ਮੈਂ ਇਕ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ। ਭੀੜ ਬਹੁਤ ਸੀ। ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਦੇ ਕਿਸੇ ਦੇ ਵੀ ਮੂੰਹ 'ਤੇ ਮਾਸਕ ਨਹੀਂ ਸੀ। ਸਭ ਇਕ-ਦੂਜੇ ਨਾਲ ਜੁੜੇ ਬੈਠੇ ਸਨ। ਮੈਂ ਵੇਖਿਆ ਸਟੋਰ ਦੇ ਗੇਟ ਦੇ ਬਾਹਰ ਖੜ੍ਹਾ ਇਕ ਪਰਛਾਵਾਂ ਜਿਹਾ ਸਟੋਰ ਵਾਲੇ ਨੂੰ ਇਸ਼ਾਰੇ ਨਾਲ ਆਪਣੇ ਕੋਲ ਬਾਹਰ ਬੁਲਾ ਰਿਹਾ ਹੈ।
'ਅੰਦਰ ਨੀ ਆ ਸਕਦਾ? ਦੇਖਦਾ ਨੀਂ ਕਿੰਨੇ ਮਰੀਜ਼ ਬੈਠੇ ਨੇ?' ਕਾਫ਼ੀ ਦੇਰ ਬਾਅਦ ਖਿਝਿਆ ਹੋਇਆ ਸਟੋਰ ਵਾਲਾ ਗੇਟ ਕੋਲ ਆ ਕੇ ਰੋਹਬ ਨਾਲ ਬੋਲਿਆ।
'ਨਹੀਂ, ਮੈਂ ਅੰਦਰ ਨਹੀਂ ਆ ਸਕਦਾ। ਮੈਂ ਕੋਰੋਨਾ ਹਾਂ। ਤੁਸੀਂ ਜਲਦੀ ਨਾਲ ਮੈਨੂੰ ਤਿੰਨ-ਚਾਰ ਮਾਸਕ ਦੇ ਦਿਓ ਵਧੀਆ ਜਿਹੇ', ਉਸ ਨੇ ਕਿਹਾ। ਪਰ ਸਟੋਰ ਵਾਲਾ ਆਪਣੇ ਗਲੇ ਦੁਆਲੇ ਲਪੇਟਿਆ ਰੁਮਾਲ ਆਪਣੇ ਨੱਕ ਤੇ ਮੂੰਹ 'ਤੇ ਜਲਦੀ ਨਾਲ ਠੀਕ ਕਰਨ ਲੱਗਿਆ।
'ਜਲਦੀ ਕਰੋ ਸਾਹਿਬ... ਮੈਨੂੰ ਬਹੁਤ ਡਰ ਲੱਗ ਰਿਹਾ ਹੈ', ਉਸ ਨੇ ਕਿਹਾ। ਉਹ ਥਰ-ਥਰ ਕੰਬ ਰਿਹਾ ਸੀ।
'ਤੈਨੂੰ ਕਾਹਦਾ ਡਰ ਲੱਗਣ ਲੱਗ ਪਿਆ, ਲੋਕ ਤਾਂ ਤੈਨੂੰ ਸ਼ਾਖਸਾਤ ਮਤ ਸਮਝਦੇ ਨੇ', ਸਟੋਰ ਵਾਲਾ ਉਸ ਤੋਂ ਪਿੱਛੇ ਹਟਦਿਆਂ ਬੋਲਿਆ।
'ਨਹੀਂ, ਲੋਕ ਹੁਣ ਮੈਥੋਂ ਨਹੀਂ ਡਰਦੇ। ਉਹ ਮੇਰੀ ...
ਇਕ ਸਿਆਣੀ ਬਜ਼ੁਰਗ ਮਾਤਾ ਆਪਣੇ ਘਰ ਦੇ ਬਾਹਰ ਮੰਜੀ ਉਤੇ ਬੈਠੀ ਧੁੱਪ ਸੇਕ ਰਹੀ ਸੀ। ਸਵੇਰ ਦਾ ਸਮਾਂ ਸੀ, ਉਹਦੀ ਨੂੰਹ ਰੋਟੀ ਲੈ ਕੇ ਗੇਟ ਤੋਂ ਬਾਹਰ ਆਈ ਤੇ ਉਸ ਨੇ ਮਾਤਾ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਰੋਟੀ ਖਾ ਲਵੋ। ਮਾਤਾ ਨੇ ਕਿਹਾ ਕੋਈ ਨਹੀਂ ਪੁੱਤ, ਰੋਟੀ ਮੈਂ ਖਾ ਲੈਂਦੀ ਹਾਂ। ਮਾਤਾ ਜੀ ਰੋਟੀ ਖਾ ਰਹੇ ਸੀ ਕਿ ਦੋ ਮੁੰਡੇ ਮੋਟਰਸਾਈਕਲ 'ਤੇ ਆ ਕੇ ਮਾਤਾ ਜੀ ਕੋਲ ਰੁਕੇ ਅਤੇ ਪੁੱਛਣ ਲੱਗੇ ਕਿ ਮਾਤਾ ਉਜਾਗਰ ਸਿੰਘ ਦਾ ਘਰ ਕਿਹੜਾ ਹੈ। ਅੱਗੋਂ ਬਜ਼ੁਰਗ ਔਰਤ ਨੇ ਰੋਟੀ ਖਾਂਦਿਆਂ ਕਿਹਾ, 'ਪੁੱਤ ਇਸ ਨਾਂਅ ਦਾ ਬੰਦਾ ਸਾਡੀ ਕਾਲੋਨੀ 'ਚ ਕੋਈ ਹੈ ਹੀ ਨਹੀਂ, ਹੋ ਸਕਦਾ ਕਿਸੇ ਨੇ ਨਵਾਂ ਕਿਰਾਏਦਾਰ ਰੱਖਿਆ ਹੋਵੇ, ਤੁਸੀਂ ਅੱਗੇ ਜਾ ਕੇ ਪਤਾ ਕਰ ਲਓ।' ਇੰਨੇ ਨੂੰ ਮੋਟਰਸਾਈਕਲ ਦੇ ਪਿੱਛੇ ਬੈਠਿਆ ਮੁੰਡਾ ਉਤਰਿਆ ਤੇ ਉਸ ਨੇ ਮਾਈ ਦੇ ਇਕ ਕੰਨ ਵਿਚੋਂ ਸੋਨੇ ਦੀ ਵਾਲੀ ਉਤਾਰ ਲਈ ਅਤੇ ਬਾਈਕ 'ਤੇ ਬਹਿ ਕੇ ਦੌੜਨ ਲੱਗੇ। ਪਿੱਛੋਂ ਮਾਤਾ ਨੇ ਉੱਚੀ ਆਵਾਜ਼ ਮਾਰੀ ਵੇ ਪੁੱਤ ਇਹ ਦੂਜੇ ਕੰਨ ਦੀ ਵਾਲੀ ਵੀ ਲੈ ਜਾ ਇਹ ਮੈਂ ਕੀ ਕਰਨੀ ਹੈ ਕਿਉਂਕਿ ਇਹ ਵੀ ਉਹਦੇ ਨਾਲ ਦੀ ਪਿੱਤਲ ਦੀ ਹੈ। ਇਹ ਸੁਣ ਕੇ ਉਹ ਮਾਤਾ ਜੀ ਦੀ ਕੰਨੋਂ ਲਾਹੀ ...
'ਪੰਡਿਤ ਜੀ ਸਾਡਾ ਕੰਮ ਨਹੀਂ ਚਲਦਾ, ਆਹ ਸਾਡਾ ਟੇਵਾ ਦੇਖੋ, ਕ੍ਰਿਪਾ ਕਰੋ ਪੰਡਿਤ ਜੀ', ਲਾਲਾ ਵਿਸ਼ਨੂੰ ਪ੍ਰਤਾਪ ਨੇ ਪੰਡਿਤ ਨੂੰ ਕਿਹਾ । 'ਤੁਹਾਡੀ ਤਾਂ ਗ੍ਰਹਿ ਚਾਲ ਹੀ ਬੜੀ ਮਾੜੀ ਹੈ, ਤੁਸੀਂ ਤਾਂ ਹੁਣ ਮਰੇ ਜਾਂ ਭਲਕੇ ਮਰੇ, ਬਸ ਮਰੇ ਹੀ ਸਮਝੋ ਜਾਂ ਤੁਹਾਡੇ 'ਤੇ ਜਾਨਲੇਵਾ ਐਕਸੀਡੈਂਟ ਹੋ ਸਕਦਾ ਹੈ।' ਪੰਡਿਤ ਨੇ ਟੇਵਾ ਦੇਖਦੇ ਹੋਏ ਕਿਹਾ। 'ਪੰਡਿਤ ਜੀ ਕੋਈ ਉਪਾਅ ਕਰੋ', ਲਾਲਾ ਜੀ ਨੇ ਤਰਲਾ ਕਰਦੇ ਹੋਏ ਕਿਹਾ । ਦਸ ਮਿੰਟ ਟੇਵਾ ਫਰੋਲ ਕੇ 'ਹੂੰ ਠੀਕ ਹੈ ਤੁਸੀਂ ਅੱਜ ਰਾਤ ਨੂੰ 11 ਵਜੇ 11 ਕਿੱਲੋ ਲੰਗੜਾ ਅੰਬ ਲੈ ਕੇ ਲੰਗ ਮਾਰਦੇ ਹੋਏ, ਠੀਕ ਸਾਡੇ ਦਰਵਾਜ਼ੇ 'ਤੇ ਰੱਖ ਜਾਇਉ ਤੇ ਪਿੱਛੇ ਮੁੜ ਕੇ ਨਾ ਦੇਖਿਉ। ਤਦੇ ਹੀ ਪੰਡਿਤ ਦੀ ਘਰਵਾਲੀ ਦੀ ਆਵਾਜ਼ ਆਈ 'ਮੈਂ ਕਿਹਾ ਸੁਣਿਓ ਜੀ ਤੁਹਾਡਾ ਕੈਨੇਡਾ ਤੋਂ ਫੋਨ ਹੈ।' 'ਤਾਂ ਪੰਡਿਤ ਜੀ ਨੇ ਕਿਹਾ ਕੋਈ ਨਾ ਉਨ੍ਹਾਂ ਨੂੰ ਕਹਿ ਦਿਉ ਘੰਟੇ ਬਾਅਦ ਕਰਨਾ ਮੈਂ ਜ਼ਰੂਰੀ ਕੰਮ ਕਰ ਰਿਹਾ ਹਾਂ। 'ਹਾਂ ਸੱਚ ਯਾਦ ਰੱਖਿਉ ਤੁਸੀਂ ਲੰਗੜਾ ਅੰਬ ਲੰਗ ਮਾਰਦੇ ਹੋਏ ਦੇ ਕੇ ਜਾਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਚੋਸਾ ਤੇ ਕੁੱਪੀ ਅੰਬ ਸਵਾ ਪੰਜ-ਪੰਜ ਕਿਲੋ ਦੋ ਥਾਂ 'ਤੇ ਪੂਰਾ ਕੋਲ ਖੜ੍ਹ ਕੇ ...
'ਸਤਿ ਸ੍ਰੀ ਅਕਾਲ ਜੀ', ਬੈਂਕ ਮੈਨੇਜਰ ਨੇ ਬਲਵੰਤ ਸਿੰਘ ਦੀ ਫ਼ਤਿਹ ਦਾ ਜਵਾਬ ਦਿੰਦਿਆਂ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ।
'ਅੱਜ ਕਿਵੇਂ ਆਉਣੇ ਹੋਏ, ਬਲਵੰਤ ਸਿੰਘ ਜੀ?'
'ਕੀ ਦੱਸੀਏ ਮੈਨੇਜਰ ਸਾਹਿਬ! ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਜ਼ਮੀਨ 'ਤੇ ਕਰਜ਼ਾ ਚੁੱਕ ਕੇ ਬੇਟੀ ਵਿਦੇਸ਼ ਭੇਜੀ ਸੀ। ਹੁਣ ਉੱਥੇ ਕੰਮ ਘੱਟ-ਵੱਧ ਈ ਮਿਲਦੈ। ਫ਼ੀਸ ਅਤੇ ਖ਼ਰਚ-ਪਾਣੀ ਲਈ ਹੋਰ ਪੈਸੇ ਭੇਜਣੇ ਨੇ। ਦੇਖੋ, ਕਰ ਦਿਓ ਕੋਈ ਹੇਠ-ਉੱਪਰ', ਬਲਵੰਤ ਸਿਉਂ ਦਾ ਤਰਲਾ ਸੀ।
'ਬਲਵੰਤ ਸਿਆਂ, ਇੱਕ ਸਲਾਹ ਦੇਵਾਂ ਤੈਨੂੰ, ਤੇਰਾ ਵੱਡਾ ਭਰਾ ਸੁੱਖ ਨਾਲ਼ ਚੰਗਾ ਖਾਂਦਾ-ਪੀਂਦਾ ਸਰਮਾਏਦਾਰ ਹੈ , ਉਸ ਦੀ ਮਦਦ ਲੈ ਲੈ', ਕੋਲ ਬੈਠੇ ਨੰਬਰਦਾਰ ਹੁਕਮ ਸਿਉਂ ਨੇ ਸਲਾਹ ਦਿੱਤੀ।
'ਛੱਡੋ ਜੀ। ਕਿਹੜੇ ਘਰਾਂ ਦੀਆਂ ਗੱਲਾਂ ਕਰਦੇ ਓ। ਉਹਦਾ ਤਾਂ ਇਹ ਹਾਲ ਐ ਅਖੇ 'ਨਾ ਮਿੱਤਰ ਨੂੰ ਆਸ ਨਾ ਦੁਸ਼ਮਣ ਨੂੰ ਭੈਅ', ਉੁਹ ਤਾਂ ਥੋਰ੍ਹ ਦਾ ਡੰਡਾ ਐ, ਜਿਹਦਾ ਨਾ ਖੜ੍ਹੇ ਦਾ ਫ਼ਾਇਦਾ ਨਾ ਵੱਢ ਕੇ ਕੁਝ ਬਣਦਾ ਐ।'
ਮੈਨੇਜਰ ਹੁਣ 'ਥੋਰ੍ਹ ਦੇ ਡੰਡੇ' ਦੇ ਅਰਥਾਂ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਵਿਚ ਸਿਰ ਦੇ ਵਾਲਾਂ ਵਿੱਚ ਪੋਲਾ ਜਿਹਾ ਹੱਥ ਫੇਰਨ ਲਗ ...
ਚੋਬਰਾਂ ਦੇ ਸੀਨਿਆਂ 'ਚ ਆਉਣਾ ਕਿੱਥੋਂ ਤਾਕਤਾਂ ਨੇ,
ਦੁੱਧ ਉੱਤੇ ਆਂਵਦੀ ਮਲਾਈ ਮੁੱਕ ਚੱਲੀ ਐ।
ਹਰ ਥਾਵੇਂ ਦਿਸਦਾ ਦਰਿੰਦਗੀ ਦਾ ਨਾਚ ਹੁੰਦਾ,
ਬੰਦਿਆਂ ਦੇ ਵਿਚੋਂ ਬੰਦਿਆਈ ਮੁੱਕ ਚੱਲੀ ਐ।
ਕੇਹਾ ਭੈੜਾ ਆਈਲੈੱਟ ਚੱਲਿਆ ਪੰਜਾਬ ਵਿਚ,
ਕਾਲਜਾਂ ਦੇ ਵਿਚਲੀ ਪੜ੍ਹਾਈ ਮੁੱਕ ਚੱਲੀ ਐ।
ਊਲ ਤੇ ਜਲੂਲ ਜਹੇ ਰੈਪ ਦਾ ਏ ਬੋਲਬਾਲਾ,
ਗਾਣਿਆਂ ਦੇ ਅੰਦਰੋਂ ਸਥਾਈ ਮੁੱਕ ਚੱਲੀ ਐ।
ਸ਼ੋਰ ਤੇ ਸ਼ਰਾਬਾ ਸ਼ੁਰੂ ਹੋ ਗਿਆ ਵਿਆਹਾਂ ਵਿਚ,
ਵੱਜਦੀ ਸੀ ਹੁੰਦੀ ਸ਼ਹਿਨਾਈ ਮੁੱਕ ਚੱਲੀ ਐ।
ਰੱਖਣੀ ਫਜ਼ੂਲ ਆਸ ਅੱਜ ਦੇ ਕਾਨੂੰਨ ਕੋਲੋਂ,
ਕੋਰਟਾਂ ਦੇ ਵਿਚੋਂ ਸੁਣਵਾਈ ਮੁੱਕ ਚੱਲੀ ਐ।
ਦੇਵਾਂ ਕੀ ਜਵਾਬ ਰੋਜ਼ ਪੁੱਛਦਾ ਏ ਬਾਪੂ ਮੈਨੂੰ,
ਕਿੱਸਿਆਂ ਦੀ ਕਾਸਤੋਂ ਛਪਾਈ ਮੁੱਕ ਚੱਲੀ ਐ?
ਆਖਦੇ ਲਿਖਾਰੀ ਘਟ ਚੱਲੇ ਨੇ ਪੜ੍ਹਨ ਵਾਲੇ,
ਪਾੜ੍ਹੇ ਕਹਿਣ ਕਾਵਿ 'ਚੋਂ ਡੂੰਘਾਈ ਮੁੱਕ ਚੱਲੀ ਐ।
ਫੈਸ਼ਨ ਦੇ ਦੌਰ 'ਚ ਗਾਰੰਟੀ ਦੀ ਨਾ ਇੱਛਾ ਕਰੋ,
ਸੱਚਮੁੱਚ ਚੀਜ਼ਾਂ 'ਚੋਂ ਹੰਢਾਈ ਮੁੱਕ ਚੱਲੀ ਐ।
ਚਾਚੇ ਤਾਏ ਸਿਮਟ-ਗੇ ਇਕੋ ਇਕ ਅੰਕਲ 'ਚ,
ਅੰਟੀ ਹੇਠਾਂ ਆ ਕੇ ਚਾਚੀ ਤਾਈ ਮੁੱਕ ਚੱਲੀ ਐ।
ਓਦੋਂ ਤੋਂ ਬਿਮਾਰੀਆਂ ਨੇ ਘਰਾਂ ਵਿਚ ਪੈਰ ਪਾਏ,
ਕੋਠਿਆਂ ...
ਸਾਹਾਂ ਦਾ ਸਫ਼ਰ
ਆਸਾਂ ਦੇ ਪਰਾਂ 'ਤੇ ਤੈਰਦਾ ਰਹਿੰਦਾ
ਕਦੇ ਚਲਦਾ ਤੇਜ਼ ਹਨੇਰੀਆਂ ਦੇ ਵਾਂਗਰਾਂ
ਤੇ ਕਦੇ ਸਲ੍ਹਾਬੀ ਜਿਹੀ ਰੁੱਤ,
ਵਾਂਗੂੰ ਠਹਿਰ ਹੀ ਜਾਂਦਾ
ਆਉਂਦੀਆਂ ਰੁੱਤਾਂ, ਜਾਂਦੀਆਂ ਉਮਰਾਂ
ਨਵੀਆਂ ਆਸਾਂ ਨੇ ਸਹੇੜਦੀਆਂ
ਫਿਰ, ਆਸਾਂ ਬਿਠਾ ਸਾਹਾਂ ਨੂੰ, ਪਰਾਂ 'ਤੇ ਆਪਣੇ
ਸਾਹਾਂ ਦਾ ਸਫ਼ਰ ਨੇ ਨਬੇੜਦੀਆਂ
ਪੈਂਡਾ ਕੱਟਣਾ ਨਹੀਂ ਸੁਖਾਲਾ
ਜਦ ਦਿਲ ਵਿਚ ਹੋਵੇ ਕੋਈ ਦਰਦ
ਧੂੜਾਂ ਰਾਹਾਂ ਦੀਆਂ, ਰੰਗ ਚਿਹਰੇ ਦਾ
ਕਈ ਵਾਰ ਕਰਦੀਆਂ ਨੇ ਪੀਲਾ ਜ਼ਰਦ
ਵਿਚ ਵਿਚ ਪਲ
ਚਾਵਾਂ ਤੇ ਮਲਾਰਾਂ ਦੇ ਵੀ ਆਂਵਦੇ,
ਸਾਹਾਂ ਦੇ ਸਫ਼ਰ ਨੂੰ ਦੇ ਹੌਸਲੇ ਦਾ ਮੋਢਾ
ਧੱਕ ਅੱਗੇ ਨੂੰ ਲਿਜਾਂਵਦੇ
ਸਭ ਜਾਣਦੇ ਨੇ, ਔਖਾ ਸੌਖਾ
ਇਹ ਸਫ਼ਰ ਮੁੱਕ ਹੈ ਜਾਣਾ
ਵਗਦੇ ਸਾਹਾਂ, ਧੜਕਦੀਆਂ ਨਬਜ਼ਾਂ
ਨੇ ਰੁਕ ਹੈ ਜਾਣਾ
ਪਰ ਫਿਰ ਵੀ
ਸਾਹਾਂ ਦਾ ਸਫ਼ਰ
ਆਸਾਂ ਦੇ ਪਰਾਂ 'ਤੇ ਤੈਰਦਾ ਰਹਿੰਦਾ
ਕਦੇ ਚਲਦਾ ...
ਨਾਨਕ ਪਾਤਸ਼ਾਹ ਤੁਸਾਂ ਦੇ ਤੀਰਥਾਂ ਦਾ,
ਫੀਸਾਂ ਭਰ ਭਰ ਮੁਕਾਊ ਪੰਧ ਕਿਹੜਾ?
ਟੁੱਭੀ ਵੇਈਂ ਦੀ ਛੇੜਦੀ ਖੁਰਕ ਪਿੰਡੇ,
ਦੂਰ ਪਾਣੀ ਦੀ ਕਰੂ ਦੁਰਗੰਧ ਕਿਹੜਾ?
ਘਾਟਾ ਪਾ ਕੇ ਮੰਡੀ ਵਿਚ ਫ਼ਸਲ ਵਿਕਦੀ,
ਕੱਢੂ ਕਮਾਈ ਦੇ ਵਿਚੋਂ ਦਸਵੰਧ ਕਿਹੜਾ?
ਕਬਜ਼ਾ ਭਾਗੋ ਦਾ ਹੋਇਆ ਜੇ ਕਿੱਲਿਆਂ 'ਤੇ,
ਸੁੱਚੇ ਲੰਗਰ ਦਾ ਕਰੂ ਪ੍ਰਬੰਧ ਕਿਹੜਾ?
-ਅਬੋਹਰ। ਸੰਪਰਕ : ...
ਤਿੰਨ ਸੌ ਆਦਮੀ ਮਰ ਗਿਆ ਠੰਢ ਅੰਦਰ,
ਪੱਥਰ ਅਜੇ ਨਾ ਟੱਸ ਤੋਂ ਮਸ ਹੋਏ।
ਜਿਹੜੇ ਲੋਕਾਂ ਦੇ ਹੱਕਾਂ ਲਈ ਜੂਝ ਮੋਏ,
ਮੈਥੋਂ ਦੁੱਖ ਨਾ ਉਨ੍ਹਾਂ ਦਾ ਦੱਸ ਹੋਏ।
ਲੈਣ ਦੇਣ ਨੂੰ ਕੀ ਪਾਖੰਡੀਆਂ ਤੋਂ,
ਠੱਗਾਂ ਚੋਰਾਂ ਦਾ ਜਿਥੇ ਘੜਮੱਸ ਹੋਏ।
ਸੰਦ-ਪੈੜਾਂ ਨਾ ਮਿਲੇ ਗੁਆਂਢੀਆਂ ਤੋਂ,
ਜਦੋਂ ਬੀਜ-ਬਿਜਾਈ ਦਾ ਕੱਸ ਹੋਏ।
-ਫਰੀਦਕੋਟ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX