ਅੱਜ ਕਿਸੇ ਖੇਤੀ ਵਿਗਿਆਨੀ ਦਾ ਦੂਰ-ਦੁਰਾਡੇ ਦੇ ਪਿੰਡਾਂ 'ਚ ਰਹਿ ਰਹੇ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਨਹੀਂ ਜੋ ਉਨ੍ਹਾਂ ਦੀ ਤੱਰਕੀ ਲਈ ਅਤਿ ਲੋੜੀਂਦਾ ਹੈ।
ਆਜ਼ਾਦੀ ਤੋਂ 7 ਦਹਾਕੇ ਬਾਅਦ ਵੀ ਖੇਤੀ ਵਿਗਿਆਨ ਸਾਰੇ ਕਿਸਾਨਾਂ ਤੱਕ ਨਹੀਂ ਪਹੁੰਚਿਆ। ਪਿੰਡਾਂ 'ਚ ਵਿਸ਼ੇਸ਼ ਕਰ ਕੇ ਜਿਹੜੇ ਪਿੰਡ ਸ਼ਹਿਰਾਂ, ਜ਼ਿਲ੍ਹਾ, ਤਹਿਸੀਲ ਜਾਂ ਬਲਾਕ ਹੈੱਡ-ਕੁਆਰਟਰ ਤੋਂ ਦੂਰ ਹਨ, ਉਨ੍ਹਾਂ ਵਿਚ ਛੋਟੇ ਤੇ ਸੀਮਾਂਤ ਕਿਸਾਨ ਨਵੀਂ ਖੇਤੀ ਤਕਨਾਲੋਜੀ ਤੋਂ ਵਾਂਝੇ ਹਨ। ਇਨ੍ਹਾਂ ਕਿਸਾਨਾਂ ਦੀ ਉਤਪਾਦਕਤਾ ਦੂਜੇ ਕਿਸਾਨਾਂ ਤੋਂ ਬਹੁਤ ਘੱਟ ਰਹਿੰਦੀ ਹੈ। ਕਿਉਂਕਿ ਇਹ ਨਵੀਆਂ ਕਿਸਮਾਂ ਦੇ ਬੀਜ ਤੇ ਨਵੀਨ ਖੇਤੀ ਤਕਨਾਲੋਜੀ ਦੀ ਵਰਤੋਂ ਨਹੀਂ ਕਰਦੇ। ਇਸ ਸਾਲ ਕਣਕ ਦੀ ਭਰਪੂਰ ਫ਼ਸਲ ਹੋਈ ਹੈ। ਪਰ ਪਿੰਡਾਂ 'ਚ ਕਿਸਾਨਾਂ ਦੀ ਉਤਪਾਦਕਤਾ ਦੇ ਬੜੇ ਅੰਤਰ ਹਨ। ਵੱਖੋ-ਵੱਖ ਬਲਾਕਾਂ ਤੇ ਤਹਿਸੀਲਾਂ ਦੇ ਕਿਸਾਨਾਂ ਦੀ ਹੀ ਉਤਪਾਦਕਤਾ ਵੱਖਰੀਵੱਖਰੀ ਹੀ ਨਹੀਂ, ਸਗੋਂ ਇਕੋ ਪਿੰਡ ਦੇ ਕਿਸਾਨਾਂ ਦੇ ਝਾੜ 'ਚ ਵੀ ਬੜਾ ਫ਼ਰਕ ਰਿਹਾ ਹੈ। ਅਗਾਂਹਵਧੂ ਕਿਸਾਨਾਂ ਦੀ ਫ਼ਸਲ ਦਾ ਝਾੜ 25 ਤੋਂ 26 ਕੁਇੰਟਲ ਪ੍ਰਤੀ ਏਕੜ ਤੱਕ ਚਲਾ ਗਿਆ ਜਦੋਂ ਕਿ ...
ਲਸਣ ਅਤੇ ਪਿਆਜ਼ ਦੋਵੇਂ ਸਿਹਤ ਲਈ ਕਾਫ਼ੀ ਲਾਹੇਵੰਦ ਹਨ ਅਤੇ ਇਨ੍ਹਾਂ ਦੋਵਾਂ ਦੀ ਹਰ ਰਸੋਈਘਰ ਵਿਚ ਇਕ ਖਾਸ ਜਗ੍ਹਾ ਹੈ। ਇਸੇ ਲਈ ਲਗਪਗ ਸਾਰਾ ਸਾਲ ਇਨ੍ਹਾਂ ਦੀ ਮੰਗ ਬਰਕਰਾਰ ਰਹਿੰਦੀ ਹੈ ਅਤੇ ਬਾਜ਼ਾਰ ਵਿਚ ਇਨ੍ਹਾਂ ਦਾ ਵਾਜ਼ਿਬ ਮੁੱਲ ਵੀ ਮਿਲਦਾ ਹੈ। ਪਰ ਜੇਕਰ ਇਨ੍ਹਾਂ ਫ਼ਸਲਾਂ ਦੀ ਸਾਂਭ-ਸੰਭਾਲ ਵਧੀਆ ਢੰਗ ਨਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਪਿਆਜ਼ 'ਚ ਨਮੀ ਦੀ ਕਮੀ ਨਾਲ ਸੁੰਗੜਨ, ਗਲਣ ਤੇ ਪੁੰਗਰਨ ਨਾਲ ਨੁਕਸਾਨ ਹੋ ਜਾਂਦਾ ਹੈ ਜਦਕਿ ਲਸਣ 'ਚ ਜ਼ਿਆਦਾਤਰ ਨੁਕਸਾਨ ਵਜ਼ਨ ਘਟਣ ਕਾਰਨ ਤੇ ਬਿਮਾਰੀਆਂ ਕਾਰਨ ਹੁੰਦਾ ਹੈ। ਇਸ ਨੁਕਸਾਨ ਨੂੰ ਘੱਟ ਕਰਨ ਲਈ ਇਨ੍ਹਾਂ ਫ਼ਸਲਾਂ ਦੇ ਉਤਪਾਦਨ ਦੌਰਾਨ ਤੇ ਉਤਪਾਦਨ ਉਪਰੰਤ ਨਿਮਨਲਿਖਤ ਨੁਕਤੇ ਮਹੱਤਵਪੂਰਨ ਹਨ:
ਕਿਉਰਿੰਗ: ਕਿਉਰਿੰਗ ਨਾਲ ਪਿਆਜ਼ ਤੇ ਲਸਣ ਦੀ ਬਾਹਰਲੀ ਪਰਤ ਤੋਂ ਨਮੀ ਘਟਾਈ ਜਾਂਦੀ ਹੈ, ਜਿਸ ਨਾਲ ਬਾਹਰਲੀ ਪਰਤ ਥੋੜ੍ਹੀ ਸਖ਼ਤ ਹੋ ਜਾਂਦੀ ਹੈ। ਬਾਹਰਲੇ ਪੱਤਿਆਂ ਨੂੰ ਸੁਕਾਉਣ ਨਾਲ ਜਿੱਥੇ ਭੰਡਾਰਨ ਦੇ ਸਮੇਂ 'ਚ ਵਾਧਾ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਤੇ ਗਲਣ ਦਾ ਖ਼ਤਰਾ ਵੀ ਘਟਦਾ ਹੈ। ਪਿਆਜ਼ ਦੀ ਕਿਉਰਿੰਗ ਉਦੋਂ ਸਹੀ ...
ਪੁਰਾਣਿਆਂ ਸਮਿਆਂ ਵਿਚ ਕਣਕ ਦੀ ਵਾਢੀ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ ਅਤੇ ਫਿਰ ਕਣਕ ਦੀਆਂ ਭਰੀਆਂ ਬੰਨ੍ਹ ਕੇ ਭਰੀਆਂ ਨੂੰ ਇਕ ਥਾਂ 'ਤੇ ਇਕੱਠਾ ਕੀਤਾ ਜਾਂਦਾ ਸੀ। ਜਿਸ ਨੂੰ ਖਲਵਾੜਾ ਆਖਦੇ ਸਨ। ਬਹੁਤ ਪੁਰਾਣੇ ਸਮੇਂ 'ਚ ਤਾਂ ਕਣਕਾਂ ਨੂੰ ਬਲਦਾਂ, ਝੋਟਿਆਂ ਅਤੇ ਊਠਾਂ ਦੇ ਨਾਲ ਗਾਹੁੰਦੇ ਸਨ। ਪੁਰਾਣੇ ਸਮੇਂ ਵਿਚ ਕਣਕ ਨੂੰ ਸਾਂਭਣ ਲਈ ਕਈ ਹਫ਼ਤੇ ਲੱਗ ਜਾਂਦੇ ਸਨ। ਮੰਡੀਆਂ ਵਿਚ ਵੇਚਣ ਤੋਂ ਬਾਅਦ ਘਰ ਖਾਣ ਲਈ ਮਿੱਟੀ ਦੇ ਭੜੋਲਿਆਂ ਵਿਚ ਭੰਡਾਰ ਜਮ੍ਹਾਂ ਕਰ ਲਿਆ ਜਾਂਦਾ ਸੀ। ਬਾਅਦ ਵਿਚ ਕਿਸਾਨ ਤੂੜੀ ਦੀ ਸਾਂਭ-ਸੰਭਾਲ ਲਈ ਰੁੱਝ ਜਾਂਦੇ ਸਨ। ਬਾਹਰ ਖੇਤਾਂ ਵਿਚ ਤੂੜੀ ਦੇ ਮੂਸਲ (ਕੁੱਪ) ਬੰਨ੍ਹ ਲਏ ਜਾਂਦੇ ਸਨ। ਕਣਕ ਦੇ ਨਾੜ ਨੂੰ ਇਕੱਠਾ ਕਰ ਕੇ ਉਸ ਦੀ ਤੂੜੀ ਬਣਾਈ ਜਾਂਦੀ ਸੀ। ਸਾਲ ਭਰ ਪਸ਼ੂਆਂ ਨੂੰ ਤੂੜੀ ਪਾਉਣ ਲਈ ਕਿਸਾਨ ਭੰਡਾਰ ਜਮ੍ਹਾਂ ਕਰ ਲੈਂਦੇ ਸਨ। ਤੂੜੀ ਹੀ ਪਸ਼ੂਆਂ ਦੀ ਮੁੱਖ ਖੁਰਾਕ ਹੁੰਦੀ ਸੀ। ਕਿਸਾਨ ਆਪਣੀ ਤੂੜੀ ਤੰਦ ਨੂੰ ਸਾਂਭਣ ਲਈ ਮੂਸਲ/ਕੁੱਪ ਬੰਨ੍ਹਦੇ ਸਨ। ਮਾਝੇ ਵਿਚ ਇਸ ਨੂੰ ਮੂਸਲ ਅਤੇ ਮਾਲਵੇ ਦੁਆਬੇ ਵਿਚ ਇਸ ਨੂੰ ਕੁੱਪ ਕਿਹਾ ਜਾਂਦਾ ਹੈ। ਕਿਉਂਕਿ ਉਨ੍ਹਾਂ ਸਮਿਆਂ ਵਿਚ ...
ਭੰਡਾਰ ਕੀਤੇ ਦਾਣਿਆਂ ਦੇ ਨੁਕਸਾਨ ਦੇ ਕਈ ਕਾਰਨ ਹਨ ਜਿਵੇਂ ਸਹੀ ਤਾਪਮਾਨ ਨਾ ਹੋਣਾ, ਸਿਲ੍ਹ ਜ਼ਿਆਦਾ ਹੋਣੇ, ਕੀੜੇ-ਮਕੌੜੇੇ, ਉੱਲੀ, ਚੂਹੇ, ਪੰਛੀ, ਸੂਖਮ ਜੀਵ, ਢੰਗ ਅਤੇ ਸਟੋਰ ਕਰਨ ਦਾ ਸਮਾਂ ਆਦਿ। ਪਰ ਅਨਾਜ ਦਾ ਵਧੇਰੇ ਨੁਕਸਾਨ ਕੀੜੇ-ਮਕੌੜਿਆਂ ਕਰਕੇ ਹੁੰਦਾ ਹੈ। ਇਹ ਕੀੜੇ ਵੱਖ-ਵੱਖ ਤਰੀਕਿਆਂ ਨਾਲ ਅਨਾਜ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੇ ਹਨ। ਹਮਲੇ ਕਾਰਨ ਦਾਣਿਆਂ ਦਾ ਭਾਰ, ਮੰਡੀਕਰਨ ਕੀਮਤ ਅਤੇ ਗੁਣਤਾ ਵੀ ਘੱਟ ਜਾਂਦੀ ਹੈ। ਕੀੜਿਆਂ ਦੇ ਹਮਲੇ ਕਾਰਨ ਅਨਾਜ ਦੇ ਪ੍ਰੋਟੀਨ, ਕਾਰਬੋਹਾਈਡ੍ਰੇਟ, ਐਮੀਨੋ ਐਸਿਡ ਅਤੇ ਖਣਿਜ ਪਦਾਰਥਾਂ ਦੇ ਵਿਚ ਕੁਝ ਰਸਾਇਣਕ ਬਦਲਾਅ ਆਉਂਦੇ ਹਨ, ਜਿਸ ਕਾਰਨ ਦਾਣਿਆਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ। ਖਾਣ ਵਾਲੇ ਦਾਣਿਆਂ ਵਿਚ ਜੀਵਤ/ਮਰੇ ਹੋਏ ਕੀੜੇ, ਕੀੜਿਆਂ ਦੀ ਕੁੰਜ/ਵਾਲ, ਕੀੜਿਆਂ ਦੇ ਸਰੀਰ ਦੇ ਹਿੱਸੇ ਕਾਰਨ, ਪੇਟ ਅਤੇ ਚਮੜੀ ਕਈ ਰੋਗ ਵੀ ਲੱਗ ਜਾਂਦੇ ਹਨ। ਕੀੜਿਆਂ ਦੇ ਹਮਲੇ ਵਾਲੇ ਬੀਜਾਂ ਦੀ ਉੱਗਣ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਖੇਤਾਂ ਵਿਚ ਬੂਟਿਆਂ ਦੀ ਗਿਣਤੀ ਹੋਣ ਕਰਕੇ ਅਉਣ ਵਾਲੀ ਫ਼ਸਲ ਦਾ ਝਾੜ ਘੱਟ ਜਾਂਦਾ ਹੈ।
ਦਾਣਿਆਂ ਨੂੰ ਕੀੜਿਆਂ ਤੋਂ ...
ਜੀਵਨ ਦੀਆਂ ਮੁੱਢਲੀਆਂ ਲੋੜਾਂ 'ਚੋਂ ਪਾਣੀ ਸਭ ਤੋਂ ਉੱਤੇ ਹੈ। ਆਕਸੀਜਨ ਤੇ ਹਾਈਡ੍ਰੋਜਨ ਗੈਸ ਦੇ ਸੁਮੇਲ ਤੋਂ ਪਾਣੀ ਬਣਦਾ ਹੈ। ਜੀਵਨ ਦੇ ਚੱਲਦੇ ਰਹਿਣ ਲਈ ਜਿਸ ਪਾਣੀ ਦੀ ਜ਼ਰੂਰਤ ਹਰ ਜੀਵ, ਜੰਤੂ ਤੇ ਬਨਸਪਤੀ ਨੂੰ ਪੈਂਦੀ ਹੈ, ਉਹ ਕਿਸੇ ਵੀ ਚੀਜ਼ ਵਿਚ ਰਲ ਕੇ ਆਪਣਾ ਰੂਪ ਬਦਲ ਸਕਦਾ ਹੈ ਤੇ ਜਦੋਂ ਉਸ ਨੇ ਆਜ਼ਾਦ ਹੋਣਾ ਹੁੰਦਾ ਹੈ ਤਾਂ ਭਾਫ਼ ਬਣ ਕੇ ਉੱਡਣ ਤੋਂ ਉਸ ਨੂੰ ਕੋਈ ਨਹੀਂ ਰੋਕ ਸਕਦਾ। ਪਾਣੀ ਜਿੱਥੇ ਵੀ ਹੋਵੇ, ਉਸ ਨੂੰ ਆਪਣੇ-ਆਪ ਨੂੰ ਨਿਰਮਲ ਕਰਨਾ ਆਉਂਦਾ ਹੈ। ਕਦੇ-ਕਦੇ ਤਾਂ ਇੰਝ ਲੱਗਦਾ ਹੈ ਕਿ ਪਾਣੀ ਹੀ ਪਰਮਾਤਮਾ ਹੈ। ਕਿਉਂਕਿ ਜਿੱਥੇ ਪਾਣੀ ਮੁੱਕ ਗਿਆ, ਉੱਥੇ ਜੀਵਨ ਮੁੱਕ ਜਾਂਦਾ ਹੈ ਤੇ ਜਿੱਥੇ ਪਾਣੀ ਆ ਜਾਵੇ ਉੱਥੇ ਜੀਵਨ ਪਨਪਨ ਲੱਗ ਪੈਂਦਾ ਹੈ। ਪਾਣੀ ਦਾ ਸਹਿਜ ਰੂਪ ਵਰਦਾਨ ਹੈ ਤੇ ਵਿਰਾਟ ਰੂਪ ਖੌਫ਼ਨਾਕ। ਪਾਣੀ ਦੀ ਇਕ ਹੋਰ ਖ਼ਾਸੀਅਤ ਹੈ ਕਿ ਧਰਤੀ ਅੰਦਰ ਦੀ ਅੱਗ ਦੇ ਸੇਕ ਦੀ ਮਦਦ ਨਾਲ ਬਣਦਾ ਹੈ ਤੇ ਧਰਤੀ ਉੱਤੇ ਲੱਗੀ ਅੱਗ ਨੂੰ ਸ਼ਾਂਤ ਕਰਦਾ ਹੈ। ਆਓ ਪਾਣੀ ਦੀ ਕਦਰ ਕਰਨ ਦੀ ਆਦਤ ਪਾਈਏ ।
ਫੋਨ : ...
ਅੰਤਰਰਾਸ਼ਟਰੀ ਬਾਜ਼ਾਰ ਚੌਲ ਦੋ ਮੁੱਖ ਸ਼੍ਰੇਣੀਆਂ (ਖ਼ੁਸ਼ਬੂਦਾਰ ਅਤੇ ਗ਼ੈਰ-ਖ਼ੁਸ਼ਬੂਦਾਰ) ਦਾ ਵਪਾਰ ਕੀਤਾ ਜਾਂਦਾ ਹੈ। ਸੁਗੰਧ ਵਾਲਾ, ਖ਼ੁਸ਼ਬੂਦਾਰ ਚਾਵਲ ਦੇ ਮਾਮਲੇ ਵਿਚ ਭਾਰਤ ਬਾਸਮਤੀ ਚੌਲਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਭ ਤੋ ਅੱਗੇ ਹੈ ਅਤੇ ਇਸ ਤੋਂ ਚੋਖੀ ਆਮਦਨ ਵੀ ਪ੍ਰਾਪਤ ਹੋ ਰਹੀ ਹੈ। ਇਨ੍ਹਾਂ ਫ਼ਸਲਾਂ ਤੋਂ ਵੱਧ ਝਾੜ ਅਤੇ ਚੰਗੀ ਗੁਣਵੱਤਾ ਦੇ ਚੌਲ ਪ੍ਰਾਪਤ ਕਰਨ ਲਈ ਕੁਝ ਸੁਝਾਉ ਸਾਂਝੇ ਕੀਤੇ ਜਾ ਰਹੇ ਹਨ ।
* ਪਾਣੀ ਦੀ ਬੱਚਤ ਅਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ, ਪੰਜਾਬ ਖੇਤਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਕਾਸ਼ਤ ਕਰੋ।
* ਪੂਸਾ 44, ਪੀਲੀ ਪੂਸਾ, ਡੋਗਰ ਪੂਸਾ ਦੀ ਕਾਸ਼ਤ ਨਾ ਕਰੋ, ਇਨ੍ਹਾਂ ਨੂੰ 15-20 ਫ਼ੀਸਦੀ ਵੱਧ ਪਾਣੀ ਅਤੇ ਕੀਟਨਾਸ਼ਕਾਂ ਦੇ ਵੱਧ ਛਿੜਕਾਅ ਦੀ ਲੋੜ ਪੈਂਦੀ ਹੈ ।
* ਪੀ. ਆਰ. 126 ਅਤੇ ਪੀ. ਆਰ. 124 ਕਿਸਮਾਂ ਦੀ ਪਨੀਰੀ 25-30 ਦਿਨਾਂ ਦੀ ਲਗਾਉ।
* ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ 'ਤੇ ਪਾਣੀ ਅਤੇ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ ।
* ਪਾਣੀ ਦੀ ਜ਼ਿਆਦਾ ਬੱਚਤ ਲਈ ਤਰ-ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ...
ਬੁੱਢਾ ਰੁੱਖ ਤੇ ਬਾਪੂ ਇਕੋ ਜਿਹੇ ਸੀ ਦੋਵੇਂ ਛਾਵਾਂ ਦਿੰਦੇ ਰਹੇ ਸੀ ਹੇਠ ਦੋਵਾਂ ਦੇ ਮੌਜਾਂ ਮਾਣੀਆਂ ਸਿਰ ਸਾਡੇ ਸੀ ਛਾਵਾਂ ਤਾਣੀਆਂ। ਬਾਪੂ ਸੀ ਬੁੱਢੇ ਰੁੱਖ ਦਾ ਹਾਣੀ ਦੋਹਾਂ ਦੀ ਸੀ ਇਕੋ ਕਹਾਣੀ ਇਕ ਧੁੱਪੇ ਖੜ੍ਹਕੇ ਛਾਵਾਂ ਦਿੰਦਾ ਦੂਜਾ ਹੇਠਾਂ ਬੈਠ ਦੁਆਵਾਂ ਦਿੰਦਾ। ਦੁੱਖ ਸੁਖ ਰਹੇ ਨੇ ਇਕੱਠੇ ਜਰਦੇ ਨਾਲ ਮੁਸੀਬਤਾਂ ਰਹੇ ਨੇ ਲੜਦੇ ਇਕ ਦੂਜੇ ਨਾਲ ਗੱਲਾਂ ਕਰਦੇ ਨਾਲੋ-ਨਾਲ ਹੁੰਗਾਰੇ ਭਰਦੇ। ਬੁੱਢਾ ਰੁੱਖ ਕਹਿੰਦਾ ਬਾਪੂ ਤਾਈਂ ਜਿਉਂਦੀ ਜੀਅ ਮੇਰਾ ਸਾਥ ਨਿਭਾਈਂ ਘਰ ਦੀਆਂ ਵੰਡੀਆਂ ਪਾਵਣ ਲੱਗਾ ਦੇਖੀਂ ਕਿਤੇ ਮੈਨੂੰ ਵੱਢ ਨਾ ਜਾਈਂ। ਬਾਪੂ ਕਹਿੰਦਾ ਸੁਣ ਮੇਰੇ ਸਾਥੀ ਹੁਣ ਤਾਂ ਪੈ ਗਈ ਆਪੋ ਧਾਪੀ ਦੋਵੇਂ ਕਾਕੇ ਲੜਦੇ ਰਹਿੰਦੇ ਘਰ ਦੀਆਂ ਵੰਡੀਆਂ ਪਾ ਦੇ ਕਹਿੰਦੇ। ਸਿਰ ਦੇ ਉਤੋਂ ਲੰਘ ਗਿਆ ਪਾਣੀ ਵਿਗੜ ਗਈ ਹੈ ਬਹੁਤ ਕਹਾਣੀ ਇਕ ਪਾਸਾ ਹੁਣ ਕਰਨਾ ਪੈਣਾ ਸਬਰ ਦਾ ਘੁੱਟ ਹੈ ਭਰਨਾ ਪੈਣਾ। ਪਰ ਮੈਂ ਤਾਂ ਤੇਰਾ ਸਾਥ ਨਿਭਾਊਂ ਨਾਲ ਸਿਵਿਆਂ ਤੱਕ ਲੈ ਕੇ ਜਾਊਂ ਦੋਵੇਂ ਇਕੱਠੇ ਸੌਂ ਜਾਵਾਂਗੇ ਧਰਤੀ ਮਾਂ ਵਿਚ ਰੌਂ ਜਾਵਾਂਗੇ। ਮੋਹ ਦੀਆਂ ਤੰਦਾਂ ਵੱਢ ਜਾਵਾਂਗੇ ਦੀਨਾ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX