ਤਾਜਾ ਖ਼ਬਰਾਂ


90 ਦਿਨਾਂ ਬਾਅਦ ਵਾਪਸ ਪਰਤੇ ਚੀਨ ਦੇ ਪੁਲਾੜ ਯਾਤਰੀ
. . .  33 minutes ago
ਬੀਜਿੰਗ,17 ਸਤੰਬਰ - ਚੀਨ ਦੇ ਸਭ ਤੋਂ ਲੰਬੇ ਮਿਸ਼ਨ ਵਿਚ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ 'ਤੇ 90 ਦਿਨਾਂ ਦੇ ਠਹਿਰਨ ਤੋਂ ਬਾਅਦ ਚੀਨੀ ਪੁਲਾੜ ਯਾਤਰੀਆਂ ਦੀ ਇਕ...
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਮਨਾਇਆ ਰਾਸ਼ਟਰੀ ਬੇਰੁਜ਼ਗਾਰ ਦਿਵਸ
. . .  32 minutes ago
ਜਲੰਧਰ,17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਵਲੋਂ ਖੇਤੀਬਾੜੀ ਕਾਨੂੰਨਾਂ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੁਤਲਾ ਫੂਕ...
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ
. . .  50 minutes ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ ਹੋਇਆ | ਖੁੱਲ੍ਹੀ ਗੱਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ...
ਮੁੱਖ ਮੰਤਰੀ ਵਲੋਂ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ
. . .  56 minutes ago
ਲੁਧਿਆਣਾ,17 ਸਤੰਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ...
ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 1 hour ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  about 1 hour ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 3 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 3 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  about 3 hours ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 3 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  about 4 hours ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 4 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਫ਼ਾਜ਼ਿਲਕਾ-ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 4 hours ago
ਫ਼ਾਜ਼ਿਲਕਾ, 17 ਸਤੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ...
ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ, ਈਰਾਨ ਤੇ ਅਰਮੀਨੀਆ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਤਜ਼ਾਕਿਸਤਾਨ ਵਿਚ ਐੱਸ.ਸੀ.ਓ. ਦੀ ਬੈਠਕ ਦੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦਾ ਸੰਸਦ ਵੱਲ ਮਾਰਚ ਅੱਜ

ਅਕਾਲੀ ਵਰਕਰਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਰੋਕਿਆ-ਡਾ: ਚੀਮਾ

. . .  about 11 hours ago
ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  1 day ago
ਹੋਰ ਖ਼ਬਰਾਂ..

ਬਾਲ ਸੰਸਾਰ

ਵਾਇਰਲੈੱਸ ਪੈਨ ਡਰਾਈਵ

ਤੁਸੀਂ ਪੈਨ ਡਰਾਈਵ ਦਾ ਆਪਣੇ ਰੋਜ਼ਾਨਾ ਜੀਵਨ ਵਿਚ ਇਸਤੇਮਾਲ ਕਰਦੇ ਹੋ। ਆਓ ਅੱਜ ਅਸੀਂ ਵਾਇਰਲੈੱਸ ਪੈਨ ਡਰਾਈਵ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਵਾਇਰਲੈੱਸ ਪੈਨ ਡਰਾਈਵ ਤੋਂ ਭਾਵ ਉਸ ਪੈਨ ਡਰਾਈਵ ਤੋਂ ਹੈ ਜੋ ਰੇਡੀਓ ਫ੍ਰੀਕਵੈਂਸੀ ਨਾਲ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਵਿਚ ਡਾਟੇ ਦਾ ਸੰਚਾਰ ਕਰਦੀ ਹੈ। ਸਰਲ ਸ਼ਬਦਾਂ ਵਿਚ ਜੇ ਅਸੀਂ ਕਹਿ ਸਕਦੇ ਹਾਂ ਕਿ ਵਾਇਰਲੈਸ ਪੈਨ ਡਰਾਈਵ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਨਾਲ ਬਿਨਾਂ ਜੋੜੇ ਰੇਡੀਓ ਤਰੰਗਾਂ ਰਾਹੀਂ ਡੈਸਕਟਾਪ ਕੰਪਿਊਟਰ ਜਾਂ ਲੈਪਟਾਪ ਦੇ ਵਿਚ ਡਾਟੇ ਦਾ ਸੰਚਾਰ ਕਰਦੀ ਹੈ। ਵਾਇਰਲੈੱਸ ਪੈਨ ਡਰਾਈਵ ਘੱਟ ਦੂਰੀ ਅਤੇ ਵਧੇਰੇ ਬੈਂਡਵਿਡਥ ਦਾ ਵਾਇਰਲੈੱਸ ਕੁਨੈਕਸ਼ਨ ਹੈ। ਇਸ ਤੋਂ ਭਾਵ ਹੈ ਵਾਇਰਲੈਸ ਪੈਨ ਡਰਾਈਵ ਘੱਟ ਦੂਰੀ ਦੇ ਵਿਚ ਤੇਜ਼ੀ ਨਾਲ ਡਾਟਾ ਪ੍ਰਸਾਰਿਤ ਕਰ ਸਕਦੀ ਹੈ। ਵਾਇਰਲੈੱਸ ਪੈਨ ਡਰਾਈਵ 33 ਫੁੱਟ ਦੀ ਦੂਰੀ ਵਿਚਕਾਰ 2.4 ਜੀ.ਐਚ ਜੈੱਡ ਦੀ ਰਫਤਾਰ ਨਾਲ ਡਾਟਾ ਟਰਾਂਸਫਰ ਕਰਨ ਦੇ ਯੋਗ ਹੈ। ਵਾਇਰਲੈਸ ਰੇਡੀਓ ਸੰਚਾਰ ਪ੍ਰੋਟੋਕਾਲ ਜਿਸ ਨੂੰ ਵਾਇਰਲੈਸ ਯੂਐਸਬੀ ਪਰਮੋਟਰ ਗਰੁੱਪ ਦੇ ਵਲੋਂ ਬਣਾਇਆ ਅਤੇ ਵਾਇਮੀਡੀਆ ...

ਪੂਰਾ ਲੇਖ ਪੜ੍ਹੋ »

ਚਿੜੀਆਂ ਦੀ ਆਜ਼ਾਦੀ

ਸਕੂਲ ਵਿਚ ਤਾਂ ਭਾਵੇਂ ਉਹਦਾ ਨਾਂਅ ਮੁਹੱਬਤ ਪਾਲ ਸਿੰਘ ਹੈ ਪਰ ਘਰ ਵਿਚ ਛੋਟਾ ਨਾਂਅ ਮੌਬੀ ਹੈ, ਜਦਕਿ ਵਿਸੂ ਦਾ ਅਸਲ ਨਾਂਅ ਵਿਸ਼ਵਜੀਤ ਸਿੰਘ ਹੈ। ਮੌਬੀ ਅਤੇ ਵਿਸੂ ਦੇ ਡੈਡੀ ਆਪਸ ਵਿਚ ਮਾਪੇ-ਭੂਆ ਦੇ ਪੁੱਤਰ ਭਰਾ ਹਨ ਅਤੇ ਦੋਵੇਂ ਹੀ ਇਕੋ ਸ਼ਹਿਰ 'ਚ ਰਹਿੰਦੇ ਹਨ, ਜਿਸ ਕਾਰਨ ਕਦੀ ਮੌਬੀ ਵਿਸ਼ੂ ਦੇ ਘਰ ਅਤੇ ਕਦੀ ਵਿਸ਼ੂ ਮੌਬੀ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ। ਇਕ ਦਿਨ ਮੌਬੀ ਨੇ ਆ ਕੇ ਜ਼ਿਦ ਫੜ ਲਈ ਕਿ ਮੈਨੂੰ ਵੀ ਰੰਗਦਾਰ ਚਿੜੀਆਂ ਲਿਆ ਕੇ ਦਿੱਤੀਆਂ ਜਾਣ। ਅਸਲ ਵਿਚ ਉਹ ਵਿਸ਼ੂ ਦੇ ਘਰੋਂ ਆਉਣ 'ਤੇ ਰੰਗਦਾਰ ਚਿੜੀਆਂ ਲਿਆ ਕੇ ਦੇਣ ਲਈ ਅੜ ਗਿਆ ਸੀ। ਉਸ ਨੇ ਵਿਸ਼ੂ ਦੇ ਘਰ ਲਿਆਂਦੀਆਂ ਰੰਗਦਾਰ ਚਿੜੀਆਂ ਵੇਖ ਲਈਆਂ ਸਨ। ਉਸ ਨੇ ਆਪਣੇ ਪਾਪਾ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਵਿਸ਼ੂ ਦੇ ਪਾਪਾ ਨੇ ਇਹ ਚਿੜੀਆਂ ਰਾਮ ਬਾਗ ਤੋਂ ਲਿਆਂਦੀਆਂ ਹਨ। ਮੈਨੂੰ ਵੀ ਲਿਆ ਕੇ ਦਿੱਤੀਆਂ ਜਾਣ। ਮੌਬੀ ਦੇ ਪਾਪਾ ਨੇ ਬਥੇਰਾ ਸਮਝਾਉਣ ਦਾ ਯਤਨ ਕੀਤਾ ਕਿ ਪੰਛੀ ਉੱਡਦੇ ਹੀ ਚੰਗੇ ਲਗਦੇ ਹਨ, ਪਿੰਜਰਿਆਂ ਵਿਚ ਬੰਦ ਨਹੀਂ ਪਰ ਉਹ ਲੱਕੜ ਦਾ ਬੁੱਤ ਹੀ ਬਣ ਗਿਆ ਅਤੇ ਉਸ ਨੇ ਰੋਟੀ ਖਾਣ ਤੋਂ ਵੀ ਇਨਕਾਰ ਕਰ ਦਿੱਤਾ ਸੀ। 'ਹੱਦ ਹੋ ਗਈ ਜੀ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਖਰਗੋਸ਼ ਪਿਆਰਾ

(ਬਾਲ ਗੀਤ) ਲੇਖਕ : ਧਰਮਿੰਦਰ ਸ਼ਾਹਿਦ ਪ੍ਰਕਾਸ਼ਕ : ਸਪਰਿੱਡ ਪਬਲੀਕੇਸ਼ਨ ਪਟਿਆਲਾ ਮੁੱਲ : 130 ਰੁਪਏ, ਸਫ਼ੇ : 24 ਸੰਪਰਕ : 99144-00151. 'ਖਰਗੋਸ਼ ਪਿਆਰਾ' ਧਰਮਿੰਦਰ ਸ਼ਾਹਿਦ ਦੀ ਇਹ ਨੌਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਸ਼ਾਇਦ 8 ਪੁਸਤਕਾਂ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਇਹ ਪੁਸਤਕ ਆਪਣੇ ਨਾਂਅ ਵਰਗੀ ਬਹੁਤ ਹੀ ਪਿਆਰੀ, ਨਿਆਰੀ, ਫੁੱਲਾਂ ਬੂਟਿਆਂ ਅਤੇ ਰੰਗਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ, ਜਿਸ ਵਿਚ ਬਾਲਾਂ ਦੇ ਜੀਵਨ ਨਾਲ ਸਬੰਧਿਤ 18 ਸਿੱਖਿਆਦਾਇਕ ਬਾਲ ਗੀਤ ਕਵਿਤਾਵਾਂ ਹਨ। 'ਚੇਤਾ ਨਾ ਪੜ੍ਹਾਈ ਦਾ' ਪਾਠ ਵਿਚ ਬਾਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੜ੍ਹਾਈ ਦੇ ਲਾਭਾਂ ਦੇ ਨਾਲ-ਨਾਲ ਸਮੇਂ ਦੀ ਸੁਚੱਜੀ ਵਰਤੋਂ ਅਤੇ ਖਾਣ-ਪੀਣ ਸਬੰਧੀ ਵੀ ਗੁਰ ਦੱਸੇ ਗਏ ਹਨ। ਏਵੇਂ ਹੀ 'ਜਾਤਾਂ-ਪਾਤਾਂ ਵਾਲੀ' ਕਵਿਤਾ ਵਿਚ ਬਾਲਾਂ ਨੂੰ ਪੜ੍ਹ-ਲਿਖ ਕੇ ਜਾਤਾਂ-ਪਾਤਾਂ ਖ਼ਤਮ ਕਰਨ ਦੀ ਸਿੱਖਿਆ ਦਿੱਤੀ ਗਈ ਹੈ ਜਿਵੇਂ: ਜਾਤਾਂ-ਪਾਤਾਂ ਵਾਲੀ ਤਖ਼ਤੀ ਲਾਹ ਦਈਏ, ਆਓ ਰਲ ਕੇ ਨਫਰਤ ਜੜ੍ਹੋਂ ਮਿਟਾ ਦਈਏ। ਇਸੇ ਤਰ੍ਹਾਂ ਹੀ 'ਹਨੇਰਿਆਂ ਦੀ ਰੌਸ਼ਨੀ' ਕਵਿਤਾ ਵਿਚ ਬਾਲਾਂ ਨੂੰ ਵਿੱਦਿਆ ...

ਪੂਰਾ ਲੇਖ ਪੜ੍ਹੋ »

ਬੰਦ ਹੋਏ ਨੇ ਸਕੂਲ

ਅਸੀਂ ਨਿੱਕੇ ਬੱਚੇ ਹੱਥ ਜੋੜ ਕਰਦੇ ਪੁਕਾਰ ਹਾਂ, ਬੰਦ ਹੋਏ ਨੇ ਸਕੂਲ ਅਸੀਂ ਫਿਰਦੇ ਲਚਾਰ ਹਾਂ। ਉੱਡ ਗਈਆਂ ਰੌਣਕਾਂ ਚਾਰੇ ਪਾਸੇ ਵੀਰਾਨੀ, ਯਾਦ ਆਵੇ ਹੁਣ ਸਕੂਲ ਦੀ ਇਕ ਇਕ ਨਿਸ਼ਾਨੀ, ਆਨਲਾਈਨ ਪੜ੍ਹਾਈ ਕਰਕੇ ਖੱਜਲ-ਖੁਆਰ ਹਾਂ ਅਸੀਂ ਨਿੱਕੇ ਬੱਚੇ ਹੱਥ ਜੋੜ...। ਟਾਈਮ ਟੇਬਲ ਸਾਡੇ ਉੱਠਣ ਬਹਿਣ ਦਾ ਖ਼ਰਾਬ, ਕਦੋਂ ਨਹਾਉਣਾ ਕਦੋਂ ਖਾਣਾ ਰਿਹਾ ਨਾ ਹਿਸਾਬ, ਆਵੇਗੀ ਕਦੋਂ ਸਕੂਲ ਵੈਨ ਕਰਦੇ ਇੰਤਜ਼ਾਰ ਹਾਂ, ਅਸੀਂ ਨਿੱਕੇ ਬੱਚੇ ਹੱਥ ਜੋੜ...। ਖੁੱਲ੍ਹੇ ਨੇ ਸਿਨਮਾ ਜਿੰਮ ਅਤੇ ਮੰਦਰ ਗੁਰਦੁਆਰੇ, ਫਿਰਦੇ ਹਾਂ ਅਸੀਂ ਇਧਰ ਉਧਰ ਬੱਸ ਬੇਸਹਾਰੇ, ਖਾ ਕੇ ਝਿੜਕਾਂ ਝੱਲ ਰਹੇ ਮਾਪਿਆਂ ਦੀ ਮਾਰ ਹਾਂ, ਅਸੀਂ ਨਿੱਕੇ ਬੱਚੇ ਹੱਥ ਜੋੜ...। ਬੀਤ ਚੱਲਿਆ ਸਾਲ ਕਿਤੇ ਨਾ ਹੋਈ ਸੁਣਵਾਈ, ਇੰਜ ਲਗਦਾ ਸਾਥੋਂ ਤਾਂ ਰੁੱਸ ਗਈ ਹੈ ਪੜ੍ਹਾਈ, ਸਕੂਲ ਜਾਣ ਲਈ 'ਵਿਵੇਕ' ਅਸੀਂ ਬੇਕਰਾਰ ਹਾਂ। ਅਸੀਂ ਨਿੱਕੇ ਬੱਚੇ ਹੱਥ ਜੋੜ...। -ਵਿਵੇਕ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ। ਮੋ: ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਮਾਣੋ ਬਿੱਲੀ

ਜੰਗਲ ਵਿਚ ਸਕੂਲ ਖੋਲ੍ਹ ਕੇ, ਟੀਚਰ ਬਣ ਗਈ ਮਾਣੋ ਬਿੱਲੀ। ਫੱਟੀ ਬਸਤੇ ਲੈ ਚੂਹੇ ਆ ਗਏ, ਲੈਸਨ ਪੜ੍ਹਾਏ ਚਿੱਲੀ ਬਿੱਲੀ। ਮਿਡ ਡੇ ਮੀਲ 'ਚ ਦੇਵੇ ਦਲੀਆ, ਚੂਹਿਆਂ ਨੂੰ ਸਹਿਲਾਉਂਦੀ ਬਿੱਲੀ। ਲਾਕਡਾਊਨ ਦੀ ਖੇਡ ਬਹਾਨੇ, ਇਕ ਦੋ ਨੂੰ ਖੁਰਾਕ ਬਣਾਉਂਦੀ। ਕੁਝ ਦਿਨਾਂ 'ਚ ਚੂਹਿਆਂ ਦੀ, ਅੱਧੀ ਰਹਿ ਗਈ ਕਲਾਸ, ਸਮਝ ਗਏ ਖੇਡ ਟੀਚਰ ਦੀ, ਮਾਣੋ ਬਿੱਲੀ ਤੋਂ ਹੋਏ ਉਦਾਸ। ਵਿਦਿਆਰਥੀ ਖਾਣੀ ਟੀਚਰ ਜਿਥੇ, ਕਿਹੋ ਜਿਹਾ ਇਹ ਸਕੂਲ ਹਾਏ! ਲੈ ਕੇ ਦੌੜੇ ਫੱਟੀ ਬਸਤੇ, ਮਾਣੋ ਬਿੱਲੀ ਨੂੰ ਕਰ ਗਏ ਬਾਏ-ਬਾਏ। -ਮੁਖ਼ਤਾਰ ਗਿੱਲ ਪ੍ਰੀਤ ਨਗਰ-143109 (ਅੰਮ੍ਰਿਤਸਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-3

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਪਾਪਾ ਅੰਮ੍ਰਿਤਸਰ ਨੌਕਰੀ ਕਰਦੇ ਸਨ। ਇਕ ਸਰਕਾਰੀ ਦਫ਼ਤਰ ਵਿਚ ਗੱਡੀ ਦੇ ਡਰਾਈਵਰ ਸਨ। ਉਹ ਹਰ ਹਫ਼ਤੇ ਸੋਮਵਾਰ ਨੂੰ ਸਵੇਰੇ ਪੰਜ ਕੁ ਵਜੇ ਰਵਾਨਾ ਹੋ ਜਾਂਦੇ ਅਤੇ ਸ਼ੁੱਕਰਵਾਰ ਨੂੰ ਵਾਪਿਸ ਘਰ ਆ ਜਾਂਦੇ ਸਨ। ਉਨ੍ਹਾਂ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ। ਜਿਸ ਦਿਨ ਉਨ੍ਹਾਂ ਨੇ ਆਉਣਾ ਹੁੰਦਾ, ਮੈਂ ਸਵੇਰ ਦਾ ਹੀ ਖੁਸ਼ ਰਹਿੰਦਾ ਤੇ ਐਤਵਾਰ ਦੀ ਸ਼ਾਮ ਨੂੰ ਮੇਰਾ ਚਿਹਰਾ ਮੁਰਝਾਇਆ ਹੁੰਦਾ। ਕਈ ਵਾਰੀ ਮੇਰੇ ਉੱਠਣ ਤੋਂ ਪਹਿਲਾਂ ਹੀ ਉਹ ਸੋਮਵਾਰ ਸਵੇਰ ਨੂੰ ਘਰੋਂ ਆਪਣੀ ਡਿਊਟੀ 'ਤੇ ਜਾਣ ਲਈ ਅੰਮ੍ਰਿਤਸਰ ਰਵਾਨਾ ਹੋ ਚੁੱਕੇ ਹੁੰਦੇ। ਜਦੋਂ ਪਾਪਾ ਸ਼ੁੱਕਰਵਾਰ ਨੂੰ ਘਰ ਆਉਂਦੇ ਤਾਂ ਉਨ੍ਹਾਂ ਦੇ ਬੈਗ ਵਿਚ ਵੰਨ-ਸੁਵੰਨੀਆਂ ਚੀਜ਼ਾਂ ਹੁੰਦੀਆਂ। ਉਹ ਮੇਰੇ ਤੇ ਹਨੀ ਲਈ ਬਰਾਬਰ-ਬਰਾਬਰ ਚੀਜ਼ਾਂ ਲੈ ਕੇ ਆਉਂਦੇ। ਖਿਡੌਣੇ ਹੋਣ, ਕੱਪੜੇ ਹੋਣ ਜਾਂ ਕੋਈ ਹੋਰ ਚੀਜ਼। ਉਨ੍ਹਾਂ ਕਰਕੇ ਸ਼ਨੀਵਾਰ ਅਤੇ ਐਤਵਾਰ ਮੇਰੇ ਲਈ ਰੌਣਕ ਭਰਿਆ ਹੁੰਦਾ ਪਰ ਜਦੋਂ ਉਹ ਚਲੇ ਜਾਂਦੇ ਤਾਂ ਘਰ ਦੇ ਮਾਹੌਲ ਵਿਚ ਮੇਰਾ ਸਾਹ ਘੁਟਣ ਲੱਗ ਜਾਂਦਾ। ਮੇਰੇ ਕੰਨਾਂ ਵਿਚ ਇਹੀ ਆਵਾਜ਼ਾਂ ...

ਪੂਰਾ ਲੇਖ ਪੜ੍ਹੋ »

ਜਿਹੜੇ ਕਰਨਗੇ ਪੜ੍ਹਾਈ

ਜਿਨ੍ਹਾਂ ਮਿਹਨਤ ਨਾ ਕੀਤੀ ਉਹ ਨਿਰਾਸ਼ ਹੋਣਗੇ ਆਨਲਾਈਨ-ਆਫ ਲਾਈਨ ਵਾਲਾ ਦੌਰ ਪਿਆ ਚੱਲੇ ਅਧਿਆਪਕਾਂ ਦੇ ਵਲੋਂ ਹੋਮ ਵਰਕ ਜਾਂਦੇ ਘੱਲੇ ਲੈ ਕੇ ਯੋਗ ਅਗਵਾਈ, ਕਰੋ ਬੱਚਿਓ ਪੜ੍ਹਾਈ ਨਾਲ ਲਗਨ ਦੇ ਕੀਤੇ ਕੰਮ ਰਾਸ ਹੋਣਗੇ ਜਿਹੜੇ ਕਰਨਗੇ ਪੜ੍ਹਾਈ ਉਹੀਓ ਪਾਸ ਹੋਣਗੇ। ਕਿਵੇਂ ਕਰਨੀ ਪੜ੍ਹਾਈ ਟਾਈਮ ਟੇਬਲ ਬਣਾਓ ਸਾਰੇ ਵਿਸ਼ਿਆਂ ਦੇ ਤਾਈਂ ਵਾਰ ਵਾਰ ਦੁਹਰਾਓ ਖਿੜੂ ਖ਼ੁਸ਼ੀਆਂ ਦਾ ਫੁੱਲ, ਪਊ ਮਿਹਨਤਾਂ ਦਾ ਮੁੱਲ ਫਿਰ ਵੇਖਿਓ ਨਤੀਜੇ ਕਿਵੇਂ ਖਾਸ ਹੋਣਗੇ ਜਿਹੜੇ ਕਰਨਗੇ ਪੜ੍ਹਾਈ ਉਹੀਓ ਪਾਸ ਹੋਣਗੇ। ਸਮਾਂ ਲੰਘ ਜਾਵੇ 'ਉਹੜਪੁਰੀ' ਮੁੜ ਕੇ ਨਾ ਆਵੇ ਪੱਲੇ ਪਾ ਜਾਂਦਾ ਜ਼ਿੰਦਗੀ ਦੇ ਝੋਰੇ ਪਛਤਾਵੇ ਤੁਸੀਂ ਵਕਤ ਵਿਚਾਰੋ ਅਜੇ ਵੇਲਾ ਹੱਲਾ ਮਾਰੋ ਮਿਲੂ ਸਫ਼ਲਤਾ ਤੇ ਸਭ ਦੇ ਵਿਕਾਸ ਹੋਣਗੇ ਜਿਹੜੇ ਕਰਨਗੇ ਪੜ੍ਹਾਈ ਉਹੀਓ ਪਾਸ ਹੋਣਗੇ। -ਹਰਵਿੰਦਰ ਓਹੜਪੁਰੀ (ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ-ਉੜਮੁੜ (ਲੜਕੇ) ਫੋਨ : ...

ਪੂਰਾ ਲੇਖ ਪੜ੍ਹੋ »

ਠੰਢੀਆਂ ਚੀਜ਼ਾਂ

ਬਾਹਲੀਆਂ ਠੰਢੀਆਂ ਚੀਜ਼ਾਂ ਵੀਰੇ ਕਰਦੀਆਂ ਨੇ ਨੁਕਸਾਨ, ਸਿਹਤ ਵਿਗਾੜਨ ਤੇ ਨਾਲੇ ਲੈ ਸਕਦੀਆਂ ਨੇ ਜਾਨ। ਬਾਹਰੋਂ ਭਖਿਆ ਆ ਕੇ ਫਰਿੱਜ਼ ਦਾ ਦਰਵਾਜ਼ਾ ਖੋਲੇ, ਮੰਮੀ ਚਿਲਡ ਪਾਣੀ ਪੀਣਾ ਭੁੱਬਲ ਜਿਹਾ ਦੇਖ ਬੋਲੇ, ਕੱਢ ਕੇ ਬਰਫ਼ ਫਰੀਜ਼ਰ ਵਿਚੋਂ ਖਾਣਾ ਸਮਝੇ ਤੂੰ ਸ਼ਾਨ, ਬਾਹਲੀਆਂ ਠੰਢੀਆਂ ਚੀਜ਼ਾਂ ਵੀਰੇ ਕਰਦੀਆਂ ਨੁਕਸਾਨ। ਖਰਬੂਜ਼ਿਆਂ ਅਤੇ ਤਰਬੂਜਾਂ ਨੂੰ ਠੰਢਾ ਕਰ ਕਰ ਖਾਵੇ, ਅੰਬ, ਚੀਕੂ, ਆਲੂ-ਬੁਖਾਰੇ ਵੀ ਤੂੰ ਬਰਫ਼ ਵਿਚ ਲਾਵੇ, ਆੜੂ, ਅੰਗੂਰ, ਲੀਚੀਆਂ ਵੀ ਨਾ ਤੈਨੂੰ ਆਮ ਪ੍ਰਵਾਨ, ਬਾਹਲੀਆਂ ਠੰਢੀਆਂ ਚੀਜ਼ਾਂ ਵੀਰੇ ਕਰਦੀਆਂ ਨੁਕਸਾਨ। ਕਦੇ ਆਖੇ ਜਮਾਓ, ਆਈਸ ਕਰੀਮ ਕਸਟਡ ਪਾ ਕੇ, ਕਾਜੂ ਬਾਦਾਮ ਵੀ ਪੁਆਵੇਂ ਬਾਰੀਕ ਬਾਰੀਕ ਕਟਾ ਕੇ, ਚੈਰੀ ਪੁਆਉਣ ਦਾ ਵੀ ਰੱਖਦਾ ਏਂ ਹਮੇਸ਼ਾ ਧਿਆਨ, ਬਾਹਲੀਆਂ ਠੰਢੀਆਂ ਚੀਜ਼ਾਂ ਵੀਰੇ ਕਰਦੀਆਂ ਨੁਕਸਾਨ। ਬੇਬੇ ਜੀ ਕਹਿੰਦੇ ਨੇ 'ਲੱਡੇ' ਕਿ ਘੜੇ ਦਾ ਪਾਣੀ ਚੰਗਾ, ਕੁਦਰਤੀ ਰੂਪ 'ਚ ਖਾਧੀਆਂ ਚੀਜ਼ਾਂ ਪਾਵਣ ਨਾਹੀ ਪੰਗਾ, ਪ੍ਰਕਿਰਤੀ ਤੋਂ ਦੂਰ ਹੋਇਆ ਮਰ ਰਿਹਾ ਏ ਇਨਸਾਨ। ਬਾਹਲੀਆਂ ਠੰਢੀਆਂ ਚੀਜ਼ਾਂ ਵੀਰੇ ਕਰਦੀਆਂ ਨੁਕਸਾਨ। -ਜਗਜੀਤ ਸਿੰਘ ਲੱਡਾ ਮੇਨ ਰੋਡ, ਫਰੀਦ ਨਗਰ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX