ਤਾਜਾ ਖ਼ਬਰਾਂ


ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  2 minutes ago
ਬੀਣੇਵਾਲ, 27 ਸਤੰਬਰ (ਬੈਜ ਚੌਧਰੀ) - ਤਹਿਸੀਲ ਗੜਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਵਿਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਜੰਡਿਆਲਾ ਮੰਜਕੀ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  4 minutes ago
ਚੰਡੀਗੜ੍ਹ - ਮੁੱਲਾਂਪੁਰ ਬਾਰਡਰ ਬੰਦ
. . .  10 minutes ago
ਚੰਡੀਗੜ੍ਹ, 27 ਸਤੰਬਰ - ਚੰਡੀਗੜ੍ਹ - ਮੁੱਲਾਂਪੁਰ ਬਾਰਡਰ ...
ਬੰਦ ਦਾ ਪੂਰਾ ਅਸਰ, ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ
. . .  13 minutes ago
ਭਿੱਖੀਵਿੰਡ,ਹਰਿਆਣਾ,ਮਹਿਲ ਕਲਾਂ - 27 ਸਤੰਬਰ (ਬੌਬੀ, ਹਰਮੇਲ ਸਿੰਘ ਖੱਖ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਿੱਖੀਵਿੰਡ ਵਿਖੇ ਪੂਰਾ ਹੁੰਗਾਰਾ ਮਿਲਿਆ ਹੈ ਅਤੇ ਭਿੱਖੀਵਿੰਡ ਇਲਾਕੇ ਵਿਚ ਸਾਰੇ ਵਿੱਦਿਅਕ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਦੂਜੇ ਪਾਸੇ ਕਸਬਾ ਹਰਿਆਣਾ ਵਿਖੇ ਲੱਗੇ ਧਰਨੇ ਵਿਚ ਇਲਾਕੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਕਿਸਾਨ ਯੂਨੀਅਨ ਦੇ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ
. . .  20 minutes ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ ...
ਭਾਰਤ ਬੰਦ ਦੀ ਕਾਲ ਦਾ ਮਿਲ ਰਿਹਾ ਭਰਵਾਂ ਹੁੰਗਾਰਾ
. . .  22 minutes ago
ਲੋਪੋਕੇ,ਲਾਧੂਕਾ, 27 ਸਤੰਬਰ (ਗੁਰਵਿੰਦਰ ਸਿੰਘ ਕਲਸੀ,ਮਨਪ੍ਰੀਤ ਸਿੰਘ ਸੈਣੀ ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਕਸਬਾ ਲੋਪੋਕੇ ਦੇ ਆਸ ਪਾਸ ਦੇ ਪਿੰਡਾਂ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਸੁਨਾਮ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
. . .  28 minutes ago
ਸੁਨਾਮ ਊਧਮ ਸਿੰਘ ਵਾਲਾ,27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ ਗਏ ਭਾਰਤ ਬੰਦ ਨੂੰ ਅੱਜ ਸੁਨਾਮ ਸ਼ਹਿਰ 'ਚ ਭਰਵਾਂ ਹੁੰਗਾਰਾ ਮਿਲਿਆ। ...
ਜਲੰਧਰ ਵਿਚ ਬਜ਼ੁਰਗ ਔਰਤ ਦਾ ਕਤਲ
. . .  34 minutes ago
ਜਲੰਧਰ,27 ਸਤੰਬਰ - ਸੰਤ ਵਿਹਾਰ ਕਲੋਨੀ ਵਿਚ ਇਕ ਬਜ਼ੁਰਗ ਔਰਤ ਦਾ ਕਤਲ ਕੀਤਾ ਗਿਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ...
ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ, ਬੰਦ ਦਾ ਪੂਰੇ ਪੰਜਾਬ ਵਿਚ ਅਸਰ
. . .  37 minutes ago
ਲੱਖੋਕੇ ਬਹਿਰਾਮ,ਢਿਲਵਾਂ - 27 ਸਤੰਬਰ (ਰਾਜਿੰਦਰ ਸਿੰਘ ਹਾਂਡਾ, ਸੁਖੀਜਾ ਪ੍ਰਵੀਨ ) - ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਤਹਿਤ ਕਿਸਾਨਾਂ ਵਲੋਂ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਜਾਮ ਕੀਤਾ ਗਿਆ...
ਗੁਰੂ ਹਰ ਸਹਾਏ : ਵਕੀਲ ਭਾਈਚਾਰੇ ਨੇ ਦਿੱਤਾ ਬੰਦ ਨੂੰ ਸਮਰਥਨ
. . .  44 minutes ago
ਗੁਰੂ ਹਰ ਸਹਾਏ, 27 ਸਤੰਬਰ (ਹਰਚਰਨ ਸਿੰਘ ਸੰਧੂ ) - ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੇ ਸਮੂਹ ਵਕੀਲ ਭਾਈਚਾਰੇ ਨੇ ਕਿਸਾਨੀ ਝੰਢਾ ਲਹਿਰਾਇਆ ਅਤੇ ਭਾਰਤ ਬੰਦ...
ਖੋਸਾ ਦਲ ਸਿੰਘ ਵਿਖੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  47 minutes ago
ਖੋਸਾ ਦਲ ਸਿੰਘ , 27 ਸਤੰਬਰ(ਮਨਪ੍ਰੀਤ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਦਿੱਤੀ ਭਾਰਤ ਬੰਦ ਦੀ ਕਾਲ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਖੋਸਾ ...
ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ
. . .  50 minutes ago
ਟੱਲੇਵਾਲ, ਸਹਿਣਾ - 27 ਸਤੰਬਰ (ਸੋਨੀ ਚੀਮਾ ,ਸੁਰੇਸ਼ ਗੋਗੀ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਜਥੇਬੰਦੀ ਦੇ ਆਗੂ ਤੇ ਔਰਤਾਂ ਵਲੋਂ ਬੰਦ ਦੇ ਸੱਦੇ 'ਤੇ ਨੈਸ਼ਨਲ ਹਾਈਵੇ 'ਤੇ ਧਰਨਾ ਜਾਰੀ ਹੈ ...
ਗੜ੍ਹਸ਼ੰਕਰ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  58 minutes ago
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਖੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅਬੋਹਰ ਵਿਚ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
. . .  58 minutes ago
ਅਬੋਹਰ, 27 ਸਤੰਬਰ (ਕੁਲਦੀਪ ਸਿੰਘ ਸੰਧੂ) - ਸੰਯੁਕਤ ਮੋਰਚੇ ਵਲੋਂ ਅੱਜ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਥਾਨਕ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ । ਕਿਸਾਨ ਜਥੇਬੰਦੀਆਂ ਵਲੋਂ ਅਬੋਹਰ -ਮਲੋਟ ਮੁੱਖ ਮਾਰਗ 'ਤੇ...
ਹੁਸ਼ਿਆਰਪੁਰ ਚ ਬੰਦ ਨੂੰ ਮਿਲਿਆ ਭਰਵਾਂ ਸਮਰਥਨ
. . .  1 minute ago
ਬੱਚੀਵਿੰਡ ਚੌਕ ਵਿਚ ਕਿਸਾਨਾਂ ਨੇ ਲਾਇਆ ਧਰਨਾ
. . .  about 1 hour ago
ਭਾਰਤ ਬੰਦ ਨੂੰ ਸਰਹੱਦੀ ਖੇਤਰ ਵਿਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿਚ ਰਿਹਾ ਮੁਕੰਮਲ ਬੰਦ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਜੇ ਐੱਸ ਨਿੱਕੂਵਾਲ ਕਰਨੈਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ...
ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ 'ਤੇ ਆਵਾਜਾਈ ਠੱਪ
. . .  about 1 hour ago
ਸਠਿਆਲਾ, 27 ਸਤੰਬਰ (ਸਫਰੀ) - ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਅਤੇ ਸਠਿਆਲਾ ਦੇ ਬਾਜ਼ਾਰ...
ਚੋਗਾਵਾਂ ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ
. . .  about 1 hour ago
ਚਮਕੌਰ ਸਾਹਿਬ ਖੇਤਰ ਮੁਕੰਮਲ ਬੰਦ
. . .  about 1 hour ago
ਸ੍ਰੀ ਚਮਕੌਰ ਸਾਹਿਬ, 27 ਸਤੰਬਰ(ਜਗਮੋਹਨ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਅੱਜ ਮੁਕੰਮਲ ਬੰਦ ਹੈ। ਬੈਂਕ ਤੇ ਪੈਟਰੋਲ ਪੰਪ ਖੁੱਲ੍ਹੇ ਸਨ, ਪਰ ਕਿਸਾਨਾਂ ਵਲੋਂ...
ਜੈਸ਼ੰਕਰ ਵਲੋਂ ਸਿੰਗਾਪੁਰ ਦੇ ਵਿਦੇਸ਼ ਮੰਤਰੀ ਨਾਲ ਅਮਰੀਕਾ ਵਿਖੇ ਮੁਲਾਕਾਤ
. . .  about 1 hour ago
ਨਿਊਯਾਰਕ, 27 ਸਤੰਬਰ - ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵਲੋਂ ਅਮਰੀਕਾ ਵਿਖੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨਾਲ ਇੰਡੋ-ਪੈਸੇਫਿਕ ਤੇ ਕੋਵਿਡ-19 ਦੇ ਸਬੰਧ ਵਿਚ ਵਿਚਾਰ ਚਰਚੇ ਕੀਤੇ ਗਏ...
ਭਾਰਤ ਬੰਦ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਹੋ ਰਹੀਆਂ ਹਨ ਨਤਮਸਤਕ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਸਹਿਤ...
ਮਲੇਰਕੋਟਲਾ ਵਿਖੇ ਭਾਰਤ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
. . .  about 1 hour ago
ਮਲੇਰਕੋਟਲਾ, 27 ਸਤੰਬਰ (ਮੁਹੰਮਦ ਹਨੀਫ ਥਿੰਦ) - ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਮਲੇਰਕੋਟਲਾ ਦੇ ਗਰੇਵਾਲ ਚੌਕ ਵਿਖੇ ਭਾਰੀ ਸੰਖਿਆ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਵੱਖ - ਵੱਖ ਜਥੇਬੰਦੀਆਂ...
ਵੱਖ - ਵੱਖ ਜਥੇਬੰਦੀਆਂ ਨੇ ਜੰਡਿਆਲਾ ਗੁਰੂ ਦੇ ਭਗਵਾਨ ਵਾਲਮੀਕੀ ਚੌਕ 'ਚ ਲਾਇਆ ਧਰਨਾ
. . .  about 1 hour ago
ਜੰਡਿਆਲਾ ਗੁਰੂ, 27 ਸਤੰਬਰ (ਪ੍ਰਮਿੰਦਰ ਸਿੰਘ ਜੋਸਨ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਜੰਡਿਆਲਾ ਗੁਰੂ ਸ਼ਹਿਰ ਅਤੇ ਨੇੜਲਾ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਜੰਡਿਆਲਾ ਗੁਰੂ ਸ਼ਹਿਰ ਦੇ ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਬਨਸਪਤੀ ਵਿਗਿਆਨੀ ਅਤੇ ਕਲਾ ਦਾ ਮੁਹੱਬਤੀ ਡਾ. ਮਹਿੰਦਰ ਸਿੰਘ ਰੰਧਾਵਾ

ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਉੱਘੇ ਬਨਸਪਤੀ ਵਿਗਿਆਨੀ, ਸਿਵਲ ਅਧਿਕਾਰੀ, ਇਤਿਹਾਸਕਾਰ, ਕਲਾ ਅਤੇ ਸੱਭਿਆਚਾਰ ਦੇ ਸਮਰਥਕ ਅਤੇ ਉੱਘੇ ਲੇਖਕ ਸਨ। ਉਨ੍ਹਾਂ ਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ, ਚੰਡੀਗੜ੍ਹ ਜੇਹਾ ਖ਼ੂਬਸੂਰਤ ਸ਼ਹਿਰ ਵਸਾਉਣ, ਪੰਜਾਬ ਦੀਆਂ ਕਲਾਵਾਂ ਅਤੇ ਖੇਤੀਬਾੜੀ ਦੇ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਦੇਣ ਵਿਚ ਵੱਡੀ ਭੂਮਿਕਾ ਨਿਭਾਈ ਸੀ। ਦੇਸ਼ ਦੀ ਵੰਡ ਸਮੇਂ ਮਹਿਕਮਾ ਮੁੜ ਵਸੇਬਾ ਦੇ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਰਹਿੰਦਿਆਂ, ਉਨ੍ਹਾਂ ਨੇ ਉਜਾੜੇ ਦਾ ਸ਼ਿਕਾਰ , ਪੰਜਾਬੀਆਂ ਦੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਿਰਤੋੜ ਯਤਨ ਕੀਤੇ। ਡਾ. ਰੰਧਾਵਾ ਦਾ ਜਨਮ 2 ਫ਼ਰਵਰੀ 1909 ਨੂੰ ਜ਼ੀਰਾ (ਫ਼ਿਰੋਜ਼ਪੁਰ) ਵਿਚ ਪਿਤਾ ਸ਼ੇਰ ਸਿੰਘ ਅਤੇ ਮਾਤਾ ਬਚਿੰਤ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ (ਹੁਸ਼ਿਆਰਪੁਰ) ਸੀ। ਉਨ੍ਹਾਂ ਨੇ ਮੈਟ੍ਰਿਕ ਸੰਨ 1924 'ਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਪਾਸ ਕੀਤੀ। ਬੀ. ਐਸ. ਸੀ (ਆਨਰਜ਼) ਅਤੇ ਐਮ. ਐਸ. ਸੀ (ਆਨਰਜ਼) ਲਾਹੌਰ ਤੋਂ ਪਾਸ ਕੀਤੀਆਂ। ਸੰਨ 1955 'ਚ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਸਾਵਲ (ਸਮੁੰਦਰੀ ਕਾਈ) ਅਧੀਨ ...

ਪੂਰਾ ਲੇਖ ਪੜ੍ਹੋ »

ਦਿਲਸਪ ਜਾਣਕਾਰੀ ਕੈਲੰਡਰ ਦੇ ਇਤਿਹਾਸ ਤੇ ਵਿਕਾਸ ਬਾਰੇ

ਕੈਲੰਡਰ ਦਾ ਜਨਮ ਠੀਕ ਕਦੋਂ ਹੋਇਆ, ਇਹ ਤਾਂ ਦੱਸਣਾ ਬੜਾ ਮੁਸ਼ਕਿਲ ਹੈ ਪਰ ਈਸਾ ਤੋਂ ਵੀ ਪੰਜ ਹਜ਼ਾਰ ਸਾਲ ਪਹਿਲਾਂ ਦੇ ਤਰੀਕ, ਮਹੀਨਾ ਅਤੇ ਸਾਲ ਖੁਦੇ ਹੋਏ ਸ਼ਿਲਾਲੇਖ ਮਿਲੇ ਹਨ। ਸਾਡੇ ਦੇਸ਼ 'ਚ ਈਸਾ ਤੋਂ 3000 ਵਰ੍ਹੇ ਪਹਿਲਾਂ ਕਲਯੁਗੀ ਸੰਮਤ ਸ਼ੁਰੂ ਹੋਣ ਦੇ ਅਵਿਸ਼ੇਸ਼ ਮਿਲੇ ਹਨ। ਮਿਸਰ 'ਚ ਈਸਾ ਤੋਂ 4000 ਵਰ੍ਹੇ ਅਤੇ ਚੀਨ 'ਚ ਈਸਾ ਤੋਂ 2500 ਵਰ੍ਹੇ ਪਹਿਲਾਂ ਕੈਲੰਡਰ ਦਾ ਜਨਮ ਹੋ ਚੁੱਕਾ ਸੀ। ਮੁਸਲਿਮ ਸ਼ੈਲੀ ਵਾਲੇ ਕੈਲੰਡਰ (ਹਿਜ਼ਰੀ ਸੰਮਤ) ਦਾ ਆਰੰਭ 622 ਈ: ਵਿਚ ਉਦੋਂ ਹੋਇਆ ਜਦੋਂ ਮੁਸਲਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਮੱਕਾ ਛੱਡ ਕੇ ਮਦੀਨਾ ਚਲੇ ਗਏ ਸੀ। ਬੁੱਧ ਧਰਮ ਦੇ ਕੈਲੰਡਰ ਦਾ ਜਨਮ ਹਿਜ਼ਰੀ ਸੰਮਤ ਸ਼ੁਰੂ ਹੋਣ ਤੋਂ ਪਹਿਲਾਂ 110 ਈਸਵੀ 'ਚ ਹੋ ਚੁੱਕਾ ਸੀ। ਬੁੱਧ ਧਰਮ ਦੇ ਪੈਰੋਕਾਰਾਂ ਨੇ ਆਪਣਾ ਵੱਖ ਕੈਲੰਡਰ ਸ਼ੁਰੂ ਕਰ ਲਿਆ ਸੀ। ਭਾਰਤ 'ਚ ਭਾਵੇਂ ਇਸ ਦਾ ਪ੍ਰਚਲਣ ਨਹੀਂ ਹੈ ਪਰ ਸ੍ਰੀਲੰਕਾ, ਬਰਮਾ, ਥਾਈਲੈਂਡ ਆਦਿ ਦੇਸ਼ ਜਿਥੇ ਬੁੱਧ ਧਰਮ ਵਾਲੇ ਕਾਫ਼ੀ ਗਿਣਤੀ 'ਚ ਹਨ, ਵਿਖੇ ਇਹ ਕੈਲੰਡਰ ਅੱਜ ਵੀ ਚੱਲ ਰਿਹਾ ਹੈ। ਮੌਜੂਦਾ ਸਭ ਤੋਂ ਵੱਧ ਪ੍ਰਚੱਲਿਤ ਕੈਲੰਡਰ ਗ੍ਰੇਗੋਰੀਅਨ ਜਿਸ ਨੂੰ ਸੋਧ ਕੇ 'ਗ੍ਰੇਗੋਰੀ, ਨਾਮੀ ...

ਪੂਰਾ ਲੇਖ ਪੜ੍ਹੋ »

ਸੱਚ ਬੋਲਣਾ ਬੱਚਿਓ

ਝੂਠ ਵਾਲਾ ਕੋਹੜ ਤੁਸਾਂ ਦਿਲ ਵਿਚੋਂ ਕੱਢਣਾ, ਸੱਚ ਬੋਲਣਾ ਬੱਚਿਓ ਕਦੇ ਨਹੀਓਂ ਛੱਡਣਾ। ਸੱਚੇ ਦੀ ਸਚਾਈ ਦਾ ਸਾਰੇ ਕਰਨ ਸਤਿਕਾਰ, ਜਿਹੜਾ ਬੋਲਦਾ ਹੈ ਝੂਠ ਉਹਨੂੰ ਦੇਣਾ ਦੁਰਕਾਰ, ਹੁੰਦੇ ਸੁੰਦੇ ਨਹੀਓਂ ਹੱਥ ਕਿਸੇ ਅੱਗੇ ਅੱਡਣਾ, ਸੱਚ ਬੋਲਣਾ ਬੱਚਿਓ...। ਸੱਚ ਬੋਲਣ ਵਾਲਾ ਬੱਚਾ ਹੌਸਲੇ 'ਚ ਰਹਿੰਦਾ ਏ, ਝੂਠ ਬੋਲਣ ਵਾਲਾ ਬੱਚਾ ਸਹੇ ਵਾਂਗ ਸਹਿੰਦਾ ਏ, ਝੂਠੇ ਮੂਠੇ ਬੋਲਾਂ ਨਾਲ ਕਿਸੇ ਨੂੰ ਨਹੀਂ ਠੱਗਣਾ, ਸੱਚ ਬੋਲਣਾ ਬੱਚਿਓ...। ਸੱਚੇ ਨੂੰ ਹੀ ਹਰ ਕੋਈ ਆੜੀ ਹੈ ਬਣਾਵਦਾ, ਝੂਠੇ ਨੂੰ 'ਤਲਵੰਡੀ' ਕੋਈ ਮੂੰਹ ਨਹੀਂ ਲਾਂਵਦਾ, ਹਰ ਥਾਂ 'ਤੇ ਝੰਡਾ ਤੁਸੀਂ ਸੱਚ ਵਾਲਾ ਗੱਡਣਾ, ਸੱਚ ਬੋਲਣਾ ਬੱਚਿਓ...। -ਅਮਰੀਕ ਸਿੰਘ ਤਲਵੰਡੀ ਕਲਾਂ, ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਦੋਸਤੀ ਦਾ ਕਮਾਲ

ਜਸ਼ਨ ਭਾਵੇਂ ਸਾਧਾਰਨ ਕਿਸਾਨ ਦਾ ਪੁੱਤਰ ਸੀ, ਪਰ ਸੀ ਬੜਾ ਹੀ ਸਿਆਣਾ ਤੇ ਸਮਝਦਾਰ। ਮਾਤਾ-ਪਿਤਾ ਦੋਵੇਂ ਹੀ ਮਿਹਨਤੀ ਹੋਣ ਕਾਰਨ ਉਸ ਨੂੰ ਛੋਟੇ-ਛੋਟੇ ਕੰਮਾਂ ਵਿਚ ਆਪਣੇ ਨਾਲ ਜੋੜ ਕੇ ਰੱਖਦੇ। ਉਹ ਅੱਠਵੀਂ ਜਮਾਤ ਵਿਚ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਵੀ ਬੜਾ ਹੁਸ਼ਿਆਰ ਸੀ। ਜਮਾਤ ਵਿਚੋਂ ਵੀ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ। ਆਪਣੇ ਮਾਤਾ-ਪਿਤਾ ਨਾਲ ਘਰ ਤੇ ਖੇਤ ਦੇ ਕੰਮਾਂ ਵਿਚ ਹੱਥ ਵਟਾਉਂਦਾ। ਸਵੇਰੇ ਜਲਦੀ ਉੱਠਦਾ। ਆਪਣੇ ਸਕੂਲ ਦਾ ਕੰਮ ਪੂਰਾ ਕਰਦਾ। ਦੂਜਾ ਉਹ ਆਪਣੇ ਕਮਰੇ ਦੀ ਪੂਰੀ ਸਫਾਈ ਰੱਖਦਾ। ਕਿਤਾਬਾਂ ਚਿਣ-ਚਿਣ ਕੇ ਰੱਖਦਾ। ਕਿਤਾਬਾਂ-ਕਾਪੀਆਂ ਤੇ ਸੋਹਣੀਆਂ-ਸੋਹਣੀਆਂ ਜਿਲਦਾਂ ਚੜ੍ਹਾ ਕੇ ਰੱਖਦਾ। ਸਕੂਲ ਬੈਗ ਲਈ ਉਸ ਨੇ ਅਲਮਾਰੀ ਦਾ ਇਕ ਖਾਨਾ ਲਗਾਇਆ ਹੋਇਾ ਸੀ। ਜੁਮੈਟਰੀ ਬਾਕਸ ਵਿਚ ਪੈਨ, ਪੈਨਸਿਲਾਂ, ਰਬੜ ਆਦਿ ਸਾਰਾ ਕੁਝ ਰੱਖਦਾ। ਆਪਣੇ ਕਲਰ, ਬਰੱਸ਼, ਡਰਾਇੰਗ ਦੀ ਕਾਪੀ, ਪ੍ਰੈਕਟੀਕਲ, ਨਕਸੇ, ਐਟਲਸ, ਗਲੋਬ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਉਸ ਨੇ ਤਾਂ ਪੜ੍ਹਨ ਸਬੰਧੀ ਸਮਾਂ, ਸਾਰਨੀ ਬਣਾ ਕੇ ਆਪਣੇ ਕਮਰੇ ਵਿਚ ਲਗਾਈ ਹੋਈ ਸੀ। ਆਪਣਾ ਸਮਾਨ ਵਰਤ ਕੇ ਫੇਰ ਉਸੇ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਇਕ ਸੀ ਕੋਕੋ

ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਮੁੱਲ : 70 ਰੁਪਏ, ਸਫ਼ੇ : 32 ਸੰਪਰਕ : 98764-52223. ਚਰਚਾ ਅਧੀਨ ਪੁਸਤਕ 8 ਬਾਲ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਪੁਸਤਕ ਦੇ ਲੇਖਕ ਨੇ ਵੱਖੋ-ਵੱਖਰੀਆਂ ਸਾਹਿਤਕ ਵਿਧਾਵਾਂ 'ਤੇ 57 ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਪੁਸਤਕ ਵਿਚਲੀਆਂ ਬਾਲ ਕਹਾਣੀਆਂ ਦੇ ਵਿਸ਼ੇ ਹਨ : ਮਾੜੀ ਸੰਗਤ ਦੀ ਸਜ਼ਾ, ਬੇਲੋੜਾ ਖਾਣਾ, ਕੋਰੋਨਾ ਮਹਾਂਮਾਰੀ ਦਾ ਮਜ਼ਦੂਰ ਪਰਿਵਾਰਾਂ 'ਤੇ ਪਿਆ ਮਾਰੂ ਪ੍ਰਭਾਵ, ਲੋਕ ਵਿਸ਼ਵਾਸ, ਪੰਛੀਆਂ ਦਾ ਆਪਸੀ ਵਤੀਰਾ, ਚੰਗੇ ਕੰਮ, ਨੇਕ ਨੀਤੀ, ਮਿਹਨਤ ਅਤੇ ਸਬਰ ਸੰਤੋਖ ਆਦਿ। 'ਇਕ ਸੀ ਕੋਕੋ' ਇਕ ਸੰਵੇਦਨਾ ਭਰੀ ਕਹਾਣੀ ਹੈ ਜੋ ਔਖੇ ਸਮੇਂ ਲਈ ਬੱਚਿਆਂ ਨੂੰ ਬੱਚਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਔਖੇ ਵਕਤ ਨੇ ਕੋਕੋ ਤਾਂ ਉਡਾ ਦਿੱਤੀ, ਪਰ ਵੀਰੂ ਦੀ ਪਤਨੀ ਦੀ ਕੀਤੀ ਬੱਚਤ ਕੰਮ ਆਈ। ਪੁਸਤਕ ਵਿਚ ਕਈ ਸ਼ਬਦਾਂ ਤੇ ਬੱਚਿਆਂ ਦੀਆਂ ਕਹਾਣੀਆਂ ਨੂੰ ਮੱਦੇਨਜ਼ਰ ਰੱਖਦਿਆਂ ਪੁਨਰ ਵਿਚਾਰ ਕਰਨੀ ਬਣਦੀ ਹੈ। ਮਸਲਨ : ਪ੍ਰਸਾਰਨ/ਪਸਾਰਨ, ਤਰਤੀਬ/ ਤਰਕੀਬ, ਫੁਕਰਾ, ਫਰੌਟੀਆਂ, ਫੁਕਰਾ ਪੰਥੀ, ਰੁੱਖ ਦੀ ਖੱਡ ਜਾਂ ਖੁੱਡ। ਕਿਸੇ ਕਿਸੇ ਕਹਾਣੀ ਵਿਚ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-2

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਮੈਂ ਤੇ ਹਨੀ ਵੱਡੇ ਹੁੰਦੇ ਗਏ। ਮੇਰੀ ਸਕੂਲ ਜਾਣ ਦੀ ਉਮਰ ਹੋ ਚੁੱਕੀ ਸੀ ਪ੍ਰੰਤੂ ਅਜੇ ਤੱਕ ਮੈਨੂੰ ਕਿਸੇ ਸਕੂਲੇ ਦਾਖ਼ਲਾ ਨਹੀਂ ਸੀ ਦਿਵਾਇਆ। ਹਨੀ ਨੂੰ ਸਕੂਲੇ ਪੜ੍ਹਨ ਲਗਾ ਦਿੱਤਾ, ਜਿਸ ਸਕੂਲ ਵਿਚ ਉਸ ਨੂੰ ਦਾਖ਼ਲਾ ਦਿਵਾਇਆ ਸੀ, ਉਹ ਪ੍ਰਾਈਵੇਟ ਸਕੂਲ ਸੀ। ਮੈਂ ਵੀ ਸਕੂਲ ਵਿਚ ਦਾਖਲ ਹੋਣ ਸਬੰਧੀ ਗੱਲ ਕੀਤੀ ਤਾਂ ਮੰਮੀ ਆਖਣ ਲੱਗੇ, 'ਤੈਨੂੰ ਕੀ ਲੋੜ ਹੈ ਪੜ੍ਹਨ ਦੀ? ਤੂੰ ਘਰ ਈ ਰਿਹਾ ਕਰ...।' ਮੈਂ ਕੁਝ ਜ਼ਿਦ ਕੀਤੀ ਤਾਂ ਪਾਪਾ ਮੈਨੂੰ ਇਕ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਆਏ। ਮੇਰੇ ਤੇ ਹਨੀ ਦੇ ਸਕੂਲ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਹਨੀ ਦਾ ਪ੍ਰਾਈਵੇਟ ਸਕੂਲ ਬੜਾ ਮਹਿੰਗਾ ਸੀ। ਮਹਿੰਗੀਆਂ ਵਰਦੀਆਂ, ਮਹਿੰਗੀਆਂ ਟਿਊਸ਼ਨਾਂ, ਵੈਨਾਂ ਤੇ ਹੋਰ ਵੱਡੇ ਖਰਚੇ ਆਦਿ। ਮੇਰਾ ਸਰਕਾਰੀ ਐਲੀਮੈਂਟਰੀ ਸਕੂਲ ਸੀ। ਮੈਂ ਪੈਦਲ ਸਕੂਲ ਜਾਂਦਾ ਸੀ। ਇਹਦਾ ਮਤਲਬ ਇਹ ਨਹੀਂ ਕਿ ਮੇਰਾ ਸਕੂਲ ਪਛੜਿਆ ਹੋਇਆ ਸੀ। ਸਰਕਾਰੀ ਸਕੂਲਾਂ ਵਿਚ ਵੀ ਤਾਂ ਪੜ੍ਹ ਕੇ ਵੱਡੇ-ਵੱਡੇ ਅਹੁਦਿਆਂ 'ਤੇ ਪੁੱਜਿਆ ਜਾ ਸਕਦਾ ਹੈ। ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਚੁੰਨੀ-ਮੁੰਨੀ

ਚੁੰਨੀ ਤੇ ਮੁੰਨੀ ਦੋ ਸਕੀਆਂ ਭੈਣਾਂ ਹਨ। ਚੁੰਨੀ ਪੰਜ ਸਾਲਾਂ ਦੀ ਤੇ ਮੁੰਨੀ ਛੇ ਸਾਲਾਂ ਦੀ। ਜਿਸ ਤਰ੍ਹਾਂ ਦੇ ਕੱਪੜੇ ਚੁੰਨੀ ਲਈ ਖ਼ਰੀਦੇ ਜਾਂਦੇ, ਉਸੇ ਤਰ੍ਹਾਂ ਦੇ ਮੁੰਨੀ ਦੇ ਖਰੀਦੇ ਜਾਂਦੇ। ਜਿਸ ਤਰ੍ਹਾਂ ਦਾ ਗਹਿਣਾ ਚੁੰਨੀ ਲਈ ਖ਼ਰੀਦਿਆ ਜਾਂਦਾ, ਉਸੇ ਤਰ੍ਹਾਂ ਦਾ ਮੁੰਨੀ ਦਾ। ਮੁੰਨੀ 'ਬ' ਜਮਾਤ 'ਚ ਪੜ੍ਹਦੀ, ਚੁੰਨੀ 'ਅ' 'ਚ ਪੜ੍ਹਦੀ। ਮੁੰਨੀ ਪਾਸ ਹੋ ਗਈ, ਚੁੰਨੀ ਫੇਲ੍ਹ ਹੋ ਗਈ। ਮੁੰਨੀ ਨੇ ਇਹ ਸੋਚ ਰੱਖਿਆ ਸੀ ਕਿ ਉਹ ਪਾਸ ਹੋ ਜਾਵੇਗੀ ਤਾਂ ਮਹਾਂਵੀਰ ਸਵਾਮੀ ਨੂੰ ਮਠਿਆਈ ਚੜ੍ਹਾਏਗੀ। ਮਾਂ ਨੇ ਉਸ ਲਈ ਮਠਿਆਈ ਮੰਗਵਾ ਦਿੱਤੀ। ਚੁੰਨੀ ਨੇ ਉਦਾਸ ਹੋ ਕੇ ਮੱਠੀ ਜਿਹੀ ਆਵਾਜ਼ ਵਿਚ ਆਪਣੀ ਮਾਂ ਤੋਂ ਪੁੱਛਿਆ ਅੰਮਾ ਕੀ ਜਿਹੜਾ ਫੇਲ੍ਹ ਹੋ ਜਾਂਦਾ ਹੈ ਉਹ ਮਠਿਆਈ ਨਹੀਂ ਚੜ੍ਹਾਉਂਦਾ। ਇਸ ਭੋਲੇ ਜਿਹੇ ਸਵਾਲ ਨਾਲ ਮਾਂ ਦਾ ਦਿਲ ਗਦਗਦ ਹੋ ਉਠਿਆ। ਚੜ੍ਹਾਉਂਦੇ ਕਿਉਂ ਨਹੀਂ ਬੇਟੀ। ਮਾਂ ਨੇ ਇਹ ਕਹਿ ਕੇ ਉਸ ਨੂੰ ਛਾਤੀ ਨਾਲ ਲਾ ਲਿਆ। ਮਾਤਾ ਨੇ ਚੁੰਨੀ ਦੇ ਚੜ੍ਹਾਉਣ ਲਈ ਮਠਿਆਈ ਵੀ ਮੰਗਵਾ ਦਿੱਤੀ। ਜਿਸ ਸਮੇਂ ਉਹ ਮਠਿਆਈ ਚੜ੍ਹਾ ਰਹੀ ਸੀ, ਉਸ ਸਮੇਂ ਉਸ ਦੇ ਚਿਹਰੇ 'ਤੇ ਝਲਕਦੀ ਖੁਸ਼ੀ ਸਾਫ਼ ਨਜ਼ਰ ਆਉਂਦੀ ਸੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX