬਣਾਉਣ ਲਈ ਸਬਜ਼ੀਆਂ ਨੂੰ ਸਟਿਰ ਫ੍ਰਾਈ ਕਰ ਕੇ ਛੋਟਾ ਪਿਆਜ਼, ਅਦਰਕ, ਟਮਾਟਰ ਦਾ ਮਸਾਲਾ ਵੱਖਰੇ ਤੌਰ 'ਤੇ ਮਿਕਸ ਕਰੋ ਅਤੇ ਨਮਕ, ਮਿਰਚ, ਸੁੱਕਾ ਮਸਾਲਾ ਇੱਛਾ ਅਨੁਸਾਰ ਪਾਓ। -ਪਨੀਰ ਨੂੰ ...

ਪੂਰਾ ਲੇਖ ਪੜ੍ਹੋ »

ਕਲਾਤਮਿਕ ਪੈੜਾਂ-14

ਸਾਹਿਤਕ ਅਧਿਐਨ ਅਤੇ ਅਧਿਆਪਨ ਨਾਲ ਜੁੜੀ ਜ਼ਿੰਦਾਦਿਲ ਸ਼ਖ਼ਸੀਅਤ ਡਾ. ਸ਼ਰਨ ਕੌਰ

ਡਾ. ਸ਼ਰਨ ਕੌਰ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸੰਸਕ੍ਰਿਤ ਸਾਹਿਤਕ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਡਾ. ਸ਼ਰਨ ਕੌਰ ਦੇ ਪਰਿਵਾਰ ਨੇ ਦੇਸ਼ ਵੰਡ ਦਾ ਦਰਦ ਹੰਢਾਇਆ ਹੈ। ਆਪ ਦਾ ਪਰਿਵਾਰ ਪਾਕਿਸਤਾਨ ਤੋਂ ਬਿਹਾਰ ਸੂਬੇ ਦੇ ਮੁੰਗੇਰ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਜਮਾਲਪੁਰ ਵਿਚ ਆ ਵਸਿਆ। ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਬਿਹਤਰ ਨਾ ਹੋਣ ਕਾਰਨ ਸ਼ਰਨ ਕੌਰ ਨੇ ਆਪਣੀ ਜੀਵਨ ਦੀਆਂ ਰਾਹਾਂ ਖ਼ੁਦ ਬਣਾਈਆਂ। ਪਰਿਵਾਰ ਦਾ ਮਾਹੌਲ ਅਧਿਆਤਮਕ ਰੰਗਤ ਵਾਲਾ ਹੋਣ ਕਾਰਨ ਆਪ ਦਾ ਮਨ ਵੀ ਗੁਰਬਾਣੀ ਨਾਲ ਜੁੜ ਗਿਆ। ਇਥੋਂ ਹੀ ਸ਼ੁਰੂ ਹੋਇਆ ਡਾ. ਸ਼ਰਨ ਕੌਰ ਦਾ ਗੁਰਬਾਣੀ ਦੇ ਡੂੰਘੇ ਅਧਿਐਨ ਦਾ ਸ਼ੌਕ ਤੇ ਰੁਚੀ ਦਾ ਸਫ਼ਰ। ਸੰਸਕ੍ਰਿਤ ਆਪ ਦਾ ਪੜ੍ਹਨ-ਪੜ੍ਹਾਉਣ ਦਾ ਵਿਸ਼ਾ ਰਿਹਾ ਹੈ ਅਤੇ ਗੁਰਬਾਣੀ ਆਪ ਦਾ ਸ਼ੌਕ ਤੇ ਮਾਨਸਿਕ ਸ਼ਾਂਤੀ ਦੀ ਰਾਹ ਦੱਸੇਗੀ। ਇਸੇ ਲਈ ਆਪ ਦੀ ਖੋਜ ਦਾ ਖੇਤਰ ਸੰਸਕ੍ਰਿਤ ਦੇ ਨਾਲ-ਨਾਲ ਗੁਰਬਾਣੀ ਵੀ ਰਿਹਾ ਤੇ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਸਕ੍ਰਿਤ ਭਾਸ਼ਾ ਦੀ ਸ਼ਬਦਾਵਲੀ ਦਾ ਪ੍ਰਯੋਗ, ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਪੁਰਾਣ ਗ੍ਰੰਥਾਂ ਵਿਚ ਵਰਣਿਤ ਅਵਤਾਰਾਂ ਦੀ ਤੁਲਨਾ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX