ਤਾਜਾ ਖ਼ਬਰਾਂ


ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  27 minutes ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 4 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 4 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 5 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  about 5 hours ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 5 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 5 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 6 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 6 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 7 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 7 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 7 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 7 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 8 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 8 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 8 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 8 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 8 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 8 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 8 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 9 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

* ਡਾ: ਹਰਨੇਕ ਸਿੰਘ ਕੋਮਲ *

ਓਸ ਦੇ ਕਿਰਦਾਰ ਤੋਂ ਹੈ ਅੱਜ ਪਰਦਾ ਲਹਿ ਗਿਆ, ਜਾਪਦਾ ਹੈ ਕੱਦ ਉਸ ਦਾ ਬਹੁਤ ਛੋਟਾ ਰਹਿ ਗਿਆ। ਬਹੁਤ ਮੁਸ਼ਕਿਲ ਓਸ ਨੂੰ ਹੈ ਜ਼ਿੰਦਗੀ ਵਿਚ ਢਾਲਣਾ, ਜ਼ਿੰਦਗੀ ਦਾ ਸੱਚ ਜਿਹੜਾ ਸਖ਼ਨਵਰ ਹੈ ਕਹਿ ਗਿਆ। ਵਕਤ ਦੀ ਨਾ ਕਦਰ ਪਾਈ ਵਕਤ ਹੱਥੋਂ ਕਿਰ ਗਿਆ, ਉਮਰ ਸਾਰੀ ਸ਼ਖ਼ਸ ਹੈ ਉਹ ਹੱਥ ਮਲਦਾ ਰਹਿ ਗਿਆ। ਮੂਰਖਾਂ ਦਾ ਫ਼ੈਸਲਾ ਮਨਜ਼ੂਰ ਕਰਨਾ ਪੈ ਗਿਆ, ਚੁੱਪ ਕਰਕੇ ਉਹ ਵਿਚਾਰਾ ਸਿਤਮ ਇਹ ਵੀ ਸਹਿ ਗਿਆ। ਪੰਛੀਆਂ ਦੇ ਨਾਲ ਸਾਡੀ ਸਾਂਝ ਬਾਕੀ ਹੈ ਅਜੇ, ਔਹ ਦੇਖੋ, ਇਕ ਪਰਿੰਦਾ ਗੇਟ 'ਤੇ ਹੈ ਬਹਿ ਗਿਆ। ਗ਼ਰਜ਼ ਖ਼ਾਤਿਰ ਓਸ ਨੇ ਨਾ ਰਾਹ, ਰਸਤਾ ਬਦਲਿਆ, ਆਖਦੇ ਨੇ ਲੋਕ ਕੋਮਲ ਬਹੁਤ ਪਿੱਛੇ ਰਹਿ ਗਿਆ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਰਣਜੀਤ ਸਿੰਘ ਕਾਂਝਲਾ *

ਜਿਹੜਾ ਕਦੇ ਜਿੰਦ ਜਾਨ ਸੀ ਹੁਣ ਨਜ਼ਰ ਨਹੀਂ ਆਉਂਦਾ, ਜੋ ਸਾਹ 'ਚ ਸਾਹ ਸੀ ਲੈਂਦਾ ਹੁਣ ਨਜ਼ਰ ਨਹੀਂ ਆਉਂਦਾ। ਇਹ ਦੁਨੀਆ ਦਾ ਦਸਤੂਰ ਹੈ ਜੋ ਭਾਹੁੰਦੇ ਸੀ ਵਾਂਗ ਊਰੀ, ਕਦੇ ਕਰਦਾ ਸੀ ਆਸ ਪੂਰੀ ਹੁਣ ਨਜ਼ਰ ਨਹੀਂ ਆਉਂਦਾ। ਰੰਗ ਵਿਚ ਭੰਗ ਪਾਉਣ ਵਾਲੇ ਮਿਲਦੇ ਬੜੇ ਨੇ ਜੱਗ 'ਤੇ, ਕਦੇ ਵੱਟਦਾ ਸੀ ਘੂਰੀ ਹੁਣ ਉਹ ਨਜ਼ਰ ਨਹੀਂ ਆਉਂਦਾ। ਕਿਸ ਕਿਸ 'ਤੇ ਵਿਸ਼ਵਾਸ ਕਰੋਗੇ ਹੈ ਚਾਲਬਾਜ਼ ਦੁਨੀਆ, ਜੀਹਦਾ ਚੇਹਰਾ ਸੀ ਸੰਧੂਰੀ ਹੁਣ ਨਜ਼ਰ ਨਹੀਂ ਆਉਂਦਾ। ਖਿਲੇ ਚਮਨ ਵਿਚ ਫੁੱਲ ਬੂਟੇ ਵੰਡਦੇ ਪਏ ਨੇ ਖੁਸ਼ਬੋਈ, ਮਾਲੀ ਨੇ ਵਧਾ ਲਈ ਦੂਰੀ ਹੁਣ ਨਜ਼ਰ ਨਹੀਂ ਆਉਂਦਾ। ਇਹ ਕੇਹਾ ਦਸਤੂਰ ਹੈ ਇਹ ਕੈਸਾ ਮਾਜਰਾ ਹੈ ਪਿਆਰੇ, ਮਨ 'ਚ ਰੱਖਦੈ ਮਗਰੂਰੀ ਕੁਝ ਸਮਝ ਨਹੀਂ ਆਉਂਦਾ। ਹੁਣ ਤਾਂ ਇਕ ਦੀ ਥਾਂ ਦੋ ਦੋ ਵਸਤੂ ਨਜ਼ਰ ਪਏ ਆਉਂਦੇ, ਨੈਣਾਂ ਨੇ ਵੱਟ ਲਈ ਘੂਰੀ ਕੁਝ ਨਜ਼ਰ ਨਹੀਂ ਆਉਂਦਾ। 'ਆਜ਼ਾਦ' ਹੁਣ ਤਾਂ ਡੰਗ ਟਪਾਈ ਸਮੇਂ ਨੂੰ ਦੇ ਰਹ ਧੱਕਾ, ਕਰ ਸਬਰ ਸਬੂਰੀ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਗੁਰਦੀਸ਼ ਕੌਰ ਗਰੇਵਾਲ *

ਮਾਂ ਬੱਚਿਓ, ਮਾਂ ਮਮਤਾ ਦੀ ਮੂਰਤ, ਮਾਂ ਦੀ ਲਗਦੀ ਸੋਹਣੀ ਸੂਰਤ। ਮਾਂ ਤਾਂ ਹੁੰਦੀ ਪਿਆਰ ਦਾ ਸਾਗਰ, ਮਾਂ ਹੁੰਦੀ ਏ ਦਇਆ ਦੀ ਗਾਗਰ। ਮਾਂ ਤਾਂ ਇਕ ਕਿਤਾਬ ਹੁੰਦੀ ਏ, ਮਾਂ ਤਾਂ ਲਾ-ਜਵਾਬ ਹੁੰਦੀ ਏ। ਮਾਂ ਤਾਂ ਸੰਘਣੀ ਛਾਂ ਦਾ ਬੂਟਾ, ਮਾਂ ਦੇਂਦੀ ਏ ਪਿਆਰ ਦਾ ਝੂਟਾ। ਕੀ ਏ ਮਸਜਿਦ ਕੀ ਏ ਮੰਦਰ, ਸਭ ਕੁੱਝ ਤਾਂ ਹੈ ਮਾਂ ਦੇ ਅੰਦਰ। ਜਦ ਦੁਨੀਆਂ ਦੁਰਕਾਰ ਹੈ ਦਿੰਦੀ, ਮਾਂ ਹੀ ਉਦੋਂ ਪਿਆਰ ਹੈ ਦਿੰਦੀ। ਗੌਰ ਕਰੋ ਦੁਨੀਆ ਦੇ ਲੋਕੋ, ਮਾਵਾਂ ਦਾ ਨਿਰਾਦਰ ਰੋੋਕੋ। ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਨਾਂ ਹੈ ਦੂਜਾ। ਮਾਂ ਦਾ ਦਿਲ ਤਾਂ ਕੋਮਲ ਫੁੱਲ ਹੈ, ਇਸ ਦੀ ਮਹਿਕ ਬਚਾ ਕੇ ਰੱਖੋ। ਕਿਧਰੇ ਇਹ ਮੁਰਝਾ ਨਾ ਜਾਵੇ, ਪਿਆਰ ਦਾ ਪਾਣੀ ਪਾ ਕੇ ਰੱਖੋ। ਜੇ ਜੀਵਨ ਖੁਸ਼ਹਾਲ ਬਣਾਉਣਾ, 'ਦੀਸ਼' ਦੀ ਸਿੱਖਿਆ ਮਨ ਵਸਾਓ। ਮਾਂ ਦੀ ਸੇਵਾ ਧਰਮ ਬਣਾ ਕੇ, ਝੋਲੀ ਵਿੱਚ ਅਸੀਸਾਂ ਪਾਓ। ਕੈਲਗਰੀ- ਕੈਨੇਡਾ। ਵਟਸਐਪ: +91 98728 ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਜਸਵੰਤ ਸਿੰਘ ਸੇਖਵਾਂ *

ਹਰੇ ਰਹਿਣ ਰੁੱਖ-ਬੂਟੇ ਪੇਕਿਆਂ ਵਾਲੇ ਰਾਹਵਾਂ ਦੇ। ਮਾਪਿਆਂ ਮਗਰੋਂ ਪੇਕੇ ਹੁੰਦੇ ਨਾਲ ਭਰਾਵਾਂ ਦੇ। ਮਾਂ ਤੋਂ ਨਿੱਘਾ ਰਿਸ਼ਤਾ ਲੋਕੋ ਜੱਗ 'ਤੇ ਹੋਣਾ ਨਈਂ, ਧੀਆਂ ਨੂੰ ਤਾਂ ਸਦਾ ਉਡੀਕਣ ਵਿਹੜੇ ਮਾਂਵਾਂ ਦੇ। ਮਾਂ ਲਾਗੇ ਬਹਿ ਰੋਟੀ ਖਾਣੀ ਸਮਾਂ ਉਹ ਬੀਤ ਗਿਆ, ਜ਼ਿਕਰ ਨਹੀਂ ਹੁਣ ਸਾਂਝੇ ਚੁੱਲ੍ਹੇ, ਸਾਂਝੀਆਂ ਥਾਂਵਾਂ ਦੇ। ਰੋਜ਼ਗਾਰ ਲਈ ਪੁੱਤ ਜਾਂਦੇ ਜਦ ਪਾਰ ਸਮੁੰਦਰਾਂ ਤੋਂ, ਮਾਂ ਫਿਰ ਘਲਦੀ ਰਹੇ ਅਸੀਸਾਂ ਹੱਥ ਹਵਾਵਾਂ ਦੇ। ਵਿਹੜੇ ਦੀ ਇਕ ਨੁੱਕਰੇ ਮਾਂ ਨੇ ਸੁਭਾ ਹੀ ਪਾ ਦੇਣੇ, ਚੁਗਣ ਲਈ ਰੋਟੀ ਦੇ ਭੋਰੇ, ਚਿੜੀਆਂ, ਕਾਂਵਾਂ ਦੇ। ਕਈ ਜਨਮਾਂ ਤਕ ਬੰਦਿਆ ਤੈਥੋਂ ਮੋੜ ਨਹੀਂ ਹੋਣੇ, ਰੁੱਖਾਂ ਦੇ ਅਹਿਸਾਨ ਤੇ ਦੂਜਾ ਕਰਜ਼ੇ ਮਾਂਵਾਂ ਦੇ। ਮਾਂ ਦੇ ਹੁੰਦਿਆਂ ਰੱਬ ਦੀ ਨਹੀਂ ਸੀ ਲੋੜ ਕਦੇ ਸਮਝੀ, ਮਾਂ ਗੁਜ਼ਰੀ ਤਾਂ ਨਾਲ ਹੀ ਗੁਜ਼ਰੇ ਦੌਰ ਦੁਆਵਾਂ ਦੇ। ਉਸਨੂੰ ਕੀ ਹੈ ਲੋੜ ਸੇਖਵਾਂ ਕਿਸੇ ਸਵਰਗਾਂ ਦੀ, ਸੁੱਖ ਹੰਢਾਏ ਜਿਸਨੇ ਮਾਂਵਾਂ ਠੰਢੀਆਂ ਛਾਂਵਾਂ ਦੇ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਕਰਮ ਸਿੰਘ ਜ਼ਖ਼ਮੀ *

ਖੇਡਿਆ ਜਦ ਜਾਨ 'ਤੇ ਦਰਿਆ ਸਮੁੰਦਰ ਹੋ ਗਿਆ। ਥਿੜਕਿਆ ਨਾ ਜੋ ਕਦੇ ਵੀ ਮੀਲ-ਪੱਥਰ ਹੋ ਗਿਆ। ਸਬਰ ਤੇ ਸੰਤੋਖ ਦੇ ਉਪਦੇਸ਼ ਨੇ ਬੇਅਸਰ ਸਭ, ਭੁੱਖ ਹੀ ਐਨੀ ਵਧੀ ਬੰਦਾ ਸਿਕੰਦਰ ਹੋ ਗਿਆ। ਪਿੰਜਰੇ ਵਿੱਚ ਕੈਦ ਜੋ ਨਾ ਚੂਰੀਆਂ 'ਤੇ ਗਿੱਝਿਆ, ਉਹ ਭਲਾ ਰੁਕਦਾ ਕਿਵੇਂ ਪੰਛੀ ਉਡੰਤਰ ਹੋ ਗਿਆ। ਭਟਕਿਆ ਰਾਹ ਤੋਂ ਤਦੇ ਹੀ ਜਾਪਦਾ ਹੈ ਆਦਮੀ, ਸਾਧ ਦੇ ਬਾਣੇ 'ਚ ਜੇ ਸ਼ੈਤਾਨ ਰਹਿਬਰ ਹੋ ਗਿਆ। ਬੀਜਣੋ ਝੋਨਾ ਅਸੀਂ ਤਾਂ ਨਾ ਹਟਾਇਆਂ ਵੀ ਹਟੇ, ਮਾਰਿਆ ਇਸ ਚੀਸ ਦਾ ਪੰਜਾਬ ਬੰਜਰ ਹੋ ਗਿਆ। ਪਾਲਿਆ ਤੇ ਪੋਸਿਆ ਹੋਇਆ ਜਦੋਂ ਪੁੱਤ ਹਾਣ ਦਾ, ਮਾਪਿਆਂ ਨੂੰ ਕੋਸਦਾ ਓਹੀ ਪਤੰਦਰ ਹੋ ਗਿਆ। ਗੱਲ ਲੋਕਾਂ ਦੀ ਕਰੂਗਾ ਕੌਣ ਫਿਰ 'ਜ਼ਖ਼ਮੀ' ਭਲਾ, ਕਲਮ ਦਾ ਹਥਿਆਰ ਹੀ ਖ਼ਾਮੋਸ਼ ਜੇਕਰ ਹੋ ਗਿਆ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਦੋ ਕਿਸ਼ਤਾਂ ਵਿਚ ਛਪਣ ਵਾਲੇ ਵਿਅੰਗ ਦੀ ਪਹਿਲੀ ਕਿਸ਼ਤ

ਨਾਂਅ 'ਚ ਕੀ ਰੱਖਿਐ?

ਅੰਗਰੇਜ਼ੀ ਦਾ ਮਹਾਨ ਲੇਖਕ ਵਿਲੀਅਮ ਸ਼ੈਕਸਪੀਅਰ ਆਪਣੇ ਇਕ ਨਾਟਕ 'ਰੋਮੀਓ ਐਂਡ ਜੂੁਲੀਅਟ' ਵਿਚ ਇਕ ਥਾਂ ਪ੍ਰਸ਼ਨ ਕਰਦੈੈ ਕਿ 'ਨਾਮ 'ਚ ਕੀ ਰੱਖਿਐ? ਇਕ ਗੁਲਾਬ ਨੂੰ ਜਿਸ ਮਰਜ਼ੀ ਨਾਂਅ ਨਾਲ ਪੁਕਾਰੋ ਉਸ ਦੀ ਸੁਗੰਧੀ ਓਨੀ ਹੀ ਮਿੱਠੀ-ਪਿਆਰੀ ਹੋਵੇਗੀ'! ਪਰ ਨਾਮਵਰ ਅਮਰੀਕਨ ਲੇਖਕ ਡੇਲ ਕਾਰਨੇਗੀ ਬਿਲਕੁਲ ਇਸ ਦੇ ਉਲਟ ਵਿਚਾਰ ਦਿੰਦੈ। ਵਿਸ਼ਵ ਭਰ ਵਿਚ ਪਬਲਿਕ ਸਪੀਕਿੰਗ ਦੇ ਪ੍ਰਾਰੰਭਕਾਰ ਵਜੋਂ ਜਾਣੇ ਜਾਂਦੇ ਇਸ ਲੇਖਕ ਦਾ ਕਹਿਣਾ ਕਿ 'ਇਕ ਸ਼ਖਸ ਲਈ ਉਸ ਦਾ ਨਾਮ ਸਭ ਤੋਂ ਪਿਆਰਾ/ਮਿੱਠਾ ਅਤੇ ਕਿਸੇ ਵੀ ਭਾਸ਼ਾ ਵਿਚਲੀ ਸਭ ਤੋਂ ਮਹੱਤਵਪੂਰਨ ਧੁਨੀ (ਸਾਊਂਡ) ਹੁੰਦਾ ਹੈ। ਸਾਡੇ ਜ਼ਿਹਨ ਅੰਦਰ ਇਹ ਦੋ ਵਿਪਰੀਤ ਵਿਚਾਰ ਕਿਸੇ ਬਹਿਸ-ਮੁਬਾਹਸੇ ਵਿਚ ਉਲਝਣ ਕਾਰਨ ਨਹੀਂ ਆਏ ਸਗੋਂ ਅਲਾਹਾਬਾਦ ਹਾਈ ਕੋਰਟ ਵਲੋਂ ਪਿੱਛੇ ਜਿਹੇ ਦਿੱਤੇ ਇਕ ਇਤਿਹਾਸਕ ਫੈਸਲੇ ਕਾਰਨ ਆਏ ਜਿਸ ਤਹਿਤ ਮਾਣਯੋਗ ਅਦਾਲਤ ਨੇ ਕਿਸੇ ਵੀ ਵਿਅਕਤੀ ਵਲੋਂ ਆਪਣੇ ਨਾਮ ਨੂੁੰ ਬਦਲਣ ਦੇ ਅਧਿਕਾਰ ਨੂੰ ਭਾਰਤੀ ਸੰਵਿਧਾਨ ਵਿਚ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਲੜੀ ਵਿਚ ਗਿਣਿਐ! ਇਹ ਫੈਸਲਾ ਉਤਰ ਪ੍ਰਦੇਸ਼ ਦੇ ਰਿਸ਼ੂ ਜੈਸਵਾਲ ਵਲੋਂ ਆਪਣਾ ਨਾਮ ਵਿਧੀਬੱਧ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ

ਮਾਤ ਭੂਮੀ

ਕੋਈ ਚਾਲੀ ਵਰ੍ਹਿਆਂ ਦੀ ਪਾਕਿਸਤਾਨ ਦੀ ਜੰਮ-ਪਲ ਬੀਬੀ ਹਸੀਨਾ ਅਖ਼ਤਰ ਪਿਛਲੇ 12-13 ਸਾਲ ਤੋਂ ਇੰਗਲੈਂਡ 'ਚ ਹੀ ਸੀ। ਕ੍ਰਿਕੇਟ ਵਰਲਡ ਕੱਪ ਲਈ ਇਸ ਵਾਰੀ ਮੇਜ਼ਬਾਨ ਮੁਲਕ ਇੰਗਲੈਂਡ ਸੀ ਤੇ ਅੱਜ ਇੰਗਲੈਂਡ ਦੀ ਟੀਮ ਦਾ ਪਾਕਿਸਤਾਨ ਦੀ ਟੀਮ ਨਾਲ ਮੈਚ ਸੀ। ਹਸੀਨਾ ਅਖ਼ਤਰ ਮੈਚ ਦੇਖਣ ਆਈ ਹੋਈ ਸੀ ਤੇ ਮੈਂ ਵੀ ਉਥੇ ਗਏ ਹੋਣ ਕਰਕੇ ਮੈਚ ਦੇਖਣ ਗਿਆ ਹੋਇਆ ਸੀ। ਹਸੀਨਾ ਅਖਤਰ ਸਾਡੇ ਨਾਲ ਹੀ ਇਤਫਾਕ ਨਾਲ ਬੈਠੀ ਹੋਈ ਸੀ। ਮੈਚ ਦੌਰਾਨ ਸਮੇਂ-ਸਮੇਂ 'ਤੇ ਵਧੀਆ ਸੰਗੀਨ ਲਮਹੇ ਸਾਂਝੇ ਕਰਦਿਆਂ ਉਹ ਕੁਝ ਦੋਸਤਾਨਾ ਜਿਹੀ ਹੋ ਗਈ ਸੀ ਕਿਉਂਕਿ ਮੈਚ ਲੰਮਾ ਚਲਦਾ ਹੈ। ਉਹਨੇ ਗੱਲਾਂ-ਗੱਲਾਂ 'ਚ ਹੀ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਪਾਕਿਸਤਾਨ 'ਚ ਪ੍ਰਸ਼ਾਸਨਿਕ ਤੇ ਰਾਜਸੀ ਬਦਇੰਤਜ਼ਾਮੀ ਬਹੁਤ ਹੈ। ਉਹ ਆਈ ਤਾਂ ਸਟੂਡੈਂਟ ਵੀਜ਼ਾ 'ਤੇ ਸੀ, ਪਰ ਹੁਣ ਕਾਫੀ ਸਾਲਾਂ ਤੋਂ ਇਥੇ ਹੀ ਸੈਟਲ ਹੈ ਤੇ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਕਿਉਂਕਿ ਉਥੇ ਵਧੀਆ ਭਵਿੱਖ ਤੇ ਕੈਰੀਅਰ ਦੀ ਆਸ ਨਹੀਂ ਕੀਤੀ ਜਾ ਸਕਦੀ। ਇੰਗਲੈਂਡ ਦੀ ਟੀਮ ਦੇ ਖੇਡਣ ਉਪਰੰਤ ਪਾਕਿਸਤਾਨ ਦੀ ਟੀਮ ਪਹਿਲੇ 15-16 ਓਵਰਾਂ 'ਚ ਠੀਕ ਚਲ ਰਹੀ ਸੀ। ਸੋ, ਹਸੀਨਾ ਅਖ਼ਤਰ ਖ਼ੁਸ਼ ਸੀ। ਉਸ ਤੋਂ ...

ਪੂਰਾ ਲੇਖ ਪੜ੍ਹੋ »

ਸਦਾ ਹਾਜ਼ਰ 'ਗ਼ੈਰ ਹਾਜ਼ਰ ਆਦਮੀ' - ਗੋਰਖੀ

ਸਾਦਗੀ ਭਰੀ ਸਾਊ ਅਤੇ ਸ਼ਾਂਤ ਸ਼ਖ਼ਸੀਅਤ ਦਾ ਨਾਂਅ ਸੀ ਪ੍ਰੇਮ ਗੋਰਖੀ। ਜਿਸ ਨੇ ਇਕ ਦਲਿਤ ਪਰਿਵਾਰ ਵਿਚ ਜਨਮ ਲਿਆ ਅਤੇ ਸੁਰਤ ਸੰਭਾਲਦਿਆਂ ਹੀ ਆਪਣੇ ਨਾਂਅ ਨਾਲ 'ਨਿਮਾਣਾ' ਤਖ਼ੱਲਸ ਜੋੜ ਲਿਆ। ਉਸ ਨੂੰ ਸਾਹਿਤ ਦੀ ਚੇਟਕ ਖ਼ਾਲਸਾ ਕਾਲਜ, ਜਲੰਧਰ ਦੀ ਲਾਇਬ੍ਰੇਰੀ ਵਿਚ ਨੌਕਰੀ ਕਰਦਿਆਂ ਲੱਗੀ ਪਰ ਇਨ੍ਹਾਂ ਦਿਨਾਂ ਵਿਚ ਹੀ ਉਹ ਕੁਝ ਅਜਿਹੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਗਿਆ ਕਿ ਉਸ ਨੂੰ ਅਦਾਲਤਾਂ ਦੀ ਖੱਜਲ-ਖੁਆਰੀ ਝੱਲਣੀ ਪਈ। ਉਸ ਦੀ ਸ਼ਖ਼ਸੀਅਤ ਦੇ ਲੇਖਕੀ-ਕਣ ਨੇ ਉਸ ਨੂੰ ਅੰਮ੍ਰਿਤਾ ਪ੍ਰੀਤਮ ਤੱਕ ਪਹੁੰਚਾ ਦਿੱਤਾ, ਜਿਸ ਦੀ ਮਦਦ ਨਾਲ ਉਹ ਆਪਣੀ ਜ਼ਿੰਦਗੀ ਦੀਆਂ ਉਨ੍ਹਾਂ ਲੀਹਾਂ ਉੱਤੇ ਮੁੜ ਤੁਰਨ ਵਿਚ ਸਫਲ ਹੋ ਗਿਆ, ਜਿਹੜੀਆਂ ਇਕ ਸਿਰਜਣਾਤਮਿਕ ਸ਼ਖ਼ਸੀਅਤ ਨੂੰ ਉਡੀਕ ਰਹੀਆਂ ਸਨ। ਆਪਣੇ ਪਹਿਲੇ ਕਹਾਣੀ ਸੰਗ੍ਰਹਿ 'ਮਿੱਟੀ ਰੰਗੇ ਲੋਕ' ਨਾਲ ਹੀ ਕਹਾਣੀ ਰਸੀਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲਾ ਇਹ ਲੇਖਕ 'ਨਿਮਾਣਾ' ਤੋਂ ਹੁਣ ਗੋਰਖੀ ਬਣ ਚੁੱਕਾ ਸੀ। ਵੱਡੇ-ਵੱਡੇ ਚੌੜੇ ਹੱਥਾਂ, ਚਿੱਟੇ ਨਹੁੰਆਂ ਅਤੇ ਮੋਟੀਆਂ ਅੱਖਾਂ ਵਾਲਾ ਗੋਰਖੀ ਆਪਣੇ ਸੁਡੌਲ ਸਰੀਰ ਕਰਕੇ ਵੇਖਣ ਵਾਲਿਆਂ ਨੂੰ ਲੇਖਕ ਨਾਲੋਂ ਵਧੇਰੇ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ ਅਤੇ ਇਤਿਹਾਸ ਦਾ ਚਿਤੇਰਾ ਸੀ ਡਾ. ਹਰਬੰਸ ਸਿੰਘ ਚਾਵਲਾ

ਪੰਜਾਬੀ ਮਾਂ ਬੋਲੀ ਦੇ ਪਿਆਰੇ ਇਕ ਇਕ ਕਰਕੇ ਰੇਤ ਦੀ ਮੁੱਠੀ ਵਾਂਗ ਮਨੁੱਖੀ ਸਮਾਜ ਵਿਚੋਂ ਕਿਰਦੇ ਜਾ ਰਹੇ ਹਨ। ਡਾ. ਹਰਬੰਸ ਸਿੰਘ ਚਾਵਲਾ ਪੰਜਾਬੀ ਬਾਲ ਸਾਹਿਤ, ਇਤਿਹਾਸ ਅਤੇ ਲੋਕ ਸਾਹਿਤ ਦਾ ਇਕ ਅਜਿਹਾ ਹੀ ਚਿਤੇਰਾ ਸੀ ਜਿਸ ਨੇ ਬੜੀ ਲਗਨ, ਨਿਸ਼ਠਾ, ਮਿਹਨਤ, ਪ੍ਰਤੀਬੱਧਤਾ ਅਤੇ ਪ੍ਰਮਾਣਿਕ ਸੂਝ-ਬੂਝ ਨਾਲ ਪੰਜਾਬੀ ਮਾਂ-ਬੋਲੀ ਦੇ ਜ਼ਖ਼ੀਰੇ ਨੂੰ ਮਾਲਾਮਾਲ ਕੀਤਾ। ਉਹ ਭਾਵੇਂ ਪਿਛਲੇ ਕੁਝ ਅਰਸੇ ਤੋਂ ਢਿੱਲੇ ਚੱਲ ਰਹੇ ਸਨ ਪ੍ਰੰਤੂ ਮਨ-ਮਸਤਿਕ ਪੂਰੀ ਤਰ੍ਹਾਂ ਚੜ੍ਹਦੀ ਕਲਾ ਨਾਲ ਭਰਪੂਰ ਸੀ। ਡਾ. ਹਰਬੰਸ ਸਿੰਘ ਚਾਵਲਾ ਦਾ ਜਨਮ ਸ਼ਾਹੂਕਾਰ ਪਿਤਾ ਮੂਲਾ ਸਿੰਘ ਅਤੇ ਮਾਤਾ ਮਾਇਆ ਦੇਵੀ ਦੇ ਘਰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਫਾਲੀਆ ਦੀ ਮੰਡੀ ਬਹਾਉਲਦੀਨ ਨਾਲ ਲਗਦੇ ਇਕ ਪਿੰਡ ਸੁਹਾਵਾ ਵਿਚ 15 ਅਪ੍ਰੈਲ 1937 ਨੂੰ ਹੋਇਆ। 1947 ਵਿਚ ਇਹ ਬਾਲਕ ਆਪਣੇ ਮਾਪਿਆਂ ਨਾਲ ਦਿੱਲੀ ਆਣ ਆਬਾਦ ਹੋਇਆ। ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਸਕੂਲ ਵਿਚ ਪੜ੍ਹਦਿਆਂ ਉਨ੍ਹਾਂ ਨੇ ਗਿਆਨੀ ਸੰਤੋਖ ਸਿੰਘ, ਡਾ. ਫੌਜਾ ਸਿੰਘ, ਡਾ. ਕਾਲਾ ਸਿੰਘ ਬੇਦੀ ਅਤੇ ਡਾ. ਸੁਰਿੰਦਰ ਸਿੰਘ ਕੋਹਲੀ ਵਰਗੇ ਅਧਿਆਪਕਾਂ ਦੀ ਸ਼ਖ਼ਸੀਅਤ ਤੋਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX