ਤਾਜਾ ਖ਼ਬਰਾਂ


ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  4 minutes ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  16 minutes ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  19 minutes ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  25 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  29 minutes ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  30 minutes ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  39 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  47 minutes ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  50 minutes ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਰਾਜ ਭਵਨ ਪਹੁੰਚੇ ਰਾਹੁਲ ਗਾਂਧੀ
. . .  52 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  about 1 hour ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 2 hours ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 2 hours ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਬੱਦਲ ਫਟਣ ਦੀ ਘਟਨਾ ਨੇ ਬੀ.ਆਰ.ਓ. ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ ਕੀਤਾ ਪ੍ਰਭਾਵਿਤ
. . .  about 3 hours ago
ਉੱਤਰਾਖੰਡ,20 ਸਤੰਬਰ - ਚਮੋਲੀ ਜ਼ਿਲ੍ਹੇ ਵਿਚ ਬੱਦਲ ਫਟਣ ਦੀ ਘਟਨਾ ਨੇ ਨਾਰਾਇਣਬਾਗਰ ਬਲਾਕ ਦੇ ਪੰਗਤੀ ਪਿੰਡ ਵਿਚ ਬੀ.ਆਰ.ਓ. (ਬਾਰਡਰ ਰੋਡ ਆਰਗੇਨਾਈਜ਼ੇਸ਼ਨ) ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ .....
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਅਸ਼ੀਰਵਾਦ ਲਿਆ
. . .  about 3 hours ago
ਬਸੀ ਪਠਾਣਾਂ, 20 ਸਤੰਬਰ( ਰਵਿੰਦਰ ਮੌਦਗਿਲ) ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਬਸੀ ਪਠਾਣਾਂ ਦੇ ਪਿੰਡ ਦਫੇੜਾ....
ਬੰਦ ਕੀਤੇ ਅਫ਼ਗ਼ਾਨ 'ਚ ਲੜਕੀਆਂ ਦੇ ਸਕੂਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ - ਯੂਨੈਸਕੋ, ਯੂਨੀਸੇਫ
. . .  about 3 hours ago
ਨਵੀਂ ਦਿੱਲੀ, 20 ਸਤੰਬਰ - ਯੂਨੈਸਕੋ, ਯੂਨੀਸੇਫ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਅਫ਼ਗ਼ਾਨ ਲੜਕੀਆਂ ਦੇ ਸਕੂਲ ਸਿੱਖਿਆ ਦੇ ....
ਫਗਵਾੜਾ 'ਚ ਚੋਰਾਂ ਦਾ ਕਹਿਰ, ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਫਗਵਾੜਾ , 20 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਫਗਵਾੜਾ ਸ਼ਹਿਰ 'ਚ ਚੋਰਾਂ ਨੇ ਕਰੀਬ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂੁ ਤੇਗ ਬਹਾਦੁਰ ਜੀ ਦੀ ਬਾਣੀ ਵਿਚ ਮੌਤ ਦਾ ਸੰਕਲਪ

ਰਾਮੁ ਗਾਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ਕਹੁ ਨਾਨਕ ਥਿਰੁ ਕੁਛ ਨਹੀ ਸੁਪਨੇ ਜਿਉ ਸੰਸਾਰੁ੫੦ ਗੁਰੁ ਤੇਗ ਬਹਾਦੁਰ ਜੀ ਦੀ ਬਾਣੀ ਵਿਚ ਮੌਤ ਦੀ ਦੋਹਰੀ ਦੁਪੱਖਤਾ ਸ਼ਾਮਿਲ ਹੈ। ਸਾਖੀ ਅੰਦਰ ਗੁਰੂੁ ਦੇਹ ਮੌਲਦੀ ਹੈ। ਗੁਰੂੁ ਦੇਹ ਮੌਲਦੀ ਨਿਸਚਿਤਤਾ ਦੀ ਸਾਖੀ ਹੈ। ਇਸ ਕੌਤਕੀ ਰਮਝ ਰਾਹੀਂ ਹੀ ਸ਼ਬਦ ਗੁਰੁੂ ਪ੍ਰਗਟ ਹੁੰਦਾ ਹੈ। ਗੁਰੁੂ ਜੀ ਦੀ ਸ਼ਹਾਦਤ ਦੀ ਸਾਖੀ ਵੀ ਇਸ ਵਿਚ ਸ਼ਾਮਿਲ ਹੈ। ਦੁਨੀਆ ਦਾ ਸਮੁੱਚਾ ਫ਼ਲਸਫ਼ਾ, ਵਿਗਿਆਨਕ ਪਹੁੰਚ, ਸਾਹਿਤਕ ਅਨੁਭਵ, ਬੌਧਿਕ ਅਭਿਆਸ ਮੌਤ ਦੇ ਵਿਵਹਾਰ ਨੂੰ ਲਗਾਤਾਰ ਪਰਿਭਾਸ਼ਿਤ ਕਰਦੇ ਆ ਰਹੇ ਹਨ। ਮੌਤ ਇਕ ਅਜਿਹਾ ਆਦ੍ਰਿਸ਼ ਯਥਾਰਥਕ ਵਰਤਾਰਾ ਹੈ, ਜਿਸ ਸਬੰਧੀ ਕਿਸੇ ਵੀ ਪ੍ਰਕਾਰ ਦੇ ਗਿਆਨ ਲਈ ਸੰਕੇਤਕ ਅਨੁਭਵ ਅਤੇ ਬੌਧਿਕ ਸੈਨਤਾਂ ਹੀ ਸਹਾਇਕ ਰੂਪ ਵਿਚ ਸਹਾਇਤਾ ਕਰ ਸਕਦੀਆਂ ਹਨ। ਮੌਤ ਦਾ ਸੱਚ ਦਿਖਦੇ ਸੱਚ ਤੋਂ ਜਿੰਨਾ ਜਿਆਦਾ ਵਿਰਾਟ ਹੈ, ਉਨੀ ਹੀ ਇਸ ਦੀ ਸਮਝ ਬਾਰੀਕ ਅਤੇ ਗੰਭੀਰ ਹੈ। ਇਸੇ ਹੀ ਗੰਭੀਰਤਾ ਨੂੰ ਕਾਲ ਅਤੇ ਸਥਿਤੀ ਨੇ ਆਪਣੇ ਕਲਾਵੇ ਵਿਚ ਛੁਪਾ ਰੱਖਿਆ ਹੈ। ਇਸਦੀ ਸੀਮਾ ਨੂੰ ਮਾਨਸਿਕ ਚੇਤਨ ਅਨੁਭਵ ਆਪਣੇ ਫੈਲਾਵਾਂ ਰਾਹੀਂ ਦੇਹ ਦੇ ਵਿਕਾਸ ਅਤੇ ...

ਪੂਰਾ ਲੇਖ ਪੜ੍ਹੋ »

12 ਮਈ ਨੂੰ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਗੁਰੂ ਅੰਗਦ ਦੇਵ ਜੀ ਜੀਵਨ ਅਤੇ ਕਾਰਜ

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂਅ ਭਾਈ ਲਹਿਣਾ ਜੀ ਸੀ। ਆਪ ਜੀ ਦਾ ਪ੍ਰਕਾਸ਼ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਮਾਤਾ ਸਭਰਾਈ (ਨਿਹਾਲ ਕੌਰ) ਜੀ ਦੇ ਘਰ ਪਿੰਡ 'ਮੱਤੇ ਦੀ ਸਰਾਂ' ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 1504 ਈ: ਨੂੰ ਹੋਇਆ। ਬਾਬਾ ਫੇਰੂ ਮੱਲ ਜੀ ਨੇ ਆਪਣੇ ਪਰਿਵਾਰ ਸਮੇਤ 'ਮੱਤੇ ਦੀ ਸਰਾਂ' ਛੱਡ ਕੇ ਹਰੀਕੇ ਪੱਤਣ ਟਿਕਾਣਾ ਕੀਤਾ। ਪਰ ਜ਼ਿਆਦਾ ਸਮਾਂ ਹਰੀਕੇ ਪੱਤਣ ਨਹੀਂ ਟਿਕੇ ਜਲਦੀ ਹੀ ਆਪਣੀ ਭੈਣ ਮਾਤਾ ਵਿਰਾਈ ਜੀ (ਜੋ ਖਡੂਰ ਸਾਹਿਬ ਹੀ ਵਿਆਹੇ ਹੋਏ ਸਨ) ਦੇ ਕਹਿਣ 'ਤੇ ਖਡੂਰ ਸਾਹਿਬ ਆ ਗਏ। ਮਾਤਾ ਵਿਰਾਈ ਜੀ ਨੇ ਹੀ ਭਾਈ ਲਹਿਣਾ ਜੀ ਦਾ ਰਿਸ਼ਤਾ ਖਡੂਰ ਸਾਹਿਬ ਦੇ ਨਜ਼ਦੀਕ ਸਥਿਤ ਨਗਰ ਸੰਘਰ ਦੇ ਵਸਨੀਕ ਦੇਵੀ ਚੰਦ ਜੀ ਦੀ ਸਪੁੱਤਰੀ ਮਾਤਾ ਖੀਵੀ ਜੀ ਨਾਲ ਕਰਵਾਇਆ। ਭਾਈ ਲਹਿਣਾ ਜੀ ਦਾ ਵਿਆਹ 1519 ਈ: ਨੂੰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਦੀ ਦੇ ਗ੍ਰਹਿ ਮਾਤਾ ਖੀਵੀ ਜੀ ਦੀ ਕੁੱਖੋਂ ਦੋ ਸਪੁੱਤਰ (ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ) ਅਤੇ ਦੋ ਸਪੁੱਤਰੀਆਂ (ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ) ਦਾ ਜਨਮ ਹੋਇਆ। ਪਿਤਾ ਜੀ ਦੇ ਚਲਾਣੇ ਤੋਂ ਉਪਰੰਤ ਘਰ-ਪਰਿਵਾਰ ਦੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਭਾਈ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -41

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

(ਲੜੀ ਜੋੜਨ ਲਈ 19 ਮਾਰਚ ਦਾ ਅੰਕ ਦੇਖੋ) ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਵਿਚ ਪੰਜਾਬ ਦੇ ਹਰ ਪਾਸੇ ਦੇ ਵਸਨੀਕ ਸਨ। ਇਨ੍ਹਾਂ ਸ਼ਹੀਦਾਂ ਵਿਚ 15 ਨਜ਼ਾਮਪੁਰ ਦੇਵਾ ਸਿੰਘ ਵਾਲੇ ਪਿੰਡ ਦੇ, ਧਨੂੰਆਣਾ ਪਿੰਡ ਦੇ 9 ਸ਼ਹੀਦ ਸਿੰਘ ਸਨ। ਧਨੂੰਆਣੇ ਵਾਲਿਆਂ ਨੇ ਸਾਕੇ ਤੋਂ ਤਿੰਨ ਸਾਲ ਬਾਅਦ ਪਿੰਡ ਵਿਚ ਸ਼ਹੀਦ ਗੰਜ ਉਸਾਰਿਆ। ਨਨਕਾਣਾ ਸਾਹਿਬ ਸਾਕੇ ਸਮੇਂ 86 ਸ਼ਹੀਦ ਸਿੰਘਾਂ ਦਾ ਵੇਰਵਾ ਪ੍ਰਾਪਤ ਹੋਇਆ। ਇਨ੍ਹਾਂ 86 ਸ਼ਹੀਦਾਂ ਦੇ ਵਾਰਸਾਂ 'ਚੋਂ 57 ਸਿੰਘਾਂ ਦੇ ਵਾਰਸਾਂ ਨੇ ਗੁਰਦੁਆਰਾ ਕਮੇਟੀ ਨਨਕਾਣਾ ਸਾਹਿਬ ਤੋਂ ਪੈਨਸ਼ਨ ਲੈਣੀ ਪ੍ਰਵਾਨ ਕੀਤੀ। ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿਚ ਕੁਝ ਅਜਿਹੇ ਸਨ ਜਿਨ੍ਹਾਂ ਦੀਆਂ ਰਗਾਂ ਵਿਚ ਪੁਰਾਤਨ ਸ਼ਹੀਦਾਂ, ਯੋਧਿਆਂ, ਸੂਰਬੀਰਾਂ ਅਤੇ ਗੁਰਮੁਖ ਲਿਖਾਰੀਆਂ ਦਾ ਖ਼ੂਨ ਗੇੜੇ ਲਾਉਂਦਾ ਸੀ। ਭਾਈ ਟਹਿਲ ਸਿੰਘ ਨਿਜ਼ਾਮਪੁਰ ਦੇਵਾ ਸਿੰਘ ਨਿਵਾਸੀ, ਭਾਈ ਮਾਹੀ ਸਿੰਘ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੇ ਜੰਗ ਵਿਚ ਮਦਨ ਖਾਂ ਗਵਾਲੀਅਰ ਨਾਲ ਜੂਝਣ ਕਰਕੇ ਹੁਕਮਨਾਮਾ ਬਖ਼ਸ਼ਿਆ ਦੇ ਵੰਸ਼ਜ ਸਨ। ਭਾਈ ਬੁੱਧ ਸਿੰਘ ਕਰਤਾਰਪੁਰ (ਜ਼ਿਲ੍ਹਾ ਸਿਆਲਕੋਟ) ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਮਨ ਰੇ ਕਹਾ ਭਇਓ ਤੈ ਬਉਰਾ

ਗਉੜੀ ਮਹਲਾ ੯ ਮਨ ਰੇ ਕਹਾ ਭਇਓ ਤੈ ਬਉਰਾ ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ੧ ਰਹਾਉ ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ਇਨ ਮਹਿ ਕਛੁ ਤੇਰੋ ਰੇ ਨਾਹਿਨ ਦੇਖਹੁ ਸੋਚ ਬਿਚਾਰੀ੧ ਰਤਨੁ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ੨ ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ੩੮ (ਅੰਗ : 220) ਪਦ ਅਰਥ : ਬਉਰਾ-ਝੱਲਾ, ਕਮਲਾ। ਕਹਾ-ਕਿਉਂ। ਭਇਓ-ਹੋ ਰਿਹਾ ਹੈਂ। ਅਹਿ-ਦਿਨ। ਨਿਸਿ-ਰਾਤ। ਅਹਿਨਿਸਿ-ਦਿਨ ਰਾਤ। ਅਉਧ-ਉਮਰ, ਆਯੂ। ਲੋਭ ਸੰਗਿ-ਲੋਭ ਲਾਲਚ ਵਿਚ ਫਸ ਕੇ। ਹਉਰਾ-ਹੌਲਾ, ਦੂਜਿਆਂ ਦੀ ਨਜ਼ਰ ਵਿਚ ਗਿਰਨਾ, ਆਤਮਿਕ ਜੀਵਨ ਵਲੋਂ ਕਮਜ਼ੋਰ ਹੋਣਾ। ਤੈ-ਤੂੰ। ਤਨੁ-ਸਰੀਰ। ਅਰੁ-ਅਤੇ। ਗ੍ਰਿਹ-ਘਰ ਦੀ। ਇਨ ਮਹਿ-ਇਨ੍ਹਾਂ ਵਿਚੋਂ। ਦੇਖਹੁ ਸੋਚ ਬਿਚਾਰੀ-ਸੋਚ ਵਿਚਾਰ ਕੇ ਦੇਖ ਲਓ। ਰਤਨੁ ਜਨਮੁ-ਰਤਨਾਂ ਵਰਗਾ ਕੀਮਤੀ ਜਨਮ। ਗੋਬਿੰਦ ਗਤਿ-ਪਰਮਾਤਮਾ ਨੂੰ ਮਿਲਣ ਦੇ ਮਾਰਗ ਦੀ। ਨਹੀ ਜਾਨੀ-ਸੋਝੀ ਨਹੀਂ ਪਈ। ਨਿਮੁਖ-ਰਤਾ ਭਰ ਲਈ ਵੀ। ਨ ਲੀਨ-ਨਹੀਂ ...

ਪੂਰਾ ਲੇਖ ਪੜ੍ਹੋ »

ਸੁਲਤਾਨ ਕੁਤਬੁੱਦੀਨ ਐਬਕ ਦੀਆਂ ਜਿੱਤਾਂ ਅਤੇ ਮੌਤ

(ਲੜੀ ਜੋੜਨ ਲਈ 19 ਮਾਰਚ ਦਾ ਅੰਕ ਦੇਖੋ) 1197 ਈ: ਵਿਚ ਉਸ ਨੇ ਕਾਠੀਆਵਾੜ ਦੇ ਰਾਜੇ ਭੀਮ ਦੇਵ ਨੂੰ ਹਰਾ ਕੇ ਉਸ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਨਾਲ ਨਾਲ ਥੰਕਰ, ਗਵਾਲੀਅਰ ਅਤੇ ਬਦਾਯੂੰ ਜਿਹੇ ਅਹਿਮ ਇਲਾਕਿਆਂ ਉੱਤੇ ਕਬਜ਼ਾ ਕਰਕੇ ਗ਼ੌਰੀ ਹਕੂਮਤ ਨੂੰ ਮਜ਼ਬੂਤ ਕੀਤਾ। ਤਰਾਇਨ ਦੀ ਲੜਾਈ ਤੋਂ ਬਾਅਦ ਮੁਹੰਮਦ ਗ਼ੌਰੀ ਵੱਲੋਂ ਕੁਤਬੁੱਦੀਨ ਐਬਕ ਨੂੰ ਹਿੰਦੁਸਤਾਨੀ ਇਲਾਕਿਆਂ ਦਾ ਵਾਇਸਰਾਏ ਬਣਾ ਦਿੱਤਾ ਗਿਆ ਸੀ। ਦਿੱਲੀ ਦੇ ਨੇੜੇ ਇੰਦਰਪ੍ਰਸਤ ਵਿਖੇ ਕੁਤਬੁੱਦੀਨ ਐਬਕ ਦੀ ਕਮਾਨ ਹੇਠ ਇਕ ਫ਼ੌਜੀ ਛਾਉਣੀ ਬਣਾਈ ਗਈ ਜਿੱਥੇ ਉਹ ਮੁਹੰਮਦ ਗ਼ੌਰੀ ਦੇ ਨੁਮਾਇੰਦੇ ਦੇ ਤੌਰ 'ਤੇ ਕੰਮ ਕਰਦਾ ਰਿਹਾ। ਉਸ ਨੂੰ ਵਾਇਸਰਾਏ ਦੇ ਅਖ਼ਤਿਆਰ ਦੇ ਦਿੱਤੇ ਗਏ ਸਨ। 1206 ਈ: ਵਿਚ ਖੋਖਰਾਂ ਨੂੰ ਹਰਾਉਣ ਤੋਂ ਬਾਅਦ ਗ਼ਜ਼ਨੀ ਪਰਤਣਤੋਂ ਪਹਿਲਾਂ ਮੁਹੰਮਦ ਗ਼ੌਰੀ ਵਲੋਂ ਕੁਤਬੁੱਦੀਨ ਐਬਕ ਨੂੰ ਹਿੰਦੁਸਤਾਨ ਵਿਚ ਆਪਣਾ ਵਲੀ ਅਹਿਦ ਥਾਪ ਦਿੱਤਾ ਗਿਆ। ਪਰ ਉਸ ਦੇ ਵਲੀ ਅਹਿਦ ਥਾਪੇ ਜਾਣ ਬਾਰੇ 'ਜਾਮਿਅ ਤਾਰੀਖ਼ੇ-ਹਿੰਦ' ਦਾ ਲੇਖਕ ਸਫ਼ਾ 283 ਤੇ ਲਿਖਦਾ ਹੈ; 'ਐਬਕ ਕਦੇ ਵੀ ਮੁਹੰਮਦ ਗ਼ੌਰੀ ਵਲੋਂ ਵਲੀ ਅਹਿਦ ਨਾਮਜ਼ਦ ਨਹੀਂ ਹੋਇਆ। ਨਾ ਤਰਾਇਨ ਦੀ ਲੜਾਈ ...

ਪੂਰਾ ਲੇਖ ਪੜ੍ਹੋ »

ਕਥਾਵਾਚਕ ਗਿਆਨੀ ਅਮਨਦੀਪ ਸਿੰਘ ਵਿਦਿਆਰਥੀ

ਸਿਆਣਿਆਂ ਦੇ ਕਥਨ ਅਨੁਸਾਰ ਜਿਨ੍ਹਾਂ ਨੇ ਅੰਬਰੀ ਉਡਾਰੀਆਂ ਮਾਰਨੀਆਂ ਹੋਣ ਉਹ ਮੌਸਮ ਦਾ ਇੰਤਜ਼ਾਰ ਨਹੀਂ ਕਰਦੇ ਸਗੋਂ ਮਜ਼ਬੂਤ ਇਰਾਦੇ ਨਾਲ ਉਡਾਰੀ ਭਰ ਕੇ ਉਚਾਈਆਂ 'ਤੇ ਪੁੱਜ ਜਾਂਦੇ ਹਨ। ਬਹੁਤੇ ਲੋਕ ਇਹ ਗਿਲਾ ਕਰਦੇ ਹਨ ਕਿ ਮੈਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਇਸ ਲਈ ਕਾਮਯਾਬ ਨਹੀਂ ਹੋ ਸਕਿਆ ਪਰ ਕਾਮਯਾਬ ਹੋਣ ਲਈ ਪੜ੍ਹਾਈ ਜਾਂ ਡਿਗਰੀਆਂ ਕੋਈ ਸ਼ਰਤ ਨਹੀਂ ਹਨ। ਇਹ ਸਾਬਤ ਕਰ ਵਿਖਾਇਆ ਹੈ ਕਥਾ ਵਾਚਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੇ। ਜੋ ਸਕੂਲ ਨਹੀਂ ਗਏ ਲੇਕਿਨ ਮੁੱਢਲੀ ਸਿੱਖਿਆ ਲਈ ਉਹ ਦਮਦਮੀ ਟਕਸਾਲ ਮਹਿਤਾ ਚੌਕ ਚਲੇ ਗਏ ਅਤੇ ਆਪਣੇ ਨਾਂਅ ਪਿੱਛੇ ਵਿਦਿਆਰਥੀ ਲਗਾ ਕੇ ਪਰਪੱਕ ਵਿਦਿਆਰਥੀ ਸਾਬਤ ਹੋਏ। ਇਸ ਪਿੱਛੇ ਉਹ ਵਿੱਦਿਆ ਗ੍ਰਹਿਣ ਕਰਨ ਲਈ ਬਾਬਾ ਸੁੱਚਾ ਸਿੰਘ ਸ਼ਹੀਦ ਮੁਖੀ ਸੰਤ ਖ਼ਾਲਸਾ ਮਿਸਲ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਮਲੋਟ ਗਏ ਅਤੇ ਉਥੇ ਸਿੱਖ ਇਤਿਹਾਸਕ ਦੀ ਸਿੱਖਿਆ ਹਾਸਿਲ ਕਰਨ ਉਪਰੰਤ ਕਥਾ ਵਾਚਕ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਏ ਤੇ ਸਿੱਖ ਸੰਗਤਾਂ ਵਲੋਂ ਸਰਾਹੇ ਜਾਣ ਲੱਗੇ। 6 ਮਈ 1971 ਨੂੰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਮਹਿੰਦਰ ਸਿੰਘ ਦੇ ਗ੍ਰਹਿ ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਦਿਲਹੁ ਮੁਹਬਤਿ ਜਿੰਨ

ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼' (ਕੈਨੇਡਾ) ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ ਮੁੱਲ : 200 ਰੁਪਏ, ਸਫ਼ੇ : 152 ਸੰਪਰਕ : 98759-64333. ਇਸ ਪੁਸਤਕ ਦੇ ਲੇਖਕ ਕੈਨੇਡਾ ਵਸਦੇ ਗਿਆਨੀ ਕੇਵਲ ਸਿੰਘ ਨਿਰਦੋਸ਼ ਸੰਗੀਤ ਅਤੇ ਕਾਵਿ-ਕਲਾ ਦਾ ਸੁਮੇਲ ਹਨ। ਉਹ ਢਾਡੀ ਕਲਾ ਦੇ ਚੋਟੀ ਦੇ ਰੌਸ਼ਨ ਸਿਤਾਰਿਆਂ ਵਿਚੋਂ ਹਨ। ਵਿਚਾਰ-ਗੋਚਰੀ ਪੁਸਤਕ ਦੇ 'ਹਉ ਢਾਡੀ ਵੇਕਾਰ ਕਾਰੇ ਲਾਇਆ' ਤੇ ਮੁੱਖ ਬੰਧ ਸਮੇਤ 10 ਭਾਗ ਹਨ। ਪਹਿਲੇ ਭਾਗ ਵਿਚ ਬਾਬਾ ਫ਼ਰੀਦ ਸਾਹਿਬ ਦਾ ਸੰਖੇਪ ਜੀਵਨ ਅੰਕਿਤ ਕੀਤਾ ਹੈ। ਲੇਖਕ ਅਨੁਸਾਰ ਬਾਬਾ ਫ਼ਰੀਦ ਜੀ ਪੰਜਾਬੀ ਕਾਵਿ ਦੇ ਮੋਢੀ ਹਨ। ਸੰਖੇਪ ਵਾਰਤਕ ਤੋਂ ਬਾਅਦ ਫ਼ਰੀਦ ਬਾਣੀ ਦਾ ਮੂਲ ਪਾਠ ਅਤੇ ਕਾਵਿ ਉਲੱਥਾ ਹੈ। ਪੁਸਤਕ ਦੀਆਂ ਕੁਝ ਵੰਨਗੀਆਂ ਪੇਸ਼ ਹਨ : (1) ਦਿਲਹੁ ਮੁਹਬਤਿ ਜਿੰਨ ਸੇਈ ਸਚਿਆ ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ (ਕਾਵਿ ਉਲੱਥਾ) ਓਹੀ ਇਸ਼ਕ ਦੇ ਵਿਚ ਪਰਵਾਨ ਆਸ਼ਕ। ਸੱਚੇ ਦਿਲੋਂ ਜੋ ਕਿਸੇ ਨੂੰ ਪਿਆਰ ਕਰਦੇ। ਮਨੋਂ ਹੋਰ ਤੇ ਮੂੰਹੋਂ ਕੁਝ ਹੋਰ ਕਹਿੰਦੇ। ਐਸੇ ਕੱਚੜੇ ਸਦਾ ਖ਼ੁਆਰ ਕਰਦੇ। (ਅੰਗ : ੧੩) (2) ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ। ਫ਼ਰੀਦਾ ਕਚੈ ਭਾਂਡੈ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX