ਮਿਥ (ਬਹੁ ਵਚਨ ਮਿਥਿਹਾਸ) ਸ਼ਬਦ ਦੀ ਘਾੜਤ ਅਤੇ ਸਾਹਿਤ ਵਿਚ ਇਸ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ। ਮਿਥ ਦਾ ਅਰਥ ਮੰਨ ਲਿਆ ਗਿਆ, ਕਲਪਿਆ ਗਿਆ ਜਾਂ ਮਿਥ ਲਿਆ ਗਿਆ ਹੈ। ਭਾਰਤੀ ਮਾਨਸਿਕਤਾ ਅਤੇ ਸਾਹਿਤ ਵਿਚ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਗੁਰਬਾਣੀ ਸਰਬ ਸਾਂਝੀ ਹੈ, ਇਸ ਲਈ ਇਸ ਵਿਚਲਾ ਮਿਥਿਹਾਸ ਵੀ ਸਰਬ ਸਾਂਝਾ ਹੈ, ਬੇਸ਼ੱਕ ਬਹੁਲਤਾ ਭਾਰਤੀ ਮਿਥਿਹਾਸ ਦੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਵੀ ਭਾਰਤੀ ਮਿਥਿਹਾਸ ਦੀ ਸੰਕੇਤਾਂ ਦੇ ਰੂਪ ਵਿਚ ਵਰਤੋਂ ਰਹੀ ਹੈ, ਜਿਸ ਦੇ ਮੋਟੇ ਤੌਰ 'ਤੇ ਤਿੰਨ ਧਰਾਤਲ ਜਾਂ ਪ੍ਰਯੋਜਨ ਬਣਦੇ ਹਨ : ਸੰਚਾਰ ਵਿਚ ਸੁਗਮਤਾ, ਨਕਾਰਨ ਤੇ ਸਮਰਥਨ।
ਸੰਚਾਰ ਵਿਚ ਆਸਾਨੀ ਪੈਦਾ ਕਰਨਾ ਇਸ ਦਾ ਪਹਿਲਾ ਪ੍ਰਯੋਜਨ ਹੈ। ਸਾਧਾਰਨ ਢੰਗ ਨਾਲ ਕੀਤੀ ਹੋਈ ਗੱਲ, ਕਈ ਵਾਰੀ ਬਹੁਤੀ ਪ੍ਰਭਾਵਸ਼ਾਲੀ ਭਾਵੇਂ ਨਾ ਲੱਗੇ ਪਰ ਜਦ ਉਹੀ ਗੱਲ ਸੰਕੇਤਾਂ ਰਾਹੀਂ ਕਲਾਤਮਿਕ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਸਮਝਣ ਵਿਚ ਆਸਾਨੀ ਹੋ ਜਾਂਦੀ ਹੈ। ਮਿਥਿਹਾਸ ਰੂਪਕਾਂ, ਪ੍ਰਤੀਕਾਂ ਅਤੇ ਚਿੰਨ੍ਹਾਂ ਆਦਿ ਦੇ ਰੂਪ ਵਿਚ ਮਿਲਦਾ ਹੈ। ਬਾਣੀ ਸ੍ਰੀ ਗੁਰੂ ਤੇਗ਼ ਬਹਾਦਰ ਵਿਚਲੇ ...
ਗੁਰਦਾਸਪੁਰ ਤੋਂ ਲਗਭਗ ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ। ਇਸ ਗੁਰਦੁਆਰੇ ਨੂੰ ਜਾਣ ਦੇ ਕਈ ਰਸਤੇ ਹਨ। ਗੁਰਦਾਸਪੁਰ ਤੋਂ ਸਿਧਵਾਂ, ਮਾਨ ਚੋਪੜੇ ਤੇ ਕੋਟਲੀ ਸੈਣੀਆਂ ਹੁੰਦੇ ਹੋਏ ਘੱਲੂਘਾਰਾ ਗੁਰਦੁਆਰੇ ਨੂੰ ਵੀ ਰਸਤਾ ਪਹੁੰਚਦਾ ਹੈ। ਜੋ ਲਗਭਗ 18 ਕਿਲੋਮੀਟਰ ਦੂਰ ਪੈ ਹੀ ਜਾਂਦਾ ਹੈ। ਤਿਬੜੀ ਤੋਂ ਪੁਰਾਣੇ ਸ਼ਾਲੇ ਤੋਂ ਗੁੰਨੋਪੁਰ ਤੱਕ ਬੱਸ 'ਤੇ, ਅੱਗੇ ਹਰ ਤਰ੍ਹਾਂ ਦਾ ਛੋਟਾ ਵੱਡਾ ਵਾਹਨ ਆਸਾਨੀ ਨਾਲ ਪਹੁੰਚ ਸਕਦਾ ਹੈ। ਇਸ ਰਸਤੇ ਦੀ ਦੂਰੀ ਲਗਭਗ 14 ਕੁ ਕਿਲੋਮੀਟਰ ਪੈ ਜਾਂਦੀ ਹੈ।
ਇਕ ਅੰਦਰੋ-ਅੰਦਰੀ ਰਸਤਾ ਹੈ (ਛੋਟਾ) ਤਿਬੜੀ ਤੋਂ ਪਿੰਡ ਚਾਵਾ, ਨਮੀਨ ਕਰਾਲ ਹੁੰਦੇ ਹੋਏ ਸਿੱਧੇ ਗੁਰਦੁਆਰਾ ਘੱਲੂਘਾਰਾ ਸਾਹਿਬ ਰਸਤਾ ਸੱਤ ਕਿਲੋਮੀਟਰ ਦੂਰ ਪੈਂਦਾ ਹੈ। ਇਸ ਗੁਰਦੁਆਰੇ ਨਾਲ ਸਿੰਘਾਂ ਦੀਆਂ ਸ਼ਹੀਦੀਆਂ ਦੇ ਜੁੜਨ ਦਾ ਪ੍ਰਸੰਗ ਹੈ। ਬੇਤਹਾਸ਼ਾ ਸਿੰਘ ਇਸ ਛੰਭ ਦੇ ਇਲਾਕੇ ਵਿਚ ਸ਼ਹੀਦ ਹੋਏ ਤੇ ਹਜ਼ਾਰਾਂ ਮੁਗਲਾਂ ਦੇ ਆਹੂ ਲਾਏ, ਜ਼ੁਲਮ ਅੱਤਿਆਚਾਰ ਦੇ ਖ਼ਿਲਾਫ਼ ਸਿੰਘਾਂ ਡਟ ਕੇ ਮੁਕਾਬਲੇ ਕੀਤੇ ਤੇ ਫ਼ਤਹਿ ਹੀ ਫ਼ਤਹਿ ਹਾਸਲ ਕਰ ਕੇ ਚਲੇ ਗਏ। ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਪਤਨੀ ਕਹਿਣ ਲੱਗੀ, 'ਮਹਾਰਾਜ ਜੀ ਮੈਨੂੰ ਵੀ ਨਾਲ ਲੈ ਚੱਲੋ, ਮੈਂ ਉਥੇ ਸਾਧ ਸੰਗਤ ਦੇ ਲੰਗਰ ਵਿਚ ਅੰਨ ਪਾਣੀ ਦੀ ਸੇਵਾ ਕਰਾਂਗੀ।' ਸਿੰਘ ਜੀ ਬੋਲੇ 'ਤੇਰਾ ਅਜੇ ਵੇਲਾ ਨਹੀਂ।' ਇਸੇ ਤਰ੍ਹਾਂ ਭਾਈ ਬਾਘ ਜੀ ਖ਼ਾਲਸਾ ਵਿਦਿਆਲਾ ਤਰਨ ਤਾਰਨ ਵਿਚ ਪੜ੍ਹਦੇ ਸਨ। ਗੁਰਦੁਆਰਾ ਤਰਨ ਤਾਰਨ ਦੇ ਸਾਕੇ ਸਮੇਂ ਇਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਗੁਰਦੁਆਰੇ ਦੇ ਕਬਜ਼ੇ ਸਬੰਧੀ ਹੋ ਰਹੇ ਅੰਦੋਲਨ ਵਿਚ ਭਾਗ ਲੈਣ ਤੋਂ ਰੋਕਦੇ ਹੋਏ ਕਮਰੇ ਵਿਚ ਬੰਦ ਕਰ ਦਿੱਤਾ ਸੀ। ਭਾਈ ਸਾਹਿਬ ਪ੍ਰਬੰਧਕਾਂ ਦੇ ਇਸ ਵਰਤਾਰੇ ਤੋਂ ਬੜੇ ਨਿਰਾਸ਼ ਹੋਏ ਅਤੇ ਉਸ ਆਸ਼ਰਮ ਵਿਚ ਪੜ੍ਹਨ ਤੋਂ ਨਾਂਹ ਕਰ ਦਿੱਤੀ, ਜਿਸ ਦੇ ਪ੍ਰਬੰਧਕ ਪੰਥਕ ਅੰਦੋਲਨ ਵਿਚ ਹਿੱਸਾ ਲੈਣ ਤੋਂ ਰੋਕਣ। ਤਰਨ ਤਾਰਨ ਦੀ ਥਾਂ ਆਪ ਜੀ ਦਾ ਸੀਸ ਨਨਕਾਣਾ ਸਾਹਿਬ ਲੱਗਾ। ਭਾਈ ਲਛਮਣ ਸਿੰਘ ਧਾਰੋਵਾਲ ਨੇ 6 ਫਵਰਰੀ, 1921 ਈ: ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਲ ਉੱਤੇ ਖੜੋ ਕੇ ਅਰਦਾਸਾ ਕੀਤਾ, 'ਹੇ ਗੁਰੂ ਰਾਮ ਦਾਸ ਜੀ! ਮੇਰੇ 'ਤੇ ਮੇਹਰ ਕਰਨੀ ਅਤੇ ਨਨਕਾਣੇ ਸਾਹਿਬ ਸ਼ਹੀਦੀ ਦਾ ਗੱਫ਼ਾ ਬਖ਼ਸ਼ ਕੇ ਆਪਣੇ ਪਵਿੱਤਰ ਚਰਨ ਕੰਵਲਾਂ ਵਿਚ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
26 ਜੂਨ 1206 ਈ: ਨੂੰ ਲਾਹੌਰ ਵਿਖੇ ਕਸਰ-ਏ-ਹਮਾਯੂੰ ਦੇ ਸਥਾਨ ਤੇ ਉਸ ਦੀ ਤਾਜਪੋਸ਼ੀ ਕੀਤੀ ਗਈ ਜਿੱਥੇ ਅਮੀਰਾਂ ਅਤੇ ਵਜ਼ੀਰਾਂ ਨੇ ਸਰਬਸੰਮਤੀ ਨਾਲ ਉਸ ਨੂੰ ਬਾਦਸ਼ਾਹ ਮੰਨਦਿਆਂ ਨਜ਼ਰਾਨੇ ਭੇਟ ਕੀਤੇ। ਇਸ ਤਰ੍ਹਾਂ ਐਬਕ ਹਿੰਦੁਸਤਾਨ ਦਾ ਪਹਿਲਾ ਮੁਸਲਮਾਨ ਸੁਲਤਾਨ ਬਣ ਗਿਆ। ਤਾਜਪੋਸ਼ੀ ਤੋਂ ਬਾਅਦ ਉਹ ਦਿੱਲੀ ਚਲਿਆ ਗਿਆ ਅਤੇ ਗ਼ਜ਼ਨੀ ਹਕੂਮਤ ਦੇ ਨਾਇਬ ਦੇ ਤੌਰ 'ਤੇ ਰਾਜ ਕਰਨ ਲੱਗਿਆ।
ਭਾਵੇਂ ਮੁਹੰਮਦ ਗ਼ੌਰੀ ਦੇ ਸਾਰੇ ਜਾਨਸ਼ੀਨਾਂ ਵਿਚੋਂ ਕੁਤਬੁੱਦੀਨ ਐਬਕ ਸਭ ਤੋਂ ਵੱਧ ਲਾਇਕ ਸੀ ਪਰ ਰਸਮੀ ਤੌਰ 'ਤੇ ਉਸ ਦੀ ਤਖ਼ਤ ਨਸ਼ੀਨੀ ਦੇਰ ਨਾਲ ਤਸਲੀਮ ਕੀਤੀ ਗਈ। ਹਕੀਕਤ ਵਿਚ ਉਸ ਨੂੰ 25 ਜੂਨ 1206 ਈ: ਨੂੰ ਤਖ਼ਤ ਉੱਤੇ ਬਿਠਾ ਦਿੱਤਾ ਗਿਆ ਸੀ ਪਰ ਰਸਮੀ ਤੌਰ 'ਤੇ ਉਸ ਦੀ ਗ਼ੁਲਾਮੀ ਤੋਂ ਆਜ਼ਾਦੀ ਅਤੇ ਤਖ਼ਤ ਨਸ਼ੀਨੀ 1208-9 ਈ: ਨੂੰ ਤਸਲੀਮ ਕੀਤੀ ਗਈ। ਇਨ੍ਹਾਂ ਤਿੰਨਾਂ ਸਾਲਾਂ ਵਿਚ ਉਹ ਫ਼ੌਜ ਦਾ ਕਮਾਂਡਰ ਰਿਹਾ ਅਤੇ ਗੱਦੀ ਦਾ ਉੱਤਰ ਅਧਿਕਾਰੀ ਵੀ। ਪਰ ਉਸ ਨੇ ਆਪੇ ਨੂੰ ਆਜ਼ਾਦ ਘੋਸ਼ਤ ਨਹੀਂ ਕੀਤਾ ਸਗੋਂ ਮੁਹੰਮਦ ਗ਼ੌਰੀ ਦੇ ਨਾਇਬ ਦੀ ਹੈਸੀਅਤ ਵਿਚ ਹੀ ਕੰਮ ਕਰਦਾ ਰਿਹਾ। ਨਾ ਉਸ ਨੇ ਆਪਣੇ ਨਾਂਅ ...
(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅਜਿਹੇ ਮਨੁੱਖ ਦੀ ਦਸ਼ਾ ਦਾ ਵਰਣਨ ਗੁਰੂ ਨਾਨਕ ਦੇਵ ਜੀ ਰਾਗੁ ਰਾਮਕਲੀ ਵਿਚ ਇਸ ਪ੍ਰਕਾਰ ਕਰ ਰਹੇ ਹਨ :
ਕਬਹੂ ਜੀਅੜਾ ਊਭਿ ਚੜਤੁ ਹੈ
ਕਬਹੂ ਜਾਇ ਪਇਆਲੇ
ਲੋਭੀ ਜੀਅੜਾ ਥਿਰੁ ਨ ਰਹਤੁ ਹੈ
ਚਾਰੇ ਕੁੰਡਾ ਭਾਲੇ (ਅੰਗ : 876)
ਊਭਿ-ਆਕਾਸ਼ ਵਿਚ ਉੱਚਾ। ਪਇਆਲੇ-ਪਾਤਾਲ ਵਿਚ। ਥਿਰੁ-ਟਿਕਿਆ ਹੋਇਆ, ਅਡੋਲ। ਕੁੰਡਾ-ਪਾਸੇ।
ਸਲੋਕ ਸਹਸਕ੍ਰਿਤੀ ਵਿਚ ਗੁਰੂ ਅਰਜਨ ਦੇਵ ਜੀ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਵੱਡੇ-ਵੱਡੇ ਵਿਅਕਤੀ ਲੋਭ-ਲਾਲਚ ਜਿਹੇ ਵਿਕਾਰਾਂ ਵਿਚ ਗ੍ਰਸੇ ਰਹਿੰਦੇ ਹਨ। ਲੋਭ-ਲਾਲਚ ਕਾਰਨ ਭਟਕਣਾ ਵਿਚ ਪੈਣ ਨਾਲ ਉਨ੍ਹਾਂ ਦਾ ਮਨ ਸਥਿਰ ਨਹੀਂ ਰਹਿੰਦਾ, ਹਰ ਵੇਲੇ ਡਾਵਾਂ-ਡੋਲ ਰਹਿੰਦਾ ਹੈ। ਫਿਰ ਉਨ੍ਹਾਂ ਨੂੰ ਕਿਸੇ ਮਿੱਤਰ, ਗੁਰੂ-ਪੀਰ, ਸਬੰਧੀਆਂ ਦੀ, ਇਥੋਂ ਤੱਕ ਕਿ ਮਾਂ-ਪਿਉ ਦੀ ਸ਼ਰਮ-ਹਯਾ ਤੱਕ ਨਹੀਂ ਰਹਿੰਦੀ :
ਹੇ ਲੋਭਾ ਲੰਪਟ ਸੰਗ ਸਿਰਮੋਰਹ
ਅਨਿਕ ਲਹਰੀ ਕਲੋਲਤੇ
ਧਾਵੰਤ ਜੀਆ ਬਹੁ ਪ੍ਰਕਾਰੰ
ਅਨਿਕ ਭਾਂਤਿ ਬਹੁ ਡੋਲਤੇ
ਨਚ ਮਿਤ੍ਰੰ ਨਚ ਇਸਟੰ
ਨਚ ਬਾਧਵ ਨਚ ਮਾਤਪਿਤਾ ਤਵ ਲਜਯਾ
(ਅੰਗ : 1358)
ਲੰਪਟ-ਗ੍ਰਸੇ ਰਹਿੰਦੇ ਹਨ। ਸਿਰਮੋਰਹ-ਮੁਖੀ। ...
ਉੱਘੇ ਕਥਾਵਾਚਕ ਗਿਆਨੀ ਨਿਹਾਲ ਸਿੰਘ ਦਾ ਜਨਮ ਅਕਤੂਬਰ 1969 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਖੇ ਪਿਤਾ ਸ: ਕਰਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ਨੇ ਨੌਵੀਂ ਕਲਾਸ ਤੱਕ ਸਰਲੀ ਕਲਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਜਦੋਂ ਕਿ ਦਸਵੀਂ ਕਲਾਸ ਪਿੰਡ ਨੂਰਪੁਰ ਲਬਾਣਾ ਜ਼ਿਲ੍ਹਾ ਕਪੂਰਥਲਾ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਬਾਬਾ ਬੁੱਢਾ ਸਾਹਿਬ ਵਿਖੇ ਅਖੰਡ ਪਾਠੀ ਦੀ ਅਤੇ 1993 ਤੋਂ 1997 ਤੱਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਖੰਡ ਪਾਠੀ ਵਜੋਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ 1993 ਤੋਂ 1996 ਦੇ ਬੈਚ ਵਿਚ ਪ੍ਰਚਾਰਕ ਦਾ ਤਿੰਨ ਸਾਲ ਦਾ ਕੋਰਸ ਫਸਟ ਡਵੀਜ਼ਨ ਵਿਚ ਪਾਸ ਕੀਤਾ। ਇਸ ਦੌਰਾਨ ਹੀ 1992 ਵਿਚ ਆਪ ਦਾ ਅਨੰਦ ਕਾਰਜ ਬੀਬੀ ਬਲਵਿੰਦਰ ਕੌਰ ਨਾਲ ਹੋਇਆ, ਜਿਸ ਤੋਂ ਆਪ ਦੇ ਗ੍ਰਹਿ ਬੇਟੇ ਰਮਨਦੀਪ ਸਿੰਘ ਅਤੇ ਬੇਟੀ ਜਸਪ੍ਰੀਤ ਕੌਰ ਨੇ ਜਨਮ ਲਿਆ। ਆਪ ਨੇ 1997 ਵਿਚ ਅੰਮ੍ਰਿਤਸਰ (ਡੈਮ ਗੰਜ) ਤੋਂ +2 ਦੀ ਵਿੱਦਿਆ ਪਾਸ ਕੀਤੀ। ਉਪਰੰਤ 1997 ਤੋਂ 2003 ਤੱਕ ਗੁ: ਸ੍ਰੀ ਗੁਰੂ ਤੇਗ ਬਹਾਰ ਜੀ ਬਾਬਾ ਬੁੱਢਾ ਜੀ ਨਗਰ (ਨਾਗਪੁਰ ਮਹਾਰਾਸ਼ਟਰ) ਵਿਖੇ ਬਤੌਰ ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ, ਗੁਟਕਿਆਂ, ਪੋਥੀਆਂ ਦੀ ਸੇਵਾ-ਸੰਭਾਲ ਕਰਨ ਵਾਲੇ ਬਾਬਾ ਨਰਿੰਦਰ ਸਿੰਘ ਦਾ ਜਨਮ 11 ਨਵੰਬਰ, 1933 ਈ: ਨੂੰ ਪਿਤਾ ਸ: ਭਗਤ ਸਿੰਘ ਦੇ ਘਰ ਛਿਛਕੋਟ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਬਾਬਾ ਜੀ ਦੇ ਤਿੰਨ ਬੇਟੇ ਜਗਦੀਪ ਸਿੰਘ, ਗੁਰਜੀਤ ਸਿੰਘ ਤੇ ਰੁਪਿੰਦਰ ਸਿੰਘ ਹਨ। ਸਾਰੇ ਕਾਰੋਬਾਰ ਦੇ ਨਾਲ-ਨਾਲ ਸੇਵਾ ਵੀ ਵੱਧ-ਚੜ੍ਹ ਕੇ ਕਰਦੇ ਹਨ। ਬਾਬਾ ਨਰਿੰਦਰ ਸਿੰਘ ਨੇ ਬੀ.ਏ. ਤੱਕ ਵਿੱਦਿਅਕ ਯੋਗਤਾ ਪ੍ਰਾਪਤ ਕੀਤੀ।
1985 ਵਿਚ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪ੍ਰਭੂ ਸਿਮਰਨ ਕੇਂਦਰ ਅਸਥਾਨ ਦੀ ਸਥਾਪਨਾ ਹੋਈ। ਇਥੇ ਨਾਮ-ਸਿਮਰਨ, ਸੁਰਤ ਸ਼ਬਦ ਸਿਮਰਨ ਅਭਿਆਸ ਦੇ ਕੈਂਪ ਲਗਦੇ ਸਨ, ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਇਕ ਕੈਂਪ ਵਿਚ ਹਾਜ਼ਰੀ ਭਰੀ। 1988 ਤੋਂ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਸੇਵਾ ਸ਼ੁਰੂ ਹੋਈ। 1997 ਵਿਚ ਇਸ ਸੇਵਾ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਮਤਾ ਪਾਸ ਕਰਕੇ ਇਹ ਸੇਵਾ ਦਿੱਤੀ। ਬਾਅਦ ਵਿਚ 2004 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX