ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ-ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿੱਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ ਕੁਝ ਜਾਣ ਸਕੇ। ਫਿਰ ਵੀ ਜੇ ਅਸੀਂ ਆਪਣੇ ਇਸ ਜਨਮ ਦੇ ਰਿਸ਼ਤੇ ਨੂੰ ਹੀ ਸੁਹਿਰਦਤਾ ਨਾਲ ਨਿਭਾਅ ਲਈਏ ਤਾਂ ਸਾਡਾ ਗ੍ਰਹਿਸਥ ਜੀਵਨ ਬਹੁਤ ਸ਼ਾਨਦਾਰ ਬਣ ਸਕਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਦੋ ਆਤਮਾਵਾਂ ਦਾ ਮਿਲਣ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਾਜ ਅਤੇ ਕਾਨੂੰਨ ਦੀ ਪਰਵਾਨਗੀ ਵੀ ਹਾਸਲ ਹੁੰਦੀ ਹੈ। ਇਸ ਰਿਸ਼ਤੇ ਨਾਲ ਹੀ ਕੁਦਰਤ ਦੀ ਗਤੀ ਅੱਗੇ ਚੱਲਦੀ ਹੈ। ਪਤੀ-ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚ ਸਰੀਰਕ ਅਤੇ ਆਤਮਿਕ ਤੌਰ 'ਤੇ ਕੋਈ ਪਰਦਾ ਨਾ ਹੋਵੇ। ਜੇ ਇਸ ਰਿਸ਼ਤੇ ਵਿਚ ਕੋਈ ਪਰਦਾ ਜਾਂ ਭੇਦ ਭਾਵ ਆ ਜਾਏ ਤਾਂ ਰਿਸ਼ਤੇ ਵਿਚ ਦਰਾਰ ਆ ਜਾਂਦੀ ਹੈ। ਇਕ ਦੂਜੇ ਪ੍ਰਤੀ ਸ਼ੱਕ ਪੈਦਾ ਹੋ ਜਾਂਦਾ ਹੈ ਅਤੇ ਘਰ ਵਿਚ ਨਿੱਤ ਦਾ ਕਲੇਸ਼ ਰਹਿੰਦਾ ਹੈ ਜੋ ਹੌਲੀ-ਹੌਲੀ ਵਧਦਾ ਹੀ ਰਹਿੰਦਾ ਹੈ।
ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਪਿਆਰ ਅਤੇ ਤਿਆਗ ਦੀਆਂ ਬਹੁਤ ਹੀ ਸੂਖਮ ਤੰਦਾਂ 'ਤੇ ਟਿਕਿਆ ਹੁੰਦਾ ਹੈ, ਜਿਸ ਨੂੰ ਨਿਭਾਉਣ ਲਈ ...
ਅੱਜਕਲ੍ਹ ਚਾਰੇ ਪਾਸੇ ਕੋਰੋਨਾ ਦੀ ਹਾਹਾਕਾਰ ਹੈ। ਪੂਰੀ ਦੁਨੀਆ ਦੇ ਡਾਕਟਰ ਅਤੇ ਮਾਹਿਰ ਕਹਿ ਰਹੇ ਹਨ, ਕੋਰੋਨਾ ਤੋਂ ਬਚਾਅ ਦਾ ਅਜੇ ਤੱਕ ਸਿਰਫ਼ ਇਕੋ ਤਰੀਕਾ ਟੀਕਾਕਰਨ ਹੈ। ਇਸ ਲਈ ਤੁਹਾਡੇ ਕੋਲ ਟੀਕਾਕਰਨ ਦੇ ਵਿਰੁੱਧ ਭਾਵੇਂ ਜਿੰਨੀਆਂ ਮਰਜ਼ੀ ਦਲੀਲਾਂ ਹੋਣ, ਪਰ ਇਹ ਮੰਨਦਿਆਂ ਹੋਇਆਂ ਕਿ ਤੁਹਾਡੇ ਤੋਂ ਜ਼ਿਆਦਾ ਮਾਹਿਰ ਜਾਣਦੇ ਹਨ, ਸੋ, ਟੀਕਾਕਰਨ ਕਰਾ ਲੈਣਾ ਚਾਹੀਦਾ ਹੈ। ਕੀ ਕਿਹਾ, ਤੁਹਾਨੂੰ ਇਸ ਸਬੰਧੀ ਕਿਸੇ ਉਪਦੇਸ਼ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਸਭ ਕੁਝ ਜਾਣਦੇ ਹੋ ਤਾਂ ਆਓ ਇਸ ਕੁਇਜ਼ ਰਾਹੀਂ ਪਰਖ ਕਰੀਏ ਕਿ ਤੁਸੀਂ ਇਸ ਸਬੰਧੀ ਕਿੰਨਾ ਜਾਣਦੇ ਹੋ?
1. ਤੁਸੀਂ ਇਕ ਖ਼ੁਰਾਕ ਲੈ ਲਈ ਹੈ, ਕੀ ਦੂਜੀ ਖ਼ੁਰਾਕ ਲਈ ਫਿਰ ਤੋਂ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ?
(ੳ) ਨਹੀਂ, ਪਹਿਲੀ ਦੇ ਆਧਾਰ 'ਤੇ ਦੂਜੀ ਮਿਲ ਜਾਏਗੀ।
(ਅ) ਹਾਂ, ਦੂਜੀ ਲਈ ਫਿਰ ਤੋਂ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ।
(ੲ) ਪਤਾ ਨਹੀਂ।
2. ਪਹਿਲੀ ਖ਼ੁਰਾਕ ਤੋਂ ਬਾਅਦ ਦੂਜੀ ਖੁਰਾਕ ਕਦੋਂ ਲੈਣੀ ਹੋਵੇਗੀ?
(ੳ) 4 ਤੋਂ 6 ਹਫ਼ਤਿਆਂ ਦੇ ਵਕਫ਼ੇ ਵਿਚ।
(ਅ) 1 ਤੋਂ 2 ਹਫ਼ਤੇ ਬਾਅਦ।
(ੲ) ਜਦੋਂ ਮਨ ਕਰੇ।
3. ਕੀ ਪਹਿਲੀ ਖ਼ੁਰਾਕ ਜਿਹੜੀ ਵੈਕਸੀਨ ਦੀ ਲਈ ਹੈ, ਉਸੇ ...
ਦ੍ਰਿੜ੍ਹ ਅਤੇ ਸਾਕਾਰਾਤਮਿਕ ਵਿਵਹਾਰ ਸਫਲਤਾ ਪ੍ਰਾਪਤੀ ਦੀ ਬੁਨਿਆਦ ਹੈ। ਤੁਸੀਂ ਜਿੱਤ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਜਿੱਤ ਪ੍ਰਾਪਤ ਕਰਨ ਲਈ ਦ੍ਰਿੜ੍ਹ ਹੋ। ਨਕਾਰਾਤਮਿਕ ਪਹੁੰਚ ਵਾਲਾ ਵਿਅਕਤੀ ਸਫਲਤਾ ਦਾ ਸੁਪਨਾ ਵੀ ਨਹੀਂ ਵੇਖ ਸਕਦਾ। ਹਰ ਚੀਜ਼ ਦੀ ਇਕ ਸ਼ੁਰੂਆਤ ਹੁੰਦੀ ਹੈ ਅਤੇ ਇਕ ਚੰਗੀ ਸ਼ੁਰੂਆਤ ਸੰਭਾਵੀ ਸਫਲਤਾ ਦਾ ਸੰਕੇਤ ਹੁੰਦੀ ਹੈ। ਹਾਂ-ਪੱਖੀ ਪਹੁੰਚ ਵਾਲਾ ਵਿਅਕਤੀ ਹਮੇਸ਼ਾ ਇਸ ਤਰ੍ਹਾਂ ਸੋਚੇਗਾ : ਮੈਂ ਚਾਹੁੰਦਾ ਹਾਂ, ਮੈਂ ਕਰ ਸਕਦਾ ਹਾਂ, ਮੈਂ ਕਰ ਲਵਾਂਗਾ। ਹਾਂ-ਪੱਖੀ ਸੋਚ ਅਤੇ ਦ੍ਰਿੜ੍ਹ ਪਹੁੰਚ ਵਾਲੇ ਵਿਅਕਤੀ ਦੂਸਰਿਆਂ ਨਾਲ ਵਧੇਰੇ ਅਰਥ ਭਰਪੂਰ ਅਤੇ ਸੰਤੋਸ਼ਜਨਕ ਸਬੰਧ ਪੈਦਾ ਕਰ ਸਕਦੇ ਹਨ। ਉਹ ਇਕੱਲੀ-ਇਕੱਲੀ ਸਥਿਤੀ ਦਾ ਸਾਹਮਣਾ ਕਰਨ ਦੇ ਵਧੇਰੇ ਸਮਰੱਥ ਹੁੰਦੇ ਹਨ। ਉਹ ਅਚੇਤ ਮਨ ਦੀਆਂ ਸ਼ਕਤੀਆਂ ਦੀ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਸਮੁੱਚੇ ਸਮਾਜ ਲਈ ਵਧੇਰੇ ਸੁਚੱਜੀ ਵਰਤੋਂ ਕਰ ਸਕਦੇ ਹਨ। ਸਾਕਾਰਾਤਮਿਕ ਅਤੇ ਦ੍ਰਿੜ੍ਹ ਸੋਚ ਦੋਵੇਂ ਇਕ-ਦੂਸਰੇ ਦੇ ਪੂਰਕ ਹਨ। ਸਾਕਾਰਾਤਮਿਕ ਦਾ ਭਾਵ ਹੈ ਉਸਾਰੂ ਜਾਂ ਹਾਂ-ਪੱਖੀ ਅਤੇ ਦ੍ਰਿੜ੍ਹ ਦਾ ਭਾਵ ਇਰਾਦੇ ਦੀ ...
ਐਨਕ ਖ਼ਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸ਼ੌਕ ਨਾਲ ਪਾਉਣ ਵਾਲੀਆਂ ਐਨਕਾਂ ਵਿਚ ਸਨਗਲਾਸ ਚੰਗੀ ਕੰਪਨੀ ਦੇ ਹੋਣੇ ਚਾਹੀਦੇ ਹਨ ਤਾਂ ਕਿ ਪਰਾ-ਬੈਂਗਣੀ (ਅਲਟਰਾਵਾਇਲਟ) ਕਿਰਨਾਂ ਤੋਂ ਅੱਖਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
* ਫਰੇਮ ਜ਼ਿਆਦਾ ਭਾਰੀ ਅਤੇ ਨੱਕ 'ਤੇ ਭਾਰ ਪਾਉਣ ਵਾਲਾ ਨਾ ਹੋਵੇ। ਅਜਿਹੇ ਫਰੇਮ ਦੀ ਵਰਤੋਂ ਨਾਲ ਨੱਕ 'ਤੇ ਨਿਸ਼ਾਨ ਬਣ ਜਾਂਦੇ ਹਨ। ਇਸ ਲਈ ਫਰੇਮ ਹਲਕਾ ਅਤੇ ਘੱਟ ਦਬਾਅ ਵਾਲਾ ਹੋਣਾ ਚਾਹੀਦਾ ਹੈ।
* ਅਜਿਹੇ ਫਰੇਮ ਦੀ ਚੋਣ ਕਰਨੀ ਚਾਹੀਦੀ ਹੈ ਜਿਹੜਾ ਤੁਹਾਡੇ ਚਿਹਰੇ ਦੇ ਰੰਗ ਨੂੰ ਉਭਾਰੇ, ਨਾ ਕਿ ਭੱਦਾ ਲੱਗੇ।
* ਚਿਹਰੇ ਦੇ ਰੰਗ ਦੇ ਹਿਸਾਬ ਨਾਲ ਵੀ ਫਰੇਮ ਦਾ ਰੰਗ ਚੁਣਿਆ ਜਾ ਸਕਦਾ ਹੈ। ਉਦਾਹਰਨ ਲਈ ਗੁਲਾਬੀ, ਗੂੜ੍ਹਾ ਭੂਰਾ ਅਤੇ ਹਲਕਾ ਨੀਲਾ ਰੰਗ, ਸਾਂਵਲੇ ਰੰਗ ਵਾਲੇ ਚਿਹਰੇ 'ਤੇ ਸੋਹਣੇ ਲਗਦੇ ਹਨ। ਨੀਲਾ, ਹਰਾ ਆਦਿ ਹਲਕੇ ਰੰਗ ਵੀ ਚੰਗੇ ਲੱਗਣਗੇ। ਸੰਤਰੀ, ਪੀਲਾ ਅਤੇ ਇਨ੍ਹਾਂ ਨਾਲ ਮਿਲਦੇ-ਜੁਲਦੇ ਰੰਗ ਚੰਗੇ ਨਹੀਂ ਲੱਗਣਗੇ।
* ਚਿਹਰੇ ਦੇ ਆਕਾਰ ਅਤੇ ਫਰੇਮ ਦੇ ਆਕਾਰ ਵਿਚ ਵੀ ਤਾਲਮੇਲ ਹੋਣਾ ਚਾਹੀਦਾ ਹੈ। ਚਿਹਰਾ ਗੋਲ ਹੋਵੇ ਤਾਂ ਸਟ੍ਰੇਟਲਾਈਨ ...
ਮੌਸਮ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਵਿਚ ਸੁੰਦਰਤਾ ਨਾਲ ਸਬੰਧੀ ਅਨੇਕ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ ਅਤੇ ਇਸ ਵਿਚ ਚਮੜੀ ਦੇ ਰੋਗ ਆਮ ਹੀ ਹਨ। ਸੂਰਜ ਦੀ ਗਰਮੀ ਨਾਲ ਝੁਲਸੀ ਚਮੜੀ ਠੀਕ ਕਰਨ ਲਈ ਕੁਝ ਘਰੇਲੂ ਉਪਾਅ ਹੇਠ ਲਿਖੇ ਹਨ।
ਚਿਹਰੇ 'ਤੇ ਟਮਾਟਰ ਦਾ ਪੇਸਟ ਲਗਾਉਣ ਨਾਲ ਵੀ ਚਮੜੀ ਨੂੰ ਕਾਫ਼ੀ ਸਕੂਨ ਮਿਲਦਾ ਹੈ ਚਿਹਰਾ ਵਾਰ-ਵਾਰ ਸਾਫ਼ ਅਤੇ ਠੰਢੇ ਪਾਣੀ ਨਾਲ ਧੋਵੋ। ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਤੌਲੀਏ ਨਾਲ ਪੂੰਝਣ ਦੀ ਬਜਾਏ ਆਪਣੇ ਆਪ ਸੁੱਕਣ ਦਿਓ ਜਿਸ ਨਾਲ ਚਿਹਰੇ 'ਤੇ ਠੰਢਕ ਬਣੀ ਰਹੇਗੀ। ਗੁਲਾਬ ਜਲ ਵਿਚ ਹਦਵਾਣੇ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਤੋਂ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ।
ਸਕਰੱਬ : ਬਾਦਾਮ ਨਾਲ ਸਭ ਤੋਂ ਬਿਹਤਰੀਨ ਫੇਸ਼ੀਅਲ ਸਕਰੱਬ ਬਣਦਾ ਹੈ। ਬਦਾਮ ਨੂੰ ਗਰਮ ਪਾਣੀ ਵਿਚ ਉਦੋਂ ਤੱਕ ਭਿਉਂ ਕੇ ਰੱਖੋ ਜਦੋਂ ਤੱਕ ਇਸ ਦਾ ਬਾਹਰੀ ਛਿਲਕਾ ਨਾ ਹਟ ਜਾਵੇ। ਇਸ ਤੋਂ ਬਾਅਦ ਬਦਾਮ ਨੂੰ ਸੁਕਾ ਕੇ ਪੀਸ ਲਓ ਅਤੇ ਇਸ ਪਾਊਡਰ ਨੂੰ ਇਕ ਹਵਾਬੰਦ ਡੱਬੇ ਵਿਚ ਰੱਖ ਲਓ। ਹਰੇਕ ਸਵੇਰ ਦੋ ਚਮਚ ਪਾਊਡਰ ਵਿਚ ਦਹੀਂ ਜਾਂ ਠੰਢਾ ਦੁੱਧ ਮਿਲਾ ਕੇ ਇਸ ...
ਸ਼ਹਿਤੂਤ ਸ਼ੇਕ
ਸਮੱਗਰੀ : 30-35 ਸ਼ਹਿਤੂਤ, 2 ਗਿਲਾਸ ਦੁੱਧ, 1/2 ਕੱਪ ਚੀਨੀ, ਅੱਧਾ ਕੱਪ ਕ੍ਰੀਮ।
ਵਿਧੀ : ਸ਼ਹਿਤੂਤ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਉਨ੍ਹਾਂ ਦਾ ਗੁੱਦਾ ਕੱਢ ਲਓ। ਹੁਣ ਦੁੱਧ ਨੂੰ ਹਲਕੀ ਅੱਗ 'ਤੇ ਰੱਖ ਕੇ ਚੀਨੀ ਪਾ ਕੇ ਪਕਾਉਂਦੇ ਰਹੋ। ਦੁੱਧ ਨੂੰ ਸੰਘਣਾ ਹੋਣ ਤੱਕ ਪਕਾਉਂਦੇ ਰਹੋ। ਹੁਣ ਦੁੱਧ ਨੂੰ ਠੰਢਾ ਹੋਣ ਲਈ ਰੱਖ ਦਿਓ। ਜਦੋਂ ਦੁੱਧ ਠੰਢਾ ਹੋ ਜਾਵੇ ਤਾਂ ਸ਼ਹਿਤੂਤ ਦਾ ਗੁੱਦਾ ਅਤੇ ਦੁੱਧ ਮਿਕਸਰ ਵਿਚ ਇਕਸਾਰ ਕਰ ਲਓ। ਹੁਣ ਇਸ ਸ਼ੇਕ ਨੂੰ ਗਿਲਾਸ ਵਿਚ ਭਰੋ। ਗਿਲਾਸ ਵਿਚ ਥੋੜ੍ਹੀ-ਥੋੜ੍ਹੀ ਫੈਂਟੀ ਹੋਈ ਕਰੀਮ ਉੱਪਰੋਂ ਪਾ ਕੇ ਪੀਣ ਲਈ ਦਿਓ। ਜ਼ਿਆਦਾ ਠੰਢਾ ਪੀਣ ਲਈ ਆਈਸ ਕਿਊਬਜ਼ ਵਿਚ ਪਾ ਲਓ।
ਅੰਗੂਰ ਸ਼ੇਕ
ਸਮੱਗਰੀ : 250-300 ਗ੍ਰਾਮ ਅੰਗੂਰ, ਚੀਨੀ 3-4 ਵੱਡੇ ਚਮਚ, ਦੁੱਧ ਅੱਧਾ ਲੀਟਰ, ਕੌਫ਼ੀ 2 ਵੱਡੇ ਚਮਚ, ਕੋਕੋ ਪਾਊਡਰ 1/4 ਵੱਡਾ ਚਮਚ।
ਵਿਧੀ : ਅੰਗੂਰਾਂ ਨੂੰ ਧੋ ਕੇ ਮਿਕਸਰ ਵਿਚ ਮਿਲਾਓ। ਹੁਣ ਇਸ ਮਿਸ਼ਰਨ ਨੂੰ ਛਾਣ ਕੇ ਰਸ ਅਲੱਗ ਕਰ ਲਓ। ਇਸ ਰਸ ਵਿਚ ਚੀਨੀ ਅਤੇ ਕੌਫ਼ੀ ਪਾ ਕੇ ਹਲਕੀ ਅੱਗ 'ਤੇ ਰੱਖ ਕੇ ਪਕਾਓ।
ਗਾੜ੍ਹਾ ਹੋ ਜਾਣ 'ਤੇ ਇਸ ਨੂੰ ਠੰਢਾ ਕਰ ਲਓ। ਹੁਣ ਮਿਕਸੀ ਵਿਚ ਠੰਢਾ ਦੁੱਧ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX