ਡਾਕਟਰੀ ਮਾਹਰਾਂ ਨੇ ਸ਼ੂਗਰ ਰੋਗ ਦੇ ਸਬੰਧ ਵਿਚ ਇਹੀ ਨਿਚੋੜ ਕੱਢਿਆ ਹੈ ਕਿ ਸਰੀਰ ਦੀ ਰਸ ਕਿਰਿਆ ਪ੍ਰਣਾਲੀ ਵਿਚ ਵਿਕਾਰ ਪੈਦਾ ਹੋਣ ਨਾਲ ਸ਼ੂਗਰ ਪੈਦਾ ਹੁੰਦੀ ਹੈ। ਪੈਂਕ੍ਰਿਆਜ਼ ਦੀ ਘਾਟ ਹੋ ਜਾਣ 'ਤੇ ਸਰੀਰ ਵਿਚ ਇੰਸੂਲਿਨ ਦੇ ਬਰਾਬਰ ਜੀਵਨ ਸ਼ਕਤੀ ਵਾਲੇ ਹਾਰਮੋਨਜ਼ ਦੀ ਕਮੀ ਹੋ ਜਾਂਦੀ ਹੈ, ਇਸ ਦੇ ਸਿੱਟੇ ਵਜੋਂ ਹਾਜ਼ਮੇ ਦੀ ਕਿਰਿਆ ਟੁੱਟ ਜਾਂਦੀ ਹੈ ਅਤੇ ਸ਼ੂਗਰ ਰੋਗ ਦਾ ਹਮਲਾ ਹੋ ਜਾਂਦਾ ਹੈ। ਇਹ ਰੋਗ ਹੋਣ 'ਤੇ ਕਬਜ਼, ਸਿਰਦਰਦ, ਭੁੱਖ, ਪਿਆਸ ਜ਼ਿਆਦਾ ਲੱਗਣਾ, ਪਿਸ਼ਾਬ ਦਾ ਵਾਰ-ਵਾਰ ਆਉਣਾ, ਚਮੜੀ ਦਾ ਖੁਸ਼ਕ ਅਤੇ ਖੁਰਦਰੀ ਹੋਣਾ, ਜ਼ਖ਼ਮ ਦਾ ਦੇਰ ਨਾਲ ਭਰਨਾ, ਹੱਥਾਂ-ਪੈਰਾਂ ਦਾ ਸੁੰਨ ਹੋ ਜਾਣਾ, ਘਬਰਾਹਟ, ਉਨੀਂਦਰਾ, ਮਾਨਸਿਕ ਤਣਾਅ ਆਦਿ ਦੀਆਂ ਹਾਲਤਾਂ ਪੈਦਾ ਹੋਣ ਲਗਦੀਆਂ ਹਨ। ਰੋਗ ਦੇ ਜ਼ਿਆਦਾ ਵਧ ਜਾਣ 'ਤੇ ਸਰੀਰਕ ਸ਼ਕਤੀ ਵਿਚ ਕਮੀ, ਜੋੜਾਂ ਵਿਚ ਦਰਦ, ਨਜ਼ਰ ਦਾ ਘਟਣਾ, ਪਿੱਠ 'ਤੇ ਫੋੜੇ ਆਦਿ ਦਾ ਹੋਣਾ ਆਮ ਗੱਲ ਹੈ।
ਅਸੰਤੁਲਿਤ ਅਤੇ ਆਰਾਮਦਾਇਕ ਜੀਵਨ ਕਿਰਿਆ, ਮੋਟਾਪਾ, ਮਾਨਸਿਕ ਤਣਾਅ, ਸਰੀਰਕ ਕੰਮਕਾਜ ਦੀ ਘਾਟ, ਜ਼ਿਆਦਾ ਮਾਨਸਿਕ ਕੰਮ ਆਦਿ ਕਾਰਨਾਂ ਕਾਰਨ ਸ਼ੂਗਰ ਦੀ ਬਿਮਾਰੀ ਜਕੜ ਲੈਂਦੀ ਹੈ।
ਯੋਗ ਦਰਸ਼ਨ ਇਕ ...
ਗੈਰੀਲੈਂਡ (ਅਮਰੀਕਾ) ਦੀ ਅੱਖਾਂ ਦੀ ਖੋਜ ਬਾਰੇ ਸੰਸਥਾ ਦੀ ਖੋਜ ਹੈ ਕਿ ਵੱਡੀ ਉਮਰ ਵਿਚ ਹਰੀਆਂ ਸਾਗ-ਸਬਜ਼ੀਆਂ ਅੰਨ੍ਹਾ ਹੋਣ ਤੋਂ ਬਚਾਉਂਦੀਆਂ ਹਨ। ਆਂਡੇ ਅਤੇ ਸਾਗ-ਸਬਜ਼ੀਆਂ ਵਿਚ ਕੁਝ ਅਜਿਹੇ ਤੱਤ ਪਾਏ ਗਏ ਹਨ ਜੋ ਅੰਨ੍ਹੇਪਨ ਦੇ ਕਾਰਨਾਂ ਨੂੰ ਘੱਟ ਕਰਦੇ ਹਨ।
ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ 4519 ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ 'ਤੇ ਕਾਫੀ ਸਮੇਂ ਤੱਕ ਨਿਗਰਾਨੀ ਰੱਖੀ ਗਈ ਅਤੇ ਦੇਖਿਆ ਗਿਆ ਕਿ ਵਿਟਾਮਿਨ ਸੀ ਅਤੇ ਈ ਅਤੇ ਵੀਟਾ ਕੈਰੋਟਿਨ ਅਤੇ ਦੋ ਹੋਰ ਪੌਸ਼ਕ ਤੱਤ ਜਿਨ੍ਹਾਂ ਦੀ ਭੋਜਨ ਵਿਚ ਕਾਫੀ ਮਾਤਰਾ ਸੀ, ਉਨ੍ਹਾਂ ਨੂੰ ਅੰਨ੍ਹੇਪਨ ਦੀ ਦਿੱਕਤ ਨਹੀਂ ਆਈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ 65 ਸਾਲ ਦੇ ਆਲੇ-ਦੁਆਲੇ ਤੱਕ ਅੰਨ੍ਹੇਪਨ ਦਾ ਸ਼ਿਕਾਰ ਹੋ ਗਏ।
ਵਰਨਣਯੋਗ ਹੈ ਕਿ ਬਹੁਤ ਸਾਰੇ ਲੋਕ 65 ਸਾਲ ਦੀ ਉਮਰ ਤੱਕ ਪਹੁੰਚਦਿਆਂ ਅੰਨ੍ਹੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅੱਖਾਂ ਦੀ ਰੌਸ਼ਨੀ ਲਈ ਲੋੜੀਂਦੇ ਤੱਤ ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਪਾਲਕ, ਮਟਰ, ਤੋਰੀ, ਮੱਕਾ ਆਦਿ ਵਿਚ ਹੁੰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਹਰੀਆਂ ਸਾਗ-ਸਬਜ਼ੀਆਂ ਦੀ ਵਧੇਰੇ ਵਰਤੋਂ ਅੰਨ੍ਹੇਪਨ ...
ਗਰਮੀਆਂ ਦੇ ਮੌਸਮ ਵਿਚ ਆਮ ਤੌਰ 'ਤੇ ਉਲਟੀਆਂ ਦਾ ਰੋਗ ਹੋ ਜਾਂਦਾ ਹੈ। ਕਦੇ-ਕਦੇ ਇਹ ਉਲਟੀਆਂ ਏਨੀਆਂ ਪੀੜਾਦਾਇਕ ਹੁੰਦੀਆਂ ਹਨ ਕਿ ਮਰੀਜ਼ ਦੀ ਜਾਨ ਦਾ ਖ਼ਤਰਾ ਬਣ ਜਾਂਦੀਆਂ ਹਨ। ਜੇ ਸਮਾਂ ਰਹਿੰਦਿਆਂ ਇਲਾਜ ਕਰ ਲਿਆ ਜਾਏ ਤਾਂ ਅਜਿਹੀ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਆਖ਼ਰ ਉਲਟੀਆਂ ਆਉਂਦੀਆਂ ਹੀ ਕਿਉਂ ਹਨ? ਆਓ, ਇਸ ਦੇ ਕਾਰਨਾਂ ਨੂੰ ਜਾਣੀਏ-
ਜ਼ਿਆਦਾ ਤਰਲ ਪਦਾਰਥ, ਜ਼ਿਆਦਾ ਚਿਕਨਾਈ ਵਾਲੇ ਪਦਾਰਥਾਂ ਦੀ ਵਰਤੋਂ, ਮਨ ਨੂੰ ਚੰਗੇ ਨਾ ਲੱਗਣ ਵਾਲੇ ਨਮਕੀਨ ਪਦਾਰਥ ਖਾਣ ਨਾਲ, ਸਮੇਂ ਸਿਰ ਭੋਜਨ ਨਾ ਕਰਨ ਨਾਲ, ਬਹੁਤ ਜ਼ਿਆਦਾ ਭੋਜਨ ਕਰਨ ਨਾਲ, ਕੁਝ ਮਾਨਸਿਕ ਕਾਰਨਾਂ ਜਿਵੇਂ ਮਿਹਨਤ, ਡਰ ਆਦਿ ਨਾਲ ਉਲਟੀਆਂ ਦੀ ਸ਼ਿਕਾਇਤ ਹੁੰਦੀ ਹੈ। ਇਸ ਤੋਂ ਇਲਾਵਾ ਪੇਟ ਵਿਚ ਜੇ ਕੀੜਿਆਂ ਦੀ ਸ਼ਿਕਾਇਤ ਹੋਵੇ ਤਾਂ ਵੀ ਉਲਟੀਆਂ ਲੱਗ ਜਾਂਦੀਆਂ ਹਨ।
ਲਗਾਤਾਰ ਉਲਟੀ ਆਉਣ 'ਤੇ, ਖਾਂਸੀ, ਸਾਹ, ਬੁਖਾਰ, ਹਿਚਕੀ, ਪਿਆਸ ਅਤੇ ਚੱਕਰ ਆਉਣ ਲਗਦੇ ਹਨ। ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਲਗਦੀ ਹੈ।
ਇਲਾਜ : ਜਿਨ੍ਹਾਂ ਕਾਰਨਾਂ ਕਰਕੇ ਉਲਟੀ ਆਉਂਦੀ ਹੈ, ਜੇ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾਏ ਤਾਂ ਇਸ ਰੋਗ ਤੋਂ ਛੁਟਕਾਰਾ ...
ਸੋਇਆ ਪ੍ਰੋਟੀਨ ਬਣਾਉਂਦਾ ਹੈ ਹੱਡੀਆਂ ਨੂੰ ਮਜ਼ਬੂਤ
ਮਾਹਿਰਾਂ ਅਨੁਸਾਰ ਹੱਡੀਆਂ ਦੇ ਰੋਗ ਆਸਟਿਓਪੋਰੋਸਿਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿਚ ਕੈਲਸ਼ੀਅਮ ਦੀ ਮਾਤਰਾ, ਹਾਰਮੋਨਜ਼ ਦੀ ਗੜਬੜੀ ਅਤੇ ਸਰੀਰਕ ਮੁਸ਼ੱਕਤ ਮੁੱਖ ਹਨ। ਔਰਤਾਂ ਵਿਚ ਇਹ ਰੋਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਮਾਹਿਰਾਂ ਅਨੁਸਾਰ ਹੱਡੀਆਂ ਦੀ ਮਜ਼ਬੂਤੀ ਦੇ ਲਈ ਜ਼ਰੂਰੀ ਹੈ ਕਿ ਸੋਇਆ ਪ੍ਰੋਟੀਨ ਨੂੰ ਜ਼ਿਆਦਾ ਮਾਤਰਾ ਵਿਚ ਆਪਣੀ ਖੁਰਾਕ ਵਿਚ ਸ਼ਾਮਿਲ ਕੀਤਾ ਜਾਏ। ਇਕ ਖੋਜ ਅਨੁਸਾਰ ਜੋ ਔਰਤਾਂ ਜ਼ਿਆਦਾ ਮਾਤਰਾ ਵਿਚ ਸੋਇਆ ਪ੍ਰੋਟੀਨ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਦੀਆਂ ਹੱਡੀਆਂ ਵਿਚ ਜ਼ਿਆਦਾ ਮਜ਼ਬੂਤੀ ਹੁੰਦੀ ਹੈ। ਉਨ੍ਹਾਂ ਔਰਤਾਂ ਦੇ ਮੁਕਾਬਲੇ ਜੋ ਸੋਇਆ ਪ੍ਰੋਟੀਨ ਦੀ ਵਰਤੋਂ ਨਹੀਂ ਕਰਦੀਆਂ। ਇਹੀ ਨਹੀਂ ਸੋਇਆ ਪ੍ਰੋਟੀਨ ਦੀ ਵਰਤੋਂ ਨਾਲ ਜੋੜਾਂ ਵਿਚ ਦਰਦ ਅਤੇ ਪਿੱਠ ਦਰਦ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਸੋਇਆ ਫੋਟੋਐਸਟ੍ਰੋਜਨ ਦਾ ਚੰਗਾ ਸਰੋਤ ਹੈ ਅਤੇ ਹੱਡੀਆਂ ਦੀ ਮਜ਼ਬੂਤੀ ਵਿਚ ਚੰਗਾ ਪ੍ਰਭਾਵ ਪਾਉਂਦਾ ਹੈ।
ਪੇਟ ਦੇ ਕੈਂਸਰ ਦਾ ਕਾਰਨ ਵੀ ਲੂਣ
ਲੂਣ ਦੀ ਇਕ ਹੱਦ ਤੋਂ ਜ਼ਿਆਦਾ ਵਰਤੋਂ ਏਨੀ ...
* ਨਿੰਮ ਦੇ ਪੱਤਿਆਂ ਨੂੰ ਸਾੜ ਕੇ, ਸੇਂਧਾ ਨਮਕ ਅਤੇ ਕਪੂਰ ਨੂੰ ਪੀਸ ਕੇ ਮੰਜਨ ਕਰਨ ਨਾਲ ਪਾਇਰੀਆ ਰੋਗ ਘਟਦਾ ਹੈ।
* ਆਂਵਲਾ ਸਾੜ ਕੇ ਇਸ ਵਿਚ ਸਰ੍ਹੋਂ ਦਾ ਤੇਲ ਮਿਲਾ ਲਓ। ਹੌਲੀ-ਹੌਲੀ ਦੰਦਾਂ 'ਤੇ ਮਿਲਣ ਨਾਲ ਪਾਇਰੀਆ ਰੋਗ ਖਤਮ ਹੋ ਜਾਂਦਾ ਹੈ।
* ਨਰਮ ਨਿੰਮ ਦੇ ਤਾਜ਼ੇ ਪੱਤੇ, ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾ ਕੇ ਪੀਸ ਲਓ ਅਤੇ ਹਰ ਰੋਜ਼ ਵਰਤੋ। ਇਸ ਨਾਲ ਖ਼ੂਨ ਸਾਫ਼ ਹੋਵੇਗਾ ਅਤੇ ਮੂੰਹ ਦੀ ਬਦਬੂ ਵੀ ਖ਼ਤਮ ਹੋ ਜਾਵੇਗੀ।
* ਖਸ, ਇਲਾਇਚੀ ਅਤੇ ਲੌਂਗ ਦਾ ਤੇਲ ਮਿਲਾ ਕੇ ਮੂਸੜਿਆਂ 'ਤੇ ਲਗਾਓ।
* ਜ਼ੀਰਾ, ਸੇਂਧਾ ਨਮਕ, ਹਰੜ, ਦਾਲਚੀਨੀ, ਦੱਖਣੀ ਸੁਪਾਰੀ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਇਕ ਬਰਤਨ 'ਚ ਸਾੜ ਕੇ ਪੀਸ ਲਓ ਅਤੇ ਰੋਜ਼ਾਨਾ ਮੰਜਨ ਕਰਨ ਨਾਲ ਪਾਇਰੀਆ ਦੇ ਕੀਟਾਣੂ ਖ਼ਤਮ ਹੋ ਜਾਂਦੇ ਹਨ।
* ਪਾਇਰੀਆ ਦੇ ਰੋਗੀ ਨੂੰ ਹਮੇਸ਼ਾ ਪੇਟ ਸਾਫ਼ ਰੱਖਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਹਰੀਆਂ ਸਬਜ਼ੀਆਂ ਜਾਂ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
* ਫਟਕੜੀ ਅਤੇ ਕਾਲਾ ਨਮਕ ਬਾਰੀਕ ਪੀਸ ਕੇ ਦੰਦਾਂ 'ਤੇ ਮਲਣ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਪਾਇਰੀਆ ਵੀ ਠੀਕ ਹੋ ਜਾਂਦਾ ਹੈ।
* ਅਜਵਾਇਣ ਨੂੰ ਤਵੇ 'ਤੇ ...
ਕੁਦਰਤ ਨੇ ਹਰ ਮੌਸਮ ਨੂੰ ਸੁੰਦਰ ਅਤੇ ਸੁਹਾਵਣਾ ਬਣਾਇਆ ਹੈ। ਗਰਮ ਰੁੱਤ ਵਿਚ ਸੂਰਜ ਪ੍ਰਚੰਡ ਹੋ ਜਾਂਦੈ ਤਾਂ ਹਰ ਪ੍ਰਾਣੀ ਵਿਆਕੁਲ ਹੋ ਜਾਂਦਾ ਹੈ। ਉਦੋਂ ਪੀਣ ਵਾਲੇ ਠੰਢੇ ਪਦਾਰਥ ਹੀ ਦਿਲ ਨੂੰ ਠੰਢਕ ਪਹੁੰਚਾਉਂਦੇ ਹਨ। ਵੈਸੇ ਹਰ ਵਿਅਕਤੀ ਨੂੰ ਗਰਮੀ ਦੇ ਮੌਸਮ ਵਿਚ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ।
ਸ਼ਰਬਤ, ਸੋਡਾ ਵਾਟਰ, ਸ਼ਿਕੰਜਵੀ ਤੇ ਲੱਸੀ ਗਰਮੀਆਂ ਵਿਚ ਪੀਣ ਵਾਲੇ ਪਦਾਰਥ ਹਨ। ਇਕ ਬਹੁਤ ਹੀ ਪੌਸ਼ਟਿਕ ਅਤੇ ਉਪਯੋਗੀ ਪਦਾਰਥ ਹੈ ਸੱਤੂ, ਜਿਸ ਨੂੰ ਅੱਜਕਲ੍ਹ ਬਹੁਤ ਘੱਟ ਲੋਕ ਜਾਣਦੇ ਹਨ। ਸ਼ਾਇਦ ਅੱਜ ਦੇ ਲੋਕਾਂ ਨੂੰ ਸੱਤੂ ਨਾਂਅ ਬਾਰੇ ਪਤਾ ਹੀ ਨਾ ਹੋਵੇ। ਜੌਂ ਨੂੰ ਪੀਹ ਕੇ ਉਸ ਦਾ ਆਟਾ ਬਣਾਇਆ ਜਾਂਦਾ ਹੈ, ਫਿਰ ਉਸ ਵਿਚ ਗੁੜ ਮਿਲਾ ਕੇ ਮਿੱਠੇ ਪਾਣੀ ਵਿਚ ਘੋਲ ਕੇ ਕੁਝ ਬਰਫ਼ ਪਾ ਕੇ ਠੰਢਾ ਕਰਕੇ ਪੀਤਾ ਜਾਂਦਾ ਹੈ। ਇਹ ਕਾਰਬੋਜ਼ ਨਾਲ ਭਰਪੂਰ ਹੁੰਦਾ ਹੈ ਅਤੇ ਭੁੱਖ ਵੀ ਮਿਟਾਉਂਦਾ ਹੈ। ਇਹ ਕਬਜ਼ ਵੀ ਦੂਰ ਕਰਦਾ ਹੈ। ਇਸ ਵਿਚ ਗੁੜ ਜਾਂ ਸ਼ੱਕਰ ਮਿਲਾ ਕੇ ਪੀਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਸੱਤੂ ਪੀਣ ਦਾ ਰਿਵਾਜ ਅੱਜਕਲ੍ਹ ਘੱਟ ਹੋ ਗਿਆ ਹੈ। ਜ਼ਿਆਦਾ ਗਰਮੀਆਂ ਵਿਚ ਜਦੋਂ ਸੂਰਜ ਸਿਖਰ ...
ਅਸਲ ਵਿਚ ਮਨੁੱਖੀ ਜਨਮ ਚੰਗੀ ਕਿਸਮਤ ਨਾਲ ਹੀ ਮਿਲਿਆ ਹੈ ਪਰ ਇਸ ਮਨੁੱਖੀ ਸਰੀਰ ਨੂੰ ਜਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਓਨਾ ਕਿਸੇ ਹੋਰ ਜੰਤੂ ਨੂੰ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਦੀ ਇਕ ਬਿਮਾਰੀ ਦਾ ਨਾਂਅ ਮਾਈਗ੍ਰੇਨ ਹੈ ਜੋ ਸਿਰ ਨਾਲ ਸਬੰਧਿਤ ਬਿਮਾਰੀ ਹੈ। ਭਾਵ ਸਿਰ ਦਰਦ ਜਿਸ ਨੂੰ ਅਸੀਂ ਸਾਧਾਰਨ ਜਿਹੀ ਗੱਲ ਹੀ ਮੰਨਦੇ ਹਾਂ ਪਰ ਸਾਡੀ ਲਾਪਰਵਾਹੀ ਕਾਰਨ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਮਾਈਗ੍ਰੇਨ ਦਿਮਾਗ ਦੇ ਅੰਦਰ ਨਾੜੀਆਂ ਦੀਆਂ ਗਤੀਵਿਧੀਆਂ ਵਿਚ ਰੁਕਾਵਟ ਦੀ ਪ੍ਰਕਿਰਿਆ ਹੈ। ਮਾਈਗ੍ਰੇਨ ਦੇ ਰੋਗੀ ਨੂੰ ਹਮੇਸ਼ਾ ਸਿਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ-ਕਦੇ ਤਾਂ ਇਹ ਦਰਦ ਏਨਾ ਤੇਜ਼ ਹੁੰਦਾ ਹੈ ਕਿ ਦੁਨੀਆ ਦਾ ਸਭ ਤੋਂ ਤੇਜ਼ ਦਰਦ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਦਰਦ ਤਿੰਨ ਤਰ੍ਹਾਂ ਦਾ ਮੰਨਿਆ ਜਾਂਦਾ ਹੈ, ਵਿਸ਼ੇਸ਼ ਮਾਈਗ੍ਰੇਨ, ਸਾਧਾਰਨ ਮਾਈਗ੍ਰੇਨ, ਰੁਕ-ਰੁਕ ਕੇ ਹੋਣ ਵਾਲਾ ਮਾਈਗ੍ਰੇਨ ਆਦਿ।
ਵਿਸ਼ੇਸ਼ ਮਾਈਗ੍ਰੇਨ ਵਿਚ ਪਹਿਲਾਂ ਹੀ ਲੱਛਣ ਸਪੱਸ਼ਟ ਹੋ ਜਾਂਦੇ ਹਨ ਜਿਵੇਂ ਨਜ਼ਰ ਦਾ ਘਟਣਾ ਜਾਂ ਕਮਜ਼ੋਰ ਹੋਣਾ, ਬੋਲਣ ਵਿਚ ਪ੍ਰੇਸ਼ਾਨੀ ਅਤੇ ਕਿਸੇ ਵਸਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX