ਤਾਜਾ ਖ਼ਬਰਾਂ


ਮਾਲ ਗੱਡੀ ਤੇ ਚੜ੍ਹ ‘ਤੇ ਵੀਡੀਓ ਬਣਾ ਰਹੇ ਨੌਜਵਾਨ ਦਾ ਹਾਈ ਵੋਲਟੇਜ ਤਾਰਾਂ ਨਾਲ ਹੱਥ ਲੱਗਣ ਨਾਲ ਝੁਲਸਿਆ
. . .  5 minutes ago
ਬਠਿੰਡਾ , 16 ਜੂਨ { ਨਾਇਬ } -ਬਠਿੰਡਾ ਜੰਕਸ਼ਨ ‘ਤੇ ਖੜ੍ਹੀ ਮਾਲ ਗੱਡੀ ਤੇ ਚੜ੍ਹ ‘ਤੇ ਵੀਡੀਓ ਬਣਾ ਰਹੇ ਨੌਜਵਾਨ ਦਾ ਅਚਾਨਕ ਉਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਹੱਥ ਲੱਗਣ ‘ਤੇ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋ ...
ਜ਼ਿਲ੍ਹਾ ਲੁਧਿਆਣਾ ਵਿਚ ਦੁਕਾਨਾਂ ਤੇ ਹੋਰ ਅਦਾਰੇ ਰਾਤ 7.30 ਵਜੇ ਤੱਕ ਰਹਿਣਗੇ ਖੁੱਲ੍ਹੇ
. . .  26 minutes ago
ਲੁਧਿਆਣਾ, 16 ਜੂਨ (ਪੁਨੀਤ ਬਾਵਾ) - ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਵੀਰਵਾਰ ਤੋਂ ਜ਼ਿਲ੍ਹਾ ਲੁਧਿਆਣਾ...
ਕੋਵਿਡ-19 - ਫਰੰਟਲਾਈਨ ਕਰਮਚਾਰੀਆਂ ਲਈ 'ਕਸਟਮਾਈਜ਼ਡ ਕ੍ਰੈਸ਼ ਕੋਰਸ' ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ
. . .  30 minutes ago
ਨਵੀਂ ਦਿੱਲੀ, 16 ਜੂਨ - ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਫਰੰਟਲਾਈਨ ਕਰਮਚਾਰੀਆਂ ਲਈ...
ਕੇਂਦਰ ਦਾ ਪੱਛਮੀ ਬੰਗਾਲ ਨੂੰ ਕੋਵਿਡ ਹਸਪਤਾਲ ਲਈ 41.62 ਕਰੋੜ ਦੇਣ ਦਾ ਫ਼ੈਸਲਾ
. . .  36 minutes ago
ਕੋਲਕਾਤਾ, 16 ਜੂਨ - ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਟਰੱਸਟ ਨੇ ਮੁਰਸ਼ੀਦਾਬਾਦ ਅਤੇ ਕਲਿਆਣੀ, ਪੱਛਮੀ ਬੰਗਾਲ ਵਿਖੇ ਡੀ.ਆਰ.ਡੀ.ਓ. ਦੁਆਰਾ ਦੋ 250 ਬਿਸਤਰਿਆਂ ਵਾਲੇ ਅਸਥਾਈ ਕੋਵਿਡ ਹਸਪਤਾਲ ਸਥਾਪਤ...
ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪਾਇਆ ਪੈਟਰੋਲ
. . .  52 minutes ago
ਐਸ. ਏ. ਐਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਸਾਥੀਆਂ ਦੀ ਵੱਡੀ ਇਕੱਤਰਤਾ ਦੀ ਅਗਵਾਈ ਕਰਦੇ ਹੋਏ 5 ਸਾਥੀ ਪੈਟਰੋਲ...
ਕੋਵੈਕਸੀਨ ਵਿਚ ਵੱਛੇ ਦਾ ਸੀਰਮ ਨਹੀਂ ਵਰਤਿਆ ਜਾਂਦਾ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 16 ਜੂਨ - ਕੋਵੈਕਸੀਨ ਦੀ ਰਚਨਾ ਸੰਬੰਧੀ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਆ ਰਹੀਆਂ ਸਨ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਕੋਵੈਕਸਿਨ ਵਿਚ ਨਵਜੰਮੇ ਵੱਛੇ ਦੇ ...
ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ ਮੁਲਾਜ਼ਮ ਬਰਖ਼ਾਸਤ
. . .  about 2 hours ago
ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਫ਼ਰੀਦਕੋਟ ਦੇ ਪ੍ਰਬੰਧ ਵਿਚ ਬਦਨਾਮੀ ਕਰਾਉਣ ਦੇ ਦੋਸ਼...
ਕੱਚੇ ਅਧਿਆਪਕ ਯੂਨੀਅਨ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਕੱਤਰ ਸਕੂਲ ਸਿੱਖਿਆ ਦੇ ਦਫ਼ਤਰ ਦਾ ਘਿਰਾਓ ਜਾਰੀ
. . .  about 2 hours ago
ਐੱਸ. ਏ. ਐੱਸ. ਨਗਰ,16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ - ਦੂਸਰੇ ਦਿਨ ਵੀ ਆਪ ਦੇ ਆਗੂਆਂ ਦੀ ਮੰਤਰੀ ਧਰਮਸੋਤ ਵਿਰੁੱਧ ਭੁੱਖ ਹੜਤਾਲ ਜਾਰੀ
. . .  about 3 hours ago
ਫ਼ਿਰੋਜ਼ਪੁਰ, 16 ਜੂਨ (ਕੁਲਬੀਰ ਸਿੰਘ ਸੋਢੀ) - ਆਪ ਦੇ ਐੱਸ. ਸੀ. ਵਿੰਗ ਵਲੋਂ ਪੰਜਾਬ ਪੱਧਰ 'ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ. ਸੀ. ਦਫ਼ਤਰ ਦੇ...
ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ
. . .  about 3 hours ago
ਨਵੀਂ ਦਿੱਲੀ, 16 ਜੂਨ - ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਅੰਮ੍ਰਿਤਸਰ ਵਿਚ ਨੌਜਵਾਨਾਂ ਵਲੋਂ ਪ੍ਰਦਰਸ਼ਨ , ਗੁਰੂ ਨਾਨਕ ਸਟੇਡੀਅਮ ਖੋਲ੍ਹਣ ਦੀ ਕੀਤੀ ਮੰਗ
. . .  about 3 hours ago
ਅੰਮ੍ਰਿਤਸਰ, 16 ਜੂਨ - ਇੰਡੀਅਨ ਆਰਮਡ ਫੋਰਸਿਜ਼ ਅਤੇ ਪੰਜਾਬ ਪੁਲਿਸ ਦੇ ਚਾਹਵਾਨਾਂ ਨੇ ਅੰਮ੍ਰਿਤਸਰ ਵਿਚ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਗੁਰੂ ਨਾਨਕ ਸਟੇਡੀਅਮ ਉਨ੍ਹਾਂ ਲਈ ਮੁੜ ਤੋਂ...
ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ
. . .  about 1 hour ago
ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ...
ਅਦਾਕਾਰ ਚੰਦਰਸ਼ੇਖਰ ਦਾ ਹੋਇਆ ਦਿਹਾਂਤ
. . .  about 4 hours ago
ਮੁੰਬਈ , 16 ਜੂਨ - ਅਦਾਕਾਰ, ਅਤੇ ਸੋਸ਼ਲ ਐਕਟੀਵਿਸਟ (ਸਮਾਜਕ ਕਾਰਜਕਰਤਾ), ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ । ਉਹ 98 ਸਾਲਾ ਦੇ ਸਨ...
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਵਜੋਂ ਹੋਈ
. . .  about 1 hour ago
ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ...
ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ 'ਚ ਗਵਰਨਰਾਂ ਨੂੰ ਦਿੱਤੇ ਜਾਣਗੇ ਯਾਦ ਪੱਤਰ - ਬਲਦੇਵ ਸਿੰਘ ਸਿਰਸਾ
. . .  about 5 hours ago
ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ ਵਿਚ ਭਾਰਤ ਦੇ ਰਾਸ਼ਟਰਪਤੀ ਦੇ...
ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ, ਹੁਣ ਹੋ ਸਕਦੀ ਹੈ ਕਾਰਵਾਈ
. . .  about 5 hours ago
ਨਵੀਂ ਦਿੱਲੀ, 16 ਜੂਨ - ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਭਾਰੀ ਪੈ ਗਿਆ ਹੈ ਤੇ ਹੁਣ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਸੂਤਰਾਂ ਅਨੁਸਾਰ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ ਤੇ ਹੁਣ ਇਸ ਨੂੰ ਕਾਨੂੰਨੀ ਕਾਰਵਾਈ...
ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਤਕਰੀਬਨ 60-70 ਕਿੱਲੇ ਕੇਰੇ ਹੋਏ ਝੋਨੇ ਦੀ ਫ਼ਸਲ ਹੋਈ ਬਰਬਾਦ
. . .  about 6 hours ago
ਮੰਡੀ ਘੁਬਾਇਆ (ਫ਼ਾਜ਼ਿਲਕਾ), 16 ਜੂਨ (ਅਮਨ ਬਵੇਜਾ) - ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਕੋਲੋਂ ਲੰਘਦੀ ਲਾਧੂਕਾ ਮਾਈਨਰ ਜੋ ਕਿ ਹਰ ਵਾਰ ਹੀ ਵਿਭਾਗ ਵਲੋਂ ਨਹਿਰ ਦੀ ਸਫ਼ਾਈ ਕਰਵਾਏ ਬਿਨਾਂ ਹੀ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਨਹਿਰ ਟੁੱਟ ਜਾਂਦੀ ਹੈ ਤੇ ਸੈਂਕੜੇ ਕਿੱਲੇ ਤਬਾਹ ਕਰਦੀ ਹੈ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  about 6 hours ago
ਸ੍ਰੀਨਗਰ , 16 ਜੂਨ - ਸ੍ਰੀਨਗਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਬਲਾਂ ਵਲੋਂ ਤਲਾਸ਼ੀ ਅਭਿਆਨ...
ਦਿੱਲੀ ਸਿੰਘੂ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ
. . .  about 7 hours ago
ਨੱਥੂਵਾਲਾ ਗਰਬੀ (ਮੋਗਾ), 16 ਜੂਨ (ਸਾਧੂ ਰਾਮ ਲੰਗੇਆਣਾ) - ਦਿੱਲੀ ਦੇ ਸਿੰਘੂ ਮੋਰਚੇ ਤੋਂ ਕੁਝ ਸਮਾਂ ਪਹਿਲਾਂ ਪਰਤੇ ਪਿੰਡ ਛੋਟਾ ਘਰ (ਮੋਗਾ) ਦੇ ਕਿਸਾਨ ਅਮਰੀਕ ਸਿੰਘ (51) ਸਾਲ ਪੁੱਤਰ ਹਰਚਰਨ ਸਿੰਘ ਦਾ ਬਿਮਾਰ ਹੋ ਜਾਣ ਕਰਕੇ ਦਿਹਾਂਤ ਹੋ ਗਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ...
ਅੱਜ ਦਾ ਵਿਚਾਰ
. . .  about 7 hours ago
ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  1 day ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਹੋਰ ਖ਼ਬਰਾਂ..

ਨਾਰੀ ਸੰਸਾਰ

15 ਮਈ ਨੂੰ ਅੰਤਰਰਾਸ਼ਟਰੀ ਪਰਿਵਾਰ ਦਿਵਸ 'ਤੇ ਵਿਸ਼ੇਸ਼

ਮੌਜੂਦਾ ਸਮੇਂ ਦੇ ਖੋਖਲੇ ਰਿਸ਼ਤਿਆਂ ਨੂੰ ਮਜ਼ਬੂਤ ਤੇ ਪਵਿੱਤਰ ਬਣਾਉਣ ਲਈ ਯੋਜਨਾ ਦੀ ਥਾਂ ਸਲਾਹ ਦੀ ਜ਼ਰੂਰਤ

ਜ਼ਿੰਦਗੀ ਮੋਹ ਦਾ ਬਹੁਤ ਹੀ ਖ਼ੂਬਸੂਰਤ ਸਫ਼ਰ ਹੈ, ਤੇ ਇਹੀ ਸਫ਼ਰ ਵੱਖ-ਵੱਖ ਰਿਸ਼ਤਿਆਂ ਵਿਚ ਦੀ ਹੋ ਕੇ ਗੁਜ਼ਰਦਾ ਰਹਿੰਦਾ ਹੈ। ਭਾਵੇਂ ਅਸੀਂ ਕੁਝ ਤੱਥਾਂ ਦੇ ਆਧਾਰ 'ਤੇ ਜ਼ਿੰਦਗੀ ਤੇ ਰਿਸ਼ਤਿਆਂ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ ਪਰ ਇਥੇ ਵਕਤ ਦੇ ਹਿਸਾਬ ਨਾਲ ਹਰ ਪਰਿਭਾਸ਼ਾ ਬਦਲ ਜਾਂਦੀ ਹੈ। ਜਦੋਂ ਵਕਤ ਸਹੀ ਚੱਲ ਰਿਹਾ ਹੁੰਦਾ, ਉਦੋਂ ਸਭ ਨੂੰ ਤੁਸੀਂ ਚੰਗੇ ਲੱਗਦੇ ਓ ਪਰ ਜਦੋਂ ਵਕਤ ਬੁਰਾ ਹੋਵੇ ਉਦੋਂ ਸਿਰਫ਼ ਤੁਸੀਂ ਉਨ੍ਹਾਂ ਨੂੰ ਹੀ ਚੰਗੇ ਲਗਦੇ, ਜੋ ਅਸਲ 'ਚ ਤੁਹਾਡੇ ਹਨ। ਪਰ ਇਸ ਤਰ੍ਹਾਂ ਦਾ ਮਾਹੌਲ ਅਸੀਂ ਕੁਝ ਸਮੇਂ ਲਈ ਹੀ ਸਿਰਜ ਸਕਦੇ ਹਾਂ, ਇਕ ਨਾ ਇਕ ਦਿਨ ਸਾਨੂੰ ਸਚਾਈ ਦਾ ਸਾਹਮਣਾ ਕਰਨਾ ਹੀ ਪੈਣਾ। ਇਸ ਲਈ ਪੈਸੇ ਕਮਾਉਣ ਨਾਲੋਂ ਚੰਗਾ ਰਿਸ਼ਤੇ ਕਮਾਉਣ ਉੱਪਰ ਜ਼ੋਰ ਦਿੱਤਾ ਜਾਵੇ। ਸਬਰ ਤੇ ਵਿਸ਼ਵਾਸ ਵਰਗੇ ਪਹਿਲੂਆਂ ਦੇ ਆਧਾਰ 'ਤੇ ਹੀ ਚੰਗੀ ਰਿਸ਼ਤੇ ਬਣਾਏ ਜਾ ਸਕਦੇ ਹਨ ਪਰ ਅਕਸਰ ਹੀ ਸਾਡਾ ਧਿਆਨ ਬੇਸਬਰੀ ਤੇ ਕੁਝ ਪਲਾਂ ਦੀ ਖ਼ੁਸ਼ੀ ਲਈ ਰਿਸ਼ਤੇ ਬਣਾਉਣ ਉੱਪਰ ਹੁੰਦਾ ਹੈ। ਜਦੋਂ ਸਾਨੂੰ ਆਪਣੀ ਇਸ ਗ਼ਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਸਾਡੇ ਕਿਰਦਾਰ 'ਤੇ ਬੇਵਫ਼ਾਈ ਦਾ ਦਾਗ਼ ਲੱਗ ਜਾਂਦਾ ਹੈ ਤੇ ਅਸੀਂ ...

ਪੂਰਾ ਲੇਖ ਪੜ੍ਹੋ »

ਜ਼ਿਦ ਨਹੀਂ, ਬੱਚੇ ਦਾ ਆਤਮ-ਵਿਸ਼ਵਾਸ ਵਿਕਸਿਤ ਕਰੋ

ਮਾਂ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਵਿਚ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰੇ। ਜਿਨ੍ਹਾਂ ਬੱਚਿਆਂ ਵਿਚ ਆਤਮ-ਸਨਮਾਨ ਦੀ ਭਾਵਨਾ ਘੱਟ ਹੁੰਦੀ ਹੈ, ਉਹ ਜ਼ਿੰਦਗੀ ਵਿਚ ਆਸਾਨੀ ਨਾਲ ਕਾਮਯਾਬ ਨਹੀਂ ਹੁੰਦੇ ਤੇ ਲੜਖੜਾਉਂਦੇ ਰਹਿੰਦੇ ਹਨ। ਅਜਿਹੀ ਹਾਲਤ ਵਿਚ ਉਹ ਮਾਪਿਆਂ ਨੂੰ ਵਾਰ-ਵਾਰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ ਉਹ ਜਾਣਬੁੱਝ ਕੇ ਤੰਗ ਨਹੀਂ ਕਰਦੇ। ਸਗੋਂ ਉਨ੍ਹਾਂ ਦੀ ਅਜਿਹੀ ਮਾਨਸਿਕ ਸਥਿਤੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ। ਇਸੇ ਕਾਰਨ ਹੀ ਮਾਵਾਂ ਨੂੰ ਇਹ ਮੁਸ਼ਕਿਲ ਆ ਰਹੀ ਹੈ ਕਿ ਉਨ੍ਹਾਂ ਦੇ ਬੱਚੇ ਦਿਨ-ਬ-ਦਿਨ ਜ਼ਿੱਦੀ ਹੋ ਰਹੇ ਹਨ ਤੇ ਆਮ ਲੋਕਾਂ ਦੀ ਇਹ ਧਾਰਨਾ ਹੈ ਕਿ ਉਨ੍ਹਾਂ ਦੇ ਬੱਚੇ ਬੁਰੀ ਸੰਗਤ ਵਿਚ ਜਾਣ ਕਰਕੇ ਜ਼ਿਦ ਕਰਨੀ ਸਿੱਖਦੇ ਹਨ, ਗ਼ਲਤ ਹੈ। ਉਨ੍ਹਾਂ ਵਿਚੋਂ ਕੋਈ ਵੀ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ, ਉਨ੍ਹਾਂ ਦੇ ਬੱਚਿਆਂ ਦੀ ਜ਼ਿਦ ਕਰਨ ਦੀ ਆਦਤ ਦੇ ਪਿੱਛੇ ਉਨ੍ਹਾਂ ਦਾ ਆਪਣਾ ਹੀ ਵਿਸ਼ੇਸ਼ ਰੋਲ ਹੁੰਦਾ ਹੈ। ਅਗਰ ਉਹ ਇਸ ਗੱਲ ਨੂੰ ਮੰਨ ਕੇ ਚੱਲਣ ਤਾਂ ਕਾਫ਼ੀ ਹੱਦ ਤੱਕ ਉਨ੍ਹਾਂ ਦਾ ਬੱਚਾ ਜ਼ਿਦ ਛੱਡਣ ਲਗ ਪਵੇਗਾ। ਸਭ ਤੋਂ ਵੱਡੀ ਮਾਵਾਂ ਦੀ ...

ਪੂਰਾ ਲੇਖ ਪੜ੍ਹੋ »

ਨਾਰੀ ਜੰਨਤ ਦੀ ਪਰਿਭਾਸ਼ਾ

* ਬਲਵਿੰਦਰ 'ਬਾਲਮ' ਗੁਰਦਾਸਪੁਰ *

ਨਾਰੀ ਜੰਨਤ ਦੀ ਪਰਿਭਾਸ਼ਾ। ਨਾਰੀ ਪੀੜ੍ਹੀ ਦੀ ਅਭਿਲਾਸ਼ਾ। ਨਾਰੀ ਮੰਦਰ ਵਿਚ ਜਿਉਂ ਜਯੋਤੀ। ਨਾਰੀ ਮਮਤਾ ਵਾਲੀ ਗੋਦੀ। ਨਾਰੀ ਸ਼ੁਭ ਮੰਗਲ ਅਭਿਵਾਦਨ। ਨਾਰੀ ਮਾਰੂਥਲ ਵਿਚ ਸਾਵਣ। ਨਾਰੀ ਅਗਨੀ ਵਾਲਾ ਮੰਜ਼ਰ। ਨਾਰੀ ਦੁਸ਼ਮਣ ਦੇ ਲਈ ਖੰਜ਼ਰ। ਨਾਰੀ ਸਤਿਅਮ ਸੁੰਦਰਮ ਸ਼ਕਤੀ। ਨਾਰੀ ਪੂਜਾ ਨਾਰੀ ਭਗਤੀ। ਨਾਰੀ ਬੰਦਨਵਾਰ ਜਿਉਂ ਦਰ 'ਤੇ। ਨਾਰੀ ਕਿਰਪਾ ਦ੍ਰਿਸ਼ਟੀ ਘਰ 'ਤੇ। ਨਾਰੀ ਜਿਉਂ ਖਿੜਦੀ ਖੁਸ਼ਹਾਲੀ। ਨਾਰੀ ਸਾਰੇ ਜਗ ਦੀ ਵਾਲੀ। ਨਾਰੀ ਵਗਦਾ ਦਰਿਆ ਹੈ ਪਰ। ਨਾਰੀ ਚੜ੍ਹਦੇ ਹੜ੍ਹ ਦਾ ਹੈ ਡਰ। ਨਾਰੀ ਮੰਗਲ ਕਲਸ਼ ਪਿਆਰਾ। ਨਾਰੀ ਰੱਬ ਦਾ ਰੂਪ ਨਿਆਰਾ। ਨਾਰੀ ਕਰਕੇ ਇਹ ਸੰਸਾਰ। ਨਾਰੀ ਕਰਕੇ ਸਭ ਭੰਡਾਰ। ਨਾਰੀ ਮਿਹਰਾਂ ਵਾਲੀ ਦਾਤੀ। ਨਾਰੀ ਸੂਰਜ ਵਾਲੀ ਝਾਤੀ। ਨਾਰੀ ਕੋਮਲ ਗੰਦਲ ਵਾਂਗੂੰ। ਨਾਰੀ ਖੁਸ਼ਬੂ ਚੰਦਨ ਵਾਂਗੂੰ। ਨਾਰੀ ਵੇਲ ਮੁਹੱਬਤ ਵਾਲੀ। ਨਾਰੀ ਫੁੱਲਾਂ ਲੱਦੀ ਡਾਲੀ। ਨਾਰੀ ਸਰਬ ਕਲਾ ਸੰਪੂਰਨ। ਨਾਰੀ ਅਰਪਨ ਨਾਰੀ ਦਰਪਨ। ਨਾਰੀ ਸਾਰੇ ਜਗ ਦੀ ਜਨਨੀ। ਨਾਰੀ ਜਿਉਂ ਦੀਵੇ ਦੀ ਅਗਨੀ। ਨਾਰੀ 'ਬਾਲਮ' ਪਾਕ ਪਵਿੱਤਰ। ਨਾਰੀ ਸਭ ਤੋਂ ਸੱਚਾ ...

ਪੂਰਾ ਲੇਖ ਪੜ੍ਹੋ »

ਰੋਗ ਨਾਲ ਲੜਨ ਦੀ ਸਮਰੱਥਾ ਅਤੇ ਸੁੰਦਰਤਾ ਵਿਚ ਕੀ ਸਬੰਧ ਹੈ?

ਇਮਿਊਨਿਟੀ ਭਾਵ ਤੁਹਾਡੇ ਸਰੀਰ ਦੀ ਰੋਗ ਨਾਲ ਲੜਨ ਦੀ ਸਮਰੱਥਾ। ਜੇ ਸਰੀਰ ਵਿਚ ਜਾਣੇ-ਅਣਜਾਣੇ ਤਰੀਕੇ ਨਾਲ ਰੋਗਾਂ ਨਾਲ ਲੜਨ ਦੀ ਆਪਣੇ-ਆਪ ਵਿਚ ਸਮਰੱਥਾ ਹੈ, ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਹੋਣਾ ਆਪਣੇ-ਆਪ ਵਿਚ ਸੁੰਦਰ ਹੋਣਾ ਹੈ। ਕੀ ਕਿਹਾ, ਤੁਸੀਂ ਇਸ ਗੱਲ ਨੂੰ ਹਮੇਸ਼ਾ ਤੋਂ ਜਾਣਦੇ ਹੋ? ਬਹੁਤ ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਆਓ, ਇਸ ਕੁਇਜ਼ ਰਾਹੀਂ ਪਰਖਦੇ ਹਾਂ ਕਿ ਤਹਾਡੇ ਸਰੀਰ ਦੀ ਰੋਗ ਨਾਲ ਲੜਨ ਦੀ ਸਮਰੱਥਾ ਅਤੇ ਸੁੰਦਰਤਾ ਵਿਚਲੇ ਸਬੰਧ ਨੂੰ ਜਾਣਨ ਦਾ ਤੁਹਾਡਾ ਦਾਅਵਾ ਕਿੰਨਾ ਕੁ ਸਹੀ ਹੈ? 1. ਤੁਹਾਡੇ ਲਈ ਸਿਹਤਮੰਦ ਖੁਰਾਕ (ੳ) ਰੋਜ਼ ਦੀ ਖੁਰਾਕ ਹੈ। (ਅ) ਜਦੋਂ ਬਿਮਾਰ ਹੁੰਦੇ ਹੋ ਤਾਂ ਲਗਾਤਾਰ ਸਿਹਤਮੰਦ ਖੁਰਾਕ ਲੈਂਦੇ ਹੋ। (ੲ) ਤੁਹਾਡੀ ਸੋਚ ਹੈ, ਜੋ ਦਿਲ ਕਰੇ ਉਹੀ ਖਾਓ, ਉਹੀ ਸਿਹਤਮੰਦ ਖਾਣਾ ਹੁੰਦਾ ਹੈ। 2. ਸਬਜ਼ੀਆਂ ਵਿਚ ਹਰੇ ਪੱਤੇ ਤੁਹਾਨੂੰ (ੳ) ਬਿਲਕੁਲ ਪਸੰਦ ਨਹੀਂ। (ਅ) ਪਹਿਲੀ ਪਸੰਦ ਹੈ। (ੲ) ਕਦੇ-ਕਦੇ ਖਾ ਲੈਂਦੀ ਹਾਂ। 3. ਖੱਟੇ ਫਲ ਤੁਹਾਨੂੰ (ੳ) ਕਦੇ ਵੀ ਪਸੰਦ ਨਹੀਂ ਰਹੇ। (ਅ) ਜ਼ਿਆਦਾ ਪਸੰਦ ਨਹੀਂ ਹਨ। (ੲ) ਬਚਪਨ ਤੋਂ ਹੀ ਬਹੁਤ ਪਸੰਦ ਹਨ। 4. ...

ਪੂਰਾ ਲੇਖ ਪੜ੍ਹੋ »

ਸਵਾਦੀ ਅਤੇ ਪੌਸ਼ਟਿਕ ਨਾਸ਼ਤਾ

ਸਵਾਦੀ ਸੂਜੀ ਉਪਮਾ ਉਪਮਾ ਨਾ ਸਿਰਫ ਬਹੁਤ ਸਵਾਦ ਸਗੋਂ ਬਹੁਤ ਤਾਕਤਵਰ ਵੀ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਅਜਿਹੇ ਬਜ਼ੁਰਗ ਵੀ ਬੜੀ ਆਸਾਨੀ ਨਾਲ ਖਾ ਸਕਦੇ ਹਨ, ਜਿਨ੍ਹਾਂ ਦੇ ਮੂੰਹ 'ਚ ਦੰਦ ਨਹੀਂ ਹੁੰਦੇ। ਸੂਜੀ ਵਿਚ ਕਾਰਬੋਹਾਈਡ੍ਰੇਡ ਅਤੇ ਪ੍ਰੋਟੀਨ ਦੋਵੇਂ ਪਾਏ ਜਾਂਦੇ ਹਨ। ਨਾਲ ਹੀ ਰਵਾ ਉਪਮਾ ਆਸਾਨੀ ਨਾਲ ਪਚ ਵੀ ਜਾਂਦਾ ਹੈ। ਇਸ ਲਈ ਇਸ ਨੂੰ ਬਜ਼ੁਰਗਾਂ ਦਾ ਸਭ ਤੋਂ ਵਧੀਆ ਭੋਜਨ ਕਿਹਾ ਜਾਂਦਾ ਹੈ। ਸੂਜੀ ਉਪਮਾ ਵਿਚ ਲੋਹ ਤੱਤ ਵੀ ਭਰਪੂਰ ਹੁੰਦਾ ਹੈ ਅਤੇ ਇਸ ਨਾਲ ਮਾੜਾ ਕੋਲੈਸਟ੍ਰੋਲ ਭਾਵ ਖੂਨ ਵਿਚਲੀ ਚਰਬੀ ਵੀ ਘਟਦੀ ਹੈ। ਇਸ ਲਈ ਬਜ਼ੁਰਗਾਂ ਨੂੰ ਸਵੇਰੇ ਨਾਸ਼ਤੇ ਵਿਚ ਸੂਜੀ ਉਪਮਾ ਦਿੱਤਾ ਜਾਂਦਾ ਹੈ। ਇਸ ਵਿਚ ਹਰੀਆਂ ਸਬਜ਼ੀਆਂ ਨੂੰ ਉਬਾਲ ਕੇ ਮਿਲਾਇਆ ਜਾ ਸਕਦਾ ਹੈ। ਦੁੱਧ ਦਾ ਦਲੀਆ ਦੁੱਧ ਦਾ ਦਲੀਆ ਬਜ਼ੁਰਗਾਂ ਦਾ ਮਨਪਸੰਦ ਨਾਸ਼ਤਾ ਹੈ ਅਤੇ ਇਹ ਕਾਫੀ ਮਸ਼ਹੂਰ ਵੀ ਹੈ। ਨਾਸ਼ਤੇ ਵਿਚ ਦੁੱਧ ਦਾ ਦਲੀਆ ਇਸ ਲਈ ਵੀ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਕਈ ਪੌਸ਼ਟਿਕ ਤੱਤ ਦੁੱਧ ਅਤੇ ਅਨਾਜ ਕਾਰਨ ਇਕ ਜਗ੍ਹਾ ਮਿਲ ਜਾਂਦੇ ਹਨ। ਇਹ ਬਹੁਤ ਛੇਤੀ ਤਿਆਰ ਵੀ ਹੋ ਜਾਂਦਾ ਹੈ। ਜੇ ਇਸ ਨੂੰ ...

ਪੂਰਾ ਲੇਖ ਪੜ੍ਹੋ »

ਕਿਵੇਂ ਦੂਰ ਕਰੀਏ ਅੱਖਾਂ ਦੇ ਕਾਲੇ ਧੱਬੇ

ਚਮਕਦਾਰ ਅੱਖਾਂ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਹੀ ਨਹੀਂ ਵਧਾਉਂਦੀਆਂ ਸਗੋਂ ਉਸ ਦੀ ਸ਼ਖ਼ਸੀਅਤ ਨੂੰ ਵੀ ਉਜਾਗਰ ਕਰਦੀਆਂ ਹਨ। ਕਾਰਨ : (1) ਧੁੱਪ ਵਿਚਲੀਆਂ ਯੂ.ਵੀ. (ਅਲਟਰਾ ਵਾਇਲਟ) ਕਿਰਨਾਂ (2) ਤਣਾਅ ਭਰਿਆ ਜੀਵਨ ਢੰਗ (3) ਕੁਪੋਸ਼ਣ ਜਾਂ ਅਸੰਤੁਲਿਤ ਭੋਜਨ (4) ਵਿਰਸੇ ਜਾਂ ਖਾਨਦਾਨੀ ਕਾਰਨ (5) ਖੂਨ ਦੀ ਕਮੀ (6) ਚਮੜੀ ਦਾ ਰੋਗ ਡਰਮੇਟਾਈਟਸ (7) ਐਲਰਜੀ (8) ਨੀਂਦ ਦੀ ਘਾਟ (9) ਸਰੀਰਕ ਜਾਂ ਮਾਨਸਿਕ ਥਕਾਨ (10) ਅੱਖਾਂ ਨੂੰ ਜ਼ਿਆਦਾ ਰਗੜਨਾ (11) ਘੱਟ ਮਾਤਰਾ ਵਿਚ ਪਾਣੀ ਪੀਣਾ (12) ਗਲੁਕੋਮਾ (ਅੱਖਾਂ ਦੀ ਬਿਮਾਰੀ) ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅੱਖਾਂ ਦੁਆਲੇ ਧੱਬੇ ਪੈਦਾ ਕਰਦੀਆਂ ਹਨ । ਦੂਰ ਕਰਨ ਦੇ ਉਪਾਅ : (1) ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਹੈ (2) ਦਿਨ ਵਿਚ ਦੋ-ਤਿੰਨ ਵਾਰ ਤਾਜ਼ੇ ਪਾਣੀ ਦੇ ਛਿੱਟੇ ਮਾਰਨਾ (3) ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪਾਲਕ, ਤਾਜ਼ੀਆਂ ਸਬਜ਼ੀਆਂ ਤੇ ਫਲ ਖਾਣਾ (4) ਭਰਪੂਰ ਨੀਂਦ ਲੈਣਾ (5) ਜ਼ਿਆਦਾ ਪਾਣੀ ਪੀਣਾ (6) ਘਰ ਤੋਂ ਬਾਹਰ ਜਾਣ ਲੱਗਿਆਂ ਮੋਇਸਚਰਾਈਜ਼ਰ ਚਿਹਰੇ ਉੱਤੇ ਲਗਾਉਣਾ (7) ਸੌਣ ਤੋਂ ਪਹਿਲਾਂ ਬਾਦਾਮ ਦੇ ਤੇਲ ਵਿਚ ਵਿਟਾਮਿਨ ਸੀ ਅਤੇ ਈ ਮਿਲਾ ਕੇ ਅੱਖਾਂ ਦੀ ਹਲਕੀ ਮਾਲਿਸ਼ ਕਰਨਾ (8) ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX